ਉਹ ਦੁਨੀਆਂ ਤੇ ਜਿੱਤ ਹਾਂਸਲ ਕਰ ਲੈਂਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

14/5 2013. 269
ਕੰਨ ਲੋਕਾਂ ਦੀਆਂ ਮਾੜੀਆਂ ਗੱਲਾਂ ਸੁਣਦੇ ਹਨ। ਕੰਨ ਤੇ ਗੱਲਾਂ ਸੁਣਨਾਂ ਕਿਸੇ ਕੰਮ ਦੇ ਨਹੀਂ ਹਨ। ਹੱਥ ਵਿਅਰਥ ਹਨ, ਕਿਸੇ ਕੰਮ ਦੇ ਨਹੀਂ ਹਨ। ਜੋ ਚੋਰੀ ਕਰਦੇ ਹਨ। ਬੇਅਰਥ, ਅੱਖਾਂ ਵੀ ਬਗੈਰ ਮਤਲੱਬ ਤੋਂ ਬੇਕਾਰ ਹੀ ਪਰਾਇਆ ਰੂਪ ਤੱਕਦੀਆਂ ਹਨ। ਜੀਭ ਬੇਕਾਰ ਹੀ ਖਾਂਣ ਦਾ ਅੰਨਦ ਮਾਂਣਦੀ ਹੈ। ਬੇਅਰਥ, ਪੈਰ ਵੀ ਬੇਕਾਰ ਹੀ ਮਾੜੇ ਪਾਸੇ ਤੁਰੇ ਫਿਰਦੇ ਹਨ। ਬੇਅਰਥ, ਧੰਨ ਦਾ ਲਾਲਚ ਵੀ ਜਾਨ ਨੂੰ ਬੇਕਾਰ ਹੀ ਲਾਇਆ ਹੈ। ਜੇ ਦੂਜਿਆ ਦੀ ਸੇਵਾ, ਫ਼ੈਇਦਾ ਨਹੀਂ ਕਰਦਾ, ਸਰੀਰ ਵੀ ਬੇਕਾਰ ਹੈ। ਕਿਸੇ ਕੰਮ ਨਹੀਂ ਹੈ, ਜੋ ਨੱਕ ਸੁਗੰਧੀਆਂ ਲੈਂਦਾ ਹੈ। ਰੱਬ ਨੂੰ ਸਮਝਣ ਤੋਂ ਬਗੈਰ, ਸਬ ਕੁੱਝ ਬੇਅਰਥ ਹੈ। ਸਤਿਗੁਰ ਨਾਨਕ ਜੀ ਦਾ ਨਾਂਮ ਜੋ ਸਰੀਰ ਲੈਂਦਾ ਹੈ। ਉਹ ਦੁਨੀਆਂ ਤੇ ਜਿੱਤ ਹਾਂਸਲ ਕਰ ਲੈਂਦਾ ਹੈ।

ਜੋ ਰੱਬ ਨੂੰ ਨਹੀਂ ਮੰਨਦੇ, ਉਹ ਆਪਦੀ ਉਮਰ ਬੇਕਾਰ ਜਿਉ ਰਹੇ ਹਨ। ਰੱਬ ਤੋਂ ਬਗੈਰ, ਉਹ ਪਵਿੱਤਰ ਕਿਵੇਂ ਹੋ ਸਕਦਾ ਹੈ? ਰੱਬ ਦੇ ਨਾਂਮ ਦੇ ਗੁਣਾਂ, ਅੱਕਲ ਤੋਂ ਬਗੈਰ, ਅਗਿਆਨੀ, ਬਗੈਰ ਬੁੱਧੀ ਤੋਂ, ਹਨੇਰਾ ਸਰੀਰ ਕਿਸੇ ਕੰਮ ਦਾ ਨਹੀਂ ਹੈ। ਜੋ ਰੱਬ ਨੂੰ ਨਹੀਂ ਮੰਨਦੇ, ਉਹ ਮੂੰਹ ਵਿਚੋਂ ਕੁਬੋਲ, ਮਾੜੀਆਂ ਗੱਲਾਂ ਮਾਰਦਾ ਹੈ। ਰੱਬ ਦਾ ਨਾਂਮ ਚੇਤੇ ਕਰਨ ਤੋਂ ਬਗੈਰ, ਦਿਨ ਰਾਤ ਬੇਕਾਰ ਚਲੇ ਜਾਂਦੇ ਹਨ। ਮੀਂਹ ਤੋਂ ਬਗੈਰ, ਫ਼ਸਲ ਮਰ ਜਾਂਦੀ ਹੈ। ਭਗਵਾਨ ਗੋਬਿਦ ਤੋਂ ਬਗੈਰ, ਸਾਰੇ ਕੰਮ ਬੇਕਾਰ ਹਨ। ਜੋ ਬੰਦਾ ਆਪ ਧੰਨ ਨਹੀਂ ਖ਼ਰਚਦਾ। ਉਸ ਕਜ਼ੂਸ ਦੇ ਧੰਨ ਕਿਸੇ ਕੰਮ ਨਹੀਂ ਹੈ। ਉਹ ਬੰਦੇ ਬਹੁਤ ਭਾਗਾਂ ਵਾਲੇ, ਨਿਹਾਲ ਹੋ ਜਾਂਦੇ ਹਨ। ਜਿਸ ਦੇ ਮਨ ਵਿੱਚ ਰੱਬ ਵੱਸਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੇ ਭਗਤਾਂ ਤੋਂ, ਬਾਰੇ-ਬਾਰੇ ਜਾਂਦੇ ਹਾਂ।

