ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੭੦ Page 270 of 1430
12037 ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ



Jih Prasaadh Aarog Kanchan Dhaehee ||

जिह प्रसादि आरोग कंचन देही


ਜਿਹੜੇ ਰੱਬ ਦੀ ਕਿਰਪਾ ਨਾਲ, ਤੇਰਾ ਤੰਦਰੁਸਤ ਸੋਨੇ ਵਰਗਾ ਸਰੀਰ ਹੈ॥
By His Grace, you have a healthy, golden body;

12038 ਲਿਵ ਲਾਵਹੁ ਤਿਸੁ ਰਾਮ ਸਨੇਹੀ



Liv Laavahu This Raam Sanaehee ||

लिव लावहु तिसु राम सनेही


ਉਸ ਰੱਬ ਪਿਆਰੇ ਨਾਲ ਮਨ ਜੋੜ ਪ੍ਰੇਮ ਕਰੀਏ॥
Attune yourself to that Loving Lord.

12039 ਜਿਹ ਪ੍ਰਸਾਦਿ ਤੇਰਾ ਓਲਾ ਰਹਤ



Jih Prasaadh Thaeraa Oulaa Rehath ||

जिह प्रसादि तेरा ओला रहत


ਜਿਹੜੇ ਰੱਬ ਦੀ ਕਿਰਪਾ ਨਾਲ, ਤੇਰੇ ਪਰਦੇ ਰੱਖੇ ਹੋਏ ਹਨ॥
By His Grace, your honor is preserved;

12040 ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ



Man Sukh Paavehi Har Har Jas Kehath ||

मन सुखु पावहि हरि हरि जसु कहत


ਹਿਰਦਾ ਅੰਨਦ ਹੋ ਜਾਂਦਾ ਹੈ। ਜਦੋਂ ਰੱਬ, ਪ੍ਰਭੂ, ਹਰਿ ਹਰਿ ਕਰਕੇ, ਉਸ ਦੀ ਪ੍ਰਸੰਸਾ ਕਰਦਾ ਹੈ॥
Mind, chant the Praises of the Lord, Har, Har, and find peace.

12041 ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ



Jih Prasaadh Thaerae Sagal Shhidhr Dtaakae ||

जिह प्रसादि तेरे सगल छिद्र ढाके


ਜਿਹੜੇ ਰੱਬ ਦੀ ਕਿਰਪਾ ਨਾਲ, ਤੇਰੇ ਸਾਰੇ ਐਬ, ਪਾਪ ਲੁੱਕੇ ਰਹਿੰਦੇ ਹਨ॥
By His Grace, all your deficits are covered;

12042 ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ



Man Saranee Par Thaakur Prabh Thaa Kai ||

मन सरनी परु ठाकुर प्रभ ता कै


ਮੇਰੀ ਜਾਨ ਉਸ ਰੱਬ ਦਾ ਆਸਰਾ ਤੱਕਿਆ ਕਰ॥
Mind, seek the Sanctuary of God, our Lord and Master.

12043 ਜਿਹ ਪ੍ਰਸਾਦਿ ਤੁਝੁ ਕੋ ਪਹੂਚੈ



Jih Prasaadh Thujh Ko N Pehoochai ||

जिह प्रसादि तुझु को पहूचै


ਜਿਹੜੇ ਰੱਬ ਦੀ ਕਿਰਪਾ ਨਾਲ, ਤੇਰੀ ਕੋਈ ਰੀਸ ਕਰਕੇ, ਤੇਰੇ ਬਰਾਬਰ ਨਹੀਂ ਹੋ ਸਕਦਾ॥
By His Grace, no one can rival you;

12044 ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ



Man Saas Saas Simarahu Prabh Oochae ||

मन सासि सासि सिमरहु प्रभ ऊचे


ਮੇਰੀ ਜਾਨ ਉਸ ਵੱਡੇ ਊਚੇ ਰੱਬ ਦਾ ਨਾਂਮ, ਹਰ ਸਾਹ ਨਾਲ ਜੱਪਿਆ ਕਰ॥
Mind, with each and every breath, remember God on High.

