ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੮੬ Page 286 of 1430
12986 ਨੀਕੀ ਕੀਰੀ ਮਹਿ ਕਲ ਰਾਖੈ ॥
Neekee Keeree Mehi Kal Raakhai ||
नीकी कीरी महि कल राखै ॥
ਰੱਬ ਕੀੜੀ, ਜੀਵ, ਬੰਦੇ ਵਿੱਚ ਇੰਨੀ ਤਾਕਤ ਭਰ ਦਿੰਦਾ ਹੈ॥
God infuses His Power into the tiny ant.
12987 ਭਸਮ ਕਰੈ ਲਸਕਰ ਕੋਟਿ ਲਾਖੈ ॥
Bhasam Karai Lasakar Kott Laakhai ||
भसम करै लसकर कोटि लाखै ॥
ਲੱਖਾਂ ਕਰੋੜਾਂ ਲਸ਼ਕਰ-ਫ਼ੌਜਾਂ ਨੂੰ ਹਨੂੰਮਾਂਨ ਵਾਂਗ ਸੁਆਹ ਕਰਕੇ, ਮਿੱਟੀ ਵਿੱਚ ਮਿਲਾ ਦਿੰਦਾ... ਹੈ॥
It can then reduce the armies of millions to ashes
12988 ਜਿਸ ਕਾ ਸਾਸੁ ਨ ਕਾਢਤ ਆਪਿ ॥
Jis Kaa Saas N Kaadtath Aap ||
जिस का सासु न काढत आपि ॥
ਜਿਹੜੇ ਜੀਵ, ਬੰਦੇ ਦਾ ਮਰਨ ਦਾ ਸਮਾਂ ਨਹੀਂ ਆਉਂਦਾ॥
Those whose breath of life He Himself does not take away
12989 ਤਾ ਕਉ ਰਾਖਤ ਦੇ ਕਰਿ ਹਾਥ ॥
Thaa Ko Raakhath Dhae Kar Haathh ||
ता कउ राखत दे करि हाथ ॥
ਉਸ ਨੂੰ ਪ੍ਰਭੂ, ਆਪਦੀ ਤਾਕਤ ਦਾ ਹੱਥ ਦੇ ਕੇ ਜਿਉਂਦਾ ਹੈ॥
He preserves them, and holds out His Hands to protect them.
12990 ਮਾਨਸ ਜਤਨ ਕਰਤ ਬਹੁ ਭਾਤਿ ॥
Maanas Jathan Karath Bahu Bhaath ||
मानस जतन करत बहु भाति ॥
ਬੰਦਾ ਬਹੁਤ ਤਰਾਂ ਦੇ ਜ਼ਤਨ ਕਰਦਾ ਹੈ॥
You may make all sorts of efforts,
12991 ਤਿਸ ਕੇ ਕਰਤਬ ਬਿਰਥੇ ਜਾਤਿ ॥
This Kae Karathab Birathhae Jaath ||
तिस के करतब बिरथे जाति ॥
ਉਸ ਦੀਆਂ ਕੋਸ਼ਸਾਂ ਬੇਕਾਰ ਹਨ॥
But these attempts are in vain.
12992 ਮਾਰੈ ਨ ਰਾਖੈ ਅਵਰੁ ਨ ਕੋਇ ॥
Maarai N Raakhai Avar N Koe ||
मारै न राखै अवरु न कोइ ॥
ਰੱਬ ਤੋਂ ਬਗੈਰ, ਹੋਰ ਕੋਈ ਬੰਦੇ ਨੂੰ ਜਿਉਂਦਾ ਨਹੀਂ ਰੱਖ ਸਕਦਾ। ਮਾਰ ਵੀ ਨਹੀਂ ਸਕਦਾ॥
No one else can kill or preserve
12993 ਸਰਬ ਜੀਆ ਕਾ ਰਾਖਾ ਸੋਇ ॥
Sarab Jeeaa Kaa Raakhaa Soe ||
सरब जीआ का राखा सोइ ॥
ਸਾਰੇ ਜੀਵਾਂ ਦੀ ਸੰਭਾਲ ਕਰਨ ਵਾਲਾ ਰੱਬ ਹੈ॥
God is the Protector of all beings.
