ਬਹੁਤ ਲੋਕ ਧੰਨ ਦੇ ਲਾਲਚ ਪਿੱਛੇ ਭੱਜੇ ਫਿਰਦੇ ਹਨ।
ਸਤਵਿੰਦਰ ਸੱਤੀ ਕੌਰ  (ਕੈਲਗਰੀ) - ਕਨੇਡਾ
satwinder_7@hotmail.com
01//5 2013. 257
ਬਹੁਤ ਲੋਕ ਧੰਨ ਦੇ ਲਾਲਚ ਪਿੱਛੇ ਭੱਜੇ ਫਿਰਦੇ ਹਨ। ਲਾਲਚੀ ਬੰਦੇ ਦਾ ਮਨ ਰੱਜਦਾ ਨਹੀਂ ਹੈ। ਰੱਬ ਨੂੰ ਨਾਂ ਮੰਨਣ ਵਾਲੇ, ਧੰਨ ਦੇ ਲਾਲਚ ਪਿੱਛੇ, ਉਸ ਨੂੰ ਇੱਕਠਾ ਕਰਕੇ, ਵਿੱਚੇ ਖੱਪੀ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਮਰਨ ਵੇਲੇ ਧੰਨ ਨਾਲ ਨਹੀਂ ਜਾਂਣਾ। ਥਥਾ ਅੱਖਰ ਨਾਲ ਥਿਰੁ ਲਿਖਿਆ ਹੈ। ਦੁਨੀਆਂ ਉਤੇ ਕਿਸੇ ਨੇ ਬੈਠੇ ਨਹੀਂ ਰਹਿੱਣਾਂ। ਪੱਕੇ ਡੇਰੇ ਸਮਝ ਕੇ, ਪਾਸਰਾ ਖਿਲਾਰਾ ਕਿਉਂ ਪਾਈ ਜਾਂਦਾ ਹੈ? ਇੱਕ ਦੁਨੀਆਂ ਦੇ, ਧੰਨ-ਮੋਹ ਨੂੰ ਹਾਂਸਲ ਕਰਨ ਲਈ, ਬਹੁਤ ਬੇਈਮਾਨੀਆਂ, ਚਲਾਕੀਆਂ ਕਰਦਾ ਫਿਰਦਾ ਹੈ। ਬੇਸਮਝ ਬੰਦੇ, ਦੁਨੀਆਂ ਦੇ, ਧੰਨ-ਮੋਹ ਨੂੰ ਹਾਂਸਲ ਕਰਦਾ ਹੈ। ਇਸੇ ਵਿੱਚ ਕੰਮਜ਼ੋਰ ਹੋ ਕੇ ਥੱਕ ਜਾਂਦਾ ਹੈ। ਜਾਨ ਦੇ ਨਾਲ ਕੋਈ ਵੀ ਨਹੀਂ ਜਾਂਣਾਂ। ਜਦੋਂ ਮਰਨ ਦਾ ਵੇਲਾ ਆ ਗਿਆ। ਸਬ ਥਾਂਏ ਰਹਿ ਜਾਣਾਂ ਹੈ। ਮਨ ਨੂੰ ਸ਼ਾਂਤ ਕਰਕੇ ਟਿੱਕਾ ਵਿੱਚ ਕਰਨ ਨੂੰ ਸਤਿਗੁਰ ਨਾਨਕ ਪ੍ਰਭੂ ਜੀ ਦੀ, ਰੱਬੀ ਬਾਣੀ ਦੇ ਗੁਣ ਜੀਵਨ ਵਿੱਚ ਢਾਲ ਲਈਏ। ਇੱਕ ਪ੍ਰਭੂ ਜੀ ਨਾਲ ਪ੍ਰੇਮ ਕਰੀਏ। ਇਸ ਰੱਬ ਦਾ ਪ੍ਰੇਮ ਪਵਿੱਤਰ ਤੇ ਸਦਾ ਸੱਚਾ ਹੈ। ਪ੍ਰਮਾਤਮਾਂ ਜੀ, ਇੱਕ ਤੂੰ ਹੀ ਸਾਰਾ ਕੁੱਝ ਕਰਦਾ ਹੈ। ਜੀਵਾਂ, ਬੰਦਿਆਂ ਤੋਂ ਕਰਾ ਰਿਹਾਂ ਹੈ। ਸਬ ਇੱਕ ਭਗਵਾਨ ਦੇ ਹੁਕਮ ਵਿੱਚ ਹੋ ਰਿਹਾ ਹੈ। ਰੱਬ ਜੀ ਜਿਧਰ, ਤੂੰ ਜੀਵਾਂ, ਬੰਦਿਆਂ ਨੂੰ, ਜੈਸੇ ਕੰਮਾਂ ਵਿੱਚ ਉਲਝਾ ਦਿੰਦੇ ਹਨ। ਉਵੇਂ ਕਰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਤੋਂ ਬਗੈਰ ਸਬ ਬੇਸਹਾਰਾ ਹਨ। ਰੱਬ ਦੇ ਪਿਆਰਿਆਂ, ਭਗਤਾਂ ਨੇ, ਇੱਕ ਰੱਬ ਨੂੰ ਮੋਹ, ਪਿਆਰ ਨਾਲ ਤੱਕਿਆ ਹੈ। ਜੋ ਦੁਨੀਆਂ ਭਰ ਦਾ, ਸਾਰਾ ਕੁੱਝ ਦੇਣ ਵਾਲਾ ਹੈ। ਹਰ ਸਾਹ ਨਾਲ, ਹਰ ਸਮੇਂ, ਰੱਬ ਨੂੰ ਚੇਤੇ ਕਰੀਏ। ਤਾਂ ਸਤਿਗੁਰ ਨਾਨਕ ਪ੍ਰਭੂ ਜੀ ਦੇ ਦਰਸ਼ਨ ਕਰਕੇ, ਰੀਝ ਜਾਈਦਾ ਹੈ।
ਦਦਾ ਅੱਖਰ ਨਾਲ ਦਾਤਾ ਲਿਖਿਆ ਗਿਆ ਹੈ। ਦਾਨ ਦੇਣ ਵਾਲਾ, ਇੱਕ ਰੱਬ ਹੈ। ਜੋ ਸਾਰਿਆਂ ਜੀਵਾਂ, ਬੰਦਿਆਂ ਨੂੰ ਹਰ ਚੀਜ਼ ਦਿੰਦਾ ਹੈ। ਪ੍ਰਭੂ ਸਬ ਨੂੰ ਦੇਈ ਜਾਂਦਾ ਹੈ। ਬੇਅੰਤ ਖਜ਼ਾਨੇ ਦਾਤਾਂ ਨਾਲ ਭਰੇ ਪਏ ਹਨ। ਦਾਤਾਂ, ਚੀਜ਼ਾਂ ਦੇਣ ਵਾਲਾ. ਸਦਾ ਵੀ ਅਮਰ ਹੈ। ਸਬ ਦੇ ਨਾਲ ਜਿਉ ਰਿਹਾ ਹੈ। ਬੇਸਮਝ ਹਿਰਦੇ ਪ੍ਰਭੂ ਜੀ ਨੂੰ ਕਿਉ ਭੁੱਲ ਰਿਹਾਂ ਹੈ। ਕਿਸੇ ਹੋਰ ਸਿਰ ਆਪਦੇ ਕਰਮਾਂ ਦਾ ਕੀਤਾ ਦੋਸ਼ ਨਹੀ ਮੜ ਸਕਦੇ। ਧੰਨ ਤੇ ਪਿਆਰ ਵਿੱਚ ਫਸ ਕੇ, ਰੱਬ ਦੂਰ ਕਰ ਦਿੱਤਾ ਹੈ। ਜਿਸ ਦੇ ਦੁੱਖ, ਪੀੜਾਂ ਤੁੰ ਆਪ ਹੀ ਦੂਰ ਕਰ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤ ਸਬਰ ਵਾਲੇ ਬੱਣ ਕੇ, ਸਬ ਪਾਸੇ ਤੋਂ ਰੱਜ ਜਾਂਦੇ ਹਨ। ਮੇਰੀ ਜਿੰਦ-ਜਾਨ, ਇੱਕ ਰੱਬ ਦਾ ਆਸਰਾ ਲੈ, ਹੋਰ ਦੁਨੀਆਂ ਦੇ ਲੋਕਾਂ ਦਿਆ ਸਬ ਆਸਾਂ ਛੱਡ ਦੇ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਚੇਤੇ ਕਰਦੇ ਰਹੀਏ। ਸਾਰੇ ਕੰਮ ਸਫ਼ਲ ਹੋ ਕੇ, ਜਿੱਤ ਪ੍ਰਪਤ ਹੁੰਦੀ ਹੈ। ਧਧਾ ਅੱਖਰ ਨਾਲ ਦਾਤਾ ਲਿਖਿਆ ਗਿਆ ਹੈ। ਧੰਨ-ਮੋਹ ਨੂੰ ਹਾਂਸਲ ਕਰਨ ਦਾ ਲਾਲਚ ਮੁੱਕ ਜਾਂਦਾ ਹੈ। ਜਦੋਂ ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਦੇ ਰਸੀਏ, ਭਗਤ ਨਾਲ ਮਿਲ ਰੱਬ ਦੀ ਪ੍ਰਸੰਸਾ ਹੋਣ ਲੱਗ ਜਾਵੇ। ਜੇ ਪਿੱਛਲੇ ਚੰਗੇ ਭਾਗਾਂ ਦੇ ਕਰਕੇ, ਰੱਬ ਆਪ ਤਰਸ ਕਰੇ, ਤਾਂ ਰੱਬ ਦੇ ਗੁਣਾਂ ਦਾ ਗਿਆਨ ਹੁੰਦਾ ਹੈ। ਰੱਬ ਦਾ ਨਾਂਮ ਸੱਚਾ ਹੈ। ਉਹ ਧੰਨਵਾਨ ਵੀ ਸੱਚਾ ਸ਼ਾਹ ਹੈ। ਰੱਬ ਰੱਬ ਕਰਨ ਨਾਲ, ਕੀਮਤੀ ਧੰਨ ਹਰ ਦਾਤ, ਮਨ ਦੀ ਖਸ਼ੀਆਂ ਮਿਲਦੀਆ ਹਨ। ਉਨਾਂ ਦਾ ਮਨ ਭੱਟਕਣਾ ਛੱਡ ਕੇ, ਟਿੱਕ ਜਾਂਦਾ ਹੈ। ਹਰਿ ਹਰਿ, ਰੱਬ ਦੀ ਵੱਡਿਆਈ ਜੋ-ਜੋ ਬੰਦੇ  ਸੁਣਦੇ ਹਨ। ਰੱਬ ਦੇ ਪਿਆਰਿਆਂ, ਭਗਤਾਂ ਨੂੰ ਰੱਬ ਹਾਜ਼ਰ ਦਿੱਸਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਰੱਬ ਦੇ ਪਿਆਰਿਆਂ, ਭਗਤਾਂ ਨੂੰ, ਪ੍ਰਲੋਕ ਤੇ ਦੁਨੀਆਂ ਦੇ ਲੋਕਾਂ ਵੱਲੋਂ ਪ੍ਰਸੰਸਾ ਮਿਲਦੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦਾਂ ਨਾਂਮ ਹੀ ਨਾਂਮ ਜੱਪਿਆ ਹੈ। ਉਹ ਰੱਬ ਨਾਲ ਲਿਵ ਲਾ ਕੇ, ਨਿਹਾਲ ਹੋ ਗਏ ਹਨ। ਰੱਬ ਦੇ ਭਗਤਾਂ ਦੀ ਸੰਗਤ ਵਿੱਚ, ਗੁਰ ਬਾਣੀ ਦਾ ਆਸਰਾ ਲੈ ਕੇ, ਨਰਕਾਂ ਵਿਚੋਂ, ਵਿਕਾਰਾਂ ਵਿਚੋਂ ਬਚ ਹੋ ਜਾਈਦਾ ਹੈ
 ਨੰਨਾ ਅੱਖਰ ਨਾਲ ਨਰਕਿ ਲਿਖਿਆ ਗਿਆ ਹੈ। ਨਰਕਾਂ ਵਰਗੇ ਵਿਕਾਰ ਕੰਮਾਂ ਵਿਚੋਂ ਬਚ ਜਾਦੇ ਹਨ। ਜਿੰਨਾਂ ਰੱਬ ਦੇ, ਭਗਤਾਂ ਦੇ ਮਨ ਵਿੱਚ, ਰੱਬ ਦਾ ਨਾਂਮ ਵੱਸਿਆ ਰਹਿੰਦਾ ਹੈ। ਰੱਬ ਦੇ ਭਗਤਾਂ ਰੱਬ ਦੇ ਨਾਂਮ ਦੇ ਖ਼ਜ਼ਾਨੇ ਨੂੰ ਯਾਦ ਕਰਦੇ ਹਨ। ਉਹ ਦੁਨੀਆਂ ਦੇ ਧੰਨ ਦੇ ਜ਼ਹਿਰ ਵਿੱਚ ਮੋਹ ਨਹੀਂ ਪਾਉਂਦੇ। ਉਨਾਂ ਨੂਂ ਕੋਈ ਰੁਕਾਵਟ ਨਹੀਂ ਪੈ ਸਕਦੀ। ਜਿਸ ਕੋਲ ਰੱਬੀ ਗੁਰਬਾਣੀ ਦੇ ਸ਼ਬਦ ਰੱਬ ਨੇ ਦਿੱਤੇ ਹਨ। ਮਿੱਠੈ ਰਸ ਦੇ ਗੁਣਾਂ ਦੇ ਰੱਬ ਦੇ ਨਾਂਮ ਦੇ ਸਾਰੇ ਖ਼ਜ਼ਾਨੇ ਭਰੇ ਰਹਿੰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਉਨਾਂ ਦੇ ਮਨ ਵਿੱਚ, ਰੱਬੀ ਰਸ ਦੇ ਸੰਗੀਤ ਦੀਆਂ, ਧੂਨਾਂ ਵੱਜਦੀਆਂ ਹਨ।

Comments

Popular Posts