ਜਿਹੜੇ ਰੱਬ ਦੀ ਕਿਰਪਾ ਨਾਲ, ਤੇਰਾ ਤੰਦਰੁਸਤ ਸੋਨੇ ਵਰਗਾ ਸਰੀਰ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

15/5 2013. 270

ਜਿਹੜੇ ਰੱਬ ਦੀ ਕਿਰਪਾ ਨਾਲ, ਤੇਰਾ ਤੰਦਰੁਸਤ ਸੋਨੇ ਵਰਗਾ ਸਰੀਰ ਹੈ। ਉਸ ਰੱਬ ਪਿਆਰੇ ਨਾਲ ਮਨ ਜੋੜ ਪ੍ਰੇਮ ਕਰੀਏ। ਜਿਹੜੇ ਰੱਬ ਦੀ ਕਿਰਪਾ ਨਾਲ, ਤੇਰੇ ਪਰਦੇ ਰੱਖੇ ਹੋਏ ਹਨ। ਹਿਰਦਾ ਅੰਨਦ ਨਾਲ ਖੁਸ਼ ਹੋ ਜਾਂਦਾ ਹੈ। ਜਦੋਂ ਰੱਬ, ਪ੍ਰਭੂ, ਹਰਿ ਹਰਿ ਕਰਕੇ, ਉਸ ਦੀ ਪ੍ਰਸੰਸਾ ਕਰਦਾ ਹੈ। ਜਿਹੜੇ ਰੱਬ ਦੀ ਕਿਰਪਾ ਨਾਲ, ਤੇਰੇ ਸਾਰੇ ਐਬ, ਪਾਪ ਲੁੱਕੇ ਰਹਿੰਦੇ ਹਨ। ਮੇਰੀ ਜਾਨ ਉਸ ਰੱਬ ਦਾ ਆਸਰਾ ਤੱਕਿਆ ਕਰ। ਜਿਹੜੇ ਰੱਬ ਦੀ ਕਿਰਪਾ ਨਾਲ, ਤੇਰੀ ਕੋਈ ਰੀਸ ਕਰਕੇ, ਤੇਰੇ ਬਰਾਬਰ ਨਹੀਂ ਹੋ ਸਕਦਾ। ਮੇਰੀ ਜਾਨ ਉਸ ਵੱਡੇ ਊਚੇ ਰੱਬ ਦਾ ਨਾਂਮ, ਹਰ ਸਾਹ ਨਾਲ ਜੱਪਿਆ ਕਰ। ਜਿਹੜੇ ਰੱਬ ਦੀ ਕਿਰਪਾ ਨਾਲ, ਤੈਨੂੰ ਸਬ ਤੋਂ ਕੀਮਤੀ ਬੰਦੇ ਦੀ ਜੂਨ ਦਾ ਸਰੀਰ ਹੈ। ਸਤਿਗੁਰ ਨਾਨਕ ਜੀ ਨੂੰ ਪ੍ਰੇਮ ਪਿਆਰ ਕਰ।

ਜਿਹੜੇ ਰੱਬ ਦੀ ਕਿਰਪਾ ਨਾਲ, ਗਹਿੱਣੇ ਪਾਉਂਦਾ ਹੈ। ਉਸ ਰੱਬ ਨੂੰ ਹਰ ਸਾਹ ਨਾਲ ਯਾਦ ਕਰਿਆ ਕਰ। ਜਿਹੜੇ ਰੱਬ ਦੀ ਕਿਰਪਾ ਨਾਲ ਘੋੜੇ, ਹਾਥੀਆਂ ਦੀ ਸਵਾਰੀ ਕਰਦਾ ਹੈ। ਮੇਰੀ ਜਾਨ ਉਸ ਰੱਬ ਦੇ ਨਾਂਮ ਨੂੰ ਕਦੇ ਨਾਂ ਭੁੱਲਾਈ। ਜਿਹੜੇ ਰੱਬ ਦੀ ਕਿਰਪਾ ਨਾਲ, ਬਗੀਚੇ, ਜ਼ਮੀਨਾਂ, ਦੌਲਤ ਮਿਲੇ ਹਨ। ਉਸ ਪਿਆਰੇ ਰੱਬ ਨੂੰ ਹਿਰਦੇ ਵਿੱਚ ਸੰਭਾਲ ਕੇ ਰਖੀਏ। ਜਿਹੜੇ ਰੱਬ ਨੇ ਤੇਰਾ ਸਰੀਰ ਬੱਣਾਇਆ ਹੈ। ਹਰ ਸਮੇਂ, ਉਸ ਰੱਬ ਨੂੰ ਉਠਦੇ, ਬੈਠਦੇ ਯਾਦ ਕਰਿਆ ਕਰੀਏ। ਜੋ ਦਿਸਦਾ ਵੀ ਨਹੀਂ ਹੈ। ਬੇਅੰਤ ਪ੍ਰਭੂ ਇੱਕ ਹੈ। ਉਸ ਰੱਬ ਦੇ ਨਾਂਮ ਨੂੰ ਯਾਦ ਕਰਿਆ ਕਰੀਏ। ਸਤਿਗੁਰ ਨਾਨਕ ਜੀ, ਇਹ ਤੇ ਮਰਨ ਪਿਛੋਂ ਦੀ ਦੁਨੀਆਂ ਵਿੱਚ ਤੇਰੀ ਇੱਜ਼ਤ ਰੱਖਣਗੇ।

ਜਿਹੜੇ ਰੱਬ ਦੀ ਦਿਆ ਨਾਲ, ਤੂੰ ਗਰੀਬਾਂ ਨੂੰ ਬਹੁਤ ਧੰਨ ਦੌਲਤ ਹੋਰ ਚੀਜ਼ਾਂ ਵੰਡਦਾ, ਦਾਨ ਕਰਦਾ ਹੈ। ਮੇਰੀ ਜਾਨ ਉਸ ਰੱਬ ਦਾ ਨਾਂਮ ਦਿਨ ਰਾਤ ਸੁਰਤ ਜੋੜ ਕੇ ਕਰ। ਜਿਹੜੇ ਰੱਬ ਦੀ ਦਿਆ ਨਾਲ, ਤੂੰ ਧਰਮ ਰਸਮਾਂ-ਰਿਵਾਜ ਕਰਦਾ ਹੈ। ਤੇਰਾ ਸੋਹਣਾਂ ਚੇਹਰਾ ਬੱਣਿਆ ਹੈ। ਤੈਨੂੰ ਵੱਡੀ ਜਾਤ ਮਿਲੀ ਹੈ। ਜਿਹੜੇ ਰੱਬ ਦੀ ਦਿਆ ਨਾਲ, ਤੇਰੀ ਇੱਜ਼ਤ ਹੁੰਦੀ ਹੈ। ਸਤਿਗੁਰ ਨਾਨਕ ਰੱਬ ਦੀ ਦਿਆ ਨਾਲ, ਪ੍ਰਸੰਸਾ ਕਰ ਸਕਦੇ ਹਾਂ। ਜਿਹੜੇ ਰੱਬ ਦੀ ਦਿਆ ਨਾਲ, ਕੰਨਾਂ ਨਾਲ ਅਵਾਜ਼ ਸੁਣਦਾ ਹੈ। ਦੁਨੀਆਂ ਦੇ ਅਨੋਖੇ ਦ੍ਰਿਸ਼ ਦੇਖਦਾ ਹੈ। ਜੀਭ ਮਿੱਠਾ ਬੋਲਦੀ ਹੈ। ਜਿਹੜੇ ਰੱਬ ਦੀ ਕਿਰਪਾ ਨਾਲ, ਅੰਨਦ ਮੋਜ਼ ਨਾਲ ਰਹਿੰਦਾ ਹੈ। , ਹੱਥ, ਪੈਰ ਹੋਰ ਅੰਗ ਚਲ ਰਹੇ ਹਨ। ਜਿਹੜੇ ਰੱਬ ਦੀ ਕਿਰਪਾ ਨਾਲ, ਤੇਰਾ ਹਰ ਕੰਮ ਸਫ਼ਲ ਹੁੰਦਾ ਹੈ। ਜਿਹੜੇ ਰੱਬ ਦੀ ਦਿਆ ਨਾਲ, ਗੁਣ, ਗਿਆਨ ਨਾਲ, ਉਚੀ ਅਵਸਥਾ ਮਿਲਦੀ ਹੈ। ਜਿਹੜੇ ਰੱਬ ਦੀ ਦਿਆ ਨਾਲ, ਮਨ ਅਡੋਲ ਹੋ ਕੇ, ਅੰਨਦ ਨਾਲ ਮਸਤ ਹੋ ਜਾਂਦਾ ਹੈ। ਇਸ ਤਰਾਂ ਦੇ ਰੱਬ ਨੂੰ ਛੱਡ ਕੇ, ਹੋਰ ਕਿਸੇ ਪਾਸੇ ਲਗਦਾ ਹੈ। ਸਤਿਗੁਰ ਨਾਨਕ ਜੀ ਦੀ ਕਿਰਪਾ ਨਾਲ ਗੁਣ, ਗਿਆਨ ਨਾਲ, ਉਚੀ ਅਵਸਥਾ ਆਉਣ ਨਾਲ ਹਿਰਦਾ ਜਾਗ ਜਾਂਦਾ ਹੈ।

