ਭੰਡੀ ਕਰਨ ਵਾਲੇ ਦਾ ਰੱਬ ਤੋਂ ਵਿਛੋੜਾ ਪਿਆ ਰਹਿੰਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
25/05/2013. 280
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਅੱਤ ਚੁਕੀ ਰੱਖਦਾ ਹੈ। ਹੰਕਾਂਰਿਆ ਹੁੰਦਾ ਹੈ। ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲਾ, ਬੰਦਾ ਇੱਕ ਬਿੰਦ ਵੀ ਸ਼ਾਤ ਨਹੀਂ ਹੋ ਸਕਦਾ। ਬੰਦਾ ਬਹੁਤ ਵੱਡਾ ਜ਼ਾਲਮ ਹੈ। ਪ੍ਰਭੂ ਨੂੰ ਪਿਆਰ ਕਰਨ ਵਾਲੇ ਭਗਤਾਂ ਦੀ ਭੰਡੀ ਕਰਨ ਵਾਲੇ, ਬੰਦੇ ਨੂੰ  ਰੱਬ ਮਾਰ ਮੁੱਕਾ ਦਿੰਦਾ ਹੈ। ਪ੍ਰਭੂ ਨੂੰ ਪਿਆਰ ਕਰਨ ਵਾਲੇ ਭਗਤਾਂ ਦੀ ਭੰਡੀ ਕਰਨ ਵਾਲੇ ਨੂੰ, ਦੁਨੀਆਂ ਦੇ ਰਾਜ-ਭੋਗ ਅੰਨਦ ਨਹੀਂ ਮਿਲਦੇ। ਤਕਲੀਫ਼-ਪੀੜਾ ਤੇ ਗਰੀਬੀ ਵਿੱਚ ਰਹਿੰਦਾ ਹੈ। ਭੰਡੀ ਕਰਨ ਵਾਲੇ ਨੂੰ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਰੱਬ ਤੋਂ ਵਿਛੋੜਾ ਪਿਆ ਰਹਿੰਦਾ ਹੈ। ਪ੍ਰਭੂ ਨੂੰ ਪਿਆਰ ਕਰਨ ਵਾਲੇ ਭਗਤਾਂ ਦੀ ਭੰਡੀ ਕਰਨ ਵਾਲੇ ਵੱਡਾ ਮਾੜਾ ਕੰਮ ਕਰਦੇ ਹਨ। ਆਪ ਲਈ ਮਸੀਬਤਾਂ ਖੜ੍ਹੀਆਂ ਕਰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ, ਭਗਤ ਪ੍ਰਸੰਨ ਹੋ ਜਾਵੇ, ਰੀਝ ਜਾਵੇ, ਉਸ ਦਾ ਵੀ ਦੁਨੀਆਂ ਤੋਂ ਬਚਾ ਹੋ ਜਾਂਦਾ ਹੈ।
ਹਰ ਸਮੇਂ ਮਨ ਵਿੱਚ, ਮਾੜੀ ਸੋਚ ਰੱਖਦਾ ਹੈ। ਚੰਗਾ ਨਹੀਂ ਸੋਚਦਾ। ਪ੍ਰਭੂ ਨੂੰ ਪਿਆਰ ਕਰਨ ਵਾਲੇ ਭਗਤਾਂ ਦੀ ਭੰਡੀ ਕਰਨ ਵਾਲਾ, ਕਿਸੇ ਦਾ ਦੋਸਤ ਨਹੀਂ ਹੁੰਦਾ। ਭੰਡੀ ਕਰਨ ਵਾਲੇ ਨੂੰ ਰੱਬ ਵੱਲੋਂ ਸਜ਼ਾ ਮਿਲਦੀ ਹੈ। ਭਗਤਾਂ ਦੀ ਭੰਡੀ ਕਰਨ ਵਾਲੇ ਕੋਲੋ, ਸਾਰੇ ਲੋਕ ਵੀ ਦੂਰ ਹੋ ਜਾਂਦੇ ਹਨ। ਮੈਂ-ਮੈਂ ਕਰਦਾ ਬਹੁਤ ਭੂਸਰਿਆ ਹੋਇਆ ਹੁੰਦਾ ਹੈ। ਨਾਂ ਕੰਮ ਆਉਣ ਵਾਲੇ ਕੰਮ ਕਰਦਾ ਹੈ। ਜੰਮਦਾ-ਮਰਦਾ ਰਹਿੰਦਾ ਹੈ। ਖੁਸ਼ੀਆਂ ਤੇ ਅੰਨਦਾ ਤੋਂ ਦੂਰ ਹੋ ਜਾਂਦਾ ਹੈ। ਖੁਸ਼ੀਆਂ ਤੇ ਅੰਨਦਾ ਤੋਂ ਦੂਰ ਹੋ ਜਾਂਦਾ ਹੈ। ਭਗਤਾਂ ਦੀ ਭੰਡੀ ਕਰਨ ਵਾਲੇ ਦਾ, ਕੋਈ ਟਿਕਾਣਾਂ ਨਹੀਂ ਹੁੰਦਾ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਚੰਗਾ ਲੱਗੇ, ਤਾਂ ਆਪਦੇ ਨਾਲ ਮਿਲਾ ਲੈਂਦੇ ਹਨ।
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਦਾ, ਹੌਸਲਾ ਤੇ ਅੱਧ ਵਿਚਾਲਿਉ, ਆਪ ਟੁੱਟ ਕੇ ਰਹਿ ਜਾਂਦਾ ਹੈ। ਹਰ ਕੰਮ ਵਿੱਚੋਂ ਰਹਿ ਜਾਂਦਾ ਹੈ। ਕੰਮ ਪੂਰਾ ਨਹੀਂ ਕਰ ਸਕਦੇ। ਭੰਡੀ ਕਰਨ ਵਾਲੇ, ਜੰਗਲਾ ਵਿੱਚ ਭੱਟਕਦਾ ਹੈ। ਖੁਆਰ ਹੋ ਜਾਂਦਾ ਹੈ।  ਅੰਦਰ ਅੱਕਲ ਤੋਂ ਖ਼ਾਲੀ ਹੁੰਦਾ ਹੈ। ਜਿਵੇਂ ਬਗੈਰ ਜਾਨ-ਸਾਹ ਤੋਂ, ਮਰੇ ਬੰਦੇ ਦੀ ਲਾਸ਼ ਹੁੰਦੀ ਹੈ। ਭੰਡੀ ਕਰਨ ਵਾਲੇ ਦਾ, ਕੋਈ ਪਿਛਾ, ਅਸਲ, ਮੂਲ ਨਹੀਂ ਹੁੰਦਾ। ਉਹ ਆਪਦਾ ਬਿਜਿਆ, ਆਪ ਹੀ ਖਾਂਦਾ ਹੈ। ਭਗਤਾਂ ਦੀ ਭੰਡੀ ਕਰਨ ਵਾਲੇ, ਕੋਈ ਹੋਰ ਬੰਦਾ ਨਹੀ ਬਚਾ ਸਕਦਾ। ਸਤਿਗੁਰ ਨਾਨਕ ਪ੍ਰਭ ਜੀ ਦਾ ਹੁਕਮ ਹੋ ਜਾਵੇ, ਚਾਹੇ ਤਾਂ ਵੱਡਿਆਈ ਕਰਾ ਕੇ, ਭਵਜਲ ਤਾਰ ਦਿੰਦੇ ਹਨ।
ਭਗਤਾਂ ਦੀ ਭੰਡੀ ਕਰਨ ਵਾਲੇ, ਇਸ ਤਰਾ ਤੜਫ਼ਦੇ, ਰੋਂਦੇ, ਚੀਕਦੇ ਹਨ। ਜਿਵੇਂ ਪਾਣੀ ਤੋਂ ਬਗੈਰ ਮੱਛੀ ਤੱੜਫ਼ਦੀ ਰਹਿੰਦੀ ਹੈ। ਭੰਡੀ ਕਰਨ ਵਾਲਾ, ਇੰਨਾਂ ਭੁੱਖਾ ਹੁੰਦਾ ਹੈ। ਸਬਰ ਕਰਕੇ, ਰੱਜਦਾ ਨਹੀਂ ਹੈ। ਜਿਵੇਂ ਅੱਗ ਬਾਲਣ ਨਾਲ ਨਹੀਂ ਜਾਂਦੀ। ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਦੁਨੀਆਂ ਤੋਂ ਰਹਿ ਜਾਂਦਾ ਹੈ। ਜਿਵੇ ਤਿਲਾਂ ਦੇ ਖੇਤ ਵਿੱਚ, ਬੂਆੜੁ-ਖ਼ਾਲੀ ਸੁਆਹ ਨਾਲ, ਭਰਿਆ ਸਿੱਟਾ ਖੜ੍ਹਾਂ ਰਹਿੰਦਾ ਹੈ। ਰੱਬੀ ਰਸਤੇ ਤੋਂ ਪਰੇ ਹੱਟ ਜਾਂਦਾ ਹੈ। ਸਾਰਾ ਕੁੱਝ ਝੂਠ ਬੋਲਦਾ ਹੈ। ਬੁਰਾ, ਮਾੜਾ ਬੋਲਣ ਵਾਲੇ ਨੇ, ਆਪਦਾ ਪਿਛਲੇ ਕਰਮਾਂ ਦਾ ਕੀਤਾ ਹੋਇਆ, ਜਨਮ ਤੋਂ ਹੀ ਲਿਖਾਇਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਜੋ ਭਾਂਣਾਂ ਚੰਗਾ ਲੱਗਦਾ ਹੈ। ਉਹੀ ਹੋਣਾਂ ਹੈ।
