ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੮੧ Page 281 of 1430

ਸਲੋਕੁ
Salok ||

सलोकु


ਸਲੋਕੁ
Shalok

12691 ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ



Thajahu Siaanap Sur Janahu Simarahu Har Har Raae ||

तजहु सिआनप सुरि जनहु सिमरहु हरि हरि राइ


ਪਿਆਰੇ ਭਲੇ ਸੱਜਣੋ ਬੰਦਿਉ, ਸਾਰੀਆਂ ਚਲਾਕੀਆਂ ਛੱਡ ਕੇ, ਰੱਬ ਪ੍ਰਭ ਨੂੰ ਯਾਦ ਕਰੀਏ॥
Give up your cleverness, good people remember the Lord God, your King!

12692 ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ੧॥



Eaek Aas Har Man Rakhahu Naanak Dhookh Bharam Bho Jaae ||1||

एक आस हरि मनि रखहु नानक दूखु भरमु भउ जाइ ॥१॥


ਸਤਿਗੁਰ ਨਾਨਕ ਪ੍ਰਭੂ ਜੀ ਉਤੇ, ਜਿੰਦ-ਜਾਨ, ਮਨ ਵਿੱਚ, ਇੱਕ ਜ਼ਕੀਨ-ਭਰੋਸਾ ਬੱਣਾਂ ਕੇ ਰੱਖੀਏ। ਦਰਦ, ਵਹਿਮ, ਡਰ ਚਲੇ ਜਾਂਦੇ ਹਨ ||1||
Enshrine in your heart, your hopes in the One Lord. Sathigur Nanak, your pain, doubt and fear shall depart. ||1||

12693 ਅਸਟਪਦੀ



Asattapadhee ||

असटपदी


ਅਸਟਪਦੀ
Ashtapadee

12694 ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ



Maanukh Kee Ttaek Brithhee Sabh Jaan ||

तजहु सिआनप सुरि जनहु सिमरहु हरि हरि राइ


ਕਿਸੇ ਬੰਦੇ ਦਾ ਆਸਰਾ ਬੇਕਾਰ ਹੀ ਸਮਝ॥
Reliance on mortals is in vain - know this well.

12695 ਦੇਵਨ ਕਉ ਏਕੈ ਭਗਵਾਨੁ



Dhaevan Ko Eaekai Bhagavaan ||

देवन कउ एकै भगवानु


ਭਗਵਾਨ ਹੀ ਵਸਤੂਆਂ, ਦਾਤਾਂ ਦੇਣ ਵਾਲਾ ਹੈ॥
The Great Giver is the One Lord God.

12696 ਜਿਸ ਕੈ ਦੀਐ ਰਹੈ ਅਘਾਇ



Jis Kai Dheeai Rehai Aghaae ||

जिस कै दीऐ रहै अघाइ


ਜਿਸ ਦੇ ਦੇਣ ਨਾਲ ਜੀਵ, ਬੰਦਾ ਰੱਜ ਜਾਂਦਾ ਹੈ॥
By His gifts, we are satisfied,

12697 ਬਹੁਰਿ ਤ੍ਰਿਸਨਾ ਲਾਗੈ ਆਇ



Bahur N Thrisanaa Laagai Aae ||

बहुरि त्रिसना लागै आइ


ਉਸ ਬੰਦੇ ਨੂੰ ਮੁੜ ਕੇ, ਲਾਲਚ ਨਹੀਂ ਹੁੰਦਾ।
And we suffer from thirst no longer.

12698 ਮਾਰੈ ਰਾਖੈ ਏਕੋ ਆਪਿ



Maarai Raakhai Eaeko Aap ||

मारै राखै एको आपि


ਬੰਦੇ ਨੂੰ ਮਾਰਦਾ ਤੇ ਜਿਉਂਦਾ, ਰੱਬ ਇਕੋ ਹੀ ਹੈ॥
The One Lord Himself destroys and also preserves.

12699 ਮਾਨੁਖ ਕੈ ਕਿਛੁ ਨਾਹੀ ਹਾਥਿ



Maanukh Kai Kishh Naahee Haathh ||

मानुख कै किछु नाही हाथि


ਬੰਦੇ ਦੇ ਹੱਥ ਵਿੱਚ ਕੁੱਝ ਵੀ ਨਹੀਂ ਹੈ॥
Nothing at all is in the hands of mortal beings.

12700 ਤਿਸ ਕਾ ਹੁਕਮੁ ਬੂਝਿ ਸੁਖੁ ਹੋਇ



This Kaa Hukam Boojh Sukh Hoe ||

तिस का हुकमु बूझि सुखु होइ


ਪ੍ਰਭੂ ਦਾ ਭਾਣਾਂ ਮੰਨ ਕੇ ਸੁਖ ਹੁੰਦਾ ਹੈ॥
Understanding His Order, there is peace.

12701 ਤਿਸ ਕਾ ਨਾਮੁ ਰਖੁ ਕੰਠਿ ਪਰੋਇ



This Kaa Naam Rakh Kanth Paroe ||

तिस का नामु रखु कंठि परोइ


ਉਸ ਰੱਬ ਦਾ ਨਾਂਮ ਗਲ਼ੇ ਵਿੱਚ ਯਾਦ ਕਰਕੇ ਰੱਖ॥
So take His Name, and wear it as your necklace.

12702 ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ



Simar Simar Simar Prabh Soe ||

सिमरि सिमरि सिमरि प्रभु सोइ


ਉਸ ਰੱਬ ਦਾ ਨਾਂਮ ਸਿਮਰ ਕੇ, ਚੇਤੇ ਕਰਕੇ, ਜੱਪ ਕੇ, ਰੱਟੀ ਚੱਲ॥
Remember, remember, remember God in meditation.

12703 ਨਾਨਕ ਬਿਘਨੁ ਲਾਗੈ ਕੋਇ ੧॥



Naanak Bighan N Laagai Koe ||1||

नानक बिघनु लागै कोइ ॥१॥


ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ, ਉਸ ਰੱਬ ਦਾ ਨਾਂਮ ਸਿਮਰਨ ਕਰਨ ਨਾਲ, ਕੋਈ ਅੜੀਚਣ, ਰੁਕਾਵਟ ਨਹੀਂ ਪੈਂਦੀ ||1||


Sathigur Nanak, no obstacle shall stand in your way. ||1||
12704 ਉਸਤਤਿ ਮਨ ਮਹਿ ਕਰਿ ਨਿਰੰਕਾਰ
Ousathath Man Mehi Kar Nirankaar ||

उसतति मन महि करि निरंकार


ਜਿੰਦ ਜਾਨ ਵਿੱਚ ਰੱਬ ਦੀ ਵੱਡਿਆਈ ਕਰੀਏ॥
Praise the Formless Lord in your mind.

12705 ਕਰਿ ਮਨ ਮੇਰੇ ਸਤਿ ਬਿਉਹਾਰ



Kar Man Maerae Sath Biouhaar ||

करि मन मेरे सति बिउहार


ਮੇਰੀ ਜਿੰਦ ਜਾਨ ਸਹੀ ਪਵਿੱਤਰ ਕੰਮ ਕਰੀਏ॥
My mind, make this your true occupation.

12706 ਨਿਰਮਲ ਰਸਨਾ ਅੰਮ੍ਰਿਤੁ ਪੀਉ



Niramal Rasanaa Anmrith Peeo ||

निरमल रसना अम्रितु पीउ


ਜੀਭ ਨਾਲ ਪਵਿੱਤਰ ਰੱਬੀ ਬਾਣੀ ਦਾ ਅੰਮ੍ਰਿਤੁ ਮਿੱਠਾ ਰਸ ਪੀਈਏ॥
Let your tongue become pure, drinking in the Ambrosial Nectar.

12707 ਸਦਾ ਸੁਹੇਲਾ ਕਰਿ ਲੇਹਿ ਜੀਉ



Sadhaa Suhaelaa Kar Laehi Jeeo ||

सदा सुहेला करि लेहि जीउ


ਹਰ ਸਮੇਂ ਮਨ ਨੂੰ ਸੁਖੀ ਰੱਖ ਸਕਦੇ ਹਾਂ॥
Your soul shall be forever peaceful.

