ਰੱਬ ਅੱਖ ਝੱਪਕਣ, ਜਿੰਨੇ ਸਮੇਂ ਵਿੱਚ ਦੁਨੀਆਂ ਨਾਸ਼ ਤੇ ਪੈਦਾ ਕਰ ਸਕਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
29/05/2013. 284

ਭਗਵਾਨ ਮਨ ਦੀਆਂ ਇਛਾਂਵਾਂ ਪੂਰੀਆਂ ਕਰਦਾ ਹੈ। ਆਸਰਾ ਲੈਣ ਆਏ ਨੂੰ ਮਦੱਦ ਦਿੰਦਾ ਹੈ। ਜੋ ਪਿਛਲੇ ਜਨਮ ਦਾ ਚੰਗਾ, ਮਾੜਾ ਇੱਕਠਾ ਕੀਤਾ ਹੈ, ਉਹੀ ਮਿਲਣਾਂ ਹੈ। ਰੱਬ ਅੱਖ ਝੱਪਕਣ, ਜਿੰਨੇ ਸਮੇਂ ਵਿੱਚ ਦੁਨੀਆਂ ਨਾਸ਼ ਤੇ ਪੈਦਾ ਕਰ ਸਕਦਾ ਹੈ। ਪ੍ਰਮਾਤਮਾਂ ਦੇ ਰੰਗਾਂ, ਕਰਾਮਾਤਾਂ ਨੂੰ ਕੋਈ ਨਹੀਂ ਜਾਂਣ ਸਕਦਾ। ਜਿਸ ਰੱਬ ਦੇ ਘਰ ਵਿੱਚ, ਹਰ ਸਮੇਂ ਖੁਸ਼ੀਆਂ, ਸੁਖ ਹਨ। ਜਿਸ ਦੇ ਦਰਬਾਰ ਵਿੱਚ ਸਾਰੀਆਂ ਵਸਤੂਆਂ ਹਨ। ਰੱਬ, ਬਾਦਸ਼ਾਹਾਂ ਵਿੱਚ ਬਾਦਸ਼ਾਹਾਂ ਦਾ ਰੂਪ ਧਾਰ ਲੈਂਦਾ ਹੈ। ਜੋ ਜੋਗ ਕਰਦੇ ਹਨ, ਉਨਾਂ ਵਿੱਚ ਪ੍ਰਭੂ ਜੋਗੀ ਦਾ ਰੂਪ ਧਾਰ ਲੈਂਦਾ ਹੈ। ਸਾਧਾਂ, ਸਨਿਆਸੀਆਂ, ਸਰੀਰ ਨੂੰ ਕਸ਼ਟ ਦੇਣ ਵਾਲਿਆ ਲਈ, ਰੱਬ ਤੱਪ ਕਰਨ ਦਾ ਰੂਪ ਧਾਰ ਲੈਂਦਾ ਹੈ। ਪ੍ਰਭੂ ਘਰ ਪਰਿਵਾਰ ਚਲਾਉਣ ਵਾਲਿਆ ਵਿੱਚ ਧੰਨ, ਦੌਲਤ ਦੇ ਲਾਲਚ ਤੇ ਪਿਆਰ ਕਰਨ ਦਾ ਰੂਪ ਧਾਰ ਲੈਂਦਾ ਹੈ॥ ਰੱਬ ਨੂੰ ਭਗਤਾਂ ਨੇ ਯਾਦ ਕਰਕੇ, ਜੱਪ ਕੇ ਅੰਨਦ ਹਾਂਸਲ ਕੀਤਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਰੱਬ ਤੇ ਭਗਤ ਦੇ ਵਿੱਚ ਬਹੁਤ ਗੁਣ, ਗਿਆਨ ਹੈ।

