ਭਾਗ 92 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਤੇਰੇ ਉਤੋਂ ਦੀ ਪਾਣੀ ਵਾਰਨ ਨੂੰ, ਕਿਸੇ ਡਰਾਇਵਰ ਨੂੰ ਹਾਕ ਮਾਰ ਲੈਂਦਾਂ ਹਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਕੋਰਟ ਮੈਰੀਜ਼ ਪਿਛੋਂ ਗੁਰਜੋਤ, ਕੋਮਲ ਨੂੰ ਟਰੱਕ ਵਿੱਚ ਲੈ ਗਿਆ ਸੀ। ਇਹੀ ਟਰੱਕ ਟਰਾਲਾ ਹੀ ਕੋਮਲ ਦਾ ਸੌਹੁਰਾ ਘਰ ਸੀ। ਗੁਰੀ ਨੇ ਕੋਮਲ ਨੂੰ ਪੁੱਛਿਆ, " ਵੈਸੇ ਤਾਂ ਪਹਿਲੇ ਚਾਰ ਵਿਆਹ ਕਰਾ ਕੇ, ਤੇਰਾ ਪਾਣੀ ਵਾਰਨ ਵਾਲਾ, ਸੱਸ ਦਾ ਪਿਆਰ ਬਥੇਰਾ ਹੋ ਗਿਆ ਹੋਣਾਂ ਹੈ। ਇਸ ਵਿਆਹ ਵਿੱਚ, ਤੇਰੀ ਸੱਸ ਤਾਂ ਨਹੀਂ ਹੈ। ਜੇ ਕਹੇ, ਤਾਂ ਤੇਰੇ ਉਤੋਂ ਦੀ ਪਾਣੀ ਵਾਰਨ ਨੂੰ, ਕਿਸੇ ਡਰਾਇਵਰ ਨੂੰ ਹਾਕ ਮਾਰ ਲੈਂਦਾਂ ਹਾਂ। ਟਰੱਕ ਡਰਾਇਵਰ ਵੀ ਮੇਰਾ ਸਬ ਕੁੱਝ ਹਨ। ਇਹੀ ਮੇਰੇ ਰਿਸ਼ਤੇਦਾਰ ਹਨ। ਤੇਰੇ ਜੇਠ, ਦਿਉਰ ਸਬ ਕੁੱਝ ਇਹੀ ਹਨ। " ਕੋਮਲ ਨੇ ਕਿਹਾ, " ਤੂੰ ਬੰਦਾ, ਵਧੀਆ ਮਰਦ ਦਾ ਬੱਚਾ ਹੈ। ਲੋਕ ਤਾਂ ਆਪਦੀ ਜ਼ਨਾਨੀਆਂ ਨੂੰ ਪਰਦਿਆਂ ਪਿਛੇ ਛੁੱਪਾਉਂਦੇ ਹਨ। ਮੇਰਾ ਵੀ ਚਾਰ ਦਿਵਾਰੀ ਵਿੱਚ ਦਮ ਘੁੱਟਦਾ ਹੈ। ਤੂੰ ਮੇਰੇ ਮਨ ਦੀਆਂ ਕਰ ਦਿੱਤੀਆਂ। ਮੈਨੂੰ ਲਿਆ ਕੇ, ਡਰਾਇਵਰਾਂ ਵਿੱਚ ਛੱਡ ਦਿੱਤਾ ਹੈ। ਇਹੋ ਜਿਹੀ ਮੋਜ਼ ਕਿਤੇ ਹੋਰ, ਸੌਹੁਰੇ ਘਰ ਨਹੀਂ ਲੱਭਣੀ। ਹੁਣ ਮੈਂ ਤੈਨੂੰ ਨਹੀਂ ਛੱਡਦੀ। ਮੈਂ, ਤੇਰੇ ਨਾਲ ਹੀ ਮਰਾਂ-ਜਿਉਂਵਾਂਗੀ। ਡਰਾਇਵਰ ਬਹੁਤ ਰੌਮਾਂਟਿਕ ਹੁੰਦੇ ਹਨ। ਤੀਮੀ ਨੂੰ ਬਹੁਤ ਤਿਉ ਕਰਦੇ ਹਨ। ਹੁਣ ਮੈਂ ਲੰਬੇ ਰੂਟਾਂ ਉਤੇ ਤੇਰੇ ਨਾਲ ਜਾਇਆ ਕਰਨਾਂ ਹੈ। " ਗੁਰਜੋਤ ਦਾ ਜੀਅ ਕਰਦਾ ਸੀ। ਕੋਮਲ ਨੂੰ ਕਹੇ, " ਤੈਨੂੰ ਨਾਲ ਲਿਜ਼ਾ ਕੇ, ਕੀ ਮੈਂ ਟਰੱਕ ਟਰਾਲੇ ਦੇ ਟੈਇਰ ਧੌਉਣੇ ਹਨ? ਤੇਰੇ ਵਰਗੀਆਂ ਮੇਰੇ ਲਈ, ਹੋਰ ਬਥੇਰੀਆਂ ਹਨ। ਰਾਹ ਉਡੀਕਦੀਆਂ ਹੋਣੀਆਂ ਹਨ। ਤੂੰ ਉਨਾ ਚਿਰ, ਜੇਠ, ਦਿਉਰ ਡਰਾਇਵਰ ਨਾਲ ਮਨ ਪਰਚਾ, ਮੈਂ ਕੰਮ ਵੀ ਕਰਨਾਂ ਹੈ। ਕੰਮ ਛੱਡ ਕੇ ਥੋੜੀ ਬੈਠਣਾਂ ਹੈ। ਮੈਂ ਪਤਾ ਨਹੀਂ ਹੋਰ ਕਿੰਨੀਆਂ ਦੇ ਨਾਲ, ਟਰੱਕ ਵਿੱਚ, ਬਗੈਰ ਫੇਰੇ ਲਏ ਹਨੀਮੂਨ ਮਨਾਇਆ ਹੋਣਾਂ ਹੈ। "

ਜੋ ਗੁਰਜੋਤ ਨੇ ਕੋਮਲ ਨਾਲ ਹਨੀਮੂਨ ਮਨਾਇਆ ਸੀ। ਪਹਿਲੇ ਚਾਰਾ, ਪੰਜਾ ਖ਼ਸਮਾਂ ਵਿੱਚੋਂ ਕਿਸੇ ਨੇ ਨਹੀਂ ਮੰਨਾਇਆ ਸੀ। ਐਸਾ ਸੁਹਗਾਦਿਨ ਸੀ। ਕਿਸੇ ਰਿਸ਼ਤੇਦਾਰ ਨੇ ਕੰਨ ਲਾ ਕੇ ਖੜਕਾ-ਦੜਕਾ ਹੁੰਦਾ ਨਹੀਂ ਸੁਣਿਆਂ ਸੀ। ਮੰਜ਼ਾ ਖੜਕਣ ਦਾ ਤਾਂ ਸਿਆਪਾ ਹੀ ਨਹੀਂ ਸੀ। ਡਰਾਇਵਰਾਂ ਨੇ ਜਰੂਰ ਵਿੜਕਾਂ ਲਈਆਂ ਸਨ। ਜਦੋਂ ਉਨਾਂ ਗੁਰੀ ਤੋਂ ਦੂਗਣੇ ਭਾਰ ਦੀ ਔਰਤ ਟਰੱਕ ਵਿੱਚ ਚੜ੍ਹਦੀ ਦੇਖੀ ਸੀ। ਡਰਾਇਵਰਾਂ ਨੇ ਤਾਂ ਸੋਚਿਆ ਸੀ, " ਗੁਰਜੋਤ ਦੀ ਮਾਂ ਹੋਣੀ ਹੈ। " ਸ਼ਕਲ ਤੇ ਉਮਰ ਤੇ ਸਰੀਰ ਤੋੰ ਮਾਂ ਹੀ ਲੱਗਦੀ ਸੀ। ਪਰ ਜਦੋਂ ਗੁਰਜੋਤ, ਥੌੜੇ ਸਮੇਂ ਪਿਛੋਂ, ਗਰਮੀਉ-ਗਰਮੀ ਹੋਇਆ। ਟਰੱਕ ਵਿੱਚੋਂ ਬਾਹਰ ਹਵਾ ਹਾਰੇ ਆਇਆ। ਗੁਰਜੋਤ ਦਾ ਮੂੰਹ ਸੁਰਖ਼ੀ ਦੇ ਬੁੱਲਾਂ ਦੇ ਲਾਲੋ-ਲਾਲ, ਚੂੰਮੀਆਂ ਦੇ ਨਿਸ਼ਾਨਾਂ ਨਾਲ ਹੋਇਆ ਪਿਆ ਸੀ। ਗੁਰਜੋਤ ਨੂੰ ਸ਼ੀਸਾ ਦੇਖਣ ਦੀ ਸੁਰਤ ਕਿਥੇ ਸੀ? ਇੰਨਾਂ ਚਿਰ ਤਾਂ ਗੁਰੀ ਕਿਸੇ ਜ਼ਨਾਨੀ ਕੋਲ ਲਗਾਉਂਦਾ ਨਹੀਂ। ਕੋਮਲ ਨੂੰ ਤਾਂ ਦੋ ਘੰਟੇ ਦੇ ਦਿੱਤੇ ਸਨ। ਕੋਰਟ ਮੈਰੀਜ਼ ਤਾਂ ਪੱਕਾ ਹੋਣ ਲਈ ਕਰਾਈ ਸੀ। ਗੁਰਜੋਤ, ਕੋਮਲ ਕੋਲ ਪੱਕਾ ਥੋੜੀ ਵਿੱਕ ਗਿਆ ਸੀ।

ਕੋਮਲ ਨੇ ਵਿਆਹ ਵਿੱਚ, ਆਪਦੇ ਕਿਸੇ ਦੋਸਤ, ਰਿਸ਼ਤੇਦਾਰ ਨੂੰ ਨਹੀਂ ਸੱਦਿਆ ਸੀ। ਸ਼ਾਇਦ ਉਸ ਨੂੰ ਪਤਾ ਸੀ। ਪੰਜਵਾਂ ਤਾਂ ਵਿਆਹ ਹੈ। ਲੋਕਾਂ ਨੇ ਵੀ ਨਹੀਂ ਆਉਣਾ। ਵਿਆਹ ਦਾ ਸੰਗਨ ਇੱਕ ਦੋ ਬਾਰ ਹੁੰਦਾ ਹੈ। ਜੇ ਇਹੀ ਵਿਆਹ ਦਾ ਰੋਜ਼-ਰੋਜ਼ ਢੋਗ ਕਰਕੇ, ਲੋਕਾਂ ਤੋਂ ਪੈਸਾ ਇੱਕਠਾ ਕਰਕੇ, ਭੀਖ ਹਾਂਸਲ ਕਰਨੀ ਹੈ। ਫਿਰ ਤਲਾਕ ਹੀ ਦੇਣਾਂ ਹੈ। ਫਿਰ ਹੋਰ ਵਿਆਹ ਕਰਾਉਣਾ ਹੈ। ਲੋਕਾਂ ਨੇ ਕੋਈ, ਦਾਨ ਕਰਨ ਦਾ ਖਾਤਾ ਥੌੜੀ ਖੋਲਿਆ ਹੈ। ਗੁਰਜੋਤ ਦਾ, ਕੋਈ ਕਨੇਡਾ ਵਿੱਚ ਨਹੀਂ ਸੀ। ਇਸੇ ਲਈ ਵਿਆਹ ਵਿੱਚ ਕੋਈ ਨਹੀਂ ਸੀ। ਦੋਂਨੇ ਬੱਚੇ ਤੇ ਪਤਨੀ ਪੰਜਾਬ ਸਨ। ਜੇ ਕਿਤੇ ਕਨੇਡਾ ਮੌਕੇ ਉਤੇ ਆ ਜਾਂਦੇ। ਚੰਗਾ ਧੂਤਕੜਾ ਪੈਣਾਂ ਸੀ। ਕੋਮਲ ਦਾ ਇਹ ਵਿਆਹ ਰਸਮਾਂ ਤੋਂ, ਪਹਿਲਾਂ ਹੀ ਟੁੱਟ ਜਾਂਣਾ ਸੀ। ਸ਼ਇਦ ਪਹਿਲੀ ਪਤਨੀ, ਵਿਆਹ ਤੇ ਹੀ ਕੋਲਮ ਤੇ ਗੁਰੀ ਦਾ ਭੋਗ ਪਾ ਦਿੰਦੀ। ਇਹ ਤਾਂ ਸਮਾਂ ਹੀ ਦੱਸਦਾ, ਕਿੰਨੇ-ਕਿੰਨੇ ਜੇਲ ਵਿੱਚ ਹੋਣਾ ਸੀ? ਗੱਲ ਇਸ ਦੇ ਉਲਟ ਵੀ ਹੋ ਸਕਦੀ ਸੀ। ਰਲਮਿਲ ਕੇ ਸਾਰੀ ਜਾਂਦੀਆਂ। ਸਾਰੇ ਕੰਮ ਅੱਧੇ-ਅੱਧੇ ਕਰਨੇ ਪੈਣੇ ਸਨ। ਜਦੋਂ ਗੁਰਜੋਤ ਨੂੰ ਵੰਡਣ ਦੀ ਬਾਰੀ ਆਉਣੀ ਸੀ। ਦੋਂਨਾਂ ਨੇ ਲੱਤਾਂ ਤੋਂ ਫੜ ਕੇ ਖਿੱਚਣਾਂ ਸੀ। ਗੁਰਜੋਤ ਦੀ, ਹੋਰ ਕਿਸੇ ਔਰਤ ਨੂੰ ਦੇਖਣ ਦੀ ਸਾਰੀ ਕਸਰ ਨਿੱਕਲ ਜਾਂਣੀ ਸੀ।

ਅਜੇ ਤਾਂ ਗੁਰਜੋਤ ਪੱਕਾਂ ਨਹੀਂ ਹੈ। ਜਿਸ ਦਿਨ ਪੱਕਾ ਹੋ ਗਿਆ। ਇਸ ਨੇ ਟਰੱਕ ਨਾਲ ਹੀ, ਔਰਤਾ ਦਾ ਜੱਥਾ ਲਈ ਫਿਰਨਾਂ ਹੈ। ਨਾਲੇ ਹੋਰ ਡਰਾਇਵਰ ਨੂੰ ਗੋਫ਼ੇ ਵੰਡੇਗਾ। ਹੋ ਸਕਦਾ ਹੈ, ਕਈ ਪਤੀਆਂ ਦੀਆਂ ਛੱਡੀਆਂ ਤਲਾਕ-ਸ਼ੁਦਾ, ਬੇਸਹਾਰਾਂ ਕੋਮਲ ਵਰਗੀਆ, ਔਰਤਾਂ ਨੂੰ ਇਕੋ ਘਰ ਵਿੱਚ ਰੱਖੇ। ਨਾਲੇ ਤੱਨਖਾਹ ਦੇ ਚੈਕ ਬਹੁਤ ਇੱਕਠੇ ਹੋ ਜਾਣਗੇ। ਇਸ ਤਰਾਂ ਕਨੇਡਾ ਵਿੱਚ ਹੋ ਰਿਹਾ ਹੈ। ਇੱਕ ਐਸਾ ਨੀਚ ਬੰਦਾ ਹੈ। ਉਸ ਨੇ, ਆਪਦੇ ਸਕੇ ਮਾਮੇ ਦੀ ਕੁੜੀ, ਆਪ-ਅਪਾਦੀ ਪਤਨੀ ਬੱਣਾ ਕੇ, ਕਨੇਡਾ ਬੁਲਾਈ। ਉਸ ਨਾਲ ਸਰੀਰਕ ਸਬੰਧ ਬੱਣਾਏ। ਉਹੀ ਕੁੜੀ ਪਹਿਲੀ ਪਤਨੀ ਦੇ ਭਤੀਜੇ ਨਾਲ ਵਿਆਹ ਦਿੱਤੀ। ਉਹ ਵੀ ਟਰੱਕ ਡਰਾਇਵਰ ਸੀ। ਲੰਬੇ ਰੂਟਾਂ ਉਤੇ ਗੱਡੀ ਚਲਾਉਂਦਾ ਸੀ। ਇਹ ਮਾਮੇ ਦੀ ਕੁੜੀ ਨੂੰ ਸਰੀਰਕ ਸਬੰਧ ਬੱਣਾਉਣ ਲਈ ਮਿਲਦਾ ਸੀ। ਇੱਕ ਦਿਨ ਟਰੱਕ ਡਰਾਇਵਰ ਉਤੋਂ ਦੀ ਆ ਗਿਆ। ਤੁਸੀਂ ਜਾਣਦੇ ਹੋ। ਕੀ ਹੋਇਆ ਹੋਣਾਂ ਹੈ? ਪਤਨੀ ਤਾਂ ਬਹੁਤ ਘੱਟ ਲੋਕ ਛੱਡਦੇ ਹਨ। ਖਾਨਦਾਨੀ ਮਿੱਟੀ ਪਾ ਦਿੰਦੇ ਹਨ। ਝੱਗਾ ਚੱਕਿਆ, ਆਪਦਾ ਢਿੱਡ ਨੰਗਾ ਹੁੰਦਾ ਹੈ। ਉਹ ਬੰਦਾ ਐਡਾ ਬੇਸ਼ਰਮ ਹੈ। ਘਰ ਇੱਕ, ਮੁਸਲਮਾਨ ਔਰਤ ਨੂੰ ਲੈ ਆਇਆ। ਇੱਕ ਹੋਰ ਔਰਤ ਨੂੰ ਪੰਜਾਬ ਤੋਂ ਵਿਆਹ ਕਰਕੇ ਲੈ ਆਇਆ। ਮਾਮੇ ਦੀ ਕੁੜੀ ਤੋਂ ਬਗੈਰ, ਤਿੰਨ ਔਰਤਾਂ ਘਰ ਵਿੱਚ ਰੱਖੀ ਬੈਠਾ ਹੈ। ਤਿੰਨੇ ਔਰਤਾਂ, ਪੜ੍ਹੀਆਂ ਲਿਖੀਆਂ ਹਨ। ਨੌਕਰੀ ਕਰਦੀਆਂ ਹਨ। ਤਿੰਨ ਔਰਤਾਂ ਦੀ ਕਮਾਂਈ, ਘਰ ਆਉਂਦੀ ਹੈ। ਤਿੰਨਾਂ ਦੇ ਬੱਚੇ ਹਨ। ਘਰ ਮੇਲਾ ਲੱਗਿਆ ਪਿਆ ਹੈ। ਰੱਬ ਜਾਂਣੇ, ਇੱਕ ਦੂਜੀ ਨੂੰ ਸਹਿੰਦੀਆਂ ਕਿਵੇ ਹਨ?

