ਭਾਗ 21 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਜੋ ਸ਼ਰਮਾਈ ਜਾਂਦੇ ਹਨ, ਉਹ ਭੁੱਖੇ ਹੀ ਰਹਿ ਜਾਂਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com


ਵਿਆਹ ਵਿੱਚ, ਜੋ ਆਪੇ ਚੱਕ ਕੇ, ਖਾਂਦੇ ਹਨ। ਉਹ ਰੱਜ ਕੇ, ਪੇਟ ਭਰ ਕੇ, ਖਾਂਦੇ ਹਨ। ਜੋ ਸ਼ਰਮਾਈ ਜਾਂਦੇ ਹਨ, ਉਹ ਭੁੱਖੇ ਹੀ ਰਹਿ ਜਾਂਦੇ ਹਨ। ਕਈਆ ਨਾਲ ਹੋਈ ਹੋਣੀ। ਬੰਦਾ ਸੋਚਦਾ ਹੀ ਰਹਿ ਜਾਂਦਾ ਹੈ। ਮੈਨੂੰ ਕੋਈ ਖਾਣ ਨੂੰ ਦੇਵੇ। ਖਾਂਣ ਲਈ ਕਹੇ। ਇਕੱਠ ਵਿੱਚ ਸਬ ਨੂੰ ਆਪੋ-ਧਾਪੀ ਪਈ ਹੁੰਦੀ ਹੈ। ਕਈ ਲੋਕਾਂ ਤੋਂ ਸੰਗਦੇ ਨਹੀਂ ਖਾਂਦੇ। ਬਈ ਲੋਕ ਮੈਨੂੰ ਦੇਖਦੇ ਹਨ। ਅਸਲ ਵਿੱਚ ਸਾਰੇ ਲੋਕ ਇਹੀ ਸੋਚਦੇ ਹਨ। ਦੂਜੇ ਲੋਕ ਸਾਨੂੰ ਹੀ ਦੇਖਦੇ ਹਨ। ਕੀ ਤੁਸੀਂ ਆਪ ਵੀ, ਕਿਸੇ ਨੂੰ ਇਸੇ ਤਰਾਂ ਦੇਖਦੇ ਹੋ? ਜਾਂ ਕੀ ਇਹੀ ਉਮੀਦ ਰੱਖਦੇ ਹੋ, ਕਿ ਦੂਜੇ ਬੰਦੇ, ਸਾਡੇ ਦਰਸ਼ਨ ਕਰਨ ਲਈ, ਉਡੀਕ ਰਹੇ ਹਨ। ਇਸੇ ਲਈ ਹੀ, ਜਦੋਂ ਕਿਤੇ ਖ਼ਾਸ ਥਾਂ ਜਾਂਣਾ ਹੁੰਦਾ ਹੈ। ਕਿੰਨਾਂ ਸਮਾਂ ਤਿਆਰ ਹੋਣ ਉਤੇ ਲਗਾਇਆ ਜਾਂਦਾ ਹੈ? ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖੀ ਜਾਂਦੇ ਹਨ। ਲੋਕ ਵਧੀਆ ਤੋਂ ਵਧੀਆ ਮਹਿੰਗੇ ਕੱਪੜੇ ਪਾਉਂਦੇ ਹਨ। ਸਿੰਗਾਰ ਦੀਆਂ ਚੀਜ਼ਾਂ ਤੇ ਕੱਪੜਿਆਂ ਉਤੇ ਖਾਂਣ ਤੋਂ ਵੱਧ ਖ਼ਰਚਾ ਕੀਤਾ ਜਾਂਦਾ ਹੈ। ਖਾਣ ਵੱਲ ਇੰਨਾਂ ਧਿਆਨ ਨਹੀਂ ਦਿੱਤਾ ਜਾਂਦਾ। ਜੈਸਾ ਵੀ ਖਾਂਣ ਨੂੰ ਮਿਲ ਗਿਆ। ਪੇਟ ਭਰ ਲਿਆ ਜਾਂਦਾ ਹੈ। ਜੋ ਖਾਂਣ ਦੀਆਂ ਚੀਜ਼ਾਂ ਨੇ, ਸਾਡੇ ਸਰੀਰ ਨੂੰ ਤੰਦਰੁਸਤ ਰੱਖਣਾਂ ਹੈ। ਸਾਡੇ ਲਈ ਫ਼ੈਇਦੇ ਮੰਦ ਹੈ। ਇਹੋ ਜਿਹੀ ਕਦੇ ਪ੍ਰਵਾਹ ਨਹੀਂ ਕੀਤੀ।

ਪ੍ਰੀਤ ਨੇ ਆਪਦੇ ਹੀ ਵਿਆਹ ਵਿੱਚ, ਆਪਦੇ ਪੇਕੇ ਘਰ, ਅੰਨਦਾਂ ਤੋਂ ਪਹਿਲਾਂ ਤੇ ਪਿਛੋਂ, ਚੱਜ ਨਾਲ ਨਹੀਂ ਖਾਂਦਾ ਸੀ। ਸ਼ਇਦ ਘਬਰਾਈ ਹੋਈ ਸੀ। ਜਾਂ ਵਿਆਹ ਦਾ ਇੰਨਾਂ ਚਾਅ ਸੀ। ਭੁੱਖ ਹੀ ਨਹੀਂ ਲੱਗੀ ਸੀ। ਵਿਆਹ ਪਿਛੋਂ ਸੌਹੁਰੇ ਘਰ ਵਿੱਚ, ਚੈਨ ਹੀ ਸੀ। ਉਹ ਆਪ ਸ਼ਰਾਬ ਨਾਲ ਰੱਜਿਆ ਫਿਰਦਾ ਸੀ। ਜਿਹੜੀ ਚੀਜ਼ ਉਸ ਦੇ ਪਸੰਦ ਦੀ ਸੀ। ਉਹ ਪਿਲਾ ਦਿੱਤੀ ਸੀ। ਕੁੱਝ ਨਾਂ ਖਾਂਣ ਕਰਕੇ, ਪ੍ਰੀਤ ਦਾ ਢਿੱਡ ਬਹੁਤ ਦੁੱਖਣ ਲੱਗ ਗਿਆ ਸੀ। ਚੈਨ ਅਜੇ ਵੀ ਲੰਬਾ ਹੀ ਪਿਆ ਸੀ। ਚਾਰ ਪਿਗ ਹੋਰ ਪੀ ਕੇ, ਪੈ ਗਿਆ ਸੀ। ਆਖ਼ਰ ਬੰਦੇ ਦਾ ਵਿਆਹ ਹੋਇਆ ਸੀ। ਪ੍ਰੀਤ ਇਹ ਪੀੜ ਚੈਨ ਨਾਲ ਵੀ ਸਾਂਝੀ ਨਹੀਂ ਕਰਨੀ ਚਹੁੰਦੀ ਸੀ। ਹੋਰ ਕਿਸੇ ਨੂੰ ਦੱਸ ਨਹੀਂ ਸਕਦੀ ਸੀ। ਜੇ ਮਾਂ ਨੂੰ ਦੱਸਦੀ, " ਪੇਟ ਦਰਦ ਕਰਦਾ ਹੈ। " ਮਾਂ ਨੇ ਕਹਿੱਣਾਂ ਸੀ, " ਇਹ ਵੀ ਕੋਈ ਤਕਲੀਫ਼ ਹੈ। ਇੰਨਾਂ ਦਰਦ ਵੀ ਨਹੀਂ ਜ਼ਰ ਸਕਦੀ। ਸੌਹੁਰੇ ਦੀ ਘਰ ਗੱਲ ਬਾਹਰ ਨਹੀਂ ਕੱਢਣੀ। " ਪ੍ਰੀਤ ਨੇ ਸਾਰਾ ਘਰ ਦੇਖ ਲਿਆ। ਘਰੋਂ ਸਿਰ ਦੁੱਖਦਾ ਹੱਟਾਉਣ ਦੀ, ਗੋਲੀ ਵੀ ਨਹੀਂ ਲੱਭ ਸੀ। ਉਸ ਨੇ ਚੈਨ ਨੂੰ ਅਵਾਜ਼ ਮਰਾ ਕੇ ਕਿਹਾ, " ਮੈ ਦੁਵਾਈ ਲੈਣ ਚੱਲੀ ਹਾਂ। ਕੀ ਤੂੰ ਮੇਰੇ ਨਾਲ ਜਾਂਣਾਂ ਹੈ?" ਉਸ ਨੇ ਦੇਖਿਆ ਚੈਨ ਸੁੱਤਾ ਪਿਆ ਹੈ। ਉਹ ਇਕੱਲੀ ਦੁਵਾਈ ਲੈਣ ਚੱਲੀ ਗਈ। ਉਹ ਮੈਡੀਕਲ ਦੁਕਾਂਨ ਵਿਚੋਂ ਬਾਹਰ ਆਈ ਹੀ ਸੀ। ਉਥੇ ਉਸ ਦੇ ਭਰਾ, ਭਰਜਾਈ ਮਿਲ ਗਏ। ਭਰਜਾਈ ਨੇ ਕਿਹਾ, " ਤੂੰ ਇਕੱਲੀ ਤੁਰੀ ਫਿਰਦੀ ਹੈ। ਕੱਲ ਤੇਰਾ ਵਿਆਹ ਹੋਇਆ ਹੈ। ਕਿਸੇ ਜਾਂਣ-ਪਛਾਂਣ ਵਾਲੇ ਨੇ ਦੇਖ ਲਿਆ। ਅੱਗਲਾ ਕੀ ਕਹੂਗਾ? ਜਮਾਈ ਨੂੰ ਨਾਲ ਨਹੀਂ ਲੈ ਕੇ ਆਈ। " ਪ੍ਰੀਤ ਨੇ ਕਿਹਾ," ਉਹ ਸੁੱਤਾ ਪਿਆ ਹੈ। ਮੇਰੇ ਢਿੱਡ ਪੀੜ ਹੁੰਦੀ ਸੀ। ਮੈਂ ਦੁਵਾਈ ਲੈਣ ਆਈ ਹਾਂ। " ਭਰਜਾਈ ਨੇ ਕਿਹਾ, " ਵਿਆਹ ਪਿਛੋਂ, ਢਿੱਡ, ਲੱਕ ਪੀੜ ਹੁੰਦੀ ਹੀ ਹੈ। ਬਹੁਤੀਆਂ ਦੁਵਾਈਆਂ ਲੈਣ ਦੀ ਲੋੜ ਨਹੀਂ ਹੈ। ਆਪੇ ਹੱਟ ਜਾਵੇਗਾ। " ਪ੍ਰੀਤ ਨੇ ਕਿਹਾ," ਮੈਨੂੰ ਭੁੱਖ ਵੀ ਨਹੀਂ ਲੱਗੀ। ਘੁਮੇਰ ਆ ਰਹੀ ਹੈ। ਸਿਰ ਹੀ ਵੀ ਦੁੱਖਦਾ ਹੈ। " ਉਥੇ ਖੜ੍ਹੀ ਨੇ ਹੀ, ਪ੍ਰੀਤ ਨੇ ਦੋ ਡੱਟ ਦੁਵਾਈ ਦੇ ਪੀ ਲਏ।

