ਭਾਗ 101 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਧੋਖਾਂ ਵੀ ਉਥੇ ਖਾਣਾ ਪੈਂਦਾ ਹੈ, ਜਿਥੇ ਭੋਰਸਾ ਬਹੁਤ ਜ਼ਿਆਦਾ ਹੋਵੇ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com





ਕਈ ਬਾਰ ਬੰਦੇ ਬਹੁਤ ਸਰੀਫ਼ ਲੱਗਦੇ ਹਨ। ਇੰਨੇ ਭੋਲੇ ਲੱਗਦੇ ਹੁੰਦੇ ਹਨ। ਬਹੁਤ ਤਰਸ ਆਉਂਦਾ ਹੈ। ਠੱਗੇ ਨਾਂ ਜਾਇਉ, ਐਸਾ ਕਰਨਾਂ ਸਹਮਣੇ ਵਾਲੇ ਨੂੰ ਠੱਗਣ ਦਾ ਢੰਗ ਹੁੰਦਾ ਹੈ। ਮੂਹਰਲਾ ਬੰਦਾ, ਜਿੰਨਾਂ ਮਰਜ਼ੀ ਚਲਾਕ ਹੋਵੇ। ਭੋਲ਼ਾ ਬੱਣ ਕੇ ਅੱਗਲਾ ਹੂਝਾ ਮਾਰ ਜਾਂਦਾ ਹੈ। ਰੇਡੀਉ ਉਤੇ ਪਰਿਵਾਰ ਵਿੱਚ ਬੈਠ ਕੇ, ਸੁਣਨ ਵਾਲੇ ਗੀਤ ਹੀ ਲਗਾਉਂਦੇ ਹਨ। ਰੇਡੀਉ ਉਤੇ ਕਿਸੇ ਨੇ ਫਰਮੈਸ਼ ਕਰਕੇ, ਗਾਣਾਂ ਲੁਆਇਆ ਹੈ। " ਕਪਾਹਵਾਂ ਵਿੱਚ ਆਜਾ ਗੋਰੀਏ। ਤੇਰੇ ਕੰਨ ਵਿੱਚ ਗੱਲ ਸਮਝਾਵਾਂ ਗੋਰੀਏ। " ਇਹ ਗਾਣੇ ਵਾਲਾ ਕਾਹਦੇ ਲਈ, ਗੋਰੀ ਨੂੰ ਕਪਾਹ ਵਿੱਚ ਸੱਦਦਾ ਹੈ। ਤੁਹਾਨੂੰ ਕੀ ਲੱਗਦਾ ਹੈ? ਕਪਾਹ ਚੁਗਵਾਉਣੀ ਹੈ। ਐਸੇ ਹੀ ਭੋਲ਼ੇ-ਭਾਲ਼ੇ ਮਰਦ ਹੁੰਦੇ ਹਨ। ਉਨਾਂ ਨੂੰ ਆਪ ਨਹੀਂ ਪਤਾ ਹੁੰਦਾ। ਉਹ ਕਰਨਾਂ ਕੀ ਚਹੁੰਦੇ ਹਨ? ਬਾਰ ਅੱਗਲੀ ਕਪਾਹ ਚੁਗੀ ਹੋਈਦੀ, ਪੰਡ ਨਾਲ ਹੀ ਲੈ ਜਾਂਦੀ ਹੈ। ਬਰਸੀਮ, ਚਰੀ ਐਸੇ ਹੀ ਚੱਕਾਈ ਜਾਂਦੇ ਹਨ। ਬੋਹਲ ਵਿੱਚੋਂ ਦਾਂਣੇ ਚਕਾਈ ਜਾਂਦੇ ਹਨ। ਮਰਦ ਭੋਲੇ-ਭਾਲੇ ਬਹੁਤੇ ਹਨ, ਤਾਂਹੀ ਤਾਂ ਖੇਤੀ ਵਿੱਚੋਂ ਕੁੱਝ ਬਚਦਾ ਨਹੀਂ ਹੈ।


ਪਰ ਗੁਰਜੋਤ ਘਾਟੇ ਵਿੱਚ ਨਹੀਂ ਹੈ। ਕਨੇਡਾ ਵਿੱਚ ਟਰੱਕ ਵਿਚੋਂ, ਕੁੱਝ ਕੱਢ ਕੇ, ਸਹੇਲੀਆਂ ਨੂੰ ਨਹੀਂ ਵੰਡ ਸਕਦੇ। ਸਗੋ ਰਾਹੀ ਬੱਣ ਕੇ, ਕਿਤੇ ਨਾਂ ਕਿਤੇ ਬਿਸਰਾਮ ਲਈ ਘਰ ਲੱਭ ਲੈਂਦਾ ਹੈ। ਪਟਨੇ ਵਿੱਚ ਦੋ ਸਕੇ ਭਰਾ ਟਰੱਕ ਦੀ ਡਰਾਇਵਰੀ ਕਰਦੇ ਸੀ। ਪਟਨਾ ਬਿਹਾਰ ਵਿੱਚ ਹੈ। ਰੋਹੀ ਵਿੱਚ, ਇੱਕਲ ਵਿੱਚ, ਕਿਸੇ ਖ਼ਰਾਬੀ ਕਾਰਨ ਟਰੱਕ ਦਾ ਇੰਜ਼ਨ ਗਰਮ ਹੋ ਗਿਆ। ਟਰੱਕ ਨੇ ਅੱਗੇ ਜਾਂਣ ਤੋਂ ਜੁਆਬ ਦੇ ਦਿੱਤਾ। ਉਨਾਂ ਨੂੰ ਦੂਰ, ਇੱਕ ਘਰ ਵਿੱਚ ਚਾਨਣ ਦਿੱਸਿਆ। ਉਹ ਉਥੇ ਰਾਤ ਕੱਟਣ ਲਈ ਚੱਲੇ ਗਏ। ਅੱਗਲਿਆਂ ਨੇ, ਰੋਟੀ ਖਿਲਾਈ। ਸੌਣ ਨੂੰ ਘਰ ਵਿੱਚ ਥਾਂ ਦਿੱਤੀ। ਦੋਂਨੇਂ ਭਰਾ ਜਾਂਦੇ ਹੋਏ, ਉਸ ਬਿਹਾਰੀ ਪਾਰਿਵਾਰ ਦੀਆਂ, ਦੋ ਕੁੜੀਆਂ ਵੀ ਲੈ ਗਏ। ਕੁੜੀਆਂ ਮਰਜ਼ੀ ਨਾਲ ਹੀ ਗਈਆਂ ਹੋਣੀਆਂ ਹਨ। ਕਿਹੜਾ ਨਿਆਣੀਆਂ ਸਨ? ਜੋ ਉਹ ਚੱਕ ਕੇ ਲੈ ਗਏ। ਮੁੜ ਕੇ, ਵਾਪਸ ਵੀ ਆ ਸਕਦੀਆਂ ਸਨ। ਕੁੜੀਆਂ ਤੇ ਮੁੰਡਿਆਂ ਦੇ ਮਾਪਿਆ ਨੇ. ਪਤਾ ਨਹੀਂ ਕਿਵੇਂ ਸਬਰ ਕੀਤਾ ਹੋਣਾਂ ਹੈ? ਕੁੜੀਆਂ ਦੇ ਮਾਪਿਆ ਨੇ ਕਿਵੇਂ ਲੋਕਾਂ ਨੂੰ ਦੱਸਿਆ ਹੋਵੇਗਾ। ਕੁੜੀਆਂ ਕਿਥੇ ਗਈਆਂ? ਮੁੰਡਿਆਂ ਦੇ ਮਾਪਿਆ ਨੇ ਕਿਵੇਂ ਉਨਾਂ ਨੂੰ ਬਹੂਆਂ ਸਵੀਕਾਰ ਕੀਤਾ ਹੋਵੇਗਾ? ਉਹ ਦੋਂਨੇਂ ਭਰਾ ਦੇ ਵੱਸੀ ਤਾਂ ਜਾਂਦੀਆਂ ਹਨ। ਪਰ ਕਈ ਥਾਂਵਾਂ ਉਤੇ, ਹੋਰ ਵੀ ਖਾਤੇ ਖੋਲੀ ਰੱਖਦੀਆਂ ਹਨ। ਕੀ ਕਾਂਮ ਐਨਾਂ ਹਵੈਨ ਹੈ? ਸ਼ਰਾਰਤੀ, ਸ਼ੈਤਾਨ, ਮਨ ਦੇ ਬੰਦੇ, ਸਰੀਫ਼ ਬੰਦਿਆਂ-ਔਰਤਾਂ ਦੀ ਵੀ ਇੱਜ਼ਤ ਲੁੱਟ, ਸਕਦੇ ਹਨ। ਸਹੀ ਕਹਿੰਦੇ ਹਨ, " ਚਿੱਕੜ ਕੋਲੋ ਲੰਘਣ ਨਾਲ, ਛਿੱਟੇ ਪਾ ਜਾਦੇ ਹਨ। " ਜਿਵੇਂ ਬੰਦੇ ਨੂੰ ਰੋਟੀ ਖਾਂਣ ਦੀ ਭੁੱਖ ਲੱਗਦੀ ਹੈ। ਉਵੇਂ ਹੀ ਰੋਟੀ ਖਾਂਣ ਪਿਛੋਂ, ਹਜ਼ਮ ਕਰਨ ਲਈ, ਹੱਵਸ ਦਾ ਭੂਤ ਮਿਟਾਉਂਦੇ ਹਨ। ਮਨ ਚੰਚਲ ਵਿਗੜ ਜਾਂਣ ਤੇ, ਬੰਦੇ-ਔਰਤਾਂ, ਕਿਸੇ ਨਾਲ ਵੀ, ਇਹ ਕਰਤੂਤ ਕਰ ਸਕਦੇ ਹਨ। ਜਿੰਨਾਂ ਮਨ ਵਿਹਲਾ ਹੋਵੇਗਾ। ਉਨਾਂ ਹੀ ਸ਼ਰਾਰਤੀ, ਸ਼ੈਤਾਨ ਹੋਵੇਗਾ। ਭਲਮਾਣਸੀ ਦਾ ਜ਼ਮਾਨਾਂ ਨਹੀਂ ਹੈ। ਜੇ ਕਿਸੇ ਤੱਕ, ਆਪਦੀ ਲੋੜ ਨਹੀਂ ਹੈ, ਤਾਂ ਕਿਸੇ ਵੀ ਤੀਜੇ ਬੰਦੇ ਨਾਲ ਰਾਸਤਾ, ਗੂੜਾ ਮਿਲਵਰਤਣ ਨਾਂ ਹੀ ਕਰੀਏ। ਤੀਜਾ ਬੰਦਾ-ਔਰਤ, ਕਿਸੇ ਦੇ ਕੁੱਝ ਨਹੀਂ ਲੱਗਦੇ। ਇੱਕ ਹੋਰ ਗੱਲ ਕਰਦੀ ਜਾਵਾਂ।



ਜਦੋਂ ਗੁਰਜੋਤ ਦੇ ਟਰੱਕ ਦਾ ਰੂਟ ਮੌਨਟੀਅਲ ਦਾ ਹੁੰਦਾ ਹੈ। ਇੱਕ ਕੁੜੀ ਮਨਵੀਰ ਕੋਲ, ਮੌਨਟੀਅਲ ਵਿੱਚ ਗੁਰਜੋਤ ਆਮ ਹੀ ਜਾਂਦਾ ਹੈ। ਮਨਵੀਰ, ਆਪਦੀ ਸਹੇਲੀ ਨੂੰ ਗੁਰਜੋਤ ਦੀਆਂ ਗੱਲਾਂ ਦੱਸਦੀ ਰਹਿੰਦੀ ਸੀ। ਇੱਕ ਦਿਨ ਉਸ ਨੇ ਦੱਸਿਆ, " ਗੁਰਜੋਤ ਮੈਨੂੰ ਬਹੁਤ ਪਿਆਰ ਕਰਦਾ ਹੈ। ਮੇਰਾ ਖਹਿੜਾ ਹੀ ਨਹੀਂ ਛੱਡਦਾ। " ਦੂਜੀ ਸਹੇਲੀ ਨੇ ਕਿਹਾ, " ਮੇਰਾ ਪਤੀ ਤਾਂ ਨੌਕਰੀ ਪਿਛੇ, ਲੱਗਿਆ ਰਹਿੰਦਾ ਹੈ। ਫਿਰ ਘਰ ਆਕੇ ਥੱਕ ਕੇ ਸੌ ਜਾਂਦਾ ਹੈ। " ਮਨਵੀਰ ਨੇ ਕਿਹਾ, " ਗੁਰਜੋਤ ਨੇ, ਆਪ ਕੀ ਸੌਣਾਂ ਹੈ? ਉਹ ਤਾਂ ਮੈਨੂੰ ਸੌਣ ਨਹੀਂ ਦਿੰਦਾ। ਟਰੱਕ ਚਲਾਉਂਦੇ ਨੂੰ ਜਾਗਣ ਦੀ ਆਦਤ ਪੈ ਗਈ ਹੈ।" ਜਦੋਂ ਵੀ ਗੁਰਜੋਤ ਆਉਂਦਾ ਸੀ। ਉਹ ਸਹੇਲੀ ਨੂੰ, ਗੁਰਜੋਤ ਦੀ ਨਵੀਂ ਗੱਲ ਦੱਸ ਦਿੰਦੀ ਸੀ। ਉਹ ਸਹੇਲੀ ਗੁਆਂਢਣ ਹੀ ਸੀ। ਜਦੋਂ ਵੀ ਗੁਰਜੋਤ ਆਇਆ ਹੁੰਦਾ ਸੀ। ਆਂਨੇ-ਬਹਾਨੇ, ਸਹੇਲੀ ਘਰ ਆ ਜਾਂਦੀ ਸੀ। ਆਉਣਾਂ-ਜਾਣਾਂ ਐਨਾਂ ਹੋ ਗਿਆ ਸੀ। ਮਨਵੀਰ ਦੀ ਗੈਰ ਹਾਜ਼ਰੀ ਵਿੱਚ ਵੀ ਆ ਜਾਂਦੀ ਸੀ। ਸਹੇਲੀ ਬਾਰੇ ਉਸ ਦਾ ਜ਼ਕੀਨ ਐਡਾ ਪੱਕਾ ਸੀ। ਚਾਹ, ਰੋਟੀ, ਦਾਲ, ਗੱਲਾਂ ਬਾਤਾਂ ਸਬ ਸਾਂਝੀਆਂ ਸੀ। ਸ਼ੱਕ ਦੀ ਕੋਈ ਗੱਲ ਹੀ ਨਹੀਂ ਸੀ, ਧੋਖਾਂ ਵੀ ਉਥੇ ਖਾਣਾ ਪੈਂਦਾ ਹੈ, ਜਿਥੇ ਭੋਰਸਾ ਬਹੁਤ ਜ਼ਿਆਦਾ ਹੋਵੇ। ਇੱਕ ਦਿਨ ਉਹ ਗੁਰੀ ਤੇ ਸਹੇਲੀ ਨੂੰ ਗੱਲਾਂ ਮਾਰਦਿਆਂ ਨੂੰ ਛੱਡ ਕੇ, ਕੰਮ ਉਤੇ ਚਲੀ ਗਈ। ਨੌਕਰੀ ਕਰਨ ਵਾਲੀ ਜਗਾ ਦੀ ਚਾਬੀ, ਮਨਵੀਰ ਕੋਲ ਹੁੰਦੀ ਸੀ। ਮਨਵੀਰ ਚਾਬੀ ਘਰ ਭੁੱਲ ਗਈ। ਚਾਬੀ ਲੈਣ ਲਈ, ਅੱਧੇ ਘੰਟੇ ਪਿਛੋਂ, ਉਹ ਵਾਪਸ ਘਰ ਆ ਗਈ। ਗੁਰਜੋਤ ਉਸ ਦੀ ਸਹੇਲੀ ਨੂੰ ਪਿਆਰ ਕਰਨ ਲਈ, ਮਨਵੀਰ ਦੇ ਘਰ ਦੇ ਕੰਮਰੇ ਵਿੱਚ ਲਈ ਪਿਆ ਸੀ।

