ਰੱਬ, ਪ੍ਰਮਾਤਮਾਂ ਦਾ ਨਾਂਮ, ਗੁਣ ਧਰਮੀ ਢੌਗ ਕਰਨ ਨਾਲ ਹਾਂਸਲ ਨਹੀਂ ਹੁੰਦੇ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

19/ 05/2013. 274

ਜੋ ਬੰਦਾ ਹਰ ਸਮੇਂ ਰੱਬ ਦਾ ਨਾਂਮ ਯਾਦ ਕਰਦਾ ਰਹਿੰਦਾ ਹੈ। ਉਹ ਬੰਦਾ, ਸਾਰਿਆਂ ਵਿੱਚ ਪ੍ਰਮਾਤਮਾਂ ਨੂੰ ਦੇਖਦਾ ਹੈ। ਉਹ ਬੰਦਾ, ਹਰ ਸਮੇਂ, ਬਿੰਦੇ-ਬਿੰਦੇ, ਭਗਵਾਨ ਨੂੰ ਸਿਰ ਝੁੱਕਾਉਂਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਸ ਬੰਦੇ ਦੀ ਊਚੀ ਪਵਿੱਤਰ ਆਤਮਾਂ ਤੱਕ ਕੋਈ ਪਹੁੰਚ ਨਹੀਂ ਸਕਦਾ ਹੈ। ਉਹ ਸਾਰਿਆਂ ਨੂੰ ਭਵਜਲ ਤਾਰ ਦਿੰਦਾ ਹੈ। ਜੋ ਬੰਦਾ ਜੀਭ ਨਾਲ ਝੂਠ ਨਹੀਂ ਬੋਲਦਾ। ਹਿਰਦੇ ਵਿੱਚ ਪ੍ਰਮਾਤਮਾਂ ਦੇ ਅੱਖੀ ਦੇਖਣ ਦੀ ਆਸ ਰੱਖਦਾ ਹੈ। ਜੋ ਪਰਾਈ ਔਰਤ, ਧੰਨ ਨੂੰ ਅੱਖਾਂ ਨਾਲ ਨਹੀਂ ਦੇਖਦੇ। ਰੱਬ ਦੇ ਪਿਆਰੇ, ਭਗਤਾਂ ਨਾਲ ਮਿਲ ਕੇ, ਰੱਬ ਦੇ ਪਿਆਰ ਵਿੱਚ, ਗੁਣਾਂ ਦੀ ਪ੍ਰਸੰਸਾ ਕਰਦੇ ਹਨ। ਕੰਨ ਕਿਸੇ ਦੀ ਵੀ ਮਾੜੀ ਗੱਲ ਨਾਂ ਸੁਣਨ। ਆਪ ਨੂੰ ਸਾਰਿਆ ਤੋਂ, ਮਾੜਾ ਸਮਝਦਾ ਹੈ। ਜੋ ਸਤਿਗੁਰ ਨਾਨਕ ਜੀ ਦੀ ਕਿਰਪਾ ਨਾਲ, ਦੁਨੀਆਂ ਦੇ ਵਿਕਾਰ ਕੰਮਾਂ ਬਚ ਜਾਂਦਾ ਹੈ। ਜਿੰਦ ਜਾਨ ਤੇ ਲੱਗੀਆਂ ਮਨ ਦੀਆਂ ਮਾੜੀਆ ਆਦਤਾਂ, ਮਨ ਵਿੱਚੋਂ ਮੁੱਕ ਜਾਂਦੀਆਂ ਹਨ। ਸਰੀਰ ਦੀਆਂ ਇੰਦ੍ਰੀਆਂ-ਅੱਖਾˆ, ਨੱਕ, ਕੰਨ, ਜੀਭ ਤੇ ਕਾਮ-ਵਾਸ਼ਨਾ ਇਹ ਪੰਜੇ ਬੰਦਾ ਕਾਬੂ ਵਿੱਚ ਕਰ ਲੈਂਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਕਰੋੜਾ ਵਿੱਚ ਕੋਈ ਹੀ ਬੰਦਾ ਹੁੰਦਾ ਹੈ। ਅਪਰਸ-ਉਸ ਬੰਦੇ ਦੀ ਊਚੀ ਪਵਿੱਤਰ ਆਤਮਾਂ ਤੱਕ, ਕੋਈ ਪਹੁੰਚ ਨਹੀਂ ਸਕਦਾ।