12994 ਕਾਹੇ ਸੋਚ ਕਰਹਿ ਰੇ ਪ੍ਰਾਣੀ ॥
Kaahae Soch Karehi Rae Praanee ||
काहे सोच करहि रे प्राणी ॥
ਬੰਦੇ ਤੂੰ ਕਿਉਂ ਫ਼ਿਕਰ ਕਰ ਰਿਹਾਂ ਹੈ?॥
So why are you so anxious, mortal?
12995 ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥
Jap Naanak Prabh Alakh Viddaanee ||5||
जपि नानक प्रभ अलख विडाणी ॥५॥
ਸਤਿਗੁਰ ਨਾਨਕ ਪ੍ਰਭੂ ਜੀ ਸਬ ਸ਼ਕਤੀਆਂ ਦੇ ਮਾਲਕ ਨੂੰ ਯਾਦ ਕਰੀਏ ||5||
Meditate, Sathigur Nanak, on God, the invisible, the wonderful! ||5||
12996 ਬਾਰੰ ਬਾਰ ਬਾਰ ਪ੍ਰਭੁ ਜਪੀਐ ॥
Baaran Baar Baar Prabh Japeeai ||
बारं बार बार प्रभु जपीऐ ॥
ਬਾਰ-ਬਾਰ, ਦੁਆਰਾ-ਦੁਆਰਾ, ਮੁੜ-ਮੁੜ ਕੇ ਰੱਬ ਨੂੰ ਯਾਦ ਕਰੀਏ॥
Time after time, again and again, meditate on God.
12997 ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥
Pee Anmrith Eihu Man Than Dhhrapeeai ||
पी अम्रितु इहु मनु तनु ध्रपीऐ ॥
ਰੱਬੀ ਬਾਣੀ ਦਾ ਮਿੱਠਾ ਰਸ ਪੀ ਕੇ, ਸਰੀਰ ਤੇ ਜਿੰਦ-ਜਾਨ ਦੀ ਤ੍ਰਿਪਤੀ ਕਰ ਲਈਏ॥
Drinking in this Nectar, this mind and body are satisfied.
12998 ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥
Naam Rathan Jin Guramukh Paaeiaa ||
नाम रतनु जिनि गुरमुखि पाइआ ॥
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਪਿਆਰ ਕਰਨ ਵਾਲੇ ਨੂੰ, ਰੱਬੀ ਬਾਣੀ ਦਾ ਖ਼ਜ਼ਾਂਨਾਂ, ਅਨਮੋਲ ਵਸਤੂ ਮਿਲ ਜਾਂਦੀ ਹੈ॥
The jewel of the Naam is obtained by the Sathigur's Gurmukhs.
12999 ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥
This Kishh Avar Naahee Dhrisattaaeiaa ||
तिसु किछु अवरु नाही द्रिसटाइआ ॥
ਉਸ ਨੂੰ ਰੱਬ ਤੋਂ ਬਗੈਰ, ਹੋਰ ਕੁੱਝ ਨਹੀਂ ਦਿਸਦਾ। ਸਬ ਵਿੱਚ ਰੱਬ ਦਿਸਦਾ ਹੈ॥
They see no other than God.
13000 ਨਾਮੁ ਧਨੁ ਨਾਮੋ ਰੂਪੁ ਰੰਗੁ ॥
Naam Dhhan Naamo Roop Rang ||
नामु धनु नामो रूपु रंगु ॥
ਰੱਬ ਦਾ ਨਾਂਮ ਹੀ ਅਸਲੀ ਧੰਨ ਹੈ। ਰੱਬ ਦੇ ਨਾਂਮ ਦਾ ਹੀ ਅਸਰ ਮਨ ਸਰੀਰ ਵਿੱਚ ਹੁੰਦਾ ਹੈ। ਰੱਬ ਦਾ ਰੂਪ ਹੋ ਜਾਂਦੇ ਹਨ॥
Unto them, the Naam is wealth, the Naam is beauty and delight.
13001 ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥
Naamo Sukh Har Naam Kaa Sang ||
नामो सुखु हरि नाम का संगु ॥
The Naam is peace, the Lord's Name is their companion.
13002 ਨਾਮ ਰਸਿ ਜੋ ਜਨ ਤ੍ਰਿਪਤਾਨੇ ॥
Naam Ras Jo Jan Thripathaanae ||
नाम रसि जो जन त्रिपताने ॥
ਜੋ ਬੰਦੇ ਰੱਬ ਦੇ ਨਾਂਮ, ਰੱਬੀ ਬਾਣੀ ਦਾ ਮਿੱਠਾ ਰਸ ਪੀ ਕੇ, ਰੱਜ ਜਾਂਦੇ ਹਨ॥
Those who are satisfied by the essence of the Naam
13003 ਮਨ ਤਨ ਨਾਮਹਿ ਨਾਮਿ ਸਮਾਨੇ ॥
Man Than Naamehi Naam Samaanae ||
मन तन नामहि नामि समाने ॥
ਉਨਾਂ ਦੇ ਹਿਰਦੇ, ਸਰੀਰ ਰੱਬ ਦੇ ਨਾਂਮ, ਵਿੱਚ ਰੁੱਝੇ ਰਹਿੰਦੇ ਹਨ॥
Their minds and bodies are drenched with the Naam.
13004 ਊਠਤ ਬੈਠਤ ਸੋਵਤ ਨਾਮ ॥
Oothath Baithath Sovath Naam ||
ऊठत बैठत सोवत नाम ॥
ਉਹ ਬੰਦੇ ਹਰ ਸਮੇਂ ਉਠਦੇ, ਬਹਿੰਦੇ, ਸੌਂਦੇ ਰੱਬੀ ਬਾਣੀ ਵਿੱਚ ਸੁਰਤ ਜੋੜੀ ਰੱਖਦੇ ਹਨ॥
While standing up, sitting down and sleeping, the Naam,
13005 ਕਹੁ ਨਾਨਕ ਜਨ ਕੈ ਸਦ ਕਾਮ ॥੬॥
Kahu Naanak Jan Kai Sadh Kaam ||6||
कहु नानक जन कै सद काम ॥६॥
ਸਤਿਗੁਰ ਨਾਨਕ ਪ੍ਰਭੂ ਜੀ ਦੇ ਐਸੇ ਭਗਤ ਦੇ ਸਾਰੇ ਕੰਮ ਕਰ ਦਿੰਦੇ ਹਨ ||6||
Says Sathigur Nanak, is forever the occupation of God's humble servant. ||6||
13006 ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥
Bolahu Jas Jihabaa Dhin Raath ||
बोलहु जसु जिहबा दिनु राति ॥
ਦਿਨ ਰਾਤ ਜੀਭ ਨਾਲ, ਰੱਬ ਦੀ ਪ੍ਰਸੰਸਾ ਕਰੀਏ॥
Chant God Praises with your tongue, day and night.
13007 ਪ੍ਰਭਿ ਅਪਨੈ ਜਨ ਕੀਨੀ ਦਾਤਿ ॥
Prabh Apanai Jan Keenee Dhaath ||
प्रभि अपनै जन कीनी दाति ॥
ਆਪਦੇ ਬੰਦੇ ਨੂੰ ਰੱਬ ਨੇ, ਰੱਬੀ ਬਾਣੀ ਦਾਨ ਦੀ ਬਖ਼ਸ਼ਸ਼ ਕੀਤੀ ਹੈ॥
God Himself has given this gift to His servants.
13008 ਕਰਹਿ ਭਗਤਿ ਆਤਮ ਕੈ ਚਾਇ ॥
Karehi Bhagath Aatham Kai Chaae ||
करहि भगति आतम कै चाइ ॥
ਮਨ ਦੇ ਨਾਲ ਮਸਤੀ ਵਿੱਚ, ਰੱਬ ਦੇ ਗੁਣਾਂ ਤੇ ਗਿਆਨ ਨੂੰ ਪਿਆਰ ਕਰੀਏ॥
Performing devotional worship with heart-felt love,
13009 ਪ੍ਰਭ ਅਪਨੇ ਸਿਉ ਰਹਹਿ ਸਮਾਇ ॥
Prabh Apanae Sio Rehehi Samaae ||
प्रभ अपने सिउ रहहि समाइ ॥
ਰੱਬ, ਰੱਬੀ ਬਾਣੀ ਵਿੱਚ ਲਿਵ ਲਾਈ ਰੱਖਦੇ ਹਨ॥
They remain absorbed in God Himself.
13010 ਜੋ ਹੋਆ ਹੋਵਤ ਸੋ ਜਾਨੈ ॥
Jo Hoaa Hovath So Jaanai ||
जो होआ होवत सो जानै ॥
ਜੋ ਜੀਵਨ ਵਿੱਚ ਹੋ ਗਿਆ ਹੈ, ਹੋ ਰਿਹਾ ਹੈ। ਉਸ ਨੂੰ ਪਛਾਣ ਕੇ ਸਹਿ ਲੈਂਦਾ ਹੈ॥
They know the past and the present.
13011 ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥
Prabh Apanae Kaa Hukam Pashhaanai ||
प्रभ अपने का हुकमु पछानै ॥
ਪ੍ਰਮਾਤਮਾਂ ਦਾ ਭਾਂਣਾਂ ਮੰਨਦਾ ਹੈ॥
They recognize God's Own Command.
13012 ਤਿਸ ਕੀ ਮਹਿਮਾ ਕਉਨ ਬਖਾਨਉ ॥
This Kee Mehimaa Koun Bakhaano ||
तिस की महिमा कउन बखानउ ॥
ਉਸ ਦੀ ਵੱਡਿਆਈ ਦੇ ਗੁਣ ਤੇ ਗਿਆਨ ਬਹੁਤ ਜ਼ਿਆਦਾ ਹਨ। ਦੱਸ ਨਹੀ ਸਕਦੇ॥
Who can describe His Glory?
13013 ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥
This Kaa Gun Kehi Eaek N Jaano ||
तिस का गुनु कहि एक न जानउ ॥
ਉਸ ਭਗਤ ਦੇ ਇੰਨੇ ਕਾਰਜ ਸ਼ੁੱਧ ਤੇ ਵੱਡੇ ਹਨ। ਇੱਕ ਵੀ ਕੰਮ ਬਿਆਨ ਕਰਕੇ, ਦੱਸ ਨਹੀਂ ਸਕਦੇ॥
I cannot describe even one of His virtuous qualities.
13014 ਆਠ ਪਹਰ ਪ੍ਰਭ ਬਸਹਿ ਹਜੂਰੇ ॥
Aath Pehar Prabh Basehi Hajoorae ||
आठ पहर प्रभ बसहि हजूरे ॥
ਜੋ ਬੰਦੇ ਚੌਵੀ ਘੰਟੇ, ਹਰ ਸਮੇਂ ਰੱਬ ਸਰੀਰ ਵਿੱਚ ਹਾਜ਼ਰ ਦੇਖਦੇ ਹਨ॥
Those who dwell in God's Presence, twenty-four hours a day
13015 ਕਹੁ ਨਾਨਕ ਸੇਈ ਜਨ ਪੂਰੇ ॥੭॥
Kahu Naanak Saeee Jan Poorae ||7||
कहु नानक सेई जन पूरे ॥७॥
ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਹੀ ਜੀਵ, ਬੰਦੇ ਸਫ਼ਲ ਹਨ ||7||
Sathigur
says Nanak, they are the perfect persons. ||7||
13016 ਮਨ ਮੇਰੇ ਤਿਨ ਕੀ ਓਟ ਲੇਹਿ ॥
Man Maerae Thin Kee Outt Laehi ||
मन मेरे तिन की ओट लेहि ॥
ਮੇਰੀ-ਜਿੰਦ ਜਾਨ, ਉਨਾਂ ਭਗਤਾਂ ਦਾ ਆਸਰਾ ਲੈ॥
My mind, seek their protection;
13017 ਮਨੁ ਤਨੁ ਅਪਨਾ ਤਿਨ ਜਨ ਦੇਹਿ ॥
Man Than Apanaa Thin Jan Dhaehi ||
मनु तनु अपना तिन जन देहि ॥
ਉਨਾ ਭਗਤਾਂ ਨੂੰ, ਆਪਣਾ ਹਿਰਦਾ, ਸਰੀਰ ਕੁਰਬਾਨ ਕਰ ਦੇਵਾਂ। ਸੇਵਾ ਵਿੱਚ ਲਾ ਦੇਵਾਂ॥
Give your mind and body to those humble beings.
