ਜਿਸ ਨੇ ਇਕ ਨੂੰ ਯਾਦ ਕੀਤਾ ਹੈ

ਜਿਸ ਨੇ ਇਕ ਨੂੰ ਯਾਦ ਕੀਤਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
05/07/2013. 319
ਬਿੱਜਲੀ ਦੀ ਚੱਮਕ ਵਰਗਾ ਸੰਸਾਰ ਥੋੜੇ ਸਮੇਂ ਲਈ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ ਸੋਹਣੀ ਚੀਜ਼ ਹੈ। ਨਾਂਮ ਨੂੰ ਬੋਲਣ ਨਾਲ, ਧੰਨਾਡ ਹੋ ਜਾਈਦਾ ਹੈ। ਸਿਮ੍ਰਿਤਿ ਸਾਸਤ੍ਰ ਸਾਰੇ ਪੜ੍ਹ ਕੇ ਦੇਖੇ ਹਨ। ਕਿਸੇ ਨੇ ਰੱਬ ਦੀ ਕੀਮਤ ਨਹੀਂ ਪਾਈ ਹੈ। ਜੋ ਬੰਦਾ ਸਤਿਗੁਰ ਨਾਨਕ ਜੀ ਦੇ ਪਿਆਰੇ ਭਗਤਾਂ ਨੂੰ ਪਿਆਰ ਕਰਦਾ ਹੈ। ਉਸ ਉਤੇ ਪ੍ਰਭੂ ਪ੍ਰੇਮ ਦਾ ਰੰਗ ਚੜ੍ਹ ਜਾਂਦਾ ਹੈ। ਉਹ ਅੰਨਦ ਮਾਂਣਦਾ ਹੈ  ਸੱਚਾ ਅਸਲ ਨਾਂਮ ਅਕਾਲ ਪੁਰਖ ਦਾ ਮਹਿੰਗੇ ਲਾਲਾ ਦਾ ਭੰਡਾਰ ਹੈ। ਜੇ ਮੱਥੇ ਦੇ ਉਤੇ ਭਾਗਾਂ ਵਿੱਚ, ਜਨਮ ਸਮੇਂ ਤੋਂ ਰੱਬ ਵੱਲੋਂ ਲਿਖਿਆ ਗਿਆ ਹੈ। ਤਾਂ ਰੱਬ ਦਾ ਨਾਂਮ ਬੰਦਾ ਜੱਪਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਮੈਨੂੰ ਨਾਂਮ ਦੇਦੇ, ਤੇਰਾ ਨਾਂਮ ਸਹਾਰਾ ਬੱਣ ਕੇ,ਮਰਨ ਪਿਛੋਂ ਰਸਤੇ ਵਿੱਚ ਕੰਮ ਆਵੇਗਾ। ਮਨ ਦੇ ਅੰਦਰ ਫ਼ਿਕਰ ਲੱਗੇ ਹੋਏ ਹਨ। ਦੇਖਣ ਨੂੰ ਖੁਸ਼ ਅੰਨਦ ਵਿੱਚ ਲੱਗਦਾ ਹੈ। ਭੁੱਖ ਬਿਲਕੁਲ ਨਹੀ ਮੁੱਕਦੀ। ਉਹ ਦੁਨੀਆਂ ਦੇ ਵਿਕਾਰ ਕੰਮ ਕਰਨ ਵਾਲੇ, ਬੇਅੰਤ ਸਾਥੀ ਟੋਲੀਆਂ ਵਾਲੇ, ਸਬ ਲੁੱਟੇ ਗਏ ਹਨ। ਜਿੰਨਾਂ ਨੇ ਰੱਬ ਦਾ ਨਾਂਮ ਯਾਦ ਨਹੀਂ ਕੀਤਾ।
ਸਤਿਗੁਰ ਨਾਨਕ ਜੀ ਨੂੰ ਜਿਸ ਨੇ ਯਾਦ ਕੀਤਾ ਹੈ। ਉਨਾਂ ਨੂੰ ਸ਼ਾਬਾਸ਼ੇ ਹੈ। ਜਿਸ ਥਾਂ ਉਤੇ ਪਿਆਰੇ ॥ਬੈਠਦੇ ਹਨ। ਉਹ ਥਾਂ ਕਰਮਾਂ ਵਾਲੀ ਹੈ। ਉਹ ਪਿਆਰੇ ਭਗਤ ਰੱਬ ਨੂੰ ਚੇਤੇ ਕਰਦੇ ਹਨ। ਸਾਰਾ ਕੁੱਝ ਮਾੜੇ ਬਿਚਾਰ, ਪਾਪ ਬਿਸਰ ਜਾਂਦੇ ਹਨ। ਵਿਕਾਰ ਕੰਮਾਂ ਵਿੱਚ ਫਸਿਆਂ ਨੂੰ ਪ੍ਰਭੂ ਸ਼ੁੱਧ ਕਰਦਾ ਹੈ। ਭਗਤ, ਬੇਦ ਵੀ ਇਹੀ ਕਹਿੰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ, ਤੇਰਾ ਰੱਬੀ ਗੁਰਬਾਣੀ ਦਾ ਨਾਂਮ ਹੀ, ਸਰੀਰ ਤੇ ਹਿਰਦੇ ਨੂੰ  ਚੰਗਾ ਲੱਗਦਾ ਹੈ। ਜਦੋਂ ਚਿੜੀ ਬੋਲਦੀ ਹੈ। ਦਿਨ ਚੜ੍ਹਨ ਲੱਗਦਾ ਹੈ। ਭਗਤਾਂ ਦੇ ਮਨ ਵਿੱਚ ਰੱਬੀ ਬਾਣੀ ਦੀਆਂ ਲੂਰੀਆਂ, ਚਾਹ ਉਠਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੇ ਨਵੇਂ ਗੁਣ ਹਨ।  ਪਿਆਰੇ ਭਗਤ ਅਨੋਖੇ ਰੂਪ ਬੱਣਾਉਂਦੇ ਹਨ। ਉਨਾਂ ਸਰੀਰਾਂ, ਘਰਾਂ ਅੰਦਰ ਖੁਸ਼ੀਆਂ ਹਨ। ਜਿਸ ਨੂੰ ਤੂੰ ਯਾਦ ਆਉਂਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਸੰਸਾਰ ਦੀ ਉਪਮਾਂ ਸਾਰੇ ਵਿਕਾਰ ਹਨ। ਕਿਸੇ ਕੰਮ ਦੇ ਨਹੀਂ ਹਨ। ਰੱਬ ਦਾ ਨਾਂਮ ਹੀ ਸੱਚਾ ਸਦਾ ਰਹਿੱਣ ਵਾਲਾ ਹੈ। ਕਿਸੇ ਲੱਖਾ ਵਿੱਚੋਂ ਇੱਕ ਨੂੰ ਸਮਝ ਲੱਗੀ ਹੈ। ਰੱਬ ਦਾ ਨਾਂਮ ਹੀ ਸੱਚਾ ਧੰਨ, ਸਦਾ ਰਹਿੱਣ ਵਾਲਾ ਹੈ।
ਕਿਸੇ ਲੱਖਾ ਵਿੱਚੋਂ ਇੱਕ ਨੂੰ ਸਮਝ ਲੱਗੀ ਹੈ। ਉਸੇ ਨੂੰ ਰੱਬ ਦਾ ਨਾਂਮ ਪ੍ਰਪਤ ਹੁੰਦਾ ਹੈ। ਜਿਸ ਨੂੰ ਜਨਮ ਦੇਣ ਵਾਲਾ ਆਪ ਪ੍ਰਮਾਤਮਾਂ ਦਿੰਦਾ ਹੈ। ਉਸ ਦਾ ਸਰੀਰ ਹਿਰਦਾ ਅੰਦਰੋਂ ਮਸਤ ਹੋ ਗਿਆ ਹੈ। ਜਿਸ ਨੇ ਰੱਬ ਦਾ ਨਾਂਮ ਦਾ ਅੰਨਦ ਮਾਂਣ ਲਿਆ ਹੈ। ਪਿਆਰੇ ਭਗਤ ਰੱਬ ਦੇ ਕੰਮਾਂ ਨੂੰ ਚੇਤੇ ਕਰਦੇ। ਰੱਬ ਉਨਾਂ ਦੇ ਸਾਰੇ ਪਾਪ ਮੁੱਕਾ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਜਿਸ ਨੇ ਇਕ ਨੂੰ ਯਾਦ ਕੀਤਾ ਹੈ। ਉਹ ਬੰਦੇ ਜੀਵਤ ਹਨ। ਅੱਕ ਨੂੰ ਲੱਗਿਆ ਫ਼ਲ ਉਦੋਂ ਤੱਕ ਹੀ ਸੁੰਦਰ ਖਿੜਿਆ ਰਹਿੰਦਾ ਹੈ। ਜਦੋਂ ਤੱਕ ਮੂਲ ਨਾਲ ਜੁੜਿਆ ਹੈ। ਸਤਿਗੁਰ ਨਾਨਕ ਜੀ ਤੋਂ ਵਿੱਛੜ ਕੇ ਮਨੁੱਖ ਤਾਰ ਤਾਰ ਹੋ ਕੇ, ਦੁੱਖਾਂ ਨਾਲ ਘਿਰ ਜਾਂਦਾ ਹੈ। ਰੱਬ ਨੂੰ ਭੁੱਲਾਉਣ ਵਾਲੇ ਬੰਦੇ, ਮਰਿਆ ਦੇ ਬਰਾਬਰ ਹਨ। ਮਰ ਵੀ ਨਹੀਂ ਸਕਦੇ। ਜੋ ਰੱਬ ਤੋਂ ਵਿਛੜ ਕੇ, ਮੂੰਹ ਮੋੜ ਕੇ, ਰੱਬ ਨੂੰ ਭੁੱਲ ਗਏ ਹਨ। ਉਹ ਸੂਲੀ ਚੜੇ ਚੋਰਾਂ ਵਰਗੇ ਹਨ। ਅੰਨਦ ਦਾ ਭੰਡਾਰ ਦੇਣ ਵਾਲਾ ਇਕੋ ਰੱਬ ਹੈ। ਪ੍ਰਭੂ ਸਦਾ ਅਮਰ ਰਹਿੱਣ ਵਾਲਾ ਹੈ। ਰੱਬ ਧਰਤੀ ਉਤੇ, ਪਾਣੀ ਵਿੱਚ ਬਰਾਬਰ ਹੈ। ਹਰ ਜ਼ਰੇ-ਜ਼ਰੇ ਵਿੱਚ ਸਮਾਇਆ ਹੋਇਆ ਹੈ। ਉਚੇ ਨੀਵੇ ਸਾਰੇ ਜੀਵਾਂ ਵਿੱਚ ਹਾਜ਼ਰ ਹੈ। ਇਕੋ ਜਿਹਾ ਹਾਥੀ ਤੇ ਕੀੜੀ ਨੂੰ ਬੱਣਾਂ ਕੇ ਵਿੱਚ ਬੈਠਾ ਹੈ।
ਦੋਸਤ, ਰਿਸ਼ਤੇਦਾਰ, ਸਕਾ ਨੇੜੇ ਦਾ ਪ੍ਰਭੂ ਤੈਨੂੰ ਹੀ ਮੰਨਿਆ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਬੰਦੇ ਨੂੰ ਮਿਲਦਾ ਹੈ। ਉਹੀ ਜੀਵਨ ਦੀਆ ਖੁਸ਼ੀਆਂ ਮਾਂਣਦਾ ਹੈ। ਜਿੰਨਾਂ ਨੂੰ ਰੱਬ ਕਿਸੇ ਸਾਹ ਤੇ ਰੋਟੀ ਖਾਦਿਆਂ ਵੀ ਨਹੀਂ ਭੁੱਲਦਾ। ਉਨਾਂ ਦੇ ਰੱਬ ਹਿਰਦੇ ਵਿੱਚ ਰਹਿੰਦਾ ਹੈ। ਸਤਿਗੁਰ ਨਾਨਕ ਜੀ ਦੇ ਉਹ ਭਗਤ ਧੰਨ ਨਿਹਾਲ ਹਨ। ਦਿਨ ਰਾਤ ਖਾਂਣ ਲਈ ਭੱਟਕਦੇ ਫਿਰਦੇ ਹਨ। ਉਹ ਖਾਂਣ ਦੇ ਲਾਲਚ ਕਰਕੇ, ਦੁੱਖ ਭੋਗਦੇ ਹਨ। ਉਹ ਦੁੱਖਾਂ ਵਿੱਚ ਪੈਣੋਂ ਕਿਵੇਂ ਬਚ ਸਕਦਾ ਹੈ। ਜਿਸ ਦੇ ਮਨ ਵਿੱਚ ਆਪਣਾਂ ਪ੍ਰਭੂ ਨਹੀਂ ਹੈ।

Comments