ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੭੮ Page 278 of 1430
12512 ਕਬਹੂ ਸਾਧਸੰਗਤਿ ਇਹੁ ਪਾਵੈ



Kabehoo Saadhhasangath Eihu Paavai ||

कबहू साधसंगति इहु पावै



ਕਦੇ ਰੱਬ ਦੇ ਪਿਆਰੇ ਭਗਤਾਂ ਵਿੱਚ ਬੈਠ ਕੇ, ਰੱਬ ਦੇ ਸੋਹਲੇ ਗਾਉਂਦਾ ਹੈ॥

Sometimes, this being attains the Company of the Holy.

12513 ਉਸੁ ਅਸਥਾਨ ਤੇ ਬਹੁਰਿ ਆਵੈ



Ous Asathhaan Thae Bahur N Aavai ||

उसु असथान ते बहुरि आवै



ਉਹ ਜਗਾ ਉਤੇ ਮੁੜ ਕੇ ਨਹੀਂ ਆਉਂਦਾ॥

From that place, he does not have to come back again.

12514 ਅੰਤਰਿ ਹੋਇ ਗਿਆਨ ਪਰਗਾਸੁ



Anthar Hoe Giaan Paragaas ||

अंतरि होइ गिआन परगासु



ਮਨ ਦੇ ਰੱਬੀ ਗੁਣ, ਅੱਕਲ ਆ ਜਾਂਦੀ ਹੈ॥

The light of spiritual wisdom dawns within.

12515 ਉਸੁ ਅਸਥਾਨ ਕਾ ਨਹੀ ਬਿਨਾਸੁ



Ous Asathhaan Kaa Nehee Binaas ||

उसु असथान का नही बिनासु



ਉਹ ਮਨ ਕਦੇ ਵੀ ਨਾਸ਼ ਨਹੀਂ ਹੁੰਦਾ, ਕਦੇ ਵੀ ਵਿਕਾਰ ਕੰਮਾਂ ਵਿੱਚ ਨਹੀਂ ਫਸਦਾ॥

That place does not perish.

12516 ਮਨ ਤਨ ਨਾਮਿ ਰਤੇ ਇਕ ਰੰਗਿ



Man Than Naam Rathae Eik Rang ||

मन तन नामि रते इक रंगि



ਉਸ ਦੇ ਸਰੀਰ ਤੇ ਜਿੰਦ-ਜਾਨ ਰੱਬ ਦੇ ਪਿਆਰ, ਪ੍ਰੇਮ ਵਿੱਚ ਮਿਲ ਗਏ ਹਨ॥

The mind and body are imbued with the Love of the Naam, the Name of the One Lord.

12517 ਸਦਾ ਬਸਹਿ ਪਾਰਬ੍ਰਹਮ ਕੈ ਸੰਗਿ



Sadhaa Basehi Paarabreham Kai Sang ||

सदा बसहि पारब्रहम कै संगि



ਹਰ ਸਮੇਂ ਦੁਨੀਆਂ ਬਣਾਉਣ ਵਾਲੇ, ਸ਼ਕਤੀ ਸ਼ਾਲੀ ਗਿਆਨ ਵਾਲੇ, ਭਗਵਾਨ ਕੋਲ ਰਹਿੰਦੇ ਹਨ॥

He dwells forever with the Supreme Lord God.

12518 ਜਿਉ ਜਲ ਮਹਿ ਜਲੁ ਆਇ ਖਟਾਨਾ



Jio Jal Mehi Jal Aae Khattaanaa ||

जिउ जल महि जलु आइ खटाना



ਜਿਵੇਂ ਪਾਣੀ ਵਿੱਚ ਪਾਣੀ ਰਲ ਕੇ, ਇਕੋ ਜਿਹਾ ਲੱਗਦਾ ਹੈ॥

As water comes to blend with water,

12519 ਤਿਉ ਜੋਤੀ ਸੰਗਿ ਜੋਤਿ ਸਮਾਨਾ



Thio Jothee Sang Joth Samaanaa ||

तिउ जोती संगि जोति समाना



ਉਵੇਂ ਹੀ ਰੱਬ ਦੀ ਜੋਤ ਨਾਲ ਮਨ ਦੀ ਜੋਤ ਮਿਲ ਜਾਂਦੀ ਹੈ। ਰੱਬ ਤੇ ਭਗਤ ਇੱਕ-ਮਿੱਕ ਹੋ ਜਾਂਦੇ ਹਨ।

His light blends into the Light.

12520 ਮਿਟਿ ਗਏ ਗਵਨ ਪਾਏ ਬਿਸ੍ਰਾਮ



Mitt Geae Gavan Paaeae Bisraam ||

मिटि गए गवन पाए बिस्राम



ਜਨਮ, ਮਰਨ, ਵਿਕਾਰ ਕੰਮ, ਸਾਰੀਆਂ ਭੱਟਕਣਾਂ ਮੁੱਕ ਜਾਂਦੀਆਂ ਹਨ। ਮਨ ਸ਼ਾਂਤ ਹੋ ਕੇ ਟਿੱਕ ਜਾਂਦਾ ਹੈ॥

Reincarnation is ended, and eternal peace is found.

12521 ਨਾਨਕ ਪ੍ਰਭ ਕੈ ਸਦ ਕੁਰਬਾਨ ੮॥੧੧॥



Naanak Prabh Kai Sadh Kurabaan ||8||11||

नानक प्रभ कै सद कुरबान ॥८॥११॥


ਸਤਿਗੁਰ ਨਾਨਕ ਪ੍ਰਭੂ ਜੀ ਤੋਂ ਹਰ ਸਮੇਂ ਜਾਨ ਵਾਰਦੇ ਹਾਂ ||8||11||

Sathigur Nanak is forever a sacrifice to God. ||8||11||

12522 ਸਲੋਕੁ
Salok ||

सलोकु

ਸਲੋਕੁ

Shalok

12523 ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ



Sukhee Basai Masakeeneeaa Aap Nivaar Thalae ||

सुखी बसै मसकीनीआ आपु निवारि तले



ਸਾਊ, ਗਰੀਬ, ਸਰੀਫ਼ ਸੁਭਾਉ ਦਾ ਬੰਦਾ, ਅੰਨਦ ਵਿੱਚ ਰਹਿੰਦਾ ਹੈ। ਆਪ ਨੀਵਾਂ ਹੋ ਕੇ, ਜੀਵਨ ਵਿੱਚ ਬਿਚਰਦਾ ਹੈ॥

The humble beings abide in peace; subduing egotism, they are meek.

12524 ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ੧॥



Baddae Baddae Ahankaareeaa Naanak Garab Galae ||1||

बडे बडे अहंकारीआ नानक गरबि गले ॥१॥


ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਵੱਡੇ-ਵੱਡੇ ਹੰਕਾਂਰੀ ਬੰਦੇ, ਹੰਕਾਂਰ ਵਿੱਚ ਗਲ਼ ਜਾਂਦੇ ਹਨ ||1||

Sathigur The very proud and arrogant persons, O Nanak, are consumed by their own pride. ||1||

12525 ਅਸਟਪਦੀ
Asattapadhee ||

असटपदी

ਅਸਟਪਦੀ

Ashtapadee

12526 ਜਿਸ ਕੈ ਅੰਤਰਿ ਰਾਜ ਅਭਿਮਾਨੁ



Jis Kai Anthar Raaj Abhimaan ||

जिस कै अंतरि राज अभिमानु



ਜਿਸ ਦੇ ਹਿਰਦੇ ਵਿੱਚ ਰਾਜ ਦਾ ਹੰਕਾਰ ਹੈ॥

One who has the pride of power within,

12527 ਸੋ ਨਰਕਪਾਤੀ ਹੋਵਤ ਸੁਆਨੁ



So Narakapaathee Hovath Suaan ||

सो नरकपाती होवत सुआनु



ਸੁਆਨੁ-ਕੁੱਤਾ, ਐਸਾ ਰਾਜਾ ਹੰਕਾਰੀ ਨਰਕਾਂ ਵਿੱਚ ਰਹਿੱਣ ਦਿ ਸਜ਼ਾ ਭੋਗਦਾ ਹੈ॥

Shall dwell in hell, and become a dog.

12528 ਜੋ ਜਾਨੈ ਮੈ ਜੋਬਨਵੰਤੁ



Jo Jaanai Mai Jobanavanth ||

जो जानै मै जोबनवंतु



ਜੋ ਆਪਣੇ ਆਪ ਨੂੰ ਜਵਾਨ-ਸੋਹਣਾਂ ਸਮਝਦਾ ਹੈ॥

One who deems himself to have the beauty of youth,

12529 ਸੋ ਹੋਵਤ ਬਿਸਟਾ ਕਾ ਜੰਤੁ



So Hovath Bisattaa Kaa Janth ||

सो होवत बिसटा का जंतु



ਬਿਸਟਾ-ਗੰਦਗੀ ਦੇ ਕੀੜੇ ਵਾਂਗ, ਉਹ ਗੰਦਗੀ ਵਿੱਚ ਪਿਆ ਰਹਿੰਦਾ ਹੈ॥

Shall become a maggot in manure.

12530 ਆਪਸ ਕਉ ਕਰਮਵੰਤੁ ਕਹਾਵੈ



Aapas Ko Karamavanth Kehaavai ||

आपस कउ करमवंतु कहावै



ਆਪ ਨੂੰ ਭਾਗਾਂ ਵਾਲਾ ਕਹਾਉਂਦਾ ਹੈ॥

One who claims to act virtuously,

12531 ਜਨਮਿ ਮਰੈ ਬਹੁ ਜੋਨਿ ਭ੍ਰਮਾਵੈ



Janam Marai Bahu Jon Bhramaavai ||

जनमि मरै बहु जोनि भ्रमावै



ਉਹ ਜੰਮਦਾ-ਮਰਦਾ ਹੈ। ਗਰਭ ਵਿੱਚ ਬਾਰ-ਬਾਰ, ਜੂਨਾਂ ਭੋਗਦਾ ਫਿਰਦਾ ਹੈ॥

Shall live and die, wandering through countless reincarnations.

12532 ਧਨ ਭੂਮਿ ਕਾ ਜੋ ਕਰੈ ਗੁਮਾਨੁ



Dhhan Bhoom Kaa Jo Karai Gumaan ||

धन भूमि का जो करै गुमानु



ਜੋ ਦੌਲਤ, ਜ਼ਮੀਨਾਂ ਦਾ ਮਾਂਣ ਕਰਦਾ ਹੈ॥

One who takes pride in wealth and lands

12533 ਸੋ ਮੂਰਖੁ ਅੰਧਾ ਅਗਿਆਨੁ



So Moorakh Andhhaa Agiaan ||

सो मूरखु अंधा अगिआनु



ਉਹ ਬੇਸਮਝ ਵਿਕਾਰਾਂ ਦੇ ਹਨੇਰ ਗਿਆਨ ਤੋਂ ਬਗੈਰ ਹੈ॥

Is a fool, blind and ignorant.

12534 ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ



Kar Kirapaa Jis Kai Hiradhai Gareebee Basaavai ||

करि किरपा जिस कै हिरदै गरीबी बसावै



ਮੇਰਬਾਨੀ ਕਰਕੇ, ਰੱਬ ਜਿਸ ਬੰਦਾ ਦੇ ਮਨ ਵਿੱਚ ਸਾਊ, ਗਰੀਬ, ਸਰੀਫ਼ ਦਾ ਸੁਭਾਉ ਬੱਣਾਂ ਦਿੰਦਾ ਹੈ॥

One whose heart is mercifully blessed with abiding humility,

12535 ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ੧॥



Naanak Eehaa Mukath Aagai Sukh Paavai ||1||

नानक ईहा मुकतु आगै सुखु पावै ॥१॥


ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਉਹ ਇਸ ਦੁਨੀਆਂ ਤੋਂ ਬਚ ਕੇ, ਰੱਬ ਨਾਲ ਮਿਲ ਕੇ, ਅੱਗੇ ਦਰਗਾਹ ਵਿੱਚ ਅੰਨਦ ਮਾਂਣਦਾ ਹੈ ||1||