12045 ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ



Jih Prasaadh Paaee Dhraalabh Dhaeh ||

जिह प्रसादि पाई द्रुलभ देह


ਜਿਹੜੇ ਰੱਬ ਦੀ ਕਿਰਪਾ ਨਾਲ, ਤੈਨੂੰ ਸਬ ਤੋਂ ਕੀਮਤੀ ਬੰਦੇ ਦੀ ਜੂਨ ਦਾ ਸਰੀਰ ਹੈ॥
By His Grace, you obtained this precious human body;

12046 ਨਾਨਕ ਤਾ ਕੀ ਭਗਤਿ ਕਰੇਹ ੩॥



Naanak Thaa Kee Bhagath Karaeh ||3||

नानक ता की भगति करेह ॥३॥


ਸਤਿਗੁਰ ਨਾਨਕ ਜੀ ਨੂੰ ਪ੍ਰੇਮ ਪਿਆਰ ਕਰ ||3||


Sathigur Nanak, worship Him with devotion. ||3||
12047 ਜਿਹ ਪ੍ਰਸਾਦਿ ਆਭੂਖਨ ਪਹਿਰੀਜੈ
Jih Prasaadh Aabhookhan Pehireejai ||

जिह प्रसादि आभूखन पहिरीजै


ਜਿਹੜੇ ਰੱਬ ਦੀ ਕਿਰਪਾ ਨਾਲ, ਗਹਿੱਣੇ ਪਾਉਂਦਾ ਹੈ॥
By His Grace, you wear decorations;

12048 ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ



Man This Simarath Kio Aalas Keejai ||

मन तिसु सिमरत किउ आलसु कीजै


ਉਸ ਰੱਬ ਨੂੰ ਹਰ ਸਾਹ ਨਾਲ ਯਾਦ ਕਰਿਆ ਕਰ॥
O mind, why are you so lazy? Why don't you remember Him in meditation?

12049 ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ



Jih Prasaadh Asv Hasath Asavaaree ||

जिह प्रसादि अस्व हसति असवारी


ਜਿਹੜੇ ਰੱਬ ਦੀ ਕਿਰਪਾ ਨਾਲ ਘੋੜੇ, ਹਾਥੀਆਂ ਦੀ ਸਵਾਰੀ ਕਰਦਾ ਹੈ॥
By His Grace, you have horses and elephants to ride;

12050 ਮਨ ਤਿਸੁ ਪ੍ਰਭ ਕਉ ਕਬਹੂ ਬਿਸਾਰੀ



Man This Prabh Ko Kabehoo N Bisaaree ||

मन तिसु प्रभ कउ कबहू बिसारी


ਮੇਰੀ ਜਾਨ ਉਸ ਰੱਬ ਦੇ ਨਾਂਮ ਨੂੰ ਕਦੇ ਨਾਂ ਭੁੱਲਾਈ॥
O mind, never forget that God.

12051 ਜਿਹ ਪ੍ਰਸਾਦਿ ਬਾਗ ਮਿਲਖ ਧਨਾ



Jih Prasaadh Baag Milakh Dhhanaa ||

जिह प्रसादि बाग मिलख धना


ਜਿਹੜੇ ਰੱਬ ਦੀ ਕਿਰਪਾ ਨਾਲ, ਬਗੀਚੇ, ਜ਼ਮੀਨਾਂ, ਦੌਲਤ ਮਿਲੇ ਹਨ॥
By His Grace, you have land, gardens and wealth;

12052 ਰਾਖੁ ਪਰੋਇ ਪ੍ਰਭੁ ਅਪੁਨੇ ਮਨਾ



Raakh Paroe Prabh Apunae Manaa ||

राखु परोइ प्रभु अपुने मना


ਉਸ ਪਿਆਰੇ ਰੱਬ ਨੂੰ ਹਿਰਦੇ ਵਿੱਚ ਸੰਭਾਲ ਕੇ ਰਖੀਏ॥
Keep God enshrined in your heart.

12053 ਜਿਨਿ ਤੇਰੀ ਮਨ ਬਨਤ ਬਨਾਈ



Jin Thaeree Man Banath Banaaee ||

जिनि तेरी मन बनत बनाई


ਜਿਹੜੇ ਰੱਬ ਨੇ ਤੇਰਾ ਸਰੀਰ ਬੱਣਾਇਆ ਹੈ॥
O mind, the One who formed your form

12054 ਊਠਤ ਬੈਠਤ ਸਦ ਤਿਸਹਿ ਧਿਆਈ



Oothath Baithath Sadh Thisehi Dhhiaaee ||

ऊठत बैठत सद तिसहि धिआई


ਹਰ ਸਮੇਂ, ਉਸ ਰੱਬ ਨੂੰ ਉਠਦੇ, ਬੈਠਦੇ ਯਾਦ ਕਰਿਆ ਕਰੀਏ॥
Standing up and sitting down, meditate always on Him.

12055 ਤਿਸਹਿ ਧਿਆਇ ਜੋ ਏਕ ਅਲਖੈ



Thisehi Dhhiaae Jo Eaek Alakhai ||

तिसहि धिआइ जो एक अलखै


ਜੋ ਦਿਸਦਾ ਵੀ ਨਹੀਂ ਹੈ। ਬੇਅੰਤ ਪ੍ਰਭੂ ਇੱਕ ਹੈ। ਉਸ ਰੱਬ ਦੇ ਨਾਂਮ ਨੂੰ ਯਾਦ ਕਰਿਆ ਕਰੀਏ॥
Meditate on Him - the One Invisible Lord;

12056 ਈਹਾ ਊਹਾ ਨਾਨਕ ਤੇਰੀ ਰਖੈ ੪॥



Eehaa Oohaa Naanak Thaeree Rakhai ||4||

ईहा ऊहा नानक तेरी रखै ॥४॥


ਸਤਿਗੁਰ ਨਾਨਕ ਜੀ, ਇਹ ਤੇ ਮਰਨ ਪਿਛੋਂ ਦੀ ਦੁਨੀਆਂ ਵਿੱਚ ਤੇਰੀ ਇੱਜ਼ਤ ਰੱਖਣਗੇ ||4||
Here and hereafter, Sathigur Nanak, He shall save you. ||4||

12057 ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ



Jih Prasaadh Karehi Punn Bahu Dhaan ||

जिह प्रसादि करहि पुंन बहु दान


ਜਿਹੜੇ ਰੱਬ ਦੀ ਦਿਆ ਨਾਲ, ਤੂੰ ਗਰੀਬਾਂ ਨੂੰ ਬਹੁਤ ਧੰਨ ਦੌਲਤ ਹੋਰ ਚੀਜ਼ਾਂ ਵੰਡਦਾ, ਦਾਨ ਕਰਦਾ ਹੈ॥
By His Grace, you give donations in abundance to charities;

12058 ਮਨ ਆਠ ਪਹਰ ਕਰਿ ਤਿਸ ਕਾ ਧਿਆਨ



Man Aath Pehar Kar This Kaa Dhhiaan ||

मन आठ पहर करि तिस का धिआन


ਮੇਰੀ ਜਾਨ ਉਸ ਰੱਬ ਦਾ ਨਾਂਮ ਦਿਨ ਰਾਤ ਸੁਰਤ ਜੋੜ ਕੇ ਕਰ॥
O mind, meditate on Him, twenty-four hours a day.

12059 ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ



Jih Prasaadh Thoo Aachaar Biouhaaree ||

जिह प्रसादि तू आचार बिउहारी


ਜਿਹੜੇ ਰੱਬ ਦੀ ਦਿਆ ਨਾਲ, ਤੂੰ ਧਰਮ ਰਸਮਾਂ-ਰਿਵਾਜ ਕਰਦਾ ਹੈ॥
By His Grace, you perform religious rituals and worldly duties;

12060 ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ



This Prabh Ko Saas Saas Chithaaree ||

तिसु प्रभ कउ सासि सासि चितारी


ਹਰ ਸਮੇਂ, ਹਰ ਸਾਹ ਨਾਲ, ਉਸ ਰੱਬ ਨੂੰ ਯਾਦ ਕਰਿਆ ਕਰੀਏ।
Think of God with each and every breath.

12061 ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ



Jih Prasaadh Thaeraa Sundhar Roop ||

जिह प्रसादि तेरा सुंदर रूपु


ਜਿਹੜੇ ਰੱਬ ਦੀ ਦਿਆ ਨਾਲ, ਤੇਰਾ ਸੋਹਣਾਂ ਚੇਹਰਾ ਬੱਣਿਆ ਹੈ॥
By His Grace, your form is so beautiful;

12062 ਸੋ ਪ੍ਰਭੁ ਸਿਮਰਹੁ ਸਦਾ ਅਨੂਪੁ



So Prabh Simarahu Sadhaa Anoop ||

सो प्रभु सिमरहु सदा अनूपु


ਉਹ ਰੱਬ ਨੂੰ ਹਰ ਸਮੇਂ ਯਾਦ ਕਰਿਆ ਕਰੀਏ॥
Constantly remember God, the Incomparably Beautiful One.

12063 ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ



Jih Prasaadh Thaeree Neekee Jaath ||

जिह प्रसादि तेरी नीकी जाति


ਜਿਹੜੇ ਰੱਬ ਦੀ ਦਿਆ ਨਾਲ, ਤੈਨੂੰ ਵੱਡੀ ਜਾਤ ਮਿਲੀ ਹੈ॥
By His Grace, you have such high social status;

12064 ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ



So Prabh Simar Sadhaa Dhin Raath ||

सो प्रभु सिमरि सदा दिन राति


ਉਸ ਰੱਬ ਦਾ ਨਾਂਮ ਦਿਨ ਰਾਤ ਚੇਤੇ ਕਰੀਏ॥
Remember God always, day and night.

12065 ਜਿਹ ਪ੍ਰਸਾਦਿ ਤੇਰੀ ਪਤਿ ਰਹੈ



Jih Prasaadh Thaeree Path Rehai ||

जिह प्रसादि तेरी पति रहै


ਜਿਹੜੇ ਰੱਬ ਦੀ ਦਿਆ ਨਾਲ, ਤੇਰੀ ਇੱਜ਼ਤ ਹੁੰਦੀ ਹੈ॥
By His Grace, your honor is preserved;

12066 ਗੁਰ ਪ੍ਰਸਾਦਿ ਨਾਨਕ ਜਸੁ ਕਹੈ ੫॥



Gur Prasaadh Naanak Jas Kehai ||5||

गुर प्रसादि नानक जसु कहै ॥५॥


ਸਤਿਗੁਰ ਨਾਨਕ ਰੱਬ ਦੀ ਦਿਆ ਨਾਲ, ਪ੍ਰਸੰਸਾ ਕਰ ਸਕਦੇ ਹਾਂ ||5||


By Guru's Grace, Sathigur Nanak, chant His Praises. ||5||
12067 ਜਿਹ ਪ੍ਰਸਾਦਿ ਸੁਨਹਿ ਕਰਨ ਨਾਦ
Jih Prasaadh Sunehi Karan Naadh ||

जिह प्रसादि सुनहि करन नाद


ਜਿਹੜੇ ਰੱਬ ਦੀ ਦਿਆ ਨਾਲ, ਕੰਨਾਂ ਨਾਲ ਅਵਾਜ਼ ਸੁਣਦਾ ਹੈ॥
By His Grace, you listen to the sound current of the Naad.

12068 ਜਿਹ ਪ੍ਰਸਾਦਿ ਪੇਖਹਿ ਬਿਸਮਾਦ



Jih Prasaadh Paekhehi Bisamaadh ||

जिह प्रसादि पेखहि बिसमाद


ਜਿਹੜੇ ਰੱਬ ਦੀ ਕਿਰਪਾ ਨਾਲ, ਦੁਨੀਆਂ ਦੇ ਅਨੋਖੇ ਦ੍ਰਿਸ਼ ਦੇਖਦਾ ਹੈ॥
By His Grace, you behold amazing wonders.

12069 ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ



Jih Prasaadh Bolehi Anmrith Rasanaa ||

जिह प्रसादि बोलहि अम्रित रसना


ਜਿਹੜੇ ਰੱਬ ਦੀ ਦਿਆ ਨਾਲ, ਜੀਭ ਮਿੱਠਾ ਬੋਲਦੀ ਹੈ॥
By His Grace, you speak ambrosial words with your tongue.

12070 ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ



Jih Prasaadh Sukh Sehajae Basanaa ||

जिह प्रसादि सुखि सहजे बसना


ਜਿਹੜੇ ਰੱਬ ਦੀ ਕਿਰਪਾ ਨਾਲ, ਅੰਨਦ ਮੋਜ਼ ਨਾਲ ਰਹਿੰਦਾ ਹੈ॥
By His Grace, you abide in peace and ease.

12071 ਜਿਹ ਪ੍ਰਸਾਦਿ ਹਸਤ ਕਰ ਚਲਹਿ



Jih Prasaadh Hasath Kar Chalehi ||

जिह प्रसादि हसत कर चलहि


ਜਿਹੜੇ ਰੱਬ ਦੀ ਦਿਆ ਨਾਲ, ਹੱਥ, ਪੈਰ ਹੋਰ ਅੰਗ ਚਲ ਰਹੇ ਹਨ॥
By His Grace, your hands move and work.

12072 ਜਿਹ ਪ੍ਰਸਾਦਿ ਸੰਪੂਰਨ ਫਲਹਿ



Jih Prasaadh Sanpooran Falehi ||

जिह प्रसादि स्मपूरन फलहि


ਜਿਹੜੇ ਰੱਬ ਦੀ ਕਿਰਪਾ ਨਾਲ, ਤੇਰਾ ਹਰ ਕੰਮ ਸਫ਼ਲ ਹੁੰਦਾ ਹੈ॥
By His Grace, you are completely fulfilled.

