ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੬੬ Page 266 of 1430
11795 ਬਹੁਤੁ ਸਿਆਣਪ ਜਮ ਕਾ ਭਉ ਬਿਆਪੈ



Bahuth Siaanap Jam Kaa Bho Biaapai ||

बहुतु सिआणप जम का भउ बिआपै


ਬਹੁਤ ਸੋਚਣ, ਚੁਸਤੀਆਂ ਕਰਨ ਨਾਲ, ਮਨ ਨੂੰ ਜੰਮਦੂਤਾਂ ਦਾ ਡਰ ਲੱਗਦਾ ਹੈ॥
Even with great cleverness, the fear of death clings to you.

11796 ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ



Anik Jathan Kar Thrisan Naa Dhhraapai ||

अनिक जतन करि त्रिसन ना ध्रापै


ਬੇਅੰਤ ਤਰਾਂ ਦੇ ਆਹਰ ਕਰਨ ਨਾਲ, ਮਨ ਲਾਲਚ ਕਰਨੋਂ ਨਹੀਂ ਹੱਟਦਾ॥
You try all sorts of things, but your thirst is still not satisfied.

11797 ਭੇਖ ਅਨੇਕ ਅਗਨਿ ਨਹੀ ਬੁਝੈ



Bhaekh Anaek Agan Nehee Bujhai ||

भेख अनेक अगनि नही बुझै


ਬੇਅੰਤ ਤਰਾਂ ਦੇ ਕੱਪੜੇ ਪਾਉਣ ਨਾਲ, ਮਨ ਦੀ ਤ੍ਰਿਸਨਾਂ ਦੀ ਅੱਗ ਕਰਨੋਂ ਨਹੀਂ ਹੱਟਦਾ॥
Wearing various religious robes, the fire is not extinguished.

11798 ਕੋਟਿ ਉਪਾਵ ਦਰਗਹ ਨਹੀ ਸਿਝੈ



Kott Oupaav Dharageh Nehee Sijhai ||

कोटि उपाव दरगह नही सिझै


ਅੱਣ-ਗਿੱਣਤ, ਕੋਰੜਾ ਜ਼ਤਨ ਕਰਨ ਨਾਲ ਵੀ, ਰੱਬ ਦੇ ਦਰ ਉਤੇ ਥਾਂ ਨਹੀਂ ਮਿਲਦੀ॥
Even making millions of efforts, you shall not be accepted in the Court of the Lord.

11799 ਛੂਟਸਿ ਨਾਹੀ ਊਭ ਪਇਆਲਿ



Shhoottas Naahee Oobh Paeiaal ||

छूटसि नाही ऊभ पइआलि


ਬੰਦਾ ਧਰਤੀ ਅਕਾਸ਼ ਵਿੱਚ ਛੁੱਪ ਜਾਏ, ਦੁਨੀਆਂ ਦਾਰੀ ਤੋਂ, ਬਚਾ ਨਹੀਂ ਸਕਦਾ॥
You cannot escape to the heavens, or to the nether regions,

11800 ਮੋਹਿ ਬਿਆਪਹਿ ਮਾਇਆ ਜਾਲਿ



Mohi Biaapehi Maaeiaa Jaal ||

मोहि बिआपहि माइआ जालि


ਧੰਨ-ਮੋਹ ਦਾ ਜਾਲ ਪਿਆ ਰਹਿੰਦਾ ਹੈ॥
If you are entangled in emotional attachment and the net of Maya.

11801 ਅਵਰ ਕਰਤੂਤਿ ਸਗਲੀ ਜਮੁ ਡਾਨੈ



Avar Karathooth Sagalee Jam Ddaanai ||

अवर करतूति सगली जमु डानै


ਦੁਨੀਆਂ ਦਾਰੀ ਦੇ ਸਾਰੇ ਕੰਮਾਂ ਲਈ , ਜੰਮਦੂਤ ਸਜ਼ਾ ਦਿੰਦਾ ਹੈ॥
All other efforts are punished by the Messenger of Death,

11802 ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ



Govindh Bhajan Bin Thil Nehee Maanai ||

गोविंद भजन बिनु तिलु नही मानै


ਪ੍ਰਮਾਤਮਾਂ ਦੇ ਨਾਂਮ ਦੀ ਵੱਡਿਆਈ ਕੀਰਤਨ ਕਰਨ ਤੋਂ ਬਗੈਰ, ਰੱਬ ਭੋਰਾ ਅਹਿਸਾਨ ਨਹੀਂ ਮੰਨਦਾ॥
Which accepts nothing at all, except meditation on the Lord of the Universe.