12708 ਨੈਨਹੁ ਪੇਖੁ ਠਾਕੁਰ ਕਾ ਰੰਗੁ



Nainahu Paekh Thaakur Kaa Rang ||

नैनहु पेखु ठाकुर का रंगु


ਅੱਖਾਂ ਦੇ ਨਾਲ ਪ੍ਰਮਾਤਮਾਂ ਦੀ ਬੱਣਾਈ, ਸ੍ਰਿਸਟੀ ਦੇ ਸੋਹਣੇ ਨਜ਼ਾਰੇ ਦੇਖੀਏ॥
With your eyes, see the wondrous play of your Lord and Master.

12709 ਸਾਧਸੰਗਿ ਬਿਨਸੈ ਸਭ ਸੰਗੁ



Saadhhasang Binasai Sabh Sang ||

साधसंगि बिनसै सभ संगु


ਰੱਬ ਦੇ ਭਗਤਾਂ ਨਾਲ ਬੈਠ ਕੇ, ਉਸ ਦੀ ਉਪਮਾਂ ਕਰਨ ਨਾਲ, ਦੁਨੀਆਂ ਦੇ, ਸਾਰੇ ਵਿਕਾਰ, ਪਿਆਰ ਮੁੱਕ ਜਾਂਦੇ ਹਨ॥
In the Company of the Holy, all other associations vanish.

12710 ਚਰਨ ਚਲਉ ਮਾਰਗਿ ਗੋਬਿੰਦ



Charan Chalo Maarag Gobindh ||

चरन चलउ मारगि गोबिंद


ਪੈਰਾਂ ਨਾਲ, ਗੋਬਿੰਦ ਪ੍ਰਭੂ ਦੇ ਰਸਤੇ ਉਤੇ ਤੁਰੀਏ॥
With your feet, walk in the Way of the Lord.

12711 ਮਿਟਹਿ ਪਾਪ ਜਪੀਐ ਹਰਿ ਬਿੰਦ



Mittehi Paap Japeeai Har Bindh ||

मिटहि पाप जपीऐ हरि बिंद


ਮਾੜੇ ਕੰਮ ਤੇ ਪਾਪ, ਇੱਕ ਪਲ ਰੱਬ ਨੂੰ ਚੇਤੇ ਕਰਨ ਨਾਲ ਮੁੱਕ ਜਾਂਦੇ ਹਨ॥
Sins are washed away, chanting the Lord's Name, even for a moment.

12712 ਕਰ ਹਰਿ ਕਰਮ ਸ੍ਰਵਨਿ ਹਰਿ ਕਥਾ



Kar Har Karam Sravan Har Kathhaa ||

कर हरि करम स्रवनि हरि कथा


ਹੱਥਾਂ ਨਾਲ ਰੱਬ ਦੇ ਕੰਮ ਕਰੀਏ। ਕੰਨਾਂ ਨਾਲ ਰੱਬ ਦੇ ਗੁਣਾਂ ਨੂੰ ਸੁਣੀਏ ਕਰੀਏ॥
So do the Lord's Work, and listen to the Lord's Sermon.

12713 ਹਰਿ ਦਰਗਹ ਨਾਨਕ ਊਜਲ ਮਥਾ ੨॥



Har Dharageh Naanak Oojal Mathhaa ||2||

हरि दरगह नानक ऊजल मथा ॥२॥


ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ। ਰੱਬ ਦੇ ਦਰਘਰ ਵਿੱਚ ਸੋਹਣੇ ਮੁੱਖ, ਭਾਗਾਂ ਵਾਲੇ ਮੰਨੇ ਜਾਂਦੇ ਹਨ ||2||


In the Lord's Court, Sathigur Nanak, your face shall be radiant. ||2||
12714 ਬਡਭਾਗੀ ਤੇ ਜਨ ਜਗ ਮਾਹਿ
Baddabhaagee Thae Jan Jag Maahi ||

बडभागी ते जन जग माहि


ਭਾਗਾਂ ਵਾਲੇ ਬੰਦੇ ਦੁਨੀਆਂ ਉਤੇ ਉਹ ਹਨ॥
Very fortunate are those humble beings in this world,

12715 ਸਦਾ ਸਦਾ ਹਰਿ ਕੇ ਗੁਨ ਗਾਹਿ



Sadhaa Sadhaa Har Kae Gun Gaahi ||

सदा सदा हरि के गुन गाहि


ਹਰ ਸਮੇਂ, ਹਮੇਸ਼ਾ ਲਈ, ਰੱਬ ਦੇ ਗੁਣਾਂ ਨੂੰ ਗਾਈਏ॥
Who sing the Glorious Praises of the Lord, forever and ever.

12716 ਰਾਮ ਨਾਮ ਜੋ ਕਰਹਿ ਬੀਚਾਰ



Raam Naam Jo Karehi Beechaar ||

राम नाम जो करहि बीचार


ਜੋ ਬੰਦੇ ਪ੍ਰਭੂ ਦੇ ਨਾਂਮ ਦਾ ਖਿਆਲ ਕਰਦੇ ਹਨ॥
Those who dwell upon the Lord's Name,

12717 ਸੇ ਧਨਵੰਤ ਗਨੀ ਸੰਸਾਰ



Sae Dhhanavanth Ganee Sansaar ||

से धनवंत गनी संसार


ਉਹ ਦੁਨੀਆਂ ਉਤੇ, ਦੌਲਤ ਮੰਦ, ਧੰਨਾਂਢ ਬੰਦੇ ਹਨ॥
Are the most wealthy and prosperous in the world.

12718 ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ



Man Than Mukh Bolehi Har Mukhee ||

मनि तनि मुखि बोलहि हरि मुखी


ਸਰੀਰ, ਹਿਰਦੇ, ਮੂੰਹ ਵਿੱਚੋਂ ਰੱਬ ਦਾ ਨਾਂਮ ਜੱਪਦੇ ਹਨ॥
Those who speak of the Supreme Lord in thought, word and deed

12719 ਸਦਾ ਸਦਾ ਜਾਨਹੁ ਤੇ ਸੁਖੀ



Sadhaa Sadhaa Jaanahu Thae Sukhee ||

सदा सदा जानहु ते सुखी


ਉਸ ਨੂੰ ਹਰ ਸਮੇਂ, ਹਮੇਸ਼ਾ ਲਈ ਅੰਨਦ ਨਾਲ ਰਹਿੱਣ ਵਾਲਾ ਜਾਂਣੀਏ॥
Know that they are peaceful and happy, forever and ever.

12720 ਏਕੋ ਏਕੁ ਏਕੁ ਪਛਾਨੈ



Eaeko Eaek Eaek Pashhaanai ||

एको एकु एकु पछानै


ਸਿਰਫ਼ ਇਕੋ-ਇੱਕ ਰੱਬ ਨੂੰ ਸਮਝ ਜਾਈਏ॥
One who recognizes the One and only Lord as One,

12721 ਇਤ ਉਤ ਕੀ ਓਹੁ ਸੋਝੀ ਜਾਨੈ



Eith Outh Kee Ouhu Sojhee Jaanai ||

इत उत की ओहु सोझी जानै


ਉਹ ਬੰਦੇ ਇਸ ਦੁਨੀਆਂ ਬਾਰੇ, ਅੱਗਲੀ ਮਰਨ ਪਿਛੋਂ ਦੀ ਦੁਨੀਆਂ ਬਾਰੇ ਜਾਂਣ ਜਾਂਦੇ ਹਨ॥
Understands this world and the next.

12722 ਨਾਮ ਸੰਗਿ ਜਿਸ ਕਾ ਮਨੁ ਮਾਨਿਆ



Naam Sang Jis Kaa Man Maaniaa ||

नाम संगि जिस का मनु मानिआ


ਰੱਬ ਦੇ ਪਿਆਰ ਵਿੱਚ, ਜਿਸ ਬੰਦੇ ਦਾ ਜੀਅ ਲੱਗ ਗਿਆ ਹੈ॥
One whose mind accepts the Company of the Naam,

12723 ਨਾਨਕ ਤਿਨਹਿ ਨਿਰੰਜਨੁ ਜਾਨਿਆ ੩॥



Sathigur Naanak Thinehi Niranjan Jaaniaa ||3||

नानक तिनहि निरंजनु जानिआ ॥३॥


ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ। ਉਹ ਬੰਦੇ ਰੱਬ ਨੂੰ ਬੁੱਝ ਲਿਆ ਹੈ ||3||

The Name of the Lord, Sathigur Nanak, knows the Immaculate Lord. ||3||

12724 ਗੁਰ ਪ੍ਰਸਾਦਿ ਆਪਨ ਆਪੁ ਸੁਝੈ
Gur Prasaadh Aapan Aap Sujhai ||

गुर प्रसादि आपन आपु सुझै


ਸਤਿਗੁਰ ਦੀ ਮਿਹਰਬਾਨੀ ਨਾਲ ਆਪਣੇ-ਆਪ, ਜਿਸ ਬੰਦੇ ਨੂੰ ਰੱਬ ਦਿਸਦਾ ਹੈ॥
By Sathigur's Grace, one understands himself;

12725 ਤਿਸ ਕੀ ਜਾਨਹੁ ਤ੍ਰਿਸਨਾ ਬੁਝੈ



This Kee Jaanahu Thrisanaa Bujhai ||

तिस की जानहु त्रिसना बुझै


ਉਸ ਬੰਦੇ ਦੇ ਲਾਲਚ ਮੁੱਕ ਜਾਂਦੇ ਹਨ॥
Know that then, his thirst is quenched.

12726 ਸਾਧਸੰਗਿ ਹਰਿ ਹਰਿ ਜਸੁ ਕਹਤ



Saadhhasang Har Har Jas Kehath ||

साधसंगि हरि हरि जसु कहत


ਰੱਬ ਦੇ ਪਿਆਰਿਆਂ ਵਿੱਚ, ਰੱਬ ਦਾ ਨਾਂਮ ਸਿਮਰਨ, ਹਰਿ ਹਰਿ ਕਰਦਾ ਹੈ॥
In the Company of the Holy, one chants the Praises of the Lord, Har, Har.

12727 ਸਰਬ ਰੋਗ ਤੇ ਓਹੁ ਹਰਿ ਜਨੁ ਰਹਤ



Sarab Rog Thae Ouhu Har Jan Rehath ||

सरब रोग ते ओहु हरि जनु रहत


ਉਹ ਬੰਦੇ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਹਨ॥
Such a devotee of the Lord is free of all disease.

12728 ਅਨਦਿਨੁ ਕੀਰਤਨੁ ਕੇਵਲ ਬਖ੍ਯਾਨੁ



Anadhin Keerathan Kaeval Bakhyaan ||

अनदिनु कीरतनु केवल बख्यानु


ਰਾਤ ਦਿਨ, ਕੇਵਲ ਰੱਬੀ ਬਾਣੀ ਨੂੰ ਗਾਉਂਦੇ ਹਨ॥
Night and day, sing the Kirtan, the Praises of the One Lord.

12729 ਗ੍ਰਿਹਸਤ ਮਹਿ ਸੋਈ ਨਿਰਬਾਨੁ



Grihasath Mehi Soee Nirabaan ||

ग्रिहसत महि सोई निरबानु


ਘਰ, ਪਰਿਵਾਰ ਵਿੱਚ ਵੀ, ਉਹ ਬੰਦੇ ਵਿਕਾਰਾਂ ਦੇ ਲਾਲਚ ਵਿੱਚ ਨਹੀਂ ਫਸਦੇ॥
In the midst of your household, remain balanced and unattached.

12730 ਏਕ ਊਪਰਿ ਜਿਸੁ ਜਨ ਕੀ ਆਸਾ



Eaek Oopar Jis Jan Kee Aasaa ||

एक ऊपरि जिसु जन की आसा


ਇੱਕ ਪ੍ਰਭੂ ਉਤੇ, ਜਿਹੜੇ ਬੰਦੇ ਸੀ ਉਮੀਦ ਹੈ॥
One who places his hopes in the One Lord

12731 ਤਿਸ ਕੀ ਕਟੀਐ ਜਮ ਕੀ ਫਾਸਾ



This Kee Katteeai Jam Kee Faasaa ||

तिस की कटीऐ जम की फासा


ਉਸ ਦਾ ਜੰਮਦੂਤ ਦਾ ਡਰ ਮੁੱਕ ਜਾਂਦਾ ਹੈ॥
The noose of Death is cut away from his neck.

