ਰੱਬ ਤੋਂ ਬਗੈਰ, ਹੋਰ ਕੋਈ ਬੰਦੇ ਨੂੰ ਜਿਉਂਦਾ ਨਹੀਂ ਰੱਖ ਸਕਦਾ। ਮਾਰ ਵੀ ਨਹੀਂ ਸਕਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
31/05/2013. 286
ਰੱਬ ਕੀੜੀ, ਜੀਵ, ਬੰਦੇ ਵਿੱਚ ਇੰਨੀ ਤਾਕਤ ਭਰ ਦਿੰਦਾ ਹੈ। ਕਰੋੜਾਂ ਲਸ਼ਕਰ-ਫ਼ੌਜਾਂ ਨੂੰ ਹਨੂੰਮਾਂਨ ਵਾਂਗ ਸੁਆਹ ਕਰਕੇ, ਮਿੱਟੀ ਵਿੱਚ ਮਿਲਾ ਦਿੰਦਾ ਹੈ। ਜਿਹੜੇ ਜੀਵ, ਬੰਦੇ ਦਾ ਮਰਨ ਦਾ ਸਮਾਂ ਨਹੀਂ ਆਉਂਦਾ। ਉਸ ਨੂੰ ਪ੍ਰਭੂ, ਆਪਦੀ ਤਾਕਤ ਦਾ ਹੱਥ ਦੇ ਕੇ ਜਿਉਂਦਾ ਹੈ। ਬੰਦਾ ਬਹੁਤ ਤਰਾਂ ਦੇ ਜ਼ਤਨ ਕਰਦਾ ਹੈ। ਉਸ ਦੀਆਂ ਕੋਸ਼ਸਾਂ ਬੇਕਾਰ ਹਨ। ਰੱਬ ਤੋਂ ਬਗੈਰ, ਹੋਰ ਕੋਈ ਬੰਦੇ ਨੂੰ ਜਿਉਂਦਾ ਨਹੀਂ ਰੱਖ ਸਕਦਾ। ਮਾਰ ਵੀ ਨਹੀਂ ਸਕਦਾ। ਸਾਰੇ ਜੀਵਾਂ ਦੀ ਸੰਭਾਲ ਕਰਨ ਵਾਲਾ ਰੱਬ ਹੈ। ਬੰਦੇ ਤੂੰ ਕਿਉਂ ਫ਼ਿਕਰ ਕਰ ਰਿਹਾਂ ਹੈ? ਰੱਬੀ ਬਾਣੀ ਦਾ ਮਿੱਠਾ ਰਸ ਪੀ ਕੇ, ਸਰੀਰ ਤੇ ਜਿੰਦ-ਜਾਨ ਦੀ ਤ੍ਰਿਪਤੀ ਕਰ ਲਈਏ।
ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਪਿਆਰ ਕਰਨ ਵਾਲੇ ਨੂੰ ਰੱਬੀ ਬਾਣੀ ਦਾ ਖ਼ਜ਼ਾਂਨਾਂ, ਅਨਮੋਲ ਵਸਤੂ ਮਿਲ ਜਾਂਦੀ ਹੈ। ਉਸ ਨੂੰ ਰੱਬ ਤੋਂ ਬਗੈਰ, ਹੋਰ ਕੁੱਝ ਨਹੀਂ ਦਿਸਦਾ। ਸਬ ਵਿੱਚ ਰੱਬ ਦਿਸਦਾ ਹੈ। ਰੱਬ ਦਾ ਨਾਂਮ ਹੀ ਅਸਲੀ ਧੰਨ ਹੈ। ਰੱਬ ਦੇ ਨਾਂਮ ਦਾ ਹੀ ਅਸਰ ਮਨ ਸਰੀਰ ਵਿੱਚ ਹੁੰਦਾ ਹੈ। ਰੱਬ ਦਾ ਰੂਪ ਹੋ ਜਾਂਦੇ ਹਨ। ਜੋ ਬੰਦੇ ਰੱਬ ਦੇ ਨਾਂਮ, ਰੱਬੀ ਬਾਣੀ ਦਾ ਮਿੱਠਾ ਰਸ ਪੀ ਕੇ, ਰੱਜ ਜਾਂਦੇ ਹਨ। ਉਨਾਂ ਦੇ ਹਿਰਦੇ, ਸਰੀਰ ਰੱਬ ਦੇ ਨਾਂਮ, ਵਿੱਚ ਰੁੱਝੇ ਰਹਿੰਦੇ ਹਨ। ਉਹ ਬੰਦੇ ਹਰ ਸਮੇਂ ਉਠਦੇ, ਬਹਿੰਦੇ, ਸੌਂਦੇ ਰੱਬੀ ਬਾਣੀ ਵਿੱਚ ਸੁਰਤ ਜੋੜੀ ਰੱਖਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੇ ਐਸੇ ਭਗਤ ਦੇ ਸਾਰੇ ਕੰਮ ਕਰ ਦਿੰਦੇ ਹਨ। ਦਿਨ ਰਾਤ ਜੀਭ ਨਾਲ, ਰੱਬ ਦੀ ਪ੍ਰਸੰਸਾ ਕਰੀਏ।
ਆਪਦੇ ਬੰਦੇ ਨੂੰ ਰੱਬ ਨੇ, ਰੱਬੀ ਬਾਣੀ ਦਾਨ ਦੀ ਬਖ਼ਸ਼ਸ਼ ਕੀਤੀ ਹੈ। ਮਨ ਦੇ ਨਾਲ ਮਸਤੀ ਵਿੱਚ, ਰੱਬ ਦੇ ਗੁਣਾਂ ਤੇ ਗਿਆਨ ਨੂੰ ਪਿਆਰ ਕਰੀਏ। ਰੱਬ, ਰੱਬੀ ਬਾਣੀ ਵਿੱਚ ਲਿਵ ਲਾਈ ਰੱਖਦੇ ਹਨ। ਜੋ ਜੀਵਨ ਵਿੱਚ ਹੋ ਗਿਆ ਹੈ, ਹੋ ਰਿਹਾ ਹੈ। ਉਸ ਨੂੰ ਪਛਾਣ ਕੇ ਸਹਿ ਲੈਂਦਾ ਹੈ। ਉਸ ਭਗਤ ਦੇ ਇੰਨੇ ਕਾਰਜ ਸ਼ੁੱਧ ਤੇ ਵੱਡੇ ਹਨ। ਇੱਕ ਵੀ ਕੰਮ ਬਿਆਨ ਕਰਕੇ, ਦੱਸ ਨਹੀਂ ਸਕਦੇ। ਜੋ ਬੰਦੇ ਚੌਵੀ ਘੰਟੇ, ਹਰ ਸਮੇਂ ਰੱਬ ਸਰੀਰ ਵਿੱਚ ਹਾਜ਼ਰ ਦੇਖਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਹੀ ਜੀਵ, ਬੰਦੇ ਸਫ਼ਲ ਹਨ।
ਮੇਰੀ-ਜਿੰਦ ਜਾਨ, ਉਨਾਂ ਭਗਤਾਂ ਦਾ ਆਸਰਾ ਲੈ। ਉਨਾ ਭਗਤਾਂ ਨੂੰ, ਆਪਣਾ ਹਿਰਦਾ, ਸਰੀਰ ਕੁਰਬਾਨ ਕਰ ਦੇਵਾਂ। ਸੇਵਾ ਵਿੱਚ ਲਾ ਦੇਵਾਂ। ਜਿਸ ਬੰਦੇ ਨੇ ਰੱਬ ਨੂੰ, ਜਾਂਣ ਲਿਆ ਹੈ। ਉਹ ਭਗਤ ਹਰ ਚੀਜ਼ ਦਾ ਮਾਲਕ ਬੱਣ ਜਾਂਦਾ ਹੈ। ਉਹ ਭਗਤ ਕੋਲ ਰਹਿੱਣ ਨਾਲ, ਸਾਰੇ ਅੰਨਦ ਮਿਲ ਜਾਂਦੇ ਹਨ। ਉਹ ਭਗਤ ਨੂੰ ਅੱਖੀ ਦੇਖਣ ਨਾਲ, ਸਾਰੇ ਮਾੜੇ ਕੰਮ ਮੁੱਕ ਜਾਂਦੇ ਹਨ। ਹੋਰ ਸਾਰੀਆਂ ਅੱਕਲਾਂ ਨੂੰ ਪਰੇ ਛੱਡਦੇ। ਉਸ ਭਗਤ ਦੀ ਤੂੰ ਸੇਵਾ ਵਿੱਚ ਲੱਗ ਜਾ। ਤੇਰਾ ਦੁਨੀਆਂ ਉਤੇ, ਆਉਣ ਜਾਂਣ ਦਾ ਚੱਕਰ ਮੁੱਕ ਜਾਵੇਗਾ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਭਗਤੀ ਦੇ ਗੁਣ ਸਿੱਖਣ ਲਈ, ਉਸ ਭਗਤ ਦੇ ਚਰਨਾਂ ਦੀ ਸੇਵਾ ਕਰੀਏ। ਭਾਵ ਉਸ ਅੱਗੇ ਇੰਨੇ ਨੀਵੇ ਹੋ ਜਾਈਏ। ਝੁੱਕਣ ਵਾਲੇ ਮਹਾਨ ਬੱਣਦੇ ਹਨ।
ਜਿਸ ਨੇ ਭਗਵਾਨ ਨੂੰ ਪਛਾਂਣ ਲਿਆ ਹੈ। ਉਸ ਦਾ ਨਾਂਮ ਸਤਿਗੁਰੁ-ਸੱਚਾ ਪ੍ਰਭੂ ਸਦਾ ਰਹਿੱਣ ਵਾਲਾ ਹੈ। ਉਸ ਦੇ ਸੱਚੇ ਪ੍ਰਭੂ ਨਾਲ ਰਹਿੱਣ ਵਾਲੇ ਬੰਦੇ, ਰੱਬੀ ਗੁਣ ਨੂੰ ਸਿੱਖ ਕੇ, ਹਾਂਸਲ ਕਰਕੇ, ਮਾੜੇ ਕੰਮਾਂ ਤੋਂ ਬਚ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਸੱਚਾ ਪ੍ਰਭੂ ਆਪਦੇ ਪਿਆਰੇ ਨੂੰ ਪਾਲਦਾ ਹੈ। ਸੱਚਾ ਪ੍ਰਭੂ ਆਪਦੇ ਪਿਆਰੇ ਉਤੇ, ਸਦਾ ਕਿਰਪਾ ਕਰਦੇ ਹਨ। ਸੱਚਾ ਪ੍ਰਭੂ ਆਪਦੇ ਪਿਆਰੇ ਦੀ, ਮਾੜੀ ਅੱਕਲ ਮਿਟਾ ਦਿੰਦਾ ਹੈ। ਸਤਿਗੁਰੁ ਦੀ ਰੱਬੀ ਬਾਣੀ ਨਾਲ, ਰੱਬ ਦਾ ਨਾਂਮ ਜੱਪਦਾ, ਬੋਲਦਾ ਹੈ। ਸੱਚਾ ਸਤਿਗੁਰ ਨਾਨਕ ਪ੍ਰਭੂ ਆਪਦੇ ਪਿਆਰੇ ਦੇ ਦੁੱਖ, ਪਾਪ, ਮੁਸ਼ਕਲਾਂ ਮੁੱਕਾ ਦਿੰਦਾ ਹੈ। ਸਤਿਗੁਰ ਦੀ ਸਿੱਖਤ ਲੈਣ ਵਾਲਾ, ਮਾੜੇ ਕੰਮਾਂ ਤੋਂ ਪਰੇ ਹੋ ਜਾਂਦਾ ਹੈ। ਸਤਿਗੁਰ ਜੀ ਪਿਆਰਾ ਬੰਦੇ ਨੂੰ , ਆਪਦੇ ਨਾਂਮ ਦੇ ਦੋਲਤ ਦੇ ਭੰਡਾਰ ਦੇ ਦਿੰਦਾ ਹੈ। ਸਤਿਗੁਰ ਜੀ ਦਾ ਪਿਆਰਾ ਬੰਦਾ, ਰੱਬੀ ਗੁਣਾ ਨੂੰ ਸਿੱਖਣ ਵਾਲਾ ਵੱਡੀ ਕਿਸਮਤ ਵਾਲਾ ਹੁੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਰੱਬੂੀ ਬਾਣੀ ਨਾਲ ਜੁੜਨ ਵਾਲੇ ਬੰਦੇ ਦੀ ਇਹ ਦੁਨੀਆਂ ਤੇ ਮਰਨ ਪਿਛੋਂ ਦੀ ਦੁਨੀਆਂ ਵਿੱਚ ਸੁਖ, ਖੁਸ਼ੀਆਂ ਦੇ ਦਿੰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਸਿਖ ਨੂੰ, ਗੁਣ ਦੇ ਕੇ, ਆਪਣੇ ਵਰਗਾ ਬੱਣਾਂ ਕੇ, ਜਾਨ ਵਾਂਗ ਕੋਲ ਲੈਂਦਾ ਹੈ।
ਸਤਿਗੁਰ ਨਾਨਕ ਪ੍ਰਭੂ ਜੀ ਦੇ ਘਰ ਸ਼ਰਨ ਵਿੱਚ ਬੰਦਾ, ਗੁਣ ਗਿਆਨ ਸਿਖਣ ਲਈ ਰਹਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦਾ ਹੁਕਮ, ਹਿਰਦੇ ਵਿੱਚ ਮੰਨਦਾ ਹੈ। ਜੋ ਬੰਦਾ ਆਪਣੇ ਆ ਨੂੰ ਕੁੱਝ ਨਾਂ ਜਾਂਣੇ। ਮੈਂ-ਮੈਂ ਕਰਕੇ, ਆਪ ਉਤੇ ਮਾਂਣ ਨਾਂ ਕਰੇ। ਰੱਬ ਦਾ ਹਰਿ ਹਰੀ ਨਾਂਮ, ਹਰ ਸਮੇਂ ਮਨ ਵਿੱਚ ਯਾਦ ਕਰੀ ਜਾਵੇ। ਆਪਦੀ ਜਾਨ ਸਤਿਗੁਰੁ ਰੱਬ ਅੱਗੇ ਧਰ ਦੇਵੇ। ਜਾਨ-ਮਾਂਣ ਦੇ ਕੇ, ਮੈਂ-ਮੈਂ ਦੂਰ ਕਰਕੇ, ਉਸ ਵੱਟੇ ਸਤਿਗੁਰੁ ਦਾ ਪਿਆਰ ਲੈ ਲਵੇ। ਐਸੇ ਚਾਕਰ, ਭਗਤ ਦੇ ਸਾਰੇ ਕੰਮ ਸਫ਼ਲ ਹੋ ਜਾਂਦੇ ਹਨ। ਦੁਨੀਆਂ ਤੇ ਰੱਬ ਦੇ ਕੰਮ ਕਰਕੇ, ਮੇਹਨਤ ਨਾਂ ਮੰਗੇ, ਵੱਟੇ ਵਿੱਚ ਕੋਈ ਚੀਜ਼ ਨਾਂ ਮੰਗੇ। ਉਸ ਨੂੰ ਰੱਬ ਆਪ ਸਹਮਣੇ ਹੋ ਕੇ ਮਿਲਦਾ ਹੈ। ਜਿਸ ਉਤੇ ਰੱਬ ਆਪ-ਆਪਦੀ ਮੇਹਰਬਾਨੀ ਕਰਦਾ ਹੈ। ਐਸਾ ਚਾਕਰ, ਭਗਤ, ਸਤਿਗੁਰ ਨਾਨਕ ਪ੍ਰਭੂ ਜੀ ਦੀ ਬੁੱਧ, ਅੱਕਲ ਲੈਂਦਾ ਹੈ।

Comments
Post a Comment