ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੭੫ Page 275 of 1430
12324 ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ



Jis Kai Man Paarabreham Kaa Nivaas ||

जिस कै मनि पारब्रहम का निवासु


ਜਿਸ ਬੰਦੇ ਦੇ ਹਿਰਦੇ ਵਿੱਚ, ਪੂਰੀ ਦੁਨੀਆਂ ਦੇ ਗੁਣਵਾਨ ਗਿਆਨ ਵਾਲੇ ਰੱਬ ਦਾ ਟਿੱਕਾਣਾਂ ਹੈ॥
One whose mind is a home for the Supreme Lord God

12325 ਤਿਸ ਕਾ ਨਾਮੁ ਸਤਿ ਰਾਮਦਾਸੁ



This Kaa Naam Sath Raamadhaas ||

तिस का नामु सति रामदासु


ਉਸ ਦਾ ਨਾਂਮ ਸੱਚਾ ਅਸਲੀ ਨਾਂਮ ਰੱਬ ਦਾ ਚਾਕਰ ਹੈ॥
- his name is truly Ram Das, the Lord's servant.

12326 ਆਤਮ ਰਾਮੁ ਤਿਸੁ ਨਦਰੀ ਆਇਆ



Aatham Raam This Nadharee Aaeiaa ||

आतम रामु तिसु नदरी आइआ


ਉਸ ਬੰਦੇ ਨੂੰ ਮਨ ਵਿੱਚ ਰੱਬ ਦਿਸ ਪੈਂਦਾ ਹੈ॥
He comes to have the Vision of the Lord, the Supreme Soul.

12327 ਦਾਸ ਦਸੰਤਣ ਭਾਇ ਤਿਨਿ ਪਾਇਆ



Dhaas Dhasanthan Bhaae Thin Paaeiaa ||

दास दसंतण भाइ तिनि पाइआ


ਰੱਬ ਦੇ ਸੇਵਕਾਂ ਦਾ ਚਾਕਰ ਬੱਣ ਕੇ, ਉਸ ਨੇ ਰੱਬ ਲੱਭ ਲਿਆ ਹੈ॥
Deeming himself to be the slave of the Lord's slaves, he obtains it.

12328 ਸਦਾ ਨਿਕਟਿ ਨਿਕਟਿ ਹਰਿ ਜਾਨੁ



Sadhaa Nikatt Nikatt Har Jaan ||

सदा निकटि निकटि हरि जानु


ਜੋ ਹਰ ਸਮੇਂ ਪ੍ਰਮਾਤਮਾਂ ਨੂੰ ਨੇੜੇ ਜਾਂਣਦਾ ਹੈ॥
He knows the Lord to be Ever-present, close at hand.

12329 ਸੋ ਦਾਸੁ ਦਰਗਹ ਪਰਵਾਨੁ



So Dhaas Dharageh Paravaan ||

सो दासु दरगह परवानु


ਉਹ ਰੱਬ ਦੇ ਘਰਦਰ ਵਿੱਚ ਚਾਕਰ ਆਪਦੀ ਥਾਂ ਹਾਂਸਲ ਕਰ ਲੈਂਦਾ ਹੈ॥
Such a servant is honored in the Court of the Lord.

12330 ਅਪੁਨੇ ਦਾਸ ਕਉ ਆਪਿ ਕਿਰਪਾ ਕਰੈ



Apunae Dhaas Ko Aap Kirapaa Karai ||

अपुने दास कउ आपि किरपा करै


ਆਪਦੇ ਸੇਵਕ ਉਤੇ ਭਗਵਾਨ ਆਪ ਹੀ ਮੇਹਰਬਾਨ ਹੁੰਦਾ ਹੈ॥
To His servant, He Himself shows His Mercy.

12331 ਤਿਸੁ ਦਾਸ ਕਉ ਸਭ ਸੋਝੀ ਪਰੈ



This Dhaas Ko Sabh Sojhee Parai ||

तिसु दास कउ सभ सोझी परै


ਉਸ ਸੇਵਕ ਨੂੰ ਸਾਰੀ ਦੁਨੀਆਂ ਦੀ ਅੱਕਲ ਆ ਜਾਂਦੀ ਹੈ॥
Such a servant understands everything.

12332 ਸਗਲ ਸੰਗਿ ਆਤਮ ਉਦਾਸੁ



Sagal Sang Aatham Oudhaas ||

सगल संगि आतम उदासु


ਸਾਰਿਆਂ ਨਾਲ ਦੇ ਪਰਿਵਾਰ, ਦੋਸਤਾਂ ਨਾਲ ਰਹਿੰਦਾ, ਦੁਨੀਆਂ ਦੇ ਪਿਆਰ ਤੋਂ ਦੁਰ ਰਹਿੰਦਾ ਹੈ॥
Amidst all, his soul is unattached.