12073 ਜਿਹ ਪ੍ਰਸਾਦਿ ਪਰਮ ਗਤਿ ਪਾਵਹਿ



Jih Prasaadh Param Gath Paavehi ||

जिह प्रसादि परम गति पावहि


ਜਿਹੜੇ ਰੱਬ ਦੀ ਦਿਆ ਨਾਲ, ਗੁਣ, ਗਿਆਨ ਨਾਲ, ਉਚੀ ਅਵਸਥਾ ਮਿਲਦੀ ਹੈ॥
By His Grace, you obtain the supreme status.

12074 ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ



Jih Prasaadh Sukh Sehaj Samaavehi ||

जिह प्रसादि सुखि सहजि समावहि


ਜਿਹੜੇ ਰੱਬ ਦੀ ਦਿਆ ਨਾਲ, ਮਨ ਅਡੋਲ ਹੋ ਕੇ, ਅੰਨਦ ਨਾਲ ਮਸਤ ਹੋ ਜਾਂਦਾ ਹੈ॥
By His Grace, you are absorbed into celestial peace.

12075 ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ



Aisaa Prabh Thiaag Avar Kath Laagahu ||

ऐसा प्रभु तिआगि अवर कत लागहु


ਇਸ ਤਰਾਂ ਦੇ ਰੱਬ ਨੂੰ ਛੱਡ ਕੇ, ਹੋਰ ਕਿਸੇ ਪਾਸੇ ਲਗਦਾ ਹੈ॥
Why forsake God, and attach yourself to another?

12076 ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ੬॥



Gur Prasaadh Naanak Man Jaagahu ||6||

गुर प्रसादि नानक मनि जागहु ॥६॥


ਸਤਿਗੁਰ ਨਾਨਕ ਜੀ ਦੀ ਕਿਰਪਾ ਨਾਲ ਗੁਣ, ਗਿਆਨ ਨਾਲ, ਉਚੀ ਅਵਸਥਾ ਆਉਣ ਨਾਲ ਹਿਰਦਾ ਜਾਗ ਜਾਂਦਾ ਹੈ ||6||


By Guru's Grace, Sathigur Nanak, awaken your mind! ||6||
12077 ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ
Jih Prasaadh Thoon Pragatt Sansaar ||

जिह प्रसादि तूं प्रगटु संसारि


ਜਿਹੜੇ ਰੱਬ ਦੀ ਦਿਆ ਨਾਲ, ਤੂੰ ਦੁਨੀਆਂ ਵਿੱਚ ਪੈਂਦਾ ਹੋ ਕੇ, ਜਾਂਣਿਆ ਜਾਂਦਾ ਹੈ॥
By His Grace, you are famous all over the world;

12078 ਤਿਸੁ ਪ੍ਰਭ ਕਉ ਮੂਲਿ ਮਨਹੁ ਬਿਸਾਰਿ



This Prabh Ko Mool N Manahu Bisaar ||

तिसु प्रभ कउ मूलि मनहु बिसारि


ਉਸ ਪਿਆਰੇ ਰੱਬ ਨੂੰ ਹਿਰਦੇ ਵਿਚੋਂ ਭੋਰਾ ਨਾਂ ਭੁੱਲਾ॥
Never forget God from your mind.

12079 ਜਿਹ ਪ੍ਰਸਾਦਿ ਤੇਰਾ ਪਰਤਾਪੁ



Jih Prasaadh Thaeraa Parathaap ||

जिह प्रसादि तेरा परतापु


ਜਿਹੜੇ ਰੱਬ ਦੀ ਦਿਆ ਨਾਲ, ਤੈਨੂੰ ਪ੍ਰਸੰਸਾ ਤੇ ਆਸਰਾ ਮਿਲਿਆ ਹੈ॥
By His Grace, you have prestige;

12080 ਰੇ ਮਨ ਮੂੜ ਤੂ ਤਾ ਕਉ ਜਾਪੁ



Rae Man Moorr Thoo Thaa Ko Jaap ||

रे मन मूड़ तू ता कउ जापु


ਬੇ ਸਮਝ ਦਿਲ ਜਾਨ ਲਾ ਕੇ, ਉਸ ਰੱਬ ਨੂੰ ਯਾਦ ਕਰ॥
O foolish mind, meditate on Him!

