ਭਾਗ 28 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਮਰਦ ਵੋਮਿਨ ਸ਼ੈਲਟਰ ਅੰਦਰ ਆਉਣੇ ਮਨਾਂ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਪ੍ਰੀਤ ਦੀ ਮੰਮੀ ਨੇ, ਮੇਰਾ ਇੱਕ ਘੰਟਾ ਚੰਗਾ ਜੀਅ ਲੁਆਇਆ। ਇੱਕ ਘੰਟਾ ਖ਼ਰਾਬ ਵੀ ਕੀਤਾ। ਇੰਨੇ ਵਿੱਚ ਮੈਂ ਬਹੁਤ ਕੁੱਝ ਲਿਖ ਲੈਣਾਂ ਸੀ। ਉਸੇ ਵੇਲੇ ਤੱੜਕੇ ਬਹੁਤ ਨੀਂਦ ਆਉਂਦੀ ਹੈ। ਇਸ ਨੇ, ਪੰਜਾਬੀ ਵਿੱਚ ਗੱਲਾਂ ਮਾਰ ਕੇ ਖੂਬ ਜੀਅ ਲੁਆ ਦਿੱਤਾ ਸੀ। ਪਰ ਜੋ ਚੀਜ਼, ਆਪਦੇ ਘਰੋਂ ਲੈਣ ਗਈ। ਲੈਣ ਗਈ ਹੋਈ, ਉਹ ਆਪ ਵੀ ਮੁੜ ਕੇ, ਨਹੀਂ ਆਈ ਸੀ। ਸ਼ਾਇਦ ਸੋਚਦੀ ਹੋਣੀ ਹੈ। ਇੱਕ ਪੈਕਜ ਖ਼ਰਾਬ ਹੋ ਜਾਵੇਗਾ। ਖੋਲੇ ਤੋਂ ਬਗੈਰ, ਉਸ ਅਲਜਬਰੇ ਦੀ ਸਮਝ ਨਹੀਂ ਲੱਗਣੀ। ਅੱਜ ਦੀਆਂ ਕੋਨਸਲਰ ਦੋਨੇ ਹੀ ਗੋਰੀਆਂ ਸਨ। ਸਾਡੀ ਪੰਜਾਬੀ ਸੁਣ ਕੇ, ਹਾਸਾ ਠੱਡਾ ਦੇਖ ਕੇ, ਉਹ ਵੀ ਦੋਂਨੇਂ ਕੋਲੋ ਆ ਗਈਆਂ ਸਨ। ਕਿਸੇ-ਕਿਸੇ ਗੱਲ ਦੀ ਉਨਾਂ ਨੂੰ ਸਮਝ ਆ ਰਹੀ ਸੀ। ਕਈ ਲਫ਼ਜ਼ ਮੂੰਹ ਵਿਚੋਂ ਅੰਗਰੇਜ਼ੀ ਦੇ ਨਿੱਕਲ ਜਾਂਦੇ ਸਨ। ਸਾਨੂੰ ਦੇਖ਼ ਕੇ, ਉਹ ਵੀ ਹੱਸ ਰਹੀਆਂ ਸਨ। ਇੱਕ ਗੋਰੀ ਨੇ ਮੈਨੂੰ ਪੁੱਛਿਆ, " ਇਹ ਕੌਡਮ ਬਾਰੇ ਕੀ ਗੱਲਾਂ ਕਰਦੀ ਸੀ? " ਮੈਂ ਉਸ ਨੂੰ ਦੱਸਿਆ, " ਜੋ ਤੁਸੀਂ ਪਿਛਲੇ ਦਿਨ ਕੌਡਮ ਬਾਥਰੂਮਾਂ ਵਿੱਚ ਰੱਖੇ ਸੀ। ਇਹ ਕਹਿੰਦੀ, " ਹੋਰ ਰੱਖ ਦਿਉ, ਮੁੱਕ ਗਏ ਹਨ। " ਦੂਜੀ ਗੋਰੀ ਬੋਲ ਪਈ। ਉਸ ਨੇ ਕਿਹਾ, " ਕੀ ਇਸ ਨੂੰ ਹੋਰ ਚਹੀਦੇ ਹਨ? ਮੈਂ ਫੜਾ ਆਉਂਦੀ ਹਾਂ। ਇਸ ਦੇ ਮੂੰਹ ਵਿੱਚ ਤਾਂ ਕੋਈ ਦੰਦ ਨਹੀਂ ਹੈ। "
ਮੈਂ ਉਸ ਨੂੰ ਕਿਹਾ, " ਬੱਚਾ ਨਾਂ ਹੋਵੇ, ਤੇਰੇ ਵਰਗੀਆਂ, ਤਾਂ ਪੱਕਾ ਇਲਾਜ਼ ਕਰਾ ਕੇ ਰੱਖਦੀਆਂ ਹਨ। ਮੈਨੂੰ ਲੱਗਦਾ ਹੈ। ਸਾਰੇ ਇਹੀ ਲੈ ਗਈ ਹੈ। ਮੁਫ਼ਤ ਦੀ ਗਾਂ ਦੇ ਕੋਈ ਦੰਦ ਨਹੀਂ ਦੇਖਦਾ। ਕਿਸੇ ਨੇ ਕਿਹੜਾ ਇਸ ਨਾਲ ਵਿਆਹ ਕਰਾਉਣਾਂ ਹੈ? ਜਿਸ ਨੇ ਵਿਆਹ ਕਰਾਇਆ ਹੈ। ਉਹ ਵੀ ਈਦ ਦਾ ਚੰਦ ਹੋ ਗਿਆ ਹੈ। ਇਹ ਕਹਿੰਦੀ ਦੋਬਈ ਵਿਚੋਂ ਦੋ ਸਾਲੀ ਮੁੜਦਾ ਹੈ। ਹੁਣ ਚਾਰ ਸਾਲ ਮਿਲਿਆ ਨਹੀਂ ਹੈ। ਇਹ ਚਾਰ ਸਾਲ ਦੀ ਕਨੇਡਾ ਵਿੱਚ ਰਹਿ ਰਹੀ ਹੈ। " ਗੋਰੀ ਨੂੰ ਚੰਬਾ ਜਿਹਾ ਲੱਗਾ। ਉਸ ਨੇ ਪੁੱਛਿਆ, " ਕੀ ਦੋ ਸਾਲਾਂ ਵਿੱਚ, ਇੱਕ ਮਹੀਨਾਂ ਹੀ ਇਸ ਕੋਲ ਆ ਕੇ ਰਹਿੰਦਾ ਹੈ? ਫਿਰ ਤਾਂ ਇਹ ਹੌਲੀਡੇ ਮਨਾਉਣ ਵਾਲਾ ਹੋਟਲ ਹੋ ਗਿਆ। " ਮੈਂ ਉਸ ਨੂੰ ਦੱਸਿਆ, " ਜੇ ਕਿਸੇ ਦੀ ਇੰਨੀ ਕੁ ਛੁੱਟੀ ਹੋਵੇ, ਇੱਕ ਮਹੀਨੇ ਵਿੱਚ ਤਾਂ ਪੰਜਾਬੀਆਂ ਦੇ ਆਇਆ, ਗਿਆ ਨਹੀਂ ਮੁੱਕਦਾ। ਇੰਨੇ ਸਮੇਂ ਵਿੱਚ ਰਿਸ਼ਤੇਦਾਰਾਂ ਨੂੰ ਹੀ ਮਸਾਂ ਮਿਲ ਹੁੰਦਾ ਹੈ। ਇੰਨੇ ਰਿਸ਼ਤੇਦਾਰ ਇਕੱਠ ਹੋ ਜਾਂਦੇ ਹਨ। ਮੰਜਾ ਡਾਹੁਣ ਨੂੰ ਥਾਂ ਨਹੀਂ ਲੱਭਦਾ। ਇਸ ਨੂੰ ਕੌਣ ਪੁੱਛਦਾ ਹੋਣਾ ਹੈ? ਇਹ ਤਾਂ ਸਿਰਫ਼ ਖਾਂਨ ਦਾਨ ਚਲਾਉਣ ਨੂੰ ਰੱਖੀ ਹੋਈ ਸੀ। ਬੱਚੇ ਇਕੱਲੀ ਨੇ ਪਾਲ ਦਿੱਤੇ ਹਨ। ਬੱਚੇ ਵੀ ਪਿਉ ਵਰਗੇ ਹੀ ਨਿੱਕਲਣੇ ਸੀ। ਇਸੇ ਲਈ ਬੱਚਿਆ ਨੇ, ਇਥੇ ਕੱਢ ਕੇ ਬੈਠਾ ਦਿੱਤੀ ਹੈ। ਜਿਸ ਨੇ ਸਾਰੀ ਉਮਰ ਆਪਦੀਆਂ ਚਲਾਈਆਂ ਹੋਣ, ਉਹ ਫਿਰ ਦੂਜੇ ਦੀ ਧਰੀ ਇੱਟ ਨਹੀਂ ਰਹਿੱਣ ਦਿੰਦਾ। ਇਹ ਵੀ ਮੈਨੂੰ ਇਕੱਲ-ਖੋਰ ਲੱਗਦੀ ਹੈ। ਤਾਂਹੀਂ ਅੱਗਲਾ ਘਰ ਨਹੀਂ ਵੱੜਦਾ। 35 ਸਾਲਾਂ ਵਿੱਚ ਦੋਬਈ ਵਿੱਚ ਕੋਈ ਹੋਰ ਰੱਖ ਲਈ ਹੋਣੀ ਹੈ। ਉਸ ਦੀ ਜਾਇਦਾਦ ਬੱਚੇ ਲੈ ਗਏ। ਨਾਂ ਇਹ ਘਰ ਵਾਲੇ ਦੀ ਨਾਂ ਬੱਚਿਆਂ ਦੀ ਬੱਣ ਸਕੀ। ਸਿਆਣੇ ਲੋਕ ਉਸ ਘਰ ਔਲਾਦ ਨਹੀਂ ਵਿਆਹਉਂਦੇ। ਜਿਸ ਦੇ ਸਿਰ ਉਤੇ ਪਿਉ ਨਾਂ ਹੋਵੇ। ਉਸ ਘਰ ਦੀ ਔਰਤ ਦੇ ਬੱਚੇ ਜ਼ਿਆਦਾ ਲਗਾਮ ਤੋਂ ਬਗੈਰ ਹੁੰਦੇ ਹਨ। ਕਿਸੇ ਦਾ ਡਰ ਨਹੀਂ ਮੰਨਦੇ " ਦੂਜੀ ਗੋਰੀ ਨੇ ਕਿਹਾ, " ਜੇ ਇਸ ਦਾ ਪਤੀ ਕਨੇਡਾ ਵਿੱਚ ਚਾਰ ਸਾਲਾਂ ਵਿੱਚ ਨਹੀਂ ਆਇਆ। ਤਾਂ ਉਹ ਇਸ ਨੇ ਕੀ ਕਰਨੇ ਹਨ? ਅਸੀਂ ਕੀ ਲੈਣਾਂ ਹੈ? ਅਸੀਂ ਹੋਰ ਰੱਖ ਆਉਂਦੀਆਂ ਹਾਂ। ਜੇ ਤੂੰ ਕਹੇ, ਇਥੇ ਹੀ ਤੇਰੇ ਕਊਟਰ ਉਤੇ ਰੱਖ ਦਿੰਦੇ ਹਾਂ। "
ਮੇਰਾ ਊਚੀ ਹੱਸਾ ਨਿੱਕਲ ਗਿਆ। ਮੈਂ ਕਿਹਾ, " ਇਸ ਨੂੰ ਲੋਕ ਵੋਮਿਨ ਸ਼ੈਲਟਰ ਨਾਲ ਜਾਂਣਦੇ ਹਨ। ਹੁਣ ਕੌਡਮ ਕਲੈਕਸ਼ਨ ਕਹਿੱਣ ਲੱਗ ਜਾਂਣਗੇ। ਅੱਗਲਿਆਂ ਨੂੰ ਇਹ ਵੀ ਦਸਦੀਆਂ ਹੋਣੀਆ ਹਨ। ਇਹ ਮਿਲਦੇ ਕਿਥੋਂ ਹਨ? ਤਾਂਹੀਂ ਤਾਂ ਸਾਰੇ ਦਰ ਮੱਲੀ ਖੜ੍ਹੇ ਹਨ। " ਪਹਿਲੀ ਗੋਰੀ ਨੇ ਕਿਹਾ, " ਮਰਦ ਵੋਮਿਨ ਸ਼ੈਲਟਰ ਅੰਦਰ ਆਉਣੇ ਮਨਾਂ ਹਨ। ਪਰ ਔਰਤਾਂ ਤਾਂ ਮਰਦਾਂ ਨੂੰ ਮਿਲਣ ਜਾ ਸਕਦੀਆਂ ਹਨ। ਇਥੇ ਲੜ ਕੇ, ਤਾਂ ਪਤੀਆਂ , ਬੱਚਿਆਂ ਨਾਲ ਆਈਆਂ ਹਨ। ਬੁਆਏ ਫ੍ਰਿੰਡ ਨੂੰ ਮਿਲਦੀਆਂ ਰਹਿੰਦੀਆਂ ਹਨ। ਜਦੋਂ ਹੋਰ ਲੱਭਦੀਆਂ ਹਨ। ਤਾਂ ਪਹਿਲੇ ਨੂੰ ਛੱਡਦੀਆਂ ਹਨ। ਮੈਂ ਕਿਹਾ, " ਸਾਡੀਆਂ ਜ਼ਿਆਦਾ ਤਰ ਔਰਤਾਂ, ਜੇ ਇੰਨੀ ਕੁ ਲੜਨ ਦੀ ਹਿੰਮਤ ਵੀ ਕਰਦੀਆਂ ਹਨ। ਫਿਰ ਵੀ ਉਸੇ ਦੀ ਝਾਕ ਵਿੱਚ ਰਹਿੰਦੀਆਂ ਹਨ। ਉਹ ਗੋਰੀਆ ਕਾਲੀਆਂ ਵਾਂਗ ਹੋਰ ਮਾਮਲਾ ਨਹੀਂ ਖੜ੍ਹਾ ਕਰਦੀਆਂ। ਜੇ ਮਿਲਣਾ ਵੀ ਹੋਇਆ। ਉਸੇ ਨੂੰ ਸੱਦਣ ਗੀਆਂ। ਜਿਸ ਨੇ ਕੁੱਟ ਕੇ ਘਰੋਂ ਕੱਢੀਆਂ ਹਨ। ਕੇਸ ਅਦਾਲਤਾਂ ਵਿੱਚ ਦੋ ਸਾਲ ਚੱਲਣ ਪਿਛੋਂ ਵੀ, ਉਸੇ ਦੇ ਮੁੜ ਜਾਂਦੀਆਂ ਹਨ। ਬਹੁਤੀਆਂ ਔਰਤਾਂ ਨੂੰ ਪਤੀ ਮਾਪਿਆ, ਰਿਸ਼ਤੇਦਾਰਾਂ ਨੇ ਲੱਭ ਕੇ ਦਿੱਤੇ ਹਨ। ਰਹੀ ਪਤੀ ਨਾਲ ਜਾਂਦੀਆਂ ਹਨ। ਡਰੀ ਪਤੀ ਮਾਪਿਆ, ਰਿਸ਼ਤੇਦਾਰਾਂ ਤੋਂ ਹਨ। ਬਈ ਕਿਤੇ ਕੋਈ ਗ਼ੱਲਤੀ ਨਾਂ ਹੋ ਜਾਵੇ। ਜਿਹੜੀਆਂ ਪਹਿਲਾਂ, ਆਪ ਮਰਦਾਂ ਨੂੰ ਪਿਆਰ ਕਰਕੇ ਵਿਆਹ ਕਰਾਉਂਦੀਆਂ ਹਨ। ਉਨਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਹੈ। ਉਹ ਐਨੀਆਂ ਅਜ਼਼ਾਦ ਹੋ ਜਾਂਦੀਆਂ ਹਨ। ਮਾਪਿਆ ਦੁਨੀਆਂ ਦੀ ਪ੍ਰਵਾਹ ਨਹੀਂ ਕਰਦੀਆਂ। "
ਮੈਂ ਅਜੇ ਗੱਲ ਕਰਦੀ ਸੀ। ਪ੍ਰੀਤ ਦੀ ਮੰਮੀ ਸਾਡੇ ਵੱਲ ਤੁਰੀ ਆ ਰਹੀ ਸੀ। ਉਹ ਸਾਡੇ ਕੋਲ ਆ ਗਈ। ਉਸ ਦੀ ਮੁੱਠੀ ਵਿੱਚ ਕੁੱਝ ਸੀ। ਮੈਨੂੰ ਸਮਝ ਲੱਗ ਗਈ ਸੀ। ਉਸ ਕੋਲ ਕੀ ਹੈ? ਉਹ ਬਹੁਤ ਸ਼ਰਮਾਂ ਰਹੀ ਸੀ। ਉਸ ਨੇ ਕਿਹਾ, " ਮੈਨੂੰ ਗੋਰੀਆਂ ਤੋਂ ਸੰਗ ਲੱਗਦੀ ਹੈ। ਇੰਨਾਂ ਨੂੰ ਤਾਂ ਕੋਈ ਸ਼ਰਮ ਨਹੀਂ ਹੈ। ਆਪਾਂ ਥੋੜੀ, ਇੰਨਾਂ ਵਰਗੀਆਂ ਬੱਣਨਾਂ ਹੈ। ਤੂੰ ਇਧਰ ਨੂੰ ਹੋ ਕੇ ਦੇਖ਼ ਲੈ। ਤੇਰਾ ਛੱਕ ਨਿੱਕਲ ਜਾਵੇਗਾ। " ਮੈਂ ਉਸ ਨੂੰ ਕਿਹਾ, " ਮੈਨੂੰ ਇਹ ਸਮਝਾ, ਇਹ ਗੋਰੀਆਂ ਕਿਹੋ ਜਿਹੀਆ ਹੁੰਦੀਆਂ ਹਨ? ਇੰਨਾਂ ਫ਼ਰਕ ਹੈ। ਇਹ ਗੋਰੀਆਂ, ਗੋਰੇ ਸੱਚ ਗੱਲ ਦੱਸ ਦਿੰਦੇ। ਜੋ ਅਸੀਂ ਦੇਖ ਰਹੇ ਹਾਂ। ਉਹੀ ਇੰਨਾਂ ਦੀ ਜਿੰਦਗੀ ਹੈ। ਆਪਣੇ ਸਬ ਕੁੱਝ ਲੁੱਕ-ਛਿੱਪ ਕੇ ਕਰੀ ਵੀ ਜਾਂਦੇ ਹਨ। ਮੁੱਕਰ ਵੀ ਜਾਂਦੇ ਹਨ। ਹੁਣ ਤੇਰੇ ਪਤੀ ਦੀ ਹੀ ਗੱਲ ਕਰਦੇ ਹਾਂ। ਉਹ ਦੋ ਸਾਲਾਂ ਵਿੱਚ ਇੱਕ ਮਹੀਨਾਂ ਤੇਰੇ ਕੋਲ ਆਉਂਦਾ ਹੈ। ਕੀ ਤੈਨੂੰ ਇਹੀ ਲੱਗਦਾ ਹੈ? ਬਾਕੀ ਦੇ 23 ਮਹੀਨੇ ਮਾਰੂਥਲ ਬੱਣ ਜਾਂਦਾ ਹੋਣਾਂ ਹੈ। ਦੋਬਈ ਵਿੱਚ ਵੀ ਉਧਰ ਦੀਆਂ ਗੋਰੀਆਂ ਹਨ। ਕੀ ਉਨਾਂ ਤੋਂ ਤੈਂਨੂੰ ਆਪਦੇ ਪਤੀ ਤੋਂ ਕੋਈ ਖ਼ਤਰਾ ਨਹੀਂ ਹੈ? " ਉਸ ਨੇ ਕਿਹਾ, " ਐਡਾ ਜ਼ੁਲਮ ਨਾਂ ਕਰ। ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਹੈ। ਹੁਣ ਪੈਸੇ ਕਮਾਉਣ, ਰੋਜ਼ੀ ਰੋਟੀ ਲਈ ਸਾਡੇ ਕਰਕੇ ਤੁਰਿਆ ਫਿਰਦਾ ਹੈ। ਬੱਚਿਆਂ ਦੇ ਤਾਏ ਨੇ, ਬੱਚੇ ਪਾਲਣ ਵਿੱਚ ਮੇਰੀ ਬਹੁਤ ਮਦੱਦ ਕੀਤੀ ਹੈ। "
ਮੈਂ ਸਮਝ ਗਈ। ਦੋਨਾਂ ਪਤੀ-ਪਤਨੀ ਨੇ ਜੁਗਾੜ ਫਿੱਟ ਕੀਤਾ ਹੋਇਆ ਸੀ। ਇਸ ਕੋਲ ਜੇਠ ਸੀ। ਉਸ ਕੋਲ ਦੋਬਈ ਵਾਲੀਆਂ ਹਨ। ਉਸ ਦੇ ਸਾਰੇ ਮੂੰਹ ਉਤੇ ਬਹੁਤ ਝੁਰੜੀਆਂ ਪਈਆਂ ਹੋਈਆਂ ਸਨ। ਮੈਂ ਉਸ ਨੂੰ ਪੁੱਛਿਆ," ਤੇਰੀ ਉਮਰ ਕਿੰਨੀ ਹੈ? ਤੇਰਾ ਵਿਆਹ ਕਿੰਨੀ ਉਮਰ ਵਿੱਚ ਹੋਇਆ ਸੀ?" ਉਸ ਨੇ ਕਿਹਾ, " ਇਹ ਮੇਰੇ ਮਾਂ-ਬਾਪ ਨੂੰ ਪਤਾ ਹੋਣਾ ਹੈ। ਮੈਨੂੰ ਨਹੀਂ ਪਤਾ। " ਮੈਨੂੰ ਉਸ ਦੀਆਂ ਗੱਲਾਂ ਡਿੱਕ-ਡੋਲੇ ਖਾਂਦੀਆਂ ਦਿਸ ਰਹੀਆਂ ਹਨ। ਕੋਈ ਸਿੱਧਾ ਜੁਆਬ ਨਹੀਂ ਦੇ ਰਹੀ ਸੀ। 6 ਬੱਚੇ ਪਾਲਣ ਵਾਲੀ ਸਿੱਧਰੀ ਕਿਵੇਂ ਹੋ ਸਕਦੀ ਹੈ। ਉਹ ਐਡੀ ਭੋਲੀ ਵੀ ਨਹੀਂ ਸੀ। ਪੂਰੀ ਚਾਲੂ ਜ਼ਨਾਨੀ ਸੀ। ਜੋ ਬਗੈਰ ਨੌਕਰੀ ਕੀਤੇ। ਗੌਰਮਿੰਟ ਤੋਂ ਮਹੀਨੇ ਦਾ 800 ਡਾਲਰ ਬਿਲ ਫੇਅਰ ਸਰਕਾਰੀ ਭੱਤਾਮ ਦੁਵਾਈਆਂ ਮੁਫ਼ਤ,ਫਰਨੀਚਰ, ਟੀਵੀ ਘਰ ਦਾ ਸਮਾਨ, ਭੋਜਨ ਲੈਣ ਲੱਗ ਗਈ ਸੀ। ਐਸੀ ਔਰਤ ਨੇ ਬੱਚਿਆਂ ਤੋ ਕੀ ਕਰਾਉਣਾਂ ਹੈ? ਨੂੰਹਾਂ ਦੇ ਬੱਚੇ ਸੰਭਾਲਣ ਤੇ ਰਸੋਈ ਕਰਨ ਤੋਂ ਬਚ ਗਈ ਸੀ। ਉਸ ਨੇ ਦੋਂਨਾਂ ਗੋਰੀਆਂ ਵੱਲ ਉਲਾ ਕਰ ਲਿਆ ਸੀ। ਮੇਰੀ ਬਾਂਹ ਨੂੰ ਹਿਲਾ ਕੇ, ਮੁੱਠੀ ਵੱਲ ਇਸ਼ਾਰਾ ਕੀਤਾ। ਮੁੱਠੀ ਖੋਲ ਕੇ, ਦੋਂਨਾਂ ਹੱਥਾਂ ਨਾਲ ਲੰਬਾ ਕਰ ਕੇ, ਮੈਨੂੰ ਦਿਖਾ ਕੇ ਬੋਲੀ, " ਮੈਂ ਕਿਤੇ ਝੂਠ ਬੋਲਦੀ ਸੀ। ਹੁਣ ਆਪ ਹੀ ਅੱਖਾਂ ਨਾਲ ਦੇਖ਼ ਲੈ। " ਮੈਂ ਹੈਰਾਨ ਜਹੀ ਹੁੰਦੀ ਨੇ ਪੁੱਛਿਆ, " ਇਹ ਕੀ ਹੈ? ਮੈਂ ਇਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ। " ਉਸ ਨੇ ਕਿਹਾ, " ਇਹ ਉਹੀ ਹੈ। ਜੋ ਬਾਥਰੂਮ ਵਿੱਚ ਰੱਖੇ ਹੋਏ ਸਨ। ਇਹੀ ਤਾਂ ਹਨ, ਜੋ ਗੌਰਮਿੰਟ ਵਾਲਿਆ ਨੇ ਰੱਖਾਏ ਸਨ। ਤਾਂਹੀਂ ਤਾਂ ਮੁੱਕ ਗਏ ਹਨ। ਇੰਨਾਂ ਗੋਰੀਆਂ, ਕਾਲੀਆ ਕੋਲ ਹੋਰ ਵੀ ਮਰਦ ਹੁੰਦੇ ਹਨ। " ਮੈਂ ਉਸ ਤੋਂ ਪਿੱਛਾ ਛੱਡਉਣ ਨੂੰ ਕਿਹਾ, " ਬਾਕੀ ਵੀ ਔਰਤਾਂ ਤੇਰੇ ਵਰਗੀਆਂ ਹੋ ਸਕਦੀਆਂ ਹਨ। ਇਹ ਤੈਨੂੰ ਕਿਉਂ ਨਹੀਂ ਲੱਗਦਾ? ਤੂੰ ਆਪ ਨੂੰ ਚਾਲਚੱਲਣ ਵਾਲੀ ਦੱਸ ਰਹੀ ਹੈ। ਦੂਜੀਆਂ ਔਰਤਾਂ ਨੂੰ ਬੲਚੱਲਣ ਦੱਸਦੀ ਹੈ। ਆਪਦੇ ਉਤੇ ਲਾ ਕੇ ਦੇਖ, ਤੈਨੂੰ ਜੁਆਬ ਮਿਲ ਜਾਵੇਗਾ। " ਉਹ ਮੁਸ਼ਕਰੀਆਂ ਹੱਸਦੀ ਹੋਈ ਬੋਲੀ, " ਆਪਾਂ ਨੂੰ ਕਿਸੇ ਦੇ ਮਨ ਕੀ ਪਤਾ ਹੈ? ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ। "

Comments
Post a Comment