12732 ਪਾਰਬ੍ਰਹਮ ਕੀ ਜਿਸੁ ਮਨਿ ਭੂਖ



Paarabreham Kee Jis Man Bhookh ||

पारब्रहम की जिसु मनि भूख


ਪ੍ਰਮਾਤਮਾਂ ਨੂੰ ਦੇਖਣੇ ਦੀ, ਜਿਸ ਨੂੰ ਭੁੱਖ ਹੋਵੇ॥
One whose mind hungers for the Supreme Lord God,

12733 ਨਾਨਕ ਤਿਸਹਿ ਲਾਗਹਿ ਦੂਖ ੪॥



Naanak Thisehi N Laagehi Dhookh ||4||

नानक तिसहि लागहि दूख ॥४॥


ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਸ ਬੰਦੇ ਨੂੰ ਦਰਦ ਪੀੜਾ ਨਹੀਂ ਹੁੰਦੇ॥
Sathigur Nanak, shall not suffer pain. ||4||

12734 ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ



Jis Ko Har Prabh Man Chith Aavai ||

जिस कउ हरि प्रभु मनि चिति आवै


ਬੰਦੇ ਨੂੰ ਰੱਬ ਦਾ ਨਾਂਮ ਹਰਿ, ਪ੍ਰਭੂ ਹਿਰਦੇ ਵਿੱਚ ਯਾਦ ਆਵੇ॥
One who focuses his conscious mind on the Lord God

12735 ਸੋ ਸੰਤੁ ਸੁਹੇਲਾ ਨਹੀ ਡੁਲਾਵੈ



So Santh Suhaelaa Nehee Ddulaavai ||

सो संतु सुहेला नही डुलावै


ਉਹ ਭਗਤ ਡੋਲਦਾ ਨਹੀਂ ਹੈ। ਸ਼ਾਂਤ ਰਹਿੰਦਾ ਹੈ।
that Saint is at peace, he does not waver.

12736 ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ



Jis Prabh Apunaa Kirapaa Karai ||

जिसु प्रभु अपुना किरपा करै


ਜਿਸ ਬੰਦੇ ਉਤੇ ਰੱਬ ਮੇਹਰਬਾਨੀ ਕਰਦਾ ਹੈ॥
Those unto whom God has granted His Grace

12737 ਸੋ ਸੇਵਕੁ ਕਹੁ ਕਿਸ ਤੇ ਡਰੈ



So Saevak Kahu Kis Thae Ddarai ||

सो सेवकु कहु किस ते डरै


ਉਹ ਰੱਬ ਦਾ ਚਾਕਰ ਭਗਤ, ਕਿਸੇ ਹੋਰ ਤੋ ਕਿਵੇਂ ਡਰ ਸਕਦਾ ਹੈ?॥
Who do those servants need to fear?

12738 ਜੈਸਾ ਸਾ ਤੈਸਾ ਦ੍ਰਿਸਟਾਇਆ



Jaisaa Saa Thaisaa Dhrisattaaeiaa ||

जैसा सा तैसा द्रिसटाइआ


ਰੱਬ ਜੈਸਾ ਹੈ, ਵੈਸਾ ਹੀ ਦਿਸ ਪੈਂਦਾ ਹੈ॥
As God is, so does He appear;

12739 ਅਪੁਨੇ ਕਾਰਜ ਮਹਿ ਆਪਿ ਸਮਾਇਆ



Apunae Kaaraj Mehi Aap Samaaeiaa ||

अपुने कारज महि आपि समाइआ


ਆਪਣੇ ਕੰਮਾਂ ਵਿੱਚ ਆਪ ਹੀ, ਪ੍ਰਭੂ ਰੱਚਿਆ ਹੋਇਆ। ਹੈ॥
In His Own creation, He Himself is pervading.

