ਪ੍ਰਭੂ ਜੀ ਦੇ ਕੰਮਾਂ ਬਾਰੇ, ਕੋਈ ਪਤਾ ਨਹੀਂ ਲਾ ਸਕਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com


20/ 05/2013. 275
ਜਿਸ ਬੰਦੇ ਦੇ ਹਿਰਦੇ ਵਿੱਚ, ਪੂਰੀ ਦੁਨੀਆਂ ਦੇ ਗੁਣਵਾਨ ਗਿਆਨ ਵਾਲੇ ਰੱਬ ਦਾ ਟਿੱਕਾਣਾਂ ਹੈ। ਉਸ ਦਾ ਨਾਂਮ ਸੱਚਾ ਅਸਲੀ ਨਾਂਮ ਰੱਬ ਦਾ ਚਾਕਰ ਹੈ। ਉਸ ਬੰਦੇ ਨੂੰ ਮਨ ਵਿੱਚ ਰੱਬ ਦਿਸ ਪੈਂਦਾ ਹੈ। ਰੱਬ ਦੇ ਸੇਵਕਾਂ ਦਾ ਚਾਕਰ ਬੱਣ ਕੇ, ਉਸ ਨੇ ਰੱਬ ਲੱਭ ਲਿਆ ਹੈ। ਜੋ ਹਰ ਸਮੇਂ ਪ੍ਰਮਾਤਮਾਂ ਨੂੰ ਨੇੜੇ ਜਾਂਣਦਾ ਹੈ। ਉਹ ਰੱਬ ਦੇ ਘਰਦਰ ਵਿੱਚ ਚਾਕਰ ਆਪਦੀ ਥਾਂ ਹਾਂਸਲ ਕਰ ਲੈਂਦਾ ਹੈ। ਆਪਦੇ ਸੇਵਕ ਉਤੇ ਭਗਵਾਨ ਆਪ ਹੀ ਮੇਹਰਬਾਨ ਹੁੰਦਾ ਹੈ। ਉਸ ਸੇਵਕ ਨੂੰ ਸਾਰੀ ਦੁਨੀਆਂ ਦੀ ਅੱਕਲ ਆ ਜਾਂਦੀ ਹੈ। ਸਾਰਿਆਂ ਦੇ ਨਾਲ, ਦੋਸਤਾਂ ਨਾਲ ਰਹਿੰਦਾ, ਦੁਨੀਆਂ ਦੇ ਪਿਆਰ ਤੋਂ ਦੁਰ ਰਹਿੰਦਾ ਹੈ। ਐਸੇ ਤਰੀਕੇ ਨਾਲ ਉਹ ਸੇਵਕ, ਸਤਿਗੁਰ ਨਾਨਕ ਜੀ ਜੀ ਦਾ ਚਾਕਰ ਹੋ ਕੇ, ਰੱਬੀ ਗੁਣਾਂ ਵਾਲਾ, ਰੱਬ ਹੀ ਬੱਣ ਜਾਂਦਾ ਹੈ।

ਜੋ ਬੰਦਾ ਪ੍ਰਮਾਤਮਾਂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਣਾ ਹੈ। ਉਹੀ ਆਪਦਾ ਜਿਉਣਾਂ ਸਫ਼ਲ ਕਰਦਾ ਹੈ। ਉਸ ਬੰਦੇ ਲਈ ਗੁੱਸਾ, ਉਦਾਸੀ, ਖੁਸ਼ੀ, ਗਮੀ ਸਬ ਇਕੋ ਜਿਹੇ ਹੁੰਦੇ ਹਨ। ਉਸ ਦਾ ਹਰ ਸਮੇਂ ਮਨ ਖੁਸ਼ ਰਹਿੰਦਾ ਹੈ। ਕਿਸੇ ਦਾ ਵਿਛੋੜਾ ਨਹੀਂ ਮਹਿਸੂਸ ਕਰਦਾ। ਉਸ ਨੂੰ ਮਿੱਟੀ ਤੇ ਸੋਨਾਂ, ਇਕੋ ਜਿਹੇ ਲੱਗਦੇ ਹਨ। ਉਸ ਬੰਦੇ ਨੂੰ ਮਿੱਠਾ ਰਸ ਤੇ ਕੋੜੀ ਜ਼ਹਿਰ, ਇਕੋ ਜਿਹੇ ਲੱਗਦੇ ਹਨ। ਉਸ ਬੰਦੇ ਨੂੰ ਇੱਜ਼ਤ ਤੇ ਬੇਇੱਜ਼ਤੀ ਇਕੋ ਜਿਹੇ ਲੱਗਦੇ ਹਨ। ਭਾਵੇ ਕੋਈ ਸਤਿਕਾਰ ਦੇ ਦੇਵੇ, ਚਾਹੇ ਕੋਈ ਗਾਲ਼ਾ ਕੱਢੀ ਜਾਵੇ। ਉਸ ਰੱਬ ਵਰਗੇ ਬੰਦੇ ਨੂੰ, ਰਾਜਾ ਤੇ ਗਰੀਬ ਇਕੋ ਜਿਹੇ ਲੱਗਦੇ ਹਨ। ਜੋ ਰੱਬ ਹੁਕਮ ਚਲਾ ਰਿਹਾ ਹੈ, ਉਹੀ ਚੰਗਾ ਤਰੀਕਾ ਸਹੀ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਐਸਾ ਬੰਦਾ ਜਿਉਂਦਾ ਹੀ, ਭਵਜਲ ਤੋਂ ਬਚ ਕੇ, ਰੱਬ ਦੇ ਦਰ ਉਤੇ ਪ੍ਰਵਾਨ ਹੈ।

ਸਾਰੀਆਂ ਥਾਂਵਾਂ ਭਗਵਾਨ ਦੀਆ ਹਨ। ਉਹ ਹਰ ਥਾਂ ਵਿੱਚ ਮਜ਼ੂਦ ਹੈ। ਜਿਥੇ ਜਿਹੜੀ ਥਾਂ ਉਤੇ ਜੀਵਾਂ, ਬੰਦਿਆਂ ਨੂੰ ਰੱਖਦਾ ਹੈ। ਉਹੀ ਉਨਾਂ ਦਾ ਨਾਂਮ ਹੋ ਜਾਂਦਾ ਹੈ। ਜੀਵਾਂ, ਬੰਦਿਆਂ ਤੋਂ, ਰੱਬ ਆਪ ਹੀ ਸਬ ਕੁੱਝ ਕਰਾਊਣ ਦੀ ਸ਼ਕਤੀ ਵਾਲਾ ਹੈ। ਜੋ ਰੱਬ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਜੀਵਾਂ, ਬੰਦਿਆਂ, ਬਨਸਪਤੀ, ਜਲ, ਥਲ ਸਬ ਥਾਈ ਆਪ ਹੀ ਹਰ ਪਾਸੇ ਰੱਬ ਵੱਸਦਾ ਹੈ। ਗੁਣੀ-ਗਿਆਨੀ ਦੁਨੀਆਂ ਨੂੰ ਪਾਲਣ ਵਾਲੇ, ਪ੍ਰਭੂ ਦੇ ਕੌਤਕ, ਚੋਜ਼, ਕੰਮ ਦੱਸਣੇ ਬਹੁਤ ਔਖੇ ਹਨ। ਜਿੰਨੀ ਕੁ ਬੁੱਧ ਦੇ ਕੇ, ਰੱਬ ਜੀ ਆਪਦੇ ਬਾਰੇ ਦਿਖਾਉਂਦਾ ਹੈ। ਉਨਾਂ ਕੁ ਹੀ ਪ੍ਰਭੂ ਦੇ ਗੁਣਾਂ ਦਾ ਗਿਆਨ ਹੁੰਦਾ ਹੈ। ਅਕਾਲ ਪੁਰਖ, ਦੁਨੀਆਂ ਬੱਣਾਉਣ, ਪਾਲਣ ਵਾਲਾ, ਮਾਰਨ ਵਾਲਾ, ਕਦੇ ਆਪ ਨਹੀਂ ਮਿੱਟਦਾ। ਰੱਬ ਸਦਾ ਅਮਰ ਹੈ। ਭਗਵਾਨ ਹਰ ਸਮੇਂ ਮੇਹਰਬਾਨ ਰਹਿੰਦਾ ਹੈ। ਸਤਿਗੁਰ ਨਾਨਕ ਰੱਬ ਜੀ, ਯਾਦ ਕਰ-ਕਰ ਕੇ, ਬੰਦੇ ਭਗਤ ਬੱਣ ਕੇ, ਅੰਨਦ ਹੋ ਕੇ, ਧੰਨ-ਧੰਨ ਹੋ ਜਾਂਦੇ ਹਨ।

