ਭਾਗ 91 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਔਰਤ ਦੂਜੇ ਦੀ ਸੋਹਣੀ ਲੱਗਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਦੋਸਤੋ ਜੇ ਕਿਸੇ ਦੀ ਕਿਸੇ ਨੇ, ਫੇਸਬੁੱਕ ਬਲੌਕ ਕਰ ਦਿੱਤੀ ਹੈ। ਜਾਹਲੀ ਆਈਡੀ ਬੱਣਾਂ ਕੇ ਆ ਜਾਉ। ਗੁਰਜੋਤ ਵੀ ਐਸੇ ਹੀ ਕਰਦਾ ਹੈ। ਮਹਿਬੂਬ ਬੱਣਾਂ ਲੈਂਦਾ ਹੈ। ਜੇ ਕੋਈ ਸ਼ਰਾਰਤ ਕਰਨੀ ਹੁੰਦੀ ਹੈ। ਤਾਂ ਜਾਹਲੀ ਆਈਡੀ ਤੋਂ ਕਰਦਾ ਹੈ। ਕਈ ਬਾਰ ਬੰਦਾ ਭੁੱਲ ਹੀ ਜਾਂਦਾ ਹੈ। ਕਿ ਮੈਂ ਕਿਹੜੀ ਆਈਡੀ ਦੇਖ ਰਿਹਾਂ ਹਾਂ? ਗੁਰਜੋਤ ਨੂੰ ਪੈਸੇ ਚਾਹੀਦੇ ਸੀ। ਜੇ ਤਾਂ ਇਸ ਦੇ ਆਪਦੇ ਕਮਾਏ ਪੈਸੇ ਹੋਣ, ਫਿਰ ਤਾਂ ਸੋਚ ਕੇ ਖ਼ਰਚਾ ਕਰੇ। 10 ਬੰਦਿਆਂ ਤੋਂ ਪੈਸੇ ਮੰਗੇ ਤੋਂ, ਕੋਈ ਤਾਂ ਖੈਰ ਪਾ ਹੀ ਦਿੰਦਾ ਹੈ। ਨਾਲੇ ਇਜ਼ੀ ਮਨੀ ਇਕੱਠੀ ਹੋ ਜਾਂਦੀ ਹੈ। ਗੁਰਜੋਤ ਨੇ ਅਮਨਪ੍ਰੀਤ ਨੂੰ ਲਿਖ ਕੇ ਭੇਜਿਆ, " ਤੂੰ ਬਹੁਤ ਸੋਹਣੀ ਹੈ। ਉਸ ਨੇ ਲਿਖਿਆ ਮੇਰਾ ਨਾਂਮ ਸੋਹਣੀ ਨਹੀਂ ਹੈ। ਅਮਨਪ੍ਰੀਤ ਹੈ। " ਗੁਰੀ ਨੇ ਲਿਖਿਆ, " ਉਹ ਤਾਂ ਮੈਨੂੰ ਵੀ ਪਤਾ ਹੈ। ਮੈਂ ਸੋਚਿਆ ਤੇਰੀ ਸਿਫ਼ਤ ਕਰ ਦੇਵਾਂ। ਜੇ ਹਜ਼ਾਰ ਕੁ ਡਾਲਰ ਦੇ ਦੇਵੇ। ਮੇਰੇ ਕੱਪੜੇ ਚੋਰੀ ਹੋ ਗਏ ਹਨ। ਮੈਂ ਕੱਪੜੇ ਖ੍ਰੀਦਣੇ ਹਨ। " ਅਮਨਪ੍ਰੀਤ ਨੇ ਲਿਖਿਆ, " ਮੈਂ ਤੈਨੂੰ ਨਹੀਂ ਜਾਂਣਦੀ। ਤੂੰ ਕੌਣ ਹੈ? ਗੁਰਜੋਤ ਬਾਰ-ਬਾਰ ਲਿਖ ਰਿਹਾ ਸੀ। ਮੈਂ ਗੁਰਜੋਤ ਹਾਂ। ਤੂੰ ਮੈਨੂੰ ਕਿਵੇਂ ਭੁੱਲ ਗਈ? ਚੰਗੀ ਭਲੀ ਨਰਸ ਸੀ। ਮਰੀਜ਼ਾ ਦੀ ਮਦੱਦ ਕਰਦੀ-ਕਰਦੀ ਨੇ, ਆਪਦੀ ਦਿਮਾਗੀ ਹਾਲਤ ਖ਼ਰਾਬ ਕਰ ਲਈ ਹੈ। ਜਾਂ ਪੈਸੇ ਦੇਣ ਦੀ ਮਾਰੀ ਮੈਨੂੰ ਪਛਾਨਣ ਤੋਂ ਮੁਕਰੀ ਜਾਂਦੀ ਹੈ। " ਅਮਨਪ੍ਰੀਤ ਨੇ ਲਿਖਿਆ, ਤੂੰ ਮੇਰੇ ਕੰਮ ਬਾਰੇ ਕਿਵੇਂ ਜਾਂਣਦਾਂ ਹੈ? ਇਹ ਤਾਂ ਕਿਸੇ ਨਿੱਕੇ ਨਿਆਣੇ ਦੀ, ਫੋਟੋ ਵਾਲੀ ਫੇਸਬੁੱਕ ਆਈਡੀ ਹੈ। ਨਿੱਕਾ ਬੱਚਾ ਲਾਲ-ਲਾਲ ਬੁੱਲਾਂ ਨਾਲ ਲਿਬੜਿਆ ਪਇਆ ਹੈ। " ਗੁਰੀ ਨੇ ਅੱਖਾਂ ਖੋਲ ਕੇ ਦੇਖਿਆ। ਇਹ ਹਰਜੀਤ ਕੌਰ ਮਾਂਗਟ ਦੀ, ਉਸ ਦੀ ਜਾਹਲੀ ਆਈਡੀ ਸੀ। ਐਸੀਆਂ ਜਾਹਲੀ ਆਈਡੀਆਂ ਗੁਰਜੋਤ ਨੇ, ਉਨਾਂ ਕੁੜੀਆਂ ਲਈ ਬੱਣੀਆਂ ਸਨ। ਜੋ ਇਸ ਦੇ ਸਰੀਰਕ ਧੱਕੇ ਚੜ੍ਹਨ ਤੋਂ ਬਚ ਗਈ ਹਨ। ਇਸੇ ਜਾਹਲੀ ਆਈਡੀ ਉਤੇ ਜਾ ਕੇ, ਗੁਰਜੋਤ ਗੰਦੇ ਸ਼ਬਦਾਂ ਨਾਲ, ਅੱਗਲੀ ਦੀ ਇਹੀ ਤੇਹੀ ਕਰਦਾ ਹੈ। ਗੁਰੀ ਨੇ ਅਮਨਪ੍ਰੀਤ ਨੂੰ ਲਿਖਿਆ, " ਮੇਰੇ ਦੋਸਤ ਦੀ ਫੇਸਬੁੱਕ ਆਈਡੀ ਹੈ। " ਨਰਸ ਨੇ ਇਸ ਦੇ ਦਿਮਾਗ ਦਾ ਇਲਾਜ਼ ਆਪਦੇ ਜਾਂਣੀ ਕਰ ਦਿੱਤਾ ਸੀ।
ਗੁਰੀ ਕੋਲ ਕੋਈ ਕੱਪੜਾ ਨਹੀਂ ਸੀ। ਸਾਰੇ ਹਨੀ ਦੀ ਵਾਸ਼ਰ ਮਸ਼ੀਨ ਵਿੱਚ ਰਹਿ ਗਏ ਸਨ। ਜਦੋਂ ਉਸ ਦਾ ਪਤੀ, ਉਤੋਂ ਦੀ ਆ ਗਿਆ ਸੀ। ਇਹ ਗਿੱਲੇ ਕੱਪੜੇ ਛੱਡ ਕੇ, ਮਸਾਂ ਜਾਨ ਬਚਾ ਕੇ ਭੱਜਿਆ ਸੀ। ਗੁਰਜੋਤ ਹੁਣ ਟਰੱਕ ਲੈ ਕੇ ਐਡਮਿੰਟਨ ਵਿੱਚ ਹੀ ਗਿਆ ਹੋਇਆ ਸੀ। ਗੁਰਜੋਤ, ਅਮਨਪ੍ਰੀਤ ਦੇ ਘਰ ਪਹੁੰਚ ਗਿਆ। ਇਹ ਅੱਗੇ ਵੀ ਅਮਨਪ੍ਰੀਤ ਦੇ ਘਰ ਆਉਂਦਾ ਰਹਿੰਦਾ ਸੀ। ਅਮਨਪ੍ਰੀਤ, ਦੋ ਬੱਚਿਆਂ ਦੀ ਮਾਂ ਨੂੰ, ਐਸ਼ ਕਰਾਂਉਂਦਾ ਹੈ। ਤਾ ਅੱਗਲੀ ਦੇ ਤਾਂ ਭਾਗ ਜਾਗ ਗਏ। ਇੱਕ ਖ਼ਸਮ ਤੋਂ, ਦੋ ਭਲੇ ਹਨ। ਜੇ ਇੱਕ ਕੋਲੇ ਨਾਂ ਹੋਵੇ, ਦੂਜਾ ਸਹੀ। ਤਰਲੇ ਨਹੀਂ ਲੈਣੇ ਪੈਂਦੇ। ਅਮਨਪ੍ਰੀਤ ਰਾਤ ਦੀ ਨਰਸ ਦੀ ਨੌਕਰੀ ਕਰਦੀ ਸੀ। ਉਸ ਦਾ ਪਤੀ ਦਿਨ ਦੀ ਨੌਕਰੀ ਕਰਦਾ ਸੀ। ਇਸ ਤਰਾਂ ਬੱਚਿਆਂ ਦੀ ਵੀ ਦੇਖ-ਭਾਲ ਹੋ ਜਾਂਦੀ ਸੀ।
ਚਾਰ ਮਹੀਨੇ ਵਿਹਲਾ ਹੀ ਰਿਹਾ ਸੀ। ਦਿਨ ਤਾਂ ਕਿਸੇ ਨਾਂ ਕਿਸੇ ਦੇ, ਸਹਾਰੇ ਹੀ ਕੱਟ ਹੁੰਦੇ ਹਨ। ਇੱਕ ਬਾਰ ਦੀ ਗੱਲ ਹੈ। ਮੁੰਡਾ ਸੌਹੁਰੀ ਘਰ, ਆਪਦੀ ਪਤਨੀ ਨੂੰ ਲਿਜਾਂਣ ਵਾਸਤੇ ਆਇਆ ਹੋਇਆ ਸੀ। ਉਸ ਦੀ ਸੱਸ ਆਪਦੀ ਕੁੜੀ, ਅਜੇ ਤੋਰਨ ਨੂੰ ਤਿਆਰ ਨਹੀਂ ਸੀ। ਤੀਆਂ ਦੇ ਦਿਨ ਸਨ। ਸੱਸ ਨੇ ਕਹਿ ਦਿੱਤਾ, " ਕੁੜੀ ਅਜੇ ਨਹੀਂ ਤੋਰਨੀ। ਚਾਰ ਦਿਨਾਂ ਨੂੰ ਆ ਕੇ ਲੈ ਜਾਵੀ। " ਉਸ ਮੁੰਡੇ ਨੇ ਕਿਹਾ, " ਮੇਰਾ ਹੁਣ, ਇਸ ਬਗੈਰ ਨਹੀਂ ਸਰਦਾ। ਰੋਟੀ ਟੁੱਕ ਦਾ ਵੀ ਨਹੀਂ ਸਰਦਾ। ਮੈਂ ਅੱਜ ਇਸ ਨੂੰ ਲੈ ਕੇ ਜਾਊਗਾ। ਜਾਂ ਮੈਨੂੰ ਵੀ ਇਥੇ ਹੀ ਰੱਖ ਲਵੋ। " ਇਕੱਲਾ ਬੰਦਾ ਪਾਗਲ ਹੋ ਜਾਂਦਾ ਹੈ। ਵਿਆਹੇ ਮਰਦ-ਔਰਤ ਨੂੰ, ਇੱਕਲਿਆਂ ਦਿਨ ਗੁਜ਼ਰਾਨਾਂ ਔਖਾ ਹੋ ਜਾਂਦਾ ਹੈ। ਜਿਸ ਦਾ ਤਲਾਕ ਹੋ ਗਿਆ ਹੈ। ਮਰਦ-ਔਰਤ ਦੋਂਨਾਂ ਵਿੱਚੋਂ, ਇੱਕ ਮਰ ਗਿਆ ਹੈ। ਜਿਸ ਚੀਜ਼ ਦੀ ਆਦਤ ਪੈ ਜਾਂਦੀ ਹੈ। ਉਹ ਛੇਤੀ ਕੀਤੇ, ਜਾਂਦੀ ਨਹੀਂ ਹੈ। ਬੰਦਾ ਚੋਰੀ ਛੋਪਰੀ, ਕਿਤੋਂ ਨਾਂ ਕਿਤੋਂ ਦਾਅ ਮਾਰ ਹੀ ਲੈਂਦਾ ਹੈ। ਇਧਰ-ਉਧਰ ਮੂੰਹ ਨਾਂ ਮਾਰੇ, ਇਸੇ ਲਈ, ਉਸ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ।
ਜੋ ਵੱਡਿਆਂ ਘਿਰਾਣਿਆਂ ਦੇ ਲੋਕ, ਵਿਧਵਾ ਔਰਤ ਦਾ ਦੂਜੀ ਬਾਰ, ਵਿਆਹ ਨਹੀਂ ਕਰਦੇ। ਬਹੁਤੀਆਂ ਐਸੀਆਂ ਔਰਤ ਸੌਹੁਰੇ ਘਰ ਹੀ ਹੁੰਦੀਆਂ ਹਨ। ਇਸ ਵਿਧਵਾ ਔਰਤ ਨੂੰ ਆਪਦੀ ਇੱਜ਼ਤ ਸਮਝਦੇ ਹਨ। ਕਿਸੇ ਹੋਰ ਦੇ ਘਰ ਵੱਸਣ ਨਹੀਂ ਦਿੰਦੇ। ਰੱਬ ਹੀ ਜਾਂਣੇ। ਵਿਧਵਾ ਔਰਤ ਸੌਹੁਰੇ ਘਰ ਇੱਜ਼ਤ, ਕਿਵੇਂ ਕੈਸੇ ਸੰਭਾਲਦੀ ਹੈ? ਐਸੀਆਂ ਔਰਤਾਂ ਨੂੰ ਸਹਾਰਾ ਦੇਣ ਲਈ, ਦਿਉਰ ਜੇਠ ਜਰੂਰ ਹੁੰਦਾ ਹੈ। ਜੇ ਵਿਆਹਿਆ ਨਾਂ ਹੋਵੇ, ਕਈ ਤਾਂ ਲੋਕਾ ਦੇ ਸਹਮਣੇ ਚਾਦਰ ਪਾ ਲੈਂਦੇ ਹਨ। ਆਪਦੀ ਜਾਇਦਾਦ ਬੱਣਾਂ ਲੈਂਦੇ ਹਨ। ਬਾਕੀ ਦੇ ਦਾਅ ਮਾਰਦੇ ਹਨ। ਸਿਆਣੇ ਕਹਿੰਦੇ ਹਨ, " ਧੀਆਂ ਘਰ ਨਹੀਂ ਰੱਖੀਆਂ ਜਾਂਦੀਆਂ। ਰਾਜੇ ਰਾਣਿਆਂ ਨੇ, ਧੀਆਂ ਨੂੰ ਨਹੀਂ ਝੱਲਿਆ। ਬਾਦਸ਼ਾਹਾਂ ਨੇ ਐਨਾਂ ਧੰਨ ਦੌਲਤ ਹੁੰਦੇ ਹੋਏ। ਆਪਦੀਆਂ ਧੀਆਂ, ਬੇਗਾਨੇ ਮਰਦਾਂ ਨਾਲ ਤੋਰ ਦਿੱਤੀਆਂ। ਸੀਤਾ ਮਾਤਾ ਵਰਗੀ ਨੇ, ਤਾਂ ਰਾਜੇ ਦੀ ਬੇਟੀ ਹੋ ਕੇ ਵੀ, ਰਾਮ. ਲਛਮੱਣ ਨਾਲ ਬਨਵਾਸ ਕੱਟਿਆ। " ਪਰ ਲੋਕ ਵਿਧਵਾ ਨੂੰ ਸੌਹੁਰੇ ਘਰ ਕਿਵੇਂ ਰੱਖ ਲੈਂਦੇ ਹਨ? ਕੁੱਝ ਤਾ ਦਾਲ ਵਿੱਚ ਕਾਲਾ ਹੁੰਦਾ ਹੈ। ਕੁਆਰੀਆਂ ਕੁੜੀਆਂ ਸਮਾਜ ਵਿੱਚ ਦਿਨ ਨਹੀਂ ਕੱਟ ਸਕਦੀ। ਕਾਂਮਕ, ਸੈਕਸੀ ਸਮਾਜ ਤੋਂ ਡਰਦੀਆਂ, ਵਿਆਹ ਕਰਾ ਲੈਂਦੀਆਂ ਹਨ। ਵਿਧਵਾ ਤੇ ਤਲਾਕ ਸ਼ੁਦਾ ਕੈਸੇ ਜੂਨ ਭੋਗਦੀਆਂ ਹਨ? ਫਿਰ ਉਹੀ ਕਾਂਮਕ, ਸੈਕਸੀ ਸਮਾਜ ਤੋਂ ਡਰ ਨਹੀਂ ਲੱਗਦਾ। ਜਾ ਸਮਝੋਤਾ ਕਰਦੀਆਂ ਹੋਣੀਆਂ ਹਨ। ਜੀਵਨ ਇਸੇ ਤਰਾ ਲੰਘਾਉਣਾਂ ਪੈਣਾਂ ਹੈ। ਸੰਗ ਖੁੱਲ ਜਾਂਦੀ ਹੋਣੀ ਹੈ। ਪਤਾ ਲੱਗ ਜਾਂਦਾ ਹੋਣਾਂ ਹੈ। ਮਰਦ-ਔਰਤ ਦਾ ਤਾਲ-ਮੇਲ, ਇਸੇ ਤਰਾਂ ਬੱਣਿਆਂ ਰਹਿੱਣਾਂ ਚਾਹੀਦਾ ਹੈ। ਗੁਰਜੋਤ ਬਗੈਰ ਕਿਸੇ ਦੇ ਪਤੀ, ਪੁੱਤ, ਪਿਉ, ਭਰਾ ਦੇ ਡਰ ਤੋਂ, ਔਰਤ ਨੂੰ ਅਜ਼ਾਦ ਬੱਣਾਂ ਰਿਹਾ ਹੈ। ਇਸ ਦਾ ਇਲਾਜ਼ ਕੋਈ ਨਹੀਂ ਹੋ ਸਕਦਾ। ਜਿੰਨਾਂ ਚਿਰ ਔਰਤਾਂ ਆਪ ਗੁਰੀ ਵਰਗਿਆਂ ਨੂੰ, ਆਪਦਾ ਜਿਸਮ ਦਿੰਦੀਆਂ ਰਹਿੱਣਗੀਆਂ। ਇਹ ਦੁਨੀਆਂ ਉਤੇ ਸ਼ੁਰੂ ਤੋਂ ਹੁੰਦਾ ਆਇਆ ਹੈ। ਮਰਦ-ਔਰਤ ਦੇ ਰਿਸ਼ਤਿਆਂ ਵਿੱਚ, ਘਾਲਾ-ਮਾਲਾ ਹੁੰਦਾ ਰਹੇਗਾ। ਹਰ ਇੱਕ ਨੂੰ ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਲੱਗਦਾ ਹੈ। ਪੁੱਤਰ ਅਪਦਾ, ਔਰਤ ਦੂਜੇ ਦੀ ਸੋਹਣੀ ਲੱਗਦੀ ਹੈ। ਉਵੇਂ ਹੀ ਔਰਤਾਂ ਵੀ ਘੱਟ ਨਹੀਂ ਹਨ। ਮਾਰੀ ਚਲੋ ਹੱਥ ਪੱਲਾ, ਜਿਥੇ ਵਜਦਾ ਹੈ। ਰੱਬ ਨੇ, ਜਿੰਨਾਂ ਚਿਰ ਢੱਕੀ ਹੋਈ ਹੈ। ਯਾਰੀ ਵਿੱਚ, ਕੁੱਝ ਚਿਰ ਸੁਆਦ ਲੈ ਕੇ, ਜੁੱਤੀਆਂ ਖਾਂਣ ਤੋਂ ਬਗੈਰ, ਹੋਰ ਕੁੱਝ ਹੱਥ ਨਹੀਂ ਲੱਗਦਾ।
ਬੁੱਢੇ ਝੱਟ ਦੂਜਾ ਵਿਆਹ ਕਰਾ ਲੈਂਦੇ ਹਨ। ਉਹ ਜ਼ਨਾਨੀ ਬਗੈਰ ਬੁੱਢਾਪਾ ਨਹੀਂ ਕੱਟਦੇ। ਭਾਵੇਂ ਸਰੀਰ ਉਦਾਂ ਹੀ ਲੁੱਟਕਦਾ ਫਿਰੇ। ਮਰਦਾਨਗੀ ਵਿੱਚ ਵੀ ਦਮ ਨਾਂ ਹੋਵੇ। ਪਰ ਜ਼ਨਾਨੀਆਂ ਨਾਲ, ਪੰਗੇ ਲੈਣੋਂ ਨਹੀਂ ਹੱਟਦੇ। ਫਿਰ ਕਹਿੰਦੇ ਹਨ। ਮਰਦਾ ਨੂੰ ਹੀ ਦਿਲ ਦੇ ਦੌਰੇ ਪੈਂਦੇ ਹਨ। ਜਦੋਂ ਰੇਲ ਦਾ ਇੰਜ਼ਣ ਪੁਰਾਣਾਂ ਹੋਵੇ, ਡੱਬਿਆਂ ਨੇ ਤਾਂ ਓਵਰ ਟੇਕ ਕਰਨਾਂ ਹੀ ਹੈ। ਭਾਵੇਂ ਪਹਿਲੀ ਬਾਰ ਹੱਥ ਲਾਉਣ ਲੱਗੇ ਨੂੰ, ਧੱਕਾ ਦੇ ਕੇ ਸਿੱਟ ਕੇ ਮਾਰ ਦੇਵੇ। 