ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੨੧ Page 321 of 1430

ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੨ Page 321 of 1430

ਧੋਹੁ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ
Dhhohu N Chalee Khasam Naal Lab Mohi Viguthae ||

धोहु चली खसम नालि लबि मोहि विगुते

ਪਿਆਰੇ ਪ੍ਰੇਮੀ ਮਾਲਕ ਨਾਲ ਧੋਖਾ ਨਹੀ ਚਲਦਾ। ਬੰਦੇ ਲਾਲਚ, ਲੋਭ, ਪਿਆਰ ਵਿੱਚ ਫਸੇ ਹੋਏ ਹਨ॥



Deception does not work with our Lord and Master; through their greed and emotional attachment, people are ruined.

14645 ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ



Karathab Karan Bhalaeriaa Madh Maaeiaa Suthae ||

करतब करनि भलेरिआ मदि माइआ सुते


ਉਹ ਮਾੜੇ ਕੰਮ ਕਰਦੇ ਹਨ। ਜੋ ਬੰਦੇ ਨਸ਼ੇ ਵਿੱਚ ਸੁੱਤੇ ਹੋਏ ਹਨ॥
They do their evil deeds, and sleep in the intoxication of Maya.

14646 ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ



Fir Fir Joon Bhavaaeean Jam Maarag Muthae ||

फिरि फिरि जूनि भवाईअनि जम मारगि मुते


ਉਹ ਮੁੜ-ਮੁੜ ਕੇ ਜੰਮਦੇ ਹਨ। ਜੰਮਦੂਤ ਦੇ ਬਸ ਪੈਂਦੇ ਹਨ॥
Time and time again, they are consigned to reincarnation, and abandoned on the path of Death.

14647 ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ



Keethaa Paaein Aapanaa Dhukh Saethee Juthae ||

कीता पाइनि आपणा दुख सेती जुते


ਉਹ ਆਪਣੇ ਕਰਮ ਕੀਤੇ ਦੀ ਸਜ਼ਾ ਦੀ ਪੀੜਾ ਦਰਦ ਭੁਗਤਦੇ ਹਨ ॥
They receive the consequences of their own actions, and are yoked to their pain.

14648 ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ੧੨॥



Naanak Naae Visaariai Sabh Mandhee Ruthae ||12||

नानक नाइ विसारिऐ सभ मंदी रुते ॥१२॥


ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ ਭੁੱਲਾ ਦਿੱਤਾ, ਤਾਂ ਸਾਰੀਆਂ ਰੁੱਤਾਂ ਬਾਹਾਰਾਂ ਚੰਗੀਆਂ ਨਹੀਂ ਹਨ ||12||


Sathigur Nanak, if one forgets the Name, all the seasons are evil. ||12||
14649 ਸਲੋਕ ਮਃ
Salok Ma 5 ||

सलोक मः


ਸਲੋਕ ਮਃ 5
ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5
Sathigur Guru Arjan Dev Shalok, Fifth Mehl 5

14650 ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ



Outhandhiaa Behandhiaa Savandhiaa Sukh Soe ||

उठंदिआ बहंदिआ सवंदिआ सुखु सोइ


ਬੰਦੇ ਨੂੰ ਉਠਦੇ, ਬਹਿੰਦੇ, ਸੌਂਦੇ ਅੰਨਦ ਦਾ ਸਾਰਾ ਸਮਾਂ ਲੰਘਦਾ ਹੈ ॥
While standing up, sitting down and sleeping, be at peace;

14651 ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ੧॥



Naanak Naam Salaahiai Man Than Seethal Hoe ||1||

नानक नामि सलाहिऐ मनु तनु सीतलु होइ ॥१॥


ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਦੇ ਗੁਣਾਂ ਨਾਲ ਪ੍ਰਸੰਸਾ ਕਰੀਏ, ਸਰੀਰ ਤੇ ਹਿਰਦਾ ਠੰਡਾ ਹੋ ਜਾਂਦੇ ਹੈ ||1||


Sathigur Nanak, praising the Naam, the Name of the Lord, the mind and body are cooled and soothed. ||1||
14652 ਮਃ
Ma 5 ||