Sathigur Nanak, is liberated here, and obtains peace hereafter. ||1||
12536 ਧਨਵੰਤਾ ਹੋਇ ਕਰਿ ਗਰਬਾਵੈ
Dhhanavanthaa Hoe Kar Garabaavai ||

धनवंता होइ करि गरबावै



ਬੰਦਾ ਦੌਲਤ, ਜ਼ਮੀਨਾਂ ਦਾ ਮਾਂਣ, ਹੰਕਾਂਰ ਕਰਦਾ ਹੈ॥

One who becomes wealthy and takes pride in it

12537 ਤ੍ਰਿਣ ਸਮਾਨਿ ਕਛੁ ਸੰਗਿ ਜਾਵੈ



Thrin Samaan Kashh Sang N Jaavai ||

त्रिण समानि कछु संगि जावै



ਮਰਨ ਵੇਲੇ ਇੱਕ ਤਿਲ ਜਿੰਨੀ ਵਸਤੂ ਵੀ ਨਾਲ ਨਹੀਂ ਜਾਂਦੀ॥

Not even a piece of straw shall go along with him.

12538 ਬਹੁ ਲਸਕਰ ਮਾਨੁਖ ਊਪਰਿ ਕਰੇ ਆਸ



Bahu Lasakar Maanukh Oopar Karae Aas ||

बहु लसकर मानुख ऊपरि करे आस



ਬੰਦਾ ਬਹੁਤੇ ਹੱਥਿਆਰਾਂ, ਸੈਨਾਂ, ਬੰਦਿਆਂ ਉਤੇ, ਉਮੀਦਾਂ ਲਾਈ ਬੈਠਾ ਹੈ॥

He may place his hopes on a large army of men,

12539 ਪਲ ਭੀਤਰਿ ਤਾ ਕਾ ਹੋਇ ਬਿਨਾਸ



Pal Bheethar Thaa Kaa Hoe Binaas ||

पल भीतरि ता का होइ बिनास



ਨਿਮਖ, ਭੋਰਾ ਸਮੇਂ ਵਿੱਚ ਸਬ ਖ਼ਤਮ ਹੋ ਜਾਂਦਾ ਹੈ॥

But he shall vanish in an instant.

12540 ਸਭ ਤੇ ਆਪ ਜਾਨੈ ਬਲਵੰਤੁ



Sabh Thae Aap Jaanai Balavanth ||

सभ ते आप जानै बलवंतु



ਬੰਦਾ ਸਾਰਿਆਂ ਤੋਂ ਆਪ ਨੂੰ ਤਾਕਤ ਵਾਲਾ ਸਮਝਦਾ ਹੈ॥

One who deems himself to be the strongest of all,

12541 ਖਿਨ ਮਹਿ ਹੋਇ ਜਾਇ ਭਸਮੰਤੁ



Khin Mehi Hoe Jaae Bhasamanth ||

खिन महि होइ जाइ भसमंतु



ਬਿੰਦ ਵਿੱਚ ਸੁਆਹ ਵਿੱਚ, ਮਿੱਟੀ ਵਿੱਚ ਜਾਂਣਾਂ ਹੈ॥

In an instant, shall be reduced to ashes.

12542 ਕਿਸੈ ਬਦੈ ਆਪਿ ਅਹੰਕਾਰੀ



Kisai N Badhai Aap Ahankaaree ||

किसै बदै आपि अहंकारी



ਕਿਸੇ ਦੀ ਪ੍ਰਵਾਹ ਨਹੀਂ ਕਰਦਾ, ਹੰਕਾਰੀ ਹੋ ਜਾਂਦਾ ਹੈ॥

One who thinks of no one else except his own prideful self

12543 ਧਰਮ ਰਾਇ ਤਿਸੁ ਕਰੇ ਖੁਆਰੀ



Dhharam Raae This Karae Khuaaree ||

धरम राइ तिसु करे खुआरी



ਧਰਮ ਰਾਜ, ਹੰਕਾਰੀ ਬੰਦੇ ਤੋਂ ਸਾਰੇ ਹਿਸਾਬ ਲੈਂਦਾ ਹੈ। ਤਸੀਹੇ ਦੇ ਕੇ, ਬਹੁਤ ਤੰਗ ਕਰਦਾ ਹੈ॥

The Righteous Judge of Dharma shall expose his disgrace.

12544 ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ



Gur Prasaadh Jaa Kaa Mittai Abhimaan ||

गुर प्रसादि जा का मिटै अभिमानु


ਸਤਿਗੁਰ ਜੀ ਦੀ ਕਿਰਪਾ ਨਾਲ ਹੰਕਾਰ ਮੁੱਕ ਜਾਂਦਾ ਹੈ॥
One who, by Sathigur's Grace, eliminates his ego,

12545 ਸੋ ਜਨੁ ਨਾਨਕ ਦਰਗਹ ਪਰਵਾਨੁ ੨॥



So Jan Naanak Dharageh Paravaan ||2||

सो जनु नानक दरगह परवानु ॥२॥


ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਉਹ ਬੰਦਾ ਰੱਬ ਦੇ ਦਰਘਰ ਵਿੱਚ ਕਬੂਲ ਹੈ ||2||

Sathigur Nanak, becomes acceptable in the Court of the God. ||2||

12546 ਕੋਟਿ ਕਰਮ ਕਰੈ ਹਉ ਧਾਰੇ
Kott Karam Karai Ho Dhhaarae ||

कोटि करम करै हउ धारे



ਕਰੋੜਾ ਧਰਮਿਕ ਕੰਮ ਕਰੇ, ਨਾਲੇ ਹੰਕਾਂਰ ਕਰੇ॥

If someone does millions of good deeds, while acting in ego,

12547 ਸ੍ਰਮੁ ਪਾਵੈ ਸਗਲੇ ਬਿਰਥਾਰੇ



Sram Paavai Sagalae Birathhaarae ||

स्रमु पावै सगले बिरथारे


ਐਸੇ ਕੰਮਾਂ ਨਾਲ, ਸ੍ਰਮੁ-ਥਕੇਵਾਂ ਹੁੰਦਾ ਹੈ। ਸਾਰੇ ਕਰਮ ਬੇਕਾਰ ਜਾਂਦਾ ਹਨ॥
He shall incur only trouble; all this is in vain.

12548 ਅਨਿਕ ਤਪਸਿਆ ਕਰੇ ਅਹੰਕਾਰ



Anik Thapasiaa Karae Ahankaar ||

अनिक तपसिआ करे अहंकार



ਅਨੇਕਾ ਤਰਾ ਦੇ ਸਰੀਰ ਨੂੰ ਕਸ਼ਟ ਦੇ ਕੇ, ਸਮਾਧੀਆਂ ਲਗਾ ਕੇ, ਨਾਲੇ ਹੰਕਾਂਰ ਕਰਦੇ ਹਨ॥

If someone performs great penance, while acting in selfishness and conceit,

12549 ਨਰਕ ਸੁਰਗ ਫਿਰਿ ਫਿਰਿ ਅਵਤਾਰ



Narak Surag Fir Fir Avathaar ||

नरक सुरग फिरि फिरि अवतार



ਦੁੱਖ-ਸੁੱਖ ਦੀ ਆਸ ਵਿੱਚ, ਮੁੜ-ਮੁੜ ਕੇ, ਅਵਤਾਰ ਲੈ ਕੇ ਜੰਮਦਾ ਮਰਦਾ ਹੈ।

He shall be reincarnated into heaven and hell, over and over again.

12550 ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ



Anik Jathan Kar Aatham Nehee Dhravai ||

अनिक जतन करि आतम नही द्रवै



ਬੇਅੰਤ ਢੰਗ, ਤਰੀਕਿਆ ਕਰਨ ਨਾਲ ਵੀ, ਮਨ ਵਿੱਚ ਨਰਮੀ ਕਰਕੇ, ਰੱਬ ਦਾ ਪ੍ਰੇਮ, ਪਿਆਰ ਜਗਾ ਕੇ, ਪ੍ਰਭੂ ਨੂੰ ਚੇਤੇ ਨਹੀਂ ਕਰਦਾ॥

He makes all sorts of efforts, but his soul is still not softened

12551 ਹਰਿ ਦਰਗਹ ਕਹੁ ਕੈਸੇ ਗਵੈ



Har Dharageh Kahu Kaisae Gavai ||

हरि दरगह कहु कैसे गवै



ਰੱਬ ਦੇ ਮਹਿਲ ਘਰ ਵਿੱਚ ਕਿਵੇਂ ਪਹੁੰਚ ਸਕਦਾ ਹੈ?॥

How can he go to the Court of the Lord?

12552 ਆਪਸ ਕਉ ਜੋ ਭਲਾ ਕਹਾਵੈ



Aapas Ko Jo Bhalaa Kehaavai ||

आपस कउ जो भला कहावै



ਜੋ ਬੰਦਾ ਆਪ ਨੂੰ ਸਰੀਫ਼ ਕਹਾਉਂਦਾ ਹੈ॥

One who calls himself good

12553 ਤਿਸਹਿ ਭਲਾਈ ਨਿਕਟਿ ਆਵੈ



Thisehi Bhalaaee Nikatt N Aavai ||

तिसहि भलाई निकटि आवै



ਉਸ ਦੇ ਸਰੀਫ਼ਾਂ ਵਾਲਾ ਜੀਵਨ ਨੇੜੇ ਵੀ ਨਹੀਂ ਹੁੰਦਾ। ਉਹ ਸਾਊ ਨਹੀਂ ਹੁੰਦੇ॥

Goodness shall not draw near him.

12554 ਸਰਬ ਕੀ ਰੇਨ ਜਾ ਕਾ ਮਨੁ ਹੋਇ



Sarab Kee Raen Jaa Kaa Man Hoe ||

सरब की रेन जा का मनु होइ



ਜਿਸ ਦੀ ਜਿੰਦ-ਜਾਨ ਸਾਰਿਆਂ ਦੀ, ਨਿਮਾਂਣਾਂ ਬੱਣ ਕੇ, ਪੈਰਾਂ ਦੀ ਧੂੜ ਬੱਣ ਜਾਵੇ॥

One whose mind is the dust of all

12555 ਕਹੁ ਨਾਨਕ ਤਾ ਕੀ ਨਿਰਮਲ ਸੋਇ ੩॥



Kahu Naanak Thaa Kee Niramal Soe ||3||

कहु नानक ता की निरमल सोइ ॥३॥


ਸਤਿਗੁਰ ਨਾਨਕ ਪ੍ਰਭੂ ਜੀ ਕਹਿ ਰਹੇ ਹਨ, ਉਹ ਬੰਦਾ ਪਵਿੱਤਰ ਹੋ ਜਾਂਦਾ ਹੈ ||3||

Sathigur says Nanak, his reputation is spotlessly pure. ||3||

12556 ਜਬ ਲਗੁ ਜਾਨੈ ਮੁਝ ਤੇ ਕਛੁ ਹੋਇ
Jab Lag Jaanai Mujh Thae Kashh Hoe ||

जब लगु जानै मुझ ते कछु होइ



ਜਦੋਂ ਬੰਦਾ ਸਮਝੇ ਮੇਰੇ ਕੋਲੋ ਕੁੱਝ ਕੰਮ ਹੁੰਦਾਂ ਹਾਂ।

As long as someone thinks that he is the one who acts,

12557 ਤਬ ਇਸ ਕਉ ਸੁਖੁ ਨਾਹੀ ਕੋਇ



Thab Eis Ko Sukh Naahee Koe ||

तब इस कउ सुखु नाही कोइ



ਤਾਂ ਉਸ ਨੂੰ ਕੋਈ ਅੰਨਦ ਨਹੀਂ ਮਿਲਦਾ॥

He shall have no peace.