ਜਿਹੜੇ ਰੱਬ ਦੀ ਦਿਆ ਨਾਲ, ਤੂੰ ਦੁਨੀਆਂ ਵਿੱਚ ਪੈਂਦਾ ਹੋ ਕੇ, ਜਾਂਣਿਆ ਜਾਂਦਾ ਹੈ। ਉਸ ਪਿਆਰੇ ਰੱਬ ਨੂੰ ਹਿਰਦੇ ਵਿਚੋਂ ਭੋਰਾ ਨਾਂ ਭੁੱਲਾ। ਜਿਹੜੇ ਰੱਬ ਦੀ ਦਿਆ ਨਾਲ, ਤੈਨੂੰ ਪ੍ਰਸੰਸਾ ਤੇ ਆਸਰਾ ਮਿਲਿਆ ਹੈ। ਬੇ ਸਮਝ ਦਿਲ ਜਾਨ ਲਾ ਕੇ, ਉਸ ਰੱਬ ਨੂੰ ਯਾਦ ਕਰ। ਜਿਹੜੇ ਰੱਬ ਦੀ ਦਿਆ ਨਾਲ, ਤੇਰੇ ਕੰਮ ਸਫ਼ਲ ਹੁੰਦੇ ਹਨ। ਉਸ ਰੱਬ ਨੂੰ ਹਰ ਸਮੇਂ, ਆਪਦੇ ਹਿਰਦੇ-ਦਿਲ ਵਿੱਚ ਦੇਖਿਆ ਕਰ। ਜਿਹੜੇ ਰੱਬ ਦੀ ਦਿਆ ਨਾਲ, ਤੈਨੂੰ ਸੱਚਾ ਰੱਬ ਮਿਲ ਕੇ, ਸੱਚਾ ਨਾਂਮ ਮਿਲਦਾ ਹੈ। ਮੇਰੀ ਜਾਨ ਤੂੰ, ਉਸ ਰੱਬ ਨਾਲ ਪ੍ਰੇਮ ਕਰਕੇ, ਘੁੱਲ ਮਿਲ ਜਾ। ਜਿਹੜੇ ਰੱਬ ਦੀ ਦਿਆ ਨਾਲ, ਹਰ ਜੀਵ ਭਵਜਲ ਤਰ ਜਾਂਦਾ ਹੈ। ਸਤਿਗੁਰ ਨਾਨਕ ਜੀ ਨੂੰ ਹੀ ਯਾਦ ਕਰ-ਕਰ ਕੇ, ਚੇਤੇ ਕਰਦਾ ਹਾਂ। ਜਿਸ ਨੂੰ ਰੱਬ ਦਿਆ ਕਰਦਾ ਹੈ। ਉਹੀ ਰੱਬ ਦਾ ਨਾਂਮ ਰੱਬੀ ਬਾਣੀ ਬੋਲਦਾ ਹੈ। ਪ੍ਰਭੂ ਆਪ ਜਿਸ ਨੂੰ ਆਪਦੇ ਕੰਮਾਂ ਦੇ ਗੀਤ ਗਾਉਣ ਲਈ ਕਹਿੰਦੇ ਹਨ। ਉਹੀ ਰੱਬੀ ਬਾਣੀ ਦੀ ਪ੍ਰਸੰਸਾ ਕਰਦਾ ਹੈ।

Comments

Popular Posts