मः


ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5
Sathigur Guru Arjan Dev Fifth Mehl 5

14653 ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਕੋਇ



Laalach Attiaa Nith Firai Suaarathh Karae N Koe ||

लालचि अटिआ नित फिरै सुआरथु करे कोइ


ਧੰਨ, ਮੋਹ ਦੇ ਖੱਟਣ ਲਈ ਲਾਲਚ ਵਿੱਚ ਫਸ ਗਿਆ ਹੈ। ਬੰਦਾ ਰੱਬ ਦਾ ਨਾਂਮ ਜੱਪ ਕੇ, ਚੰਗੇ ਗੁਣ ਧਾਰਨ ਕਰਕੇ, ਆਪਣਾ ਜੀਵਨ ਸੁਧਾਰਨ ਦਾ ਕੰਮ ਨਹੀਂ ਕਰਦਾ ॥
Filled with greed, he constantly wanders around; he does not do any good deeds.

14654 ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ੨॥



Jis Gur Bhaettai Naanakaa This Man Vasiaa Soe ||2||

जिसु गुरु भेटै नानका तिसु मनि वसिआ सोइ ॥२॥


ਸਤਿਗੁਰ ਨਾਨਕ ਜੀ ਜਿਸ ਬੰਦੇ ਨਾਲ ਮਿਲਾਪ ਕਰਦੇ ਹਨ। ਉਸ ਦੇ ਵਿੱਚ ਰੱਬ ਜ਼ਾਹਰ ਹੋ ਜਾਂਦਾ ਹੈ ||2||


Sathigur Nanak, the Lord abides within the mind of one who meets with the Guru. ||2||
14655 ਪਉੜੀ
Pourree ||

पउड़ी


ਪਉੜੀ
Pauree

14656 ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ



Sabhae Vasathoo Kourreeaa Sachae Naao Mithaa ||

सभे वसतू कउड़ीआ सचे नाउ मिठा


ਸਾਰੀਆਂ ਚੀਜ਼ਾਂ ਕੁੜਤਣ ਵਾਲੀਆਂ ਹਨ। ਸਚੇ ਰੱਬ ਦਾ ਨਾਂਮ ਰਸ ਭਰਿਆ ਅੰਮ੍ਰਿਤ ਹੈ ॥
All material things are bitter; the True Name alone is sweet.

14657 ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ



Saadh Aaeiaa Thin Har Janaan Chakh Saadhhee Ddithaa ||

सादु आइआ तिन हरि जनां चखि साधी डिठा


ਸੁਆਦ ਦਾ ਅੰਨਦ, ਉਨਾਂ ਨੂੰ ਆਉਂਦਾ ਹੈ। ਜਿਸ ਨੇ ਰੱਬੀ ਗੁਰ ਬਾਣੀ ਦੇ ਸ਼ਬਦਾਂ ਦੀ ਪੜ੍ਹ, ਗਾ, ਸੁਣ ਕੇ ਬਿਚਾਰ ਕੀਤੀ ਹੈ॥
Those humble servants of the Lord who taste it, come to savor its flavor.

14658 ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ



Paarabreham Jis Likhiaa Man Thisai Vuthaa ||

पारब्रहमि जिसु लिखिआ मनि तिसै वुठा


ਬੇਅੰਤ ਗਿਆਨ ਵਾਲੇ ਰੱਬ ਨੇ, ਜਿਸ ਦੇ ਭਾਗਾਂ ਵਿੱਚ ਲਿਖ ਦਿੱਤਾ ਹੈ। ਉਸ ਨੂੰ ਜਿੰਦ-ਜਾਨ ਵਿੱਚ ਵੱਸਦਾ ਦਿੱਸਦਾ ਹੈ ॥
It comes to dwell within the mind of those who are so pre-destined by the Supreme Lord God.

14659 ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ



Eik Niranjan Rav Rehiaa Bhaao Dhuyaa Kuthaa ||

इकु निरंजनु रवि रहिआ भाउ दुया कुठा


ਇੱਕ ਭਗਵਾਨ ਪਤੀ ਹਰ ਥਾਂ ਉਤੇ ਦਿਖਾਈ ਦਿੰਦਾ ਹੈ। ਹੋਰ ਸਾਰੇ ਡਰ ਮੁੱਕ ਜਾਂਦੇ ਹਨ ॥
The One Immaculate Lord is pervading everywhere; He destroys the love of duality.