ਬੈਸਨੋ-ਕਿਸੇ ਚੀਜ਼ ਨੂੰ ਛੱਡਣ ਵਾਲਾ, ਤਿਆਗੀ ਉਹੀ ਹੈ। ਜਿਸ ਉਤੇ ਰੱਬ ਆਪ ਖੁਸ਼ ਹੁੰਦਾ ਹੈ। ਜਿਸ ਬੰਦੇ ਨੇ ਦੁਨੀਆਂ ਦੇ ਧੰਨ ਪਿਆਰ ਨੂੰ ਛੱਡ ਦਿੱਤਾ ਹੈ। ਕੰਮ ਕਰਕੇ, ਕਿਸੇ ਕੀਤੇ ਕੰਮ ਦਾ ਫ਼ਲ ਨਹੀਂ ਉਡਕਦਾ। ਉਸ ਬੰਦੇ ਦਾ ਧੰਨ ਦਾ ਲਾਲਚ ਛੱਡਣ ਦਾ, ਅਸਲੀ ਜੀਵਨ ਤਾਂ ਬੱਣਦਾ ਹੈ। ਕਿਸੇ ਕੰਮ ਕਰਨ ਦੀ ਮਨੋਂ-ਕਾਂਮਨਾਂ ਨਹੀਂ ਰੱਖਦਾ। ਸਿਰਫ਼ ਰੱਬ ਦੇ ਪ੍ਰੇਮ-ਪਿਆਰ ਵਿੱਚ ਰੱਬੀ ਬਾਣੀ ਗਾਉਂਦਾ, ਉਸ ਨਾਲ ਰਲ-ਮਿਲ ਜਾਂਦਾ ਹੈ। ਸਰੀਰ ਤੇ ਜਿੰਦ-ਜਾਨ ਨਾਲ, ਅੰਦਰੋਂ ਜੁੜ ਕੇ, ਰੱਬੀ ਬਾਣੀ ਜਸ ਗਾਉਂਦਾ ਹੈ। ਸਾਰਿਆ ਬੰਦਿਆਂ, ਜੀਵਾਂ, ਹਰ ਕਾਸੇ ਉਤੇ ਤਰਸ ਕਰਦਾ ਹੈ। ਜੋ ਬੰਦਾ ਆਪ ਰੱਬ ਦਾ ਨਾਂਮ ਜੱਪਦਾ ਹੈ। ਤੇ ਹੋਰਾਂ ਨੂੰ ਰੱਬ ਦਾ ਨਾਂਮ ਜੱਪਉਂਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਹ ਬੈਸਨੋ-ਦੁਨੀਆ ਦੇ ਵਿਕਾਰਾਂ ਦਾ ਤਿਆਗ ਕਰਨ ਵਾਲਾ, ਰੱਬ ਤੱਕ ਪਹੁੰਚ ਕਰਕੇ, ਭਵਜਲ ਤਰ ਜਾਂਦਾ ਹੈ।

