ਹਰ ਕੰਮ ਰੱਬ ਕਰਨ ਦੇ ਕਾਬਲ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

22/ 05/2013. 277

ਹਰ ਕੰਮ ਰੱਬ ਕਰਨ ਦੇ ਕਾਬਲ ਹੈ। ਰੱਬ ਜੀ ਜੋ ਤੈਨੂੰ ਚੰਗਾ ਲੱਗਦਾ ਹੈ। ਉਹੀ ਹੋਣਾ ਹੈ। ਅੱਖ ਦੇ ਪੱਲਕ ਝੱਪਕਣ, ਜਿੰਨੇ ਸਮੇਂ ਵਿੱਚ, ਕਿਤੇ ਵੀ ਕੁੱਝ ਵੀ ਕਰ ਸਕਦਾ ਹੈ। ਦੁਨੀਆਂ ਵੱਸਾ ਕੇ, ਉਜਾੜ ਵੀ ਸਕਦਾ ਹੈ। ਰੱਬ ਦਾ ਕੋਈ ਅੰਨਦਾਜ਼ਾ ਨਹੀ ਲੱਗਾ ਸਕਦੇ। ਉਹ ਕਿੱਡਾ ਕੁ ਹੈ। ਕੀ-ਕੀ ਕੰਮ ਕਰਦਾ ਹੈ। ਸਾਰੀ ਧਰਤੀ, ਅਕਾਸ਼, ਪੂਰੇ ਬ੍ਰਹਿਮੰਡ ਨੂੰ ਬਗੈਰ, ਕਿਸੇ ਆਸਰੇ ਦੇ ਅਡੋਲ ਥੱਮ ਕੇ ਰੱਖਿਆ ਹੈ। ਭਾਂਣੇ ਵਿੱਚ ਹੀ ਦੁਨੀਆਂ ਪੈਦਾ ਹੁੰਦੀ ਹੈ। ਫਿਰ ਭਾਂਣੇ ਵਿੱਚ ਹੀ ਰੱਬ ਵਿੱਚ ਰੱਚ ਜਾਂਦੀ ਹੈ। ਭਾਂਣੇ ਵਿੱਚ ਹੀ ਦੁਨੀਆਂ ਦੀ ਵੱਡੇ ਨੀਵੇ, ਛੋਟੇ ਹੋਣ ਦਾ ਵਰਤਾ ਉਤੇ ਬਿਚਾਰ, ਬਹਿਸ ਕੀਤੀ ਜਾਂਦੀ ਹੈ। ਭਾਂਣੇ ਵਿੱਚ ਹੀ ਦੁਨੀਆਂ ਕਈ ਤਰਾਂ ਦੀ, ਬਹੁਤ ਤਰਾਂ ਦਾ ਜੀਵਨ ਜਿਉ ਰਹੇ ਹਨ। ਰੱਬ ਸਾਰੇ ਕੰਮ ਕਰਕੇ, ਆਪ ਹੀ ਆਪਦੇ ਉਪਮਾਂ ਦੇਖ ਰਿਹਾ ਹੈ। ਸਤਿਗੁਰ ਨਾਨਕ ਪ੍ਰਭ ਜੀ ਸਬ ਕਾਸੇ ਵਿੱਚ ਰੱਚਿਆ ਹੋਇਆ ਹੈ।

ਜੇ ਰੱਬ ਚਾਹੇ, ਉਸ ਨੂੰ ਜੇ ਚੰਗਾ ਲੱਗੇ, ਮੇਹਰਬਾਨ ਹੋ ਜਾਵੇ। ਜੀਵਨ ਸੁਧਾਰ ਦਿੰਦਾ ਹੈ। ਬੰਦੇ, ਜੀਵ ਨੂੰ ਭਵਜਲ ਤਾਰ ਦਿੰਦਾ ਹੈ। ਜੇ ਰੱਬ ਚਾਹੇ, ਉਹ ਦਾ ਭਾਣਾ ਹੋਵੇ, ਉਸ ਨੂੰ ਜੇ ਚੰਗਾ ਲੱਗੇ, ਕਠੋਰ ਪੱਥਰ ਨੂੰ ਵੀ ਮੁੱਕਤ ਕਰਕੇ, ਭਵਜਲ ਤਾਰ ਦਿੰਦਾ ਹੈ। ਜੇ ਰੱਬ ਚਾਹੇ, ਉਹ ਕਰਨਾਂ ਚਾਹੇ, ਬਗੈਰ ਸਾਹਾਂ ਤੋਂ ਜੀਵਨ ਦੇ ਸਕਦਾ ਹੈ। ਜੇ ਰੱਬ ਚਾਹੇ, ਉਸ ਨੂੰ ਜੇ ਚੰਗਾ ਲੱਗੇ, ਤਾਂ ਬੰਦਾ, ਜੀਵ ਰੱਬ ਦੀ ਪ੍ਰਸੰਸਾ ਬੋਲਦਾ ਹੈ। ਜੇ ਰੱਬ ਚਾਹੇ, ਉਸ ਨੂੰ ਜੇ ਚੰਗਾ ਲੱਗੇ, ਪਾਪੀਆਂ, ਮਾੜੇ ਕੰਮ ਕਰਨ ਵਾਲਿਆ ਬੇਇੱਜ਼ਤ ਲੋਕਾਂ ਨੂੰ, ਪਵਿੱਤਰ ਬੱਣਾ ਸਕਦਾ। ਆਪ ਹੀ ਰੱਬ ਸਾਰਾ ਕੁੱਝ ਕਰਦਾ ਹੈ। ਆਪ ਹੀ ਦੁਨੀਆਂ ਦੇ ਕੰਮ ਕਰਨ ਵਾਲਾ ਹੈ। ਇਹ ਤੇ ਮਰਨ ਪਿਛੋਂ ਦੀ ਦੁਨੀਆਂ ਦਾ, ਰੱਬ ਪਾਲਣ, ਸੰਭਾਲਣ ਵਾਲਾ ਹੈ। ਉਹ ਦੁਨੀਆਂ ਨਾਲ ਖੇਡਾ-ਖੇਡਦਾ ਹੈ, ਦੇਖ ਕੇ ਖੁਸ਼ ਹੁੰਦਾ ਹੈ। ਜੋ ਤੈਨੂੰ ਪ੍ਰਭੂ ਚੰਗਾ ਲੱਗਦਾ ਹੈ, ਉਹੀ ਕੰਮ ਕਰਾਉਂਦਾ ਹੈ। ਸਤਿਗੁਰ ਨਾਨਕ ਪ੍ਰਭ ਜੀ ਵਰਗਾ, ਕੋਈ ਹੋਰ ਨਜ਼ਰ ਨਹੀਂ ਆਉਂਦਾ।

