ਭਾਗ 89 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਵੋਟਾਂ ਵੇਲੇ, ਸਾਰਾ ਪਿੰਡ ਹੀ ਕਿਸੇ ਕਲੱਬ, ਬਾਰ ਤੋਂ ਘੱਟ ਨਹੀਂ ਸੀ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com




ਔਰਤ ਨੂੰ ਨਾਗਾਂ ਦੇ ਡੰਗ, ਮਰਦ ਵੱਲੋਂ ਸਹਿੱਣੇ ਪੈਂਦੇ ਹਨ। ਅੱਖਾਂ, ਬੋਲਾਂ ਦੇ ਡੰਗ ਮਰਦ ਮਾਰਦੇ ਹਨ। ਭੁਸਰੇ ਸੱਪ ਵਾਂਗ, ਮਰਦ ਔਰਤ ਮਗਰ ਪਏ ਰਹਿੰਦੇ ਹਨ। ਸੱਪ ਘੌੜੇ ਤੋਂ ਤੇਜ਼ ਭੱਜਦਾ ਹੈ। ਜੇ ਇਹ ਬੰਦੇ ਦੇ ਮਗਰ ਪੈ ਜਾਵੇ। 10 ਡਿੰਗਾਂ ਵੀ ਪੱਟਣ ਨਹੀਂ ਦਿੰਦਾ। ਜੇ ਵਾਣ ਵਾਹਿਆ ਹੋਵੇ, ਤਾਂ ਉਸ ਦੇ ਆਡੇ ਲੋਟ ਸੱਪ ਵੱਟਾਂ ਉਤੇ ਨਹੀਂ ਭੱਜ ਸਕਦਾ। ਸੱਪ ਦੇ ਜਖ਼ਮ ਹੋ ਜਾਵੇ, ਤਾਂ ਕੀੜੀਆਂ ਇਸ ਨੂੰ ਭੋਰਾ-ਭੋਰਾ ਕਰਕੇ, ਤੋੜ ਕੇ, ਖਾ ਕੇ ਮੁੱਕਾ ਦਿੰਦੀਆਂ ਹਨ। ਸਰਪੰਚ ਤੇ ਠਾਂਣੇਦਾਰ ਦੇ ਮਰੇ ਦਾ, ਕਿਸੇ ਨੇ ਕੁੱਤੇ ਜਿੰਨਾਂ ਵੀ ਅਫ਼ਸੋਸ ਨਹੀਂ ਕੀਤਾ ਸੀ। ਸਰਪੰਚ ਦੇ ਮਰਦੇ ਹੀ ਪਿੰਡ ਵਿੱਚ ਸਰਪੰਚੀ ਲਈ, ਤਿੰਨ ਜਾਂਣੇ ਖੜ੍ਹੇ ਹੋ ਗਏ ਸਨ। ਦੋ ਮਰਦ ਤੇ ਸਰਪੰਚਣੀ ਲਈ ਕਾਲਜ਼ ਦੀ ਪ੍ਰੈਸੀਪਲ ਖੜ੍ਹੀ ਸੀ। ਪਿੰਡ ਤਿੰਨ ਧੜਿਆਂ ਵਿੱਚ ਵੰਡਿਆ ਗਿਆ। ਪ੍ਰੈਸੀਪਲ ਔਰਤ ਹੋਣ ਕਰਕੇ, ਪਿੰਡ ਦੇ ਸਾਰੇ ਮਰਦ, ਇਸ ਨਾਲ ਸਨ। ਇਸ ਦਾ ਪਤੀ ਜਵਾਨੀ ਵਿੱਚ ਮਰ ਗਿਆ ਸੀ। ਆਪਦਾ ਕੋਈ ਬੱਚਾ ਨਹੀਂ ਸੀ। ਪੂਰੇ ਕਾਲਜ਼ ਦੇ ਮੁੰਡੇ, ਕੁੜੀਆਂ ਪ੍ਰੈਸੀਪਲ ਦੇ ਨਾਲ ਸਨ। ਭਾਵੇਂ ਬਹੁਤੇ ਦੂਜੇ ਪਿੰਡਾ ਦੇ ਹੀ ਸਨ। ਮਰਦਾ ਵਿੱਚੋਂ ਇੱਕ ਸਿਰੇ ਦਾ ਅਮਲੀ ਤੇ ਭੂੱਕੀ, ਡੋਡੇ, ਅਫ਼ੀਮ ਵੇਚਣ ਵਾਲਾ, ਬਲੈਕੀਆਂ ਸੀ। ਦੂਜਾ ਸ਼ਰਾਬ ਦੇ ਠੇਕਿਆ ਦਾ ਮਾਲਕ ਸੀ। ਸਰਪੰਚ ਦੀਆਂ ਕੜਮੱਤਾਂ ਆ ਰਹੀਆਂ ਸਨ। ਨਵੇਂ ਬੱਣਨ ਵਾਲੇ, ਸਰਪੰਚਾਂ ਨੇ, ਆਪਦਾ ਗਾਹ ਪਾਇਆ ਹੋਇਆ ਸੀ। ਉਹ ਆਪਦੇ ਜੱਥੇ ਲਈ ਘਰ-ਘਰ ਤੁਰੇ ਫਿਰਦੇ ਸਨ। ਖੜ੍ਹਾ ਹੋਇਆ ਉਮੀਦਵਾਰ, ਹੋਰ ਆਪਦੇ ਹਮੈਤੀ ਲੈ ਕੇ, ਦਰ-ਦਰ ਹੱਥ ਬੰਨੀ ਫਿਰਦੇ ਸੀ। ਭੂੱਕੀ, ਡੋਡੇ, ਅਫ਼ੀਮ ਖਾਂਣ ਵਾਲੇ, ਇੰਨਾਂ ਨੂੰ ਵੇਚਣ ਵਾਲੇ ਬਲੈਕੀਏ ਸਿਰਹਾਣੇ ਬੈਠੈ ਰਹਿੰਦੇ ਸਨ। ਸ਼ਰਾਬ ਪੀਣ ਵਾਲੇ, ਠੇਕਿਆ ਦੇ ਮਾਲਕ ਕੋਲ ਪਹੁੰਚ ਜਾਂਦੇ ਸਨ। ਗੱਪਾਂ ਨੂੰ ਮਾਰਨ ਲਈ, ਸਰਪੰਚਣੀ ਵਿੱਚ ਖੜ੍ਹੀ. ਕਾਲਜ਼ ਦੀ ਪ੍ਰੈਸੀਪਲ ਕੋਲ ਆ ਜਾਂਦੇ ਸਨ। ਇਸ ਕੋਲ ਆ ਕੇ, ਸਾਰੀ ਰਾਤ ਨਸ਼ਾ ਖੇੜਦੇ ਰਹਿੰਦੇ ਸੀ। ਉਦਾਂ ਤਾਂ ਕੋਈ ਔਰਤ ਜਣੇ-ਖਣੇ ਨੂੰ ਅੰਦਰ ਨਹੀਂ ਵੜਨ ਦਿੰਦੀ। ਹੁਣ ਇਸ ਕੋਲ ਹਰ ਪਿੰਡ ਦੀ ਲੰਡੀ ਲੂਚੀ ਆ ਕੇ, ਬੈਠਦੀ ਸੀ। ਇਹ ਅੱਗਲਿਆ ਨੂੰ ਉਠ ਕੇ ਜਾਂਣ ਲਈ ਵੀ ਨਹੀਂ ਕਹਿ ਸਕਦੀ ਸੀ। ਵੋਟਾਂ ਜਿਉਂ ਲੈਣੀਆਂ ਸਨ। ਇੱਕ-ਇੱਕ ਵੋਟ ਲੱਖ ਵਰਗੀ ਸੀ। ਲੋਕੀ ਤਾਂ ਵੋਟ ਪਿਛੇ ਬੰਦਾ ਮਾਰ ਦਿੰਦੇ ਹਨ। ਆਪ ਵਿੱਕ ਜਾਂਦੇ ਹਨ।