ਰੱਬ ਤੇ ਭਗਤਾਂ ਬਾਰੇ ਅੰਨਦਾਜ਼ਾ ਨਹੀਂ ਲਾ ਸਕਦੇ। ਰੱਬ ਨੂੰ ਲੱਭ-ਲੱਭ ਕੇ, ਸਾਰੇ ਦੇਵਤੇ ਹਾਰ ਗਏ ਹਨ। ਰੱਬ-ਬਾਪ ਦੇ ਜਨਮ ਬਾਰੇ ਦੁਨੀਆਂ-ਪੁੱਤਰ ਨੂੰ ਕੁੱਝ ਪਤਾ ਨਹੀਂ ਹੁੰਦਾ। ਰੱਬ ਨੇ ਸਾਰੀ ਦੁਨੀਆਂ, ਧਾਗੇ ਵਿੱਚ ਪਾ ਕੇ ਗੰਢੀ ਹੋਈ ਹੈ। ਬੰਦਿਆਂ ਨੂੰ ਸੋਚ, ਅੱਕਲ, ਸੂਝ, ਗਿਆਨ, ਸੁਰਤ ਜਿਸ ਰੱਬ ਨੇ ਦਿੱਤੀ ਹੈ। ਉਹੀ ਬੰਦਾ ਚਾਕਰ, ਗੁਲਾਮ ਬੱਣ ਕੇ ਰੱਬ ਦਾ ਨਾਂਮ ਜੱਪਦਾ ਹੈ। ਧੰਨ ਕਮਾਂਉਣ, ਸੰਭਾਲਣ, ਦਾਨ ਕਰਨ ਦੇ ਲਾਲਚਾਂ ਕਰਕੇ, ਬੰਦੇ ਜੰਮਦੇ, ਮਰਦੇ ਹਨ। ਦੁਨੀਆਂ ਉਤੇ ਬਾਰ-ਬਾਰ ਆਉਂਦੇ, ਜਾਂਦੇ ਹਨ। ਗਿਆਨ ਤੇ ਗੁਣ, ਵਿਕਾਂਰਾਂ ਦਾ ਲਾਲਚ ਸਾਰਾ ਕੁੱਝ ਆਪ ਹੀ ਰੱਬ, ਬੰਦਿਆਂ ਰਾਂਹੀਂ ਕਰਦਾਂ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਜਿੰਨਾਂ ਕੁ ਬੰਦੇ ਨੂੰ ਗਿਆਨ ਤੇ ਗੁਣ ਦਿੰਦਾ ਹੈ। ਉਨਾਂ ਕੀ ਪ੍ਰਭੂ ਤੇ ਦੁਨੀਆਂ ਨੂੰ ਬੁੱਝ ਸਕਦਾ ਹੈ।

ਰੱਬ ਦੇ ਸ੍ਰਿਸਟੀ ਵਿੱਚ, ਜੀਵਾਂ, ਬੰਦਿਆਂ, ਬਨਸਪਤੀ ਵਿੱਚ ਬਹੁਤ ਅਕਾਰ, ਰੂਪ ਹਨ। ਬੇਅੰਤ ਤਰਾਂ ਦੇ ਰੰਗਾਂ ਦਾ ਦਿਸਦਾ ਹੈ। ਬੇਅੰਤ ਤਰਾਂ ਨਾਲ ਰੱਬ ਨੇ ਸ੍ਰਿਸਟੀ ਬਣਾਈ ਹੈ। ਇਕੋ ਇਕ ਰੱਬ ਹਰ ਕਾਸੇ ਵਿੱਚ ਹਾਜ਼ਰ ਹੋ ਕੇ, ਸਦਾ ਲਈ ਅਮਰ ਹੈ। ਬੇਅੰਤ ਤਰਾਂ ਦੇ ਕੰਮ, ਕਾਰਨਾਂਮੇ ਰੱਬ ਅੱਖ ਝੱਪਕੇ ਨਾਲ ਕਰ ਦਿੰਦਾ ਹੈ। ਭਗਵਾਨ ਆਪਣੇ ਆਪ ਵਿੱਚ ਪੂਰਾ ਹੈ। ਸਬ ਕੁੱਝ ਕਰ ਸਕਦਾ ਹੈ। ਹਰ ਥਾਂ, ਜ਼ਰੇ-ਜ਼ਰੇ, ਹਰ ਜੀਵ, ਬੰਦਿਆਂ ਵਿੱਚ ਆਪ ਰੱਬ ਬੈਠਾ ਹੈ। ਬੇਅੰਤ ਤਰਾਂ ਦੇ ਨਾਲ ਸ੍ਰਿਸਟੀ ਵਿੱਚ, ਜੀਵਾਂ, ਬੰਦਿਆਂ, ਬਨਸਪਤੀ ਬੱਣਾਈ ਹੈ। ਆਪਦੇ ਕੰਮਾਂ ਦੀ ਪ੍ਰਸੰਸਾ ਬਾਰੇ, ਬਾਰੇ ਰੱਬ ਆਪ ਹੀ ਜਾਂਣ ਸਕਦਾ ਹੈ। ਸਾਰੇ ਸਰੀਰ, ਦੁਨੀਆਂ ਦਾ ਸਾਰਾ ਕੁੱਝ ਰੱਬ ਦਾ ਹੈ। ਸਾਰੇ ਥਾਂ ਰੱਬ ਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ ਯਾਰ, ਚੇਤੇ ਕਰ-ਕਰ ਕੇ ਜਿਉਂਦਾਂ ਹਾਂ।