ਗੁਰੀ ਵਰਗੇ, ਲੱਚਰਤਾ ਫੈਲਾ ਕੇ, ਰੱਸਤੇ ਤੋਂ ਜਰੂਰ ਭੱਟਕਾ ਸਕਦਾ ਹਨ। ਇਸ ਤਰਾ ਕਿਉਂ ਕਿਹਾ ਜਾਂਦਾ ਹੈ? ਉਹ ਬੰਦਾ ਲੱਚਰਤਾ ਫੇਲਾ ਰਿਹਾ ਹੈ। ਹਰ ਕੋਈ, ਆਪ ਕਿਉਂ ਨਹੀਂ ਸ਼ੁਰੂ ਕਰਦਾ। ਕੀ ਆਪਣੇ-ਆਪ ਨੇ ਲੱਚਰਤਾ ਬੰਦ ਕਰ ਦਿੱਤੀ ਹੈ? ਕੋਣ ਸਮਾਜ ਨੂੰ ਸੁਧਾਰਨ ਲਈ ਤੱਤ ਪੁਰ ਹੈ? ਸਮਾਜ ਦੇ ਠੇਕੇਦਾਰ ਜਾਂ ਆਂਮ ਜੰਨਤਾਂ ਠੋਸ ਕਦਮ ਪੁਟਣੇ ਚਹੁੰਦੀ ਹੈ। ਕੋਈ ਕੁੱਝ ਨਹੀਂ ਕਰਨਾਂ ਚਹੁੰਦਾ। ਆਪੇ ਗੱਡੀ ਰੁੜੀ ਜਾਂਦੀ ਹੈ। ਐਸਾ ਕੁੱਝ ਕਰਨ ਦੀ ਕਿਹਦੇ ਕੋਲ ਵਿਹਲ ਹੈ? ਹਰ ਕਿਸੇ ਨੂੰ ਆਪੋ-ਆਪਣੀ ਪਈ ਹੈ। ਹਰ ਕੋਈ ਆਪਦਾ ਕੰਮ ਕੱਢਣ ਦੀ ਕੋਸ਼ਸ਼ ਵਿੱਚ ਹੈ। ਉਹ ਚਾਹੇ ਗੁਰੀ ਵਰਗੇ ਹੀ ਹੋਣ। ਜਿਥੇ ਫੈਇਦਾ ਨਹੀਂ ਹੈ। ਉਸ ਪਾਸੇ ਨੂੰ ਕੋਈ ਨਹੀਂ ਤੁਰਦਾ। ਕੋਈ ਘਾਟੇ ਦਾ ਸੌਦਾ ਨਹੀਂ ਕਰਦਾ। ਐਵੇ ਹੀ ਲੋਕ ਕਹਿ ਜਾਂਦੇ ਹਨ। ਮੈਂ ਤੇਰੇ ਨਾਲ ਹਾਂ। ਕੋਈ ਕਿਸੇ ਨਾਲ ਨਹੀਂ ਹੈ। ਸਬ ਮਤਲੱਬ ਨੂੰ ਜੁੜੇ ਹੋਏ ਹਨ।

ਫੇਸਬੁੱਕ ਉਤੇ ਵੀ ਸਬ ਕੋਈ ਆਪਦੇ ਮਤਲੱਬ ਨੂੰ ਜੁੜਦੇ ਹਨ। ਜੈਸਾ ਬਿਜ਼ਨਸ ਹੈ। ਤੈਸਾ ਫੇਸਬੁੱਕ ਉਤੇ, ਫੈਇਦਾ ਲੈਂਦੇ ਹਨ। ਫੇਸਬੁੱਕ ਉਤੇ, ਬਗੈਰ ਫੈਇਦਾ, ਲੈਂਣ ਤੋਂ ਕੌਣ ਸਮਾਂ ਖ਼ਰਾਬ ਕਰਦਾ ਹੈ? ਕਈ ਗੁਰਜੋਤ ਵਰਗਿਆ ਦਾ ਕੰਮ ਲੋਟ ਆਇਆ ਹੈ। ਕਿਸੇ ਨਾਂ ਕਿਸੇ ਔਰਤ ਨੂੰ ਮੈਸਜ਼ ਭੇਜਦੇ ਰਹਿੰਦੇ ਹਨ। ਜੇ ਕੰਮ ਲੋਟ ਆ ਗਿਆ। ਬਹੁਤ ਚੰਗਾ ਹੈ। ਫੇਸਬੁੱਕ ਉਤੇ, ਆਂਮ ਜਿੰਦਗੀ ਵਿੱਚ, ਮਰਜ਼ੀ ਤੋਂ ਬਗੈਰ, ਕੋਈ ਕੁੱਝ ਨਹੀਂ ਕਰ ਸਕਦਾ। ਜੇ ਦੂਜੇ ਪਾਸੇ ਤੋਂ ਹਰੀ ਝੰਡੀ ਹੋਵੇਗੀ। ਤਾਂਹੀਂ ਗੁਰਜੋਤ ਵਰਗੇ, ਦਿਲ ਤੇ ਘਰ ਦਿਲ ਦੀ ਦੇਹਲੀ ਟੱਪਦੇ ਹਨ।

ਬਹੁਤੇ ਫੇਸਬੁੱਕ ਉਤੇ, ਵਿਹਲੇ ਲੋਕ ਹੀ ਹਨ। ਉਹ ਗੱਲਾਂ ਮਾਰਨ ਸਮਾਂ ਗੁਜ਼ਾਰਨ ਲਈ, ਫੇਸਬੁੱਕ ਉਤੇ, ਆਉਂਦੇ ਹਨ। ਬਗੈਰ ਜਾਂਣ ਪਛਾਣ ਤੋਂ ਹੀ, ਇਧਰ-ਉਧਰ ਦੀਆ ਮਾਰਕੇ, ਮਨ ਪ੍ਰਚਾਵਾ ਕਰੀ ਜਾਂਦੇ ਹਨ। ਗੁਰਜੋਤ ਵਰਗੇ ਪਤਾ ਨਹੀਂ ਕਿੰਨੇ ਕੁ ਹਨ? ਸਮਾਂ ਗੁਜ਼ਾਰਨ ਲਈ ਨਹੀ, ਸਮਾਂ ਰੌਮਾਇਕ ਬੱਣਾਉਣ ਲਈ, ਫੇਸਬੁੱਕ ਉਤੇ ਸਮਾਂ ਲਗਾਉਂਦੇ ਹਨ। ਫੇਸਬੁੱਕ ਉਤੇ, ਐਸੀਆਂ ਬੈਸੀਆਂ ਸਮਾਂ ਰੌਮਾਇਕ ਬੱਣਾਉਣ ਲਈ ਔਰਤਾਂ ਵੀ ਹਨ। ਅਕਸਰ ਉਨਾਂ ਵਿੱਚ ਵੀ ਜਾਨ ਹੈ। ਔਰਤਾਂ ਦੀਆਂ ਵੀ, ਉਹੀਂ ਖ਼ਾਹਸ਼ਾ ਹਨ। ਜੋ ਮਰਦਾਂ ਦੀਆਂ ਹਨ। ਜੋ ਫੇਸਬੁੱਕ ਉਤੇ, ਮਰਦ ਚਾਲਾ ਚੱਲਦੇ ਹਨ। ਬਹੁਤ ਸਾਰੀਆਂ, ਅਨੇਕਾਂ, ਔਰਤਾਂ ਉਨਾਂ ਤੋਂ ਵੀ ਵੱਧ, ਉਤੇਜ਼ਤ ਹਨ। ਤਾਂਹੀ, ਤਾਂ ਕਈ ਸਰੀਰ ਦਾ ਧੰਦਾ ਵੀ ਕਰਦੀਆਂ ਹਨ। ਫੇਸਬੁੱਕ ਉਤੇ, ਗਰਮਾਂ-ਗਰਮ ਲਿਖ ਕੇ, ਅਵਾਜ਼ਾ ਮਾਰਦੀਆਂ ਹਨ। ਫੇਸਬੁੱਕ ਉਤੇ, ਇੱਕ ਵਿਨਕੂਵਰ ਦੀ ਔਰਤਨੇ, ਲਿਖਿਆ ਹੋਇਆਂ ਸੀ।