11803 ਹਰਿ ਕਾ ਨਾਮੁ ਜਪਤ ਦੁਖੁ ਜਾਇ



Har Kaa Naam Japath Dhukh Jaae ||

हरि का नामु जपत दुखु जाइ


ਰੱਬ ਦਾ ਨਾਂਮ ਬੋਲ ਕੇ, ਚੇਤੇ ਕਰਨ ਨਾਲ, ਦਰਦ ਮੁੱਕ ਜਾਂਦੇ ਹਨ॥
Chanting the Name of the Lord, sorrow is dispelled.

11804 ਨਾਨਕ ਬੋਲੈ ਸਹਜਿ ਸੁਭਾਇ ੪॥



Naanak Bolai Sehaj Subhaae ||4||

नानक बोलै सहजि सुभाइ ॥४॥


ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ, ਜੋ ਆਪੇ ਹੀ, ਸ਼ਾਤ ਰਹਿ ਕੇ, ਮੂੰਹੋਂ ਬੋਲਦੇ ਹਨ।
Sathigur Nanak, chant it with intuitive ease. ||4||

11805 ਚਾਰਿ ਪਦਾਰਥ ਜੇ ਕੋ ਮਾਗੈ



Chaar Padhaarathh Jae Ko Maagai ||

चारि पदारथ जे को मागै


ਜੇ ਕਿਸੇ ਨੂੰ ਸਰੀਰਕ ਸੁੱਖ, ਗਿਆਨ ਧਰਮ, ਮੁੱਕਤੀ, ਪਦਾਰਥ ਚਾਹੀਦੇ ਹਨ॥
One who prays for the four cardinal blessings

11806 ਸਾਧ ਜਨਾ ਕੀ ਸੇਵਾ ਲਾਗੈ



Saadhh Janaa Kee Saevaa Laagai ||

साध जना की सेवा लागै


ਰੱਬ ਦੀ ਭਗਤੀ ਕਰਨ ਵਾਲਿਆਂ ਕੋਲ ਰਹਿ ਕੇ ਸੇਵਾ ਕੀਤੀ ਜਾਵੇ॥
Should commit himself to the service of the Saints.

11807 ਜੇ ਕੋ ਆਪੁਨਾ ਦੂਖੁ ਮਿਟਾਵੈ



Jae Ko Aapunaa Dhookh Mittaavai ||

जे को आपुना दूखु मिटावै


ਜੇ ਕੋਈ ਆਪਦੇ ਦਰਦ ਮੁੱਕਾਉਣਾ ਚਹੁੰਦਾ ਹੈ।
If you wish to erase your sorrows,

11808 ਹਰਿ ਹਰਿ ਨਾਮੁ ਰਿਦੈ ਸਦ ਗਾਵੈ



Har Har Naam Ridhai Sadh Gaavai ||

हरि हरि नामु रिदै सद गावै


ਰੱਬ ਦਾ ਨਾਂਮ ਹਰ ਸਮੇਂ, ਅਚਾਨਿਕ ਅਲਾਪਦਾ ਰਹੇ॥
Sing the Name of the Lord, Har, Har, within your heart.

11809 ਜੇ ਕੋ ਅਪੁਨੀ ਸੋਭਾ ਲੋਰੈ



Jae Ko Apunee Sobhaa Lorai ||

जे को अपुनी सोभा लोरै


ਜੇ ਕੋਈ ਆਪਦੀ ਪ੍ਰਸੰਸਾ ਚਹੁੰਦਾ ਹੈ।
If you long for honor for yourself,

11810 ਸਾਧਸੰਗਿ ਇਹ ਹਉਮੈ ਛੋਰੈ



Saadhhasang Eih Houmai Shhorai ||

साधसंगि इह हउमै छोरै


ਰੱਬ ਦੀ ਭਗਤੀ ਕਰਨ ਵਾਲਿਆਂ ਕੋਲ ਰਹਿ ਕੇ, ਹੰਕਾਂਰ ਛੁੱਟ ਜਾਂਦਾ ਹੈ॥
Then renounce your ego in the Saadh Sangat, the Company of the Holy.

11811 ਜੇ ਕੋ ਜਨਮ ਮਰਣ ਤੇ ਡਰੈ



Jae Ko Janam Maran Thae Ddarai ||

जे को जनम मरण ते डरै


ਜੇ ਜਿਸੇ ਨੂੰ ਜੰਮਣ-ਮਰਨ ਤੋਂ ਡਰ ਲੱਗਦਾ ਹੈ॥
If you fear the cycle of birth and death,

11812 ਸਾਧ ਜਨਾ ਕੀ ਸਰਨੀ ਪਰੈ



Saadhh Janaa Kee Saranee Parai ||

साध जना की सरनी परै


ਰੱਬ ਦੀ ਭਗਤੀ ਕਰਨ ਵਾਲਿਆਂ, ਦੀ ਸ਼ਰਨ ਲੈ ਕੇ, ਉਸ ਵਰਗਾ ਬੱਣ ਜਾਵੇ॥
Then seek the Sanctuary of the Holy.

11813 ਜਿਸੁ ਜਨ ਕਉ ਪ੍ਰਭ ਦਰਸ ਪਿਆਸਾ



Jis Jan Ko Prabh Dharas Piaasaa ||

जिसु जन कउ प्रभ दरस पिआसा


ਜਿਹੜੇ ਬੰਦੇ ਨੂੰ ਰੱਬ ਦੇਖਣੇ ਦੀ ਭੁੱਖ ਹੋਵੇ॥
Those who thirst for the Blessed Vision of God's Darshan

11814 ਨਾਨਕ ਤਾ ਕੈ ਬਲਿ ਬਲਿ ਜਾਸਾ ੫॥



Naanak Thaa Kai Bal Bal Jaasaa ||5||

नानक ता कै बलि बलि जासा ॥५॥


ਸਤਿਗੁਰ ਨਾਨਕ ਪ੍ਰਭੂ ਜੀ, ਉਸ ਤੋਂ ਕੁਰਬਾਨ ਜਾਂਦੇ ਹਨ ||5||


Sathigur Nanak is a sacrifice, a sacrifice to them. ||5||
11815 ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ
Sagal Purakh Mehi Purakh Pradhhaan ||

सगल पुरख महि पुरखु प्रधानु


ਉਹ ਬੰਦਾ ਸਾਰੇ ਬੰਦਿਆਂ ਤੋਂ, ਗਿਆਨ, ਗੁਣਾ, ਅੱਕਲ ਵਿੱਚ, ਮੁਖੀਆਂ ਊਚਾ ਹੁੰਦਾ ਹੈ॥
Among all persons, the supreme person is the one

11816 ਸਾਧਸੰਗਿ ਜਾ ਕਾ ਮਿਟੈ ਅਭਿਮਾਨੁ



Saadhhasang Jaa Kaa Mittai Abhimaan ||

साधसंगि जा का मिटै अभिमानु


ਰੱਬ ਦੀ ਭਗਤੀ ਕਰਨ ਵਾਲਿਆਂ ਰਲ ਕੇ ਪ੍ਰਭੂ ਦਾ ਨਾਂਮ ਲੈਣ ਨਾਲ ਹੰਕਾਂਰ ਮੁੱਕ ਜਾਂਦਾ ਹੈ॥
Who gives up his egotistical pride in the Company of the Holy.

11817 ਆਪਸ ਕਉ ਜੋ ਜਾਣੈ ਨੀਚਾ



Aapas Ko Jo Jaanai Neechaa ||

आपस कउ जो जाणै नीचा


ਜੋ ਬੰਦਾ ਆਪ ਨੂੰ ਸਬ ਤੋਂ ਨੀਵਾਂ ਨਤਾਣਾਂ ਸਮਝ ਲਵੇ॥
One who sees himself as lowly,

11818 ਸੋਊ ਗਨੀਐ ਸਭ ਤੇ ਊਚਾ



Sooo Ganeeai Sabh Thae Oochaa ||

सोऊ गनीऐ सभ ते ऊचा


ਉਸੇ ਨੂੰ ਸਬ ਤੌਂ ਵੱਡੇ ਭਾਗਾਂ ਵਾਲਾ ਸਮਝਿਆ ਜਾਂਦਾ ਹੈ॥
Shall be accounted as the highest of all.

