ਭਾਗ 83 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਹੋਰ ਮੂਰਤਾਂ ਫੇਸਬੁੱਕ ਉਤੇ ਅਨੇਕਾਂ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਗੁਰਜੋਤ ਬਹੁਤ ਹੰਡਿਆ ਹੋਇਆ, ਪੱਟੂ ਹੈ। ਸਬ ਚੰਗੀ ਤਰਾਂ ਜਾਂਣਦੇ ਹਨ 10 ਬੰਦਿਆ ਤੋਂ ਕੋਈ ਚੀਜ਼, ਉਧਾਰ ਪੈਸੇ ਮੰਗੀਏ। 5 ਕੁ ਬੰਦੇ ਗਰਜ਼ ਪੂਰੀ ਕਰ ਹੀ ਦਿੰਦੇ ਹਨ। ਮੁੜ ਕੇ ਬੰਦੇ ਦੇ ਮੱਥੇ ਲੱਗਣ ਦੀ ਲੋੜ ਨਹੀਂ ਹੈ। ਅਗਰ ਕੋਈ ਮੂਹਰੇ ਆ ਹੀ ਜਾਵੇ। ਉਸ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਦੇਵੋ, " ਤੇਰੇ ਦੇਣ ਦਾਰ ਹਾ। ਤੂੰ ਬਹੁਤ ਵੱਡਾ ਅਮੀਰ ਬੰਦਾ ਹੈ। ਤੇਰੇ ਵਰਗੇ ਲਈ, ਇੰਨਾਂ ਕੁ ਕਿਸੇ ਨੂੰ ਦੇਣਾਂ। ਕਿਸੇ ਗਿੱਣਤੀ ਵਿੱਚ ਨਹੀਂ ਹੈ। ਮੈਨੂੰ ਗਰੀਬ ਨੂੰ ਹੋਰ ਸਮਾਂ ਦੇਦੇ। ਉਧਾਰ ਲਿਆ ਹੈ। ਕੋਈ ਚੋਰੀ ਨਹੀਂ ਕੀਤੀ। ਮੈਂ ਕੋਈ ਗੱਡੇ ਸਮਾਨ ਥੌੜ ਪਾਇਆ ਹੈ। ਜੋ ਤੇਰੇ ਕੋਲੋ, ਪਿੰਡੋਂ ਭੱਜ ਜਾਵਾਂਗਾ। " ਜੇ ਕਿਸੇ ਅੱਗੇ ਬਿਚਾਰਾ ਜਿਹਾ ਬੱਣ ਕੇ, ਤਰਲਾ ਕਰਕੇ, ਹੱਥ, ਝੋਲੀ ਫੈਲਾ ਕੇ, ਕੁੱਝ ਵੀ ਮੰਗੀਏ। ਖੈਰ ਪੈ ਹੀ ਜਾਂਦੀ ਹੈ। ਐਡਾ ਵੱਡਾ ਰੱਬ ਤਰਸ ਕਰ ਲੈਂਦਾ ਹੈ। ਬੰਦੇ ਨੂੰ ਤਾਂ ਮੂਰਖ ਬੱਣਾਉਣਾ ਸੌਖਾ ਹੈ। ਔਰਤਾਂ ਨੂੰ ਮਗਰ ਲਗਾਉਣਾ, ਬਾਂਏ ਹਾਥ ਕਾ ਖੇਲ ਹੈ। ਉਨਾਂ ਦੇ ਹੁਸਨ ਦੀ ਤਰੀਫ਼ ਕਰਦਿਆਂ ਹੀ, ਖੁਸ਼ ਹੋ ਕੇ ਸਬ ਕੁੱਝ ਬਾਰ ਦਿੰਦੀਆਂ ਹਨ। ਕਈ ਪਹਿਲਾਂ ਹੀ ਤਿਆਰ ਬੈਠੀਆਂ ਹੁੰਦੀਆਂ ਹਨ। ਕਈ ਦੋ ਚਾਰ ਨਖ਼ਰੇ ਦਿਖਾ ਕੇ, ਜਾਨੂੰ-ਜਾਨੂੰ ਕਰਨ ਲੱਗ ਜਾਂਦੀ ਹਨ। ਬਹੁਤੀਆਂ ਚਾਟ ਉਤੇ ਲੱਗ ਜਾਂਦੀਆਂ ਹਨ। ਉਤੋਂ-ਉਤੋਂ, ਭਾਵੇਂ ਮਾੜੀ-ਮੋਟੀ, ਨੋਕ-ਝੋਕ ਹੋਵੇ। ਮੋਤੀ ਚੂਰ ਦੇ ਮਿੱਠੇ ਲੱਡੂ ਖਾਂਣ ਨੂੰ, ਹਰ ਇੱਕ ਦਾ ਚਿਤ ਕਰਦਾ ਹੁੰਦਾ ਹੈ। ਕੋਈ ਹੀ ਬਹੁਤੀ ਮੜਕ ਵਾਲੀ ਹੁੰਦੀ ਹੈ। ਗੁਰਜੋਤ ਨੂੰ ਫੇਸਬੁੱਕ ਨੇ ਬਹੁਤ ਵਫ਼ਾ ਦਿੱਤਾ ਹੈ। ਇੰਨੇ ਕੁੜੀਆਂ ਦੇ ਚੇਹਰੇ, ਤਾਂ ਕਦੇ ਕੁੜੀਆਂ ਦੇ ਕਾਲਜ਼ ਮੂਹਰੇ ਖੜ੍ਹ ਕੇ, ਨਹੀਂ ਦਿਸੇ ਸੀ। ਵਿਚੋਲਣ ਤਾਂ ਇੱਕ ਕੁੜੀ ਦਾ ਸਾਕ ਕਰਾ ਦੇਵੇਗੀ। ਦੂਜੀ ਦਾ ਤਾਂ ਕਰਾਏਗੀ। ਜੇ ਪਹਿਲੀ ਨਾਲ ਅਣਬੱਣ ਹੋ ਜਾਵੇਗੀ। ਕਾਲਜ਼ ਵਾਲੀ ਸਹੇਲੀ ਸਿਰਫ਼ ਅੱਖ ਮੱਟਕਾ ਕਰਨ ਜੋਗੀ ਹੀ ਹੁੰਦੀ ਹੈ। ਕੁੱਝ ਚਿਰ ਅੱਖਾਂ ਤੱਤੀਆਂ ਕਰਕੇ, ਮਾਪਿਆਂ ਦੇ ਕਹੇ। ਕਿਸੇ ਹੋਰ ਦੀ ਡੋਲੀ ਚੜ੍ਹ ਜਾਂਦੀ ਹੈ। ਫੇਸਬੁੱਕ ਵਾਲੀਆਂ ਭਾਵੇਂ, ਡੋਲੀ, ਕਨੇਡਾ, ਅਮਰੀਕਾ, ਆਸਟ੍ਰੇਲੀਆਂ ਕਿਤੇ ਵੀ ਚੜ੍ਹ ਗਈਆਂ। ਭਾਵੇਂ ਭਾਰਤ ਕਨੇਡਾ, ਅਮਰੀਕਾ, ਆਸਟ੍ਰੇਲੀਆਂ ਦੁਨੀਆਂ ਭਰ ਵਿੱਚ ਕਿਤੇ ਵੀ ਰਹਿੰਦੀਆਂ ਹਨ। ਫੇਸਬੁੱਕ ਵਿੱਚ ਹਾਜ਼ਰ ਰਹਿੰਦੀਆਂ ਹਨ। ਕਦੇ ਦਗ਼ਾ ਨਹੀਂ ਦਿੰਦੀਆਂ। ਕਿਤੇ ਨਹੀਂ ਭੱਜਦੀਆਂ। ਆਥਣ ਸਵੇਰੇ ਕਈ ਗੁਰੀ ਦੀ ਫੋਟੋ ਨੂੰ ਛੇੜ-ਛਾੜ ਕਰ ਹੀ ਜਾਂਦੀਆਂ ਹਨ। ਸੋ ਸਵੀਟ, ਹੈਂਡਸਮ, ਕੀਊਟ ਲਿਖ ਕੇ ਜਾਂਦੀਆਂ ਹਨ। ਬਦਲੇ ਵਿੱਚ ਗੁਰੀ ਦਾ ਵੀ ਕੁੱਝ ਕਰਨਾਂ ਬੱਣਦਾ ਹੈ। ਘੱਟ ਥੋੜੀ ਕਹਾਉਣਾਂ ਹੈ। ਨੱਕ ਕੱਟਿਆ ਜਾਵੇਗਾ।
ਇਹ ਹਨੀ ਤਾਂ ਗੁਰੀ ਦਾ ਬਹੁਤਾ ਹੀ ਤਿਉ ਕਰਦੀ ਹੈ। ਜਦੋ ਗੁਰੀ ਨਾਲ ਫੇਸਬੁੱਕ ਉਤੇ ਗੱਲਾਂ ਲਿਖਦੀ, ਪੜ੍ਹਦੀ ਹੈ। ਇਸ ਨੂੰ ਦਿਨ ਚੜ੍ਹੇ ਦਾ ਵੀ ਪਤਾ ਨਹੀਂ ਲੱਗਦਾ। ਪਿਛਲੇ ਦੋ ਹਫ਼ਤੇ ਪਹਿਲਾਂ ਗੁਰੀ ਟਰਾਂਟੋ ਸੀ। ਇਹ ਧੌਣ ਵਾਲੇ ਕੱਪੜਿਆਂ ਦਾ ਥੱਬਾ ਭਰ ਕੇ, ਹਨੀ ਦੇ ਘਰ ਧੋਣ ਲਈ ਲੈ ਗਿਆ। ਹਨੀ ਨੇ ਕੱਪੜੇ ਧੋਣ ਲਈ ਮਸ਼ੀਨ ਵਿੱਚ ਪਾ ਦਿੱਤੇ। ਹਨੀ ਦੀ ਕੁੜੀ ਭੁਆ ਦੇ ਘਰ ਗਈ ਸੀ। ਉਸ ਦਾ ਪਤੀ ਕੰਮ ਉਤੇ ਗਿਆ ਹੋਇਆ ਸੀ। ਉਸ ਨੇ ਘਰ ਰਾਤ ਨੂੰ ਆਉਣਾਂ ਸੀ। 11 ਵਜੇ ਕੰਮ ਛੱਡਣਾਂ ਸੀ। ਜਦ ਤੱਕ ਤਾਂ ਗੁਰੀ ਦਾ ਪਿਕਅੱਪ ਕਰ ਦੇਣਾਂ ਸੀ। ਉਸ ਨੂੰ ਹਨੀ ਨੇ, ਨਹ੍ਹਾ-ਧੋਆ ਕੇ ਤੋਰ ਦੇਣਾਂ ਸੀ। ਹਨੀ ਤੇ ਗੁਰੀ ਹੀ ਘਰ ਸਨ। ਹਨੀ ਨੇ ਗੁਰੀ ਨੂੰ ਰੋਟੀ ਪਾ ਕੇ ਦੇ ਦਿੱਤੀ। ਆਪ ਨਾਲ ਬੈਠ ਕੇ, ਰੋਟੀ ਖਾਂਣ ਲੱਗ ਗਈ। ਦੋਂਨੇ ਇੰਨੇ ਮਗਨ ਹੋ ਗਏ। ਉਨਾਂ ਨੂੰ ਪਤਾ ਹੀ ਨਹੀਂ ਲੱਗਾ। ਹਨੀ ਦਾ ਪਤੀ ਕਦੋਂ, ਉਨਾਂ ਦੇ ਸਿਰ ਉਤੇ ਆ ਖੜ੍ਹਾ। ਗੁਰੀ ਦੇ ਹੱਥੋਂ ਰੋਟੀ ਛੁੱਟ ਗਈ। ਹਨੀ ਦਾ ਸਾਹ ਸੁੱਕਦਾ ਜਾ ਰਿਹਾ ਸੀ। ਹਨੀ ਦੇ ਪਤੀ ਨੇ ਗੁਰੀ ਨੂੰ ਪੁੱਛਿਆ, " ਤੂੰ ਕੌਣ ਹੈ? " ਗੁਰੀ ਨੇ ਜੁਆਬ ਦਿੱਤਾ, " ਮੈਂ ਹਨੀ ਦਾ ਫੇਸਬੁੱਕ ਫ੍ਰਰਿੰਡ ਹਾਂ। " ਉਸ ਨੇ ਫਿਰ ਪੁੱਛਿਆ, " ਤੇਰਾ ਮਤਲੱਬ ਕੀ ਹੈ? ਇਥੇ ਮੇਰੇ ਘਰ, ਮੇਰੀ ਪਤਨੀ ਕੋਲ ਕੀ ਕਰਦਾਂ ਹੈ? " ਗੁਰੀ ਨੂੰ ਕੋਈ ਜੁਆਬ ਨਹੀਂ ਆਇਆ। ਹਨੀ ਦੇ ਪਤੀ ਦੀ ਸ਼ਰਾਬ ਪੀਤੀ ਹੋਈ ਸੀ। ਕੰਮ ਥੋੜਾ ਸੀ। ਇਸ ਲਈ ਜਲਦੀ ਘਰ ਆ ਗਿਆ ਸੀ। ਇੱਕ ਦਿਹਾੜੀ ਅੱਧੀ ਲੱਗੀ ਸੀ। ਦੂਜਾ ਉਸ ਨੇ ਆਪਦੀ ਪਤਨੀ ਗੈਰ ਮਰਦ ਨਾਲ ਦੇਖ ਲਈ ਸੀ। ਉਹ ਸੋਚ ਰਿਹਾ ਸੀ। ਮੇਰੇ ਕੰਮ ਉਤੇ ਜਾਂਣ ਪਿਛੋ, ਇਹ ਜਰੂਰ ਹਰ ਰੋਜ਼ ਇਹੀ ਧੰਦਾ ਕਰਦੇ ਹਨ। ਜਿਉਂ ਹੀ ਉਹ ਹਨੀ ਵੱਲ ਹੋਇਆ। ਉਸ ਨੇ ਹਨੀ ਨੂੰ ਪੁੱਛਿਆ, " ਤੂੰ ਦੱਸ ਇਹ ਮਰਦ ਤੇਰਾ ਕੌਣ ਹੈ?" ਉਸ ਨੇ ਕਿਹਾ, " ਮੈਂ, ਇਸ ਨੂੰ ਫੇਸਬੁੱਕ ਉਤੇ ਲੱਭਿਆ ਸੀ। " ਉਸ ਨੇ ਹਨੀ ਨੂੰ ਪੁੱਛਿਆ, " ਫੇਸਬੁੱਕ ਉਤੇ, ਕੋਈ ਵੀ ਮਰਦ ਮਿਲ ਗਿਆ। ਤੂੰ ਮੇਰੀ ਗੈਰ ਹਾਜ਼ਰੀ ਵਿੱਚ, ਘਰ ਸੱਦ ਲਵੇਗੀ। ਮੈਂ ਫੇਸਬੁੱਕ ਦਾ ਇਲਾਜ਼ ਕਰਦਾ ਹਾਂ। " ਉਸ ਨੇ ਲੈਪਟਾਪ ਇੰਨੀ ਜ਼ੋਰ ਦੀ ਪੱਥਰ ਦੇ ਫ਼ਰਸ਼ ਉਤੇ ਮਾਰਿਆ। ਸਾਰਾ ਟੁੱਟ ਗਿਆ। ਗੁਰੀ ਨੇ ਦੇਖਿਆ। ਦੋਂਨੇਂ ਲੜਾਈ ਕਰਨ ਲਈ ਗਰਮਾਂ-ਗਰਮ ਹਨ। ਆਪਦੇ ਕੱਪੜੇ ਮਸ਼ੀਨ ਵਿੱਚ ਹੀ ਛੱਡ ਕੇ, ਘਰੋਂ ਬਾਹਰ ਹੋ ਗਿਆ।
