ਭਾਗ 102 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਜਿੰਦਗੀ ਦੀ ਜੰਗ ਨੂੰ ਬਹਾਦਰ ਮੈਂਦਾਨ ਦੇ ਵਿੱਚਕਾਰ ਛੱਡ ਕੇ ਨਹੀ ਭੱਜਦੇ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਗੁਰਜੋਤ ਦਾ ਵੀ ਫੋਨ ਆ ਗਿਆ ਸੀ। ਉਹ ਟਰੱਕ ਲੈ ਕੇ, ਵਿੰਦਰ ਵੱਲ ਨੂੰ ਹੀ ਆ ਰਿਹਾ ਸੀ। ਉਸ ਨੇ, ਪਹਿਲਾਂ ਗੁਰੀ ਨੂੰ ਟਰੱਕ ਕੋਲੋ ਲੈ ਲਿਆ ਸੀ। ਵਿੰਦਰ ਦੇ ਜੰਮਣ ਪੀੜਾਂ ਸ਼ੁਰੂ ਹੋ ਗਈਆਂ ਸਨ। ਗੁਰੀ ਉਸ ਨੂੰ ਹਸਪਤਾਲ ਲੈ ਗਿਆ ਸੀ। ਵਿੰਦਰ ਦੇ ਦਰਦ ਬਹੁਤ ਹੋ ਰਿਹਾ ਸੀ। ਮੂੰਹ ਵਿਚ ਅਵਾਜ਼ ਦਬਾਉਣ ਦੇ ਬਾਅਦ ਵੀ, ਉਸ ਦੀਆਂ ਚੀਕਾਂ ਬਾਹਰ ਆ ਰਹੀਆਂ ਸਨ। ਉਸ ਨੇ ਆਪਦੀ ਚੂੰਨੀ ਵੀ ਮੂੰਹ ਵਿੱਚ ਦਿੱਤੀ ਹੋਈ। ਗੁਰੀ ਨੂੰ ਵੀ ਉਸ ਨੇ ਕਿਹਾ, " ਜਦੋਂ ਮੇਰੀ ਅਵਾਜ਼ ਸੁਣੇ। ਮੇਰੇ ਮੂੰਹ ਉਤੇ ਹੱਥ ਰੱਖ ਦਿਆ ਕਰ। " ਕਈ ਬਾਰ ਵਿੰਦਰ ਤੋਂ, ਗੁਰੀ ਦੇ ਹੱਥ ਉਤੇ, ਦੰਦੀ ਵੀ ਵੱਡੀ ਗਈ। ਵਿੰਦਰ ਦੇ ਦਰਦ ਬਹੁਤ ਹੋ ਰਿਹਾ ਸੀ। ਉਸ ਨੂੰ ਆਪ ਨੂੰ ਸੁਰਤ ਨਹੀਂ ਸੀ। ਤਿੰਨ ਦਿਨ, ਇਸੇ ਹਾਲਤ ਵਿੱਚ ਨਿੱਕਲ ਗਏ। ਡਾਕਟਰ ਆਉਂਦੇ ਹਨ। ਚੈਕ ਕਰਕੇ ਚਲੇ ਜਾਂਦੇ ਸਨ। ਡਾਕਟਰ ਦੱਸ ਦਿੰਦੇ ਸਨ; " ਅਜੇ ਬੱਚਾ ਹੋਣ ਦੀ ਉਮੀਦ ਨਹੀਂ ਹੈ। ਰਾਤ ਨੂੰ ਸੌਣ ਲਈ, ਪੀੜਾਂ ਬੰਦ ਹੋਣ ਦਾ, ਡਾਕਟਰ ਟੀਕਾ ਲਗਾ ਦਿੰਦੇ ਸਨ। ਦਿਨ ਚੜ੍ਹਦੇ ਨਾਲ ਦਰਦਾਂ ਸ਼ੁਰੂ ਕਰਨ ਦਾ, ਡਾਕਟਰ ਟੀਕਾ ਲਗਾ ਦਿੰਦੇ ਸਨ।