ਭਰਜਾਈ ਨੇ ਕਿਹਾ, " ਭੁੱਖ ਤੈਨੂੰ ਤਾਂ ਨਹੀਂ ਲੱਗੀ। ਵਿਆਹ ਦਾ ਚਾਅ ਇੰਨਾਂ ਚੜ੍ਹਿਆ ਹੈ। " ਪ੍ਰੀਤ ਦੇ ਭਰਾ ਨੇ ਕਿਹਾ, " ਅਸੀਂ ਵੀ ਤੇਰੇ ਘਰ ਚੱਲਦੇ ਹਾਂ। ਗੱਲਾਂ ਕਰਕੇ, ਚਾਹ ਪੀ ਕੇ, ਆਪੇ ਠੀਕ ਹੋ ਜਾਵੇਗੀ। ਤੂੰ ਸਾਨੂੰ ਉਦਰ ਗਈ ਲੱਗਦੀ ਹੈ। " ਉਹ ਸਾਰੇ ਪ੍ਰੀਤ ਦੇ ਘਰ ਹੀ ਚਲੇ ਗਏ। ਪ੍ਰੀਤ ਦੇ ਮੂੰਹ ਦਾ ਰੰਗ ਹੀ ਬਦਲ ਗਿਆ। ਉਸ ਨੇ ਚਾਹ ਪੀਣ ਤੋਂ ਪਹਿਲਾਂ, ਪਲੇਟ ਭਰ ਕੇ, ਫ਼ਲਾਂ ਦੀ ਖਾ ਲਈ ਸੀ। ਚਾਹ ਪੀਣ ਨਾਲ, ਉਹ ਹੋਰ ਵੀ ਠੀਕ ਹੋ ਗਈ। ਬਾਕੀ ਕਸਰ ਗੱਲਾਂ ਨੇ ਕੱਢ ਦਿੱਤੀ ਸੀ। ਇਹ ਗੱਲ ਸਹੀ ਹੈ। ਸਾਡੇ ਘਰ ਮਹਿਮਾਨ ਆਏ ਹੋਏ ਸਨ। ਇਹ ਜਦੋਂ ਮਿਲਦੇ ਹਨ। ਗੱਲਾਂ ਘੱਟ ਹੀ ਕਰਦੇ ਹੁੰਦੇ ਹਨ। ਇਸ ਬਾਰ, ਮੈਂ ਵੀ ਸੋਚਿਆ, ਜਬ਼ਾਨ ਉਤੇ ਜਿੰਦਾ ਲਾ ਕੇ, ਕੰਟਰੌਲ ਰੱਖਣਾਂ ਹੈ। ਪੂਰਾ ਦਿਨ ਸਾਡੇ ਵਿੱਚ ਦੋ ਚਾਰ ਗੱਲਾਂ ਹੀ ਹੋਈਆਂ। ਉਹ ਟੀਵੀ ਉਤੇ ਫਿਲਮਾਂ ਦੇਖੀ ਗਏ। ਉਨਾਂ ਸਹਮਣੇ, ਮੈਂ ਲਿਖ ਵੀ ਨਹੀਂ ਸਕੀ। ਅੱਗਲੇ ਨੇ ਕਹਿਣਾਂ ਸੀ, " ਪਤਾ ਨਹੀਂ ਲੈਪਟਾਪ ਉਤੇ ਕੀ ਮੂਰਤਾਂ ਦੇਖੀ ਜਾਂਦੀ ਹੈ? " ਲੋਕਾਂ ਦਾ ਖਿਆਲ ਪਹਿਲਾਂ ਰੱਖਣਾਂ ਪੈਂਦਾ ਹੈ। ਆਪਦੀ ਜਾਨ ਠੱਠੇ ਖੂਹ ਵਿੱਚ ਜਾਵੇ। ਚੁਪ ਰਹਿੱਣ ਨਾਲ ਗੱਲਾਂ, ਮੇਰੇ ਦਿਮਾਗ ਨੂੰ ਚੜ੍ਹ ਗਈਆਂ। ਗੱਲਾਂ ਪੁੜਪੁੜੀਆਂ ਰਾਹੀ, ਮੇਰੇ ਸਿਰ ਵਿੱਚੋਂ, ਬਾਹਰ ਆਉਣ ਨੂੰ ਫਿਰਦੀਆਂ ਸਨ। ਮਹਿਮਾਨ ਸਾਡੇ ਪਾਪਾ-ਬੀਜੀ ਨਾਲ, ਕਿਸੇ ਦੇ ਘਰੇ ਮਿਲਣ ਚਲੇ ਗਏ। ਸ਼ਾਮ ਨੂੰ ਜਦੋਂ ਮੇਰੇ ਪਤੀ ਕੰਮ ਤੋਂ ਆਏ। ਮੈਂ ਉਸ ਨੂੰ ਕਿਹਾ, " ਤੈਨੂੰ ਖਾਂਣ=ਪੀਣ ਨੂੰ ਬਾਅਦ ਵਿੱਚ ਕੁੱਝ ਮਿਲੇਗਾ। ਪਹਿਲਾਂ ਮੇਰੀਆਂ ਗੱਲਾਂ ਸੁਣ ਲੈ। ਅੱਜ ਸਾਰੀਆਂ ਗੱਲਾਂ, ਢਿੱਡ ਵਿੱਚ ਗੇੜੇ ਦਿੰਦੀਆਂ ਫਿਰਦੀਆਂ ਹਨ। ਗੱਲਾਂ ਸੁਣਾਂ ਕੇ, ਮੇਰਾ ਸਿਰ ਤੇ ਢਿੱਡ ਠੀਕ ਹੋ ਗਿਆ। ਪਰ ਮੇਰੀਆ ਗੱਲਾਂ ਸੁਣ ਕੇ, ਉਸ ਦਾ ਸਿਰ ਦੁੱਖਣ ਲੱਗ ਗਿਆ ਹੈ। ਸਾਰੀ ਗੱਲਾਂ ਉਸ ਦੀ ਭੈਣ ਤੇ ਜੀਜੇ ਬਾਰੇ ਹੀ ਸਨ। ਮੈਂ ਹੈਰਾਨ ਰਹਿ ਗਈ। ਇੰਨਾਂ ਚਿਰ, 10 ਘੰਟੇ,, ਇੰਨੀਆਂ ਗੱਲਾਂ ਪੱਚ ਗਈਆਂ। ਜੇ ਮੈਂ ਗੱਲਾਂ ਨਾਂ ਕਰਦੀ। ਆਪੇ ਸਟਰੈਸ ਹੋ ਜਾਂਣੀ ਸੀ। ਇਸੇ ਤੋਂ ਲੋਕ ਗੋਲੀਆਂ ਖਾਂਦੇ ਹਨ। ਇਵੇਂ ਹੀ ਲੋਕ ਪਾਗਲ ਹੋ ਜਾਂਦੇ ਹਨ। ਜਿਥੇ ਵੀ ਮਰਜ਼ੀ ਦੇਖ ਲਈਏ। ਲੋਕ ਬੱਸਾਂ ਵਿੱਚ, ਮਾਲ ਵਿੱਚ ਦੁਕਾਂਨਾਂ ਉਤੇ ਘੁੰਮਦੇ ਸਮੇਂ ਵੀ, ਰਸਤੇ ਵਿੱਚ ਤੁਰੇ ਜਾਂਦੇ, ਰੋਟੀ ਖਾਂਦੇ ਹੋਏ, ਫੋਨ ਉਤੇ ਹੀ ਲੱਗੇ ਰਹਿੰਦੇ ਹਨ। ਕਾਰਾ, ਗੱਡੀਆਂ ਚੱਲਾਈ ਜਾਂਦੇ ਮੈਸਜ਼ ਲਿਖੀ ਪੜ੍ਹੀ ਜਾਦੇ ਹਨ। ਗੱਡੀਆਂ ਦੇ ਐਕਸੀਡੈਂਟ ਹੁੰਦੇ ਹਨ। ਐਸੀ ਹਾਲਤ ਕਰਕੇ, ਬੰਦੇ ਹੀ ਬੰਦਿਆਂ ਵਿੱਚ ਵੱਜਦੇ ਹਨ। ਹਰ ਘਰ ਵਿੱਚ ਜਿੰਨੇ ਬੰਦੇ ਹਨ। ਉਨੇ ਟੀਵੀ ਹਨ। ਲੈਪਟਾਪ ਸਬ ਕੋਲ ਦੋ-ਦੋ ਹਨ। ਦੋ-ਦੋ ਸਕੀਨਾਂ ਉਤੇ ਕੰਮ ਕਰਦੇ ਹਨ। ਇੰਨਾਂ ਨਾਲ ਹੀ ਸਬ ਗੱਲਾਂ ਬਾਤਾਂ ਕਰਦੇ ਹਨ। ਆਪਸ ਵਿੱਚ, ਕੋਈ ਕਿਸੇ ਨਾਲ, ਘਰ ਵਿੱਚ ਗੱਲ ਨਹੀਂ ਕਰਦਾ। ਸਬ ਅੰਨੇ, ਬੋਲੇ, ਗੂੰਗੇ ਹੋਏ ਤੁਰੇ ਫਿਰਦੇ ਹਨ। ਜੇ ਕੋਈ ਕਿਸੇ ਨੂੰ ਬੁਲਾਉਂਦਾ ਵੀ ਹੈ। ਵਾਧੂ ਦਖਲ ਅੰਨਦਾਜ਼ੀ, ਸਮਜੀ ਜਾਂਦੀ ਹੈ।

ਜੋ ਕੁੱਝ ਅਸੀਂ ਔਰਤਾਂ ਪੇਕੇ ਘਰ ਕਰਦੀਆਂ ਹਾਂ। ਮਰਦ ਬਚਪੱਨ ਤੋਂ ਕਰਦੇ ਆ ਰਹੇ ਹਨ। ਉਸ ਦਾ ਅਸਰ ਦਿਮਾਗ ਉਤੇ ਜਿੰਦਗੀ ਭਰ ਪਿਆ ਰਹਿੰਦਾ ਹੈ। ਸਾਡੇ ਹੱਥਾਂ ਦੀ ਬਰਕੱਤ ਵਿੱਚ, ਬੋਲ, ਚਾਲ, ਰਹਿੱਣੀ, ਬਹਿੱਣੀ, ਖਾਂਣ-ਪੀਣ ਤੇ ਨੀਅਤ ਵਿੱਚੋਂ ਝੱਲਕ ਮਾਰਦਾ ਹੈ। ਬੰਦੇ ਬਾਰੇ ਝੱਟ ਪਤਾ ਚੱਲ ਜਾਂਦਾ ਹੈ। ਪਰਖ ਹੋ ਜਾਂਦੀ ਹੈ। ਇਹ ਬੰਦਾ ਕਿੰਨੇ ਕੁ ਪਾਣੀ ਵਿੱਚ ਹੈ? ਕੀ ਕਰਨ ਜੋਗਾ ਹੈ? ਕਿੰਨਾ ਕੁ ਬੰਦੇ ਵਿੱਚ ਵਜ਼ਨ ਹੈ? ਕਈ ਤਾਂ ਉਕਾਂਤ ਤੋਂ ਇੰਨਾਂ ਗਿਰ ਜਾਂਦੇ ਹਨ। ਭਰੋਸਾ ਟੁੱਟ ਜਾਂਦਾ ਹੈ। ਅਸੀਂ ਜਾਂਣਦੇ ਬੁੱਝਦੇ ਹੋਏ। ਬੰਦੇ ਤੋਂ ਚੰਗੀ ਆਸ ਵਿੱਚ ਜੁੜੇ ਰਹਿੰਦੇ ਹਾਂ। ਇਹ ਆਸ ਲੰਬੀ ਵਧੀ ਜਾਂਦੀ ਹੈ।

Comments