12740 ਸੋਧਤ ਸੋਧਤ ਸੋਧਤ ਸੀਝਿਆ



Sodhhath Sodhhath Sodhhath Seejhiaa ||

सोधत सोधत सोधत सीझिआ


ਹਰ ਸਮੇਂ ਬਿਚਾਰ ਕਰਕੇ ਆਪ ਨੂੰ ਸੁਧਾਰ ਕੇ, ਸਹੀਂ ਰਾਹ ਉਤੇ ਚਲ ਕੇ, ਸਫ਼ਲਤਾ ਮਿਲ ਸਕਦੀ ਹੈ॥
Searching, searching, searching, and finally, success!

12741 ਗੁਰ ਪ੍ਰਸਾਦਿ ਤਤੁ ਸਭੁ ਬੂਝਿਆ



Gur Prasaadh Thath Sabh Boojhiaa ||

गुर प्रसादि ततु सभु बूझिआ


ਸਤਿਗੁਰ ਜੀ ਦੀ ਕਿਰਪਾ ਨਾਲ, ਪ੍ਰਭੂ ਜੀ ਦੀ ਸਮਝ ਆ ਜਾਦੀ ਹੈ॥
By Sathigur's Grace, the essence of all reality is understood.

12742 ਜਬ ਦੇਖਉ ਤਬ ਸਭੁ ਕਿਛੁ ਮੂਲੁ



Jab Dhaekho Thab Sabh Kishh Mool ||

जब देखउ तब सभु किछु मूलु


ਜਿਥੇ ਵੀ ਦੇਖਦੇ ਹਾਂ। ਮੈਨੂੰ ਹਰ ਥਾਂ, ਚੀਜਾਂ, ਜੀਵਾਂ ਵਿੱਚ ਰੱਬ ਦਾ ਟਿੱਕਾਣਾ ਲੱਗਦਾ ਹੈ॥
Wherever I look, there I see Him, at the root of all things.

12743 ਨਾਨਕ ਸੋ ਸੂਖਮੁ ਸੋਈ ਅਸਥੂਲੁ ੫॥



Naanak So Sookham Soee Asathhool ||5||

नानक सो सूखमु सोई असथूलु ॥५॥ ||5||


ਸਤਿਗੁਰ ਨਾਨਕ ਪ੍ਰਭੂ ਜੀ, ਆਪ ਹੀ ਜਗਤ ਵਿੱਚ ਹੈ। ਪ੍ਰਭੂ ਜੀ ਆਪ ਹੀ, ਜੋਤ ਬੱਣ ਕੇ ਜੀਵਤ ਰੱਖ ਰਿਹਾ ਹੈ ||5||
Sathigur Nanak, He is the subtle, and He is also the manifest. ||5||

12744 ਨਹ ਕਿਛੁ ਜਨਮੈ ਨਹ ਕਿਛੁ ਮਰੈ



Neh Kishh Janamai Neh Kishh Marai ||

नह किछु जनमै नह किछु मरै


ਨਾਂ ਕੁੱਝ ਜੰਮਦਾ ਹੈ। ਨਾਂ ਹੀ ਕੁੱਝ ਮਰਦਾ ਹੈ॥
Nothing is born, and nothing dies.

12745 ਆਪਨ ਚਲਿਤੁ ਆਪ ਹੀ ਕਰੈ



Aapan Chalith Aap Hee Karai ||

आपन चलितु आप ही करै


ਆਪਦੇ ਕੰਮ ਆਪ ਹੀ ਕਰ ਰਿਹਾ ਹੈ॥
He Himself stages His own drama.

12746 ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ



Aavan Jaavan Dhrisatt Anadhrisatt ||

आवनु जावनु द्रिसटि अनद्रिसटि


ਦੁਨੀਆਂ ਉਤੇ ਜੰਮਦਾ, ਮਰਦਾ ਹੈ। ਦਿਸਦਾ ਵੀ ਹੈ। ਨਹੀਂ ਵੀ ਦਿੱਸਦਾ ਹੈ।॥
Coming and going, seen and unseen,

12747 ਆਗਿਆਕਾਰੀ ਧਾਰੀ ਸਭ ਸ੍ਰਿਸਟਿ



Aagiaakaaree Dhhaaree Sabh Srisatt ||

आगिआकारी धारी सभ स्रिसटि


ਸਾਰੀ ਦੁਨੀਆਂ ਰੱਬ ਦੇ ਹੁਕਮ ਵਿੱਚ ਚੱਲਦੀ ਹੈ॥
All the world is obedient to His Will.

