ਭਾਗ 27 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਇੱਕ ਮਰਦ ਛੱਡ ਕੇ ਦੂਜਾ, ਤੀਜਾ ਕੱਪੜਿਆਂ ਵਾਂਗ ਬਦਲਦੀਆਂ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਔਰਤਾਂ ਦੇ ਸ਼ੈਲਟਰ ਵਿੱਚ, ਮੈਂ ਅੱਜ ਇੱਕ ਦੇਸੀ ਔਰਤ ਦੇਖੀ। ਉਸ ਨੇ, ਜਦੋਂ ਹੀ ਮੈਨੂੰ ਦੇਖਿਆ। ਉਸ ਨੇ ਮੇਰੇ ਵੱਲ ਇੱਕ ਝਾਕਾ ਜਿਹਾ ਲਿਆ। ਉਹ ਵਾਪਸ ਮੁੜ ਗਈ। ਸ਼ਰਮਾਂ ਗਈ ਜਾਂ ਉਸ ਨੂੰ ਘਰ ਜਾਂਣ ਦੀ ਕਾਹਲੀ ਸੀ। ਇਹ ਔਰਤਾਂ ਦਾ ਸ਼ੈਲਟਰ, ਇਸੇ ਲਈ ਹੈ। ਜੋ ਔਰਤਾਂ ਮਸੀਬਤ ਵਿੱਚ ਹੁੰਦੀਆਂ ਹਨ। ਸਬ ਲਈ ਸਹਾਰਾ ਬੱਣਦਾ ਹੈ। ਇਥੇ ਔਰਤਾਂ ਨੂੰ ਰਹਿੱਣ ਲਈ ਜਗਾ ਦਿੰਦੇ ਹਨ। ਔਰਤ, ਤਾਂ ਆਪ ਇੱਕ ਮਸੀਬਤ ਹੈ। ਜੇ ਚਾਹੇ ਇਹ ਕੁੱਝ ਵੀ ਬੱਣਾ, ਢਾਹ ਸਕਦੀ ਹੈ। ਜੋ ਔਰਤਾਂ ਨੂੰ ਬਾਪ, ਭਰਾ, ਪਤੀ, ਪੁੱਤਰ ਤੋਂ ਮਾਰ ਖਾਂਣ ਦੀ ਆਦਤ ਪੈ ਜਾਂਦੀ ਹੈ। ਉਨਾਂ ਦੀ ਚਾਹੇ ਹਰ ਪਲ ਕੁੱਤੇ ਖਾਣੀ ਹੋਈ ਜਾਵੇ। ਛਿੱਤਰ ਖਾਈ ਜਾਂਣ, ਦੁੱਖ, ਦਰਦ, ਗਮੀ, ਖੁਸ਼ੀ ਦਾ ਅਸਰ ਹੋਣੋ ਹਟ ਜਾਂਦਾ ਹੈ। ਇੱਕ ਦਿਨ ਐਸਾ ਵੀ ਆ ਜਾਂਦਾ ਹੈ। ਔਰਤ ਨੂੰ ਗੁੱਤੋਂ ਫੜ ਕੇ ਘਰੋਂ ਬਾਹਰ ਵੀ ਕਰ ਦਿੰਦੇ ਹਨ। ਇਸ ਕੰਮ ਵਿੱਚ ਔਰਤਾਂ ਸੱਸਾਂ, ਨੱਨਣਾਂ, ਨੂੰਹਾਂ ਸਬ ਦਾ ਰਲਿਆ ਮਿਲਿਆ ਧੰਦਾ ਹੁੰਦਾ ਹੈ। ਐਸੀਆਂ ਸਮਾਜ ਦੀਆਂ ਦੁਰਕਾਰੀਆਂ, ਸਤਾਈਆਂ ਹੋਈਆਂ, ਔਰਤਾਂ ਨੂੰ ਜਿਥੇ ਰੱਖਿਆ ਜਾਂਦਾ ਹੈ। ਉਸ ਨੂੰ ਔਰਤਾਂ ਦਾ ਸ਼ੈਲਟਰ ਕਿਹਾ ਜਾਂਦਾ ਹੈ। ਇਥੇ ਲਿਆ ਕੇ, ਔਰਤਾਂ ਨੂੰ ਮਰਦਾਂ ਕੋਲੋ ਲੁੱਕੋ ਲਿਆ ਜਾਂਦਾ ਹੈ। ਕਨੇਡਾ ਵਿੱਚ ਰਹਿੱਣ ਵਾਲੇ ਲੋਕਾਂ ਦਾ ਵੀ ਜ਼ਕੀਨ ਹੈ। ਮਾਰ-ਕੁੱਟ ਦੇ ਸਮੇਂ, ਲੜਾਕੂ ਔਰਤਾ-ਮਰਦਾਂ ਜੇ ਅੱਲਗ-ਅੱਲਗ ਨਾਂ ਕੀਤਾ ਗਿਆ। ਉਹ ਇੱਕ ਦੂਜੇ ਨੂੰ ਜਾਨੋਂ ਮਾਰ ਸਕਦੇ ਹਨ। ਜੇ ਮਰਦਾਂ ਨੂੰ, ਇਹ ਵੀ ਪਤਾ ਲੱਗ ਗਿਆ। ਔਰਤਾਂ ਕਿਹੜੇ ਸ਼ੈਲਟਰ ਵਿੱਚ ਹੈ? ਉਹ ਉਥੇ ਆ ਕੇ, ਹਮਲਾ ਕਰ ਸਕਦਾ ਹੈ। ਜਿੰਨਾਂ ਵੱਧ ਔਰਤਾਂ ਨੂੰ ਆਪਦੇ ਘਰ ਦੇ ਮਰਦਾਂ ਤੋਂ ਖ਼਼ਤਰਾ ਹੈ। ਉਨੇ ਬਾਹਰ ਦੇ ਮਰਦ, ਔਰਤ ਦੀ ਜਾਨ ਦਾ ਦੁਸ਼ਮੱਣ ਨਹੀਂ ਬੱਣਦੇ। ਮਰਦਾ ਵੱਲੋਂ ਘਰ ਵਿੱਚ ਸਤਾਇਆ ਜਾਂਦਾ ਹੈ।

ਉਚੀਆਂ ਬਿਲਡਿੰਗ ਸੀ। ਹੜ ਦੇ ਪਾਣੀ ਆਉਣ ਨਾਲ, ਬਾਕੀ ਇਲੇਵੇਟਰ-ਲਿਫਟ ਬੰਦ ਕੀਤੀਆਂ ਹੋਈਆਂ ਸਨ। ਇੱਕ ਇਲੇਵੇਟਰ-ਲਿਫਟ ਹੀ ਹੇਠਾ ਉਤੇ, ਜਾ-ਆ ਰਹੀ ਸੀ। ਸਵੇਰ ਦੇ ਚਾਰ ਵੱਜ ਰਹੇ ਸਨ। ਉਹ ਔਰਤ ਇਲੇਵੇਟਰ-ਲਿਫਟ ਲੈ ਕੇ, ਥੱਲੇ ਤਾਂ ਆ ਗਈ ਸੀ। ਉਪਰ ਜਾਂਣ ਲਈ, ਉਸ ਦਾ ਇਲੇਵੇਟਰ-ਲਿਫਟ ਦਾ ਕਾਡ ਕੰਮ ਨਹੀਂ ਕਰ ਰਿਹਾ ਸੀ। ਦਿਨ-ਰਾਤ ਨੂੰ ਕਾਡ ਨਾਲ ਹੀ ਇਲੇਵੇਟਰ-ਲਿਫਟ ਰਾਹੀ ਮੰਜ਼ਲਾਂ ਦੇ ਹੇਠਾ ਉਤੇ, ਜਾ-ਆ ਹੁੰਦਾ ਹੈ। ਕਾਡ ਨੂੰ ਇਲੇਵੇਟਰ ਚੱਲਾਉਣ ਵਾਲੇ, ਮੀਟਰ ਅੱਗੇ ਕੀਤਾ ਜਾਂਦਾ ਹੈ। ਮੀਟਰ ਵਿੱਚ ਪਹਿਲਾਂ ਹੀ ਉਸ ਬੰਦੇ ਦਾ ਕਾਡ ਨੰਬਰ ਪਾਇਆ ਜਾਂਦਾ ਹੈ। ਬੰਦੇ ਦੇ ਦਿਮਾਗ ਨਾਲੋਂ ਮਸ਼ੀਨਾਂ ਦੀ ਯਾਂਦ ਸ਼ਕਤੀ ਤੇਜ਼ ਹੈ। ਜਿੰਨਾਂ ਚਿਰ ਬੰਦੇ ਦੇ ਦਿਮਾਗ ਵਾਂਗ ਖ਼ਰਾਬ ਨਾਂ ਹੋ ਜਾਂਣ, ਯਾਦ ਸ਼ਕਤੀ ਵੀ ਬਰਾਬਰ ਰਹਿੰਦੀ ਹੈ। ਉਹ ਔਰਤ ਬੌਦਲ ਜਿਹੀ ਗਈ ਸੀ। ਮੈਨੂੰ ਦਫ਼ਤਰ ਵਿੱਚ ਬੈਠੀ ਨੂੰ ਦਿਸ ਰਹੀ ਸੀ। ਇਸ ਬਾਰ ਇਹ ਮੇਰੇ ਕੋਲ ਆ ਗਈ ਸੀ। ਉਸ ਨੇ ਮੈਂਨੂੰ ਕਿਹਾ, " ਲੱਗਦਾ ਹੈ। ਮੇਰਾ ਕਾਡ ਕੈਂਸਲ ਹੋ ਗਿਆ ਹੈ। " ਮੈਂ ਸੋਚ ਰਹੀ ਸੀ। ਇਸ ਔਰਤ ਨੂੰ ਕਿਤੇ ਦੇਖਿਆ ਹੈ। ਦਿਮਾਗ ਉਤੇ ਜ਼ੋਰ ਦੇ ਕੇ, ਯਾਦ ਕਰ ਰਹੀ ਸੀ। ਇਲੇਵੇਟਰ-ਲਿਫਟ ਦਾ ਕਾਡ ਬੱਣਾਉਣ ਵਾਲਾ, ਔਫ਼ੀਸ ਦਾ ਕੰਪਿਊਟਰ ਵੀ ਕੰਮ ਨਹੀਂ ਕਰਦਾ ਸੀ। ਅੱਗ ਲੱਗੀ ਨੂੰ ਸੂਚਤ ਕਰਨ ਵਾਲੇ, ਫੈਅਰ ਅਲਾਰਮ ਵੀ ਬੰਦ ਸਨ। ਮੈਂ ਉਸ ਨੂੰ ਦੱਸਿਆ, " ਹੜ ਦੇ ਪਾਣੀ ਦੇ ਆਉਣ ਨਾਲ, ਸਿਸਟਮ ਵਿੱਚ ਖ਼ਰਾਬੀ ਆ ਗਈ ਹੈ। ਮੈਂ ਆਪਦੇ ਕਾਡ ਨਾਲ, ਤੈਨੂੰ ਉਪਰ ਤੇਰੀ ਮੰਜ਼ਲ ਉਤੇ ਭੇਜ ਦਿੰਦੀ ਹਾਂ। "