ਬੇਅੰਤ ਜੀਵ, ਬੰਦੇ ਰੱਬ ਦੀ ਮਹਿਮਾਂ ਦੇ ਸੋਹਲੇ ਗਾਉਂਦੇ ਹਨ। ਕੋਈ ਗਿੱਣਤੀ ਨਹੀ ਹੋ ਸਕਦੀ। ਹਿਸਾਬ ਨਹੀਂ ਲਾ ਸਕਦੇ। ਸਤਿਗੁਰ ਨਾਨਕ ਪ੍ਰਭੂ ਜੀ ਨੇ, ਸਾਰੀ ਦੁਨੀਆਂ, ਅਨੇਕਾਂ ਸਰੀਰਾਂ, ਅਕਾਰਾਂ, ਕਿਸਮਾਂ, ਸ਼ਕਲਾਂ ਵਿੱਚ ਬਣਾਈ ਹੈ। ਕਿੰਨੇ ਹੀ ਕੋਰੜਾਂ ਬੰਦੇ ਰੱਬ ਨੂੰ, ਹਰ ਸਮੇਂ ਯਾਦ ਕਰਕੇ, ਕਿਸੇ ਰੂਪ ਵਿੱਚ ਮੂਹਰੇ ਰੱਖ ਕੇ, ਉਸ ਦੀ ਪੂਜਾ, ਪ੍ਰਸੰਸਾ ਕਰੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਧਰਮ ਵਾਲੀਆਂ ਰੀਤਾ ਕਰਦੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਧਰਮ ਸਥਾਂਨਾਂ ਉਤੇ ਰਹਿੰਦੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਨਿਰਾਸ਼ ਹੋ ਕੇ, ਜੰਗਲਾਂ ਵਿੱਚ ਦੁਨੀਆਂ ਛੱਡ ਕੇ, ਤੁਰੇ ਫਿਰਦੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਧਰਮਿਕ ਗ੍ਰੰਥਿ ਬੇਦ ਸੁਣਦੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਜੋਗੀ ਬੱਣ ਕੇ ਸਰੀਰ ਨੂੰ ਕਸ਼ਟ ਦਿੰਦੇ ਹਨ। ਕਿੰਨੇ ਹੀ ਕੋਰੜਾਂ ਬੰਦੇ. ਮਨ ਦੇ ਅੰਦਰ ਸੁਰਤ ਜੋੜ ਰਹੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਕਵੀਆਂ ਦੀਆਂ ਲਿਖੀਆਂ ਲਈਨਾਂ ਦੀ ਵਿਆਖਿਆ ਕਰਦੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਰੱਬ ਨੂੰ ਨਵੇਂ ਨਾਂਮਾਂ ਨਾਲ ਯਾਦ ਕਰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਬਾਰੇ, ਕੋਈ ਪਤਾ ਨਹੀਂ ਲਾ ਸਕਦਾ। ਉਸ ਦੇ ਗੁਣ, ਕੰਮ ਕੀ ਹਨ? ਉਹ ਆਪ ਕਿਥੇ ਹੈ? ਕੀ ਕਿਹੋ ਜਿਹਾ ਹੈ? ਕੁੱਝ ਵੀ ਸਮਝ ਨਹੀਂ ਲੱਗ ਸਕਦਾ।

ਕਿੰਨੇ ਹੀ ਕੋਰੜਾਂ ਬੰਦੇ, ਹੰਕਾਂਰੀ, ਮੈਂ-ਮੈਂ ਕਰਦੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਗਿਆਨ ਅੱਕਲ ਤੋਂ ਬਗੈਰ, ਦੁਨੀਆਂ ਦੇ ਵਿਕਾਰ ਕੰਮਾਂ ਦੇ ਹਨੇਰੇ ਵਿੱਚ ਹਨ। ਕਿੰਨੇ ਹੀ ਕੋਰੜਾਂ ਬੰਦੇ ਕਜੂਸ, ਸਖ਼ਤ ਦਿਲ ਹਨ। ਕਿੰਨੇ ਹੀ ਕੋਰੜਾਂ ਬੰਦੇ, ਪੱਥਰ ਵਾਂਗ ਨਾਂ ਭਿਜਣ ਵਾਲੇ, ਤਰਸ ਨਾਂ ਕਰਨ ਵਾਲੇ, ਰੁਖੇ-ਕੋਰੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਦੂਜੇ ਦੇ ਧੰਨ ਚੋਰੀ ਕਰਦੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਨਿੰਦਿਆ ਦੂਜੇ ਦੀਆਂ ਮਾੜੀਆਂ ਗੱਲਾ ਬੱਣਾ ਕੇ, ਲੋਕਾਂ ਕਰਦੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਧੰਨ ਨੂੰ ਹਾਂਸਲ ਕਰਨ ਵਿੱਚ ਲੱਗੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਇੱਕ ਧਰਤੀ ਪਿਛੋਂ, ਹੋਰ ਥਾਂ ਦੇਸ਼ਾਂ ਵਿੱਚ ਤੁਰੇ ਫਿਰਦੇ ਹਨ। ਜਿਵੇਂ ਰੱਬ ਜਿਥੇ ਜਿਹੜੇ ਕੰਮ ਕਰਾਉਂਦਾ ਹੈ। ਜੀਵ ਬੰਦਾ ਉਹੀ ਕੁੱਝ ਕਰਦਾ ਫਿਰਦਾ ਹੈ। ਸਤਿਗੁਰ ਨਾਨਕ ਪ੍ਰਭ ਜੀ ਦੀ ਬੱਣਾਈ, ਦੁਨੀਆਂ, ਸ੍ਰਿਸਟੀ ਨੂੰ ਰੱਬ ਆਪ ਹੀ ਜਾਂਣਦਾ ਹੈ।

ਰੱਬ ਨੇ, ਕਿੰਨੇ ਹੀ ਕੋਰੜਾਂ ਬੰਦੇ, ਦੁਨੀਆਂ ਛੱਡ ਕੇ, ਜੋਗੀ, ਸਾਧ ਤੱਪਸਿਆ ਕਰਨ ਵਾਲੇ, ਕਾਂਮ-ਬਿੰਦ ਨੂੰ ਵਸ ਕਰਕੇ ਸੰਭਾਲਣ ਵਾਲੇ ਹਨ। ਕਿੰਨੇ ਹੀ ਕੋਰੜਾਂ ਬੰਦੇ, ਬਾਦਸ਼ਾਹ ਦੁਨੀਆਂ ਦੇ ਪਦਾਰਥਾਂ ਦਾ ਸੁਆਦ ਲੈਣ ਵਾਲੇ ਹਨ। ਕਿੰਨੇ ਹੀ ਕੋਰੜਾਂ ਪੱਛੀ ਅਕਾਸ਼ ਵਿੱਚ ਉਡਣ ਵਾਲੇ, ਸੱਪ ਧਰਤੀ-ਪਾਣੀ ਵਿੱਚ ਪੈਦਾ ਹੋਏ ਹਨ। ਪ੍ਰਭੂ ਨੇ, ਕਿੰਨੇ ਹੀ ਕੋਰੜਾਂ ਪਰਬੱਤ, ਪਹਾੜ, ਪੇੜ, ਦਰਖ਼ੱਤ ਪੈਦਾ ਕੀਤੇ ਹਨ। ਕਿੰਨੇ ਹੀ ਕੋਰੜਾਂ ਹਵਾਂ, ਪਾਣੀ, ਅੱਗਾਂ ਪੈਦਾ ਕੀਤੇ ਹਨ। ਕਿੰਨੇ ਹੀ ਕੋਰੜਾਂ ਚੰਦ, ਸੂਰਜ, ਤਾਰੇ ਹਨ। ਕਿੰਨੇ ਹੀ ਕੋਰੜਾਂ ਸਿਰਾਂ ਉਤੇ, ਛੱਤਰਾਂ ਵਾਲੇ, ਦੇਵਤੇ, ਇੰਦਰ ਹਨ। ਦੁਨੀਆਂ ਦੇ ਸਾਰੇ ਪਦਾਰਥਾਂ, ਜੀਵਾਂ, ਬੰਦਿਆ ਨੂੰ ਇਕੋ ਲੜੀ ਬੰਨਿਆ ਹੋਇਆਂ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਨੂੰ ਆਪ ਚਹੁੰਦੇ ਹਨ। ਉਸੇ ਜੀਵ ਦੀ ਮੁੱਕਤੀ ਕਰਕੇ, ਜੂਨਾਂ ਵਿੱਚੋਂ, ਭੱਟਕਣ ਤੋਂ ਕੱਢ ਲੈਂਦੇ ਹਨ।

Comments

Popular Posts