ਰੱਬ ਦੇ ਨਾਂਮ ਦੇ ਆਸਰੇ, ਸਾਰੇ ਜੀਵ ਪੈਦਾ ਹੋਏ ਤੇ ਜਿਉਂ ਰਹੇ ਹਨ। ਰੱਬ ਦੇ ਨਾਂਮ ਦੇ ਆਸਰੇ, ਸਾਰੀਆਂ ਵਸਤੂਆਂ, ਸ੍ਰਿਸਟੀ ਵਿੱਚ ਥਾਂ-ਥਾਂ ਫੈਲੀਆਂ ਹੋਈਆਂ ਹਨ। ਰੱਬ ਦੇ ਨਾਂਮ ਉਤੇ ਸਿਮ੍ਰਿਤਿ ਬੇਦ ਪੁਰਾਨ ਵਿੱਚ ਲਿਖਿਆ ਹੈ। ਰੱਬ ਦੇ ਨਾਂਮ ਦੇ ਆਸਰੇ, ਮਨ ਦਾ ਖਿਆਲ ਜੋੜਨਾਂ ਸੁਣਨਾਂ ਹੈ। ਰੱਬ ਦੇ ਨਾਂਮ ਦੇ ਸਹਾਰੇ, ਅਕਾਸ਼, ਧਰਤੀਆਂ ਬੱਣੇ, ਖੜ੍ਹੇ ਹਨ। ਰੱਬ ਦੇ ਨਾਂਮ ਦੇ ਸਹਾਰੇ, ਸਾਰੀ ਸ੍ਰਿਸਟੀ ਵਿੱਚ, ਜੀਵਾਂ, ਬੰਦਿਆਂ, ਬਨਸਪਤੀ ਬੱਣੇ ਹਨ। ਰੱਬ ਦੇ ਨਾਂਮ ਦੇ ਸਹਾਰੇ, ਸਾਰੇ ਜਗਤ ਦੇ ਚੌਦਾਂ ਲੋਕ ਬੱਣਾਏ ਹਨ। ਰੱਬ ਦੇ ਨਾਂਮ ਨੂੰ ਕੰਨਾਂ ਨਾਲ ਸੁਣ ਕੇ, ਉਸ ਦੇ ਸਹਾਰੇ ਨਾਲ ਜੀਵਨ ਸਫ਼ਲ ਹੁੰਦਾ ਹੈ। ਦਿਆਲ ਹੋ ਕੇ ਜਿਸ ਨੂੰ ਰੱਬ ਨਾਂਮ ਦਿੰਦਾ ਹੈ। ਆਪਦੇ ਨਾਂਮ ਲਾ ਲੈਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਲਿਖਦੇ ਹਨ। ਉਹ ਬੰਦਾ ਵਿਕਾਂਰਾਂ, ਮਾਂੜੇ ਕੰਮਾਂ ਨੂੰ ਛੱਡ ਕੇ, ਪਵਿੱਤਰ ਹੋ ਜਾਂਦਾ ਹੈ। ਜੀਵਨ ਦੀ ਮੁੱਕਤੀ ਪਾ ਲੈਂਦਾ ਹੈ।