13018 ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥
Jin Jan Apanaa Prabhoo Pashhaathaa ||
जिनि जनि अपना प्रभू पछाता ॥
ਜਿਸ ਬੰਦੇ ਨੇ ਰੱਬ ਨੂੰ, ਜਾਂਣ ਲਿਆ ਹੈ॥
Those humble beings who recognizes God
13019 ਸੋ ਜਨੁ ਸਰਬ ਥੋਕ ਕਾ ਦਾਤਾ ॥
So Jan Sarab Thhok Kaa Dhaathaa ||
सो जनु सरब थोक का दाता ॥
ਉਹ ਭਗਤ ਹਰ ਚੀਜ਼ ਦਾ ਮਾਲਕ ਬੱਣ ਜਾਂਦਾ ਹੈ॥
Are the givers of all things.
13020 ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥
This Kee Saran Sarab Sukh Paavehi ||
तिस की सरनि सरब सुख पावहि ॥
ਉਹ ਭਗਤ ਕੋਲ ਰਹਿੱਣ ਨਾਲ, ਸਾਰੇ ਅੰਨਦ ਮਿਲ ਜਾਂਦੇ ਹਨ॥
In His Sanctuary, all comforts are obtained.
13021 ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥
This Kai Dharas Sabh Paap Mittaavehi ||
तिस कै दरसि सभ पाप मिटावहि ॥
ਉਹ ਭਗਤ ਨੂੰ ਅੱਖੀ ਦੇਖਣ ਨਾਲ, ਸਾਰੇ ਮਾੜੇ ਕੰਮ ਮੁੱਕ ਜਾਂਦੇ ਹਨ॥
By the Blessing of His Darshan, all sins are erased.
13022 ਅਵਰ ਸਿਆਨਪ ਸਗਲੀ ਛਾਡੁ ॥
Avar Siaanap Sagalee Shhaadd ||
ਹੋਰ ਸਾਰੀਆਂ ਅੱਕਲਾਂ ਨੂੰ ਪਰੇ ਛੱਡਦੇ॥
अवर सिआनप सगली छाडु ॥
So renounce all other clever devices,
13023 ਤਿਸੁ ਜਨ ਕੀ ਤੂ ਸੇਵਾ ਲਾਗੁ ॥
This Jan Kee Thoo Saevaa Laag ||
तिसु जन की तू सेवा लागु ॥
ਉਸ ਭਗਤ ਦੀ ਤੂੰ ਸੇਵਾ ਵਿੱਚ ਲੱਗ ਜਾ॥
And enjoin yourself to the service of those servants.
13024 ਆਵਨੁ ਜਾਨੁ ਨ ਹੋਵੀ ਤੇਰਾ ॥
Aavan Jaan N Hovee Thaeraa ||
आवनु जानु न होवी तेरा ॥
ਤੇਰਾ ਦੁਨੀਆਂ ਉਤੇ, ਆਉਣ ਜਾਂਣ ਦਾ ਚੱਕਰ ਮੁੱਕ ਜਾਵੇਗਾ॥
Your comings and goings shall be ended.
13025 ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥
Naanak This Jan Kae Poojahu Sadh Pairaa ||8||17||
नानक तिसु जन के पूजहु सद पैरा ॥८॥१७॥
ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਭਗਤੀ ਦੇ ਗੁਣ ਸਿੱਖਣ ਲਈ, ਉਸ ਭਗਤ ਦੇ ਚਰਨਾਂ ਦੀ ਸੇਵਾ ਕਰੀਏ। ਭਾਵ ਉਸ ਅੱਗੇ ਇੰਨੇ ਨੀਵੇ ਹੋ ਜਾਈਏ। ਝੁੱਕਣ ਵਾਲੇ ਮਹਾਨ ਬੱਣਦੇ ਹਨ ||8||17
Sathigur Nanak, worship the feet of God's humble servants forever. ||8||17||
13026 ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
13027 ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
Sath Purakh Jin Jaaniaa Sathigur This Kaa Naao ||
सति पुरखु जिनि जानिआ सतिगुरु तिस का नाउ ॥
ਜਿਸ ਨੇ ਭਗਵਾਨ ਨੂੰ ਪਛਾਂਣ ਲਿਆ ਹੈ। ਉਸ ਦਾ ਨਾਂਮ ਸਤਿਗੁਰੁ-ਸੱਚਾ ਪ੍ਰਭੂ ਸਦਾ ਰਹਿੱਣ ਵਾਲਾ ਹੈ ॥
The one who knows the True Lord God, is called the True Guru.
13028 ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥
This Kai Sang Sikh Oudhharai Naanak Har Gun Gaao ||1||
तिस कै संगि सिखु उधरै नानक हरि गुन गाउ ॥१॥
ਉਸ ਸੱਚੇ ਪ੍ਰਭੂ ਦੇ ਨਾਲ ਰਹਿੱਣ ਵਾਲੇ ਬੰਦੇ, ਰੱਬੀ ਗੁਣ ਨੂੰ ਸਿੱਖ ਕੇ, ਹਾਂਸਲ ਕਰਕੇ, ਮਾੜੇ ਕੰਮਾਂ ਤੋਂ ਬਚ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੇ ਕੰਮਾਂ ਦੀ ਪ੍ਰਸੰਸਾ ਕਰੀਏ ||1||
In His Company, the Sikh is saved, Sathigur Nanak, singing the Glorious Praises of the Lord. ||1||
13029 ਅਸਟਪਦੀ ॥
Asattapadhee ||
असटपदी ॥
ਅਸਟਪਦੀ ॥
Ashtapadee ॥
13030 ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥
Sathigur Sikh Kee Karai Prathipaal ||
सतिगुरु सिख की करै प्रतिपाल ॥
ਸੱਚਾ ਪ੍ਰਭੂ ਆਪਦੇ ਪਿਆਰੇ ਨੂੰ ਪਾਲਦਾ ਹੈ॥
The True Sathigur cherishes His Sikh.
13031 ਸੇਵਕ ਕਉ ਗੁਰੁ ਸਦਾ ਦਇਆਲ ॥
Saevak Ko Gur Sadhaa Dhaeiaal ||
सेवक कउ गुरु सदा दइआल ॥
ਸਤਿਗੁਰੁ ਸੱਚਾ ਪ੍ਰਭੂ ਆਪਦੇ ਪਿਆਰੇ ਉਤੇ, ਸਦਾ ਕਿਰਪਾ ਕਰਦੇ ਹਨ॥
The Sathigur is always merciful to His servant.
13032 ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥
Sikh Kee Gur Dhuramath Mal Hirai ||
सिख की गुरु दुरमति मलु हिरै ॥
ਸਤਿਗੁਰੁ ਸੱਚਾ ਪ੍ਰਭੂ ਆਪਦੇ ਪਿਆਰੇ ਦੀ, ਮਾੜੀ ਅੱਕਲ ਮਿਟਾ ਦਿੰਦਾ ਹੈ॥
The Sathigur washes away the filth of the evil intellect of His Sikh.
13033 ਗੁਰ ਬਚਨੀ ਹਰਿ ਨਾਮੁ ਉਚਰੈ ॥
Gur Bachanee Har Naam Oucharai ||
गुर बचनी हरि नामु उचरै ॥
ਸਤਿਗੁਰੁ ਦੀ ਰੱਬੀ ਬਾਣੀ ਨਾਲ, ਰੱਬ ਦਾ ਨਾਂਮ ਜੱਪਦਾ, ਬੋਲਦਾ ਹੈ॥
Through the Sathigur 's Teachings, he chants the Lord's Name.
13034 ਸਤਿਗੁਰੁ ਸਿਖ ਕੇ ਬੰਧਨ ਕਾਟੈ ॥
Sathigur Sikh Kae Bandhhan Kaattai ||
सतिगुरु सिख के बंधन काटै ॥
ਸੱਚਾ ਸਤਿਗੁਰ ਨਾਨਕ ਪ੍ਰਭੂ ਆਪਦੇ ਪਿਆਰੇ ਦੇ ਦੁੱਖ, ਪਾਪ, ਮੁਸ਼ਕਲਾਂ ਮੁੱਕਾ ਦਿੰਦਾ ਹੈ॥
The True Sathigur, Guru cuts away the bonds of His Sikh.
13035 ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥
Gur Kaa Sikh Bikaar Thae Haattai ||
गुर का सिखु बिकार ते हाटै ॥
ਸਤਿਗੁਰ ਦੀ ਸਿੱਖਤ ਲੈਣ ਵਾਲਾ, ਮਾੜੇ ਕੰਮਾਂ ਤੋਂ ਪਰੇ ਹੋ ਜਾਂਦਾ ਹੈ॥
The Sikh of the Sathigur abstains from evil deeds.