ਹਨੀ ਦੇ ਭਾਵੇਂ ਉਸ ਦੇ ਪਤੀ ਨੇ ਪਾਸੇ ਸੇਕ ਦਿੱਤੇ ਹੋਣ। ਗਲ਼ਾ ਘੁਟ ਕੇ ਮਾਰ ਦਿੱਤੀ ਹੋਵੇ। ਘਰੋਂ ਕੱਢ ਦਿੱਤੀ ਹੋਵੇ। ਗੁਰੀ ਨੇ ਇਹ ਸਬ ਝੰਜਟ ਤੋਂ ਕੀ ਲੈਂਣਾ ਹੈ? ਉਸ ਲਈ ਹੋਰ ਹਨੀਆਂ ਥੋੜੀਆਂ ਹਨ। ਹਨੀ ਦੀ ਫੇਸਬੁੱਕ ਅਜੇ ਤੱਕ ਨਹੀਂ ਚੱਲੀ। ਉਸ ਦਿਨ ਦੀ ਹੀ ਬੰਦ ਹੋ ਗਈ ਹੈ। ਪਰ ਗੁਰਜੋਤ ਨੇ ਇੱਕ ਹਨੀ ਦੇ ਫੇਸਬੁੱਕ ਪੇਜ਼ ਤੋਂ ਕੀ ਲੈਂਣਾਂ ਹੈ? ਹੋਰ ਮੂਰਤਾਂ ਫੇਸਬੁੱਕ ਉਤੇ ਅਨੇਕਾਂ ਹਨ। ਆਪਦੀ ਮੂਰਤ ਹੋਰਾਂ ਨੂੰ ਦਿਖਾ ਕੇ, ਦੋ-ਚਾਰ ਵੀ ਜਾਲ ਵਿੱਚ ਫਸ ਜਾਂਣ, ਇਹ ਬਿਜਨਸ ਮਾੜਾ ਨਹੀ ਹੈ। ਜੇ ਦੋ ਔਰਤਾ ਗਾਲਾਂ ਵੀ ਕੱਢ ਦੇਣਗੀਆ। ਹੋਰ ਕੀ ਬਿਗਾੜਦਾ ਹੈ? ਫੇਸਬੁੱਕ ਉਤੇ ਕਿਹੜਾ ਕੋਈ, ਕਿਸੇ ਦੀ ਦੁਮ ਫੜ ਲਵੇਗਾ। ਕਿਸੇ ਦਾ ਐਡਰਸ, ਫੋਨ ਨੰਬਰ ਸਹੀ ਨਹੀਂ ਹੈ। ਰਿਸ਼ਤੇਦਾਰਾਂ ਨਾਲੋਂ ਲੋਕ ਹੁਣ, ਫੇਸਬੁੱਕ ਵਾਲੇ ਦੋਸਤਾਂ ਉਤੇ ਬਹੁਤ ਭੋਰਸਾ ਕਰਦੇ ਹਨ। ਇਹ ਪੱਕੇ ਫੇਸਬੁੱਕ ਦੋਸਤ ਉਹੀ ਹਨ। ਜੋ ਚੇਹਰੇ ਦੀ ਥਾਂ ਫੁੱਲ. ਬੂਟੇ, ਜਾਨਵਰ ਲਾਈ ਬੈਠੇ ਹਨ। ਗੁਰੀ ਨੂੰ ਸ਼ਕਲ ਤੱਕ ਕੋਈ ਮਤਲੱਬ ਨਹੀਂ ਹੈ। ਗੁਰੀ ਲਈ ਟਿਕਾਣਾ ਬੱਣਨਾਂ ਚਾਹੀਦਾ ਹੈ। ਜਿਸ ਨੇ ਥਾਂ-ਥਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਫਿਰਨਾਂ ਹੈ। ਦੋ ਚਾਰ ਮਿੱਠੀਆਂ ਗੱਲਾਂ ਮਾਰਨ ਨਾਲ ਡੰਗ ਸਰ ਜਾਂਦਾ ਹੈ। ਵਾਸ਼ਇੰਗ ਮਸ਼ੀਨ ਤੇ ਕੁੱਕ ਰੋਟੀਆਂ ਪੱਕਾਉਣ ਵਾਲੀ ਮੁਫ਼ਤ ਦੀ ਮਿਲ ਜਾਂਦੀ ਹੈ।

Comments
Post a Comment