ਭਾਗ 81 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਸਿਆਣਾਂ ਬੰਦਾ ਕਿਸੇ ਨੂੰ, ਆਪਦੇ ਘਰ ਦੀ ਦੇਹਲੀ ਨਹੀਂ ਟੱਪਣ ਦਿੰਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com




ਗੁਰੀ ਨਾਲ, ਉਸ ਦਾ ਦੋਸਤ ਟਰੱਕ ਡਰਾਇਵਰ ਸੀ। ਉਹ ਉਸ ਨਾਲ ਫੇਸਬੁੱਕ ਉਤੇ ਐਡ ਸੀ। ਉਹ ਤੇ ਗੁਰਜੋਤ ਫੇਸਬੁੱਕ ਉਤੇ ਗੱਲਾਂ ਲਿਖ ਰਿਹੇ ਸਨ। ਉਸ ਨੇ ਲਿਖਿਆ ਸੀ, " ਮੇਰਾ ਆਪਦੀ ਘਰ ਵਾਲੀ ਨਾਲ ਰੌਲਾਂ ਪੈ ਗਿਆ। ਖਾਦੀ ਪੀਤੀ ਵਿੱਚ ਮੈਂ ਉਸ ਦੇ ਚਾਰ ਥੱਪੜ ਮਾਰ ਦਿੱਤੇ ਸਨ। ਉਸ ਨੇ ਪੁਲੀਸ ਸੱਦ ਲਈ ਸੀ। ਹੁਣ ਮੈਂ ਆਪਦੇ ਹੀ ਘਰ ਨਹੀਂ ਜਾ ਸਕਦਾ। ਮੇਰੇ ਕੋਲ ਕੋਈ, ਪਾਉਣ ਲਈ ਕੱਪੜਾ ਨਹੀਂ ਹੈ। ਘਰੋਂ ਕੱਢੇ ਨੂੰ, ਦੋ ਹਫ਼ਤੇ ਹੋ ਗਏ। ਕੰਮ ਦਾ ਵੀ ਬਹੁਤ ਜ਼ੋਰ ਹੈ। ਹੁਣ ਮੈਂ ਟਰਾਂਟੋ ਫਿਰਦਾ ਹਾਂ। " ਗੁਰਜੋਤ ਨੇ ਪੁੱਛਿਆ, " ਤੁਹਾਡੀ ਧਰਮ ਪਤਨੀ ਕਿਥੇ ਰਹਿੰਦੀ ਹੈ? " ਉਸ ਨੇ ਦੱਸਿਆ, " ਉਹ ਵੈਨਕੂਵਰ ਵਿੱਚ ਰਹਿੰਦੀ ਹੈ। " ਗੁਰੀ ਨੇ ਫੇਸਬੁੱਕ ਛੱਡ ਕੇ, ਉਸ ਬੰਦੇ ਨੂੰ ਫੱਟਾ-ਫੱਟ ਫੋਨ ਕਰ ਲਿਆ। ਗੁਰੀ ਨੇ ਕਿਹਾ, " ਮੈਂ ਚਾਰ ਕੁ ਦਿਨ ਵੈਨਕੂਵਰ ਹਾਂ। ਜੇ ਤੂੰ ਕਹੇ, ਮੈਂ ਤੇਰੇ ਕੱਪੜੇ ਘਰੋਂ ਫੜ ਲਿਆਵਾਂ। " ਉਸ ਨੇ ਕਿਹਾ, " ਇਹ ਫੋਨ ਨੰਬਰ ਹੈ, ਫੋਨ ਕਰਕੇ, ਤਾਂ ਮੇਰੇ ਘਰ ਜਾਵੀ। ਉਹ ਬਹੁਤ ਕੱਬੀ ਜ਼ਨਾਨੀ ਹੈ। ਹੋਰ ਨਾਂ, ਤੈਨੂੰ ਵੀ ਪੁਲੀਸ ਸੱਦ ਕੇ ਫੜਵਾ ਦੇਵੇ। ਜੇਲ ਅੰਦਰ ਕਰਾ ਦੇਵੇ। " ਗੁਰੀ ਉਸ ਦੀ ਗੱਲ ਸੁਣ ਕੇ ਹੱਸਿਆ। ਗੁਰੀ ਨੇ ਉਸ ਨੂੰ ਕਿਹਾ, " ਕੋਈ ਗੱਲ ਨਹੀਂ ਹੈ। ਜੇ ਯਾਰੀ ਵਿੱਚ ਅੰਦਰ ਵੀ ਜਾਂਣਾਂ ਪੈ ਗਿਆ। " ਗੁਰਜੋਤ ਨੇ ਕਮਲਜੀਤ ਨਾਲ ਜਾ ਕੇ, ਲੋੜੀਦੇ, ਪੇਪਰਾਂ ਉਤੇ ਘੂਗੀ ਮਾਰ ਦਿੱਤੀ ਸੀ। ਉਦੋਂ ਹੀ, ਉਸ ਨੂੰ ਕਹਿੱਣ ਲੱਗਾ, " ਮੈਂ ਆਪਦੇ ਦੋਸਤ ਨੂੰ ਮਿਲਣਾਂ ਹੈ। ਦੋ ਘੰਟੇ ਉਸ ਨੂੰ ਮਿਲਣਾਂ ਹੈ। ਮੈਨੂੰ ਮਾਲ ਮਿਲ ਗਿਆ ਹੈ। ਮੈਨੂੰ ਟਰੱਕ ਲੈ ਕੇ, ਅੱਜ ਹੀ ਤੁਰਨਾਂ ਪੈਣਾਂ ਹੈ। ਤੂੰ ਹਸਕੀ ਗੈਸ ਸਟੇਸ਼ਨ, ਟਰੱਕ ਕੋਲ ਛੱਡ ਦੇ, ਉਹ ਉਥੇ ਹੀ ਆ ਜਾਵੇਗਾ। "

ਕਮਲਜੀਤ ਨੇ ਗੁਰੀ ਨੂੰ ਟਰੱਕ ਕੋਲ ਛੱਡ ਦਿੱਤਾ ਸੀ। ਗੁਰੀ ਨੇ ਉਥੇ ਆ ਕੇ, ਦੋਸਤ ਟਰੱਕ ਡਰਾਇਵਰ ਦੀ ਪਤਨੀ ਨੂੰ ਫੋਨ ਕਰ ਲਿਆ। ਉਸ ਨੇ, ਫੋਨ ਉਤੇ ਉਸ ਦੀ ਔਰਤ ਨੂੰ ਦੱਸਿਆ, " ਤੇਰੇ ਪਤੀ ਦਾ ਤੇਰੇ ਬਗੈਰ ਜੀਅ ਨਹੀਂ ਲੱਗਦਾ। ਉਸ ਦੀ ਸੇਹਿਤ ਠੀਕ ਨਹੀਂ ਹੈ। ਬਿਚਾਰੇ ਕੋਲ ਕੋਈ ਕੱਪੜਾ ਪਾਉਣ ਨੂੰ ਨਹੀਂ ਹੈ। ਮੈਂ ਵੈਨਕੂਵਰ ਆਇਆਂ ਹੋਇਆਂ ਹਾਂ। ਮੈਂ ਚਾਰ ਕੁ ਦਿਨ ਵੈਨਕੂਵਰ ਹਾਂ। ਸੋਮਵਾਰ ਦੀ ਛੁੱਟੀ ਹੈ। ਚਾਰ ਦਿਨ ਮਾਲ ਨਹੀਂ ਮਿਲਣਾਂ। ਸੜਕ ਉਤੇ ਭੁੱਖੇ ਥਿਆਏ ਖੜ੍ਹੇ ਹਾਂ। " ਉਸ ਔਰਤ ਨੇ ਬਹੁਤ ਨਰਮੀ ਦਿਖਾਈ। ਉਸ ਨੇ ਕਿਹਾ, " ਤੁਹਾਡੇ ਦੋਸਤ ਦਾ ਘਰ ਹੈ। ਇਸ ਨੂੰ ਆਪਦਾ ਹੀ ਘਰ ਸਮਝੋ। ਮੇਰੇ ਤੇ ਮੇਰੇ ਪਤੀ ਵਿੱਚ, ਐਸੀਆਂ ਝੱੜਪਾ ਹੁੰਦੀਆਂ ਰਹਿੰਦੀਆਂ ਹਨ। ਪੀਤੀ ਵਿੱਚ ਉਸ ਨੂੰ, ਜੇਲ ਵਿੱਚ ਬੰਦ ਹੀ ਕਰਾਉਣਾ ਪੈਂਦਾ ਹੈ। ਹੋਰ ਕੋਈ ਇਲਾਜ਼ ਨਹੀਂ ਹੈ। ਨਸ਼ੇ ਵਿੱਚ, ਸਾਰੇ ਘਰ ਦੇ ਭਾਂਡੇ ਤੇ ਮੇਰੀਆਂ ਪਸਲੀਆਂ ਤੋੜ ਦਿੰਦਾ ਹੈ। ਉਹ ਸੋਫ਼ੀ ਬਹੁਤ ਚੰਗਾ ਹੈ। ਸ਼ਰਾਬ ਪੀ ਕੇ, ਜਦੋਂ ਹੋ ਜਾਏ ਸ਼ਰਾਬੀ। ਫਿਰ ਕਰਦਾ ਖ਼ਰਾਬੀ। ਤੁਸੀਂ ਘਰ ਆ ਜਾਵੋ। ਬੈਠ ਕੇ ਗੱਲ ਕਰਦੇ ਹਾਂ। " ਪਿੰਡ ਵਿੱਚ ਕਬੀਲਦਾਰ ਨੂੰ, ਦੋ-ਦੋ ਮੰਡੇ ਬੁੜੀਆਂ ਫੇਰਦੀਆਂ ਹਨ। ਛੜੇ ਨੂੰ ਚਾਰ ਮੰਡੇ ਦਿੰਦੀਆਂ ਹਨ। ਬਿਚਾਰਾ ਦੂਜੇ ਡੰਗ ਵੀ ਖਾ ਲਵੇਗਾ। ਗੁਰੀ ਨੇ ਝੱਟ ਕਿਹਾ, " ਜੀ ਮੈਨੂੰ ਆ ਕੇ. ਇਥੋਂ ਲੈ ਜਾਵੋ। ਮੈਂ ਪਟਰੌਲ ਪੰਪ ਤੇ ਖੜ੍ਹਾ ਹਾਂ। " ਉਸ ਨੇ ਕਿਹਾ, " ਮੈਂ 10 ਮਿੰਟਾ ਵਿੱਚ ਪਹੁੰਚਦੀ ਹਾਂ। " ਉਹ ਔਰਤ ਉਸ ਕੋਲ ਪਹੁੰਚ ਗਈ। ਗੁਰੀ ਝੱਟ ਕਾਰ ਵਿੱਚ ਬੈਠ ਗਿਆ। ਥੋੜੇ ਚਿਰ ਦੀ ਚੁੱਪ ਪਿਛੋ, ਗੁਰੂ ਨੇ, ਗੱਲ ਸ਼ੁਰੂ ਕੀਤੀ। ਉਸ ਨੇ ਕਿਹਾ, " ਤੁਹਾਡਾ ਪਤੀ ਮੇਰਾ ਪੁਰਾਣਾਂ ਫੇਸਬੁੱਕ ਦੋਸਤ ਹੈ। ਉਸ ਨੂੰ ਅਜੇ ਮੈਂ ਮਿਲਿਆ ਨਹੀਂ ਹਾਂ। ਉਸ ਦੀ ਪਤਨੀ ਦੇ ਪਹਿਲਾਂ ਦਰਸ਼ਨ ਹੋ ਗਏ। " ਉਸ ਔਰਤ ਨੇ ਕਿਹਾ, " ਫਿਰ ਤਾਂ ਮੈਂ ਭਾਗਾਂ ਵਾਲੀ ਹਾਂ। ਮੈਂ ਤੁਹਾਡੇ ਦਰਸ਼ਨ ਕਰ ਲਏ। " ਗੁਰੀ ਸੋਚ ਰਿਹਾ ਸੀ। ਭਾਗ, ਤਾਂ ਅਜੇ ਤੇਰੇ, ਮੈਂ ਜਗਾਉਣੇ ਹਨ। ਕਿਆ ਮੇਰੀ ਕਿਸਮਤ ਹੈ। ਰੱਬ ਨੇ, ਮੇਰੇ ਮੂਹਰੇ ਔਰਤਾਂ ਦੀਆਂ ਲਾਈਨਾਂ ਹੀ ਲਾ ਦਿੱਤੀਆਂ। ਕ੍ਰਿਸ਼ਨ ਨੂੰ ਪੇਡੂ ਔਰਤਾਂ ਘੂੰਡ ਕੱਢੇ ਵਾਲੀਆਂ, ਸਾੜੀਆ ਵਾਲੀਆਂ ਮਿਲਦੀਆਂ ਸੀ। ਮੈਨੂੰ ਕਨੇਡੀਅਨ, ਅਮਰੀਕਨ ਬੁਆਏ ਕੱਟ ਵਾਲਾ ਵਾਲੀਆਂ, ਲੱਤਾਂ-ਬਾਂਹਾਂ ਤੋਂ ਨੰਗੀਆਂ ਔਰਤਾਂ ਮਿਲਦੀਆਂ ਹਨ। ਬੱਲੇ ਉਏ ਰੱਬਾ, ਤੇਰੇ ਸਦਕੇ। ਜੱਟ ਝੋਨੇ ਵਾਲੇ ਖੇਤਾਂ ਵਿਚੋਂ ਕੱਢ ਕੇ। ਗੋਰੀਆਂ ਚਿੱਟੀਆਂ ਮੇਮਾਂ ਵਿੱਚ ਕਨੇਡਾ, ਅਮਰੀਕਾ ਘੱਲਤੇ। ਕ੍ਰਿਸ਼ਨ ਭਗਵਾਨ ਜੀ ਇੱਕ ਗੱਲ ਤਾਂ ਤੂੰ ਵੀ ਮੰਨ ਲੈ। ਤੇਰੇ ਨਾਲੋਂ ਮੇਰੀ ਕਿਸਮਤ ਤੇਜ਼ ਹੈ। ਉਸ ਔਰਤ ਨੇ ਪੁੱਛਿਆ, " ਲੱਗਦਾ ਹੈ, ਮੇਰਾ ਸਾਥ, ਤੁਹਾਨੂੰ ਚੰਗਾ ਨਹੀਂ ਲੱਗਾ। ਤੁਸੀਂ ਮੇਰੇ ਨਾਲੋਂ ਗੱਲਾਂ ਕਰਨੋਂ ਹੱਟ ਗਏ। "

ਗੁਰੀ ਦੀ ਸੋਚ ਟੁੱਟ ਗਈ। ਉਸ ਨੇ ਕਿਹਾ," ਮੈਂ ਤਾਂ ਜੀ ਉਹ ਗੋਰੀਆਂ ਵੱਲ ਦੇਖਦਾਂ ਹਾਂ। ਉਹ ਦੋਂਨੇਂ ਭੋਰਾ-ਭੋਰਾ ਸੌਟਸ-ਨੀਕਰਾਂ ਪਾਈ, ਸ਼ੜਕ ਤੇ ਤੁਰੀਆਂ ਜਾਂਦੀਆਂ ਹਨ। ਮੋਟੇ-ਮੋਟੇ, ਚਿੱਟੇ-ਚਿੱਟੇ, ਪੱਟ ਕੱਢੀ ਜਾਂਦੀਆਂ ਹਨ। ਜੇ ਆਂਏ, ਇੰਡੀਆਂ ਵਿੱਚ ਤੁਰੀਆਂ ਜਾਂਦੀਆਂ ਹੋਣ। ਐਸੀਆਂ ਨੂੰ, ਅੱਗਲੇ ਦੁਆਰਾ ਸ਼ੜਕ ਉਤੇ ਤੁਰਨ ਜੋਗੀਆਂ ਨਹੀਂ ਛੱਡਣਗੇ। " ਉਸ ਔਰਤ ਦਾ ਸੱਜਾ ਹੱਥ, ਅਚਾਨਿਕ ਸਟੇਰਿੰਗ ਤੋਂ ਛੁੱਟ ਕੇ, ਗੁਰੀ ਦੇ ਹੱਥ ਉਤੇ ਰੱਖਿਆ ਗਿਆ। ਗੁਰੀ ਨੂੰ ਹੋਰ ਕੀ ਚਾਹੀਦਾ ਸੀ। ਉਹ ਤਾ ਆਪ ਸੋਚ ਰਿਹਾ ਸੀ। ਇਸ ਦੇ ਨੇੜੇ, ਕਿਹੜੇ ਬਹਾਨੇ ਨਾਲ ਹੋਵਾਗਾ? ਗੁਰੀ ਦੀ ਚਾਰ ਦਿਨਾਂ ਦਿਵਾਲੀ ਬੱਣ ਗਈ। ਦੋਸਤ ਦੀ ਪਤਨੀ ਨੇ, ਖੂਬ ਦਾਲ ਵਿੱਚ ਘਿਉ ਪਾ-ਪਾ ਕੇ ਖਿਲਾਇਆ। ਗੁਰੀ ਘਰਵਾਲਾ ਹੀ ਬੱਣਿਆ ਬੈਠਾ ਸੀ। ਆਖਰ ਇਹ ਪਤੀ ਦਾ ਫੇਸਬੁੱਕ ਦੋਸਤ ਹੈ। ਕਿਆ ਦੋਸਤੀ ਹੈ। ਪਤਨੀ ਨੂੰ ਦੋਸਤ ਨਾਲ ਮਿਲਾ ਦਿੱਤੀ। ਆਪ ਮਿਲਿਆ ਨਹੀਂ ਹੈ। ਐਸਾ ਤਾਂ ਨਹੀਂ ਹੈ। ਕੋਈ ਵੀ ਬੰਦਾ ਨਿਆਣਾਂ ਹੁੰਦਾ ਹੈ। ਉਸ ਨੂੰ ਸਮਝ ਨਾਂ ਹੋਵੇ। ਬਈ ਮੈਂ ਆਪਦੀ ਨੌਜਵਾਨ ਪਤਨੀ, ਧੀ, ਭੈਣ ਕੋਲ, ਕਿਸੇ ਮਰਦ ਨੂੰ ਭੇਜ ਰਿਹਾਂ ਹਾਂ। ਕੋਈ ਊਚ-ਨੀਚ ਵੀ ਹੋ ਸਕਦੀ ਹੈ। ਸਿਆਣਾਂ ਬੰਦਾ ਕਿਸੇ ਨੂੰ, ਆਪਦੇ ਘਰ ਦੀ ਦੇਹਲੀ ਨਹੀਂ ਟੱਪਣ ਦਿੰਦਾ। ਚੌਥੇ ਦਿਨ ਗੁਰੀ ਦੋਸਤ ਦੇ ਕੱਪੜੇ ਉਠਾ ਕੇ, ਟਰੱਕ ਕੋਲ ਆ ਗਿਆ। ਗੁਰੀ ਦੋਸਤ ਨੂੰ ਅਜੇ ਤੱਕ ਨਹੀਂ ਮਿਲਿਆ। ਕੱਪੜੇ ਟਰਾਂਟੋ ਪਟਰੌਲ ਪੰਪ ਉਤੇ ਫੜਾ ਦਿੱਤੇ ਸਨ। ਜਿਥੋਂ ਦੋਸਤ ਬਾਅਦ ਵਿੱਚ ਚੱਕ ਲਏ ਸਨ। ਪਰ ਗੁਰੀ ਨੂੰ ਦੋਸਤ ਦੇ ਘਰ ਵੈਨਕੂਵਰ ਵਿੱਚ ਇੱਕ ਹੋਰ ਟਿਕਾਣਾਂ ਮਿਲ ਗਿਆ ਸੀ। ਮੁਫ਼ਤ ਵਿੱਚ ਘਰ, ਔਰਤ ਪੇਟ ਦਾ ਪ੍ਰਬੰਦ ਬੱਣ ਗਿਆ ਸੀ।


Comments

Popular Posts