13036 ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥
Sathigur Sikh Ko Naam Dhhan Dhaee ||
सतिगुरु सिख कउ नाम धनु देइ ॥
ਸਤਿਗੁਰ ਜੀ ਪਿਆਰਾ ਬੰਦੇ ਨੂੰ , ਆਪਦੇ ਨਾਂਮ ਦੇ ਦੋਲਤ ਦੇ ਭੰਡਾਰ ਦੇ ਦਿੰਦਾ ਹੈ॥
The True Sathigur gives His Sikh the wealth of the Naam.
13037 ਗੁਰ ਕਾ ਸਿਖੁ ਵਡਭਾਗੀ ਹੇ ॥
Gur Kaa Sikh Vaddabhaagee Hae ||
गुर का सिखु वडभागी हे ॥
ਸਤਿਗੁਰ ਜੀ ਦਾ ਪਿਆਰਾ ਬੰਦਾ, ਰੱਬੀ ਗੁਣਾ ਨੂੰ ਸਿੱਖਣ ਵਾਲਾ ਵੱਡੀ ਕਿਸਮਤ ਵਾਲਾ ਹੁੰਦਾ ਹੈ॥
The Sikh of the Sathigur is very fortunate.
13038 ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥
Sathigur Sikh Kaa Halath Palath Savaarai ||
सतिगुरु सिख का हलतु पलतु सवारै ॥
ਸਤਿਗੁਰ ਨਾਨਕ ਪ੍ਰਭੂ ਜੀ ਰੱਬੂੀ ਬਾਣੀ ਨਾਲ ਜੁੜਨ ਵਾਲੇ ਬੰਦੇ ਦੀ ਇਹ ਦੁਨੀਆਂ ਤੇ ਮਰਨ ਪਿਛੋਂ ਦੀ ਦੁਨੀਆਂ ਵਿੱਚ ਸੁਖ, ਖੁਸ਼ੀਆਂ ਦੇ ਦਿੰਦੇ ਹਨ॥
The True Sathigur arranges this world and the next for His Sikh.
13039 ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥
Naanak Sathigur Sikh Ko Jeea Naal Samaarai ||1||
नानक सतिगुरु सिख कउ जीअ नालि समारै ॥१॥
ਸਤਿਗੁਰ ਨਾਨਕ ਪ੍ਰਭੂ ਜੀ ਸਿਖ ਨੂੰ, ਗੁਣ ਦੇ ਕੇ, ਆਪਣੇ ਵਰਗਾ ਬੱਣਾਂ ਕੇ, ਜਾਨ ਵਾਂਗ ਕੋਲ ਲੈਂਦਾ ਹੈ ||1||
Sathigur Nanak, with the fullness of His heart, the True Guru mends His Sikh. ||1||
13040 ਗਉੜੀ ਸੁਖਮਨੀ (ਮ: ੫)
ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥
Gur Kai Grihi Saevak Jo Rehai ||
गुर कै ग्रिहि सेवकु जो रहै ॥
ਸਤਿਗੁਰ ਨਾਨਕ ਪ੍ਰਭੂ ਜੀ ਦੇ ਘਰ ਸ਼ਰਨ ਵਿੱਚ ਬੰਦਾ, ਗੁਣ ਗਿਆਨ ਸਿਖਣ ਲਈ ਰਹਿੰਦਾ ਹੈ॥
That selfless servant, who lives in the Sathigur's household
13041 ਗੁਰ ਕੀ ਆਗਿਆ ਮਨ ਮਹਿ ਸਹੈ ॥
Gur Kee Aagiaa Man Mehi Sehai ||
गुर की आगिआ मन महि सहै ॥
ਸਤਿਗੁਰ ਨਾਨਕ ਪ੍ਰਭੂ ਜੀ ਦਾ ਹੁਕਮ, ਹਿਰਦੇ ਵਿੱਚ ਮੰਨਦਾ ਹੈ॥
Is to obey the Sathigur's Commands with all his mind.