ਦੱਸੋਂ ਬੰਦੇ ਤੋਂ ਆਪੇ, ਰੱਬ ਤੋਂ ਬਗੈਰ, ਕਿਹੜਾ ਕੰਮ ਹੋ ਸਕਦਾ ਹੈ। ਜੋ ਰੱਬ ਤੂੰ ਚਾਹੇ, ਉਸ ਨੂੰ ਜੇ ਚੰਗਾ ਲੱਗੇ, ਉਸ ਦਾ ਭਾਂਣਾ ਵਰਤ ਜਾਵੇ। ਉਹੀ ਕੰਮ ਬੰਦੇ, ਜੀਵਾਂ ਤੋਂ ਕਰਾਉਂਦਾ ਹੈ। ਬੰਦਾ, ਦੇ ਹੱਥ-ਬਸ ਹੋਵੇ, ਸਾਰੇ ਕੰਮ ਕਰ ਵੀ ਲਵੇ। ਜੋ ਰੱਬ ਤੂੰ ਚਾਹੇ, ਉਸ ਨੂੰ ਜੋ ਚੰਗਾ ਲੱਗੇ, ਆਪਦੇ ਭਾਂਣੇ ਵਿੱਚ ਰੱਬ ਉਹੀ ਕੰਮ ਕਰਾਉਂਦਾ ਹੈ। ਬੇਸਮਝੀ ਕਾਰਣ ਬੰਦਾ ਦੁਨੀਆਂ ਦੀਆਂ ਵਸਤੂਆ ਨਾਲ ਮੋਹ ਕਰਦਾ ਹੈ। ਜੇ ਸਮਝ ਬੰਦੇ ਨੂੰ ਹੋਵੇ, ਤਾਂ ਆਪ ਨੂੰ ਦੁਨੀਆਂ ਦੀਆਂ ਵਸਤੂਆ, ਧੰਨ ਤੋਂ ਬਚਾ ਲਵੇ। ਵਸਤੂਆ, ਧੰਨ ਦੇ ਲਾਲਚ ਵਿੱਚ, ਦਸ ਪਾਸੇ, ਦੇਸ਼ਾਂ, ਪ੍ਰਦੇਸ਼ਾ ਵਿੱਚ ਜਿਸ ਨੂੰ ਆਪ ਮੇਹਰਬਾਨੀ ਕਰਕੇ, ਆਪਦਾ ਪਿਆਰ-ਪ੍ਰੇਮ ਬੱਣਾਂ ਦਿੰਦਾ ਹੈ। ਭੱਟਕਦਾ ਫਿਰਦਾ ਹੈ। ਅੱਖ ਦੇ ਪੱਲਕ ਝੱਪਕਣ, ਜਿੰਨੇ ਸਮੇਂ ਵਿੱਚ, ਕਿਤੇ ਵੀ ਚਾਰੇ ਪਾਸੇ ਫਿਰ ਆਉਂਦਾ ਹੈ। ਜਿਸ ਨੂੰ ਆਪ ਮੇਹਰਬਾਨੀ ਕਰਕੇ, ਭਗਵਾਨ ਆਪਦਾ ਪਿਆਰ-ਪ੍ਰੇਮ ਬੱਣਾਂ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦਾ, ਨਾਂਮ ਭਗਤਾ ਨੂੰ ਮਿਲ ਜਾਂਦਾ ਹੈ।

ਇਕ ਸਾਹ ਲੈਣ ਜਿੰਨੇ ਸਮੇਂ ਵਿੱਚ, ਛੋਟੇ ਜਿਹੇ ਨੀਵੇ, ਗਰੀਬ, ਕੰਮਜ਼ੋਰ ਬੰਦੇ ਨੂੰ ਬਾਦਸ਼ਾਹ ਬੱਣਾ ਸਕਦਾ ਹੈ। ਪ੍ਰਮਾਤਮਾਂ ਦੁਨੀਆਂ ਦਾ ਮਾਲਕ, ਗਰੀਬ, ਕੰਮਜ਼ੋਰ ਬੰਦਿਆ ਨੂੰ ਸਹਾਰਾ ਦੇਣ ਵਾਲਾ ਹੈ। ਜਿਸ ਬੰਦੇ ਨੂੰ ਦੁਨੀਆਂ ਦਾ ਕੋਈ ਕੰਮ ਨਹੀਂ ਆਉਂਦਾ। ਉਸ ਬੰਦੇ ਨੂੰ ਦੁਨੀਆਂ ਭਰ ਵਿੱਚ, ਦਸੀ ਪਾਸੀ ਜਾਹਰ ਕਰ ਦਿੰਦਾ ਹੈ। ਜਿਸ ਬੰਦੇ ਨੂੰ ਆਪ ਰੱਬ ਮੇਹਰਬਾਨੀ ਕਰਦਾ ਹੈ। ਉਸ ਦਾ ਉਹ ਜੀਵਨ ਦਾ ਲੇਖਾ ਹਿਸਾਬ ਨਹੀਂ ਮੰਗਦਾ। ਇਹ ਤਨ-ਮਨ ਸਬ ਰੱਬ ਦਾ ਦਿੱਤਾ ਹੋਇਆ ਹੈ। ਹਰ ਥਾਂ, ਹਰ ਜਗਾ, ਰੱਬ ਪੂਰਾ-ਸਾਬਤ ਹਾਜ਼ਰ ਹੈ। ਰੱਬ ਨੇ ਆਪਦੀ ਦੁਨੀਆਂ, ਆਪ ਘੜੀ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਆਪਦੀ ਦੁਨੀਆਂ, ਆਪ ਘੜੀ ਦੇਖ ਕੇ, ਕੰਮਾਂ ਤੇ ਗੁਣਾਂ ਦੀ ਪ੍ਰਸੰਸਾ ਨੂੰ ਦੇਖ ਕੇ, ਜਿਉਂਦੇ ਹਨ।

