ਭਾਗ 23 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ

ਭਾਗ 23 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਇੱਕ ਬੰਦਾ ਮੰਨਦਾ ਹੈ, ਦੂਜਾ ਰੁੱਸ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com


ਕਿਸੇ ਦਾ ਬਾਪ, ਭਰਾ, ਪਤੀ, ਪਤਨੀ, ਮਾਂ, ਭੂਆ ਮਾਸੀ ਚਾਚਾ ਕੋਈ ਹੋਰ ਰੁਸਿਆ ਹੈ। ਇੰਨਾਂ ਨੂੰ ਹੀ ਮਨਾਉਂਦੇ ਹੋਏ, ਜਿੰਦਗੀ ਨਿੱਕਲ ਜਾਂਦੀ ਹੈ। ਇੱਕ ਬੰਦਾ ਮੰਨਦਾ ਹੈ, ਦੂਜਾ ਰੁੱਸ ਜਾਂਦਾ ਹੈ। ਹੋਰਾਂ ਲੋਕਾਂ ਦਾ ਹੀ ਫ਼ਿਕਰ ਰਹਿੰਦਾ ਹੈ। ਆਪਣੇ-ਆਪ, ਆਪਦੀ ਤਾਂ ਸੁਰਤ ਹੀ ਨਹੀਂ ਹੈ। ਇਹ ਰਿਸ਼ਤੇ ਸਾਨੂੰ ਵਿਰਸੇ ਵਿੱਚ ਮਿਲਦੇ ਹਨ। ਇੰਨਾਂ ਨੂੰ, ਅਸੀਂ ਚਾਹੀਏ ਵੀ ਬਦਲ ਨਹੀਂ ਸਕਦੇ। ਘੜੀਸਦੇ ਤੁਰੇ ਜਾਂਦੇ ਹਾਂ। ਕਦੇ ਜਮਾਂ ਟੁੱਟ ਕੇ, ਬੈਠ ਜਾਂਦੇ ਹਾਂ। ਕਦੇ ਗਲ਼ੇ ਮਿਲਦੇ ਹਾਂ। ਅਜੇ ਇਹ ਖੂਨ ਦੇ ਰਿਸ਼ਤੇ ਹਨ। ਕਈਆਂ ਲਈ, ਇਹੀ ਜਾਨ ਦੇ ਦੁਸ਼ਮੱਣ ਬੱਣ ਜਾਂਦੇ ਹਨ। ਸਕੇ ਭਰਾ, ਪੁੱਤਰ ਇੱਟ ਨਾਲੋਂ ਇੱਟ ਵੰਡਾਉਂਦੇ ਹਨ। ਵੱਟ ਵੱਡ ਲੈਂਦੇ ਹਨ। ਫ਼ਸਲ ਦਾ ਪਾਣੀ ਰੋਕ ਕੇ, ਫ਼ਸਲ ਸਕਾ ਦਿੰਦੇ ਹਨ। ਬੀਹੀ ਵਿਚੋਂ ਲੰਘਣਾਂ ਰੋਕ ਦਿੰਦੇ ਹਨ। ਆਪਣੇ ਹੀ ਸ਼ਰੀਕ ਬੱਣ ਕੇ, ਬੈਠ ਜਾਦੇ ਹਨ। ਬੇਗਾਨਿਆ ਨੂੰ ਕੀ ਦੋਸ਼ ਦੇਵਾਂਗੇ? ਪਤੀ-ਪਤਨੀ, ਪ੍ਰੇਮੀ, ਦੋਸਤਾਂ ਨੂੰ ਦੁਨੀਆਂ ਵਿਚੋਂ ਆਪ ਭਾਲਦੇ ਹਾਂ। ਇੰਨਾਂ ਨਾਲ ਆਪ ਰਿਸ਼ਤਾ ਜੋੜਦੇ ਹਾਂ। ਸਾਨੂੰ ਹੱਕ ਹੁੰਦਾ ਹੈ। ਅਸੀਂ ਜਿਸ ਨਾਲ ਜੁੜਨ ਲੱਗੇ। ਉਹ ਸਾਡੇ ਬਰਾਬਰ ਦਾ ਵੀ ਹੋਵੇ। ਜਾਂ ਫਿਰ ਆਲੇ ਦੁਆਲੇ ਦੇ ਲੋਕਾਂ ਨੇ, ਉਸ ਦੀ ਬੱਲੇ-ਬੱਲੇ ਕਰ ਦਿੱਤੀ ਹੈ। ਉਸੇ ਉਤੇ ਹੀ ਜ਼ਕੀਨ ਕਰ ਲਈਏ।

ਪ੍ਰੀਤ ਤੇ ਚੈਨ ਵਾਂਗ ਅੱਖਾਂ ਮੀਚ ਕੇ ਵੀ ਦੂਜੇ ਬੰਦੇ ਉਤੇ ਭਰੋਸਾ ਕਰ ਲੈਂਦੇ ਹਾਂ। ਜੇ ਪ੍ਰੀਤ ਨੇ ਚੈਨ ਬਾਰੇ ਜਾਂਨਣਾਂ ਵੀ ਹੁੰਦਾ। ਕੀ ਉਸ ਦੇ ਮਾਂਪੇ, ਭਰਾ ਇਸ ਲਈ ਅਜ਼ਾਜ਼ਤ ਦੇ ਦਿੰਦੇ? ਜਿੰਦਗੀ ਪ੍ਰੀਤ ਨੇ ਗੁਜ਼ਾਰਨੀ ਹੈ। ਚੈਨ ਤੇ ਪ੍ਰੀਤ ਨੂੰ ਇਕ ਦੂਜੇ ਨੂੰ ਜਾਂਨਣ ਦਾ ਇੱਕ ਪਲ ਵੀ ਨਹੀਂ ਦਿੱਤਾ ਸੀ। ਨਾਂ ਹੀ ਇਕ ਦੂਜੇ ਦੀ ਪਸੰਦ ਨਾਂ ਪਸੰਦ ਬਾਰੇ ਗੱਲ ਕਰਨ ਦਿੱਤੀ। ਪਤੀ-ਪਤਨੀ, ਪ੍ਰੇਮੀ, ਦੋਸਤਾਂ ਦਾ, ਬੋਲ-ਚਾਲ ਪਹਿਨਣ ਦਾ ਢੰਗ ਪਸੰਦ ਨਾਂ ਹੋਵੇ। ਜੇ ਖਾਂਣਾਂ-ਪੀਣਾਂ ਇੱਕੋ ਜਿਹਾ ਨਹੀਂ ਹੈ। ਪਤੀ-ਪਤਨੀ ਲਈ, ਬਹੁਤ ਮੁਸ਼ਕਲ ਹੋ ਜਾਵੇਗਾ। ਪਤੀ-ਪਤਨੀ, ਪ੍ਰੇਮੀ, ਦੋਸਤਾਂ ਨੂੰ ਮਿਲੇ ਬਗੈਰ, ਉਨਾਂ ਦੇ ਗੁਣ ਅਗ਼ੁਣਾਂ ਦਾ ਪਤਾ ਵੀ ਨਹੀਂ ਲੱਗ ਸਕਦਾ। ਹਰ ਰਿਸ਼ਤਾ ਕਿਸੇ ਕਾਰਨ ਬੱਣਦਾ ਹੈ। ਉਸ ਨਾਲ ਜੈਸਾ ਸਾਡਾ ਪੁਰਾਣਾਂ, ਪਿਛਲੇ ਜਨਮ ਦਾ ਹਿਸਾਬ ਰਹਿੰਦਾ ਹੈ। ਵੈਸਾ ਅਸੀਂ ਭੁਗਤਾਨ ਕਰਦੇ ਹਾਂ। ਕੋਈ ਸਿਆਣਪ ਕੰਮ ਨਹੀਂ ਆਉਂਦੀ। ਇੱਕ ਚਤਰਾਈ ਨਹੀਂ ਚੱਲਦੀ। ਕਿਸੇ ਨੂੰ ਚਾਹੇ ਸਾਰੀ ਉਮਰ ਮਿਲੀ ਜਾਵੋ। ਬੰਦੇ ਦਾ ਭੇਤ ਨਹੀਂ ਲੱਗਦਾ। 25, 40. 50 ਸਾਲਾਂ ਪਿਛੋਂ ਵੀ ਦੁਨੀਆਵੀ, ਪੱਕੇ ਗੂੜੇ ਦੋਸਤ, ਪ੍ਰੇਮੀ, ਪਤੀ-ਪਤਨੀ ਦੇ ਰਿਸ਼ਤੇ ਟੁੱਟਦੇ ਦੇਖੇ ਹਨ। ਜੋ ਵਿਆਹ ਤੋਂ ਪਹਿਲਾਂ ਪ੍ਰੇਮੀ ਸਨ। ਪਿਆਰ ਵਿਆਹ ਪਿਛੋਂ, ਬਹੁਤਾ ਪਿਆਰ ਕਰਨ ਵਾਲੇ ਵੀ ਮਲਾਜ਼ੇ ਤੋੜ ਜਾਂਦੇ ਹਨ। ਪਤੀ-ਪਤਨੀ, ਬਣੇ ਹੋਏ, ਟੁੱਟਣ ਪਿਛੋਂ, ਇੱਕ ਦੂਜੇ ਦੀਆਂ ਜੜਾਂ ਵੱਡਦੇ ਦੇਖੇ ਹਨ। ਗਾਲਾਂ ਕੱਢਦੇ ਸੁਣੇ ਹਨ। ਕਈ ਤਾਂ ਐਸਾ ਜੜਾਂ ਨੂ ਤੇਲ ਦਿੰਦੇ ਹਨ। ਬੰਦਾ ਸਾਰੀ ਉਮਰ ਲਈ ਕਮਰ ਤੋੜਵਾ ਕੇ, ਬੈਠ ਜਾਂਦਾ ਹੈ। ਕਈ ਬਾਰ ਭਲਾ ਕਰਦੇ ਹੋਏ, ਚੰਗੇ ਸਰੀਫ਼ ਬੰਦੇ ਦੀ ਵੀ ਬੇਇੱਜ਼ਤੀ ਐਰ-ਗੈਰ ਕਰ ਜਾਂਦਾ ਹੈ। ਉਹੀ ਬੰਦਾ ਦੂਜਿਆਂ ਦੀ ਨਿਗਾ ਵਿੱਚ ਚੰਗਾ ਵੀ ਬੱਣ-ਬੱਣ ਕੇ ਦਿਖਾਉਂਦਾ ਹੈ। ਕਿਸੇ ਦਾ ਭਲੇ ਵੀ ਕਰੀ ਜਾਵੋਂ। ਕਈ ਬੰਦੇ, ਦੋਸਤ, ਪ੍ਰੇਮੀ, ਐਸੇ ਹੁੰਦੇ ਹਨ। ਅੱਗਲੋਂ ਕੋਲੋ ਖਾ ਕੇ, ਅਹਿਸਾਨ ਨਹੀਂ ਮੰਨਦੇ। ਸਗੋਂ ਜੁੱਤੀਆਂ ਹੀ ਮਾਰਦੇ ਹਨ। ਬਹੁਤੇ ਗੂੜੇ ਦੋਸਤ, ਪ੍ਰੇਮੀ, ਪਤੀ-ਪਤਨੀ ਹੀ ਬਹੁਤਾ ਪਿਆਰ ਦਿਖਾਉਣ ਪਿਛੋਂ, ਪੱਕੇ ਦੁਸ਼ਮੱਣ ਬੱਣਦੇ ਹਨ। ਲੋਕਾਂ ਕੋਲੇ , ਅਦਾਲਤਾਂ ਵਿੱਚ ਇਨਾਂ ਗੰਦ ਭੋਕਦੇ ਹਨ। ਜੱਜ, ਵਕੀਲ ਤੇ ਸੁਣਨ ਵਾਲੇ ਲੋਕ ਵੀ ਸ਼ਰਮਾਂ ਜਾਂਦੇ ਹਨ। ਕੰਨਾਂ ਵਿੱਚ ਉਂਗ਼ਲਾਂ ਦੇ ਲੈਂਦੇ ਹਨ।

ਕਿਸੇ ਦੇ ਦਿਲ ਦਾ ਭੇਤ ਨਹੀ ਪਾ ਸਕਦੇ। ਚੈਨ, ਪ੍ਰੀਤ ਵੀ ਦੋ ਚਾਰ ਦਿਨਾਂ ਵਿੱਚ ਇੱਕ ਦੂਜੇ ਬਾਰੇ ਕੀ ਜਾਂਣ ਲੈਂਦੇ? ਕੁੱਝ ਦਿਨ ਤਾਂ ਪਤੀ-ਪਤਨੀ, ਪ੍ਰੇਮੀ, ਦੋਸਤ ਬੱਣਨ ਲਈ ਡਰਾਮਾਂ ਵੀ ਕੀਤਾ ਜਾ ਸਕਦਾ ਹੈ। ਮਿੱਠੀਆਂ ਮਾਰ ਕੇ, ਬੰਦੇ ਨੂੰ ਠੱਗਿਆ ਜਾ ਸਕਦਾ ਹੈ। ਚੈਨ ਵਰਗੇ ਦਾ ਇਕੋ ਨਿਸ਼ਾਨਾਂ ਹੁੰਦਾ ਹੈ। ਇਹ ਕੰਮ ਹੋਣਾਂ ਹੀ ਚਾਹੀਦਾ ਹੈ। ਭਾਵੇਂ ਹਾਨੀ ਹੀ ਹੁੰਦੀ ਹੋਵੇ। ਪਤੀ-ਪਤਨੀ, ਪ੍ਰੇਮੀ, ਦੋਸਤ ਘਾਟਾ ਵਾਦਾ ਨਹੀਂ ਦੇਖਦੇ। ਕਿਸੇ ਨਿੱਕੀ ਜਿਹੀ ਗੱਲ ਉਤੇ ਮੋਹੇ ਜਾਂਦੇ ਹਨ। ਇੱਕ ਚੀਜ਼ ਪਸੰਦ ਆ ਗਈ। ਪੂਰਾ ਬੰਦਾ ਹਜ਼ਮ ਹੋ ਜਾਂਦਾ ਹੈ। ਫਿਰ ਤਾਂ ਅੱਗਲਾ ਚਾਹੇ ਸਿਰ ਵਿੱਚ ਗਲੀਂਆਂ ਕਰੀ ਜਾਵੇ। ਪ੍ਰੇਮ ਵਿੱਚ ਸਬ ਕੁੱਝ ਸਿਹਾ, ਬਰਦਾਸਤ ਕੀਤਾ ਜਾਂਦਾ ਹੈ। ਅੱਖਾਂ ਤੋਂ ਪਰੇ, ਕਰ ਦਿੱਤਾ ਜਾਂਦਾ ਹੈ। ਜਿਸ ਦਿਨ ਛੋਟਾ ਜਿਹਾ ਵੀ ਨੁਕਸ ਅੱਖਾਂ ਥੱਲੇ ਆ ਜਾਵੇ। ਮੱਛੀ ਦੇ ਕਾਂਟੇ ਵਾਂਗ ਗਲ਼ੇ ਵਿੱਚ, ਅੱਟਕ ਜਾਂਦਾ ਹੈ। ਨਫ਼ਰਤ ਵਿੱਚ ਸਬ ਕੁੱਝ ਸੁਆਹ ਹੋ ਜਾਂਦਾ ਹੈ। ਕੀ ਐਸੇ ਗੂੜੇ ਦੋਸਤ, ਪ੍ਰੇਮੀ, ਪਤੀ-ਪਤਨੀ ਬਾਰੇ ਜਾਂਨਣ ਦਾ ਹੋਰ ਕੋਈ ਢੰਗ ਹੈ? ਰਿਸ਼ਤੇ ਪੱਕੇ ਕਰਨ ਤੋਂ ਪਹਿਲਾਂ, ਥਰਮਾਂ ਮੀਟਰ ਲਾ ਕੇ ਦੇਖ਼ ਸਕਦੇ। ਜਾਂ ਇਸੇ ਤਰਾਂ ਹੀ ਦੁਨੀਆਂ ਚੱਲੀ ਜਾਂਣੀ ਹੈ। ਗਮੀਆਂ-ਖੁਸ਼ੀਆਂ ਨਾਲ ਘੁਲਣਾਂ ਪੈਣਾਂ ਹੈ। ਜੋ ਪਿਆਰ ਕਰਦੇ ਹਨ। ਉਨਾਂ ਨੂੰ ਸ਼ਇਦ ਦੁੱਖ ਦੇ ਕੇ ਵੀ ਅੰਨਦ ਮਿਲਦਾ ਹੋਵੇ। ਦੂਜੇ ਨੂੰ ਸੁਖੀ ਦੇਖ਼ ਕੇ, ਬਹੁਤੇ ਲੋਕ ਦੁੱਖੀ ਹੋ ਜਾਂਦੇ ਹਨ। ਕਿਸੇ ਨੂੰ ਸੁਖ ਵਿੱਚ ਦੇਖ਼ ਕੇ ਜ਼ਰਨਾਂ ਔਖਾ ਹੈ। ਕਈ ਲੋਕ ਦੂਜੇ ਦਾ ਧੰਨ, ਜਾਇਦਾਦ, ਪਰਿਵਾਰ ਦੇਖ ਕੇ, ਸੜੀ ਜਾਂਦਾ ਹਨ। ਐਸੇ ਲੋਕ ਦੂਰ ਦੇ ਨਹੀਂ ਹੁੰਦੇ। ਜੋ ਨੇੜੇ ਦੇ ਹਨ, ਉਹੀ ਹੁੰਦੇ ਹਨ। ਦੂਜੇ ਬੰਦੇ ਨੂੰ ਤੁਹਾਡੇ, ਮੇਰੇ ਬਾਰੇ ਕੋਈ ਇਲਮ ਨਹੀਂ ਹੁੰਦਾ। ਇਹ ਧੰਨ, ਜਾਇਦਾਦ, ਪਰਿਵਾਰ ਇੱਕ ਦਿਨ ਵਿੱਚ ਬਣੇ ਨਹੀਂ ਹਨ। ਉਮਰ ਲੱਗ ਜਾਂਦੀ ਹੈ। ਲੱਕ ਤੋੜ ਕੇ, ਦਿਨ ਰਾਤ ਮੇਹਨਤ ਕਰਨੀ ਪੈਂਦੀ ਹੈ। ਭੁੱਖੇ ਥਿਆਏ ਸਮਾਂ ਕੱਢਣਾ ਪੈਂਦਾ ਹੈ। ਮੇਰਾ ਮਤਲੱਬ ਇਹ ਨਹੀਂ ਹੈ। ਸੱਚੀ ਭੁੱਖੇ ਥਿਆਏ ਰਹਿੱਣਾਂ ਹੈ। ਭੁੱਖੇ ਥਿਆਏ ਰਹਿ ਕੇ ਹੀ ਧੰਨ, ਜਾਇਦਾਦ, ਪਰਿਵਾਰ ਬੱਣਦੇ ਹਨ। ਜੇ ਖਾਂਵਾਂਗੇ ਨਹੀ, ਕਮਾਂਈ ਕਿਥੋਂ ਕਰਨੀ ਹੈ? ਸੇਹਿਤ ਹੋਵੇਗੀ, ਤਾਂਹੀਂ ਕੰਮ ਹੋਵੇਗਾ। ਦੱਬ ਕੇ ਵਾਹ, ਰੱਜ ਖਾ। ਸਰੀਰ, ਹੱਡੀਆਂ, ਚੰਮੜੀ, ਮਨ ਨੂੰ ਤੰਦਰੁਸਤ ਰੱਖਣ ਲਈ। ਹਰ ਬਾਰ ਰੋਟੀਆਂ ਹੀ ਨਾਂ ਖਾਈ ਜਾਵੋ। ਰੱਜ ਕੇ ਫ਼ਲ, ਕੱਚੀਆਂ ਸਬਜ਼ੀਆਂ , ਸੁੱਕੇ ਮੇਵੇ, ਦੁੱਧ ਦਹੀਂ ਅੱਲਗ-ਅੱਲਗ ਕਿਸਮ ਦੀਆਂ ਚੀਜ਼ਾ ਖਾਵੋ। ਕਦੇ ਬਿਮਾਰ ਨਹੀਂ ਹੋਵੋਗੇ। ਕਦੇ ਸਿਰ, ਢਿੱਡ ਨਹੀਂ ਦੁੱਖੇਗਾ। ਜੇ ਹਰ ਰੋਜ਼ 200 ਕਮਾਂਉਂਦੇ ਹੋ 20 ਆਪਦੇ ਉੇਤੇ, ਖਾਣ ਤੇ ਦੁਵਾਈਆਂ ਉਤੇ ਲਾ ਦਿਉ। ਰਿਸ਼ਤਿਆ, ਪਤੀ-ਪਤਨੀ, ਪ੍ਰੇਮੀ, ਦੋਸਤਾਂ ਦਾ ਬਹੁਤ ਧਿਆਨ ਰੱਖਣ ਨਾਲੋਂ, ਆਪਦੀ ਸੇਹਿਤ ਦਾ ਖਿਆਲ ਰੱਖੋ। ਜਿਸ ਦਿਨ ਕੋਈ ਬਿਮਾਰੀ, ਸਟਰੈਸ ਆ ਗਈ। ਕਿਸੇ ਨੇ ਸਾਥ ਨਹੀਂ ਦੇਣਾਂ। ਜਾਨ ਹੈ ਤਾਂ ਜਹਾਨ ਹੈ। ਹੈਲਥ ਇਜ਼ ਵਿਲਥ।

ਜਿੰਨਾਂ ਦੀ ਦਰਿਆਂਵਾਂ ਨਾਲ ਦੋਸਤੀ ਹੈ। ਉਹ ਕਦੇ ਟਿੱਕ ਕੇ ਨਹੀਂ ਬੈਠਦੇ। ਉਹ ਕਦੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਦਰਿਆਂਵਾਂ ਵਾਂਗ ਅੱਗੇ ਹੋਰ ਅੱਗੇ, ਤੁਰੇ ਜਾਂਦੇ ਹਨ। ਕਿਸੇ ਕੋਲ ਬਿੰਦ ਨਹੀਂ ਰੁਕਦੇ। ਹਛੱਪੜ ਤੇ ਦਰਿਆ ਵਿੱਚ ਐਡਾ ਫ਼ਰਕ ਹੈ। ਦੋਂਨੇਂ ਇੱਕ ਦੂਜੇ ਦੇ ਉਲਟ ਹਨ। ਛੱਪੜ ਦੇ ਪਾਣੀ ਕੋਲ ਕੋਈ ਕੜ੍ਹਦਾ ਨਹੀਂ ਹੈ। ਦਰਿਆ ਤੇ ਲੋਕ ਤੈਰਦੇ, ਨਹਾਉਂਦੇ ਹਨ। ਪਾਣੀ ਪੀਂਦੇ ਹਨ। ਛੱਪੜ ਤੇ ਦਰਿਆ ਵਿੱਚ ਇਮਨਾਂ ਹੀ ਫ਼ਰਕ ਹੈ। ਇੱਕ ਖੜ੍ਹਾ ਹੈ। ਦੂਜਾ ਆਪਣੀ ਰਫ਼ਤਾਰ ਚੱਲ ਰਿਹਾ ਹੈ। ਛੱਪੜ ਦੇ ਪਾਣੀ ਵਿੱਚੋਂ ਗੰਧ ਆਉਂਦੀ ਹੈ। ਦਰਿਆ ਦਾ ਪਾਣੀ ਜੀਵਨ ਦਾਨ ਦਿੰਦਾ ਹੈ।


Comments