13042 ਆਪਸ ਕਉ ਕਰਿ ਕਛੁ ਨ ਜਨਾਵੈ ॥
Aapas Ko Kar Kashh N Janaavai ||
आपस कउ करि कछु न जनावै ॥
ਜੋ ਬੰਦਾ ਆਪਣੇ ਆ ਨੂੰ ਕੁੱਝ ਨਾਂ ਜਾਂਣੇ। ਮੈਂ-ਮੈਂ ਕਰਕੇ, ਆਪ ਉਤੇ ਮਾਂਣ ਨਾਂ ਕਰੇ॥
He is not to call attention to himself in any way.
13043 ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥
Har Har Naam Ridhai Sadh Dhhiaavai ||
हरि हरि नामु रिदै सद धिआवै ॥
ਰੱਬ ਦਾ ਹਰਿ ਹਰੀ ਨਾਂਮ, ਹਰ ਸਮੇਂ ਮਨ ਵਿੱਚ ਯਾਦ ਕਰੀ ਜਾਵੇ॥
He is to meditate constantly within his heart on the Name of the Lord.
13044 ਮਨੁ ਬੇਚੈ ਸਤਿਗੁਰ ਕੈ ਪਾਸਿ ॥
Man Baechai Sathigur Kai Paas ||
मनु बेचै सतिगुर कै पासि ॥
ਆਪਦੀ ਜਾਨ ਸਤਿਗੁਰੁ ਰੱਬ ਅੱਗੇ ਧਰ ਦੇਵੇ। ਜਾਨ-ਮਾਂਣ ਦੇ ਕੇ, ਮੈਂ-ਮੈਂ ਦੂਰ ਕਰਕੇ, ਉਸ ਵੱਟੇ ਸਤਿਗੁਰੁ ਦਾ ਪਿਆਰ ਲੈ ਲਵੇ॥
One who sells his mind to the True Sathigur.
13045 ਤਿਸੁ ਸੇਵਕ ਕੇ ਕਾਰਜ ਰਾਸਿ ॥
This Saevak Kae Kaaraj Raas ||
तिसु सेवक के कारज रासि ॥
ਐਸੇ ਚਾਕਰ, ਭਗਤ ਦੇ ਸਾਰੇ ਕੰਮ ਸਫ਼ਲ ਹੋ ਜਾਂਦੇ ਹਨ॥
That humble servant's affairs are resolved.
13046 ਸੇਵਾ ਕਰਤ ਹੋਇ ਨਿਹਕਾਮੀ ॥
Saevaa Karath Hoe Nihakaamee ||
सेवा करत होइ निहकामी ॥
ਦੁਨੀਆਂ ਤੇ ਰੱਬ ਦੇ ਕੰਮ ਕਰਕੇ, ਮੇਹਨਤ ਨਾਂ ਮੰਗੇ, ਵੱਟੇ ਵਿੱਚ ਕੋਈ ਚੀਜ਼ ਨਾਂ ਮੰਗੇ॥
One who performs selfless service, without thought of reward,
13047 ਤਿਸ ਕਉ ਹੋਤ ਪਰਾਪਤਿ ਸੁਆਮੀ ॥
This Ko Hoth Paraapath Suaamee ||
तिस कउ होत परापति सुआमी ॥
ਉਸ ਨੂੰ ਰੱਬ ਆਪ ਸਹਮਣੇ ਹੋ ਕੇ ਮਿਲਦਾ ਹੈ॥
Shall attain his Lord and Master.
13048 ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥
Apanee Kirapaa Jis Aap Karaee ||
अपनी क्रिपा जिसु आपि करेइ ॥
ਜਿਸ ਉਤੇ ਰੱਬ ਆਪ-ਆਪਦੀ ਮੇਹਰਬਾਨੀ ਕਰਦਾ ਹੈ॥
He Himself grants His Grace;
13049 ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥
Naanak So Saevak Gur Kee Math Laee ||2||
नानक सो सेवकु गुर की मति लेइ ॥२॥
ਐਸਾ ਚਾਕਰ, ਭਗਤ, ਸਤਿਗੁਰ ਨਾਨਕ ਪ੍ਰਭੂ ਜੀ ਦੀ ਬੁੱਧ, ਅੱਕਲ ਲੈਂਦਾ ਹੈ ||2||
Sathigur Nanak, that selfless servant lives the Guru's Teachings. ||2||

Comments

Popular Posts