ਤੀਜੇ ਦਿਨ ਵੀ ਬੱਚੇ ਨੇ ਜਨਮ ਨਹੀਂ ਲਿਆ। ਗੁਰਜੋਤ ਵਿੰਦਰ ਦੀ ਹਾਲਤ ਦੇਖ ਕੇ, ਉਸ ਤੋਂ ਵੀ ਵੱਧ ਬੌਦਲ ਗਿਆ ਸੀ। ਉਸ ਨੇ ਪਹਿਲੀ ਬਾਰ, ਬੱਚਾ ਹੋਣ ਵਾਲੀ ਔਰਤ ਦੀ ਹਾਲਤ ਦੇਖੀ ਸੀ। ਵਿੰਦਰ ਨੇ ਤਿੰਨੇ ਦਿਨ ਕੁੱਝ ਨਹੀਂ ਖਾਦਾ। ਗੁਰੀ ਵੀ ਭੁੱਖਾ ਹੀ ਉਸ ਦੇ ਸਿਰਹਾਣੇ ਬੈਠਾ ਸੀ। ਵਿੰਦਰ ਦੀ ਮੰਮੀ ਘਰੋਂ ਰੋਟੀ ਬੱਣਾਂ ਕੇ ਲਿਉਦੀ ਸੀ। ਦੋਂਨਾਂ ਵਿੱਚੋਂ ਕੋਈ ਵੀ ਰੋਟੀ ਨਹੀਂ ਖਾਂਦਾ ਸੀ। ਵਿੰਦਰ ਨੇ ਇੱਕ ਬਾਰ ਗੁਰੂ ਨੂੰ ਪੁੱਛਿਆ, " ਜੇ ਮੈਂ ਮਰ ਗਈ। ਬੱਚੇ ਦਾ ਕੀ ਕਰਨਾਂ ਹੈ? " ਗੁਰਜੋਤ ਨੇ ਕਿਹਾ, " ਮੈਨੂੰ ਪਤਾ ਹੈ। ਤੂੰ ਬਹੁਤ ਬਹਾਦਰ ਹੈ। ਜਿੰਦਗੀ ਦੀ ਜੰਗ ਨੂੰ ਬਹਾਦਰ ਮੈਂਦਾਨ ਦੇ ਵਿੱਚਕਾਰ ਛੱਡ ਕੇ ਨਹੀ ਭੱਜਦੇ। ਮੈਂ ਤੈਂਨੂੰ ਇਸ ਤਰਾਂ ਮਰਨ ਨਹੀਂ ਦਿੰਦਾ। ਮੈਂ ਜਿੰਦਗੀ ਨੂੰ ਮਜ਼ਾਕ ਹੀ ਸਮਝਦਾ ਸੀ। ਪਰ ਇਹ ਤਿੰਨਾਂ ਦਿਨਾਂ ਵਿੱਚ, ਮੈਨੂੰ ਜਿੰਦਗੀ ਤੇ ਮੌਤ ਦਾ ਪਤਾ ਲੱਗ ਗਿਆ ਹੈ। ਤੇਰਾ ਪਿਆਰ ਇੰਨੀ ਛੇਤੀ ਨਹੀਂ ਮਰਦਾ। ਤੂੰ ਮੈਂਨੂੰ ਛੱਡ ਕੇ ਨਹੀਂ ਜਾਂ ਸਕਦੀ। ਮੈਂ ਤੈਨੂੰ ਹੀ ਪਿਆਰ ਕਰਦਾਂ ਹਾਂ। "

ਡਾਕਟਰ ਆ ਗਿਆ ਸੀ। ਉਸ ਨੇ ਕਿਹਾ, " ਵਿੰਦਰ ਦਾ ਅਪ੍ਰੇਸ਼ਨ ਕਰਨਾਂ ਪੈਣਾਂ ਹੈ। ਜੇ ਹੋਰ ਉਡੀਕ ਕੀਤੀ, ਬੱਚੇ ਤੇ ਮਾਂ ਨੂੰ ਖ਼ਤਰਾ ਹੋ ਸਕਦਾ ਹੈ। ਬੱਚੇ ਦਾ ਬਾਪ ਜਾਂ ਹੋਰ ਕੋਈ ਨੇੜੇ ਦਾ ਪੇਪਰਾਂ ਉਤੇ ਸਾਈਨ ਕਰ ਦਿਉ। ਇੰਨਾਂ ਪੇਪਰਾ ਵਿੱਚ ਲਿਖਿਆ ਹੈ। ਜੇ ਮਰੀਜ਼ ਨੂੰ ਅਪ੍ਰੇਸ਼ਨ ਕਰਦੇ ਸਮੇਂ ਕੁੱਝ ਹੋ ਜਾਵੇ। ਮਰ ਜਾਵੇ, ਅੰਗ, ਪੈਰ ਖੜ੍ਹ ਜਾਵੇ। ਹਸਪਤਾਲ ਤੇ ਡਾਕਟਰ ਦੀ ਕੋਈ ਜੁੰਮੇਬਾਰੀ ਨਹੀਂ ਹੋਵੇਗੀ। ਡਾਕਟਰ ਦਾ ਅਪ੍ਰੇਸ਼ਨ ਕਰਨਾਂ ਇਕ ਕੋਸ਼ਸ਼ ਹੈ। ਪ੍ਰਯੋਗ ਹੈ। ਗੁਰੀ ਦੇ ਹੱਥ ਕੰਭ ਰਹੇ ਸਨ। ਜਦੋਂ ਉਸ ਨੇ ਪੇਪਰ ਸਾਈਨ ਕੀਤੇ। ਡਾਕਟਰ ਨੇ ਕਿਹਾ, : ਜੇ ਕੋਈ ਅਪ੍ਰੇਸ਼ਨ ਥੇਟਰ ਅੰਦਰ ਜਾਂਣਾਂ ਚਹੁੰਦਾ ਹੈ। ਮੇਰੇ ਨਾਲ ਆ ਸਕਦਾ ਹੈ। " ਗੁਰੀ ਨੇ ਨਾਲ ਜਾਂਣ ਤੋਂ, ਸਿਰ ਮਾਰ ਦਿੱਤਾ ਸੀ। ਹੰਭ ਕੇ ਕੁਰਸੀ ਉਤੇ ਬੈਠ ਗਿਆ ਸੀ। ਉਸ ਨੂੰ ਪਹਿਲੀ ਬਾਰ ਲੱਗ ਰਿਹਾ ਸੀ। ਉਹ ਹਾਰਦਾ ਜਾ ਰਿਹਾ ਹੈ। ਉਸ ਦਾ ਹੌਸਲਾ ਮੁੱਕਦਾ ਜਾ ਰਿਹਾ ਸੀ।

ਉਸ ਨੂੰ ਟਰੱਕ ਦਾ ਲੋਡ ਚੱਕਣ ਦੇ ਕਈ ਫੋਨ ਆ ਚੁੱਕੇ ਸਨ। ਉਸ ਨੇ ਕਹਿ ਦਿੱਤਾ ਸੀ, " ਮੈਂ ਅਜੇ ਕੰਮ ਉਤੇ ਨਹੀਂ ਆ ਸਕਦਾ। " ਭਾਵੇਂ ਹਸਪਤਾਲ ਬਹੁਤਾ ਚਿਰ ਕਾਰ ਖੜ੍ਹਾ ਨਹੀਂ ਸਕਦੇ ਸੀ। ਇੱਕ ਦਿਨ ਦੇ ਮੀਟਰ ਦੇ 20 ਡਾਲਰ ਸਨ। ਕਾਰ ਮੀਟਰ ਉਤੇ ਹੀ ਖੜ੍ਹੀ ਸੀ। ਇਸੇ ਲਈ ਵਿੰਦਰ ਨੇ ਗੁਰੀ ਨੂੰ ਚੱਕਿਆ ਸੀ। ਬਈ ਗੁਰੀ ਵਿੰਦਰ ਨੂੰ ਹਸਪਤਾਲ ਛੱਡ ਕੇ, ਘਰ ਜਾ ਕੇ ਅਰਾਮ ਕਰ ਲਵੇਗਾ। ਗੁਰੀ ਵਿੰਦਰ ਕੋਲ ਹੀ ਬੈਠਾ ਸੀ। ਵਿੰਦਰ ਨੂੰ ਅਪ੍ਰੇਸ਼ਨ ਥੇਟਰ ਵਿੱਚ ਗਈ ਨੂੰ, ਅੱਧਾ ਘੰਟਾਂ ਹੋ ਗਿਆ ਸੀ। ਗੁਰੀ ਤੇ ਵਿੰਦਰ ਦੀ ਮੰਮੀ ਦੀ ਦੰਦਾਂ ਵਿੱਚ ਜੀਭ ਦੱਬੀ ਹੋਈ ਸੀ। ਬੁਰੀ ਖ਼ਬਰ ਦੀ ਉਮੀਦ ਵੀ ਕੋਈ ਨਹੀਂ ਸੀ। ਚੰਗੀ ਖ਼ਬਰ ਆਵੇਗੀ। ਕੋਈ ਜ਼ਕੀਨ ਵੀ ਨਹੀਂ ਸੀ। ਦਰਵਾਜ਼ੇ ਦੇ ਸ਼ੀਸੀ ਵਿੱਚੋਂ ਦੀ ਨਰਸਾਂ ਇਧਰ-ਉਧਰ ਭੱਜੀਆਂ ਫਿਰਦੀਆਂ ਦਿਸਦੀਆਂ ਸਨ। ਗੁਰੀ ਤੇ ਵਿੰਦਰ ਦੀ ਮੰਮੀ ਨੂੰ ਇੱਕ-ਇਕ ਮਿੰਟ ਪਹਾੜ ਜਿੱਡਾ ਲੱਗਦਾ ਸੀ। ਹਸਪਤਾਲ ਵਿੱਚ ਹੋਰ ਵੀ ਲੋਕ ਦੁੱਖਾਂ ਦੇ ਮਾਰੇ ਬੈਠੇ ਸਨ। ਇੱਕ ਦੀ ਕਾਰ ਐਕਸੀਡੈਂਟ ਵਿੱਚ ਲੱਤ ਕੱਟੀ ਹੋਈ ਸੀ। ਉਸ ਨਾਲ ਵਾਲੇ ਦੀਆਂ, ਅੱਖਾਂ ਅੰਨੀਆਂ ਹੋ ਗਈਆਂ ਸਨ। ਇੱਕ ਨੌਜਵਾਨ ਮੁੰਡਾ ਹਸਪਤਾਲ ਵਿੱਚ ਮਰ ਗਿਆ ਸੀ। ਇੱਕ ਕੈਸਰ ਦਾ ਮਰੀਜ਼ ਦਰਦਾਂ ਨਾਲ ਚੀਕ ਰਿਹਾ ਸੀ ਚੰਗਾ ਭਲਾ ਬੰਦਾ, ਹਸਪਤਾਲ ਵਿੱਚ ਬਿਮਾਰ ਹੋ ਜਾਂਦਾ ਹੈ।

ਨਰਸਾ ਡਾਕਟਰ ਮਰੀਜ਼ਾਂ ਦੀ ਸੇਵਾ ਵੀ ਬਹੁਤ ਕਰ ਰਹੇ ਸਨ। ਦੁਵਾਈਆਂ ਆਪ ਹੱਥੀਂ ਨਰਸਾ ਦਿੰਦੀਆਂ ਸਨ। ਕਈ ਮਰੀਜ਼ਾਂ ਨੂੰ ਨਰਸਾ ਖਾਂਣਾ ਵੀ ਖਿਲ਼ਾ ਰਹੀਆਂ ਸਨ। ਨਹ੍ਹਾਂਉਣ ਵਿੱਚ ਤੇ ਬਾਸਰੂਮ ਜਾਂਣ ਵਿੱਚ ਆਪ ਮਦੱਦ ਕਰਦੀਆਂ ਸਨ। ਨਰਸਾ ਬਿਸਤਰਾਂ ਵੀ ਬਦਲਦੀਆਂ ਸਨ। ਜੀਅ-ਜਾਨ ਲਾ ਕੇ ਦੇਖ ਭਾਲ ਕਰ ਰਹੇ ਸਨ। ਸਾਰੇ ਨਰਸਾ ਡਾਕਟਰ ਖੜ੍ਹੀ ਲੱਤ ਸਨ। ਫਿਰ ਵੀ ਨਰਸਾਂ ਡਾਕਟਰਾਂ ਉਤੇ, ਲੋਕਾਂ ਦੇ ਰੋਣ-ਕੁਰਲੋਉਣ ਦਾ, ਕੋਈ ਬਹੁਤ ਅਸਰ ਨਹੀਂ ਸੀ। ਉਹ ਹੱਸਦੇ ਹੋਏ, ਗੱਲਾਂ ਕਰ ਰਹੇ ਸਨ। ਜੋ ਬਿਮਾਰ ਬੰਦੇ ਤੇ ਦੁੱਖੀਆਂ ਨੂੰ ਬਹੁਤ ਬੂਰੇ ਲੱਗ ਰਹੇ ਸਨ। ਵਿੰਦਰ ਦੀ ਹਾਲਤ ਬਾਰੇ ਸੁਣ ਕੇ, ਉਸ ਦੇ ਭਰਾ, ਭਰਜਾਈ ਵੀ ਐਡਮਿੰਟਨ ਤੋਂ ਕੈਲਗਰੀ ਪਹੁੰਚ ਗਏ ਸਨ। ਸਬ ਨੂੰ ਵਿੰਦਰ ਦੀ ਜਾਨ ਦਾ ਫ਼ਿਕਰ ਪਿਆ ਹੋਇਆ ਸੀ। ਵਿੰਦਰ ਦਾ ਡੈਡੀ ਫੋਨ ਕਰਕੇ, ਉਸ ਦਾ ਹਾਲ ਪੁੱਛ ਰਿਹਾ ਸੀ। ਗੁਰੀ ਵਿੰਦਰ ਤੇ ਬੱਚੇ ਨੂੰ ਜਿਉਂਦਾ ਦੇਖਣਾਂ ਚਹੁੰਦਾ ਸੀ। ਉਹ ਆਪ ਹੈਰਾਨ ਸੀ। ਜਿਸ ਬੱਚੇ ਨੂੰ ਉਹ ਗਿਰਵਾ ਦੇਣਾਂ ਚਹੁੰਦਾ ਸੀ। ਉਹੀ ਗੁਰੀ ਬੱਚੇ ਨੂੰ, ਅਪ੍ਰੇਸ਼ਨ ਥੇਟਰ ਬਾਹਰ ਬੈਠਾ ਉਡੀਕ ਰਿਹਾ ਸੀ। ਰੱਬ ਅੱਗੇ ਦੋਨਾਂ ਦੀ ਖੈਰ ਮੰਗ ਰਿਹਾ ਸੀ। ਵਿੰਦਰ ਦੇ ਅਪ੍ਰੇਸ਼ਨ ਥੇਟਰ ਵਿੱਚ ਜਾਣ ਪਿਛੋਂ, ਗੁਰੀ ਨੂੰ ਲੱਗਾ ਸੀ। ਹਨੇਰ ਆ ਗਿਆ। ਕੋਈ ਬਹੁਤ ਕੀਮਤੀ ਚੀਜ਼ ਖੁਸ ਗਈ ਹੈ।

ਗੁਰੀ ਦੀ ਫੇਸਬੁੱਕ ਬੰਦ ਸੀ। ਪਹਿਲੀ ਬਾਰ ਹੋਇਆ ਸੀ। ਗੁਰੀ ਨੇ ਚਾਰ ਦਿਨਾਂ ਤੋਂ ਫੇਸਬੁੱਕ ਨਹੀਂ ਦੇਖੀ ਸੀ। ਉਸ ਨੂੰ ਫੇਸਬੁੱਕ ਸਹੇਲੀਆਂ ਦੇ ਫੋਨ ਵੀ ਆ ਰਹੇ ਸਨ। ਉਹ ਕਿਸੇ ਦਾ ਫੋਨ ਵੀ ਨਹੀਂ ਚੱਕ ਰਿਹਾ ਸੀ। ਉਸ ਨੇ ਫੋਨ ਬੰਦ ਕਰਕੇ, ਜੇਬ ਵਿੱਚ ਪਾ ਲਿਆ ਸੀ। ਉਸ ਦੀਆਂ ਅੱਖਾਂ ਤੇ ਕੰਨ ਸਹਮਣੇ ਅਪ੍ਰੇਸ਼ਨ ਥੇਟਰ ਵੱਲ ਲੱਗੇ ਹੋਏ ਸਨ। ਜਦੋਂ ਵੀ ਕੋਈ ਨਰਸ ਬਾਹਰ ਆਉਂਦੀ ਸੀ। ਸਾਰਾ ਟੱਬਰ ਉਠ ਕੇ ਖੜ੍ਹਾ ਹੋ ਜਾਂਦਾ ਸੀ। ਨਰਸਾਂ ਦਾ ਅੰਦਰ-ਬਾਹਰ ਜਾਂਣਾ ਲੱਗਾ ਹੋਇਆ ਸੀ।

Comments

Popular Posts