ਅਸਲੀ ਜਿੰਦਗੀ ਹੋਰ ਹੈ, ਕਰਦੇ ਹੋਰ ਹਨ। ਪਰ ਲੋਕਾਂ ਮੂਹਰੇ ਭਲੇ ਮਾਣਸ ਬੱਣਦੇ ਹਨ। ਦਿਲ ਵਿੱਚ ਪਿਆਰ ਨਹੀਂ ਹੈ। ਮੂੰਹ ਨਾਲ ਮਿੱਠੀਆਂ ਗੱਲਾਂ ਮਾਰਦਾ ਹੈ। ਮਨ ਦੀਆ ਬੁੱਝਣਵਾਲਾ, ਰੱਬ ਬਹੁਤ ਸਿਆਣਾਂ ਹੈ ਸਬ ਕੁੱਝ ਜਾਂਣਦਾ ਹੈ। ਬਾਹਰੀ ਕੱਪੜੇ ਪਾਉਣ ਨਾਲ ਖੁਸ਼ ਨਹੀਂ ਹੁੰਦਾ। ਹੋਰਾਂ ਨੂੰ ਮੱਤਾਂ ਦਿੰਦਾ ਹੈ। ਪਰ ਆਪ ਉਹੀ ਕੰਮ ਨਹੀਂ ਕਰਦਾ। ਦੁਨੀਆਂ ਉਤੇ, ਆਉਣ-ਜਾਂਣ ਦੇ ਚੱਕਰ ਵਿੱਚ, ਜੰਮਦਾ ਮਰਦਾ ਹੈ। ਜਿਸ ਦਾ ਮਨ ਵਿੱਚ ਰੱਬ ਹਾਜ਼ਰ ਦਿੱਸਦਾ ਹੈ। ਜਿਸ ਤੋਂ ਮੱਤ ਲੈ ਕੇ, ਦੁਨੀਆਂ ਦੇ ਮਾੜੇ ਕੰਮਾਂ ਤੋਂ ਬਚ ਜਾਈਦਾ ਹੈ। ਜੋ ਬੰਦੇ ਪ੍ਰਭੂ ਜੀ, ਤੈਨੂੰ ਪਿਆਰੇ ਲੱਗਦੇ ਹਨ। ਉਹੀ ਤੈਨੂੰ ਪਛਾਣਦੇ ਹਨ। ਸਤਿਗੁਰ ਨਾਨਕ ਪ੍ਰਭ ਜੀ ਤੇ ਭਗਤਾਂ ਦੇ, ਮੈਂ ਪੈਰਾਂ ਥੱਲੇ ਰੁਲਦਾਂ ਹੈ। ਤਰਲਾ, ਅਰਦਾਸ ਕਰੀਏ, ਗੁਣੀ, ਗਿਆਨੀ ਰੱਬ ਆਪ ਸਬ ਕੁੱਝ ਜਾਂਣਦਾ ਹੈ। ਆਪਦੇ ਬੱਣਾਏ ਹੋਏ, ਜੀਵ, ਬੰਦਿਆਂ ਨੂੰ, ਪਾਲ, ਬਖ਼ਸ਼ ਕੇ, ਆਪ ਮਾਂਣ ਦਿੰਦਾ ਹੈ। ਸਬ ਦੇ ਕਰਮਾਂ ਨੂੰ ਦੇਖ ਕੇ, ਆਪ ਹੀ ਹਿਸਾਬ ਕਰ ਦਿੰਦਾ ਹੈ। ਕਿਸੇ ਬੰਦੇ ਨੂੰ ਰੱਬ, ਕਿਤੇ ਬਾਹਰ ਫਿਰਦਾ ਲੱਗਦਾ ਹੈ। ਕਈਆਂ ਨੂੰ ਪ੍ਰਭੂ, ਮਨ ਵਿੱਚ ਹੀ ਲੱਭ ਜਾਂਦਾ ਹੈ। ਸਾਰੇ ਢੰਗ, ਤਰੀਕਿਆ, ਅੱਕਲਾਂ ਨਾਲ ਰੱਬ ਨਹੀਂ ਮਿਲਦਾ। ਉਸ ਤੋਂ ਦੂਰ ਹੈ। ਪ੍ਰਮਾਤਮਾਂ ਸਾਰਾ ਕੁੱਝ ਜਾਂਣਦਾ ਹੈ। ਮਨ ਵਿੱਚ ਜੋ ਚਲਦਾ ਹੈ। ਜੋ ਬੰਦਾ, ਉਸ ਰੱਬ ਨੂੰ ਚੰਗਾ ਲੱਗਦਾ। ਉਸ ਨੂੰ ਆਪਦੇ ਨਾਲ ਜੋੜ ਲੈਂਦਾ ਹੈ। ਰੱਬ ਹਰ ਥਾਂ, ਹਰ ਜਗਾ ਹਾਜ਼ਰ ਰਹਿੰਦਾ ਹੈ। ਉਹੀ ਭਗਵਾਨ ਦਾ ਭਗਤ ਬੱਣਦਾ ਹੈ। ਉਸ ਉਤੇ ਮੇਹਰਬਾਨੀ ਕਰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਹਰ ਪਲ, ਹਰ ਸਾਹ ਨਾਲ ਚੇਤੇ ਕਰੀਏ।