ਉਸ ਦੇ ਬੋਲਣ ਨਾਲ, ਮੈਨੂੰ ਝੱਟ ਯਾਦ ਆ ਗਿਆ। ਉਹ ਪ੍ਰੀਤ ਦੀ ਮਾਂ ਹੈ। ਉਸ ਨੇ ਦੱਸਿਆ, " ਹੜ ਆਉਣ ਨਾ ਘਰ ਵਿੱਚ, ਪ੍ਰੀਤ, ਚੈਨ ਤੇ ਹੋਰ ਬਹੁਤ ਰਿਸ਼ਤੇਦਾਰ, ਦੋਸਤ ਆ ਗਏ ਸਨ। ਇੰਨੇ ਬੰਦਿਆਂ ਦਾ ਖਾਂਣਾਂ ਬਣਾਉਣ, ਘਰ ਦੀ ਸਫ਼ਾਈ ਕਰਨ ਵਿੱਚ, ਮੇਰੀ ਕੋਈ ਮਦੱਦ ਨਹੀਂ ਕਰਦਾ ਸੀ। ਸਾਰਾ ਕੰਮ ਮੈਨੂੰ ਕਰਨਾਂ ਪੈਂਦਾ ਸੀ। ਮੇਰੇ ਜਮਾਈ ਚੈਨ ਦੀ ਚਚੇਰੀ ਭੈਣ ਵੀ ਆਈ ਹੋਈ ਸੀ। ਉਹ ਸਾਰਿਆਂ ਤੋਂ ਵੱਧ ਗੱਪਾਂ ਮਾਰਦੀ ਸੀ। ਖਾਂਣ ਨੂੰ ਸਬ ਤੋਂ ਅੱਗੇ ਹੁੰਦੀ ਸੀ। ਕੰਮ ਕੋਈ ਕਰਦੀ ਨਹੀਂ ਸੀ। ਉਸ ਨਾਲ ਮੇਰੀ ਕਈ ਬਾਰ ਝੜਪ ਲੱਗ ਗਈ ਸੀ। ਇੱਕ ਦਿਨ ਤਾਂ ਇੱਕ ਦੂਜੇ ਦੀਆਂ ਗੁਤਾਂ ਹੀ ਹੱਥ ਵਿੱਚ ਆ ਗਈਆਂ। " ਮੈਂ ਕਿਹਾ, " ਬਹੁਤੇ ਭਾਂਡੇ ਵੀ ਰਸੋਈ ਵਿੱਚ ਹੋਣ, ਇੱਕ ਦੂਜੇ ਦੇ ਵਿੱਚ ਵਜ ਕੇ, ਖੜ੍ਹਕਦੇ ਹਨ। ਜੇ ਵਾਂਗ-ਡੋਰ ਢਿੱਲੀ ਹੋਵੇ। ਉਸ ਨੇ ਸਿਰੇ ਕੀ ਲੱਗਣਾਂ ਹੈ? ਪਰ ਤੂੰ ਉਸ ਨਾਲ ਕਿਉਂ ਉਲਝਣਾਂ ਸੀ? ਘਰ ਵਿੱਚ ਰਸੋਈ ਕਰਨ ਵਾਲੀ, ਕੀ ਜਮਾਈ ਦੀ ਭੈਣ ਹੀ ਰਹਿ ਗਈ ਸੀ? ਕਈ ਕੰਮ ਕਰਨਾਂ ਨਹੀਂ ਚਹੁੰਦੇ। ਪੱਕੇ ਠੀਠ ਹੁੰਦੇ ਹਨ। ਜਾਨ ਸੰਭਾਲ ਕੇ ਰੱਖਦੇ ਹਨ। ਕੰਮ ਬੰਦੇ ਦਾ ਭਾਗ ਹੈ। ਕੰਮ ਕਰਦਾ ਬੰਦਾ ਘੱਸਦਾ ਨਹੀਂ ਹੈ। ਤੰਦਰੁਸਤ ਰਹਿੰਦਾ ਹੈ। " ਪ੍ਰੀਤ ਦੀ ਮੰਮੀ ਨੇ ਕਿਹਾ, " ਘਰ ਵਿੱਚ 50 ਬੰਦੇ ਇਕੱਠੈ ਹੋ ਗਏ ਸਨ। ਬਹੁਤੇ ਤਾਂ ਖਾਂਣ-ਪੀਣ ਦੇ ਸਮੇਂ ਘਰ ਵੜਦੇ ਸਨ। ਸਾਰੇ ਘਰ ਦੇ ਨੇੜੇ ਹੀ ਕੰਮ ਕਰਦੇ ਹਨ। ਕੰਮਾਂ ਵਾਲੇ ਨੌਕਰੀ ਉਤੇ ਚਲੇ ਜਾਂਦੇ ਸਨ। ਮੈਂ ਤੇ ਉਹੀ ਘਰ ਹੁੰਦੀਆਂ ਸੀ। ਇੱਕ ਦਿਨ ਮੇਰੇ ਕੋਲੋ ਦਾਲ ਵਿੱਚ ਲੂਣ ਘੱਟ ਪੈ ਗਿਆ ਸੀ। ਉਸ ਨੇ ਲੂਣ ਮੰਗਿਆ। ਮੈਂ ਭਾਂਡੇ ਮਾਜ਼ ਰਹੀ ਸੀ। ਮੈਂ ਉਸ ਦੀ ਗੱਲ ਅਣਸੁਣੀ ਕਰ ਦਿੱਤੀ ਸੀ। ਉਸ ਨੇ ਤੱਤੀ-ਤੱਤੀ ਦਾਲ ਕੋਲੀ ਸਣੇ, ਮੇਰੇ ਮੂੰਹ ਉਤੇ ਮਾਰੀ। ਸਟੀਲ ਦੀ ਕੌਲੀ ਨੇ, ਮੇਰਾ ਮੱਥਾ ਪਾੜ ਦਿੱਤਾ। ਖੂਨ ਦੇਖ ਕੇ, ਮੈਂ ਘਬਰਾ ਗਈ। ਮੈਂ 911 ਨੂੰ ਫੋਨ ਕਰ ਦਿੱਤਾ। ਐਬੂਲੈਂਸ ਦੇ ਨਾਲ ਪੁਲੀਸ ਵਾਲੇ ਵੀ ਆ ਗਏ। ਮੱਥੇ ਉਤੇ 6 ਟੰਕੇ ਲੱਗੇ ਸਨ। ਉਸ ਪਿਛੋਂ ਮੈਨੂੰ, ਇਥੇ ਸ਼ੈਲਟਰ ਵਿੱਚ ਲੈ ਕੇ ਆ ਗਏ। ਕਿਸੇ ਜੀਅ ਨੇ, ਮੇਰੀ ਬਾਤ ਨਹੀਂ ਪੁੱਛੀ। ਮੈਂ ਆਪਦੀ ਸਾਰੀ ਜਾਇਦਾਦ, ਤਿੰਨ ਮੁੰਡਿਆਂ ਵਿੱਚ ਵੰਡ ਦਿੱਤੀ ਹੈ। ਬਈ ਮੈਂ ਹੁਣ ਕਨੇਡਾ ਚਲੇ ਜਾਂਣਾ ਹੈ। ਮੈਂ ਜ਼ਮੀਨਾਂ ਕੀ ਕਰਨੀਆਂ ਹਨ। ਹੁਣ ਮੇਰੇ ਤੋਂ ਉਨਾਂ ਨੇ ਕੀ ਲੈਣਾਂ ਹੈ? ਮੈਂ ਵੀ ਉਨਾਂ ਤੋਂ ਕੀ ਲੈਣਾ ਹੈ। 6 ਮਹੀਨੇ ਲਈ, ਵਿਜ਼ਟਰ ਆਈ ਸੀ। ਕਨੇਡਾ ਆ ਕੇ, 5 ਮਹੀਨੇ ਦਾ ਵਿਜ਼ਾ ਹੋਰ ਮਿਲ ਗਿਆ ਸੀ। ਹੁਣ ਮੈਂ ਪੱਕਾ ਰਹਿੱਣ ਦਾ 3 ਸਾਲ ਪਹਿਲਾਂ ਕੇਸ ਅਪਲਾਈ ਕੀਤਾ ਹੈ। ਬਈ ਪੰਜਾਬ ਵਿੱਚ, ਮੈਨੂੰ ਕੋਈ ਸੰਭਾਲਣ ਵਾਲਾ ਨਹੀਂ ਹੈ। " ਮੈਂ ਉਸ ਨੂੰ ਪੁੱਛਿਆ, " ਤੂੰ ਆਪਦੇ ਪਤੀ ਬਾਰੇ ਕੁੱਝ ਦੱਸਿਆ ਨਹੀਂ ਹੈ। " ਉਸ ਨੇ ਕਿਹਾ, " ਮੇਰਾ ਪਤੀ ਸ਼ੁਰੂ ਤੋਂ 35 ਸਾਲਾਂ ਦਾ, ਦੋਬਈ ਰਹਿੰਦਾ ਹੈ। ਬੱਚੇ ਵੀ ਮੈਂ ਇਕੱਲੀ ਨੇ ਪਾਲੇ ਹਨ। ਦੋ ਸਾਲਾਂ ਪਿਛੋਂ, ਪੰਜਾਬ ਆਉਂਦਾ ਹੁੰਦਾ ਸੀ। ਮਹੀਨਾਂ ਰਹਿ ਕੇ ਚਲਾ ਜਾਂਦਾ ਸੀ। ਬੱਚਾ ਹੋਣ ਵਾਲਾ ਕਰ ਜਾਂਦਾ ਸੀ। " ਮੈਂ ਉਸ ਨੂੰ ਕਿਹਾ, " ਦੋ ਸਾਲ ਵਿੱਚ, ਤੇਰੇ ਕੋਲ ਇੱਕ ਮਹੀਨਾਂ ਹੀ ਰਹਿੰਦਾ ਹੈ। ਇਸ ਦਾ ਮਤਲੱਬ, ਉਥੇ ਉਸ ਦਾ ਜਰੂਰ ਚੱਕਰ ਚਲਦਾ ਹੋਣਾਂ ਹੈ। ਇਸ ਦਾ ਮਤਲੱਬ 35 ਸਾਲਾਂ ਵਿੱਚ, ਉਹ ਤੇਰੇ ਕੋਲ 17 ਮਹੀਨੇ ਰਿਹਾ ਹੈ। ਤੂੰ ਇਸ ਨਾਲ ਕਿੰਨੀ ਕੁ ਜਵਾਨੀ ਹੁੰਢਾਈ ਹੈ? " ਉਸ ਨੇ ਦੋਂਨੇਂ ਹੱਥਾਂ ਨੂੰ ਕੰਨਾਂ ਉਤੇ ਰੱਖ ਲਿਆ। ਉਸ ਨੇ ਕਿਹਾ," ਤੋਬਾ-ਤੋਬਾ ਰੱਬ ਦੇਖਦਾ ਹੈ। ਪਤੀ ਬਾਰੇ ਮੈਂਨੂੰ ਪੂਰਾ ਵਿਸ਼ਵਾਸ਼ ਹੈ। ਉਹ ਮੈਨੂੰ ਹੀ ਪਿਆਰ ਕਰਦਾ ਹੈ। ਮੈਂ ਵੀ ਆਪਦੇ ਪਤੀ ਤੋਂ ਬਗੈਰ, ਕਿਸੇ ਵੱਲ ਅੱਖ ਚੱਕ ਕੇ ਨਹੀਂ ਦੇਖਦੀ। ਅਜੇ ਵੀ ਉਥੇ ਹੀ ਰਹਿੰਦਾ ਹੈ। " ਮੈਂ ਉਸ ਨੂੰ ਕਿਹਾ, " ਕਨੇਡਾ ਨੂੰ ਛੱਡ ਕੇ, ਦੋਬਈ ਵਿੱਚ ਉਸ ਦਾ ਰਹਿੱਣਾਂ। ਮਾਮਲਾ ਭੜਬੜ ਲੱਗਦਾ ਹੈ। ਚਲੋ ਛੱਡੋ, ਰੱਬ ਕਰੇ, ਤੇਰਾ ਪਤੀ ਉਤੇ ਭਰੋਸਾ ਬੱਣਿਆ ਰਹੇ। ਪਰ ਅਥਰੇ ਘੌੜੇ ਵਾਂਗ, ਮਰਦ-ਔਰਤ ਹੁੰਦੇ ਹਨ। ਕਿਸੇ ਦੇ ਰੋਕਿਆਂ ਨਹੀਂ ਰੁਕਦੇ। ਔਰਤਾਂ ਦੇ ਸ਼ੈਲਟਰ ਵਿੱਚ ਮਰਦ ਅੰਦਰ ਨਹੀਂ ਆ ਸਕਦੇ। ਪਰ ਬਾਹਾਰ ਨੂੰ ਜਾਂਣ ਵਾਲੇ 5 ਦਰਵਾਜਿਆਂ ਉਤੇ ਮਰਦ ਹੀ ਖੜ੍ਹੇ ਹਨ। ਇਹ ਔਰਤਾਂ, ਜਿੰਨਾਂ ਉਤੇ ਗੌਰਮਿੰਟ ਬਹੁਤਾ ਤਰਸ ਕਰਦੀ ਹੈ। ਉਹੀ ਔਰਤਾਂ, ਆਪਦੇ ਮਰਦ ਛੱਡ ਕੇ, ਨਵੇਂ ਮਰਦ ਖ੍ਰੀਦੀਆਂ ਤੇ ਆਪ ਨੂੰ ਮਰਦਾਂ ਕੋਲ ਵੇਚਦੀਆਂ ਹਨ। " ਮੇਰੀਆਂ ਗੱਲਾਂ ਸੁਣ ਕੇ, ਪ੍ਰੀਤ ਦੀ ਮੰਮੀ, ਜੋ ਦੇਖਣ ਨੂੰ 55 ਕੁ ਸਾਲਾਂ ਦੀ ਲੱਗ ਰਹੀ ਸੀ। ਮਸਤੀ ਵਿੱਚ ਆ ਗਈ। ਉਸ ਨੇ ਕਿਹਾ, " ਜੋ ਔਰਤ, ਮੇਰੇ ਨਾਲ ਵਾਲੇ ਕੰਮਰੇ ਵਿੱਚ ਰਹਿੰਦੀ ਹੈ। ਉਹ 7 ਮਰਦਾਂ ਦੀਆਂ ਫੋਟੋ, ਮੈਨੂੰ ਦਿਖਾ ਰਹੀ ਸੀ। 6 ਮਰਦਾਂ ਨਾਲ ਵਿਆਹ ਕਰਾ ਕੇ, ਛੱਡ ਚੁੱਕੀ ਹੈ। ਅੱਜ 7 ਵੇਂ ਮਰਦ ਦੀ ਫੋਟੋ ਦਿਖਾ ਕੇ ਕਹਿੱਣ ਲੱਗੀ, " ਮੈਂ ਇਸ ਨਾਲ ਵਿਆਹ ਕਰਾਉਣਾਂ ਹੈ। " ਗੋਰੀਆਂ ਨੂੰ, ਤਾਂ ਮਰਦਾਂ ਦੀ ਹਨੇਰੀ ਆਈ ਹੈ। ਇੱਕ ਮਰਦ ਛੱਡ ਕੇ ਦੂਜਾ, ਤੀਜਾ ਕੱਪੜਿਆਂ ਵਾਂਗ ਬਦਲਦੀਆਂ ਹਨ। ਇਹ ਬਾਹਰ ਤਾਂ ਹੋਰਾਂ ਮਰਦਾਂ ਕੋਲ ਜਾਂਦੀ ਹੀ ਹਨ। ਸ਼ੈਲਟਰ ਵਾਲਿਆ ਨੇ, ਸਾਰੀਆਂ ਮੰਜ਼ਲਾਂ ਦੇ ਬਾਥਰੂਮਾਂ ਵਿੱਚ, ਤਿੰਨ-ਤਿੰਨ ਬੁੱਕ ਨਿਰੋਧ ਰੱਖੇ ਸਨ। ਹੁਣ ਉਥੇ ਕੋਈ ਨਹੀਂ ਬਚਿਆ। " ਨਿਰੋਧ ਰੱਖੇ ਹੋਣ ਦਾ ਮੈਨੂੰ ਵੀ ਪਤਾ ਸੀ। ਅਜੇ ਤਾਂ ਔਰਤਾਂ ਨੂੰ ਸੰਭਾਲਦੇ ਹਨ। ਐਸੀਆਂ ਔਰਤਾਂ, ਪੇਟ ਤੋਂ ਹੋ ਕੇ ਆ ਗਈਆਂ। ਇਥੇ ਤਾਂ ਬੱਚੇ ਹੀ ਬੱਚੇ ਤੁਰੇ ਫਿਰਨਗੇ। ਜੋ ਕੋਈ ਬਿਮਾਰੀ ਸਹੇੜ ਕੇ, ਲੈ ਆਈਆਂ। ਹੋਰ ਮੁਸ਼ਕਲਾਂ ਆ ਜਾਂਣਗੀਆਂ। ਮੈਂ ਜਾਣ ਬੁੱਝ ਕੇ ਕਿਹਾ, " ਇਥੇ ਤਾਂ ਮਰਦ ਆਉਣੇ ਸਖ਼ਤ ਮਨਾਂ ਹਨ। ਨਿਰੋਧ ਕਾਹਦੇ ਲਈ ਰੱਖਣੇ ਹਨ? ਕੁੱਝ ਹੋਰ ਹੋਣਾਂ ਹੈ। ਔਰਤਾਂ ਦੇ ਪੈਡ ਹੋਣੇ ਹਨ। " ਮੈਂ ਜੋ ਸੋਚਦੀ ਸੀ। ਉਹੀ ਗੱਲ ਹੋਈ। ਉਸ ਨੇ ਮੈਨੂੰ ਕਿਹਾ, " ਮੈਂ ਕਿਤੇ ਨਿਆਣੀ ਹਾਂ। ਮੈਨੂੰ ਵੀ ਸਬ ਪਤਾ ਹੈ। ਮੈਂ ਖੋਲ ਕੇ ਦੇਖੇ ਹਨ। ਬੁੱਲਬਲਿਆਂ ਵਰਗੇ ਹਨ। ਮੈਂ ਵੀ ਬਾਥਰੂਮ ਵਿਚੋਂ ਚੱਕੇ ਸਨ। ਤੈਨੂੰ ਹੁਣੇ ਲਿਆ ਕੇ ਦਿਖਾਉਂਦੀ ਹਾਂ। " ਮੈਂ ਉਸ ਨੂੰ ਕਿਹਾ, " ਤੁਸੀਂ ਤਾਂ ਐਸੀਆਂ, ਬੈਸੀਆਂ ਔਰਤਾਂ ਵਰਗੇ ਨਹੀਂ ਹੋ। ਤੇਰਾ ਪਤੀ ਵੀ ਘਰ ਨਹੀਂ ਹੈ। ਤੁਸੀਂ ਇਹ ਕਾਸ ਲਈ ਚੱਕੇ ਹਨ। ਕਈ ਲੋਕ ਮੁਫ਼ਤ ਦੀ ਚੀਜ਼ ਉਤੇ ਟੋਟੋ ਹੋ ਜਾਂਦੇ ਹਨ। ਇਹ ਤਾਂ ਰੱਬ ਹੀ ਜਾਂਣਦਾ ਹੈ। ਤੂੰ ਕੀ ਕਰਨੇ ਹਨ? " ਮੈਂ ਉਸ ਨਾਲ ਇਲੇਵੇਟਰ-ਲਿਫਟ ਵੱਲ ਨੂੰ ਤੁਰ ਪਈ। ਕਾਡ ਲਗਾ ਕੇ, ਉਸ ਨੂੰ ਮਸਾਂ ਤੋਰਿਆ। ਸਵੇਰੇ-ਸਵੇਰੇ ਕੈਸੇ ਬੰਦੇ ਨਾਲ ਵਾਹ ਪੈ ਗਿਆ।

Comments