14660 ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ੧੩॥



Har Naanak Mangai Jorr Kar Prabh Dhaevai Thuthaa ||13||

हरि नानकु मंगै जोड़ि कर प्रभु देवै तुठा ॥१३॥


ਸਤਿਗੁਰ ਨਾਨਕ ਪ੍ਰਭੂ ਜੀ ਤੋਂ ਦੋਂਨੇ ਹੱਥ ਜੋੜ ਕੇ, ਰੱਬੀ ਗੁਰ ਬਾਣੀ ਦਾ ਨਾਂਮ ਉਸ ਨੂੰ ਮਿਲਦਾ ਹੈ। ਜਿਸ ਉਤੇ ਪ੍ਰਭੂ ਖੁਸ਼ ਹੁੰਦਾ ਹੈ ||13||


Sathigur Nanak begs for the Lord's Name, with his palms pressed together; by His Pleasure, God has granted it. ||13||
14661 ਸਲੋਕ ਮਃ
Salok Ma 5 ||

सलोक मः


ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5
Sathigur Guru Arjan Dev Shalok, Fifth Mehl 5

14662 ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ



Jaacharree Saa Saar Jo Jaachandhee Haekarro ||

जाचड़ी सा सारु जो जाचंदी हेकड़ो


ਉਹ ਮੰਗੀ, ਮੰਗ ਸਬ ਤੋਂ ਚੰਗੀ ਹੈ। ਜਿਸ ਨਾਲ ਬੰਦਾ, ਰੱਬੀ ਗੁਰਬਾਣੀ ਦਾ ਨਾਂਮ ਮੰਗਦਾ ਹੈ।
The most excellent begging is begging for the One Lord.

14663 ਗਾਲ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ੧॥



Gaalhee Biaa Vikaar Naanak Dhhanee Vihooneeaa ||1||

गाल्ही बिआ विकार नानक धणी विहूणीआ ॥१॥


ਸਤਿਗੁਰ ਨਾਨਕ ਜੀ ਦੀ, ਰੱਬੀ ਬਾਣੀ ਤੋਂ ਬਗੈਰ, ਸਾਰੀਆਂ ਗੱਲਾਂ ਬੇਕਾਰ ਹਨ ||1||


Other talk is corrupt, Sathigur Nanak, except that of the Lord Master. ||1||
14664 ਮਃ
Ma 5 ||

मः


ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5
Sathigur Guru Arjan Dev Fifth Mehl 5

14665 ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ



Neehi J Vidhhaa Mann Pashhaanoo Viralo Thhiou ||

नीहि जि विधा मंनु पछाणू विरलो थिओ


ਪ੍ਰਮਾਤਮਾਂ ਦੇ ਪ੍ਰੇਮ ਵਿੱਚ ਜਿਸ ਦਾ ਹਿਰਦਾ ਰੰਗਿਆ ਜਾਂਦਾ। ਉਹ ਲੱਖਾਂ ਵਿੱਚ ਕੋਈ ਹੁੰਦਾ ਹੈ॥
One who recognizes the Lord is very rare; his mind is pierced through with the Love of the Lord.

14666 ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ੨॥



Jorranehaaraa Santh Naanak Paadhhar Padhharo ||2||

जोड़णहारा संतु नानक पाधरु पधरो ॥२॥


ਸਤਿਗੁਰ ਨਾਨਕ ਜੀ ਸੰਤ ਰੱਬ ਨਾਲ ਮਿਲਾਉਣ ਦਾ ਸਿੱਧਾ ਰਾਹ ਦੱਸਦੇ ਹਨ ||2||


Such a Saint is the Uniter, Sathigur Nanak - he straightens out the path. ||2||
14667 ਪਉੜੀ
Pourree ||

ਪਉੜੀ
Pauree

14668 ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ



Soee Saevihu Jeearrae Dhaathaa Bakhasindh ||

सोई सेविहु जीअड़े दाता बखसिंदु


ਮੇਰੀ ਜਿੰਦੇ, ਉਸੇ ਭਗਵਾਨ ਨੂੰ ਜੋ ਯਾਦ ਕਰੀਏ। ਵਸਤੂਆਂ ਦੇਣ ਵਾਲਾ, ਮੁਆਫ਼ ਕਰਨ ਵਾਲਾ ਹੈ ॥
Serve Him, my soul, who is the Giver and the Forgiver.

