ਭਾਗ 22 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ

ਭਾਗ 22 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਮਸੀਬਤ ਵਿੱਚ ਫਸੇ ਲੋਕਾਂ ਨੂੰ, ਦਾਨੀ ਸੱਜਣਾਂ ਨੂੰ ਖੁੱਲ ਕੇ ਦਾਨ ਦੇਣਾਂ ਚਾਹੀਦਾ ਹੈਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਬੰਦਾ ਬੰਦੇ ਨੂੰ ਚੰਗੀ ਗੱਲ ਨਹੀਂ ਕਹਿੰਦਾ। ਸੱਚ ਮੂੰਹ ਉਤੇ ਕਹਿੱਣਾਂ ਸੁਣਨਾਂ ਬਹੁਤ ਔਖਾ ਹੈ। ਬੰਦਾ ਝੂਠੀ ਪ੍ਰਸੰਸਾ ਕਰਦਾ ਰਹਿੰਦਾ ਹੈ। ਇੱਲਤ ਦਾ ਨਾਂਮ ਚੌਧਰੀ ਹੁੰਦਾ ਹੈ। ਜੋ ਬੰਦਾ ਕਿਸੇ ਨੂੰ ਫਸਾ ਦੇਵੇ। ਜੇਲ ਵਿੱਚ ਭੇਜ ਦੇਵੇ। ਮਸੀਬਤ ਵਿੱਚ ਪਾ ਦੇਵੇ। ਇਸੇ ਨੂੰ ਤਾਂ ਚੌਧਰੀ ਕਹਿੰਦੇ ਹਨ। ਦੂਜੇ ਪਾਸੇ ਸਰੀਫ਼ ਬੰਦੇ ਵੀ ਹਨ। ਜੋ ਕੋਲੋ ਦੇ ਕੇ, ਕਿਸੇ ਦਾ ਭਲਾ ਕਰਨਾਂ ਚਹੁੰਦੇ ਹਨ। ਲੱਕੜੀ ਨਾਲ ਲੱਗ ਕੇ, ਲੋਹਾ ਤਰ ਜਾਂਦਾ ਹੈ। ਜੇ ਮੇਖ ਨੂੰ ਪਾਣੀ ਵਿੱਚ ਸਿੱਟ ਦੇਈਏ, ਡੁੱਬ ਜਾਂਦੀ ਹੈ। ਜੇ ਲੱਕੜੀ ਵਿੱਚ ਲਾ ਕੇ ਪਾਣੀ ਵਿੱਚ ਤਾਰ ਦੇਈਏ, ਮੇਖ ਪਾਣੀ ਵਿੱਚੋਂ, ਪਾਰ ਹੋ ਜਾਂਦੀ ਹੈ। ਆਟੇ ਨੂੰ ਪੜੈਥਣ ਲੱਗ ਜਾਂਦਾ ਹੈ। ਪਾਪੀ ਬੰਦੇ ਤੋਂ ਦੂਰ ਰਹਿੱਣਾਂ ਚਾਹੀਦਾ ਹੈ। ਕਹਿੰਦੇ ਹਨ, " ਪਾਪੀ ਬੰਦਾ ਉਦੋਂ ਡੁੱਬਦਾ ਹੈ। ਜਦੋਂ ਪਾਪਾਂ ਦਾ ਅੰਤ ਹੋ ਜਾਂਦਾ ਹੈ। ਨਾਲ ਵਾਲੇ ਨੂੰ ਡੋਬ ਦਿੰਦਾ ਹੈ। ਸਬ ਚੌਧਰੀ, ਭਿਖਾਰੀ, ਅਮੀਰ ਬੰਦੇ ਸਬ ਅੱਖ ਝੱਪਕੇ ਨਾਲ ਰੱਬ ਨੇ, ਹੱਥੋਂ ਖਾਂਲੀ ਕਰ ਦਿੱਤੇ। ਜਦੋਂ ਹੇਮਕੁੰਡ ਤੇ ਕਨੇਡਾ ਵਿੱਚ ਪਾਣੀ ਦਾ ਹੜ੍ਹ ਆਇਆ। ਪਾਣੀ ਨੇ ਕੁੱਝ ਨਹੀਂ ਦੇਖਿਆ। ਕੌਣ ਪੈਸੇ ਵਾਲਾ ਤੱਕੜਾ ਬੰਦਾ ਹੈ? ਕਿਹੜਾ ਝੂਗੀਆਂ ਵਾਲਾ, ਜਾਂ ਕੌਣ ਕਿਰਾਏ ਉਤੇ ਰਹਿੱਣ ਵਾਲਾ ਹੈ? ਸਬ ਰੜੇ ਪਟੱਕ ਕੱਢ ਕੇ ਮਾਰੇ ਹਨ। ਸਬ ਦੀ ਬੇਲਡੀ ਵਿਕਾ ਦਿੱਤੀ। ਬੰਦਾ ਰੱਬ ਦੀਆਂ ਸ਼ਕਤੀਆਂ ਅੱਗੇ ਬੰਦਾ ਕੁਝ ਨਹੀਂ ਕਰ ਸਕਦਾ। ਲੋਕ ਬਿਲਕਦੇ ਦੇਖੇ ਗਏ ਹਨ। ਸਬ ਨੂੰ ਰੱਬ ਚੇਤੇ ਆ ਗਿਆ। ਅਜੇ ਵੀ ਬਸ ਨਹੀਂ ਹੈ। ਪਾਣੀ ਬੰਦਿਆਂ ਤੋਂ ਸੰਭਾਲਿਆ ਨਹੀਂ ਜਾਂਦਾ। ਇਹ ਮਸੀਬਤ ਨੂੰ ਰੱਬ ਹੀ ਥੱਮ ਸਕਦਾ ਹੈ। ਉਹੀ ਥੱਮ ਰਿਹਾ ਹੈ। ਮਰੇ ਹੋਏ ਨੂੰ ਤਿੰਨ ਕੱਪੜੇ, ਖੱਫ਼ਣ ਲੋਕ ਹੀ ਪਾ ਦਿੰਦੇ ਹਨ। ਪਰ ਜਿਉਂਦਾ ਬੰਦਾ ਕਿਉਂ ਐਨਾਂ ਫ਼ਿਕਰ ਕਰਦਾ ਹੈ। ਹਰ ਕੋਈ ਕੱਪੜਿਆਂ, ਧੰਨ, ਚੀਜ਼ਾਂ ਦੀਆਂ ਪੰਡਾ ਬੰਨੀ ਜਾਂਦਾ ਹੈ। ਹੋਣਾ ਤਾਂ ਰੱਬ ਦਾ ਹੁਕਮ ਹੈ। ਹੇਮਕੁੰਡ ਤੇ ਕਨੇਡਾ ਵਿੱਚ ਇਕੋ ਘਟਨਾਂ ਵਰਤੀ ਹੈ। ਜਿਸ ਦੀ ਲਪੇਟ ਵਿੱਚ ਚੰਗੇ ਘਰਾਂ ਦੇ ਖਾਂਦੇ ਪੀਂਦੇ ਬੰਦੇ ਆ ਗਏ। ਜਿਹੜੇ ਕਹਿੰਦੇ ਹਨ, " ਸਾਡੀ ਹਵਾ ਵੱਲ ਕੋਈ ਝਾਕ ਨਹੀਂ ਸਕਦਾ। ਅਸੀਂ 3 ਪੀੜੀਆਂ ਲਈ, ਧੰਨ ਜੋੜ ਦਿੱਤਾ ਹੈ। " ਇੰਨਾਂ ਧੰਨ ਮੇਹਨਤ ਨਾਲ ਇੱਕਠਾ ਕਰਨਾਂ ਔਖਾ ਹੈ। ਕਈ ਐਸੇ ਵੀ ਹਨ। ਠੱਗੀਆਂ ਮਾਰਦੇ ਹਨ। ਇੰਨਾਂ ਧੰਨ, ਪਾਪ ਇੱਕਠਾ ਕਰ ਲੈਂਦੇ ਹਨ। ਉਸ ਦੇ ਭਾਰ ਥੱਲੇ, ਆਪ ਹੀ ਦੱਬ ਜਾਂਦੇ ਹਨ। ਜਦੋਂ ਪਾਪ ਦਾ ਪਹਾੜ ਟੁੱਟਦਾ ਹੈ। ਕਈਆਂ ਨੂੰ ਥੱਲੇ ਲੈ ਲੈਂਦਾ ਹੈ। ਜਦੋਂ ਹਾਥੀ ਚੱਲਦਾ ਹੈ। ਉਹ ਨਹੀਂ ਦੇਖਦਾ, ਪੈਰਾਂ ਥੱਲੇ ਕੀ ਆ ਰਿਹਾ ਹੈ? ਪੈਰ ਥੱਲੇ ਆਉਣ ਵਾਲੇ, ਬੇਕਸੂਰੇ ਮਰ ਜਾਂਦੇ ਹਨ। ਇਹ ਕੁਦਰਤੀ ਕਰੋਪੀ ਹੈ। ਰੱਬ ਦੀ ਮਰਜ਼ੀ ਹੈ। ਉਸ ਦਾ ਹੁਕਮ ਹੈ। ਉਸ ਦੇ ਹੁਕਮ ਨੂੰ ਰਾਜੇ, ਭਿਖਾਰੀ ਸਬ ਮੰਨਦੇ ਹਨ। ਜੇ ਨਹੀਂ ਵੀ ਮੰਨਣਗੇ। ਉਹ ਧੱਕੇ ਨਾਲ ਮਨਾ ਦੇਵੇਗਾ। ਇੱਕ ਭਾਰਤ ਵਰਗਾ ਦੇਸ਼ ਹੈ। ਜਿਥੇ ਜਖ਼ਮੀਆਂ, ਲਾਸ਼ਾਂ ਨੂੰ ਲੋਕ ਪੈਰਾਂ ਥੱਲੇ ਲਤਾੜ ਕੇ, ਲੰਘ ਜਾਂਦੇ ਹਨ। ਕੀ ਇਹ ਸਰਕਾਰ ਦਾ ਕਸੂਰ ਹੈ? ਨਹੀਂ ਇਹ ਲੋਕ, ਆਪ ਐਸਾ ਕਰਦੇ ਹਨ। ਲਚਾਰ ਤੇ ਮਰੇ ਬੰਦੇ ਤੋਂ ਲੋਕਾਂ ਨੇ ਕੀ ਲੈਣਾਂ ਦੇਣਾਂ ਹੈ। ਐਸ ਸਮੇਂ ਗੁਆਂਢੀ ਤੇ ਰਿਸ਼ਤੇਦਾਰ ਵੀ ਪਾਸਾ ਵੱਟ ਲੈਂਦੇ ਹਨ। ਲੋਕ ਕਿਸੇ ਦੀ ਮਦੱਦ ਨਹੀਂ ਕਰਨਾਂ ਚਹੁੰਦੇ। ਲੋਕਾਂ ਨੇ, ਹੋਰ ਤਾਂ ਕਿਸੇ ਨੇ ਲੈਣਾ ਹੀ ਕੀ ਹੈ? ਪਰਿਵਾਰ, ਗੁਆਂਢੀ, ਪਿੰਡ, ਸ਼ਹਿਰਾਂ ਨੂੰ ਇਕੱਠੇ ਕਰਕੇ, ਸਮਾਜ ਦੇਸ਼ ਬੱਣਦਾ ਹੈ। ਜੇ ਲੋਕ ਹੀ ਮਸੀਬਤ ਵਿੱਚ ਪਏ, ਸਹਮਣੇ ਵਾਲੇ ਦੀ ਮਦੱਦ ਨਹੀਂ ਕਰਨਗੇ। ਜਿੰਦਗੀ ਆਪੇ ਨਰਕ ਬੱਣ ਜਾਵੇਗੀ। ਜੇ ਹੱਥ ਨਾਲ, ਨਹੀ ਦੇਵੇਗੇ। ਭੁੱਖੇ ਬੰਦੇ ਨੇ, ਖੋ ਕੇ ਖਾ ਲੈਣਾਂ ਹੈ। ਕਈ ਕਹਿੰਦੇ, " ਅਸੀਂ ਮੀਟ ਨਹੀਂ ਖਾਂਦੇ। " ਜੇ ਅੰਨ ਨਾਂ ਮਿਲੇ, ਬੰਦਾ, ਬੰਦੇ ਨੂੰ ਖਾ ਜਾਵੇ। ਭੁੱਖੇ ਮਰਦੇ ਲੋਕ ਪੱਤੇ, ਘਾਹ ਕੱਚਾ ਮਾਸ ਖਾ ਜਾਂਦੇ ਹਨ। ਸਮੁੰਦਰ ਵਿੱਚ, ਛੋਟੇ ਜੀਵਾਂ ਨੂੰ ਵੱਡੇ ਜੀਵ, ਮੱਛੀਆਂ ਖਾਂਦੀਆਂ ਹਨ। ਉਵੇਂ ਧਰਤੀ ਉਤੇ ਹੋ ਰਿਹਾ ਹੈ। ਹਰ ਕੋਈ ਦੂਜੇ ਨੂੰ ਹੀ ਖਾਂਦਾ ਹੈ। " ਭੁੱਖੇ ਮਰਦੇ ਲੋਕ, ਜੋ ਮਸੀਬਤ ਵਿੱਚ ਗਰਮੀ, ਸਰਦੀ ਕੱਟ ਰਹੇ ਹਨ। ਹੇਮਕੁੰਡ, ਪਹਾੜਾਂ ਤੇ ਬਰਫ਼ ਵਿੱਚ ਤੁਰੇ ਫਿਰਦੇ ਹਨ। ਧੁੱਪ ਵੀ ਕੜਾਕੇ ਦੀ ਪੈਂਦੀ ਹੈ। ਮੀਂਹ ਵਿੱਚ, ਮਸੀਬਤਾਂ ਦੇ ਮਾਰੇ ਘੁੰਮ ਰਹੇ ਹਨ। ਉਨਾਂ ਨੇ, ਆਪਦਾ ਗੁੱਸਾ ਦਿਖਾਉਣਾਂ ਹੀ ਹੈ। ਭੁੱਖੇ ਬੰਦਿਆਂ, ਕਾਂਵਾਂ, ਪੱਸ਼ੂਆਂ, ਜੀਵਾਂ ਵਿੱਚ ਕੋਈ ਫ਼ਰਕ ਨਹੀਂ ਹੁੰਦਾ। ਉਨਾਂ ਨੂੰ, ਜਿਸ ਕੋਲ ਖਾਂਣ ਨੂੰ ਦਿਸੇਗਾ। ਝੁੱਟ ਮਾਰ ਲੈਣਗੇ। ਉਵੇਂ ਹੀ ਕਾਂਮ ਵਿੱਚ ਭੱਟਕੇ ਬੰਦੇ ਕਰਦੇ ਹਨ। 15 ਦਿਨ ਭਾਵੇਂ ਪਹਾੜਾਂ, ਖਾਂਈਆਂ ਵਿੱਚ ਭੱਟਦਿਆਂ ਹੋ ਗਏ ਹਨ। ਮਸੀਬਤਾਂ ਵਿੱਚ ਵੀ ਕਾਂਮ ਤੇ ਢਿੱਡ ਦੀ ਭੁੱਖ ਲੱਗਦੀ ਹੈ। ਇਹ ਭੁੱਖ ਇੱਕ ਦੂਜੇ ਤੋਂ ਹੀ ਮਿਟਾਈ ਜਾਂਦੀ ਹੈ। ਜੇ ਜੀਵਨ ਸਾਥੀ ਕੋਲ ਨਾਂ ਹੋਵੇ। ਕਾਂਮ ਦੀ ਹੱਵਸ, ਜਾਇਜ਼, ਨਜਾ਼ਇਜ਼ ਕਿਤੋਂ ਵੀ ਪੂਰੀ ਕੀਤੀ ਜਾਂਦੀ ਹੈ।
ਪੰਜਾਬੀ ਥਾਂ-ਥਾਂ ਲੰਗਰ ਲਾਉਂਦੇ ਫਿਰਦੇ ਹਨ। ਰੱਜਿਆਂ ਨੂੰ ਰਜਾਉਂਦੇ ਹਨ। ਕਿਉਂ ਨਹੀ ਦੁਨੀਆਂ ਭਰ ਦੇ ਪੰਜਾਬੀ, ਉਤਰਾ ਖੰਡ ਦੇ ਲੋਕਾਂ ਦੀ ਮਦੱਦ ਕਰਦੇ? ਜੋ ਦਾਨ ਹੋਰਾਂ ਲੋਕਾਂ ਤੋਂ ਇਕੱਠਾ ਕਰੇਗਾ। ਉਸ ਬੰਦੇ ਉਤੇ ਜ਼ਕੀਨ ਕਰਨਾਂ ਪੈਣਾਂ ਹੈ। ਐਸਾ ਤਾਂ ਨਹੀਂ ਹੈ। ਸਾਰਾ ਦਿਨ ਦਾਨ, ਹੋਰਾਂ ਲੋਕਾਂ ਤੋਂ ਇਕੱਠਾ ਕਰਦਾ ਰਹੇ। ਚਾਹ ਰੋਟੀ ਉਹ ਆਪਦੇ ਘਰੋਂ ਖਾਂਣ ਜਾਵੇ। ਜਾਂ ਦੂਜੀ ਥਾਂ ਤੋਂ ਪੈਸੇ ਇਕੱਠੇ ਕਰਨ ਜਾਂਣ ਨੂੰ, ਜੇਬ ਵਿਚੋਂ ਕਿਰਾਇਆ ਲਾ ਕੇ ਜਾਵੇ। ਜੇ 100 ਡਾਲਰ ਦਾਨ ਲੋਕਾਂ ਤੋਂ ਮਿਲਦਾ ਹੈ। 20 ਡਾਲਰ, ਰੂਪੀਏ ਪੈਸੇ ਇਕੱਠੇ ਕਰਨ ਵਾਲਾ, ਆਪਦੇ ਉਤੇ ਖ਼ਰਚ ਲੈਂਦਾ ਹੈ। 70 ਡਾਲਰ ਦਾਨ ਲੋਕਾਂ ਵਿੱਚ ਵੰਡ ਦਿੰਦਾ ਹੈ। ਫਿਰ ਵੀ ਬਹੁਤ ਫ਼ੈਇਦਾ ਹੈ। ਉਸ ਦੀ ਮਜ਼ਦੂਰੀ ਬੱਣਦੀ ਹੈ। ਪੱਲਿਉ ਪੈਸੇ ਦੇ ਕੇ, ਕੋਈ ਹੀ ਵਿਰਲਾ ਕੌਮ ਦੀ ਸੇਵਾ ਕਰਦਾ ਹੈ। ਮਸੀਬਤ ਵਿੱਚ ਫਸੇ ਲੋਕਾਂ ਨੂੰ, ਦਾਨੀ ਸੱਜਣਾਂ ਨੂੰ ਖੁੱਲ ਕੇ ਦਾਨ ਦੇਣਾਂ ਚਾਹੀਦਾ ਹੈ। ਰੱਬ ਬਹੁਤ ਗੁਣਾਂ ਸੁਖ ਦੇ ਦਿੰਦਾ ਹੈ।
ਇੱਕ ਕਨੇਡਾ ਹੈ। ਕਨੇਡਾ ਦੇ ਨਾਗਰਿਕ ਮਸੀਬਤ ਵਿੱਚ ਜਾਂਣ, ਬਾਕੀ ਪਬਲਿਕ ਮਦੱਦ ਕਰਨ ਨੂੰ ਝੱਟ ਇੱਕਠੀ ਹੋ ਜਾਂਦੀ ਹੈ। ਬਹੁਤੇ ਕਨੇਡੀਅਨ ਆਪਦੇ ਮੂੰਹ ਵਾਲੀ ਬੁਰਕੀ ਵੀ ਭੁੱਖੇ ਨੂੰ ਦੇ ਦਿੰਦੇ ਹਨ। ਕੈਨਮੋਰ, ਹਾਈ ਰੀਵਰ, ਰਿਡ ਡੀਅਰ, ਡਰਮ ਹਿਲ, ਬਲੈਕ ਡੈਮਡ, ਮੈਡੀਸਨ ਹੈਟ ਹੋਰ ਵੀ ਛੋਟੇ ਕਸਬੇ, ਹੜ ਦੀ ਲਪੇਟ ਵਿੱਚ ਆਏ ਹਨ। ਸਦਕੇ ਜਾਦੇ ਹਾਂ। ਦਾਨੀ ਬੰਦਿਆ ਦੇ, ਹਰ ਰੋਜ਼ ਪੂਰਾ ਦਿਨ, ਕਨੇਡੀਅਨ ਰਿਸਟੋਰਿੰਟਾਂ ਵਾਲੇ ਤੇ ਆਮ ਲੋਕ ਖਾਣਾਂ ਬੱਣਾ ਕੇ, ਹੜ ਪੀੜਤਾਂ ਨੂੰ ਦਿੰਦੇ ਹਨ। ਉਨਾਂ ਨੂੰ ਲੋਕਾਂ ਨੇ, ਇੰਨਾਂ ਸਮਾਨ ਭੇਜ ਦਿੱਤਾ ਹੈ। ਮੇਅਰ ਨੇ, ਹੁਣ ਅਪੀਲ ਕੀਤੀ ਹੈ। ਹੋਰ ਸਮਾਨ ਨਾਂ ਭੇਜਿਆ ਜਾਵੇ। ਬਹੁਤ ਸਮਾਨ ਇਕਠਾ ਹੋ ਗਿਆ ਹੈ। ਕੈਨਮੋਰ, ਹਾਈ ਰੀਵਰ ਵਿੱਚ ਲੋਕ ਘਰਾਂ ਅੰਦਰ, ਅਜੇ ਤੱਕ ਨਹੀਂ ਜ ਸਕੇ। ਸ਼ੜਕਾਂ ਉਤੇ ਘਰਾਂ ਅੰਦਰ ਪਾਣੀ ਖੜ੍ਹਾ ਹੈ। ਘਰਾਂ ਅੰਦਰ ਜਾਂਣ ਦੇ ਆਡਰ ਆਉਣ ਦੀ ਉਮੀਦ ਵਿੱਚ, ਬੇ ਘਰ ਹੋਏ, ਲੋਕ + 28 ਡੀਗਰੀ ਵਿੱਚ ਧੁੱਪੇ ਖੜ੍ਹੇ ਹਨ। ਸ਼ੜਕ ਉਤੇ, ਐਨਾਂ ਪਾਣੀ ਹੈ। ਸਰਕਾਰੀ ਕਰਮਚਾਰੀ ਕਿਸ਼ਤੀਆਂ ਵਿੱਚ, ਇੱਕ ਥਾਂ ਤੋਂ ਦੂਜੀ ਥਾਂ ਫਿਰਦੇ ਹਨ।
ਕਨੇਡਾ ਗੌਰਮਿੰਟ ਨੇ ਸ਼ੜਕ ਉਤੇ ਖੜ੍ਹੇ ਬੰਦਿਆਂ ਨੂੰ 1250 ਡਾਲਰ ਇੱਕ-ਇੱਕ ਬੰਦੇ ਨੂੰ, ਬੱਚਿਆ ਲਈ 500 ਡਾਲਰ ਦਿੱਤੇ ਹਨ। ਮਸੀਬਤ ਦੇ ਸਮੇਂ ਜਿਥੇ ਚਹੁੰਣ ਖ਼ਰਚ ਸਕਦੇ ਹਨ। ਸ਼ੜਕਾਂ ਉਤੇ ਘਰਾਂ ਅੰਦਰ ਪਾਣੀ ਖੜ੍ਹਾ ਹੈ। ਇਹ ਧਰਤੀ ਵਿੱਚ ਨਿਗਰ ਰਹੇ ਹਨ। ਧਰਤੀ ਦੇ ਨਾਲ ਮਿਲ ਰਹੇ ਹਨ। ਹੋਰ ਵੀ ਬ੍ਰਰਿਜ਼ ਸ਼ੜਕਾਂ ਟੁੱਟ ਰਹੇ ਹਨ। ਹੜ੍ਹ ਆਏ ਨੂੰ ਹਫ਼ਤੇ ਤੋਂ ਉਤੇ ਹੋ ਗਿਆ ਹੈ। ਪਾਣੀ ਖੜ੍ਹੇ ਘਰਾਂ ਅੰਦਰ ਜਾਂਣਾਂ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਡੀਅਰ ਫੁੱਟ ਵਾਲਾ ਰੇਲ ਦਾ ਬ੍ਰਰਿਜ਼ 8 ਬਾਰ ਚੈਕ ਕੀਤਾ ਸੀ। ਜੋ ਚੌਥੇ ਦਿਨ ਡਿੱਗ ਗਿਆ ਹੈ। ਉਤਰਾ ਖੰਡ ਵਿੱਚ ਵੀ ਬੰਨ, ਸ਼ੜਕਾਂ, ਪਹਾੜ ਖਿਸਕੀ ਜਾਂਦੇ ਹਨ। ਲੋਕਾਂ ਦੇ ਬਿਜ਼ਨਸ ਬੰਦ ਹੋ ਗਏ ਹਨ।

Comments