ਭਾਗ 94 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਮਰਾਸੀਆਂ ਵਾਂਗ, ਔਰਤ ਦੇ ਸੋਹਲੇ ਹੀ ਗਾਉਣੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਜੋ ਕੁੱਝ ਡਰਾਇਵਰਾਂ ਨੇ, ਗੁਰਜੋਤ ਤੇ ਕੋਮਲ ਦੇ ਵਿਆਹ ਦੀ ਖੁਸ਼ੀ ਵਿੱਚ, ਟਰੱਕ ਸਟਾਪ ਹਸਕੀ, ਪਟਰੋਲ ਪੰਪ ਦੀ, ਪਾਰਕਿੰਗ ਵਿੱਚ ਕੀਤਾ ਸੀ। ਉਸ ਦੀਆਂ ਧੂਮਾਂ ਕਨੇਡਾ, ਅਮਰੀਕਾ ਦੇ ਡਰਾਇਵਰਾਂ ਵਿੱਚ ਪੈ ਗਈਆ ਸਨ। ਫੋਨ ਖੜ੍ਹਕ ਗਏ ਸਨ। ਵਿਆਹ ਵਿੱਚ ਭਾਵੇਂ ਕਿਸੇ ਨੂੰ ਸੱਦਿਆ ਨਹੀਂ ਸੀ। ਇਹ ਇੱਕ ਬਾਰ ਪਹਿਲਾਂ ਵਿਆਹੇ, ਦੋਹਾਜੂ ਜੋਤ ਦਾ ਤੇ ਕੋਮਲ ਦਾ ਪੰਜਵਾਂ ਵਿਆਹ ਸੀ। ਡਰਾਇਵਰਾਂ ਨੇ ਖੁਸ਼ੀ ਇੰਨੀ ਕਰ ਦਿੱਤੀ ਸੀ। ਜਿਵੇਂ ਮਸਾਂ ਛੱੜਾ ਵਿਆਹਿਆ ਗਿਆ ਹੋਵੇ। ਡਰਾਇਵਰਾਂ ਦੇ ਸਾਫ਼ੇ, ਜੁੱਤੀਆਂ ਦੂਜੇ ਦਿਨ ਵੀ ਸ਼ੜਕ ਉਤੇ ਖਿਲਰੇ ਪਏ ਸਨ। ਗੋਰਿਆਂ ਕਾਲਿਆ, ਚੀਨਿਆ ਨੇ ਜੋਤ ਤੇ ਕਮਲਜੀਤ ਦੇ ਵਿਆਹ ਦਾ ਜ਼ਸ਼ਨ ਸ਼ੜਕ ਉਤੇ ਦੇਖਿਆ ਸੀ। ਸ਼ਰਾਬ ਦੇ ਨਸ਼ੇ ਵਿੱਚ ਦੁਲਹਨ, ਬੇਗਾਨੇ ਮਰਦਾਂ ਨਾਲ, ਅੱਧੀ ਰਾਤ ਨੂੰ ਨੱਚ ਕੇ ਜ਼ਸ਼ਨ ਮਨਾ ਰਹੀ ਸੀ। ਲਾੜਾ ਕਿਸੇ ਹੋਰ ਨਾਲ, ਸੁਹਾਗਰਾਤ ਮਨਾ ਰਿਹਾ ਸੀ। ਪਾਰਟ ਟਾਇਮ ਕੰਮ, ਤਾਂ ਹੋ ਗਿਆ ਸੀ। ਗੁਰਜੋਤ ਨੇ ਮਾਲ ਲੱਦ ਕੇ, ਟਰੱਕ ਵਿੰਨੀਪਿਗ ਨੂੰ ਤੋਰ ਲਿਆ ਸੀ। ਰਸਤੇ ਵਿੱਚ ਹੋਰ ਵੀ, ਡਰਾਇਵਰ ਗੁਰਜੋਤ ਨੂੰ ਪੁੱਛ ਰਹੇ ਸਨ, " ਕੀ ਗੱਲ ਬਾਈ, ਇਕੱਲੇ-ਇਕੱਲੇ ਨੇ, ਚੋਰੀ-ਚੋਰੀ ਹੀ ਵਿਆਹ ਕਰਾ ਲਿਆ? ਤੂੰ ਦਾਰੂ ਨਾ ਪਿਲਾਉਂਦਾ। ਵਿਆਹ ਤਾਂ ਦਿਖਾ ਦਿੰਦਾ। ਰੋਟੀ ਅਸੀਂ ਗੁਰਦੁਆਰੇ ਖਾ ਲੈਣੀ ਸੀ। " ਕਈ ਡਰਾਇਵਰ ਪੁੱਛਦੇ ਸਨ, " ਤੂੰ ਤਾਂ ਸ਼ੜਕ ਉਤੇ ਹੀ ਰਹਿੰਦਾ ਹੈ। ਕੀ ਉਸ ਨੂੰ ਟਰੱਕ ਵਿੱਚ ਰੱਖੇਗਾ? " ਟਰੱਕ ਸਟਾਪ ਉਤੇ ਜੋਤ ਦਾ ਖੜ੍ਹਨਾਂ ਮੁਸ਼ਕਲ ਹੋ ਗਿਆ ਸੀ। ਇੱਕ ਡਰਾਇਵਰ ਨੇ, ਉਸ ਨੂੰ ਅੱਖ ਦੱਬ ਕੇ ਕਿਹਾ, " ਬਾਈ, ਸੁਹਾਗਰਾਤ ਮਨਾ ਵੀ ਲਈ ਜਾਂ ਕੀ ਗੇੜਾ ਲੈ ਕੇ, ਆ ਗਿਆ? " ਗੁਰਜੋਤ ਨੇ ਕਿਹਾ, " ਹਾਂ ਬਾਈ ਦੋ-ਦੋ  ਸੁਹਾਗਰਾਤਾਂ ਮਨਾ ਲਈਆਂ ਹਨ। " ਦੂਜੇ ਡਰਾਇਵਰ ਨੇ ਕਿਹਾ, " ਕੀ ਗੱਲ ਹੋਈ? ਮੁਕਲਾਵੇ ਵਿੱਚ, ਸਾਲੀ ਜਾਂ ਸਹੇਲੀ ਨਾਲ ਹੀ ਲੈ ਆਇਆ। ਤੂੰ ਵੀ ਛੇਤੀ ਹੀ ਪੱਕੇ ਡਰਾਇਵਰਾਂ ਦੇ ਗੁਰ ਸਿੱਖ ਗਿਆ। ਤੈਨੂੰ ਜ਼ਨਾਨੀਆਂ ਬਹੁਤ ਲੱਭਦੀਆਂ ਹਨ। ਸਾਨੂੰ ਵੀ ਗੁਰ ਸਿੱਖਾ ਦੇ। "
ਗੁਰਜੋਤ ਨੇ ਕਿਹਾ, " 45 ਡਾਲਰ ਇੰਟਰਨੈਂਟ ਦਾ ਲਾਵੋ। 500 ਡਾਲਰ. ਚੱਜਦੇ ਸੈਲਰ ਫੋਨ ਉਤੇ ਲਾਵੋ। ਨੈਂਟ ਉਤੇ ਫੇਸਬੁੱਕ ਦੇਖੋ। ਸਾਲਿਉ ਜੇ ਕੋਈ, ਉਝ ਨਹੀਂ ਫਸੂ। ਮੂਰਤਾਂ ਹੀ ਦੇਖੀ ਜਾਇਉ। ਮੈਸਜ਼ ਵਿੱਚ ਗੱਲਾਂ ਮਾਰਨ ਵਾਲੀਆਂ, ਬਥੇਰੀਆਂ ਆ ਜਾਦੀਆਂ। ਗੱਲਾਂ ਵਿੱਚ ਹੀ ਬਹੁਤ ਸੁਆਦ ਦੇ ਜਾਂਦੀਆਂ ਹਨ। ਬੰਦੇ ਨੂੰ ਗੱਲਾਂ-ਬਾਤਾਂ ਨਾਲ ਹੀ, ਨਚੋੜ ਲੈਂਦੀਆਂ ਹਨ। " ਇੱਕ ਡਰਾਇਵਰ ਨੇ ਪੁੱਛਿਆ, " ਯਾਰ ਇਹ ਸਾਰਾ ਕੁੱਝ, ਜੇ ਤੂੰ ਇੱਕ ਬਾਰ ਸਿਖਾ ਦੇਵੇ। ਧਰਮ ਨਾਲ ਤੈਨੂੰ ਬਹੁਤ ਪੁੰਨ ਲੱਗੇਗਾ। ਮੈਨੂੰ ਅਮਰੀਕਾ, ਕਨੇਡਾ ਵਿੱਚ ਧੱਕੇ ਖਾਂਦੇ ਨੂੰ 10 ਸਾਲ ਹੋ ਗਏ। ਕਦੇ ਜ਼ਨਾਨੀ ਦਾ ਮੂੰਹ ਨਹੀਂ ਦੇਖਿਆ। 24 ਘੰਟੇ ਸ਼ੜਕ ਉਤੇ ਹੀ ਰਹਿੰਦਾਂ ਹਾਂ। ਇਹ ਚੱਕ 550 ਡਾਲਰ, ਸੈਲਰ ਫੋਨ, ਆਪਦੀ ਪਸੰਦ ਦਾ ਲੈ ਕੇ ਦੇਦੇ। ਔਰਤਾਂ ਦੀਆਂ ਮੂਰਤਾਂ ਦੇਖਣੀਆਂ ਸਿਖਾ ਦੇ। ਮੈ ਵੀ ਸੋਚੀ ਜਾਂਦਾ ਸੀ। ਇਹ ਤੂੰ ਸੈਲਰ ਫੋਨ ਵਿੱਚ, ਅੱਖਾਂ ਗੱਡੀ ਕਿਉਂ ਬੈਠਾ ਰਹਿੰਦਾ ਹੈ? " ਗੁਰਜੋਤ ਨੇ ਕਿਹਾ, " ਤੈਨੂੰ ਇੱਕ ਬਾਰ ਹੀ ਪੈਸਾ ਲਗਾਉਣ ਦੀ ਲੋੜ ਹੈ। ਫਿਰ ਤਾਂ ਜਿਹੜੀ ਤੇਰੇ ਨਾਲ ਫਸ ਗਈ। ਉਸੇ ਨੇ, ਆਪੇ ਬਿੱਲ ਦੇ ਦਿਆ ਕਰਨਾਂ। ਮੈਂ ਕਦੇ ਫੋਨ ਦਾ ਬਿੱਲ ਨਹੀਂ ਦਿੱਤਾ। ਆਪੇ ਕੋਈ ਨਵੀਂ ਸਾਮੀ, ਰੱਬ ਲੱਭ ਦਿੰਦਾ ਹੈ। ਬਾਈ ਸੁਣੋ ਮੇਰੀ ਗੱਲ, ਮੇਰੇ ਤੋਂ ਔਰਤਾਂ ਪੱਟਣ ਦੇ ਗੁਰ ਸਿਖ ਲਵੋ। ਔਰਤਾਂ ਨੂੰ ਮੂਰਖ ਬਣਾਉਣਾਂ ਬਹੁਤ ਸੌਖਾਂ ਹੈ। ਔਰਤ ਨੂੰ ਕਹੋ, " ਤੂੰ ਬਹੁਤ ਸੋਹਣੀ ਹੈ। ਮੈਂ ਕਦੇ ਹੋਰ ਔਰਤ ਨਹੀਂ ਦੇਖੀ। ਤੂੰ ਮੇਰਾ ਪਹਿਲਾ ਪਿਆਰ ਹੈ। ਜੇ ਤੇਰਾ ਪਿਆਰ ਨਾਂ ਮਿਲਿਆ। ਮੈਂ ਜ਼ਹਿਰ ਖਾ ਲੈਣੀ ਹੈ। ਮੈਂ ਤਾਂ ਗਰੀਬ ਜਿਹਾ ਬੰਦਾ ਹਾਂ। ਤੂੰ ਤਾਂ ਮਹਿਲਾਂ ਦੀ ਰਾਣੀ ਹੈ। ਬਹੁਤ ਅਮੀਰ ਹੈ। ਹਜ਼ਾਰ ਦੋ ਹਜ਼ਾਰ ਤੇਰੇ ਲਈ, ਕੁੱਝ ਵੀ ਨਹੀਂ ਹੈ। ਭਿਖਾਰੀ ਤੇਰੇ ਦਰ ਉਤੇ ਬੈਠਾ ਹੈ। "  ਮਰਾਸੀਆਂ ਵਾਂਗ, ਔਰਤ ਦੇ ਸੋਹਲੇ ਹੀ ਗਾਉਣੇ ਹਨ। ਅੱਗਲੀ ਤਾਂ ਕਮਲੀ ਹੋਈ, ਪਿਛੇ-ਪਿਛੇ ਫਿਰੇਗੀ। ਜੇ ਨਾਂ ਮੰਨੇ ਛੱਡ ਕੇ, ਹੋਰ ਕਿਸੇ ਨਾਲ ਟਰਾਈ ਮਾਰ ਲਵੇ। ਰੱਬ ਨੇ ਬਥੇਰੀਆਂ ਸੋਹਣੀਆਂ ਹੋਰ ਵੀ, ਔਰਤਾਂ ਬੱਣਾਈਆਂ ਹਨ। ਸਬ ਦਾ ਹਾਲ-ਚਾਲ ਪੁੱਛੀ ਜਾਵੇ। ਸਬ ਨੂੰ ਮੈਸਜ਼ ਭੇਜੀ ਜਾਵੇ। ਕੋਈ ਤਾਂ ਪਿਆਰ ਦੀ ਪਿਆਸੀ ਮਿਲ ਜਾਵੇਗੀ। ਔਰਤਾਂ ਪਿਆਰ ਦੀਆਂ ਬਹੁਤ ਭੁੱਖੀਆਂ ਹਨ। ਆਪੇ ਹੀ ਬਥੇਰਾ ਪਿਆਰ ਕਰ ਲੈਂਦੀਆਂ ਹਨ। " ਜੋਤ ਦੇ ਚੁਟਕਲੇ ਸੁਣਨ ਨੂੰ ਹੋਰ ਵੀ ਕਈ ਡਰਾਇਵਰ ਇੱਕਠੇ ਹੋ ਗਏ ਸਨ। ਇਹ ਮਸਤੀ ਵਿੱਚ ਆ ਕੇ, ਸਬ ਗੱਲਾ ਮੂੰਹ ਨਾਲ ਸਪਰੇ ਕਰਕੇ. ਦੱਸ ਦਿੰਦਾ ਹੈ। ਕੋਈ ਗੱਲ ਗੁਰਜੋਤ ਦੇ ਪੱਚਦੀ ਨਹੀਂ ਹੈ। ਇਸੇ ਕਰਕੇ, ਉਸੇ ਦੇ ਕੋਲੋ ਸੁਣ ਕੇ, ਤਾਂ ਨਾਵਲ ਲਿਖ ਰਹੀ ਹਾਂ।
ਗੁਰਜੋਤ ਮਦਾਰੀਆਂ ਵਾਂਗ ਵਿਚਾਲੇ ਬੈਠਾ ਸੀ। ਬਾਕੀ ਡਰਾਇਵਰ ਬੱਲੇ ਉਏ ਮੁੰਡਿਆ ਕਹਿ ਰਹੇ ਸਨ। ਇੱਕ ਡਰਾਇਵਰ ਨੇ ਜੋਤ ਨੂੰ ਚੈਲਜ਼ ਕੀਤਾ। ਉਸ ਨੇ ਕਿਹਾ, " ਸਾਲਾ ਗੱਪਾਂ ਮਾਰਦਾ ਹੈ। ਆਂਏ ਕਿਹੜੀ ਜ਼ਨਾਨੀ ਫੇਸਬੁੱਕ ਉਤੇ, ਕਿਸੇ ਮਰਦ ਮਗਰ ਲੱਗਦੀ ਹੈ? ਸਬ ਇੱਜ਼ਤਦਾਰ ਘਰਾਂ ਦੀਆਂ ਔਰਤਾਂ ਹੋਣੀਆਂ ਹਨ। ਦੇਖ ਤਾਂ ਇਸ ਦੇ ਸੈਲਰ ਫੋਨ ਉਤੇ ਦਿਸ ਹੀ ਰਹੀਆਂ ਹਨ। ਕਿੰਨੀਆਂ ਸੋਹਣੀਆਂ ਸਾਊ ਹਨ। " ਗੁਰਜੋਤ ਗਰਮੀ ਵਿੱਚ, ਜੋਸ਼ ਵਿੱਚ ਆ ਕੇ ਬੋਲਿਆ, " ਤੁਸੀ ਉਂਗਲੀ ਰੱਖੋ। ਕਿਹੜੀ ਨਾਲ ਗੱਲਾਂ ਕਰਨੀਆਂ ਹਨ? ਤੁਸੀ ਮੈਨੂੰ ਕੀ ਲਡੂ ਸਮਝਿਆ ਹੈ? " ਡਰਾਇਵਰ ਇੱਕ ਦੂਜੇ ਦਾ ਮੂੰਹ ਦੇਖਣ ਲੱਗ ਗਏ। ਬਈ ਕੀ ਇਹ ਸੱਚੀ ਜ਼ਨਾਨੀਆਂ ਨਾਲ ਆਪਣੀ ਗੱਲ-ਬਾਤ ਕਰਾਵੇਗਾ? ਇੱਕ ਨੇ ਕਿਹਾ, " ਹੋਰ ਅੱਗੇ, ਫੋਟੋ ਦਿਖਾ। : ਦੂਜੇ ਨੇ ਕਿਹਾ, " ਇਹੀ ਬਾਈ ਪਟਿਆਂ ਵਾਲੀ ਨਾਲ, ਜੇ ਗੱਲ ਕਰਾ ਦੇਵੇ। ਸੁਆਦ ਆ ਜਾਵੇ। " ਜੋਤ ਨੇ ਉਸ ਔਰਤ ਨੂੰ ਸਤਿ ਸ੍ਰੀ ਅਕਾਲ ਲਿਖ ਦਿੱਤੀ। ਉਸ ਨਾਲ ਆਮ ਹੀ ਗੱਲਾਂ ਕਰਦਾ ਸੀ। ਉਸ ਨੇ, ਝੱਟ ਲਿਖਿਆ, " ਕੀ ਹਾਲ ਹੈ? " ਇਸ ਨੇ ਲਿਖਿਆ, " ਤੇਰੇ ਵਿੱਚ ਹੀ ਖਿਆਲ ਹੈ। " ਅੱਗਲੀ ਵੀ ਪੂਰੀ ਸਿਰੇ ਦੀ ਵੈਲਣ ਸੀ। ਉਸ ਨੇ ਲਿਖਿਆ, " ਆਜਾ ਖੰਭ ਲਾ ਕੇ। " ਗੁਰਜੋਤ ਨੇ ਲਿਖਿਆ, " ਤੇਰੇ ਹੀ ਕੋਲ ਆਂਇਆਂ ਹੋਇਆਂ ਹਾਂ। ਆਜਾ ਟਰੱਕ ਕੋਲ। " ਉਸ ਔਰਤ ਨੇ ਲਿਖਿਆ, " ਅੱਜ ਤਾਂ ਕੋਈ ਦਾਨ ਹਰਾ ਹੋ ਗਿਆ। ਤੂੰ ਆ ਗਿਆ। " ਡਰਾਇਵਰ ਨੇ ਰੋਲਾ ਚੱਕਤਾਂ, ਸਾਲਿਉ ਫਸਗੀ-ਫਸਗੀ। " ਆਪਣੇ ਗੁਰਜੋਤ ਨੂੰ ਸੱਦੀ ਜਾਂਦੀ ਹੈ। ਉਏ ਗੁਰਜੋਤ ਉਸ ਨੂੰ ਪੁੱਛ, " ਸੱਬੀ, ਮੇਜ਼ਰ, ਰਾਜੂ ਵੀ ਆ ਜਾਂਣ। " ਦੱਸਦੇ ਅਸੀਂ ਸਾਰੇ ਤੇਰੇ ਸ਼ਹਿਰ ਹੀ ਬੈਠੇ ਹਾਂ। " ਗੁਰਜੋਤ ਨੇ ਕਿਹਾ, " ਫੇਸਬੁੱਕ ਉਤੇ ਆਇਡੀ ਮੈਂ ਬੱਣਾਂ ਦਿੰਦਾਂ ਹਾਂ। ਫੋਟੋ ਤੁਹਾਡੀ ਲੱਗਣੀ ਹੈ। ਹਰ ਰੋਜ਼ ਬਦਲ-ਬਦਲ ਕੇ, ਫੋਟੋ ਲਾਈ ਚੱਲਿਉ। ਜ਼ਨਾਨੀਆਂ ਤਾਂ ਆਪੇ ਆ ਕੇ, ਫੇਸਬੁੱਕ ਪੇਜ਼ ਦਾ ਕੁੰਡਾ ਖੜ੍ਹਾਉਣ ਗੀਆਂ। ਜੇ ਨੀਂਦ ਨਾਂ ਖ਼ਰਾਬ ਹੋ ਗਈ। ਮੈਨੂੰ ਕਹਿ ਦਿਉ। ਭਾਤ-ਭਾਤ ਦੀਆਂ ਕਨੇਡਾ, ਅਮਰੀਕਾ ਦੇ ਕਿਸੇ ਵੀ ਸ਼ਹਿਰ ਵਿੱਚੋਂ ਲੱਭ ਲਿਉ। ਅੱਗਲੀਆਂ ਲੋੜ ਬੰਦਾਂ ਨੇ, ਆਪੇ ਹੀ ਤੁਹਾਨੂੰ ਰਾਂਝਿਆਂ ਨੂੰ ਲੱਭ ਲੈਣਾ ਹੈ। ਫੇਸਬੁੱਕ ਉਤੇ ਜੋ ਮੌਜ਼ ਹੈ। ਉਹ ਕੁੜੀਆਂ ਦਾ ਰਸਤਾ ਘੇਰਨ ਵਿੱਚ ਨਹੀਂ ਹੈ। ਫੇਸਬੁੱਕ ਉਤੇ ਜੁੱਤੀਆਂ ਨਹੀਂ ਪੈਂਦੀਆਂ। ਵੱਧ ਤੋਂ ਵੱਧ, ਅੱਗਲੀ ਬਲੌਕ ਕਰਦੂ। ਟੰਗ ਨਹੀਂ ਭੰਨ ਸਕਦੀ। ਮਾਰੋ ਟਰਾਈ। ਮੈਂ ਉਨਾਂ ਚਿਰ ਉਸ ਨੂੰ ਮਿਲ ਆਵਾਂ। "
ਗੁਰਜੋਤ ਜਿਵੇਂ ਹਨੇਰੀ ਵਾਂਗ ਟਰੱਕ ਦੱਬੀ ਜਾਂਦਾ ਸੀ। ਉਵੇਂ ਨਿੱਤ ਨਵੀਆਂ ਨਵੇਲੀਆਂ, ਉਸ ਮੂਹਰੇ ਡਿੱਗ ਪੈਂਦੀਆਂ ਸੀ। ਡਰਾਇਵਰਾਂ ਦੀ ਅੱਖ ਹੀ ਐਸੀ ਹੈ। ਜਿਸ ਦੀਆਂ ਅੱਖਾਂ ਵਿੱਚ ਪਾਉਂਦੇ ਹਨ। ਉਸ ਨੂੰ ਉਲਝਾ ਲੈਂਦੇ ਹਨ। ਸ਼ੜਕ ਉਤੇ ਅੱਖਾਂ ਖੁੱਲੀਆਂ ਰਖਦੇ-ਰੱਖਦੇ, ਅੱਖਾ ਪਾੜ ਕੇ, ਜਿਸ ਵੱਲ ਵੀ ਦੇਖਦੇ ਹਨ। ਉਸ ਨੂੰ ਹੱੜਪ ਜਾਂਦੇ ਹਨ। ਭਾਰਤ ਵਿੱਚ ਢਾਬੇ ਹੁੰਦੇ ਹਨ। ਉਥੇ ਢਾਬੇ ਵਾਲੀਆਂ ਨੂੰ ਭਾਬੀਆਂ, ਚਾਚੀਆਂ, ਮਾਸੀਆਂ ਡਰਾਇਵਰ ਕੁੱਝ ਵੀ ਕਹੀ ਜਾਂਣ। ਡਰਾਇਵਰ ਸਾਲੀਆਂ ਸਬ ਨੂੰ ਬੱਣਾਂ ਕੇ, ਟਿੱਚਰਾਂ ਕਰਦੇ ਛੈੜਦੇ ਹਨ। ਉਵੇ ਹੀ ਅਮਰੀਕਾ, ਕਨੇਡਾ ਵਿੱਚ ਪਟਰੋਲ ਪੰਪ ਉਤੇ ਕੈਸ਼ੀਅਰ, ਸਫ਼ਾਈ ਕਰਨ ਵਾਲੀਆਂ ਰੰਗ, ਬਰੰਗੀਆਂ ਨਾਲ, ਡਰਾਇਵਰਾਂ ਦੀ ਅੱਖ ਲੱੜ ਜਾਂਦੀ ਹੈ। ਉਦਾਂ ਸੁੰਨੇ ਟਰੱਕ ਸਟਾਪ, ਪਟਰੋਲ ਪੰਪ ਉਤੇ ਰਾਤ ਕੱਢਣੀ ਔਖੀ ਹੋ ਜਾਂਦੀ ਹੈ।

Comments

Popular Posts