ਭਗਉਤੀ-ਰੱਬ ਨੂੰ ਮੰਨਣ ਵਾਲਾ, ਰੱਬੀ ਪਿਆਰ, ਪ੍ਰੇਮ ਵਿੱਚ ਲੀਨ ਹੁੰਦਾ ਹੈ। ਦੁਨੀਆਂ ਦੇ ਸਾਰੇ ਵਿਕਾਰ ਕੰਮ, ਮਾੜੇ, ਪਾਪੀ ਬੰਦੇ ਦਾ ਸਾਥ ਛੱਡ ਦਿੰਦਾ ਹੈ। ਜਾਨ ਸਾਰੇ ਵਹਿਮਾਂ, ਡਰਾਂ ਤੋਂ ਛੁੱਟ ਜਾਂਦੀ ਹੈ। ਭਗਵਾਨ ਨੂੰ ਹਰ ਜਗਾ ਹਾਜ਼ਰ ਸਮਝ ਕੇ, ਪ੍ਰੇਮ ਵਿੱਚ ਮੂਹਰੇ ਰੱਖ ਕੇ, ਯਾਦ ਰੱਖਦਾ ਹੈ। ਰੱਬ ਦੇ ਪਿਆਰਿਆ ਨਾਲ ਰਲ ਕੇ, ਰੱਬ ਦੇ ਪ੍ਰੇਮ-ਪਿਆਰ ਵਿੱਚ, ਰੱਬੀ ਬਾਣੀ ਗਾਉਂਦਾ। ਉਸ ਦੇ ਮਾੜੇ ਕੰਮਾਂ, ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਉਸ ਰੱਬ ਨੂੰ ਮੰਨਣ ਵਾਲੇ, ਦੀ ਅੱਕਲ ਪਵਿੱਤਰ ਹੋ ਜਾਂਦੀ ਹੈ। ਭਗਵਾਨ ਦੀ ਚਾਕਰੀ ਹਰ ਰੋਜ਼ ਕਰਦਾ ਹੈ। ਸਰੀਰ ਤੇ ਜਿੰਦ-ਜਾਨ ਨੂੰ ਪ੍ਰਮਾਤਮਾਂ ਨੂੰ ਭੇਟ ਕਰ ਦਿੰਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਰੱਬ ਨੂੰ ਮੰਨਣ ਵਾਲਾ, ਰੱਬ ਦਾ ਪਿਆਰਾ, ਪ੍ਰੇਮੀ ਰੱਬ ਨੂੰ ਹਾਂਸਲ ਕਰ ਲੈਂਦਾ ਹੈ।

ਉਹੀ ਗਿਆਨੀ ਹੈ, ਜੋ ਮਨ-ਜਾਨ ਨੂੰ ਸਿੱਖਿਆ ਦੇ ਕੇ, ਸਹੀ ਰਾਹ ਦਿਖਾਉਂਦਾ ਹੈ। ਰੱਬ ਦੇ ਨਾਂਮ ਨੂੰ ਮਨ ਵਿੱਚੋਂ ਭਾਲਦਾ ਹੈ। ਰੱਬ ਦੇ ਨਾਂਮ ਦਾ ਮਿੱਠਾ ਸੁਆਦ ਲੈਂਦਾ ਹੈ। ਐਸੇ ਗਿਆਨੀ ਪੰਡਿਤ ਦੀ ਸਿੱਖਿਆ ਨਾਲ, ਦੁਨੀਆਂ ਜੀਵਨ ਜਿਉਂਦੀ ਹੈ। ਰੱਬ ਦੇ ਗੁਣਾਂ ਤੇ ਗਿਆਨ ਨੂੰ ਮਨ ਵਿੱਚ ਰੱਖੇ। ਐਸਾ ਗਿਆਨੀ ਪੰਡਿਤ ਗਰਭ ਵਿੱਚ ਨਹੀਂ ਪੈਂਦਾ। ਬੇਦਾਂ ਪੁਰਾਨ ਸਿਮ੍ਰਿਤੀਆਂ ਦੇ ਅਸਲੀ ਰੱਬ ਦੇ ਅਰਥਾਂ ਨੂੰ ਸਮਝਦਾ ਹੈ। ਇਹ ਸਾਰੀ ਦੁਨੀਆਂ ਦਿੱਸਣ ਵਾਲੀ, ਨਾਂ ਦਿੱਸਣ ਵਾਲੇ ਰੱਬ ਦੇ ਆਸਰੇ ਹੈ। ਜੋ ਗਿਆਨੀ, ਚਹੁ ਵਰਨਾ-ਖਤ੍ਰੀ, ਬ੍ਰਾਹਮਣ, ਸੂਦ, ਵੈਸ ਨੂੰ ਸਿੱਖਿਆ ਦਿੰਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਸ ਗਿਆਨੀ ਪੰਡਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਸਮੇਂ ਸਿਰ ਝੁੱਕਦਾ ਹੈ।

