ਰੱਬ ਜੀਵ ਬੰਦੇ ਨੂੰ ਦਿਸਦਾ ਨਹੀਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
24/05/2013. 279
ਹਜ਼਼ਾਰਾਂ ਦਾ ਧੰਨ ਕਮਾਈ ਜਾਂਦਾ ਹੈ। ਹੋਰ ਲੱਖਾਂ ਦੇ ਧੰਨ ਪਿਛੇ ਭੱਜਾ ਫਿਰਦਾ ਹੈ। ਬੰਦੇ ਦਾ ਮਨ ਰੱਜਦਾ ਨਹੀਂ ਹੈ। ਧੰਨ ਦਾ ਲਾਲਚ ਕਰਕੇ, ਹੋਰ ਕਮਾਈ ਜਾਂਦਾ ਹੈ। ਜਿੰਨਾਂ ਬੰਦਾ ਪੂਰੇ ਦਿਨ ਵਿੱਚ ਕੰਮ ਕਰਦਾ ਹੈ। ਉਨਾਂ ਵਿੱਚ ਅਨੇਕਾਂ ਤਰਾਂ ਦੇ ਵਿਕਾਰ ਕੰਮ ਕਰਦਾ ਹੈ। ਜੋ ਬੰਦੇ ਲਈ ਜ਼ਹਿਰ ਬੱਣ ਜਾਂਦੇ ਹਨ। ਰੱਜ ਨਹੀਂ ਆਂਉਂਦਾ, ਪੈਸੇ ਪਿਛੇ ਲੱਗਿਆ, ਭੱਟਕਦਾ ਮੱਥਾ ਮਾਰਦਾ ਫਿਰਦਾ ਹੈ। ਬਗੈਰ ਸਬਰ ਦੇ, ਮਨ ਮਾਰ ਕੇ, ਲਾਲਚ ਛੱਡਣ ਦੇ, ਸੰਤੋਖ, ਰੱਜ ਨਹੀਂ ਆਉਂਦਾ। ਮਨ ਦੀ ਨੱਠ-ਭੱਜ ਸੁਪਨੇ ਵਰਗੀ ਹੈ, ਬੰਦਾ ਸਾਰੇ ਵਿਕਾਰ ਕੰਮ ਕਰਦਾ ਹੈ। ਰੱਬ ਦਾ ਨਾਂਮ ਚੇਤੇ ਕੀਤਿਆ, ਸਾਰੇ ਅੰਨਦ ਮਿਲ ਜਾਂਦੇ ਹਨ। ਚੰਗੇ ਕਰਮਾਂ ਨਾਲ ਕਿਸੇ ਨੂੰ ਹੀ ਮਿਲਦਾ ਹੈ। ਪ੍ਰਮਾਤਮਾਂ ਆਪ ਹੀ ਦੁਨੀਆਂ ਦਾ ਹਰ ਕੰਮ ਕਰਨ, ਕਰਾਉਣ ਵਾਲਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਹਰ ਸਮੇਂ ਚੇਤੇ ਕਰੀਏ।
ਪ੍ਰਮਾਤਮਾਂ ਆਪ ਹੀ ਦੁਨੀਆਂ ਦਾ ਹਰ ਕੰਮ ਕਰਨ, ਕਰਾਉਣ ਕਰਨੇ ਵਾਲਾ ਹੈ। ਜੀਵ ਬੰਦੇ ਦੇ ਹੱਥ ਵਿੱਚ ਕੁੱਝ ਵੀ ਨਹੀਂ ਹੈ। ਚਾਹੇ ਸੋਚ ਕੇ ਦੇਖ ਲਈਏ। ਜਿਵੇਂ ਰੱਬ ਜੀਵ ਬੰਦੇ ਨੂੰ ਦੇਖਣਾਂ ਚਹੁੰਦਾ ਹੈ। ਜੀਵ, ਬੰਦੇ ਤੇ ਸ੍ਰਿਸਟੀ ਉਤੇ ਉਵੇਂ ਹੀ ਹੁੰਦਾ ਹੈ। ਰੱਬ ਆਪ ਹੀ, ਆਪਣੇ ਆਪ ਹਰ ਪਾਸੇ ਉਹੀ ਪ੍ਰਮਾਤਮਾਂ ਹੈ॥ ਜੋ ਕੁੱਝ ਰੱਬ ਨੇ ਕੀਤਾ ਹੈ। ਆਪਦੀ ਮਰਜ਼ੀ ਨਾਲ, ਆਪਦਾ ਰੂਪ ਦੇ ਕੇ ਬੱਣਾਇਆ ਹੈ। ਰੱਬ ਜੀਵ ਬੰਦੇ ਨੂੰ ਦਿਸਦਾ ਨਹੀਂ ਹੈ, ਸਾਰਿਆਂ ਤੋਂ ਦੂਰ ਵੀ ਹੈ। ਪ੍ਰਭੂ ਮਨ ਵਿੱਚ ਰਹਿ ਕੇ, ਨਾਲ-ਨਾਲ ਰਹਿੰਦਾ ਹੈ। ਰੱਬ ਆਪ ਹੀ ਦੁਨੀਆਂ ਨੂੰ, ਕੰਮਾਂ ਤੇ ਦੁਨੀਆਂ ਚਲਾਉਣ ਬਾਰੇ, ਸਾਰਾ ਕੁੱਝ ਦੇਖਦਾ ਤੇ ਬਿਚਾਰਦਾ, ਪਛਾਣਦਾ, ਸੰਬਾਲਦਾ ਹੈ। ਆਪ ਹੀ ਭਗਵਾਨ ਇੱਕ ਹੈ। ਆਪ ਹੀ ਸਾਰੇ ਜੀਵਾਂ, ਬੰਦਿਆਂ ਤੇ ਸ੍ਰਿਸਟੀ ਵਿੱਚ ਰਹਿ ਕੇ, ਅਨੇਕਾਂ ਰੂਪਾਂ ਵਿੱਚ ਹੈ। ਰੱਬ ਜੀ ਕਦੇ ਮਰਦਾ ਨਹੀਂ ਹੈ। ਬਿਨਸੈ-ਸਦਾ ਕਾਇਮ-ਅਮਰ ਰਹਿਣ ਵਾਲਾ ਹੈ। ਪ੍ਰਭੂ ਜੀ ਜੰਮਦਾ ਮਰਦਾ ਨਹੀਂ ਹੈ। ਸਤਿਗੁਰ ਨਾਨਕ ਪ੍ਰਭੂ ਜੀ ਸਾਰੇ ਜੀਵਾਂ, ਬੰਦਿਆਂ ਤੇ ਸ੍ਰਿਸਟੀ ਵਿੱਚ ਰਹਿ ਰਿਹਾ ਹੈ। ਆਪ ਹੀ ਰੱਬ ਸਿੱਖਿਆਂ ਦਿੰਦਾ ਹੈ। ਆਪ ਹੀ ਸਮਝਦਾ ਹੈ। ਆਪ ਹੀ ਸਾਰੇ ਜੀਵਾਂ, ਬੰਦਿਆਂ ਤੇ ਸ੍ਰਿਸਟੀ, ਧਰਤੀ, ਅਕਾਸ਼, ਜਲ, ਥਲ ਵਿੱਚ ਰੱਬ ਹਾਜ਼ਰ ਹੈ। ਭਗਵਾਨ ਨੇ, ਆਪਣੇ ਆਪ ਹੀ ਪੂਰਾ ਬ੍ਰਹਿਮੰਡ, ਸ੍ਰਿਸਟੀ, ਧਰਤੀ, ਅਕਾਸ਼, ਜਲ, ਥਲ ਬੱਣਾਇਆ ਹੈ। ਪੂਰੀ ਸ੍ਰਿਸਟੀ ਪ੍ਰਮਾਤਮਾਂ ਦੀ ਹੈ। ਉਹ ਆਪ, ਉਸ ਨੂੰ ਬੱਣਾਉਣ, ਚਲਾਉਣ, ਫੈਲਾਉਣ ਵਾਲਾ ਹੈ। ਰੱਬ ਤੋਂ ਵੱਖ, ਅੱਲਗ ਕੋਈ ਨਹੀਂ ਹੈ। ਹਰ ਥਾਂ ਉਤੇ ਇੱਕ ਰੱਬ ਹੀ ਵੱਸਦ ਹੈ। ਆਪਦੇ ਕੰਮ, ਚੋਜ਼ ਆਪ ਹੀ ਕਰਨ ਵਾਲਾ ਹੈ। ਪ੍ਰਭੂ ਜੀ, ਚੋਜ਼ ਕਰਕੇ, ਦੁਨੀਆਂ ਬੱਣਾ ਕੇ, ਉਸ ਨੂੰ ਬੇਅੰਤ ਤਰੀਕਿਆਂ, ਚਲਾ ਰਿਹਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਕੰਮਾਂ, ਗੁਣਾ, ਗਿਆਨ ਦਾ ਅੰਨਦਾਜ਼ਾ ਨਹੀਂ ਲਾਇਆ ਜਾ ਸਕਦਾ। ਬਹੁਤ ਵੱਡਮੂਲੇ ਹਨ। ਕੋਈ ਮੁੱਲ ਨਹੀਂ ਲਾ ਸਕਦਾ। ਸਾਰਿਆਂ ਦੇ ਹਿਰਦੇ ਵਿੱਚ, ਜਿੰਦ-ਜਾਨ ਬੱਣਿਆ ਭਗਵਾਨ, ਆਪ ਹੀ ਦਿਲਾਂ ਦੀ ਵਿੱਚ ਬੈਠਾ ਹੈ।
ਸਤਿ-ਸੱਚਾ ਸੱਚਾ ਸੱਚਾ ਰੱਬ ਹਰ ਸਮੇਂ, ਸਦਾ ਲਈ ਜੀਵਤ ਅਮਰ ਹੈ। ਸਤਿਗੁਰ ਪ੍ਰਭੂ ਜੀ ਦੀ ਮੇਹਰਬਾਨੀ ਨਾਲ, ਕਿਸੇ ਵਿਰਲੇ ਬੰਦੇ ਨੇ, ਇਹ ਗੱਲ ਦੱਸੀ ਹੈ। ਸਚੁ-ਸੱਚਾ ਸੱਚਾ ਸੱਚਾ ਸੂਚਾ ਰੱਬ ਸਾਰਿਆਂ ਜੀਵਾਂ, ਬੰਦਿਆਂ ਤੇ ਸ੍ਰਿਸਟੀ ਵਿੱਚ ਰਹਿੰਦਾ ਹੈ। ਪ੍ਰਭੂ ਜੀ, ਤੇਰਾ ਸੋਹਣਾਂ ਅਕਾਰ ਰੰਗ, ਰੂਪ ਬਹੁਤ ਚੰਗਾ, ਪਿਆਰਾ, ਆਸਰਾ ਦੇਣ ਵਾਲਾ ਹੈ। ਪ੍ਰਭੂ ਬਹੁਤ ਸੋਹਣਾਂ ਹੈ, ਉਸ ਦੇ ਬੇਅੰਤ ਅਕਾਰ ਹਨ। ਉਸ ਵਰਗਾ ਹੋਰ ਕੋਈ ਨਹੀਂ ਹੈ। ਪਵਿੱਤਰ, ਸੂਚੀ, ਸੁੱਧ, ਸੋਹਣੀ ਗੁਰਬਾਣੀ ਦੇ, ਤੇਰੇ ਰੱਬੀ ਬੋਲ ਹਨ। ਗੁਰਬਾਣੀ ਹਰ ਜੀਵ ਦੇ ਦੇ ਕੰਨਾਂ ਰਾਹੀਂ ਸੁਣੀ ਜਾ ਰਹੀ ਹੈ। ਗੁਰਬਾਣੀ ਜੀਭ ਨਾਲ ਬੋਲੀ ਜਾ ਰਹੀ ਹੈ। ਉਹ ਜੀਵ ਪਵਿੱਤਰ, ਸੂਚਾ, ਸੁੱਧ, ਸੋਹਣਾ, ਪਿਆਰਾ, ਨਿਰਮਲ, ਖਰਾ ਹੋ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਉਹੀ ਚੇਤੇ ਕਰਦੇ ਹਨ। ਜਿੰਨਾਂ ਦੇ ਮਨ ਵਿੱਚ ਪਿਆਰ ਜਾਗਦਾ ਹੈ। ਜੋ ਬੰਦਾ ਸਤਿਗੁਰ ਨਾਨਕ, ਰੱਬ ਦਾ ਆਸਰਾ ਤੱਕਦਾ ਹੈ। ਉਹ ਭਵਜਲ ਤਰ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਭਗਤਾਂ ਨੂੰ ਮਾੜਾਂ ਬੋਲਣ ਵਾਲੇ, ਪਾਪ ਖੱਟਦੇ ਹਨ। ਬਾਰ-ਬਾਰ ਜੰਦੇ ਮਰਦੇ ਹਨ।
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲਿਆਂ. ਮਾੜੇ ਬੋਲ ਬੋਲਣ ਵਾਲੇ, ਬੰਦਿਆ ਦੀ ਉਮਰ ਘੱਟ ਜਾਂਦੀ ਹੈ। ਪ੍ਰਭੂ ਨੂੰ ਪਿਆਰ ਕਰਨ ਵਾਲੇ. ਭਗਤਾਂ ਨੂੰ ਦੁਖੀ ਕਰਨ ਵਾਲਿਆਂ, ਬੰਦਿਆ ਨੂੰ ਜੰਮ ਛੱਡਦਾ ਨਹੀਂ ਹੈ। ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਆਪ ਵੀ ਦੁੱਖਾਂ, ਦਰਦਾਂ, ਮੁਸ਼ਕਲਾਂ  ਵਿੱਚ ਫਸ ਜਾਂਦੇ ਹਨ। ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਦੁਖੀ ਕਰਨ ਵਾਲਿਆਂ, ਬੰਦਿਆ ਦੀ, ਅੱਕਲ ਘੱਟਣ ਨਾਲ, ਮਾੜਾ ਹੀ ਸੋਚਦੀ ਰਹਿੰਦੀ ਹੈ। ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਦੁਖੀ ਕਰਨ ਵਾਲੇ, ਬੰਦਿਆ, ਰੱਬ ਦੀ ਵੱਡਿਆਈ ਕਰਨ, ਬੰਦੇ ਆਪਦੀ ਵੱਡਿਆਈ ਕਰਵਾਉਣ ਤੋਂ ਵਾਂਝੇ-ਦੂਰ ਹੋ ਜਾਂਦੇ ਹਨ। ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੇ ਦੁਰਕਾਰੇ ਹੋਏ, ਬੰਦੇ ਨੂੰ, ਕੋਈ ਨੇੜੇ ਨਹੀਂ ਲਗਾਉਂਦਾ। ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਬੰਦੇ ਦਾ ਮਨ, ਸਰੀਰ, ਜਿਥੇ ਵੀ ਜਾਂਦਾ, ਬੈਠਦਾ ਹੈ। ਸਬ ਗੰਦਾ ਹੋ ਜਾਂਦਾ ਹੈ। ਰੱਬ ਆਪ ਤਰਸ ਕਰੇ, ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤ ਆਪ ਮੇਹਰ ਕਰ ਦੇਣ। ਸਤਿਗੁਰ ਨਾਨਕ, ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਵਿੱਚ ਬੈਠ ਕੇ, ਰੱਬ ਦੇ ਗੁਣ ਗਾਉਣ ਨਾਲ, ਮਾੜੇ ਬੋਲ ਬੋਲਣ ਵਾਲੇ ਵੀ, ਵਿਕਾਰ ਗੱਲਾਂ ਤੇ ਮਾੜੇ ਕੰਮਾਂ ਤੋਂ ਬਚ ਕੇ,  ਭਵਜਲ ਤਰ ਜਾਂਦੇ ਹਨ।
ਪ੍ਰਭੂ ਨੂੰ ਪਿਆਰ ਕਰਨ ਵਾਲੇ ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲੇ, ਬੰਦਿਆ ਦੇ ਮੂੰਹ ਉਤੇ ਫੱਟਕਾਰਾਂ ਪੈਂਦੀਆਂ ਹਨ। ਪ੍ਰਭੂ ਨੂੰ ਪਿਆਰ ਕਰਨ ਵਾਲੇ ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲੇ, ਬੰਦੇ ਕਾਂ ਵਾਂਗ ਬਿਲਕਦੇ ਹਨ। ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲੇ, ਬੰਦੇ ਸੱਪ ਬੱਣ ਕੇ ਜੰਮਦੇ ਹਨ। ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਨੂੰ ਸਤਾਉਣ-ਤੰਗ ਕਰਨ ਵਾਲੇ, ਨਿੰਦਿਆਂ ਕਰਨ ਵਾਲੇ, ਬੰਦੇ ਕੀੜਿਆਂ ਦੀ ਜੂਨ ਪੈਂਦੇ ਹਨ। ਬੰਦੇ ਲਾਲਚ ਵਿੱਚ ਸਰੀਰ ਸਾੜ ਲੈਂਦੇ ਹਨ। ਸਾਰਿਆਂ ਨਾਲ ਧੋਖਾ ਕਰਦੇ ਹਨ। ਬੰਦੇ ਦੇ ਗੁਣ, ਗਿਆਨ, ਅੱਕਲ, ਰੋਹਬ, ਨੂਰੀ ਝੱਲਕ ਮੁੱਕ ਜਾਂਦੇ ਹਨ। ਬੰਦੇ ਮਾੜੇ ਬੋਲਾਂ ਨਾਲ, ਸਬ ਤੋਂ ਜ਼ਿਆਦਾ ਗਿਰ ਕੇ ਨੀਚ ਬੱਣ ਜਾਂਦੇ ਹਨ। ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲੇ, ਬੰਦਿਆ ਦਾ ਕੋਈ ਟਿੱਕਾਣਾਂ ਨਹੀ ਰਹਿੰਦਾ। ਸਤਿਗੁਰ ਨਾਨਕ, ਪ੍ਰਭ, ਭਗਤਾਂ, ਐਸੇ ਮਾੜੇ ਬੋਲਾਂ ਵਾਲੇ, ਬੰਦਿਆ ਨੂੰ ਵੀ ਬਚਾ ਸਕਦੇ ਹਨ। ਆਪਦੇ ਵਰਗਾ ਬੱਣਾ ਸਕਦੇ ਹਨ।

Comments

Popular Posts