ਬੰਦੇ ਦੀ ਤਾਕਤ, ਬੰਦੇ ਦੇ ਆਪਦੇ ਹੱਥ ਨਹੀਂ ਹੈ। ਸਾਰਾ ਕੁੱਝ ਕਰਨ ਵਾਲਾ ਰੱਬ ਆਪ ਦੁਨੀਆਂ ਦਾ ਮਾਲਕ, ਗਰੀਬ, ਕੰਮਜ਼ੋਰ ਸਬ ਬੰਦਿਆ, ਜੀਵਾਂ ਨੂੰ ਸਹਾਰਾ ਦੇਣ ਵਾਲਾ ਹੈ। ਜੀਵ ਬੰਦੇ ਰੱਬ ਦੀ ਤਾਕਤ ਨਾਲ ਚਲਦੇ ਹਨ। ਜਿਵੇਂ ਉਹ ਹੁਕਮ ਕਰਦਾ ਹੈ। ਜੋ ਰੱਬ ਨੂੰ ਚੰਗਾ ਲਗਦਾ, ਜਿਵੇਂ ਉਹ ਹੁਕਮ ਕਰਦਾ ਹੈ। ਉਹੀ, ਉਵੇਂ ਹੀ ਕੰਮ ਹੁੰਦਾ। ਜੀਵ ਬੰਦਾ, ਕਦੇ ਉਦਾਸੀ ਵਿੱਚ, ਕਦੇ ਖੁਸ਼ੀ ਵਿੱਚ ਅੰਨਦ ਭੋਗਦਾ ਫਿਰਦਾ ਹੈ। ਕਦੇ ਬੰਦੇ ਦਾ ਮਨ ਲੋਕਾਂ ਦੀਆਂ ਬੁਰੀਆਂ ਗੱਲਾਂ ਕਰਕੇ, ਲੋਕਾਂ ਨੂੰ ਭੰਡ ਕੇ, ਇਸੇ ਨੂੰ ਆਪਣਾ ਕੰਮ ਸਮਝਦਾ ਹੈ। ਕਦੇ ਸੋਚਾਂ, ਖੁਸ਼ੀਆਂ ਵਿੱਚ ਅਸਮਾਨ ਉਤੇ ਊਚਾ ਚੜ੍ਹਦਾ ਹੈ। ਕਦੇ ਆਪੇ ਉਦਾਸ ਹੋ ਕੇ, ਧਰਤੀ ਤੇ ਆ ਜਾਂਦਾ ਹੈ। ਕਦੇ ਪ੍ਰਮਾਤਮਾਂ ਦਾ ਉਪਦੇਸ ਦੇ ਕੇ, ਰੱਬੀ ਬਾਣੀ ਦੀ ਬਿਚਾਰ ਕਰਦਾ ਹੈ। ਸਤਿਗੁਰ ਨਾਨਕ ਪ੍ਰਭ ਜੀ, ਆਪਦੇ ਨਾਲ ਮਿਲਾਪ ਕਰਨ ਵਾਲਾ, ਆਪ ਹੀ ਹੈ।