11819 ਜਾ ਕਾ ਮਨੁ ਹੋਇ ਸਗਲ ਕੀ ਰੀਨਾ



Jaa Kaa Man Hoe Sagal Kee Reenaa ||

जा का मनु होइ सगल की रीना


ਜਿਸ ਦਾ ਮਨ ਸਬ ਦੀ ਧੂੜ ਹੋ ਜਾਂਦਾ ਹੈ॥
One whose mind is the dust of all,

11820 ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ



Har Har Naam Thin Ghatt Ghatt Cheenaa ||

हरि हरि नामु तिनि घटि घटि चीना


ਉਸ ਨੇ ਹਰੀ, ਰੱਬ ਨੂੰ, ਜ਼ਰੇ-ਜ਼ਰੇ ਵਿੱਚ ਰਹਿੰਦੇ ਨੂੰ ਪਛਾਣ ਲਿਆ ਹੈ॥
Recognizes the Name of the Lord, Har, Har, in each and every heart.

11821 ਮਨ ਅਪੁਨੇ ਤੇ ਬੁਰਾ ਮਿਟਾਨਾ



Man Apunae Thae Buraa Mittaanaa ||

मन अपुने ते बुरा मिटाना


ਆਪਦੇ ਮਨ ਵਿਚੋਂ ਮਾੜੇ ਬਿਚਾਰ, ਪਾਪ ਮਿਟਾਉਣੇ ਹਨ ॥
One who eradicates cruelty from within his own mind,

11822 ਪੇਖੈ ਸਗਲ ਸ੍ਰਿਸਟਿ ਸਾਜਨਾ



Paekhai Sagal Srisatt Saajanaa ||

पेखै सगल स्रिसटि साजना


ਉਸ ਨੇ ਰੱਬ ਨੂੰ ਹਰ ਜਗਾ ਉਤੇ ਦੇਖ ਲਿਆ ਹੈ॥
Looks upon all the world as his friend.

11823 ਸੂਖ ਦੂਖ ਜਨ ਸਮ ਦ੍ਰਿਸਟੇਤਾ



Sookh Dhookh Jan Sam Dhrisattaethaa ||

सूख दूख जन सम द्रिसटेता


ਅੰਨਦ, ਖੁਸ਼ੀਆਂ, ਦਰਦ ਨੂੰ ਇਕੋ ਜਿਹਾ ਸਮਝਦੇ ਹਨ॥
One who looks upon pleasure and pain as one and the same,

11824 ਨਾਨਕ ਪਾਪ ਪੁੰਨ ਨਹੀ ਲੇਪਾ ੬॥



Naanak Paap Punn Nehee Laepaa ||6||

नानक पाप पुंन नही लेपा ॥६॥


ਸਤਿਗੁਰ ਨਾਨਕ ਜੀ, ਮਾੜੇ ਕੰਮ ਤੇ ਦਾਨ ਵਿੱਚ ਨਹੀਂ ਪੈਂਦੇ। ਕੋਈ ਅਸਰ ਨਹੀਂ ਹੁੰਦਾ ||6||


Sathigur Nanak, is not affected by sin or virtue. ||6||
11825 ਨਿਰਧਨ ਕਉ ਧਨੁ ਤੇਰੋ ਨਾਉ
Niradhhan Ko Dhhan Thaero Naao ||

निरधन कउ धनु तेरो नाउ


ਗਰੀਬਾ ਨੂੰ ਪ੍ਰਭੂ ਤੇਰੇ ਨਾਂਮ ਦਾ ਆਸਰਾ ਹੈ॥
To the poor, Your Name is wealth.