12558 ਜਬ ਇਹ ਜਾਨੈ ਮੈ ਕਿਛੁ ਕਰਤਾ



Jab Eih Jaanai Mai Kishh Karathaa ||

जब इह जानै मै किछु करता



ਜਦੋਂ ਬੰਦਾ ਸਮਝੇ ਮੈਂ ਕੁੱਝ ਕੰਮ ਕਰਦਾਂ ਹਾਂ॥

As long as this mortal thinks that he is the one who does things,

12559 ਤਬ ਲਗੁ ਗਰਭ ਜੋਨਿ ਮਹਿ ਫਿਰਤਾ



Thab Lag Garabh Jon Mehi Firathaa ||

तब लगु गरभ जोनि महि फिरता



ਤਾਂ ਮੁੜ-ਮੁੜ ਕੇ, ਮਾਂ ਦੇ ਪੇਟ ਵਿੱਚ ਪੈਂਦਾ ਹੈ। ਜੂਨਾਂ ਭੋਗਦਾ, ਜੰਮਦਾ ਮਰਦਾ ਹੈ॥

He shall wander in reincarnation through the womb.

12560 ਜਬ ਧਾਰੈ ਕੋਊ ਬੈਰੀ ਮੀਤੁ



Jab Dhhaarai Kooo Bairee Meeth ||

जब धारै कोऊ बैरी मीतु



ਜਦੋਂ ਤੱਕ ਦੁਸਮੱਣ, ਦੋਸਤ ਵਿੱਚ ਫ਼ਰਕ ਸਮਝਦਾ ਹੈ॥

As long as he considers one an enemy, and another a friend,

12561 ਤਬ ਲਗੁ ਨਿਹਚਲੁ ਨਾਹੀ ਚੀਤੁ



Thab Lag Nihachal Naahee Cheeth ||

तब लगु निहचलु नाही चीतु



ਉਦੋਂ ਮਨ ਨੂੰ ਸ਼ਾਂਤੀ ਨਹੀਂ ਮਿਲਦੀ॥

His mind shall not come to rest.

12562 ਜਬ ਲਗੁ ਮੋਹ ਮਗਨ ਸੰਗਿ ਮਾਇ



Jab Lag Moh Magan Sang Maae ||

जब लगु मोह मगन संगि माइ



ਜਦੋਂ ਬੰਦਾ ਧੰਨ, ਪਿਆਰ ਵਿੱਚ ਮਸਤ ਹੋ ਜਾਂਦਾ ਹੈ॥

As long as he is intoxicated with attachment to Maya,

12563 ਤਬ ਲਗੁ ਧਰਮ ਰਾਇ ਦੇਇ ਸਜਾਇ



Thab Lag Dhharam Raae Dhaee Sajaae ||

तब लगु धरम राइ देइ सजाइ



ਤਾਂ ਧਰਮ ਰਾਜ, ਬੰਦੇ ਤੋਂ ਸਾਰੇ ਹਿਸਾਬ ਲੈਂਦਾ ਹੈ। ਤਸੀਹੇ ਦੇ ਕੇ, ਬਹੁਤ ਤੰਗ ਕਰਦਾ ਹੈ॥

The Righteous Judge shall punish him.

12564 ਪ੍ਰਭ ਕਿਰਪਾ ਤੇ ਬੰਧਨ ਤੂਟੈ



Prabh Kirapaa Thae Bandhhan Thoottai ||

प्रभ किरपा ते बंधन तूटै



ਪ੍ਰਮਾਤਮਾਂ ਦੀ ਮੇਹਰਬਾਨੀ ਨਾਲ, ਦੁਨੀਆਂ ਦੀਆਂ ਸਬ ਮੁਸ਼ਕਲਾਂ, ਦੁੱਖ ਮਨ ਦੇ ਸ਼ਿਕਵੇਂ ਮੁੱਕ ਜਾਂਦੇ ਹਨ॥

By God's Grace, his bonds are shattered;

12565 ਗੁਰ ਪ੍ਰਸਾਦਿ ਨਾਨਕ ਹਉ ਛੂਟੈ ੪॥



Gur Prasaadh Naanak Ho Shhoottai ||4||

गुर प्रसादि नानक हउ छूटै ॥४॥


ਸਤਿਗੁਰ ਨਾਨਕ ਜੀ ਦੀ ਕਿਰਪਾ ਨਾਲ ਹੰਕਾਰ ਮੁੱਕ ਜਾਂਦਾ ਹੈ ||4||

By Guru's Grace, Sathigur Nanak, his ego is eliminated. ||4||

Comments

Popular Posts