ਗੁਰਜੋਤ ਦੇ ਪਹਿਲੀ ਪਤਨੀ ਤੋਂ ਦੋ ਕੁੜੀਆਂ ਹਨ। ਕੋਮਲ ਦੇ ਚਾਰ ਵਿਆਹ ਹਨ। ਉਨਾਂ ਦੇ ਵੀ ਬੱਚੇ ਹਨ। ਦੋ, ਤਿੰਨ ਬੱਚੇ ਤਾਂ ਗੁਰਜੋਤ ਤੇ ਕੋਮਲ ਦੇ ਵੀ ਹੋਣਗੇ। ਕਨੇਡਾ ਗੌਰਮਿੰਟ ਇਮੀਗ੍ਰੇਸ਼ਨ ਨੂੰ ਦਿਖਾਉਣੇ ਹਨ। ਤਾਂਹੀ ਪੱਕਾ ਠੱਪਾ ਲੱਗਣਾਂ ਹੈ। ਕਨੇਡਾ ਗੌਰਮਿੰਟ ਇਮੀਗ੍ਰੇਸ਼ਨ ਨੇ, ਕੱਚ ਨਹੀਂ ਛੱਡਣਾਂ। ਚੰਗੀ ਤਰਾਂ ਸੈਕਸ ਕਰਨ ਦਾ ਤਜ਼ਰਬਾ ਦੇਣਗੇ। ਬੱਚੇ ਜੰਮਾਉਣਗੇ। ਜੇ ਬੱਚੇ ਨਾਂ ਜੰਮੇ, ਫਿਰ ਤਾਂ ਗੁਰਜੋਤ ਤੇ ਕੋਮਲ ਨੂੰ ਦੁਆਰਾ ਜਨਮ ਲੈਣਾਂ ਪੈਣਾਂ। ਪੱਕਾ ਠੱਪਾ, ਤਾਂਹੀ ਲੱਗਣਾਂ। ਬੱਚੇ ਹੀ ਸਬੂਤ ਦੇ ਸਕਦੇ ਹਨ। ਗੁਰਜੋਤ ਤੇ ਕੋਮਲ ਸੱਚੀ ਮੂਚੀ ਪਤੀ-ਪਤਨੀ ਹਨ। ਬੱਚਿਆਂ ਦੇ ਵੀ ਖੂਨ ਟੈਸਟ ਕਰਕੇ, ਮਾਪਿਆ ਦਾ ਪੱਕਾ ਪਤਾ ਕਰਨਗੇ। ਕਨੇਡਾ ਗੌਰਮਿੰਟ ਇਮੀਗ੍ਰੇਸ਼ਨ ਵਾਲੇ, ਸਬ ਜਾਂਣਦੇ ਹਨ। ਪਤੀ-ਪਤਨੀ ਹੋਰ ਦੇ ਹੁੰਦੇ ਹਨ। ਬੱਚੇ ਕਿਸੇ ਹੋਰ ਦੇ ਪੈਦਾ ਕਰੀ ਜਾਂਦੇ ਹਨ। ਇਕੋ ਔਰਤ ਦੇ ਜੌੜੇ ਬੱਚੇ ਹੋਏ ਸਨ। ਉਹ ਪੰਜਾਬੀ ਔਰਤ ਸੀ। ਇੱਕ ਉਸ ਦੇ ਪਤੀ ਦਾ ਹੀ ਬੱਚਾ ਸੀ। ਦੂਜਾ ਹੱਬਸ਼ੀ ਦਾ ਕਾਲਾ ਬੱਚਾ ਸੀ। ਉਸ ਦਾ ਸੌਹੁਰਾ ਬਹੁਤ ਖ਼ਚਰਾ ਬੰਦਾ ਸੀ। ਉਹ ਲੋਕਾਂ ਨੂੰ ਕਹਿ ਰਿਹਾ ਸੀ। ਬੱਚਾ ਉਸ ਉਤੇ ਵੀ ਚੱਲਾ ਜਾਂਦਾ ਹੈ। ਜੋ ਹਰ ਰੋਜ਼ ਮੱਥੇ ਲੱਗਦਾ ਹੈ। ਬੱਚਿਆਂ ਦੀ ਮਾਂ ਦਾ ਬੌਸ ਹੱਬਸ਼ੀ ਕਾਲਾ ਹੈ। "

 

 


 

Comments

Popular Posts