ਭਾਗ 25 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ

ਭਾਗ 25 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਸਮੁੰਦਰ ਤੇ ਬੰਦੇ ਦੋਨਾਂ ਵਿੱਚ ਹੀ ਡੂੰਘਾਈ ਵਿੱਚ ਜਾਂਣ ਨਾਲ ਬਹੁਤ ਮਹਿੰਗੀਆਂ ਸੁਗਾਤਾਂ, ਹੀਰੇ ਮੋਤੀ ਮਿਲਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਚੈਨ ਦਾ ਕਿਰਾਏ, ਉਤੇ ਲਿਆ ਘਰ ਵੀ ਡੁੱਬ ਸੀ। ਪਾਣੀ ਆਉਣ ਤੋਂ ਕੁੱਝ ਘੰਟੇ ਪਹਿਲਾਂ, ਪਤਾ ਲੱਗ ਗਿਆ ਸੀ। ਕਿ ਪਾਣੀ ਦਾ ਜ਼ੋਰ ਬਹੁਤ ਚੜ੍ਹ ਰਿਹਾ ਹੈ। ਪਾਣੀ ਬਹੁਤ ਤੇਜ਼ੀ ਨਾਲ ਪਿਛੋਂ ਤੋਂ ਤਬਾਹੀ ਕਰਦਾ ਆ ਰਿਹਾ ਹੈ। ਘਰ ਦਰਿਆ ਦੇ ਪੈਰਾਂ ਵਿੱਚ ਹੋਣ ਕਾਰਨ, ਨਾਂ ਚਹੁੰਦੇ ਹੋਏ ਵੀ ਘਰ ਛੱਡ ਦਿੱਤਾ ਸੀ। ਪ੍ਰੀਤ ਦੇ ਮੰਮੀ ਦਾ ਘਰ ਊਚੀ ਥਾਂ ਉਤੇ ਹੋਣ ਕਰਕੇ, ਉਸ ਦੇ ਪੇਕੇ ਘਰ ਚਲੇ ਗਏ ਸਨ। ਬਿਡ, ਸੋ਼ਫੇ, ਟੀਵੀ, ਹੋਰ ਸਾਰਾ ਘਰ ਦਾ ਸਮਾਨ ਚੱਕਣ ਦਾ ਮੌਕਾ ਨਹੀਂ ਲੱਗਾ ਸੀ। ਸਾਰਾ ਕੁੱਝ ਪਾਣੀ ਵਿੱਚ ਡੁੱਬ ਗਿਆ ਸੀ। ਧੁੱਪੇ ਰੱਖ ਕੇ ਸਕਾਉਣਾਂ ਵਾਲਾ ਵੀ ਨਹੀਂ ਰਿਹਾ ਸੀ। ਮਦ, ਚਿੱਕੜ ਵਿੱਚ ਲਿਬੜ ਗਏ ਸਨ। ਚੰਗਾ ਹੀ ਹੋਇਆ। ਸਾਰਾ ਕੁੱਝ ਸਿੱਟ ਦਿੱਤਾ। ਪੈਸੇ ਹੁੰਦੇ ਹੋਏ ਵੀ, ਇਹ ਸਾਰਾ ਕੁੱਝ ਚੈਨ ਨੇ ਪੁਰਾਣਾਂ ਲਿਆ ਸੀ। ਪ੍ਰੀਤ ਨੇ ਕਈ ਬਾਰ, ਘਰ ਨਵੀਆਂ ਚੀਜ਼ਾਂ ਲਿਉਣ ਲਈ ਕਿਹਾ ਸੀ। ਉਹ ਬੋਤਲ ਰੋਜ਼ ਖ੍ਰੀਦ ਲਿਉਂਦਾ ਸੀ। ਘਰ ਦੀਆਂ ਚੀਜ਼ਾਂ ਉਤੇ, ਦੁਆਨੀ ਨਹੀਂ ਖ਼ਰਚਦਾ ਸੀ। ਜੇ ਬੰਦੇ ਦੀ ਜਿੰਦਗੀ ਵਿੱਚ ਔਕੜਾਂ ਨਾਂ ਆਉਣ ਬੰਦਾ ਡੱਲ, ਝੱਲਾ ਜਿਹਾ ਬੱਣ ਜਾਂਦਾ ਹੈ। ਹੱਥ ਪੈਰ ਹਿਲਾਉਣ ਦੀ ਚਾਲ ਧੀਮੀ ਪੈ ਜਾਂਦੀ ਹੈ। ਮਸੀਬਤਾਂ ਬੰਦੇ ਨੂੰ ਖੜ੍ਹਨਾਂ, ਚਲਣਾਂ ਸਿਖਾਉਂਦੀਆਂ ਹਨ। ਬੰਦੇ ਨੂੰ ਚੁਸਤ, ਤਾਜ਼ਾਂ ਬਣਾਉਂਦੀਆਂ ਹਨ। ਮੁਸ਼ਕਲਾਂ ਨਾਲ ਲੜਨ ਦੇ ਕਾਬਲ ਬੱਣਾਉਂਦੀਆਂ ਹਨ। ਨਵੇਂ ਰਸਤੇ ਲੱਭਣੇ ਸਿਖਾਉਂਦੀਆਂ ਹਨ। ਬੰਦਾ ਹੰਬਲਾਂ ਮਾਰਨਾਂ ਸਿੱਖਦਾ ਹੈ। ਦੁੱਖ ਹੀ ਬੰਦੇ ਨੂੰ ਮਜ਼ਬੂਤ, ਤਾਕਤ ਬਾਰ ਬੱਣਾਉਂਦੇ ਹਨ। ਰੱਬ ਜੋ ਕਰਦਾ ਹੈ। ਭਲੇ ਲਈ ਕਰਦਾ ਹੈ। ਕਨੇਡਾ ਵਿੱਚ ਘਰਾਂ ਦੀ ਵਿਕਰੀ ਘੱਟ ਗਈ ਸੀ। ਨਵੇਂ ਘਰ ਬੱਣਨੋਂ ਘੱਟ ਗਏ ਸਨ। ਘਰਾਂ ਦਾ ਸਮਾਨ ਬੱਣਾਉਣ ਵਾਲੀਆ ਫੈਕਟਰੀਆਂ ਬੰਦ ਹੋ ਗਈਆਂ ਸਨ। ਲੋਕਾਂ ਨੂੰ ਕਨੇਡਾ ਵਿੱਚ ਕੰਮ ਲੱਭਣੇ ਔਖੇ ਹੋ ਗਏ ਸਨ। ਹਰ ਕੰਮ ਉਤੇ ਟੈਸਟ ਲਿਆ ਜਾਂਦਾ ਹੈ। ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ। ਅੱਜ ਕਨੇਡਾ ਦੇ ਸੂਬੇ ਅਲਬਰਟਾ ਵਿੱਚ ਕੰਮ ਕਰਨ ਵਾਲੇ ਬੰਦੇ ਨਹੀਂ ਲੱਭ ਰਹੇ ਹਨ। ਹੜਾ ਦੇ ਆਉਣ ਨਾਲ, ਹਰ ਤਰਾਂ ਦੇ, ਬਹੁਤ ਜ਼ਿਆਦਾ ਕੰਮ ਨਿੱਕਲ ਆਏ ਹਨ।

ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ। ਪੀਣ ਵਾਲਾ ਨਹੀਂ ਹੈ। ਬੰਦਿਆ ਦੀ ਜਿੱਡੀ ਵੱਡੀ ਹੈਸੀਅਤ ਹੁੰਦੀ ਜਾਂਦੀ ਹੈ। ਸਮੁੰਦਰ ਦੇ ਪਾਣੀ ਵਰਗੇ ਖਾਰੇ, ਹੰਕਾਂਰੀ ਹੁੰਦੇ ਜਾਂਦੇ ਹਨ। ਹੈਰਾਨੀ ਦੀ ਗੱਲ ਹੈ। ਇਹ ਸਾਰਾ ਪਾਣੀ ਛੋਟੇ ਨਾਲਿਆ, ਦਰਿਆਵਾਂ ਵਿੱਚੋਂ ਆਇਆ ਹੋਇਆ ਹੁੰਦਾ ਹੈ। ਲੋਕ ਪਾਣੀ ਨੂੰ ਪੀਂਦੇ ਹਨ। ਜੀਵਨ ਵਿੱਚ ਸਾਰੇ ਪਾਸੇ ਵਰਤਦੇ ਹਨ। ਜਿੰਨੇ ਵੀ ਦਰਿਆ ਮਿੱਠੇ ਪਾਣੀ ਦੇ ਹੀ ਹਨ। ਇੰਨਾਂ ਦਾ ਪਾਣੀ ਬਹੁਤ ਬਹੁਤ ਮਿੱਠਾ ਹੈ। ਠੰਡਾ ਹੈ। ਤਨ-ਮਨ ਨੂੰ ਸ਼ਾਂਤੀ ਦਿੰਦਾ ਹੈ। ਇਸ ਪਾਣੀ ਵਿੱਚ ਵੀ ਬੰਦੇ ਵਾਲਾ ਸਭਾਅ ਹੈ। ਕਦੇ ਬਿਲਕੁਲ ਸ਼ਾਂਤ, ਮਿੱਠਾ ਹੁੰਦਾ ਹੈ। ਕਦੇ ਉਛਾਲੇ ਮਾਰ ਕੇ ਤਬਾਹੀ ਕਰਦਾ ਹੈ। ਸਮੁੰਦਰ ਤੇ ਬੰਦੇ ਦੋਨਾਂ ਵਿੱਚ ਹੀ ਡੂੰਘਾਈ ਵਿੱਚ ਜਾਂਣ ਨਾਲ ਬਹੁਤ ਮਹਿੰਗੀਆਂ ਸੁਗਾਤਾਂ, ਹੀਰੇ ਮੋਤੀ ਮਿਲਦੇ ਹਨ। ਕੈਲਗਰੀ ਦੇ ਹੜਾਂ ਵਾਲੇ ਦੋਂਨੇ ਦਰਿਆ ਹਨ। ਮੇਰਾ ਪਤੀ, ਬੱਚੇ, ਮੈਂ ਇੰਨਾਂ ਦਰਿਆਵਾਂ ਨੂੰ ਅਕਸਰ ਜਾਂਦੇ ਹਾਂ। ਕਿੰਨਾਂ ਚਿਰ ਅਸੀਂ ਪਾਣੀ ਦੀਆਂ ਛੱਲਾਂ ਨੂੰ ਦੇਖਦੀ ਰਹਿੰਦੇ ਹਾਂ। ਇੰਨਾਂ ਦਰਿਆਵਾਂ ਨੂੰ ਦੇਖ ਕੇ ਮਨ ਨੂੰ ਸਕੂਨ ਹੁੰਦਾ ਹੈ। ਆਪਣਾਂ-ਪਨ ਮਹਿਸੂਸ ਹੁੰਦਾ ਹੈ। ਦੋ ਦਿਨਾਂ ਵਿੱਚ, ਮੈਂ ਦੋਂਨਾਂ ਦਰਿਆ ਦੇਖੇ ਹਨ। ਹੁਣ ਤਾਂ ਬਹੁਤ ਸ਼ਾਂਤ ਵਹਿ ਰਹੇ ਹਨ। ਅਜੇ ਵੀ ਦਰਿਆਵਾਂ ਵਿੱਚ ਪਾਣੀ ਉਪਰ ਤੱਕ ਭਰਿਆ ਜਾ ਰਿਹਾ ਹੈ। ਜੋ ਆਮ ਨਾਲੋਂ ਤੇਜ ਚਾਲ ਵਿੱਚ ਵਹਿ ਰਿਹਾ ਹੈ। ਜੋ ਖ਼ਤਰੇ ਤੋਂ ਖਾਲੀ ਨਹੀਂ ਹੈ। ਹੜਾਂ ਵਾਲੀਆਂ, ਅੱਲਗ-ਅੱਲਗ ਥਾਵਾਂ ਉਤੇ, ਜਾ ਕੇ ਦੇਖਿਆ ਹੈ। ਲੋਕਾਂ ਦਿ ਜਿੰਦਗੀ ਉਜੜ ਗਈ ਹੈ। ਸਬ ਕੁੱਝ ਉਥਲ-ਪੁਥਲ ਹੋ ਗਿਆ ਹੈ। ਫਿਰ ਤੋਂ ਵੈਨ ਵਾਂਗ ਸਬ ਨੂੰ ਘਰ ਵਸਾਉਣੇ ਪੈਣੇ ਹਨ। ਇਹ ਘਰ ਦਰਿਆਵਾਂ ਦੇ ਕੰਢਿਆਂ ਵਾਲੀ ਜਗਾ ਤੇ ਉਸਰੇ ਹੋਏ ਹਨ। ਸਾਰੇ ਘਰਾਂ ਨੂੰ ਦਰਿਆ ਵਾਲੇ ਪਾਸੇ, ਸ਼ੀਸ਼ੇ ਲੱਗੇ ਹੋਏ ਹਨ। ਦਰਿਆਵਾਂ ਵਿੱਚ ਭਾਰਾ ਪੱਥਰ, ਦਰਖੱਤ ਲੱਗਦੇ ਹੀ ਟੁੱਟ ਸਕਦੇ ਹਨ। ਕਨੇਡਾ ਦੇ ਦਰਿਆਵਾਂ ਦਾ ਵੀ ਭਾਰਤ ਵਾਲਾ ਹੀ ਹਾਲ ਹੈ। ਕਿਨਾਰਾ ਕਿਤੇ ਨਹੀਂ ਦਿਸਦਾ। ਕਿਨਾਰੇ ਬੱਣੇ ਹੀ ਨਹੀਂ ਹਨ।

ਜਦੋਂ ਹੜ ਆਇਆ ਸੀ। ਉਦੋਂ ਕਿਨਾਰੇ ਬਣਾਉਣ ਦਾ ਵੀ ਹੜ ਆ ਗਿਆ ਸੀ। ਪਾਣੀ ਦੀ ਠੱਲ ਪੈਂਦੇ ਹੀ, ਕਿਨਾਰੇ ਬਣਾਉਣ ਵਾਲੇ ਵੀ ਮੱਠੇ ਪੈ ਗਏ ਹਨ। ਪਾਣੀ ਦੇ ਵਹਾ ਵਾਲੀਆਂ ਥਾਂਵਾਂ ਨੂੰ ਹੋਰ ਡੂੰਗਾ ਕੀਤਾ ਜਾਵੇ. ਕਿਨਾਰੇ ਬਣਾਉਣ ਦੀ ਲੋੜ ਨਹੀਂ ਹੈ। ਆਪ ਹੀ ਕੰਢੇ ਊਚੇ ਹੋ ਜਾਂਣਗੇ। ਦਰਿਆਵਾਂ ਦੀ ਜਗਾ, ਮਹਿੰਗੇ ਘਰਾਂ, ਦਰਖੱਤ ਨੇ ਰੋਕੀ ਹੈ। ਦਰਿਆਵਾਂ ਵਿੱਚਲੇ ਪਾਣੀ ਤੇ ਘਰਾਂ ਦਾ 10 ਫੁਟ ਦਾ ਵੀ ਫ਼ਰਕ ਨਹੀਂ ਹੈ। ਜੋ ਸਾਡੇ ਜਿੰਨਾਂ ਨੇੜੇ ਹੋਵੇਗਾ। ਉਸੇ ਤੋਂ ਖ਼ਤਰਾ ਵੱਧ ਹੋਵੇਗਾ। ਉਹੀ ਸਬ ਤੋਂ ਨੇੜੇ ਵਾਲਾ ਹੀ ਨੁਕਸਾਨ ਪਹੁੰਚਾਉਂਦਾ ਹੁੰਦਾ ਹੈ। ਇਹ ਘਰ 40 ਲੱਖ ਤੇ ਇਸ ਤੋਂ ਵੀ ਮਹਿੰਗੇ, ਡਾਲਰਾਂ ਦੇ ਬਣੇ ਹਨ। ਇੰਨਾਂ ਘਰਾਂ ਵਿੱਚ ਜ਼ਿਆਦਾ ਲੋਕ, ਸਿਆਣੀ ਉਮਰ ਦੇ ਹਨ। ਕੁੱਤੇ, ਬਿੱਲੇ ਹੀ ਰੱਖੇ ਹੋਏ ਹਨ। ਬੱਚੇ ਕਿਸੇ ਦੇ ਨਾਲ ਨਹੀਂ ਰਹਿਂਦੇ। ਕੁੱਤੇ, ਬਿੱਲੇ ਮੂਹਰੇ ਨਹੀਂ ਬੋਲਦੇ। ਅੱਜ ਕੱਲ ਦੇ ਬੱਚੇ ਇੱਕ ਦੀਆਂ ਚਾਰ ਸੁਣਾਉਂਦੇ ਹਨ। ਇੰਨਾਂ ਘਰਾਂ ਦੀ ਰਸੋਈ ਲੱਗਦਾ ਹੈ। ਜਿਵੇਂ ਕੋਈ ਵੱਡੇ ਰਿਸਟੋਰਿੰਟ ਦੀ ਹੁੰਦੀ ਹੈ। ਗਰਾਜ਼ ਦੇ ਵਿੱਚ 10 ਕਾਰਾਂ ਖੜ੍ਹਦੀਆਂ ਹਨ। ਇੰਨਾਂ ਘਰਾਂ ਦੇ ਬਾਹਰ ਭਾਵੇਂ ਇੱਟਾਂ ਤੇ ਸੀਮਿੰਟ ਲੱਗਾਏ ਗਏ ਹਨ। ਅੰਦਰੋ ਸਾਰੇ ਘਰ ਲੱਕੜੀ ਦੇ ਹਨ। ਇੰਨਾਂ ਪਾਣੀ ਘਰਾਂ ਵਿੱਚ ਵੜਿਆ ਹੈ। ਜੋ ਗਰਾਜ਼ ਘਰ ਦੇ ਥੱਲੇ ਬਣੇ ਹਨ। ਉਨਾਂ ਦੀਆਂ ਛੱਤ ਵਿੱਚੋਂ ਪਾਣੀ ਚੋਈ ਜਾਂਦਾ ਹੈ। ਜਿਵੇਂ ਸ਼ਹਿਦ ਦ ਛੱਤੇ ਵਿੱਚੋਂ. ਸ਼ਹਿਦ ਤ੍ਰਿਪਦਾ ਹੈ। ਅਜੇ ਵੀ ਗਰਾਜ਼, ਬੇਸਮਿੰਟਾਂ ਪਾਣੀ ਨਾਲ ਭਰੇ ਖੜ੍ਹੇ ਹਨ। ਥੱਲੇ ਤੇ ਵਿਚਕਾਰ ਵਾਲੀਆਂ, ਮੰਜ਼ਲਾਂ ਦੁਆਰਾ, ਨਵੀਆਂ ਬੱਣਾ ਰਹੇ ਹਨ। ਘਰਾਂ ਦਾ ਸਬ ਕੁੱਝ ਪੱਟ ਉਦੇੜ ਦਿੱਤਾ ਹੈ। ਪਾਣੀ ਦੀਆਂ ਪਾਈਪ, ਟੱਬ, ਟਿਉਲਿਟ ਦੀਆਂ ਸੀਟਾਂ ਸਬ ਕੁੱਝ ਖੋਲ ਦਿੱਤਾ ਹੈ। ਸਾਰਾ ਦਰਿਆਵਾਂ ਦੇ ਦੁਆਲੇ ਦਾ ਕਸਬਾ ਨਵਾਂ ਬਣਾਉਣਾਂ ਪੈਣਾਂ ਹੈ।

ਹਰ ਘਰ ਮੂਹਰੇ 16 x 8 ਫੁੱਟ ਦੇ, ਹਰੇ ਰੰਗ ਦੇ ਬਿੰਨ ਖੜ੍ਹੇ ਹਨ। ਜਿੰਨਾਂ ਵਿੱਚ ਘਰਾਂ ਵਿੱਚੋਂ ਨਿੱਕਲਿਆ ਗਿੱਲਾ ਸਮਾਨਪਾਇਆ ਜਾ ਰਿਹਾ ਹੈ। ਇਥੇ ਬਿੱਜਲੀ, ਗੈਸ, ਪਾਣੀ ਦੀਆਂ ਪਾਈਪਾਂ ਠੀਕ ਕਰਨ ਵਾਲੀ ਗੱਡੀਆਂ, ਕਾਰਾਂ, ਵੱਡੇ ਡੰਪ ਟਰੱਕਾਂ ਦੀ ਆਵਾਜ਼ਾਈ ਬਹੁਤ ਜ਼ਿਆਦਾ ਹੈ। ਜਿਸ ਕਰਕੇ, ਮਿੱਟੀ ਧੂੰਏ ਵਾਂਗ ਉਡ ਰਹੀ ਹੈ।




Comments