14669 ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ



Kilavikh Sabh Binaas Hon Simarath Govindh ||

किलविख सभि बिनासु होनि सिमरत गोविंदु


ਪ੍ਰਭੂ ਨੂੰ ਯਾਦ ਕੀਤਿਆਂ, ਸਾਰੇ ਪਾਪ ਮੁੱਕ ਜਾਂਦੇ ਹਨ ॥
All sinful mistakes are erased, by meditating in remembrance on the Lord of the Universe.

14670 ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ



Har Maarag Saadhhoo Dhasiaa Japeeai Guramanth ||

हरि मारगु साधू दसिआ जपीऐ गुरमंतु


ਰੱਬ ਦਾ ਨਾਂਮ ਜੱਪਣ ਲਈ ਸਤਿਗੁਰ ਜੀ ਨੇ ਦੱਸਿਆ ਹੈ। ਰੱਬੀ ਗੁਰਬਾਣੀ ਦਾ ਨਾਂਮ ਜੱਪੀਏ ॥
The Holy Saint has shown me the Way to the Lord; I chant the Sathigur.

14671 ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ



Maaeiaa Suaadh Sabh Fikiaa Har Man Bhaavandh ||

माइआ सुआद सभि फिकिआ हरि मनि भावंदु


ਧਂਨ ਦਾ ਸੁਆਦ ਸਾਰੇ ਫਿਕੇ ਹਨ। ਰੱਬ ਪਿਆਰਾ ਲੱਗਣ ਲੱਗ ਗਿਆ ਹੈ॥
The taste of Maya is totally bland and insipid; the Lord alone is pleasing to my mind.

14672 ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ੧੪॥



Naanak Paramaesarai Jin Dhithee Jindh ||14||

धिआइ नानक परमेसरै जिनि दिती जिंदु ॥१४॥


ਸਤਿਗੁਰ ਨਾਨਕ ਜੀ ਪ੍ਰਮਾਤਮਾਂ ਨੂੰ ਮਨ ਯਾਦ ਕਰ, ਜਿਸ ਨੇ ਜਾਨ ਦਾਨ ਦਿੱਤੀ ਹੈ ॥
Meditate, Dhhiaae athigur Nanak, on the Transcendent Lord, who has blessed you with your soul and your life. ||14||

14673 ਸਲੋਕ ਮਃ



Salok Ma 5 ||

सलोक मः


ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5
Sathigur Guru Arjan Dev Shalok, Fifth Mehl 5

14674 ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ



Vath Lagee Sachae Naam Kee Jo Beejae So Khaae ||

वत लगी सचे नाम की जो बीजे सो खाइ


ਰੱਬ ਨੂੰ ਜੱਪਣ ਦਾ ਸਮਾਂ ਆ ਗਿਆ ਹੈ। ਜੈਸਾ ਬਿਜਿਆ ਜਾਵੇਗਾ। ਤੈਸਾ ਫ਼ਲ ਲੱਗੇਗਾ॥
The time has come to plant the seed of the Lord's Name; one who plants it, shall eat its fruit.

14675 ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ ੧॥



Thisehi Paraapath Naanakaa Jis No Likhiaa Aae ||1||

तिसहि परापति नानका जिस नो लिखिआ आइ ॥१॥


ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਉਸੇ ਨੂੰ ਹਾਂਸਲ ਹੁੰਦੀ ਹੈ। ਜਿਸ ਦੇ ਜਨਮ ਵੇਲੇ ਦੇ ਸਮੇਂ ਤੋਂ ਲਿਖਿਆ ਹੈ ||1||


He alone receives it, Sathigur Nanak, whose destiny is so pre-ordained. ||1||
14676 ਮਃ
Ma 5 ||

मः


ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5
Sathigur Guru Arjan Dev Fifth Mehl 5

14677 ਮੰਗਣਾ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ



Manganaa Th Sach Eik Jis Thus Dhaevai Aap ||

मंगणा सचु इकु जिसु तुसि देवै आपि


ਜੇ ਰੱਬ ਤੋਂ ਕੋਈ ਦਾਤ ਮੰਗਣੀ ਹੈ। ਉਸ ਸੱਚੇ ਦੇ ਨਾਂਮ ਨੂੰ ਮੰਗੀਏ। ਜੋ ਰੱਬ ਆਪ ਦਿਆ ਕਰਕੇ ਦਿੰਦਾ ਹੈ ॥
If one begs, then he should beg for the Name of the True One, which is given only by His Pleasure.

14678 ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ੨॥



Jith Khaadhhai Man Thripatheeai Naanak Saahib Dhaath ||2||

जितु खाधै मनु त्रिपतीऐ नानक साहिब दाति ॥२॥


ਜਿਸ ਰੱਬੀ ਬਾਣੀ ਨੂੰ ਬਿਚਾਰਨ ਨਾਲ ਮਨ ਰੱਜ ਜਾਂਦਾ ਹੈ। ਸਤਿਗੁਰ ਨਾਨਕ ਜੀ ਇਹ ਰੱਬੀ ਨਾਂਮ ਦਾ ਦਾਨ ਦਿੰਦੇ ਹਨ ||2||

Eating this gift from the Lord and Master, Sathigur Nanak, the mind is satisfied. ||2||

14679 ਪਉੜੀ
Pourree ||

पउड़ी


ਪਉੜੀ
Pauree

14680 ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ



Laahaa Jag Mehi Sae Khattehi Jin Har Dhhan Raas ||

लाहा जग महि से खटहि जिन हरि धनु रासि


ਉਹ ਲਾਭ ਪ੍ਰਾਪਤ ਕਰਦੇ ਹਨ। ਜਿਸ ਨੇ ਰੱਬੀ ਬਾਣੀ ਦਾ ਧੰਨ ਇਕੱਠਾ ਕੀਤਾ ਹੈ॥
They alone earn profit in this world, who have the wealth of the Lord's Name.

14681 ਦੁਤੀਆ ਭਾਉ ਜਾਣਨੀ ਸਚੇ ਦੀ ਆਸ



Dhutheeaa Bhaao N Jaananee Sachae Dhee Aas ||

दुतीआ भाउ जाणनी सचे दी आस


ਉਹ ਹੋਰ ਕਿਸੇ ਨਾਲ ਪਿਆਰ ਨਹੀਂ ਕਰਦੇ। ਰੱਬ ਦੀ ਆਸ ਕਰਦੇ ਹਨ ॥
They do not know the love of duality; they place their hopes in the True Lord.

14682 ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ



Nihachal Eaek Saraeviaa Hor Sabh Vinaas ||

निहचलु एकु सरेविआ होरु सभ विणासु


ਉਹ ਸਦਾ ਰਹਿੱਣ ਵਾਲਾ ਇੱਕ ਰੱਬ ਚੇਤੇ ਕਰਦੇ ਹਨ। ਹੋਰ ਸਬ ਕੁੱਝ ਨਾਸ਼ ਹੋਣ ਵਾਲਾ ਹੈ॥
They serve the One Eternal Lord, and give up everything else.

14683 ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ



Paarabreham Jis Visarai This Birathhaa Saas ||

पारब्रहमु जिसु विसरै तिसु बिरथा सासु


ਰੱਬ ਜਿਸ ਨੂੰ ਭੁੱਲ ਜਾਂਦਾ ਹੈ। ਉਸ ਦੇ ਸਾਹ ਬੇਕਾਰ ਜਾਂਦੇ ਹਨ ॥
One who forgets the Supreme Lord God - useless is his breath.