12748 ਆਪੇ ਆਪਿ ਸਗਲ ਮਹਿ ਆਪਿ



Aapae Aap Sagal Mehi Aap ||

आपे आपि सगल महि आपि

ਰੱਬ ਸਾਰੀ ਦੁਨੀਆਂ ਵਿੱਚ ਆਪ ਹੀ ਹੈ॥



He Himself is All-in-Himself.

12749 ਅਨਿਕ ਜੁਗਤਿ ਰਚਿ ਥਾਪਿ ਉਥਾਪਿ



Anik Jugath Rach Thhaap Outhhaap ||

अनिक जुगति रचि थापि उथापि



ਬੇਅੰਤ ਤਰੀਕਿਆ ਨਾਲ, ਜਗਤ ਨੂੰ ਬਣਾਉਂਦਾ ਤੇ ਮਿਟਾ ਦਿੰਦਾ ਹੈ॥

In His many ways, He establishes and disestablishes.

12750 ਅਬਿਨਾਸੀ ਨਾਹੀ ਕਿਛੁ ਖੰਡ



Abinaasee Naahee Kishh Khandd ||

अबिनासी नाही किछु खंड



ਪ੍ਰਮਾਤਮਾਂ ਦਾ ਖ਼ਾਤਮਾਂ ਨਹੀਂ ਹੋ ਸਕਦਾ। ਨਾਂ ਹੀ ਕੋਈ ਉਸ ਰੱਬ ਦੇ ਟੁੱਕੜੇ ਕਰ ਸਕਦਾ ਹੈ। ਉਹ ਸਦਾ ਅਮਰ ਤੇ ਪੂਰਾ ਹੀ ਰਹੇਗਾ॥

He is Imperishable; nothing can be broken.

12751 ਧਾਰਣ ਧਾਰਿ ਰਹਿਓ ਬ੍ਰਹਮੰਡ



Dhhaaran Dhhaar Rehiou Brehamandd ||

धारण धारि रहिओ ब्रहमंड



ਸਾਰੀ ਸ੍ਰਿਸਟੀ ਨੂੰ ਆਪ ਹੀ ਪ੍ਰਭੂ ਬੱਣਾਂ ਰਿਹਾ ਹੈ॥

He lends His Support to maintain the Universe.

12752 ਅਲਖ ਅਭੇਵ ਪੁਰਖ ਪਰਤਾਪ



Alakh Abhaev Purakh Parathaap ||

अलख अभेव पुरख परताप



ਉਸ ਰੱਬ ਦੇ ਗਿਆਨ, ਗੁਣਾਂ, ਕੰਮਾਂ, ਬੱਣਾਈ ਦੁਨੀਆਂ ਬਾਰੇ, ਸਾਰੀ ਜਾਂਣਕਾਰੀ ਦਾ ਪਤਾ ਨਹੀਂ ਲੱਗ ਸਕਦਾ। ਰੱਬ ਦਾ ਭੇਤ ਨਹੀਂ ਪਾ ਸਕਦੇ॥

Unfathomable and Inscrutable is the Glory of the Lord.

12753 ਆਪਿ ਜਪਾਏ ਨਾਨਕ ਜਾਪ ੬॥



Aap Japaaeae Th Naanak Jaap ||6||

आपि जपाए नानक जाप ॥६॥


ਸਤਿਗੁਰ ਨਾਨਕ ਪ੍ਰਭੂ ਜੀ, ਬੰਦ ਨੂੰ ਆਪ ਹੀ ਆਪਦਾ ਨਾਂਮ ਚੇਤੇ ਕਰਾਉਂਦੇ ਹਨ ||6||

As He inspires us to meditate, Sathigur Nanak, so do we meditate. ||6||

Comments

Popular Posts