ਕਦੇ ਬੰਦੇ ਵਿੱਚ ਦੀ ਰੱਬ, ਬਹੁਤ ਤਰਾਂ ਦੇ ਢੰਗਾ ਨਾਲ ਨੱਚਦਾ ਹੈ। ਕਦੇ ਦਿਨ ਰਾਤ ਸੁੱਤਾ ਰਹਿੰਦਾ ਹੈ। ਕਦੇ ਗੁੱਸੇ ਵਿੱਚ ਆ ਕੇ ਹੋਰਾਂ ਨੂੰ ਡਰਾਂਉਂਦਾ ਹੈ। ਕਦੇ ਸਾਰਿਆ ਦੀ ਪੈਰਾਂ ਵਿੱਚ ਰੁਲ ਕੇ, ਧੂੜੀ ਵਰਗਾ ਬੱਣਦਾ ਹੈ। ਕਦੇ ਬਹੁਤ ਵੱਡਾ ਬਦਸ਼ਾਹ ਬੱਣ ਕੇ ਬੈਠਦਾ ਹੈ। ਕਦੇ ਗਰੀਬ, ਕੰਮਜ਼ੋਰ, ਭਿਖਾਰੀ ਦਾ ਰੂਪ ਧਾਰਿਆ ਹੈ। ਕਦੇ ਆਪਦੀ ਬਦਨਾਂਮੀ ਕਰਾ ਰਿਹਾ ਹੈ। ਕਦੇ ਆਪ ਨੂੰ ਬਹੁਤ ਸਰੀਫ਼ ਕਹਾਉਂਦਾ ਹੈ। ਜਿਵੇਂ ਰੱਬ ਰੱਖਦਾ ਹੈ, ਬੰਦਾ ਉਵੇਂ ਹੀ ਰਹਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਮੇਹਰਬਾਨੀ ਨਾਲ ਰੱਬ ਯਾਦ ਆਉਂਦਾ ਹੈ।

ਕਦੇ ਗਿਆਨੀ, ਪੰਡਿਤੁ ਬੱਣ ਕੇ, ਗ੍ਰੰਥਾਂ ਦੀ ਵਿਆਖਿਆ ਕਰਦਾ ਹੈ। ਕਦੇ ਆਪਦੀ ਅਵਾਜ਼, ਬੋਲ ਬੰਦ ਕਰਕੇ, ਰੱਬ ਵੱਲ ਸੁਰਤ ਲਾਉਂਦਾ ਹੈ। ਕਦੇ ਤੀਰਥਾਂ ਦੇ ਕੰਢਿਆਂ ਉਤੇ ਨਹ੍ਹਾਂਉਂਦਾ ਹੈ। ਸਿਧ ਸਾਧਿਕ, ਜੋਗੀਆਂ, ਸਾਧਾਂ ਦੇ ਮੂਹੋਂ ਰੱਬੀ ਗੁਣਾਂ ਗਿਆਨ ਦੀਆ ਗੱਲਾਂ ਕਰੋਉਂਦਾ ਹੈ। ਕਦੇ ਕੀੜੀ, ਹਾਥੀ, ਭੱਵਰਾ ਫੰਗਾਂ ਵਾਲਾ, ਕੀੜਾ ਬੱਣ ਜਾਂਦਾ ਹੈ। ਬੇਅੰਤ ਗਰਭ ਜੂਨਾਂ ਦੇ ਚੱਕਰ-ਵਿਊ ਵਿੱਚ ਭੱਟਕਰਦਾ ਫਿਰਦਾ ਹੈ। ਬੇਅੰਤ ਸ਼ਕਲਾਂ, ਸਰੀਰਾਂ, ਅਕਾਰਾਂ, ਵਸਤੂਆਂ, ਬੰਦਿਆਂ, ਜੀਵਾਂ, ਬਨਸਪਤੀ ਵਿੱਚ ਆਪਦਾ ਰੂਪ ਰੱਬ ਦਿਖਾ ਰਿਹਾ ਹੈ। ਜਿਵੇ ਰੱਬ ਚਹੁੰਦਾ ਹੈ। ਸਬ ਸ੍ਰਿਸਟੀ ਨੂੰ ਉਵੇਂ ਹੀ ਘੂਕਣਾਂ, ਨੱਚਣਾਂ, ਜੀਵਨ ਗੁਜ਼ਰਾਂ ਪੈਣਾਂ ਹੈ। ਜਿਵੇਂ ਰੱਬਾ ਤੈਨੂੰ ਮਨਜ਼ੂਰ ਹੈ, ਉਵੇਂ ਹੀ ਹੋਣਾਂ ਹੈ। ਸਤਿਗੁਰ ਨਾਨਕ ਪ੍ਰਭ ਜੀ ਬਗੈਰ, ਹੋਰ ਕੋਈ ਦੁਨੀਆਂ ਚੱਲਾਉਣ ਵਾਲਾ ਦੂਜਾ ਨਹੀਂ ਹੈ।

Comments

Popular Posts