ਸਰਪੰਚੀ ਲਈ ਹੋਰ ਖੜ੍ਹੇ ਸਨ। ਲੋਕ ਆਪਸ ਵਿੱਚ, ਇੱਕ ਦੂਜੇ ਨਾਲ, ਐਵੇਂ ਹੀ ਖਹੀ ਜਾਂਦੇ ਸਨ। ਗਾਲ਼ੋ-ਗਾਲੀ, ਹੋਈ ਜਾਂਦੇ ਸਨ। ਪੂਰਾ ਪਿੰਡ ਨਸ਼ੇ ਵਿੱਚ ਸੀ। ਨੌਜਵਾਨ ਤੇ ਬੱਚਿਆਂ ਨੂੰ ਵੀ ਨਸ਼ਾ ਵੰਡਿਆਂ ਜਾਦਾ ਸੀ। ਕਈ ਔਰਤਾਂ ਵੀ ਨਸ਼ੇ ਕਰੀ ਜਾਂਦੀਆਂ ਸਨ। ਵੋਟਾਂ ਵੇਲੇ, ਸਾਰਾ ਪਿੰਡ ਹੀ ਕਿਸੇ ਕਲੱਬ, ਬਾਰ ਤੋਂ ਘੱਟ ਨਹੀਂ ਸੀ। ਹਰ ਰੋਜ਼ ਸ਼ਾਮ ਨੂੰ ਲੋਕ ਨਸ਼ੇ ਵਿੱਚ ਡਿੱਗਦੇ ਫਿਰਦੇ ਸਨ। ਲੋਕ ਨਸ਼ੇ ਖਾ ਪੀ ਕੇ, ਲੱਲਕਾਰੇ ਮਾਰਦੇ ਸਨ। ਨਸ਼ੇ ਖਲਾ ਕੇ, ਲੋਕਾਂ ਦਾ ਦਿਮਾਗ ਖ਼ਰਾਬ ਕੀਤਾ ਜਾਂਦਾ ਹੈ। ਬੇਸੁਰਤ ਕਰਕੇ, ਬੰਦੇ ਨੂੰ ਖ੍ਰੀਦਣ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਉਨਾਂ ਦੀ ਜ਼ਮੀਰ ਖ੍ਰੀਦੀ ਜਾਂਦੀ ਹੈ। ਅਮਲੀ ਬੱਣਾਂ ਕੇ, ਪਾਗਲਪੱਣ ਦੀ ਅਵਸਥਾਂ ਵਿੱਚ, ਕਾਬੂ ਕਰਕੇ, ਰੱਖਿਆਂ ਜਾਂਦਾ ਹੈ। ਬੰਦੇ ਨੂੰ ਬਸ ਵਿੱਚ ਕੀਤਾ ਜਾਂਦਾ ਹੈ। ਇਸ ਤਰਾਂ ਲੱਗ ਰਿਹਾ ਸੀ। ਜਿਵੇਂ ਕਿਸੇ ਗੁੰਡੇ ਦੀ ਚੋਣ ਕਰਨੀ ਹੋਵੇ। ਖੜੇ ਵੀ ਤਿੰਨੇ ਗੁੰਡੇ ਹੀ ਸਨ। ਦੋਂਨਾਂ ਪਿੱਛੇ ਸ਼ਰਾਬੀ ਅਮਲੀ ਸਨ। ਪ੍ਰੈਸੀਪਲ ਪਿੱਛੇ, ਕਾਲਜ਼ ਦੇ ਮੁੰਡੇ, ਕੁੜੀਆਂ ਸਨ। ਜਿੰਨਾਂ ਦੀ ਵੋਟ ਵੀ ਨਹੀਂ ਬਣੀ ਸੀ। ਸਾਰੇ ਭੇਡਾਂ ਵਾਂਗ ਇਜ਼ੜ ਲਈ ਫਿਰਦੇ ਸਨ। ਇੰਨਾਂ ਅਮਲੀਆਂ, ਕਾਲਜ਼ੇਟੀਆਂ, ਲਈ ਭੰਨ ਤੋੜ ਕਰਨਾਂ, ਬੰਦਾ ਮਾਰਨਾਂ, ਖੱਬੇ ਹੱਥ ਦਾ ਖੇਡ ਹੈ। ਇਸ ਹੱਲੇ ਗੁੱਲੇ ਦਾ ਮਕਸਦ ਕੋਈ ਵੀ ਨਹੀਂ ਸੀ। ਇੱਕ ਦੂਜੇ ਨੂੰ ਧੜੈ ਬੰਨ ਕੇ ਦਿਖਾਉਂਦੇ ਸਨ। ਹਰ ਰੋਜ਼ ਚੱਕਲੋ-ਧੱਰਲੋ ਹੁੰਦੀ ਸੀ। ਗਾਂਣਿਆਂ ਸਪੀਕਰ ਜ਼ੋਰੋ, ਜ਼ੋਰ ਵੱਜਦੇ ਸਨ। ਇੱਕ ਧਰਮਿਕ ਨਾਨਕ ਨਾਂਮ ਚੜ੍ਹਦੀ ਕਲਾ ਲਾ ਕੇ, ਫਿਰ ਪੂਰੀ ਰਾਤਾ ਵੰਗਾਂ, ਝਾਜ਼ਰਾਂ, ਹੋਰ ਬਹੁਤ ਕੁੱਝ ਖੜਕਦਾ ਸੀ। ਦਿਉਰ, ਜੇਠ, ਜੀਜਿਆਂ ਦੇ ਗਾਂਣਿਆਂ ਵਿੱਚ ਠਰਕ ਭੋਰਦੇ ਸਨ। ਮਾਂਵਾਂ, ਧੀਆਂ, ਭੈਣਾਂ, ਰੰਨਾਂ ਵਾਲੇ, ਮੁੱਛਾ ਤੇ ਹੱਥ ਫੇਰ ਕੇ, ਗਾਂਣੇ ਸੁਣ ਕੇ, ਲੋਰ ਵਿੱਚ ਆ ਕੇ, ਪਿੰਡ ਵਿੱਚ ਸ਼ੜਕ-ਪਹੇ ਵਿੱਚ ਖੜ੍ਹੇ ਨੱਚ ਰਹੇ ਸਨ। ਸਮਝ ਤੋਂ ਬਾਹਰ ਦੀ ਗੱਲ ਸੀ। ਇਹ ਕਿਹੜਾ ਤਮਾਸ਼ਾ ਕਰ ਰਹੇ ਸਨ? ਕਿਹਨੂੰ ਐਸੈ ਕੁੱਝ ਕਰ ਕੇ ਦਿਖਾ ਰਹੇ ਸਨ? ਕਿਹਨੂੰ ਪੈਸੇ ਦਾ ਜ਼ੋਰ ਦਿਖਾ ਰਹੇ ਸਨ? ਇਹ ਪੂਰੇ ਪਿੰਡ ਦੇ ਲੱਛਣ ਕੰਜਰ ਖੰਨੇ ਵਾਲੇ ਹਨ। ਪੂਰਾ ਪਿੰਡ ਰੰਡੀ ਦਾ ਕੋਠਾ ਲੱਗਦਾ ਸੀ। ਐਸੇ ਸਰਪੰਚ ਪਿੰਡ ਦੀ ਕੀ ਭੁਲਾਈ ਕਰਨਗੇ।? ਕੀ ਪਿੰਡ ਦਾ ਸੁਧਾਰ ਕਰਨਗੇ?ਜੇ ਕੋਈ ਅਮਲੀ, ਸ਼ਰਾਬੀ ਪਿੰਡ, ਘਰ, ਗਲ਼ੀ ਵਿੱਚ ਖਰਾਬੀ ਕਰੇਗਾ। ਸਰਪੰਚ ਬੱਣ ਕੇ, ਉਸ ਨਾਲ ਕਿਵੇਂ ਨਿਜਿਠਣਗੇ?

ਵੋਟਾਂ ਵਾਲਾ ਦਿਨ ਵੀ ਆ ਗਿਆ। ਪੂਰਾ ਪਿੰਡ ਧਰਮ ਸਾਲਾਂ ਦੇ ਬਾਹਰ, ਵੋਟਾਂ ਪਾਉਣ ਨੂੰ ਖੜ੍ਹਾ ਸੀ। ਕਈ ਵਾਪਸ ਵਿੱਚ ਚੂਬੜੀ ਜਾਂਦੇ ਸਨ। ਇੱਕ ਦੂਜੇ ਦੇ ਗਲ਼ੇ ਫੜੀ ਜਾਂਦੇ ਸਨ। ਕਈ ਇਧਰ-ਉਧਰ ਭੱਜ ਨੱਠ ਕਰ ਰਹੇ ਸਨ। ਕੋਈ ਸ਼ਹਿਰ ਰਹਿੰਦਾ ਸੀ। ਉਨਾਂ ਨੂੰ ਲੈਣ ਗਏ ਸਨ। ਕਈ ਸੌਹੁਰੀ ਗਈਆਂ, ਕੁੜੀਆਂ ਨੂੰ ਲੈਣ ਗਏ ਹੋਏ ਸਨ। ਪਰ ਲੋਕ ਜਾਂਣਦੇ ਸਨ। ਪ੍ਰੈਸੀਪਲ ਨੇ ਹੀ ਜਿੱਤਣਾਂ ਹੈ। ਕੁਦਰੱਤੀ ਗੱਲ ਹੈ। ਜੇ ਔਰਤ ਵੋਟਾਂ ਵਿੱਚ ਖੜ੍ਹੀ ਹੋਵੇ। ਮਰਦ, ਔਰਤ ਵੱਲ ਹੀ ਭੁਗਤਦੇ ਹਨ। ਇਹ ਔਰਤ ਦੇ ਹਰ ਪਾਸੇ ਤੋਂ ਹਮੈਤੀ ਜਿਉਂ ਹਨ। ਸਾਰੇ ਹੀ ਸਰੀਫ਼ ਜਿਹੇ ਬੱਣ ਕੇ, ਇੱਕ ਬਾਰ, ਤਾਂ ਔਰਤ ਦੀ ਹਾਂ, ਵਿੱਚ ਹਾਂ, ਮਿਲਾ ਦਿੰਦੇ ਹਨ। ਫਿਰ ਭਾਵੇਂ ਕੋਲ ਬੈਠੇ ਹੀ ਮੁੱਛਾਂ ਨੂੰ ਵੱਟ ਦੇਈ ਜਾਂਣ। ਪ੍ਰੈਸੀਪਲ ਇਸੇ ਪਿੰਡ ਦੀ ਨੂੰਹੁ ਸੀ। ਇਹ ਸਬ ਜਾਂਣਦੀ ਸੀ। ਬੰਤੇ ਫੌਜ਼ੀ ਦੀ ਨੂੰਹੁ ਨਾਲ ਕੀ ਹੋਇਆ ਸੀ? ਇਹ ਜਦੋਂ ਵੋਟਾਂ ਵਿੱਚ ਖੜ੍ਹੀ ਸੀ। ਉਦੋਂ ਵੀ ਬੰਤੇ ਫੌਜ਼ੀ ਦੀ ਨੂੰਹੁ ਕੋਲ ਗਈ ਸੀ। ਜਿੱਤ ਕੇ ਵੀ ਉਸ ਕੋਲ, ਜਾ ਕੇ ਆਈ ਸੀ। ਸ਼ਾਇਦ ਪਹਿਲੇ ਸਰਪੰਚ ਦੀ ਗੱਲ਼ਤੀ ਉਤੇ ਪੋਚਾ ਮਰਨਾਂ ਚਹੁੰਦੀ ਸੀ। ਉਸ ਨਾਲ ਜੋੜ ਰੱਖਣਾਂ ਚਹੁੰਦੀ ਸੀ। ਸਰਪੰਚੀ ਤੋਂ ਇਹ ਦਾਗ਼ ਧੋਣਾਂ ਚਹੁੰਦੀ ਸੀ। ਇਹ ਪ੍ਰੈਸੀਪਲ ਸਰਪੰਚਣੀ ਬੱਣ ਕੇ, ਪਿੰਡ ਦਾ ਕੀ ਅਧਾਰ ਕਰੇਗੀ? ਕਾਲਜ਼ ਵਿੱਚ ਇਹ ਬਦਨਾਂਮ ਔਰਤ ਸੀ। ਇਸ ਦਾ ਚਾਲਚੱਲਣ ਬਦਨਾਂਮ ਸੀ। ਹੁਣ ਪਿੰਡ ਦੇ ਮਰਦ ਵੀ ਇਸ ਕੋਲ ਆਮ ਹੀ ਆਉਂਦੇ ਸਨ। ਇਸੇ ਲਈ ਚਾਲੂ ਮੁੰਡੇ, ਕੁੜੀਆਂ, ਇਸ ਦੇ ਮਗਰ ਸਨ। ਇਸ ਕੋਲ ਕਾਲਜ਼ ਵਿੱਚ ਬਹੁਤ ਵੱਡੇ ਅਮੀਰ ਮਰਦ ਆਉਂਦੇ ਸਨ। ਮੁੰਡੇ, ਕੁੜੀਆਂ ਨੂੰ ਰਜ਼ਾਮੰਦੀ ਤੇ ਜ਼ਬਰਦਸਤੀ ਉਨਾਂ ਨਾਲ ਭੇਜਦੀ ਰਹਿੰਦੀ ਸੀ। ਹੁਣ ਦੇਖੋ, ਪਿੰਡ ਦੇ ਲੋਕਾਂ ਦੀ ਕੀ ਸੇਵਾ ਕਰਦੀ ਹੈ?


Comments

Popular Posts