14684 ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ੧੫॥



Kanth Laae Jan Rakhiaa Naanak Bal Jaas ||15||

कंठि लाइ जन रखिआ नानक बलि जासु ॥१५॥


ਬੰਦੇ ਨੂੰ ਗਲ਼ ਨਾਲ ਲਾ ਕੇ, ਕੋਲ ਰੱਖਦੇ ਹਨ। ਸਤਿਗੁਰ ਨਾਨਕ ਜੀ ਤੋਂ ਸਦਕੇ ਜਾਂਦਾ ਹਾਂ॥
God draws His humble servant close in His loving embrace and protects him Sathigur

Nanak is a sacrifice to Him. ||15||

14685 ਸਲੋਕ ਮਃ



Salok Ma 5 ||

सलोक मः


ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5
Sathigur Guru Arjan Dev Shalok, Fifth Mehl 5

14686 ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ



Paarabreham Furamaaeiaa Meehu Vuthaa Sehaj Subhaae ||

पारब्रहमि फुरमाइआ मीहु वुठा सहजि सुभाइ


ਪ੍ਰਮਾਤਮਾਂ ਨੇ ਹੁਕਮ ਨਾਲ, ਮਨ ਉਤੇ ਰੱਬੀ ਬਾਣੀ ਦਾ ਮੀਂਹ ਅਚਾਨਿਕ ਪਾ ਦਿੱਤਾ ਹੈ॥
The Supreme Lord God gave the Order, and the rain automatically began to fall.

14687 ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ



Ann Dhhann Bahuth Oupajiaa Prithhamee Rajee Thipath Aghaae ||

अंनु धंनु बहुतु उपजिआ प्रिथमी रजी तिपति अघाइ


ਨਾਂਮ ਦੀ ਫ਼ਸਲ ਪੈਦਾ ਹੋਣ ਨਾਲ, ਨਾਂਮ ਰੂਪੀ ਧੰਨ ਵੀ ਪੈਦਾ ਹੋ ਜਾਂਦਾ ਹੈ। ਧਰਤੀ ਮੀਂਹ ਨਾਲ ਰੱਜ ਗਈ ਹੈ। ਤਿਵੇਂ ਮਨ ਵੀ ਨਾਂਮ ਨਾਲ ਭਿਜ ਕੇ, ਰੱਜ ਜਾਂਦਾ ਹੈ ॥
Grain and wealth were produced in abundance; the earth was totally satisfied and satiated.

14688 ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ



Sadhaa Sadhaa Gun Oucharai Dhukh Dhaaladh Gaeiaa Bilaae ||

सदा सदा गुण उचरै दुखु दालदु गइआ बिलाइ


ਰੱਬ ਦੇ ਹਰ ਸਮੇਂ ਗੁਣ ਗਾਈਏ। ਦਰਦ, ਦਲਿਦਰ ਮੁੱਕ ਜਾਂਦੇ॥
Forever and ever, chant the Glorious Praises of the Lord, and pain and poverty shall run away.

14689 ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ



Poorab Likhiaa Paaeiaa Miliaa Thisai Rajaae ||

पूरबि लिखिआ पाइआ मिलिआ तिसै रजाइ


ਪਿਛਲੇ ਜਨਮ ਦਾ ਬਿਜਿਆ ਲਿਖਿਆ ਮਿਲਦਾ ਹੈ। ਰੱਬ ਦੀ ਇਹੀ ਹੁਕਮ ਹੈ ॥
People obtain that which they are pre-ordained to receive, according to the Will of the Lord.

14690 ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ ੧॥



Paramaesar Jeevaaliaa Naanak Thisai Dhhiaae ||1||

परमेसरि जीवालिआ नानक तिसै धिआइ ॥१॥


ਸਤਿਗੁਰ ਨਾਨਕ ਭਗਵਾਨ ਜੀ ਨੂੰ ਯਾਦ ਕਰੀਏ। ਜਿਸ ਰੱਬ ਨੇ ਜਾਨ ਪਾ ਕੇ, ਜਿਉਂਦੇ ਰੱਖਿਆ ਹੋਇਆ ਹੈ ||1||

The Transcendent Lord keeps you alive Sathigur Nanak, meditate on Him. ||1||

14691 ਮਃ
Ma 5 ||

मः


ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5
Sathigur Guru Arjan Dev Fifth Mehl 5

Comments