11826 ਨਿਥਾਵੇ ਕਉ ਨਾਉ ਤੇਰਾ ਥਾਉ



Nithhaavae Ko Naao Thaeraa Thhaao ||

निथावे कउ नाउ तेरा थाउ


ਬੇਸਹਾਰਾ ਨੂੰ ਰੱਬ ਜੀ ਤੇਰੇ ਨਾਂਮ ਦਾ ਆਸਰਾ ਹੈ॥
To the homeless, Your Name is home.

11827 ਨਿਮਾਨੇ ਕਉ ਪ੍ਰਭ ਤੇਰੋ ਮਾਨੁ



Nimaanae Ko Prabh Thaero Maan ||

निमाने कउ प्रभ तेरो मानु


ਨੀਚ ਬੰਦੇ ਨੂੰ ਤੇਰੇ ਨਾਂਮ ਦਾ ਆਸਰਾ ਹੈ॥
To the dishonored, You, O God, are honor.

11828 ਸਗਲ ਘਟਾ ਕਉ ਦੇਵਹੁ ਦਾਨੁ



Sagal Ghattaa Ko Dhaevahu Dhaan ||

सगल घटा कउ देवहु दानु


ਸਾਰੇ ਜੀਆਂ ਨੂੰ ਦਾਤਾਂ ਦਿੰਦਾ ਹੈ॥
To all, You are the Giver of gifts.

11829 ਕਰਨ ਕਰਾਵਨਹਾਰ ਸੁਆਮੀ



Karan Karaavanehaar Suaamee ||

करन करावनहार सुआमी


ਪ੍ਰਮਾਤਮਾਂ ਆਪ ਹੀ ਸਬ ਕੁੱਝ ਕਰਦਾ, ਕਰਾਉਂਦਾ ਹੈ॥
Creator Lord, Cause of causes, O Lord and Master,

11830 ਸਗਲ ਘਟਾ ਕੇ ਅੰਤਰਜਾਮੀ



Sagal Ghattaa Kae Antharajaamee ||

सगल घटा के अंतरजामी


ਪ੍ਰਭੂ ਸਾਰੇ ਜੀਵਾ, ਸਬ ਕਾਸੇ ਦੀਆਂ ਮਨ ਦੀਆ ਬੁੱਝਦੇ ਹਨ॥
Inner-knower, Searcher of all hearts:

11831 ਅਪਨੀ ਗਤਿ ਮਿਤਿ ਜਾਨਹੁ ਆਪੇ



Apanee Gath Mith Jaanahu Aapae ||

अपनी गति मिति जानहु आपे


ਰੱਬ ਜੀ ਆਪ ਹੀ ਆਪਦੇ ਕੰਮ, ਹਾਲਤ ਮਰਯਾਦਾ, ਪ੍ਰਸੰਸਾ ਆਪ ਹੀ ਜਾਂਣਦਾ ਹੈ॥
You alone know Your own condition and state.

11832 ਆਪਨ ਸੰਗਿ ਆਪਿ ਪ੍ਰਭ ਰਾਤੇ



Aapan Sang Aap Prabh Raathae ||

आपन संगि आपि प्रभ राते


ਪ੍ਰਭੂ ਆਪਦੇ ਕੰਮਾਂ ਗੁਣਾ ਵਿੱਚ ਰਚੇ ਹੋਏ ਹਨ॥
You Yourself, God, are imbued with Yourself.

11833 ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ



Thumharee Ousathath Thum Thae Hoe ||

तुम्हरी उसतति तुम ते होइ


ਤੇਰੀ ਪ੍ਰਸੰਸਾ ਵੀ ਤੇਰੇ ਕੋਲੋ ਹੀ ਹੁੰਦੀ ਹੈ ॥
You alone can celebrate Your Praises.

11834 ਨਾਨਕ ਅਵਰੁ ਜਾਨਸਿ ਕੋਇ ੭॥



Naanak Avar N Jaanas Koe ||7||

नानक अवरु जानसि कोइ ॥७॥


ਸਤਿਗੁਰ ਨਾਨਕ ਜੀ, ਹੋਰ ਕੋਈ ਬੰਦਾ, ਤੇਰੀ ਉਪਮਾਂ ਨਹੀਂ ਜਾਂਣਦਾ ||7||


Sathigur Nanak, no one else knows. ||7||
11835 ਸਰਬ ਧਰਮ ਮਹਿ ਸ੍ਰੇਸਟ ਧਰਮੁ
Sarab Dhharam Mehi Sraesatt Dhharam ||

सरब धरम महि स्रेसट धरमु


ਸਾਰੇ ਧਰਮਾਂ ਤੋਂ ਉਚਾਂ ਧਰਮ ੲੁਹੀ ਹੈ॥
Of all religions, the best religion

11836 ਹਰਿ ਕੋ ਨਾਮੁ ਜਪਿ ਨਿਰਮਲ ਕਰਮੁ



Har Ko Naam Jap Niramal Karam ||

हरि को नामु जपि निरमल करमु


ਰੱਬ ਦਾ ਨਾਂਮ ਯਾਦ ਕਰੀਏ। ਭਾਗ ਚੰਗੇ ਬੱਣ ਜਾਂਦੇ ਹਨ॥
Is to chant the Name of the Lord and maintain pure conduct.

11837 ਸਗਲ ਕ੍ਰਿਆ ਮਹਿ ਊਤਮ ਕਿਰਿਆ



Sagal Kiraaa Mehi Ootham Kiriaa ||

सगल क्रिआ महि ऊतम किरिआ


ਸਾਰੇ ਕੰਮਾਂ ਤੋਂ ਉਚਾ ਸੋਹਣਾਂ ਕੰਮ ਹੈ॥
Of all religious rituals, the most sublime ritual

11838 ਸਾਧਸੰਗਿ ਦੁਰਮਤਿ ਮਲੁ ਹਿਰਿਆ



Saadhhasang Dhuramath Mal Hiriaa ||

साधसंगि दुरमति मलु हिरिआ


ਰੱਬ ਦੇ ਪਿਆਰਿਆਂ ਵਿੱਚ ਰਹਿ ਕੇ, ਰੱਬ ਦਾ ਨਾਂਮ ਲੈਣ ਨਾਲ, ਮਾੜੀ ਮੱਤ ਨਿਰਮਲ ਹੋ ਜਾਂਦੀ ਹੈ॥
Is to erase the filth of the dirty mind in the Company of the Holy.

11839 ਸਗਲ ਉਦਮ ਮਹਿ ਉਦਮੁ ਭਲਾ



Sagal Oudham Mehi Oudham Bhalaa ||

सगल उदम महि उदमु भला


ਸਾਰੀਆਂ ਮੇਹਨਤਾਂ ਨਾਲੋਂ, ਇੱਕ ਮੇਹਨਤ ਦਾ ਕੰਮ ਉਤਮ ਹੈ॥
Of all efforts, the best effort

11840 ਹਰਿ ਕਾ ਨਾਮੁ ਜਪਹੁ ਜੀਅ ਸਦਾ



Har Kaa Naam Japahu Jeea Sadhaa ||

हरि का नामु जपहु जीअ सदा


ਰੱਬ ਦਾ ਨਾਂਮ, ਹਰ ਸਮੇਂ ਚੇਤੇ ਕਰੀਏ॥
Is to chant the Name of the Lord in the heart, forever.

11841 ਸਗਲ ਬਾਨੀ ਮਹਿ ਅੰਮ੍ਰਿਤ ਬਾਨੀ



Sagal Baanee Mehi Anmrith Baanee ||

सगल बानी महि अम्रित बानी


ਸਾਰੀਆਂ ਬਾਣੀਆਂ ਵਿੱਚੋਂ, ਮਿੱਠੀ ਰਸ ਵਾਲੀ ਰੱਬੀ ਬਾਣੀ ਹੈ॥
Of all speech, the most ambrosial speech

11842 ਹਰਿ ਕੋ ਜਸੁ ਸੁਨਿ ਰਸਨ ਬਖਾਨੀ



Har Ko Jas Sun Rasan Bakhaanee ||

हरि को जसु सुनि रसन बखानी


ਰੱਬ ਦਾ ਨਾਂਮ ਕੰਨਾਂ ਨਾਲ ਸੁਣ ਕੇ, ਜੀਭ ਮਿੱਠੀ ਰਸ ਵਾਲੀ, ਰੱਬੀ ਨਾਲ ਬੱਣ ਹੈ॥
Is to hear the Lord's Praise and chant it with the tongue.