, " ਮੈਨੂੰ ਅੱਜ ਕੰਮ ਤੋਂ ਛੁੱਟੀ ਹੈ। ਨੌਕਰੀ ਉਤੇ ਨਹੀਂ ਜਾਂਣਾਂ। ਕੋਈ ਗੱਲਾਂ ਮਾਰਨ ਵਾਲਾ ਆ ਨਹੀਂ ਰਿਹਾ। ਕੌਣ ਕੌਣ ਹੋਰ ਵੀ ਵਿਹਲਾ ਹੈ? " ਉਸ ਨੂੰ ਜੋਤ ਨੇ ਵੀ ਲਿਖਿਆ ਸੀ, " ਮੈਂ ਵੀ ਤੇਰੇ ਸ਼ਹਿਰ ਵਿੱਚ ਟਰੱਕ ਲੈ ਕੇ ਆਇਆਂ ਹਾਂ। ਕੱਲ ਦਾ ਵਿਹਲਾਂ ਖੜ੍ਹਾਂ ਹਾਂ। " ਇਹ ਦੋਂਨੇਂ, ਇੱਕ ਦੂਜੇ ਨੂੰ ਫੇਸਬੁੱਕ ਉਤੇ, ਫੌਲੋ ਵੀ ਕਰ ਰਹੇ ਹਨ। ਰੱਬ ਨੇ, ਪਿਆਸਿਆਂ ਦਾ ਮਿਲਨ ਕਰਾ ਦਿੱਤਾ। ਘਰ ਵਾਲਾ, ਲੋਕਾਂ ਨੂੰ ਗਾ ਕੇ ਖੁਸ਼ ਕਰ ਰਿਹਾ ਹੈ। ਇਹ ਟਰੱਕ ਡਰਾਇਵਰਾਂ ਨਾਲ ਛੁੱਟੀਆਂ ਮਨਾ ਰਹੀ ਹੈ। ਕਈ ਸਤਿ ਸ੍ਰੀ ਅਕਾਲ ਹੀ ਬਿੰਦੇ-ਝੱਟੇ ਲਿਖੀ ਜਾਂਦੀਆਂ ਹਨ। ਜੁਆਬ ਦੇਣ ਨੂੰ ਕਿਸੇ ਨਾ ਕਿਸੇ ਨੇ, ਬੌਹੁੜਨਾਂ ਹੀ ਹੈ। ਗੱਲ ਤਾਂ ਹੈਲੋ ਕਹਿ ਕੇ, ਹਾਲ-ਚਾਲ ਪੁੱਛਣ ਤੋਂ ਹੀ, ਸ਼ੁਰੂ ਹੋਣੀ ਹੁੰਦੀ ਹੈ। ਕਈਆਂ ਦਾ ਦੁੱਖ-ਸੁਖ ਐਨਾਂ ਡੂੰਘਾਂ ਹੋ ਜਾਂਦਾ ਹੈ। ਖੁਸ਼ੀ ਤੇ ਦੁੱਖਾਂ ਵਿੱਚ ਹੰਝੂ ਆ ਹੀ ਜਾਂਦੇ ਹਨ। ਫਿਰ ਇੱਕ ਦੂਜੇ ਦਾ ਮੋਡਾ ਚਾਹੀਦਾ ਹੁੰਦਾ ਹੈ। ਗੁਰਜੋਤ ਵਰਗੇ, ਲੋਕ ਦਿਲ ਤੇ ਘਰ ਦਿਲ ਦੀ ਦੇਹਲੀ ਟੱਪਦੇ ਹਨ। ਮੋਡਾ ਦੇਣ ਲਈ ਤਿਆਰ ਹਨ।


Comments

Popular Posts