ਭਗਵਾਨ ਹਰ ਸਮੇਂ ਰਹਿੱਣ ਵਾਲਾ ਹੈ। ਸੱਚਾ ਰੱਬ ਹਰ ਥਾਂ ਉਤੇ ਹੈ। ਕੇਵਲ ਸੱਚਾ ਰੱਬ ਹੀ ਦੁਨੀਆਂ ਉਤੇ ਮੰਨਿਆ ਹੋਇਆ ਤਾਕਤਬਾਰ ਹੈ। ਪ੍ਰਭੂ ਦੇ ਕੰਮ ਪਵਿੱਤਰ ਸੂਚੇ ਹਨ। ਉਸ ਦੀ ਰੱਬੀ ਬਾਣੀ ਪਵਿੱਤਰ ਹੈ। ਸੱਚਾ ਰੱਬ ਸਾਰਿਆ ਵਿੱਚ ਹਾਜ਼ਰ ਹੈ। ਸੱਚੇ ਰੱਬ ਦੇ ਕੰਮ ਤੇ ਬੱਣਾਈ ਦੁਨੀਆਂ ਸੱਚੀ ਹੈ ਜਿਸ ਵਿੱਚ ਸੱਚਾ ਰੱਬ ਹੈ। ਸੱਚਾ ਰੱਬ ਮੁਡ, ਸ਼ੁਰੂ ਤੋਂ ਹੈ। ਉਹੀ ਸੱਚਾ ਪੈਦਾ ਹੁੰਦਾ ਹੈ। ਪੈਦਾ ਕਰਦਾ ਹੈ। ਸੱਚੇ ਰੱਬ ਦੇ ਕੰਮ ਪਵਿੱਤਰ ਸੁਧ ਹਨ। ਜਿਸ ਨੂੰ ਤੂੰ ਸਮਝ ਵਿੱਚ ਪਾ ਦਿੰਦਾ ਹੈ। ਉਸ ਨੂੰ ਸੁਖੀ ਕਰ ਦਿੰਦਾ ਹੈ। ਸੱਚੇ ਰੱਬ ਦਾ ਨਾਂਮ ਹਰ ਸਮੇਂ ਅੰਨਦ, ਖੁਸ਼ੀਆਂ ਦੇਣ ਵਾਲਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੋਂ ਇਹ ਪੱਕਾਂ ਜ਼ਕੀਨ ਬੱਣ ਗਿਆ ਹੈ।

ਸੱਚੇ ਰੱਬ ਦੇ ਗੁਣ, ਗਿਆਨ, ਸਿਖਿਆ ਸੱਚੀ ਹੈ। ਸੱਚੇ ਰੱਬ ਦਾ ਨਾਂਮ ਬੰਦੇ ਦੇ ਮਨ ਵਿੱਚ ਹਾਜ਼ਰ ਹੋ ਜਾਂਦਾ ਹੈ। ਸੱਚੇ ਰੱਬ ਦਾ ਪਿਆਰ, ਜੇ ਕੋਈ ਬੰਦਾ ਸਮਝ ਜਾਵੇ। ਸੱਚੇ ਰੱਬ ਦਾ ਨਾਂਮ ਹਰ ਸਮੇਂ ਚੇਤੇ ਕਰਨ ਨਾਲ, ਜੀਵਨ ਦੀ ਮੁੱਕਤੀ ਮਿਲ ਜਾਂਦੀ ਹੈ। ਸੱਚਾ ਰੱਬ ਹੈ। ਉਸ ਦੀ ਬੱਣਿਆ ਸਾਰਾ ਸੱਚਾ ਹੈ। ਆਪਣੇ ਕੰਮਾਂ ਨੂੰ ਆਪ ਹੀ ਆਪਦੀ ਪਹੁੰਚ, ਦੁਨੀਆਂ ਭਰ ਦੇ ਹਿਸਾਬ ਨੂੰ ਆਪ ਹੀ ਜਾਂਣਦਾ ਹੈ। ਜਿਸ ਪ੍ਰਮਾਤਮਾਂ ਦੀ ਦੁਨੀਆਂ ਹੈ। ਉਹ ਆਪ ਹੀ ਰੱਬ ਸੰਭਾਲਣ ਵਾਲਾ ਹੈ। ਹੋਰ ਕਿਸੇ ਨੂੰ ਦੁਨੀਆਂ ਦਾ ਖਿਆਲ ਰੱਖਣ ਵਾਲਾ ਨਾਂ ਸਮਝੀਏ। ਸੱਚੇ ਰੱਬ ਦਾ ਕੋਈ ਮੁੱਲ ਨਹੀਂ ਲਾ ਸਕਦਾ। ਉਹ ਵੱਡਮੁੱਲੇ ਗੁਣਾਂ, ਗਿਆਨ, ਸ਼ਕਤੀਆ ਦਾ ਮਾਲਕ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਭਾਣਾਂ ਵਰਤ ਰਿਹਾ ਹੈ।

Comments

Popular Posts