ਸਾਡਾ ਭੇਜਿਆ ਸਲਾਮ ਸਿਰ ਮੱਥੇ ਕਬੂਲ ਕਰੋ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਪ੍ਰਦੇਸੀਉ ਘਰ ਗੇੜਾ ਛੇਤੀ ਮਾਰਿਆ ਕਰੋ। ਸੋਹਣਿਉ ਸਾਡੇ ਵੀ ਵਿਹੜੇ ਜਾਇਆ ਕਰੋ।

ਚੰਨ ਜੀ ਨਿਹਾਲ ਸਾਨੂੰ ਕਰ ਜਾਇਆ ਕਰੋ। ਸਾਨੂੰ ਆਪਦੇ ਦਰਸ਼ਨ ਕਰਾ ਜਾਇਆ ਕਰੋ।

ਚੰਦ ਚਾਨਣੀ ਬੱਣ ਅੱਖਾਂ ਵਿੱਚ ਸਮਾਂ ਜਾਇਆ ਕਰੋ। ਸਾਡੇ ਹਿਰਦੇ ਅੱਖੀ ਠੰਡ ਪਾਇਆ ਕਰੋ।

ਦਿਲ ਸਾਡੇ ਵਿੱਚ ਰੌਣਕਾਂ ਲਾ ਦਿਆ ਕਰੋ। ਮੁਸਾਫ਼ਰ ਖਾਨਾਂ ਸਮਝ ਠਹਿਰ ਜਾਇਆ ਕਰੋ।

ਦਰਸ਼ਨ ਦੇ ਭਾਗ ਸਾਡੇ ਜਗਾ ਦਿਆ ਕਰੋ। ਗਰੀਬਾਂ ਦੀ ਸਤਵਿੰਦਰ ਗਰੀਬ ਨਿਵਾਜੀ ਕਰੋ।

ਪਿਆਰ ਨਾਲ ਅੱਖਾਂ ਦਾ ਇਸ਼ਾਰਾ ਕਰੋ। ਸੁਖ ਚੈਨ ਚੋਰੀ ਕਰਕੇ, ਭਾਵੇਂ ਸੱਤੀ ਸਾਨੂੰ ਬੇਚੈਨ ਕਰੋ।

ਕੋਈ ਸ਼ਰਾਰਤ ਨਜ਼ਰਾਂ ਦੇ ਨਾਲ ਕਰੋ। ਦਿਲਬਰ ਜੀ ਦਿਲੋ, ਪਿਆਰ, ਪ੍ਰੇਮ ਦਾ ਸੰਗਮ ਕਰੋ।

ਸੱਚੇ ਪਿਆਰ ਦਾ ਗੰਠ ਬੰਧਨ ਕਰੋ। ਚੰਨ ਜੀ ਸਾਡਾ ਭੇਜਿਆ ਸਲਾਮ, ਸਿਰ ਮੱਥੇ ਕਬੂਲ ਕਰੋ।

Comments

Popular Posts