ਭਾਗ 26 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ

ਭਾਗ 26 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਹਰ ਕੋਈ ਹਰ ਹਾਲਤ ਵਿੱਚ ਵੱਧ ਤੋਂ ਵੱਧ ਜਿਉਣਾਂ ਚਹੁੰਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਉਹ ਡਾਕਟਰ ਕਾਹਦਾ ਜੋ ਮਰੀਜ਼ ਨੂੰ ਠੀਕ ਨਾਂ ਕਰ ਸਕੇ। ਵੱਡੇ ਤੋਂ ਵੱਡੇ, ਕੱਟੇ ਹੋਏ ਗੰਦੇ ਸੜੇ ਜਖ਼ਮਾਂ ਨੂੰ ਡਾਕਟਰ ਠੀਕ ਕਹਦਾ ਹੈ। ਇਲਾਜ਼ ਕਰਦਾ ਹੈ। ਨਵਾਂ ਜਨਮ ਦੇ ਦਿੰਦਾ ਹੈ। ਸੱਚਾ-ਸੂਚਾ ਡਾਕਟਰ ਰੱਬ ਕਹਾਉਂਦਾ ਹੈ। ਹਰ ਬਿਮਾਰੀ ਨੂੰ ਠੀਕ ਕਰਨ ਦੀ ਕੋਸ਼ਸ਼ ਕਰਦਾ ਹੈ। ਬੰਦਾ ਆਖ਼ਰੀ ਸਾਹ ਲੈਂਦਾ ਹੋਵੇ। ਫਿਰ ਵੀ ਕਸ਼ੋਸ਼ ਨਹੀਂ ਛੱਡਦਾ। ਕਨੇਡਾ ਵਿੱਚ 30 ਹਜ਼ਾਰ ਲੋਕਾਂ ਨੂੰ ਸੁੱਖਾ ਪੀਣ ਦੀ ਡਾਕਟਰਾਂ ਵੱਲੋਂ ਇਜ਼ਾਜ਼ਤ ਦਿੱਤੀ ਗਈ ਹੈ। ਮਰੀਜ਼ ਦੀ ਜਾਨ ਬਚਣੀ ਚਾਹੀਦੀ ਹੈ। ਭਾਵੇਂ ਨਸ਼ੇ ਦੇ ਕੈਪਸੂਲ ਜਾਂ ਭੰਗ ਹੀ ਸ਼ੀਸ਼ੀਆਂ ਵਿੱਚ ਪਾ-ਪਾ ਕੇ ਦੇਈ ਜਾਂਣ। ਇੱਕ ਬਾਰ ਤਾਂ ਬੰਦੇ ਨੂੰ ਖੜ੍ਹਾ ਕਰ ਦਿੰਦੇ ਹਨ। ਜਾਨ ਪਾ ਦਿੰਦੇ ਹਨ। ਲੱਗਦਾ ਹੈ, ਸਾਰੇ ਹੀ ਹੋਰ ਬਹੁਤਾ ਜਿਉਣ ਲਈ, ਨਸ਼ੀਲੀਆਂ ਦੁਵਾਈਆਂ ਲੈਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਹਰ ਕੋਈ ਹਰ ਹਾਲਤ ਵਿੱਚ ਵੱਧ ਤੋਂ ਵੱਧ ਜਿਉਣਾਂ ਚਹੁੰਦਾ ਹੈ। ਜੇ ਡਾਕਟਰ, ਪੁਲੀਸ ਵਾਲੇ ਤੇ ਹਰ ਕੁਰਸੀਆਂ ਉਤੇ ਬੈਠਣ ਵਾਲੇ ਆਪੋ-ਆਪਣੀ ਜਿੰਮੇਵਾਰੀ ਨਹੀਂ ਸੰਭਾਲਣਗੇ, ਬੰਦੇ, ਬੰਦੇ ਦੀ ਇੱਜ਼ਤ ਨਹੀ ਕਰਨਗੇ।  ਸਾਰੇ ਚੀੜੀਆਂ ਘਰ -ਜੂਹ ਵਾਂਗ ਬੱਣ ਕੇ ਰਹਿ ਜਾਂਣਗੇ। ਜਿਵੇਂ ਚੀੜੀਆਂ ਘਰ ਵਿੱਚ ਜਾਨਵਰ ਪਏ ਰਹਿੰਦੇ ਹਨ।  ਉਹ ਹਾਲ ਹੈ। ਬੰਦੇ ਵੀ, ਬਗੈਰ ਹੱਥ ਪੈਰ ਮਾਰੇ, ਖਾ ਕੇ ਹਜ਼ਮ ਕਰੀ ਜਾਂਦੇ ਹਨ।  
ਹੜ ਦੇ ਪਾਣੀ ਨਾਲ, ਕੈਲਗਰੀ 50 ਮੀਲਅਨ ਡਾਲਰ ਦਾ ਨੁਕਸਾਨ ਹੋਇਆ ਹੈ। ਹੁਣ ਗੌਰਮਿੰਟ, ਇਸ ਬਿਲਡਿੰਗ ਨੂੰ ਠੀਕ ਕਰਨ ਲਈ, ਇੰਨੇ ਡਾਲਰ ਦੁਆਰਾ ਨਹੀਂ ਲਗਾਉਣਾਂ ਚਹੁੰਦੀ। 1000 ਜਾਨਵਰਾ ਨੂੰ ਕਿਤੇ ਹੋਰ ਭੇਜਣ ਦਾ ਸੋਚ ਰਹੇ ਹਨ। ਗਰਮੀਆਂ 5, 6 ਮਹੀਨਿਆਂ ਵਿੱਚ, ਹਰ ਇੱਕ, ਦਿਨ ਲੱਖ ਡਾਲਰ ਤੋਂ ਉਤੇ ਚੀੜੀਆਂ ਘਰ ਨੂੰ ਅਮਦਨ ਸੀ। ਅੱਣਗਿੱਣਤ ਸਕੂਲ ਤੇ ਮਾਂਪੇ ਬੱਚਿਆਂ ਨੂੰ ਲੈ ਕੇ. ਇਹ ਜਗਾ ਜਾਂਦੇ ਰਹਿੰਦੇ ਸਨ। ਹੁਣ ਜਾਨਵਰਾਂ ਲਈ ਜਗਾ ਨਹੀਂ ਹੈ। ਇਹ ਬੇਜਵਾਨ 1000 ਜਾਨਵਰ ਕਿਸੇ ਕੰਮ ਦੇ ਨਹੀਂ ਹਨ। ਕਿਸੇ ਹੋਰ ਨੂੰ ਵੇਚ ਕੇ, ਪੈਸੇ ਵੱਟ ਲੈਣਗੇ ਬੰਦਾ ਐਡਾ ਮਤਲੱਬੀ ਹੋ ਸਕਦਾ ਹੈ। ਜਿਥੋਂ ਲਾਭ ਦੀ ਉਮੀਦ ਨਹੀਂ ਹੈ। ਹੋਰ ਪੈਸੇ ਲੱਗਣ ਦੀ ਸਭਾਵਨਾਂ ਹੁੰਦੀ ਹੈ। ਉਸ ਪਾਸੇ ਤੋਂ ਹੱਥ ਪਿੱਛੇ ਖਿੱਚਿਆ ਜਾਂਦਾ ਹੈ।
ਪਿੰਡ ਦੇ ਸਰਪੰਚ ਤੋਂ ਲੈ ਕੇ ਪ੍ਰਧਾਂਨ ਮੰਤਰੀ ਤੱਕ, ਜਿਸ ਨੂੰ ਅਸੀਂ ਆਗੂ ਚੁਣਦੇ ਹਾਂ। ਉਹ ਇਸੇ ਲਈ ਅੱਗੇ ਕੀਤੇ ਜਾਂਦੇ ਹਨ। ਸਮਾਜ ਲਈ ਕੁੱਝ ਕਰ ਸਕਣ। ਸਮਾਜ ਨੂੰ ਚੰਗਾ ਬੱਣਾਂ ਸਕਣ। ਲੋਕਾਂ ਉਤੇ ਭੀੜ ਪਵੇ, ਤਾਂ ਮਸੀਬਤ ਵਿੱਚ ਨਾਲ ਖੜ੍ਹੇ ਹੋ ਕੇ, ਉਨਾਂ ਨੂੰ ਬਾਹਰ ਕੱਢਣ। ਬਹੁਤੇ ਨਿਸਲ  ਹੋ ਕੇ ਬੈਠ ਜਾਂਦੇ ਹਨ। ਪਤਾ ਹੁੰਦਾ ਹੈ। 5 ਸਾਲ ਕੁਰਸੀ ਕਿਤੇ ਨਹੀਂ ਜਾਂਦੀ। ਜਦੋਂ ਫਿਰ ਵੋਟਾਂ ਲੈਣੀਆਂ ਹੋਣਗੀਆਂ। ਡੋਡਿਆਂ ਦੀ ਮੁੱਠ, ਬੋਤਲ ਪਿਛੇ ਲੋਕ ਵਿਕਦੇ ਹਨ। ਐਸੇ ਵਿਕਾਊ ਲੋਕਾਂ ਨੇ, ਵੈਸੇ ਹੀ ਲੀਡਰ ਚੁਣੇ ਹੋਏ ਹਨ। ਉਨਾਂ ਨੇ, ਇੱਕ-ਇੱਕ ਪੈਸਾ, ਲੋਕਾਂ ਲਈ ਨਸ਼ਿਆਂ ਉਤੇ ਲਗਾਇਆ ਹੋਇਆ, ਇੰਨਾਂ ਦੇ ਹੱਡਾਂ ਵਿੱਚੋਂ ਕੱਢਣਾਂ ਹੈ। ਨਸ਼ਾ ਦਿੱਤਾ, ਵੋਟਾ ਮਿਲ ਗਈਆਂ। ਹੋਰ ਪਰਜਾ ਕੀ ਚਹੁੰਦੀ ਹੈ? ਹੋ ਗਿਆ ਬਾਰੀ ਦਾ ਵੱਟਾ। ਐਡੀ ਭਲਾਈ ਤਾਂ ਕਰ ਦਿੱਤੀ ਹੈ। ਹਰ ਕੋਨੇ ਉਤੇ ਠੇਕੇ ਖੋਲ ਦਿੱਤੇ ਹਨ। ਥਾਂ-ਥਾਂ ਉਤੇ ਅਮਲੀ ਪੈਦਾ ਕਰ ਦਿੱਤੇ ਹਨ। ਨਸ਼ੇ ਲੀਡਰਾਂ ਦੇ ਖ਼ਾਸ ਬੰਦੇ, ਸਰਪੰਚ, ਪੰਚ ਹੀ ਵੇਚੀ ਜਾਂਦੇ ਹਨ। ਹੋਰ ਲੀਡਰਾਂ ਤੋਂ ਕੀ ਭਾਲਦੇ ਹੋ? ਉਤਰਾ ਖੰਡ ਵਾਂਗ, ਜੇ ਹੋਰ ਵੀ ਕਿਤੇ ਜੰਨਤਾਂ ਫਸ ਜਾਂਦੀ ਹੈ। ਵੱਡੇ-ਵੱਡੇ ਆਗੂ ਹੈਲੀਕਾਪਟਰ ਵਿੱਚ, ਉਸ ਜਗਾ ਉਤੇ ਗਸ਼ਤ ਕਰਨ ਜਾਂਦੇ ਹਨ। ਧਰਤੀ ਉਤੇ ਬਗੈਰ ਪੈਰ ਲਾਏ, ਬਗੈਰ ਲੋਕਾਂ ਨਾਲ ਗੱਲ ਕੀਤੇ ਹੋਏ। ਖਬ਼ਰਾਂ ਵਿੱਚ ਆ ਗਏ ਹਨ। ਮੀਡੀਏ ਤੇ ਲੋਕਾਂ ਦੀਆਂ ਅੱਖਾਂ ਚੋਬਲ ਰਹੇ ਹਨ। ਵੱਡੇ ਆਗੂ ਹੈਲੀਕਾਪਟਰ ਵਿੱਚ ਨਜ਼ਾਰੇ ਦੇਖਦੇ ਫਿਰਦੇ ਹਨ। ਲੋਕ ਪਹਾੜਾਂ ਵਿੱਚ ਭੁੱਖੇ, ਥਿਆਏ, ਠੰਡ, ਗਰਮੀ ਨਾਲ ਬਿਲਕਦੇ ਮਰ ਰਹੇ ਹਨ। ਇਹ ਤਾਂ ਹੁਣ ਉਹੀ ਵੱਡੇ ਆਗੂ ਜਾਂਣਦੇ ਹਨ। ਹੈਲੀਕਾਪਟਰ ਵਿੱਚ ਕਿਤੇ ਹੋਰ ਹੀ ਝੂਟੇ ਲੈਂਦੇ ਫਿਰਦੇ ਹਨ। ਉਤਰਾ ਖੰਡ ਗਏ ਹੀ ਨਹੀਂ ਹਨ। ਮਰਨ ਤੋਂ ਹਰ ਬੰਦਾ ਡਰਦਾ ਹੈ। ਕੋਈ ਸਹਮਣੇ, ਮਸੀਬਤ ਵਿੱਚ ਫਸਿਆ ਹੋਵੇ, ਵੱਡੇ ਆਗੂ ਘਰ ਆ ਕੇ, ਏਸੀ ਥੱਲੇ ਸੁਖ ਦੀ ਨੀਂਦ ਸੌਂ ਜਾਂਦੇ ਹਨ। ਜਾਂ ਕਿਤੇ ਹੋਰ ਮਿੱਠਿਆਂ ਗੱਲਾਂ ਮਾਰ ਕੇ ਭਾਸ਼ਨ ਦਿੰਦੇ ਫਿਰਦੇ ਹਨ। ਕੀ ਐਸਾ ਹੋ ਸਕਦਾ ਹੈ? ਐਸੇ ਵੱਡੇ ਆਗੂ ਲੋਕ ਭਲਾਈ ਦਾ ਕੰਮ ਵੀ ਕਰ ਰਹੇ ਹਨ। ਭਾਸ਼ਨ ਵਾਹਦੇ ਹੀ ਕਰੀ ਜਾਂਦੇ ਹਨ।
ਉਤਰਾ ਖੰਡ ਵਿੱਚ 3000 ਹਜ਼ਾਰ ਸਰਕਾਰੀ ਅਫ਼਼ਸਰ ਗੁਆਚ ਗਏ ਹਨ। ਅਣਗਿੱਣਤ ਪਬਲਿਕ ਉਥੇ ਫਸ ਤੇ ਮਰ ਗਈ ਹੈ। ਮਰਨ ਵਾਲਿਆ ਵਿੱਚ, ਹਰ ਤੀਜਾ ਬੱਚਾ ਹੈ। ਬੱਚੇ ਉਤਰਾ ਖੰਡ ਵਿੱਚ ਢਾਬਿਆ ਉਤੇ ਕੰਮ ਕਰਦੇ ਸਨ। ਫੁੱਲ ਵੇਚਣ ਦਾ ਬੱਚੇ ਕੰਮ ਵੀ ਕਰਦੇ ਸਨ। ਯਾਤਰੀਆਂ ਨਾਲ ਵੀ ਬੱਚੇ ਗਏ ਹੋਏ ਸਨ। ਉਥੇ ਲੋਕਾਂ ਦੀ ਰਹਾਇਸ਼ ਵੀ ਸੀ। ਪਹਿਲੀਆਂ ਖ਼ਬਰਾਂ ਵਿੱਚ ਬਹੁਤ ਜਲਦੀ ਦੱਸਿਆ ਗਿਆ ਸੀ। 60 ਕੁ ਗੱਡੀਆਂ ਰੁੜੀਆਂ ਹਨ। ਹੁਣ ਹਿਸਾਬ ਹੀ ਲੱਗ ਰਿਹਾ, ਕਿੰਨੇ ਬੰਦੇ, ਔਰਤਾਂ, ਬੱਚੇ ਮਰ ਗਏ ਹਨ। ਜੰਨਤਾਂ ਜਿਉਂ ਹੈ। ਇਸ ਦੀ ਸਹੀਂ ਗਿੱਣਤੀ ਜੰਣ, ਮਰਣ ਸਮੇ ਕਰਕੇ, ਕਿਸੇ ਨੇ ਕੀ ਲੈਣਾਂ ਹੈ? ਥਾਂ-ਥਾਂ ਪਹਾੜਾਂ ਦੇ ਪੱਥਰਾਂ ਵਾਂਗ, ਲਾਸ਼ਾਂ ਖਿੰਡੀਆਂ ਹੋਈਆਂ ਹਨ। ਕਿੰਨੇ ਜਿਉਂਦੇ ਪਤਾ ਹੀ ਨਹੀਂ ਹੈ? ਕਿੰਨੇ ਹੋਰ ਲੋਕ ਪਾਣੀ ਵਿੱਚ ਰੁੜੇ ਜਾਂਦੇ ਹਨ? ਲੋਕ ਇੱਕ ਦੂਜੇ ਨੂੰ ਬਚਾ ਨਹੀਂ ਸਕਦੇ, ਆਪਦੇ ਹੀ ਆਪਣਿਆਂ ਨੂੰ  ਲੋਕਾਂ ਨੂੰ ਪਹਾੜ ਦੇ ਥੱਲੇ ਆ ਕੇ ਮਰਦੇ, ਪਾਣੀ ਵਿੱਚ ਡੁੱਬਦੇ ਹੋਏ ਦੇਖ ਰਹੇ ਹਨ। ਉਨਾਂ ਨੂੰ ਇਹ ਵੀ ਪਤਾ ਹੈ। ਉਹ ਵੀ ਪਹਾੜ ਦੇ ਡਿੱਗਣ ਨਾਲ, ਤੇ ਪਾਣੀ ਵਿੱਚ ਰੁੜਨ ਵਾਲੇ ਹਨ। ਜੂ-ਟਿਊਬ ਉਤੇ, ਕਈ ਐਸੀਆਂ ਵੀ ਫਿਲਮਾਂ ਲੱਗੀਆਂ ਹਨ। ਲੋਕ ਕੋਲ ਹੀ ਖੜ੍ਹੇ ਹਨ। ਪਹਾੜ ਡਿੱਗ ਰਹੇ ਹਨ। ਲੁੱਕ ਦੀ ਬਣੀ ਸ਼ੜਕ ਪਾਣੀ ਵਿੱਚ ਭੁਰ-ਭੁਰ ਕੇ ਡਿੱਗ ਰਹੀ ਹੈ। ਫਿਰ ਵੀ ਸਰਕਾਰ ਕੋਈ ਚੱਜ ਦਾ ਹਿੱਲਾ ਨਹੀਂ ਕਰਦੀ। ਹਰ ਗੱਲ ਲਾਰਿਆ ਨਾਲ ਕਰਦੇ ਹਨ। ਕੋਈ ਠੋਸ ਕਦਮ ਨਹੀਂ ਉਠਾਉਂਦੇ। ਜਲ-ਥਲ ਫੋਜ਼ ਕੋਲ ਇੰਨੀਂ ਸ਼ਕਤੀ, ਇੰਨੇ ਹੈਲੀਕਪਟਰ ਹਨ। ਚਾਰ ਦਿਨਾਂ ਵਿੱਚ ਮੈਦਾਨ ਫਤਿਹ ਕਰ ਲੈਣਾਂ ਚਾਹੀਦਾ ਸੀ। ਆਪਣੇ ਘਰ ਵਿੱਚ ਆਈ ਮਸੀਬਤ ਨੂੰ ਜੋ ਆਪ ਨਹੀਂ ਨੱਜਿਠ ਸਕਦੇ। ਉਹ ਦੁਨੀਆਂ ਭਰ ਵਿੱਚ ਖੁਆਰ ਹੋ ਕੇ, ਖੇਰੂ-ਖੇਰੂ ਹੋ ਜਾਂਦੇ ਹਨ। ਜਦੋਂ ਆਪਦਿਆਂ ਦੀ ਆਪ ਮਦੱਦ ਨਹੀਂ ਕਰ ਸਕਦੇ। ਸਰਹੱਦਾਂ ਉਤੇ, ਬੈਠ ਕੇ, ਤੋਪਾ ਨਾਲ ਇਨਸਾਨੀਅਤ ਦਾ ਖੂਨ ਕਰਨ ਜੋਗੇ ਹੀ ਹਨ। ਉਥੇ ਜ਼ੋਰ ਨਹੀਂ ਲੱਗਦਾ। ਤੋਪ ਵਿੱਚ ਬਰੂਦ ਭਰਿਆ। ਦੁਸ਼ਮੱਣ ਦੀ ਹਿੱਕ ਵਿੱਚ ਦਾਗ ਦਿੱਤਾ। ਮਰਨ ਨਾਲੋਂ ਕਿਸੇ ਦੀ ਜਾਨ ਨੂੰ ਬਚਾ ਲੈਣਾਂ ਬਹੁਤ ਬਹਾਦਰੀ ਦਾ ਕੰਮ ਹੈ। ਆਪਦੇ ਦੇਸ਼ ਦੇ ਲੋਕ, ਤਾਂ ਪਹਾੜਾਂ ਵਿੱਚ ਭੱਟਕੇ ਮਰ ਰਹੇ ਹਨ। ਇਸ ਵਿੱਚ ਕਿਹੜੀ ਬਹਾਦਰੀ ਹੈ? ਸਾਰੀ ਦੁਨੀਆਂ ਭਾਰਤ ਦੇ ਅਨੁਸ਼ਾਸ਼ਨ ਨੂੰ ਦੁਰਕਾਰ ਰਹੀ ਹੈ। ਕਨੇਡਾ ਦੇ ਵੀ ਹੜ ਨਾਲ, ਇਹੀ ਹਲਾਤ ਹੋਏ ਹਨ। ਗਿੱਣਤੀ ਕੁ ਦੇ 12 ਕੁ ਲੋਕ ਮਰੇ ਹਨ। ਆਮ ਲੋਕਾਂ ਨੇ ਤੇ ਸਰਕਾਰੀ ਬੰਦਿਆਂ ਨੇ, ਆਪਣੀਆਂ ਜਾਂਨਾਂ ਉਤੇ ਖੇਡ ਕੇ, ਪਾਣੀ ਵਿੱਚ ਰੁੜਨ ਵਾਲਿਆਂ ਨੂੰ ਬਚਾਇਆ ਹੈ। ਦਿਨ ਰਾਤ ਮੇਹਨਤ ਕਰਕੇ, ਹਲਾਤ ਬਰਾਬਰ ਕਰ ਲਏ ਹਨ।

Comments