ਪ੍ਰਭੂ ਨੂੰ ਪਿਆਰ ਕਰਨ ਵਾਲੇ. ਭਗਤਾਂ ਦੀ ਭੰਡੀ ਕਰਨ ਵਾਲੇ ਦਾ, ਮੂੰਹ ਗੰਦਾ ਬੋਲ-ਬੋਲ ਕੇ, ਬਿਗੜ ਕੇ, ਕਰੂਪ ਹੋ ਜਾਂਦਾ ਹੈ। ਮਰਨ ਪਿਛੋਂ, ਰੱਬ ਦੇ ਦਰ ਉਤੇ, ਤਸੀਹੇ-ਸਜ਼ਾ ਮਿਲਦੀ ਹੈ। ਮਰਨ ਪਿਛੋਂ, ਰੱਬ ਦੇ ਦਰ ਉਤੇ, ਤਸੀਹੇ-ਸਜ਼ਾ ਮਿਲਦੀ ਹੈ। ਹਰ ਸਮੇਂ ਡਰੇ ਰਹਿੰਦੇ ਹਨ। ਭਗਤਾਂ ਦੀ ਭੰਡੀ ਕਰਨ ਵਾਲੇ, ਨਾਂ ਜੰਮਦੇ ਹਨ, ਨਾਂ ਮਰਦੇ ਹਨ। ਭੰਡੀ ਕਰਨ ਵਾਲੇ ਦੀ ਆਸ ਪੂਰੀ ਨਹੀਂ ਹੁੰਦੀ। ਉਦਾਸ ਹੋ ਕੇ ਹੀ ਦੁਨੀਆਂ ਤੋਂ ਮਰ ਜਾਂਦਾ ਹੈ।ਭਗਤਾਂ ਦੀ ਭੰਡੀ ਕਰਨ ਵਾਲਾ, ਰੱਜਦਾ ਨਹੀਂ ਹੈ।  ਜੈਸਾ ਉਹ ਚਾਹ ਜਾਂਦਾ ਹੈ। ਵੈਸਾ ਹੀ ਹੋਈ ਜਾਂਦਾ ਹੈ। ਪਿਛਲੇ ਜਨਮਾਂ ਦਾ ਕੀਤਾ ਹੋਇਆ, ਭਰਨਾਂ ਪੈਣਾਂ ਹੈ। ਕੋਈ ਭਾਂਗਾਂ ਨੂੰ, ਲਿਖਤ ਕਾਰ ਨੂੰ, ਮਿਟਾ ਨਹੀਂ ਸਕਦਾ। ਸਤਿਗੁਰ ਨਾਨਕ ਪ੍ਰਭੂ ਸੱਚਾ, ਆਪ ਹੀ ਜਾਂਣਦਾ ਹੈ।
ਸਾਰੇ ਜੀਵ. ਬੰਦੇ ਉਸ ਰੱਬ ਦੇ ਆਪਣੇ-ਆਪ ਦੇ ਹਨ। ਉਸ ਪ੍ਰਮਾਤਮਾਂ ਨੂੰ ਹਰ ਸਮੇਂ ਸਿਰ ਝੁੱਕਾਉਂਦੇ ਰਹੀਏ। ਭਗਵਾਨ ਦੀ ਪ੍ਰਸੰਸਾ ਹਰ ਸਮੇਂ ਚੌਵੀ ਘੰਟੇ ਕਰੀਏ। ਉਸ ਰੱਬ ਨੂੰ ਹਰ ਸਾਹ ਦੇ ਨਾਲ ਯਾਰ ਕਰੀਏ। ਸਾਰਾ ਕੁੱਝ ਦੁਨੀਆਂ ਉਤੇ, ਪ੍ਰਭੂ ਦਾ ਕੀਤਾ ਹੁੰਦਾ ਹੈ। ਜਿਹੋ ਜਿਹਾ ਕਰਨਾਂ ਚਾਹੇ, ਦੁਨੀਆਂ ਉਤੇ, ਉਹੋ ਜਿਹਾ ਜੀ ਹੁੰਦਾ ਹੈ।ਆਪ ਹੀ ਦੁਨੀਆਂ ਬੱਣਾ ਕੇ ਖੇਡਦਾ ਹੈ। ਰੱਬ ਦਾ ਆਪਦਾ ਖੇਡ ਹੈ। ਆਪ ਹੀ ਦੁਨੀਆਂ ਬੱਣਾਉਣ, ਪਾਲਣ, ਚਲਾਉਣ ਵਾਲਾ ਹੈ।  ਹੋਰ ਦੂਜਾ ਕੌਣ, ਸੋਚ ਸਕਦਾ ਹੈ? ਇਹ ਕੰਮ ਕਰ ਸਕਦਾ ਹੈ। ਜਿਸ ਉਤੇ ਪ੍ਰਭੂ ਮੇਹਰਬਾਨੀ ਕਰਦਾ ਹੈ। ਉਸ ਨੂੰ ਆਪਦਾ ਨਾਂਮ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਮੇਹਰਬਾਨੀ ਨਾਲ, ਵੱਡੇ ਕਿਸਮਤ ਵਾਲੇ ਹੋ ਜਾਂਦੇ ਹਨ।

Comments

Popular Posts