ਜੋ ਰੱਬ ਸ਼ੁਰੂ ਤੋਂ ਜਨਮ ਤੋਂ ਵੀ ਪਹਿਲਾਂ ਤੋਂ, ਬੀਜ ਬੱਣਨ ਵੇਲੇ ਤੋਂ, ਸਾਰਿਆਂ ਦਾ ਜਾਂਣਕਾਰੀ ਰੱਖਦਾ ਹੈ। ਸਬ ਨੂੰ ਸਿੱਖਿਆ ਦਿੰਦਾ ਹੈ। ਖਤ੍ਰੀ, ਬ੍ਰਾਹਮਣ, ਸੂਦ, ਵੈਸ ਕੋਈ ਵੀ ਰੱਬ ਦਾ ਨਾਂਮ ਜੱਪ ਕੇ ਦੇਖ ਲਵੇ। ਜਿਹੜਾ-ਜਿਹੜਾ ਵੀ ਬੰਦਾ ਰੱਬ ਦਾ ਨਾਂਮ ਚੇਤੇ ਕਰੇਗਾ। ਉਹ ਅੱਗੇ ਤੋਂ ਜਨਮ-ਮਾਰਨ ਤੋਂ ਬਚ ਜਾਵੇਗਾ। ਰੱਬ ਦੇ ਪਿਆਰਿਆ ਨਾਲ ਰਲ ਕੇ, ਰੱਬ ਦੇ ਪ੍ਰੇਮ-ਪਿਆਰ ਵਿੱਚ, ਰੱਬੀ ਬਾਣੀ ਨੂੰ ਕੋਈ ਹੀ ਬੰਦਾ ਗਾਉਂਦਾ ਹੈ। ਰੱਬ ਮੇਹਰਬਾਨੀ ਕਰਕੇ, ਆਪ ਨੂੰ ਪ੍ਰਭੂ, ਉਸ ਬੰਦੇ ਨੂੰ ਮਨ ਅੰਦਰ ਹਾਜ਼ਰ ਦਿਖਾ ਦਿੰਦਾ ਹੈ। ਭਗਵਾਨ, ਪ੍ਰਭੂ ਜੀ ਤੂੰ ਪੱਸ਼ੂ, ਭੂਤ ਦੀ ਆਤਮਾਂ, ਬੇਸਮਝ, ਠੋਸ ਪੱਥਰ ਦੀ ਮੁੱਕਤੀ ਕਰ ਦਿੰਦਾ ਹੈ। ਸਾਰਿਆਂ ਦੁੱਖਾ ਦਾ ਇਲਾਜ਼ ਵਾਹਿਗੁਰੂ-ਵਾਹਿਗੁਰੂ, ਰੱਬ-ਰੱਬ, ਰਾਮ-ਰਾਮ, ਅੱਲਾ-ਅੱਲਾ ਕਰਨ ਨਾਲ ਹੋ ਜਾਂਦਾ ਹੈ। ਰੱਬ, ਪ੍ਰਮਾਤਮਾਂ ਦੇ ਗੁਣਾਂ ਦੇ ਗੀਤ ਸੋਹਲੇ ਗਾਉਣ ਨਾਲ, ਵੱਡੇ ਭਾਗਾਂ ਤੇ ਅੰਨਦ ਮਿਲਦਾ ਹੈ। ਰੱਬ, ਪ੍ਰਮਾਤਮਾਂ ਦਾ ਨਾਂਮ, ਗੁਣ ਧਰਮੀ ਢੌਗ ਕਰਨ ਨਾਲ ਹਾਂਸਲ ਨਹੀਂ ਹੁੰਦੇ। ਸਤਿਗੁਰ ਨਾਨਕ ਪ੍ਰਭੂ ਜੀ, ਉਸ ਨੂੰ ਮਿਲਦੇ ਹਨ। ਜਿਸ ਦੇ ਭਾਗਾਂ ਵਿੱਚ, ਪਿਛਲੇ ਜਨਮਾਂ ਦੇ ਚੰਗੇ ਕੰਮਾਂ ਕਰਕੇ, ਜਨਮ ਤੋਂ ਲਿਖਿਆ ਹੈ।

Comments

Popular Posts