11843 ਸਗਲ ਥਾਨ ਤੇ ਓਹੁ ਊਤਮ ਥਾਨੁ



Sagal Thhaan Thae Ouhu Ootham Thhaan ||

सगल थान ते ओहु ऊतम थानु


ਜਿਥੇ ਰੱਬ ਦਾ ਨਾਂਮ ਰਹਿੰਦਾ ਹੈ॥
Of all places, the most sublime place,

11844 ਨਾਨਕ ਜਿਹ ਘਟਿ ਵਸੈ ਹਰਿ ਨਾਮੁ ੮॥੩॥



Naanak Jih Ghatt Vasai Har Naam ||8||3||

नानक जिह घटि वसै हरि नामु ॥८॥३॥


ਸਤਿਗੁਰ ਨਾਨਕ ਜੀ, ਜਿਸ ਦਾ ਮਨ ਵਿੱਚ ਹਾਜ਼ਰ ਦਿਸਦੇ ਹਨ ||8||3||


Sathigur Nanak, is that heart in which the Name of the Lord abides. ||8||3||
11845 ਗਉੜੀ

ਸਲੋਕੁ
Salok ||

सलोकु


ਗਉੜੀ
Shalok

11846 ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ



Niraguneeaar Eiaaniaa So Prabh Sadhaa Samaal ||

निरगुनीआर इआनिआ सो प्रभु सदा समालि


ਬੇਸਮਝ, ਬਗੈਰ ਗੁਣਾਂ ਤੋਂ, ਬੰਦੇ ਰੱਬ ਨੂੰ ਹਰ ਸਮੇਂ ਯਾਦ ਕਰ॥
You worthless, ignorant fool - dwell upon God forever.

11847 ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ੧॥



Jin Keeaa This Cheeth Rakh Naanak Nibehee Naal ||1||

जिनि कीआ तिसु चीति रखु नानक निबही नालि ॥१॥


ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਉਸ ਨੂੰ ਮਨ ਵਿੱਚ ਯਾਦ ਕਰ। ਉਹੀ ਤੇਰੇ ਨਾਲ, ਮਰਨ ਤੇ ਵੀ ਜਾਂਣਾਂ ਹੈ॥
Cherish in your consciousness the One who created you; ਸਤਿਗੁਰ ਨਾਨਕ ਜੀ Sathigur Nanak, He alone shall go along with you. ||1||

11848 ਅਸਟਪਦੀ



Asattapadhee ||

असटपदी


ਅਸਟਪਦੀ
Ashtapadee

11849 ਰਮਈਆ ਕੇ ਗੁਨ ਚੇਤਿ ਪਰਾਨੀ



Rameeaa Kae Gun Chaeth Paraanee ||

रमईआ के गुन चेति परानी


ਬੰਦੇ ਸੋਹਣੇ ਪਿਆਰੇ, ਰੱਬ ਦੇ ਗੁਣ ਯਾਦ ਕਰ॥
Think of the Glory of the All-pervading Lord, O mortal;

11850 ਕਵਨ ਮੂਲ ਤੇ ਕਵਨ ਦ੍ਰਿਸਟਾਨੀ



Kavan Mool Thae Kavan Dhrisattaanee ||

कवन मूल ते कवन द्रिसटानी


ਸ਼ੁਰੂ ਤੋਂ ਤੈਨੂੰ ਕਿੰਨਾਂ ਸੋਹਣਾਂ ਬੱਣਾਂ ਕੇ ਦਿਖਾਇਆ ਹੈ?॥
What is your origin, and what is your appearance?

11851 ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ



Jin Thoon Saaj Savaar Seegaariaa ||

जिनि तूं साजि सवारि सीगारिआ


ਜਿਸ ਰੱਬ ਨੇ, ਤੈਨੂੰ ਸੋਹਣਾਂ ਬੱਣਾਂ ਕੇ ਦਿਖਾਇਆ ਹੈ।
He who fashioned, adorned and decorated you

11852 ਗਰਭ ਅਗਨਿ ਮਹਿ ਜਿਨਹਿ ਉਬਾਰਿਆ



Garabh Agan Mehi Jinehi Oubaariaa ||

गरभ अगनि महि जिनहि उबारिआ


ਜਿਸ ਨੇ ਤੈਨੂੰ ਮਾਂ ਦੇ ਪੇਟ ਵਿੱਚ ਬਚਾ ਕੇ ਰੱਖਿਆ ਹੈ॥
In the fire of the womb, He preserved you.