12081 ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ



Jih Prasaadh Thaerae Kaaraj Poorae ||

जिह प्रसादि तेरे कारज पूरे


ਜਿਹੜੇ ਰੱਬ ਦੀ ਦਿਆ ਨਾਲ, ਤੇਰੇ ਕੰਮ ਸਫ਼ਲ ਹੁੰਦੇ ਹਨ॥
By His Grace, your works are completed;

12082 ਤਿਸਹਿ ਜਾਨੁ ਮਨ ਸਦਾ ਹਜੂਰੇ



Thisehi Jaan Man Sadhaa Hajoorae ||

तिसहि जानु मन सदा हजूरे


ਉਸ ਰੱਬ ਨੂੰ ਹਰ ਸਮੇਂ, ਆਪਦੇ ਹਿਰਦੇ-ਦਿਲ ਵਿੱਚ ਦੇਖਿਆ ਕਰ॥
O mind, know Him to be close at hand.

12083 ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ



Jih Prasaadh Thoon Paavehi Saach ||

जिह प्रसादि तूं पावहि साचु


ਜਿਹੜੇ ਰੱਬ ਦੀ ਦਿਆ ਨਾਲ, ਤੈਨੂੰ ਸੱਚਾ ਰੱਬ ਮਿਲ ਕੇ, ਸੱਚਾ ਨਾਂਮ ਮਿਲਦਾ ਹੈ॥
By His Grace, you find the Truth;

12084 ਰੇ ਮਨ ਮੇਰੇ ਤੂੰ ਤਾ ਸਿਉ ਰਾਚੁ



Rae Man Maerae Thoon Thaa Sio Raach ||

रे मन मेरे तूं ता सिउ राचु


ਮੇਰੀ ਜਾਨ ਤੂੰ ਉਸ ਰੱਬ ਨਾਲ ਪ੍ਰੇਮ ਕਰਕੇ, ਘੁੱਲ ਮਿਲ ਜਾ॥
O my mind, merge yourself into Him.

12085 ਜਿਹ ਪ੍ਰਸਾਦਿ ਸਭ ਕੀ ਗਤਿ ਹੋਇ



Jih Prasaadh Sabh Kee Gath Hoe ||

जिह प्रसादि सभ की गति होइ


ਜਿਹੜੇ ਰੱਬ ਦੀ ਦਿਆ ਨਾਲ, ਹਰ ਜੀਵ ਭਵਜਲ ਤਰ ਜਾਂਦਾ ਹੈ॥
By His Grace, everyone is saved;

12086 ਨਾਨਕ ਜਾਪੁ ਜਪੈ ਜਪੁ ਸੋਇ ੭॥



Naanak Jaap Japai Jap Soe ||7||

नानक जापु जपै जपु सोइ ॥७॥


ਸਤਿਗੁਰ ਨਾਨਕ ਜੀ ਨੂੰ ਹੀ ਯਾਦ ਕਰ-ਕਰ ਕੇ, ਚੇਤੇ ਕਰਦਾ ਹਾਂ ||7||


Sathigur Nanak, meditate, and chant His Chant. ||7||
12087 ਆਪਿ ਜਪਾਏ ਜਪੈ ਸੋ ਨਾਉ
Aap Japaaeae Japai So Naao ||

आपि जपाए जपै सो नाउ


ਜਿਸ ਨੂੰ ਰੱਬ ਦਿਆ ਕਰਦਾ ਹੈ। ਉਹੀ ਰੱਬ ਦਾ ਨਾਂਮ, ਰੱਬੀ ਬਾਣੀ ਬੋਲਦਾ ਹੈ॥
Those, whom He inspires to chant, chant His Name.

12088 ਆਪਿ ਗਾਵਾਏ ਸੁ ਹਰਿ ਗੁਨ ਗਾਉ



Aap Gaavaaeae S Har Gun Gaao ||

आपि गावाए सु हरि गुन गाउ


ਪ੍ਰਭੂ ਆਪ ਜਿਸ ਨੂੰ ਆਪਦੇ ਕੰਮਾਂ ਦੇ ਗੀਤ ਗਾਉਣ ਲਈ ਕਹਿੰਦੇ ਹਨ। ਉਹੀ ਰੱਬੀ ਬਾਣੀ ਦੀ ਪ੍ਰਸੰਸਾ ਕਰਦਾ ਹੈ॥
Those, whom He inspires to sing, sing the Glorious Praises of the Lord.

Comments

Popular Posts