20 ਸਾਲਾਂ ਦੀਆਂ, ਕੁੜੀਆਂ ਇਸ ਲਈ, ਐਸੇ ਬੁੱਢੇ ਨਾਲ ਵਿਆਹ, ਤਾਂ ਕਰਾਉਂਦੀਆਂ ਹਨ। ਇੱਕ ਤਾਂ ਇੰਨਕਮ ਦੂਜਾ ਦਿਨ ਕੰਮ ਰਹਿੰਦੇ ਹੁੰਦੇ ਹਨ। ਪ੍ਰਾਪਟੀ ਦੀ ਮਾਲਕ ਅੱਗਲੀ ਨੇ, ਦਿਨਾਂ ਵਿੱਚ ਦੀ ਬੱਣ ਜਾਂਣਾ ਹੁੰਦਾ ਹੈ। ਯਾਂਰ ਤਾ ਗੁਰਜੋਤ ਵਰਗਾ ਜੇਬ ਵਿੱਚ ਹੁੰਦਾ ਹੈ। ਜਦੋਂ ਹੀ ਬੁੱਢਾ ਸੁੱਤਾ, ਯਾਰ ਕੰਧ ਟੱਪ ਕੇ ਅੰਦਰ। ਅੱਜ ਕੱਲ ਤਾਂ ਚਾਬੀ ਲਾ ਕੇ, ਅੱਗਲਾ ਹਿੱਕ ਠੋਕ ਕੇ ਆਉਂਦਾ ਹੈ। ਬੁੱਢੇ ਦੇ ਬਰਾਬਰ, ਆਪਦੀ ਜਵਾਨੀ ਦਿਖਾਉਣ ਲਈ ਆਉਂਦਾ ਹੈ। ਨਾਲੇ ਜਾਇਦਾਦ ਦਿਸਦੀ ਹੁੰਦੀ ਹੈ। ਚਾਹੇ ਹੋਰ ਚਾਰ ਖ਼ਸਮ ਕਰਕੇ, ਦੇ ਦੇਵੇ। ਗੁਰਜੋਤ ਤਾਂ 30 ਸਾਲਾਂ ਦਾ ਜਵਾਨ ਹੈ। ਜਵਾਨ ਮਰਦ, ਹਰ ਔਰਤ ਚਹੁੰਦੀ ਹੈ। ਗੁਰਜੋਤ ਨੇ ਅਮਨਪ੍ਰੀਤ ਨੂੰ ਕਿਹਾ, " ਮੈਂ ਬਿਲਕੁਲ ਨੰਗ ਹੋ ਗਿਆਂ ਹਾਂ। ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਅਜੇ ਤੱਨਖਾਹ ਮਿਲਣ ਵਿੱਚ ਦੋ ਹਫ਼ਤੇ ਪਏ ਹਨ। ਮੈਨੂੰ ਹਜ਼ਾਰ ਕੁ ਡਾਲਰ ਦੇਦੇ। ਮੇਰੇ ਕੱਪੜੇ ਚੋਰੀ ਹੋ ਗਏ ਹਨ। ਮੈਂ ਕੱਪੜੇ ਖ੍ਰੀਦਣੇ ਹਨ। " ਅਮਨਪ੍ਰੀਤ ਨੇ ਕਿਹਾ, " ਹਰ ਬਾਰ ਤੂੰ ਪੈਸੇ ਲੈ ਜਾਂਦਾਂ ਹੈ। ਇਸ ਬਾਰ ਮੈਂ ਪੈਸੇ ਨਹੀਂ ਦੇਣੇ। " ਗੁਰੀ ਨੇ ਕਿਹਾ, " ਜੇ ਤੇਰੇ ਕੋਲ ਡਾਲਰ ਨਹੀਂ ਹਨ। ਮੈਂ ਅੱਜ ਤੇਰੇ ਘਰੋਂ ਨਹੀਂ ਜਾਂਣਾਂ। ਤੇਰੇ ਪਤੀ ਨੂੰ ਸਾਰਾ ਕੁੱਝ ਦੱਸ ਦੇਣਾਂ ਹੈ। ਜੋ-ਜੋ ਵੀ ਤੂੰ ਮੇਰੇ ਨਾਲ ਕਰਦੀ ਹੈ। "

Comments
Post a Comment