12333 ਐਸੀ ਜੁਗਤਿ ਨਾਨਕ ਰਾਮਦਾਸੁ



Aisee Jugath Naanak Raamadhaas ||6||

ऐसी जुगति नानक रामदासु ॥६॥


ਐਸੇ ਤਰੀਕੇ ਨਾਲ ਉਹ ਸੇਵਕ, ਸਤਿਗੁਰ ਨਾਨਕ ਜੀ ਜੀ ਦਾ ਚਾਕਰ ਹੋ ਕੇ, ਰੱਬੀ ਗੁਣਾਂ ਵਾਲਾ, ਰੱਬ ਹੀ ਬੱਣ ਜਾਂਦਾ ਹੈ ||6||

Sathigur Such is the way, O Nanak, of the Lord's servant. ||6||

12334 ਪ੍ਰਭ ਕੀ ਆਗਿਆ ਆਤਮ ਹਿਤਾਵੈ
Prabh Kee Aagiaa Aatham Hithaavai ||

प्रभ की आगिआ आतम हितावै


ਜੋ ਬੰਦਾ ਪ੍ਰਮਾਤਮਾਂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਣਾ ਹੈ॥
One who, in his soul, loves the Will of God,

12335 ਜੀਵਨ ਮੁਕਤਿ ਸੋਊ ਕਹਾਵੈ



Jeevan Mukath Sooo Kehaavai ||

जीवन मुकति सोऊ कहावै


ਉਹੀ ਆਪਦਾ ਜਿਉਣਾਂ ਸਫ਼ਲ ਕਰਦਾ ਹੈ॥
Is said to be Jivan Mukta - liberated while yet alive.

12336 ਤੈਸਾ ਹਰਖੁ ਤੈਸਾ ਉਸੁ ਸੋਗੁ



Thaisaa Harakh Thaisaa Ous Sog ||

तैसा हरखु तैसा उसु सोगु


ਉਸ ਬੰਦੇ ਲਈ ਗੁੱਸਾ, ਉਦਾਸੀ, ਖੁਸ਼ੀ, ਗਮੀ ਸਬ ਇਕੋ ਜਿਹੇ ਹੁੰਦੇ ਹਨ॥
As is joy, so is sorrow to him.

12337 ਸਦਾ ਅਨੰਦੁ ਤਹ ਨਹੀ ਬਿਓਗੁ



Sadhaa Anandh Theh Nehee Bioug ||

सदा अनंदु तह नही बिओगु


ਉਸ ਦਾ ਹਰ ਸਮੇਂ ਮਨ ਖੁਸ਼ ਰਹਿੰਦਾ ਹੈ। ਕਿਸੇ ਦਾ ਵਿਛੋੜਾ ਨਹੀਂ ਮਹਿਸੂਸ ਕਰਦਾ॥
He is in eternal bliss, and is not separated from God.

12338 ਤੈਸਾ ਸੁਵਰਨੁ ਤੈਸੀ ਉਸੁ ਮਾਟੀ



Thaisaa Suvaran Thaisee Ous Maattee ||

तैसा सुवरनु तैसी उसु माटी


ਉਸ ਬੰਦੇ ਨੂੰ ਮਿੱਟੀ ਤੇ ਸੋਨਾਂ, ਇਕੋ ਜਿਹੇ ਲੱਗਦੇ ਹਨ॥
As is gold, so is dust to him.

12339 ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ



Thaisaa Anmrith Thaisee Bikh Khaattee ||

तैसा अम्रितु तैसी बिखु खाटी


ਉਸ ਬੰਦੇ ਨੂੰ ਮਿੱਠਾ ਰਸ ਤੇ ਕੋੜੀ ਜ਼ਹਿਰ, ਇਕੋ ਜਿਹੇ ਲੱਗਦੇ ਹਨ॥
As is ambrosial nectar, so is bitter poison to him.

12340 ਤੈਸਾ ਮਾਨੁ ਤੈਸਾ ਅਭਿਮਾਨੁ



Thaisaa Maan Thaisaa Abhimaan ||

तैसा मानु तैसा अभिमानु


ਉਸ ਬੰਦੇ ਨੂੰ ਇੱਜ਼ਤ ਤੇ ਬੇਇੱਜ਼ਤੀ ਇਕੋ ਜਿਹੇ ਲੱਗਦੇ ਹਨ। ਭਾਵੇ ਕੋਈ ਸਤਿਕਾਰ ਦੇ ਦੇਵੇ, ਚਾਹੇ ਕੋਈ ਗਾਲ਼ਾ ਕੱਢੀ ਜਾਵੇ॥
As is honor, so is dishonor.

12341 ਤੈਸਾ ਰੰਕੁ ਤੈਸਾ ਰਾਜਾਨੁ



Thaisaa Rank Thaisaa Raajaan ||

तैसा रंकु तैसा राजानु



As is the beggar, so is the king.

ਉਸ ਰੱਬ ਵਰਗੇ ਬੰਦੇ ਨੂੰ, ਰਾਜਾ ਤੇ ਗਰੀਬ ਇਕੋ ਜਿਹੇ ਲੱਗਦੇ ਹਨ॥
12342 ਜੋ ਵਰਤਾਏ ਸਾਈ ਜੁਗਤਿ



Jo Varathaaeae Saaee Jugath ||

जो वरताए साई जुगति


ਜੋ ਰੱਬ ਹੁਕਮ ਚਲਾ ਰਿਹਾ ਹੈ, ਉਹੀ ਚੰਗਾ ਤਰੀਕਾ ਸਹੀ ਹੈ॥
Whatever God ordains, that is his way.

12343 ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ੭॥



Naanak Ouhu Purakh Keheeai Jeevan Mukath ||7||

नानक ओहु पुरखु कहीऐ जीवन मुकति ॥७॥


ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਐਸਾ ਬੰਦਾ ਜਿਉਂਦਾ ਹੀ, ਭਵਜਲ ਤੋਂ ਬਚ ਕੇ, ਰੱਬ ਦੇ ਦਰ ਉਤੇ ਪ੍ਰਵਾਨ ਹੈ ||7||

Sathigur Nanak, that being is known as Jivan Mukta. ||7||

12344 ਪਾਰਬ੍ਰਹਮ ਕੇ ਸਗਲੇ ਠਾਉ
Paarabreham Kae Sagalae Thaao ||

पारब्रहम के सगले ठाउ


ਸਾਰੀਆਂ ਥਾਂਵਾਂ ਭਗਵਾਨ ਦੀਆ ਹਨ। ਉਹ ਹਰ ਥਾਂ ਵਿੱਚ ਮਜ਼ੂਦ ਹੈ॥
All places belong to the Supreme Lord God.

12345 ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ



Jith Jith Ghar Raakhai Thaisaa Thin Naao ||

जितु जितु घरि राखै तैसा तिन नाउ


ਜਿਥੇ ਜਿਹੜੀ ਥਾਂ ਉਤੇ ਜੀਵਾਂ, ਬੰਦਿਆਂ ਨੂੰ ਰੱਖਦਾ ਹੈ। ਉਹੀ ਉਨਾਂ ਦਾ ਨਾਂਮ ਹੋ ਜਾਂਦਾ ਹੈ॥
According to the homes in which they are placed, so are His creatures named.

12346 ਆਪੇ ਕਰਨ ਕਰਾਵਨ ਜੋਗੁ



Aapae Karan Karaavan Jog ||

आपे करन करावन जोगु


ਜੀਵਾਂ, ਬੰਦਿਆਂ ਤੋਂ, ਰੱਬ ਆਪ ਹੀ ਸਬ ਕੁੱਝ ਕਰਾਊਣ ਦੀ ਸ਼ਕਤੀ ਵਾਲਾ ਹੈ॥
He Himself is the Doer, the Cause of causes.

12347 ਪ੍ਰਭ ਭਾਵੈ ਸੋਈ ਫੁਨਿ ਹੋਗੁ



Prabh Bhaavai Soee Fun Hog ||

प्रभ भावै सोई फुनि होगु


ਜੋ ਰੱਬ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ॥
Whatever pleases God, ultimately comes to pass.

12348 ਪਸਰਿਓ ਆਪਿ ਹੋਇ ਅਨਤ ਤਰੰਗ



Pasariou Aap Hoe Anath Tharang ||

पसरिओ आपि होइ अनत तरंग


ਜੀਵਾਂ, ਬੰਦਿਆਂ, ਬਨਸਪਤੀ, ਜਲ, ਥਲ ਸਬ ਥਾਈ ਆਪ ਹੀ ਹਰ ਪਾਸੇ ਰੱਬ ਵੱਸਦਾ ਹੈ॥
He Himself is All-pervading, in endless waves.

12349 ਲਖੇ ਜਾਹਿ ਪਾਰਬ੍ਰਹਮ ਕੇ ਰੰਗ



Lakhae N Jaahi Paarabreham Kae Rang ||

लखे जाहि पारब्रहम के रंग


ਗੁਣੀ-ਗਿਆਨੀ ਦੁਨੀਆਂ ਨੂੰ ਪਾਲਣ ਵਾਲੇ, ਪ੍ਰਭੂ ਦੇ ਕੌਤਕ, ਚੋਜ਼, ਕੰਮ ਦੱਸਣੇ ਬਹੁਤ ਔਖੇ ਹਨ॥
The playful sport of the Supreme Lord God cannot be known.

12350 ਜੈਸੀ ਮਤਿ ਦੇਇ ਤੈਸਾ ਪਰਗਾਸ



Jaisee Math Dhaee Thaisaa Paragaas ||

जैसी मति देइ तैसा परगास


ਜਿੰਨੀ ਕੁ ਬੁੱਧ ਦੇ ਕੇ, ਰੱਬ ਜੀ ਆਪਦੇ ਬਾਰੇ ਦਿਖਾਉਂਦਾ ਹੈ। ਉਨਾਂ ਕੁ ਹੀ ਪ੍ਰਭੂ ਦੇ ਗੁਣਾਂ ਦਾ ਗਿਆਨ ਹੁੰਦਾ ਹੈ॥
As the understanding is given, so is one enlightened.

12351 ਪਾਰਬ੍ਰਹਮੁ ਕਰਤਾ ਅਬਿਨਾਸ



Paarabreham Karathaa Abinaas ||

पारब्रहमु करता अबिनास


ਅਕਾਲ ਪੁਰਖ, ਦੁਨੀਆਂ ਬੱਣਾਉਣ, ਪਾਲਣ ਵਾਲਾ, ਮਾਰਨ ਵਾਲਾ, ਕਦੇ ਆਪ ਨਹੀਂ ਮਿੱਟਦਾ। ਰੱਬ ਸਦਾ ਅਮਰ ਹੈ॥
The Supreme Lord God, the Creator, is eternal and everlasting.

12352 ਸਦਾ ਸਦਾ ਸਦਾ ਦਇਆਲ



Sadhaa Sadhaa Sadhaa Dhaeiaal ||

सदा सदा सदा दइआल


ਭਗਵਾਨ ਹਰ ਸਮੇਂ ਮੇਹਰਬਾਨ ਰਹਿੰਦਾ ਹੈ॥
Forever, forever and ever, He is merciful.

12353 ਸਿਮਰਿ ਸਿਮਰਿ ਨਾਨਕ ਭਏ ਨਿਹਾਲ ੮॥੯॥



Simar Simar Naanak Bheae Nihaal ||8||9||

सिमरि सिमरि नानक भए निहाल ॥८॥९॥


ਸਤਿਗੁਰ ਨਾਨਕ ਰੱਬ ਜੀ, ਯਾਦ ਕਰ-ਕਰ ਕੇ, ਬੰਦੇ ਭਗਤ ਬੱਣ ਕੇ, ਅੰਨਦ ਹੋ ਕੇ, ਧੰਨ-ਧੰਨ ਹੋ ਜਾਂਦੇ ਹਨ ||8||9||
Remembering Him, remembering Him in meditation, Sathigur Nanak, one is blessed with ecstasy. ||8||9||

12354 ਸਲੋਕੁ



Salok ||

सलोकु


ਸਲੋਕੁ
Shalok

12355 ਉਸਤਤਿ ਕਰਹਿ ਅਨੇਕ ਜਨ ਅੰਤੁ ਪਾਰਾਵਾਰ



Ousathath Karehi Anaek Jan Anth N Paaraavaar ||

उसतति करहि अनेक जन अंतु पारावार


ਬੇਅੰਤ ਜੀਵ, ਬੰਦੇ ਰੱਬ ਦੀ ਮਹਿਮਾਂ ਦੇ ਸੋਹਲੇ ਗਾਉਂਦੇ ਹਨ। ਕੋਈ ਗਿੱਣਤੀ ਨਹੀ ਹੋ ਸਕਦੀ। ਹਿਸਾਬ ਨਹੀਂ ਲਾ ਸਕਦੇ॥
Many people praise the Lord. He has no end or limitation.

12356 ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ੧॥



Naanak Rachanaa Prabh Rachee Bahu Bidhh Anik Prakaar ||1||

नानक रचना प्रभि रची बहु बिधि अनिक प्रकार ॥१॥


ਸਤਿਗੁਰ ਨਾਨਕ ਪ੍ਰਭੂ ਜੀ ਨੇ, ਸਾਰੀ ਦੁਨੀਆਂ, ਅਨੇਕਾਂ ਸਰੀਰਾਂ, ਅਕਾਰਾਂ, ਕਿਸਮਾਂ, ਸ਼ਕਲਾਂ ਵਿੱਚ ਬਣਾਈ ਹੈ ||1||

Sathigur Nanak, God created the creation, with its many ways and various species. ||1||

12357 ਅਸਟਪਦੀ
Asattapadhee ||

असटपदी


ਅਸਟਪਦੀ
Ashtapadee

12358 ਕਈ ਕੋਟਿ ਹੋਏ ਪੂਜਾਰੀ



Kee Kott Hoeae Poojaaree ||

कई कोटि होए पूजारी


ਕਿੰਨੇ ਹੀ ਕੋਰੜਾਂ ਬੰਦੇ ਰੱਬ ਨੂੰ, ਹਰ ਸਮੇਂ ਯਾਦ ਕਰਕੇ, ਕਿਸੇ ਰੂਪ ਵਿੱਚ ਮੂਹਰੇ ਰੱਖ ਕੇ, ਉਸ ਦੀ ਪੂਜਾ, ਪ੍ਰਸੰਸਾ ਕਰੇ ਹਨ॥
Many millions are His devotees.

12359 ਕਈ ਕੋਟਿ ਆਚਾਰ ਬਿਉਹਾਰੀ



Kee Kott Aachaar Biouhaaree ||

कई कोटि आचार बिउहारी


ਕਿੰਨੇ ਹੀ ਕੋਰੜਾਂ ਬੰਦੇ, ਧਰਮ ਵਾਲੀਆਂ ਰੀਤਾ ਕਰਦੇ ਹਨ॥
Many millions perform religious rituals and worldly duties.

12360 ਕਈ ਕੋਟਿ ਭਏ ਤੀਰਥ ਵਾਸੀ



Kee Kott Bheae Theerathh Vaasee ||

कई कोटि भए तीरथ वासी


ਕਿੰਨੇ ਹੀ ਕੋਰੜਾਂ ਬੰਦੇ, ਧਰਮ ਸਥਾਂਨਾਂ ਉਤੇ ਰਹਿੰਦੇ ਹਨ॥
Many millions become dwellers at sacred shrines of pilgrimage.

12361 ਕਈ ਕੋਟਿ ਬਨ ਭ੍ਰਮਹਿ ਉਦਾਸੀ



Kee Kott Ban Bhramehi Oudhaasee ||

कई कोटि बन भ्रमहि उदासी


ਕਿੰਨੇ ਹੀ ਕੋਰੜਾਂ ਬੰਦੇ, ਨਿਰਾਸ਼ ਹੋ ਕੇ, ਜੰਗਲਾਂ ਵਿੱਚ ਦੁਨੀਆਂ ਛੱਡ ਕੇ, ਤੁਰੇ ਫਿਰਦੇ ਹਨ॥
Many millions wander as renunciates in the wilderness.

12362 ਕਈ ਕੋਟਿ ਬੇਦ ਕੇ ਸ੍ਰੋਤੇ



Kee Kott Baedh Kae Srothae ||

कई कोटि बेद के स्रोते


ਕਿੰਨੇ ਹੀ ਕੋਰੜਾਂ ਬੰਦੇ, ਧਰਮਿਕ ਗ੍ਰੰਥਿ ਬੇਦ ਸੁਣਦੇ ਹਨ॥
Many millions listen to the Vedas.

12363 ਕਈ ਕੋਟਿ ਤਪੀਸੁਰ ਹੋਤੇ



Kee Kott Thapeesur Hothae ||

कई कोटि तपीसुर होते


ਕਿੰਨੇ ਹੀ ਕੋਰੜਾਂ ਬੰਦੇ, ਜੋਗੀ ਬੱਣ ਕੇ ਸਰੀਰ ਨੂੰ ਕਸ਼ਟ ਦਿੰਦੇ ਹਨ॥
Many millions become austere penitents.

12364 ਕਈ ਕੋਟਿ ਆਤਮ ਧਿਆਨੁ ਧਾਰਹਿ



Kee Kott Aatham Dhhiaan Dhhaarehi ||

कई कोटि आतम धिआनु धारहि


ਕਿੰਨੇ ਹੀ ਕੋਰੜਾਂ ਬੰਦੇ. ਮਨ ਦੇ ਅੰਦਰ ਸੁਰਤ ਜੋੜ ਰਹੇ ਹਨ॥
Many millions enshrine meditation within their souls.

12365 ਕਈ ਕੋਟਿ ਕਬਿ ਕਾਬਿ ਬੀਚਾਰਹਿ



Kee Kott Kab Kaab Beechaarehi ||

कई कोटि कबि काबि बीचारहि


ਕਿੰਨੇ ਹੀ ਕੋਰੜਾਂ ਬੰਦੇ, ਕਵੀਆਂ ਦੀਆਂ ਲਿਖੀਆਂ ਲਈਨਾਂ ਦੀ ਵਿਆਖਿਆ ਕਰਦੇ ਹਨ॥
Many millions of poets contemplate Him through poetry.

12366 ਕਈ ਕੋਟਿ ਨਵਤਨ ਨਾਮ ਧਿਆਵਹਿ



Kee Kott Navathan Naam Dhhiaavehi ||

कई कोटि नवतन नाम धिआवहि


ਕਿੰਨੇ ਹੀ ਕੋਰੜਾਂ ਬੰਦੇ, ਰੱਬ ਨੂੰ ਨਵੇਂ ਨਾਂਮਾਂ ਨਾਲ ਯਾਦ ਕਰਦੇ ਹਨ॥
Many millions meditate on His eternally new Naam.

12367 ਨਾਨਕ ਕਰਤੇ ਕਾ ਅੰਤੁ ਪਾਵਹਿ ੧॥



Naanak Karathae Kaa Anth N Paavehi ||1||

नानक करते का अंतु पावहि ॥१॥


ਸਤਿਗੁਰ ਨਾਨਕ ਪ੍ਰਭੂ ਜੀ ਬਾਰੇ, ਕੋਈ ਪਤਾ ਨਹੀਂ ਲਾ ਸਕਦਾ। ਉਸ ਦੇ ਗੁਣ, ਕੰਮ ਕੀ ਹਨ? ਉਹ ਆਪ ਕਿਥੇ ਹੈ? ਕੀ ਕਿਹੋ ਜਿਹਾ ਹੈ? ਕੁੱਝ ਵੀ ਸਮਝ ਨਹੀਂ ਲੱਗ ਸਕਦਾ॥
Sathigur Nanak, none can find the limits of the Creator. ||1||

12368 ਕਈ ਕੋਟਿ ਭਏ ਅਭਿਮਾਨੀ



Kee Kott Bheae Abhimaanee ||

कई कोटि भए अभिमानी


ਕਿੰਨੇ ਹੀ ਕੋਰੜਾਂ ਬੰਦੇ, ਹੰਕਾਂਰੀ, ਮੈਂ-ਮੈਂ ਕਰਦੇ ਹਨ॥
Many millions become self-centered.

12369 ਕਈ ਕੋਟਿ ਅੰਧ ਅਗਿਆਨੀ



Kee Kott Andhh Agiaanee ||

कई कोटि अंध अगिआनी


ਕਿੰਨੇ ਹੀ ਕੋਰੜਾਂ ਬੰਦੇ, ਗਿਆਨ ਅੱਕਲ ਤੋਂ ਬਗੈਰ, ਦੁਨੀਆਂ ਦੇ ਵਿਕਾਰ ਕੰਮਾਂ ਦੇ ਹਨੇਰੇ ਵਿੱਚ ਹਨ॥
Many millions are blinded by ignorance.

12370 ਕਈ ਕੋਟਿ ਕਿਰਪਨ ਕਠੋਰ



Kee Kott Kirapan Kathor ||

कई कोटि किरपन कठोर


ਕਿੰਨੇ ਹੀ ਕੋਰੜਾਂ ਬੰਦੇ ਕਜੂਸ, ਸਖ਼ਤ ਦਿਲ ਹਨ॥
Many millions are stone-hearted misers.

12371 ਕਈ ਕੋਟਿ ਅਭਿਗ ਆਤਮ ਨਿਕੋਰ



Kee Kott Abhig Aatham Nikor ||

कई कोटि अभिग आतम निकोर


ਕਿੰਨੇ ਹੀ ਕੋਰੜਾਂ ਬੰਦੇ, ਪੱਥਰ ਵਾਂਗ ਨਾਂ ਭਿਜਣ ਵਾਲੇ, ਤਰਸ ਨਾਂ ਕਰਨ ਵਾਲੇ, ਰੁਖੇ-ਕੋਰੇ ਹਨ॥
Many millions are heartless, with dry, withered souls.

12372 ਕਈ ਕੋਟਿ ਪਰ ਦਰਬ ਕਉ ਹਿਰਹਿ



Kee Kott Par Dharab Ko Hirehi ||

कई कोटि पर दरब कउ हिरहि


ਕਿੰਨੇ ਹੀ ਕੋਰੜਾਂ ਬੰਦੇ, ਦੂਜੇ ਦੇ ਧੰਨ ਚੋਰੀ ਕਰਦੇ ਹਨ॥
Many millions steal the wealth of others.

12373 ਕਈ ਕੋਟਿ ਪਰ ਦੂਖਨਾ ਕਰਹਿ



Kee Kott Par Dhookhanaa Karehi ||

कई कोटि पर दूखना करहि


ਕਿੰਨੇ ਹੀ ਕੋਰੜਾਂ ਬੰਦੇ, ਨਿੰਦਿਆ ਦੂਜੇ ਦੀਆਂ ਮਾੜੀਆਂ ਗੱਲਾ ਬੱਣਾ ਕੇ, ਲੋਕਾਂ ਕਰਦੇ ਹਨ॥
Many millions slander others.

12374 ਕਈ ਕੋਟਿ ਮਾਇਆ ਸ੍ਰਮ ਮਾਹਿ



Kee Kott Maaeiaa Sram Maahi ||

कई कोटि माइआ स्रम माहि


ਕਿੰਨੇ ਹੀ ਕੋਰੜਾਂ ਬੰਦੇ, ਧੰਨ ਨੂੰ ਹਾਂਸਲ ਕਰਨ ਵਿੱਚ ਲੱਗੇ ਹਨ॥
Many millions struggle in Maya.

12375 ਕਈ ਕੋਟਿ ਪਰਦੇਸ ਭ੍ਰਮਾਹਿ



Kee Kott Paradhaes Bhramaahi ||

कई कोटि परदेस भ्रमाहि


ਕਿੰਨੇ ਹੀ ਕੋਰੜਾਂ ਬੰਦੇ, ਇੱਕ ਧਰਤੀ ਪਿਛੋਂ, ਹੋਰ ਥਾਂ ਦੇਸ਼ਾਂ ਵਿੱਚ ਤੁਰੇ ਫਿਰਦੇ ਹਨ॥
Many millions wander in foreign lands.

12376 ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ



Jith Jith Laavahu Thith Thith Laganaa ||

जितु जितु लावहु तितु तितु लगना


ਜਿਵੇਂ ਰੱਬ ਜਿਥੇ ਜਿਹੜੇ ਕੰਮ ਕਰਾਉਂਦਾ ਹੈ। ਜੀਵ ਬੰਦਾ ਉਹੀ ਕੁੱਝ ਕਰਦਾ ਫਿਰਦਾ ਹੈ॥
Whatever God attaches them to - with that they are engaged.

12377 ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ੨॥



Naanak Karathae Kee Jaanai Karathaa Rachanaa ||2||

नानक करते की जानै करता रचना ॥२॥


ਸਤਿਗੁਰ ਨਾਨਕ ਪ੍ਰਭ ਜੀ ਦੀ ਬੱਣਾਈ, ਦੁਨੀਆਂ, ਸ੍ਰਿਸਟੀ ਨੂੰ ਰੱਬ ਆਪ ਹੀ ਜਾਂਣਦਾ ਹੈ ||2||


Sathigur Nanak, the Creator alone knows the workings of His creation. ||2||
12378 ਕਈ ਕੋਟਿ ਸਿਧ ਜਤੀ ਜੋਗੀ
Kee Kott Sidhh Jathee Jogee ||

कई कोटि सिध जती जोगी


ਕਿੰਨੇ ਹੀ ਕੋਰੜਾਂ ਬੰਦੇ, ਦੁਨੀਆਂ ਛੱਡ ਕੇ, ਜੋਗੀ, ਸਾਧ ਤੱਪਸਿਆ ਕਰਨ ਵਾਲੇ, ਕਾਂਮ-ਬਿੰਦ ਨੂੰ ਵਸ ਕਰਕੇ ਸੰਭਾਲਣ ਵਾਲੇ ਹਨ॥
Many millions are Siddhas, celibates and Yogis.

12379 ਕਈ ਕੋਟਿ ਰਾਜੇ ਰਸ ਭੋਗੀ



Kee Kott Raajae Ras Bhogee ||

कई कोटि राजे रस भोगी


ਕਿੰਨੇ ਹੀ ਕੋਰੜਾਂ ਬੰਦੇ, ਬਾਦਸ਼ਾਹ ਦੁਨੀਆਂ ਦੇ ਪਦਾਰਥਾਂ ਦਾ ਸੁਆਦ ਲੈਣ ਵਾਲੇ ਹਨ॥
Many millions are kings, enjoying worldly pleasures.

12380 ਕਈ ਕੋਟਿ ਪੰਖੀ ਸਰਪ ਉਪਾਏ



Kee Kott Pankhee Sarap Oupaaeae ||

कई कोटि पंखी सरप उपाए


ਨੇ, ਕਿੰਨੇ ਹੀ ਕੋਰੜਾਂ ਪੱਛੀ ਅਕਾਸ਼ ਵਿੱਚ ਉਡਣ ਵਾਲੇ, ਸੱਪ ਧਰਤੀ-ਪਾਣੀ ਵਿੱਚ ਪੈਦਾ ਕੀਤੇ ਹਨ॥
Many millions of birds and snakes have been created.

12381

ਕਈ ਕੋਟਿ ਪਾਥਰ ਬਿਰਖ ਨਿਪਜਾਏ



Kee Kott Paathhar Birakh Nipajaaeae ||

कई कोटि पाथर बिरख निपजाए


ਪ੍ਰਭੂ ਨੇ, ਕਿੰਨੇ ਹੀ ਕੋਰੜਾਂ ਪਰਬੱਤ, ਪਹਾੜ, ਪੇੜ, ਦਰਖ਼ੱਤ ਪੈਦਾ ਕੀਤੇ ਹਨ॥
Many millions of stones and trees have been produced.

12382 ਕਈ ਕੋਟਿ ਪਵਣ ਪਾਣੀ ਬੈਸੰਤਰ



Kee Kott Pavan Paanee Baisanthar ||

कई कोटि पवण पाणी बैसंतर


ਕਿੰਨੇ ਹੀ ਕੋਰੜਾਂ ਹਵਾਂ, ਪਾਣੀ, ਅੱਗਾਂ ਪੈਦਾ ਕੀਤੇ ਹਨ॥
Many millions are the winds, waters and fires.

12383 ਕਈ ਕੋਟਿ ਦੇਸ ਭੂ ਮੰਡਲ



Kee Kott Dhaes Bhoo Manddal ||

कई कोटि देस भू मंडल


ਕਿੰਨੇ ਹੀ ਕੋਰੜਾਂ ਦੇਸ਼, ਧਰਤੀਆਂ, ਧਰਤੀਆਂ ਦੇ ਚੱਕਰ ਹਨ॥
Many millions are the countries and realms of the world.

12384 ਕਈ ਕੋਟਿ ਸਸੀਅਰ ਸੂਰ ਨਖ੍ਯਤ੍ਰ



Kee Kott Saseear Soor Nakhyathr ||

कई कोटि ससीअर सूर नख्यत्र


ਕਿੰਨੇ ਹੀ ਕੋਰੜਾਂ ਚੰਦ, ਸੂਰਜ, ਤਾਰੇ ਹਨ॥
Many millions are the moons, suns and stars.

12385 ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ



Kee Kott Dhaev Dhaanav Eindhr Sir Shhathr ||

कई कोटि देव दानव इंद्र सिरि छत्र


ਕਿੰਨੇ ਹੀ ਕੋਰੜਾਂ ਸਿਰਾਂ ਉਤੇ, ਛੱਤਰਾਂ ਵਾਲੇ, ਦੇਵਤੇ, ਇੰਦਰ ਹਨ॥
Many millions are the demi-gods, demons and Indras, under their regal canopies.

12386 ਸਗਲ ਸਮਗ੍ਰੀ ਅਪਨੈ ਸੂਤਿ ਧਾਰੈ



Sagal Samagree Apanai Sooth Dhhaarai ||

सगल समग्री अपनै सूति धारै


ਦੁਨੀਆਂ ਦੇ ਸਾਰੇ ਪਦਾਰਥਾਂ, ਜੀਵਾਂ, ਬੰਦਿਆ ਨੂੰ ਇਕੋ ਲੜੀ ਬੰਨਿਆ ਹੋਇਆਂ ਹੈ॥
He has strung the entire creation upon His thread.

12387 ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ੩॥



Naanak Jis Jis Bhaavai This This Nisathaarai ||3||

नानक जिसु जिसु भावै तिसु तिसु निसतारै ॥३॥


ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਨੂੰ ਆਪ ਚਹੁੰਦੇ ਹਨ। ਉਸੇ ਜੀਵ ਦੀ ਮੁੱਕਤੀ ਕਰਕੇ, ਜੂਨਾਂ ਵਿੱਚੋਂ, ਭੱਟਕਣ ਤੋਂ ਕੱਢ ਲੈਂਦੇ ਹਨ ||3||

Sathigur Nanak, He emancipates those with whom He is pleased. ||3||

Comments

Popular Posts