ਸਾਧ ਕੋਈ ਜੋਗੀ ਜਾਂ ਚਿੱਟੇ, ਪੀਲੇ, ਨੀਲੇ ਚੋਲਿਆਂ ਵਾਲਿਆ ਨੂੰ ਨਹੀਂ ਕਿਹਾ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

16/5 2013. 271

ਰੱਬ ਦੀ ਰੱਬ ਮੇਹਰਬਾਨੀ ਨਾਲ, ਮਨ ਵਿੱਚ ਹਾਜ਼ਰ ਹੋ ਕੇ ਦਿਸਦਾ ਹੈ। ਰੱਬ ਮੇਹਰਬਾਨੀ ਨਾਲ, ਮਨ ਨੂੰ ਖੁਸ਼ੀਆਂ ਅੰਨਦ ਕਮਲ ਫੁੱਲ ਵਾਂਗ ਟਹਿੱਕਣ ਲਾ ਦਿੰਦੇ ਹਨ ਪ੍ਰਭੂ ਕਿਰਪਾ ਕਰੇ, ਤਾਂ ਅੱਕਲ ਗੁਣਾਂ ਤੇ ਗਿਆਨ ਨਾਲ ਸ਼ੁੱਧ ਹੋ ਜਾਂਦੀ ਹੈ। ਰੱਬ ਜੀ ਤੇਰੀ ਮੇਹਰਬਾਨੀ ਨਾਲ, ਸਾਰੇ ਖਜ਼ਾਨੇ ਵਸਤੂਆਂ ਮਿਲਦੀਆਂ ਹਨ। ਆਪਣੇ ਆਪ ਇਹ ਸੁਖ ਕਿਸੇ ਨੂੰ ਨਹੀਂ ਲੱਭਦੇ। ਇਹ ਰੱਬ ਜੀ ਤੇਰੀ ਮੇਹਰਬਾਨੀ ਨਾਲ ਮਿਲਦੇ ਹਨ। ਜਿਵੇਂ ਜਿਵੇਂ ਤੂੰ ਬੰਦਿਆਂ ਨੂੰ ਕੰਮ ਲਗਾਉਂਦਾ ਹੈ। ਜੀਵ ਤੇਰੇ ਭਾਂਣੇ ਵਿੱਚ ਉਵੇਂ ਹੀ ਕਰਦੇ ਹਨ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਬੰਦਿਆਂ ਦੇ ਦੀ ਮਰਜ਼ੀ-ਵੱਸ ਵਿੱਚ ਕੁੱਝ ਨਹੀਂ ਹੈ। ਰੱਬ ਜੀ ਤੇਰੇ ਤੱਕ ਕੋਈ ਪਹੁੰਚ ਨਹੀਂ ਸਕਿਆ। ਤੂੰ ਬਹੁਤ ਵੱਡਾ ਸ਼ਕਤੀਸ਼ਾਲੀ, ਗੁਣੀ-ਗਿਆਨੀ ਹੈ। ਸਤਿਗੁਰ ਨਾਨਕ ਸੱਜਣ ਜੀ ਅਰਦਾਸ ਤਰਲਾ ਕਰਦਾਂ ਹਾਂ। ਰੱਬ ਦੇ ਪਿਆਰਿਆਂ ਭਗਤਾਂ, ਪ੍ਰਭੂ ਨੂੰ ਚੇਤੇ ਕਰਨ ਵਾਲਿਆਂ ਦੇ ਚੋਜ਼ ਗੁਣ ਤੇ ਗਿਆਨ ਹੈਰਾਨ ਕਰਨ ਵਾਲੇ ਹਨ।

ਸਾਧ ਕੋਈ ਜੋਗੀ ਜਾਂ ਚਿੱਟੇ, ਪੀਲੇ, ਨੀਲੇ ਚੋਲਿਆਂ ਵਾਲਿਆ ਨੂੰ ਨਹੀਂ ਕਿਹਾ। ਸਤਿਗੁਰ ਨਾਨਕ ਜੀ ਰੱਬੀ ਬਾਣੀ ਬਿਚਾਰਨ, ਉਸ ਦੀ ਪ੍ਰਸੰਸਾ ਕਰਨ ਦੀ ਅਵਿਸਥਾ ਨੂੰ ਕਿਹਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਨਾਨਕ ਵੀ ਰੱਬ ਦਾ ਨਾਂਮ ਹੈ। ਛੇ ਸਤਿਗੁਰਾਂ ਗੁਰੂ ਜੀ ਨੇ ਬਾਣੀ ਲਿਖੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ, ਪੂਰੀ ਬਾਣੀ ਵਿੱਚ ਨਾਨਕ ਜੀ ਰੱਬ ਨੂੰ ਸਬੋਧਨ ਕਰਕੇ ਲਿਖਿਆ ਹੈ।

ਰੱਬ ਦੇ ਪਿਆਰਿਆਂ ਭਗਤਾਂ, ਪ੍ਰਭੂ ਨੂੰ ਚੇਤੇ ਕਰਨ ਵਾਲਿਆਂ ਦੀ ਸੰਗਤ ਕਰਕੇ, ਮੁੱਖ-ਚੇਹਰੇ ਪਵਿੱਤਰ ਹੋ ਜਾਂਦੇ ਹਨ। ਰੱਬ ਨੂੰ ਪਿਆਰ ਕਰਨ ਵਾਲੇ ਭਗਤਾਂ ਦੀ ਸੰਗਤ ਨਾਲ, ਦੁਨੀਆਂ ਦੇ ਮਾੜੇ ਕੰਮ ਪਾਪ, ਧੋਖਾ ਸਬ ਮੁੱਕ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਹੰਜਾ, ਮਾਂਣ ਮੁੱਕ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਭਗਤਾਂ ਦੀ ਸੰਗਤ ਨਾਲ, ਬੰਦੇ ਵਿੱਚ ਗੁਣ ਤੇ ਗਿਆਨ ਪ੍ਰਕਾਸ਼ ਹੋ ਜਾਂਦੇ ਹਨ। ਭਗਤਾਂ ਦੀ ਸੰਗਤ ਨਾਲ, ਰੱਬ ਨੇੜੇ, ਮਨ ਵਿੱਚ ਦਿਸਦਾ ਹੈ। ਭਗਤਾਂ ਦੀ ਸੰਗਤ ਨਾਲ, ਬੰਦੇ ਵਿੱਚੋਂ ਦੁਨੀਆਂ ਦੇ ਮਾੜੇ ਕੰਮ ਪਾਪ ਮੁੱਕ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਨਾਂਮ ਸ਼ਬਦਾਂ ਦੇ ਅਨਮੋਲ ਕੀਮਤੀ ਖ਼ਜ਼ਾਨੇ ਮਿਲਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਇੱਕ ਰੱਬ ਦੇ ਪ੍ਰੇਮ ਪਿਆਰ ਵਿੱਚ ਲਗਨ ਲੱਗ ਜਾਂਦੀ ਹੈ। ਪ੍ਰਭੂ ਜੀ ਸਤਿਗੁਰ ਜੀ ਦੀ ਰੱਬੀ ਬਾਣੀ ਦੀ ਪ੍ਰਸੰਸਾ, ਉਪਮਾਂ, ਕੋਈ ਬੰਦਾ ਪੂਰੀ ਬਿਆਨ ਨਹੀਂ ਕਰ ਸਕਦਾ। ਬੰਦਾ ਕੌਣ ਵੱਡਿਆਈ ਕਰ ਸਕਦਾ ਹੇ? ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਦੀ ਪ੍ਰਸੰਸਾ, ਉਪਮਾਂ ਰੱਬ ਦੀ ਵੱਡਿਆਈ ਦੇ ਬਰਾਬਰ ਹੈ।

ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਸਰੀਰਕ ਸ਼ਕਤੀਆਂ ਉਤੇ ਕਾਬੂ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਮਨ ਹੌਸਲੇ ਵਿੱਚ ਖਿੜਿਆ ਰਹਿੰਦਾ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਕਾਂਮ, ਕਰੋਧ,-ਗੁੱਸਾ, ਪਿਆਰ, ਲਾਲਚ, ਮੈਂ-ਮੈਂ ਹੈਂਕੜ ਭੱਜ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਸ਼ਬਦਾ ਵਿਚੋਂ ਮਿੱਠਾ ਸੁਆਦ ਚੂਸਕੇ ਇੱਕਠਾ ਕਰਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਸਬ ਅੱਗੇ, ਮਨ ਵੱਲੋ ਨੀਵਾਂ ਹੋ ਕੇ, ਪੈਰਾਂ ਦੀ ਮਿੱਟੀ ਵਰਗਾ ਬੱਣ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਕੀਮਤੀ ਹੈਰਾਨ ਕਰਨ ਵਾਲੇ ਬੋਲ ਬੋਲਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਮਨ ਭੱਟਕਣੋਂ ਹੱਟ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਭਗਤਾਂ ਦੀ ਸੰਗਤ ਨਾਲ, ਮਨ ਸ਼ਾਂਤ ਹੋ ਕੇ ਟਿੱਕ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਧੰਨ ਤੇ ਪਿਆਰ ਦੇ ਲਾਲਚ ਤੋਂ ਬਚ ਜਾਂਦਾ ਹੈ। ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ,ਰੱਬ ਬੰਦੇ ਉਤੇ ਬਹੁਤ ਖੁਸ਼ ਹੁੰਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਵੈਰੀ ਦੋਸਤ ਬੱਣ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦੇ ਬਹੁਤ ਵੱਡੇ ਮਾਹਾਂਪੁਰਸ਼ ਪਵਿੱਤਰ ਬੱਣ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦੇ ਵਿੱਚ ਕਿਸੇ ਨਾਲ ਦੁਸਮੱਣੀ ਰਹਿੰਦੀ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਮਾੜੇ ਪਾਸੇ ਨਹੀਂ ਤੁਰਦਾ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਕੋਈ ਮਾੜਾ ਬੰਦਾ ਨਹੀਂ ਲੱਗਦਾ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਦੁਨੀਆਂ ਤੋਂ ਪਰੇ, ਰੱਬੀ ਅੰਨਦ ਵਿੱਚ ਪਹੁੰਚ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਹੰਕਾਂਰ, ਮਾਂਣ ਦਾ ਗੁਮਾਨ ਨਹੀਂ ਹੁੰਦਾ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਆਪਣਾਂ ਆਪ ਮੈਂ-ਮੈਂ ਛੁੱਟ ਜਾਂਦੇ ਹਨ। ਰੱਬ ਰੱਬੀ ਬਾਣੀ ਤੇ ਪਿਆਰਿਆਂ ਭਗਤਾਂ ਦੀ ਪ੍ਰਸੰਸਾ, ਉਪਮਾਂ ਆਪ ਜੀ ਜਾਂਣਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਭਗਵਾਨ, ਪ੍ਰਭੂ ਨਾਲ ਆਖਰ, ਸਿਖਰਾਂ ਉਤੇ ਪ੍ਰੀਤ ਲੱਗ ਗਈ ਹੈ।

ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਭੱਟਕਦਾ ਨਹੀਂ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਹਰ ਸਮੇਂ ਅੰਨਦ ਮਿਲਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਸਰੀਰ ਸ਼ਕਤੀਆਂ ਉਤੇ ਕਾਬੂ ਆ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਹਰ ਔਖਾਂ ਸਮਾਂ, ਮੁਸ਼ਕਲ, ਰੋਗ ਸਬ ਸਹਿ ਲੈਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਊਣੀ ਥਾਂ ਪਾ ਕੇ, ਪਵਿੱਤਰ ਗੁਣਾਂ ਵਾਲਾ ਬੱਣ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਦੇ ਦਰਬਾਰ ਵਿੱਚ ਜਾ ਹੁੰਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਸਾਰੇ ਧਰਮਾਂ ਦੇ ਗੁਣ, ਗਿਆਨ ਜਾਂਣ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਗੁਣੀ, ਗਿਆਨੀ ਕੋਲ ਹੁੰਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਦੇ ਨਾਂਮ ਦੇ ਗੁਣ, ਗਿਆਨ ਦਾ ਖ਼ਜ਼ਾਨਾਂ ਮੁਲ ਜਾਂਦਾ ਹੈ। ਸਤਿਗੁਰ ਨਾਨਕ ਜੀ ਉਤੋਂ ਜਾਨ ਵਾਰਦੇ ਹਾਂ।

ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲਾ ਬੰਦਾ, ਪੂਰੇ ਖਾਨ ਦਾਨ ਨੂੰ ਭਵਜਲ ਤਾਰ ਲੈਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲਾ ਬੰਦਾ, ਦੋਸਤ, ਸੰਗੀ, ਪਰਿਵਾਰ ਦੀ ਗਤੀ ਕਰਾ ਦਿੰਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਉਹ ਦੌਲਤ ਮਿਲਦੀ ਹੈ। ਉਹ ਦੌਲਤ ਨਾਲ, ਹਰ ਕੋਈ ਧੰਨਵੰਤ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲੇ ਦਾ, ਧਰਮ ਰਾਜ ਵੀ ਚਾਕਰ ਬੱਣ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲੇ ਦੀ, ਦੇਵਤੇ ਵੀ ਮਹਿਮਾਂ ਕਰਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਮਾੜੇ ਕੰਮ ਨਾਸ਼ ਹੋ ਕੇ, ਮੁੱਕ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲੇ, ਰੱਬ ਦੇ ਮਿੱਠੇ ਸੋਹਲੇ ਗਾਉਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਅਸਲੀ ਟਿੱਕਣਾਂ ਰੱਬ ਦਾ ਦਰ ਮਿਲ ਜਾਂਦਾ ਹੈ। ਸਤਿਗੁਰ ਨਾਨਕ ਜੀ ਦੇ ਨਾਲ ਬੈਠ ਕੇ, ਰੱਬੀ ਬਾਣੀ ਬਿਚਾਰਨ ਨਾਲ, ਦੁਨੀਆਂ ਉਤੇ ਆਉਣ ਦਾ ਮਕਸਦ ਪੂਰਾ ਹੋ ਜਾਂਦਾ ਹੈ।

Comments

Popular Posts