ਭਾਗ 98 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਜੇ ਐਨੇ ਹੀ ਪੰਜਾਬੀ ਸ਼ਰਮਾਕਲ ਹਨ। ਤਾਂ ਆਪਣੇ ਹੀ ਗੁਆਂਢੀਆਂ, ਮਹੱਲੇ, ਪਿੰਡ, ਸ਼ਹਿਰ ਦੀਆਂ ਕੁੜੀਆਂ, ਬੁੜੀਆਂ ਨਾਲ ਹੱਵਸ ਕਿਉਂ ਮਿਟਾਉਂਦੇ ਹਨ?

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com





ਜਿੰਨਾਂ ਨੂੰ ਬਹੁਤੀ ਸ਼ਰਮ ਮਾਰਦੀ ਹੈ। ਉਹ ਮੇਰੇ ਲੇਖ਼ ਪੜ੍ਹਦੇ ਹੀ ਕੀ ਕਰਨ ਨੂੰ ਹਨ? ਨਾਲੇ ਸੁਆਦ ਲੈਂਦੇ ਹਨ। ਨਾਲੇ ਸੱਚੇ ਹੁੰਦੇ ਹਨ। ਕਈਆਂ ਨੂੰ ਧੱਕੇ ਖਾਂਣ ਦੀ ਆਦਤ ਪੈ ਗਈ ਹੈ। ਚਿੱਟੇ ਵਾਲਾਂ ਵਾਲਿਆਂ, ਬੁੱਢਿਆਂ ਨੂੰ ਬਹੁਤੀ ਸ਼ਰਮ ਮਾਰਦੀ ਹੈ। ਜਿੰਨਾਂ ਬੁੱਢਿਆਂ ਦੀ ਇਹੀ ਕੁੱਝ ਕਰਦਿਆਂ ਦੀ, ਪੂਰੀ ਉਮਰ ਬੀਤ ਗਈ ਹੈ। ਅਜੇ ਮਰਨ ਨੂੰ ਜੀਅ ਨਹੀਂ ਕਰਦਾ। ਹੋਰ ਭੁਸ ਪੂਰਾ ਕਰਨਾਂ ਹੈ। ਧੌਲੇ ਆ ਗਏ ਹਨ। ਜ਼ਨਾਨੀਆਂ ਨੂੰ ਦੇਖ ਕੇ, ਅਜੇ ਵੀ ਹੱਥ, ਉਥੇ ਹੀ ਨੇਫ਼ੇ ਵਿੱਚ ਖਾਜ਼ ਕਰਦਾ ਹੈ। ਬੁੱਢਿਆਂ ਨੂੰ ਸੱਚੀਆਂ ਕਰਤੂਤਾਂ ਪੜ੍ਹ ਕੇ, ਬਹੁਤੀ ਸ਼ਰਮ ਆਉਂਦੀ ਹੈ। ਜੇ ਐਨੇ ਹੀ ਪੰਜਾਬੀ ਸ਼ਰਮਾਕਲ ਹਨ। ਤਾਂ ਆਪਣੇ ਹੀ ਗੁਆਂਢੀਆਂ, ਮਹੱਲੇ, ਪਿੰਡ, ਸ਼ਹਿਰ ਦੀਆਂ ਕੁੜੀਆਂ, ਬੁੜੀਆਂ ਨਾਲ ਹੱਵਸ ਕਿਉਂ ਮਿਟਾਉਂਦੇ ਹਨ? ਇੱਕ ਸਾਲ ਦੀਆਂ ਬੱਚੀਆਂ ਤਾਂ ਕੀ ਬੱਛੀਆਂ, ਕੱਟੀਆਂ, ਬੱਕਰੀਆਂ ਵੀ ਨਹੀਂ ਛੱਡਦੇ। ਬਹੁਤੇ ਤਾਂ ਅਜੇ ਕੁੜੀਆਂ ਵਿੱਚ ਅੱਖ ਰੱਖਦੇ ਹਨ। ਪੈਸੇ ਵਾਲੇ, ਕਈ 70 ਸਾਲਾਂ ਦੇ ਬੁੱਢੇ, ਸ਼ਰਮ ਪਰੇ ਰੱਖ ਕੇ, ਜਵਾਨ ਔਰਤ ਨਾਲ ਫੇਰੇ ਲੈ ਲੈਂਦੇ ਹਨ। ਉਹ ਕੁੜੀ, ਭਾਵੇਂ ਕਿਸੇ ਯਾਰ ਨੂੰ ਸੱਦੀ ਜਾਵੇ। ਜਿਹੜੇ ਬਹੁਤੇ ਸਰੀਫ਼ ਹਨ। ਉਹ ਲੁੱਕ ਛਿਪ ਕੇ, ਜਾਇਜ਼, ਨਜ਼ਾਇਜ਼ ਢੰਗ ਨਾਲ, ਗਰਮੀ ਕੱਢਦੇ ਹਨ।

65 ਕੁ ਸਾਲਾਂ ਦੇ, ਇੱਕ ਬੁੱਢੇ ਦਾ ਮੈਨੂੰ ਫੇਸਬੁੱਕ ਉਤੇ ਮੈਸਜ਼ ਆਇਆ। ਲਿਖਿਆ ਸੀ ਪੰਜਾਬੀਆਂ ਦੀ ਪੱਟੀ ਮੇਸ ਕਰ ਦਿੱਤੀ ਹੈ। ਪੰਜਾਬੀਆਂ ਕੁੜੀਆਂ ਦੇ, ਕਾਲਿਆ ਹੱਬਸ਼ੀਆਂ ਦੇ, ਨਾਵਲ ਵਿੱਚ ਬੱਚੇ ਜਮਾਂਈ ਜਾਂਦੀ ਹੈ। ਹਿੰਦੀ ਵਿੱਚ ਲਿਖਿਆ ਕਰ। ਇਹ ਪੰਜਾਂਬੀ ਬੋਲੀ ਦਾ ਪਿਉ ਲੱਗਦਾ ਹੈ। ਕਰਤੂਤਾਂ ਪੰਜਾਬ ਦੀਆਂ, ਬੰਬਈ ਵਾਲਿਆਂ ਸਿਰ ਮੜ ਦੇਈਏ। ਇਹੀ ਤਾਂ ਹੁੰਦਾ ਹੈ। ਭਾਰਤ ਵਿੱਚ ਕੁੱਝ ਹੁੰਦਾ ਹੈ, ਤਾ ਨਾਂਮ ਪਾਕਸਤਾਨ ਦਾ ਲੱਗਦਾ ਹੈ। ਇੱਕ ਕੁੜੀ ਦੀ ਯਾਰੀ ਹੋਰ ਕਿਸੇ ਨਾਲ ਸੀ। ਗੁਆਂਢੀਆਂ ਦਾ ਮੁੰਡਾ ਇਹ ਗੱਲ ਜਾਂਣਦਾ ਸੀ। ਉਹ ਘਰ ਨਾਂ ਦੱਸ ਦੇਵੇ, ਨਾਲੇ, ਆਪਦੇ ਨੰਬਰ ਬੱਣਾਉਣ ਨੂੰ, ਉਸ ਕੁੜੀ ਨੇ, ਆਪਦੇ ਭਰਾਵਾਂ ਤੋਂ ਮੁੰਡਾ ਗੁਆਂਢੀਆਂ ਦਾ ਕੁੱਟਵਾ ਦਿੱਤਾ। ਉਸ ਨੂੰ ਤੁਰਨ ਜੋਗਾ ਨਹੀਂ ਛੱਡਿਆ। ਆਪਦਾ ਰਸਤਾ ਸਾਫ਼ ਕਰ ਲਿਆ। ਦੁਨੀਆਂ ਗੋਲ-ਮੋਲ ਹੈ। ਦਿਲਾਂ ਦਾ ਭੇਤ ਨਹੀਂ ਹੈ। ਦਿਲ ਸਾਗਰ ਵਰਗੇ ਹਨ। ਇਸ ਬੁੱਢੇ ਨੂੰ ਵੀ ਇਸ ਨੂੰ ਤਾਂ ਚਾਹੀਦਾ ਹੈ। ਡਾਂਗ ਲੈ ਕੇ, ਸਾਰੀਆਂ ਔਰਤਾਂ ਦੀ ਰਾਖੀ ਕਰੇ। ਬਈ, ਪੰਜਾਬੀ ਔਰਤ ਪੰਜਾਬੀ ਨਾਲ ਹੀ ਸਯੋਗ ਸਬੰਧ ਕਰੇ। ਆਪ ਚਾਹੇ ਮਰਦ ਹੋ ਕੇ, ਕਿਸੇ ਨਾਲ ਮਰਜ਼ੀ ਸਬੰਧ ਕਰੀ ਜਾਂਣ। ਮਰਦ ਪਿੰਡ ਵਿੱਚ ਬੱਟ ਬੰਨੇ ਤੇ ਕੱਖ ਖੋਤਣ ਵਾਲੀਆਂ ਤੇ ਬਾਜ਼ੀ ਗਰਨੀਆਂ ਨੂੰ ਨਹੀਂ ਛੱਡਦੇ। ਆਗ ਦੇ ਕੇ ਸਸਤੇ ਵਿੱਚ ਸਾਰ ਲੈਂਦੇ ਹਨ। ਕਨੇਡਾ, ਅਮਰੀਕਾ ਵਿੱਚ ਗੋਰੀਆਂ ਕਾਲੀਆਂ ਨੂੰ ਪਿਗ ਦੇ ਮੌਕਾ ਖ਼ਰਾ ਕਰ ਲੈਂਦੇ ਹਨ।

ਇਹ ਬੱਚੇ ਨਾਵਲ ਵਿੱਚ ਨਹੀਂ, ਅਸਲੀ ਜਿੰਦਗੀ ਵਿੱਚ ਜੰਮ ਰਹੇ ਹਨ। ਕੁਆਰੀਆਂ ਕੁੜੀਆਂ ਗੋਰਿਆਂ, ਚੀਨਿਆਂ, ਹੱਬਸ਼ੀਆਂ ਦੇ ਬੱਚੇ ਜੰਮ ਰਹੀਆਂ ਹਨ। ਭਾਰਤ ਵਿੱਚ ਵੀ ਇਹੀ ਹੁੰਦਾ ਹੈ। ਜੋ ਸੱਚੀ ਮੂਚੀ ਹੋ ਰਿਹਾ ਹੈ। ਜਾਤ-ਪਾਤ ਨੂੰ ਪਰੇ ਕਰਕੇ, ਜਿੰਨਾਂ ਦੇ ਇਹ ਬੱਚੇ ਜੰਮਦੇ ਹਨ। ਕਾਂਮ ਕਰਨ ਵੇਲੇ ਕਿਹੜਾ ਜਾਤ-ਪਾਤ ਦੇਖੀ ਜਾਂਦੀ ਹੈ? ਜੇ ਬੱਚਾ ਜੰਮ ਜਾਵੇ ਕਿਹੜੀ ਵੱਡੀ ਆਫ਼ਤ ਆਉਂਦੀ ਹੈ? ਉਸ ਨਾਲ ਤਾਂ ਸਿਆਣਿਆਂ ਬਿਆਣਿਆਂ ਦਾ ਨੱਕ ਨਹੀਂ ਕੱਟ ਹੁੰਦਾ। ਟੈਲੀਵੀਜ਼ਨ ਵਿੱਚ ਦਿਨ ਰਾਤ ਬੈਠੇ, ਅੱਧ ਨੰਗੀਆਂ ਔਰਤਾਂ ਨੱਚਦੇ ਦੇਖੀ ਜਾਂਦੇ ਹਨ। ਧੀਆਂ ਭੈਣਾਂ ਦੇ ਬਰਾਬਰ ਬੈਠ ਕੇ ਦੇਖਦੇ ਹਨ। ਕੋਈ ਸ਼ਰਮ ਨਹੀਂ ਹੈ। ਜੇ ਲਿਖਾਰੀ ਉਹੀ ਘੱਟਨਾਂ ਨੂੰ ਲਿਖਦੇ ਹਨ। ਇਹ ਬੁੱਢੇ, ਦੁਨੀਆਂ ਵਿੱਚ ਕਿਤੇ ਮੂੰਹ ਛਿਪਾਉਣ ਜੋਗੇ ਨਹੀਂ ਰਹਿੰਦੇ। ਕਈ ਸੋਚਦੇ ਹਨ। ਅਸੀਂ ਹੀ ਬੁੱਢਿਆਂ ਨੇ, ਦੁਨੀਆਂ ਥੱਮੀ ਹੋਈ ਹੈ। ਜਦੋਂ ਜਵਾਨ ਪੁੱਤ ਟਰੱਕ ਡਰਾਇਵਰੀ ਜਾਂ ਹੋਰ ਨੌਕਰੀ ਕਰਨ, ਘਰੋਂ ਬਾਹਰ ਜਾਂਦੇ ਹਨ। ਇੰਨਾਂ ਨਾਲ ਡੋਲੇ ਨਾਲ ਤੋਰਿਆ ਕਰੋ। ਅੱਗੇ ਜੂਪੀ, ਬਿਹਾਰ, ਬੰਗਾਰ, ਮਦਰਾਸ ਦੀਆਂ ਔਰਤਾਂ ਨਾਲ ਬਦਨਾਂਮੀ ਕਰਾਈ ਹੈ। ਰੱਬ ਜਾਂਣਦਾ ਹੈ। ਉਥੇ ਕਿੰਨੇ ਪੰਜਾਬੀ ਸੂਰਮੇ ਜੰਮੇ ਹਨ। ਹੁਣ ਕਨੇਡਾ, ਅਮਰੀਕਾ ਵਿੱਚ, ਆਪਣੀਆਂ ਪਰਾਈਆਂ ਸਬ ਇੱਕ ਬਰਾਬਰ ਹਨ। ਕੋਈ ਕਿਸੇ ਦੀ ਧੀ ਭੈਣ ਨਹੀਂ ਹੈ।

ਜਿਵੇਂ ਫੇਸਬੁੱਕ ਉਤੇ ਗੁਰਜੋਤ, ਸਬ ਦਾ ਖਿਆਲ ਰੱਖਦਾ ਹੈ। ਉਵੇਂ ਹੀ ਪਿੰਡ ਵਿੱਚ ਬੁੱਢੇ ਹਨ। ਕਨੇਡਾ, ਅਮਰੀਕਾ ਵਿੱਚ ਵੀ ਮਾਲ-ਬਹੁਤ ਸਾਰੀਆਂ ਦੁਕਾਂਨਾਂ ਦੇ ਦੁਆਲੇ, ਬੈਚਾਂ ਉਤੇ ਹੀ ਵਿਹਲੇ ਬੈਠੇ ਹਨ। ਕਈ ਥਾਂਵਾਂ ਉਤੇ, ਬੁੱਢਿਆ ਨੂੰ ਪੁਲੀਸ ਨੇ, ਨਾਂ ਬੈਠਣ ਦੀਆਂ ਚਨੌਤੀਆਂ ਵੀ ਦਿੱਤੀਆਂ ਹਨ। ਬੁੱਢੇ ਫਿਰ ਵੀ ਚੋਰ-ਮੋਰੀਆਂ ਲੱਭ ਹੀ ਲੈਂਦੇ ਹਨ। ਮਾਲਕ ਨੂੰ ਇਹ ਤਾਂ ਪਤਾ ਨਹੀਂ ਹੁੰਦਾ, ਚੋਰ ਦੀ ਅੱਖ ਕਿਹੜੀ ਚੀਜ਼ ਉਤੇ ਹੋਵੇਗੀ? ਇਹ ਬੁੱਢੇ ਗੋਰੀਆਂ ਦੀਆਂ ਲੱਤਾਂ ਦੇ ਹੀ ਦਰਸ਼ਨ ਕਰਕੇ, ਬੁੱਤਾ ਸਾਰ ਲੈਂਦੇ ਹਨ। ਜੇ ਇੰਟਰਨੈਂਟ ਤੇ ਫੇਸਬੁੱਕ ਉਤੇ ਵਰਤ ਲਿਆ ਕਰਨ, ਕੰਧੀ ਕੌਲੀ ਲੱਗ ਕੇ, ਇੰਨਾਂ ਔਖੇ ਹੋਣ ਦੀ ਲੋੜ ਨਹੀਂ ਹੈ। ਘਰ ਬੈਠਿਆਂ ਨੂੰ ਮੌਜ਼ ਲੱਗ ਜਾਵੇਗੀ। ਪਿੰਡਾਂ ਵਿੱਚ ਬੁੱਢੇ ਵੀ ਬਹੁਤ ਠਰਕੀ ਹੁੰਦੇ ਹਨ। ਇਹ ਸੰਤੋ, ਬੰਤੋਂ , ਬਿਸ਼ਨੋਂ ਬੁੜੀਆਂ ਦਾ ਬਹੁਤ ਖਿਆਲ ਹੁੰਦਾ ਹੈ। ਲੰਘਦੇ ਕਰਦੇ ਹਾਲ-ਚਾਲ ਜਰੂਰ ਪਤਾ ਕਰਦੇ ਹਨ। ਗੱਲਾਂ-ਬਾਤਾ ਨਾਲ ਮਨ ਪਰਚਾ ਲੈਂਦੇ ਹਨ। ਜੇ ਸਰੀਰ ਢਿੱਲਾ, ਮੱਠਾ, ਕੰਮਜ਼ੋਰ ਲੱਗਦਾ ਹੈ। ਦੁੱਧ-ਘਿਉ ਖਾਵੋ। ਦੁੱਧ ਤਾਂ ਸਾਰਾ ਡੈਅਰੀ ਵਿੱਚ ਪਾ ਦਿੰਦੇ ਹਨ। ਆਪ ਬਾਲਟੀ ਵਿੱਚੋ ਧੋਣ ਪੀਂਦੇ ਹਨ। ਜੇ ਮਰਦ ਸਰੀਰ ਨਾਂ ਰਿਹਾ, ਔਰਤ ਵੀ ਹੱਥ ਥੱਲੇ, ਵੀ ਨਹੀਂ ਰਹਿੰਣੀ। ਦੌਲਤ ਜ਼ਮੀਨ ਤੇ ਔਰਤ ਤਾਰਕ ਵਾਰ ਬਾਂਹਾਂ ਵਾਲੇ ਦੀਆਂ ਹੁੰਦੀਆਂ ਹਨ। ਅਮਲੀਆਂ ਦੇ ਪੱਲੇ ਤਾਂ ਸ਼ਰਾਬ, ਭੂੱਕੀ, ਡੋਡੇ ਹੀ ਹੁੰਦੇ ਹਨ। ਸਾਡੇ ਪਿੰਡ ਵਿਹੜੇ ਵਾਲਾ, ਅਮਲੀ ਨਾਹਰੂ ਹੁੰਦਾ ਸੀ। ਭੰਤ ਸਰਪੰਚ, ਉਸ ਨੂੰ ਭੂਕੀ ਦੇ ਦਿੰਦਾ ਸੀ। ਉਸ ਨੂੰ ਤੇ ਉਸ ਦੇ ਤਿੰਨਾਂ ਮੁੰਡਿਆਂ ਨੂੰ ਮੋਜ਼ ਲੱਗੀ ਹੋਈ ਸੀ। ਅਮਲੀ ਦੀ ਪਤਨੀ ਪੱਠੇ ਲੈਣ ਦੇ ਬਹਾਨੇ, ਖੂ੍ਹ ਉਤੇ ਚਲੀ ਜਾਂਦੀ ਸੀ। ਦੂਜੀਆਂ ਔਰਤਾਂ, ਤਾਂ ਖ਼ਤਾਨਾਂ ਵਿੱਚੋਂ ਸੁੱਕਾ ਘਾਹ ਖੋਤਦੀਆਂ ਸਨ। ਅਮਲੀ ਵਾਲੀ ਜਗੀਰੋਂ ਬਰਸੀਮ, ਚਰੀ ਵੱਡੇ-ਵਡਾਏ ਹੋਏ ਚੱਕ ਲੈਂਦੀ ਸੀ। ਹਰੇ ਦੀ ਭਰੀ ਚੱਕੀ, ਸਬ ਤੋਂ ਮੂਹਰੇ ਲੱਕ ਹਲਾਉਂਦੀ ਆਉਂਦੀ ਹੁੰਦੀ ਸੀ। ਨਾਲੇ ਅੱਗਲੀ ਨੂੰ ਮਾਂਣ ਸੀ। ਜੱਟਾਂ ਨੂੰ ਲੱਤ ਥੱਲੇ ਰੱਖਦੀ ਹਾਂ।

ਦਿਲਜੀਤ ਸਿੰਘ, ਤਾਂ ਚੜ੍ਹਦੀ ਉਮਰ ਵਾਲੀਆਂ, 15 ਸਾਲਾਂ ਦੀਆਂ ਕੁੜੀਆਂ ਦੀ, ਗਾ ਕੇ, ਗੱਲ ਕਰਦੇ ਹਨ। ਜਿੰਨਾਂ ਨੂੰ ਸ਼਼ਾਇਦ ਮਰਦਾਂ ਕੋਲ ਬੁੱਕਲ ਵਿੱਚ ਰਹਿੱਣ ਦਾ, ਨਵਾਂ-ਨਵਾਂ ਚਾਅ ਵੀ ਹੁੰਦਾ ਹੋਵੇ। ਕਨੇਡਾ, ਅਮਰੀਕਾ ਵਿੱਚ, ਤਾਂ 12, 13 ਸਾਲਾਂ ਦੀਆਂ ਕੁੜੀਆਂ, ਮੁੰਡਿਆਂ ਦੀਆਂ ਟੋਲੀਆਂ ਨਾਲ, ਹੱਥਾਂ ਵਿੱਚ ਹੱਥ ਪਾਈ ਫਿਰਦੀਆਂ ਹਨ। ਫੇਸਬੁੱਕ ਉਤੇ, ਪਹਿਲਾਂ ਇੰਡੀਆਂ ਵਾਲੀਆਂ ਨੂੰ, ਗੁਰਜੋਤ ਮੋਜ਼ ਕਰਾਉਂਦਾ ਸੀ। ਅੱਜ-ਕੱਲ ਕਨੇਡਾ, ਅਮਰੀਕਾ ਵਿੱਚ, ਕਿਸੇ ਵੀ ਉਮਰ ਦੀਆਂ, ਲੋੜ ਬੰਦਾਂ ਨੂੰ, ਔਰਤਾਂ ਨੂੰ ਗੁਰਜੋਤ ਮਿਲ ਗਿਆ ਸੀ। ਜਦੋਂ ਦਾ ਨਾਵਲ ਲਿਖਣਾਂ ਸ਼ੁਰੂ ਕੀਤਾ ਹੈ। ਗੁਰਜੋਤ ਦੀ ਫੇਸਬੁੱਕ ਪੇਜ਼ ਉਤੇ ਹੋਰ ਵੀ ਰੰਗ ਲੱਗ ਗਏ ਹਨ।



Comments

Popular Posts