11853 ਬਾਰ ਬਿਵਸਥਾ ਤੁਝਹਿ ਪਿਆਰੈ ਦੂਧ



Baar Bivasathhaa Thujhehi Piaarai Dhoodhh ||

बार बिवसथा तुझहि पिआरै दूध


ਬਚਪਨ ਦੀ ਉਮਰ ਵਿੱਚ ਤੈਨੂੰ ਦੁੱਧ ਪਿਲਾਉਂਦਾ ਰਿਹਾ ਹੈ॥
In your infancy, He gave you milk to drink.

11854 ਭਰਿ ਜੋਬਨ ਭੋਜਨ ਸੁਖ ਸੂਧ



Bhar Joban Bhojan Sukh Soodhh ||

भरि जोबन भोजन सुख सूध


ਭਰੀ ਜਵਾਨੀ ਵਿੱਚ ਖਾਂਣ ਨੂੰ ਅੰਨ, ਅੰਨਦ, ਅੱਕਲ ਦਿੰਦਾ ਰਿਹਾ ਹੈ॥
In the flower of your youth, He gave you food, pleasure and understanding.

11855 ਬਿਰਧਿ ਭਇਆ ਊਪਰਿ ਸਾਕ ਸੈਨ



Biradhh Bhaeiaa Oopar Saak Sain ||

बिरधि भइआ ऊपरि साक सैन


ਬੁੱਢਾ ਹੋਣ ਨਾਲ ਸਾਕ, ਸੰਗੀ, ਸਾਥੀ ਸੇਵਾ ਕਰਨ ਨੂੰ ਕੋਲ ਬੈਠੇ ਹੁੰਦੇ॥
As you grow old, family and friends

11856 ਮੁਖਿ ਅਪਿਆਉ ਬੈਠ ਕਉ ਦੈਨ



Mukh Apiaao Baith Ko Dhain ||

मुखि अपिआउ बैठ कउ दैन



ਜੋ ਬੈਠੈ ਹੋਏ ਨੂੰ ਚੰਗੇ ਭੋਜਨ ਦਿੰਦੇ ਹਨ॥

Are there to feed you as you rest.

11857 ਇਹੁ ਨਿਰਗੁਨੁ ਗੁਨੁ ਕਛੂ ਬੂਝੈ



Eihu Niragun Gun Kashhoo N Boojhai ||

इहु निरगुनु गुनु कछू बूझै



ਇਹ ਜੀਵ ਬੰਦਾ ਰੱਬ ਦੇ ਗੁਣ ਨਹੀਂ ਜਾਂਣਦਾ, ਇਸ ਨੂੰ ਰੱਬ ਦੇ ਅਹਿਸਾਨਾਂ ਦਾ ਪਤਾ ਨਹੀਂ ਹੈ॥

This worthless person has not appreciated in the least, all the good deeds done for him.

11858 ਬਖਸਿ ਲੇਹੁ ਤਉ ਨਾਨਕ ਸੀਝੈ ੧॥



Bakhas Laehu Tho Naanak Seejhai ||1||

बखसि लेहु तउ नानक सीझै ॥१॥


ਸਤਿਗੁਰ ਨਾਨਕ ਜੀ ਮੇਹਰਬਾਨੀ ਕਰਕੇ, ਮੁਆਫ਼ ਕਰ ਦੇਵੇ, ਤਾਂ ਬੰਦੇ ਨੂੰ ਸਬ ਗਿਆਨ ਹੋ ਕੇ, ਜੀਵਨ ਸਫ਼ਲ ਹੋ ਜਾਂਦਾ ਹੈ ||1||
If you bless him with forgiveness, Sathigur Nanak, only then will he be saved. ||1||

 

 

 

 


Comments

Popular Posts