ਸਰੀਰਕ ਸ਼ਕਤੀਆਂ ਕਾਂਮ, ਗੁੱਸਾ, ਲਾਲਚ, ਹੰਕਾਂਰ, ਪਿਆਰ ਸਾਰੇ ਮਰ ਜਾਂਦੇ ਹਨ। ਸਤਿਗੁਰ ਨਾਨਕ ਪ੍ਰਮਾਤਮਾਂ ਜੀ ਤੇਰੀ ਓਟ ਤੱਕੀ ਹੈ। ਤੇਰੇ ਆਸਰੇ ਲਈ ਆਂਏ ਹਾਂ। ਮੇਹਰਬਾਨੀ ਕਰ ਦੇਵੋ। ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਕਈ ਤਰਾਂ ਦੇ, ਛਤੀਹ ਤਰਾਂ ਦੇ, ਮਿੱਠੇ ਭੋਜਨ ਖਾਂਦਾ ਹੈ। ਉਸ ਰੱਬ ਨੂੰ ਜਾਨ ਲਾ ਕੇ ਯਾਦ ਕਰੀ ਚੱਲ। ਜਿਹੜੇ ਰੱਬ ਦੀ ਮੇਹਰਬਾਨੀ ਕਰਕੇ, ਸਰੀਰ ਉਤੇ ਖ਼ੁਸ਼ਬੂਆਂ ਲਗਾਉਂਦਾ ਹੈ। ਉਸ ਪ੍ਰਮਾਤਮਾਂ ਨੂੰ ਯਾਦ ਕਰਕੇ, ਪਵਿੱਤਰ ਤੇ ਉਚਾ ਮਹਾਨ ਬੰਦਾ ਜਾਂਣਿਆ ਜਾਵੇਗਾ। ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਸੋਹਣੇ ਸਰੀਰ, ਘਰ ਵਿੱਚ ਰਹਿੰਦਾ ਹੈ। ਉਸ ਨੂੰ ਜਿੰਦ-ਜਾਨ ਵਿੱਚ, ਹਰ ਸਮੇਂ ਚੇਤੇ ਕਰੀਏ। ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਸਰੀਰ, ਘਰ ਵਿੱਚ ਅੰਨਦ ਨਾਲ ਰਹਿੰਦਾ ਹੈ। ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਦੁਨੀਆਂ ਦੇ ਸਾਰੇ ਅੰਨਦ ਖਾਂਣ-ਪੀਣ, ਪਹਿਨਣ, ਸਰੀਰਕ ਸੁਖ ਲੈ ਰਿਹਾਂ ਹੈ। ਸਤਿਗੁਰ ਨਾਨਕ ਜੀ ਨੂੰ ਹਰ ਸਮੇਂ ਚੇਤੇ ਕਰੀਏ, ਉਹੀ ਯਾਦ ਕਰਨ ਦੇ ਕਾਬਲ ਹੈ।

ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਸੁਹਣੇ ਰੇਸ਼ਮੀ ਕੱਪੜੇ ਪਾਉਂਦਾ ਹੈ। ਉਸ ਰੱਬ ਨੂੰ ਭੁੱਲਾ ਕੇ, ਕਿਤੇ ਹੋਰ, ਕਿਥੇ ਲੱਭਦਾ ਫਿਰਦਾ ਹੈ? ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਅੰਨਦ ਨਾਲ, ਸੌਉਣ ਲਈ ਬਿਸਤਰੇ ਹੰਢਾਉਂਦਾ ਹੈ। ਮੇਰੀ ਜਿੰਦ-ਜਾਨ, ਰੱਬ ਦੇ ਗੁਣਾਂ ਦੀ ਪ੍ਰਸੰਸਾ, ਹਰ ਸਮੇਂ ਚੇਤੇ ਕਰੀਏ। ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਸਾਰੇ ਲੋਕ ਤੇਰਾ ਮਾਂਣ ਕਰਦੇ ਹਨ। ਉਸ ਰੱਬ ਦੀ ਪ੍ਰਸੰਸਾ ਮੂੰਹ ਦੇ ਨਾਲ ਕਰੀ ਚੱਲੀਏ। ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਤੇਰਾ ਧਰਮ ਬਚਦਾ ਹੈ। ਇੱਕਲੇ ਰੱਬ ਨੂੰ ਮੇਰੀ ਜਾਨ ਹਰ ਪਲ਼ ਚੇਤੇ ਕਰੀਏ। ਰੱਬ ਨੂੰ ਚੇਤੇ ਕਰਕੇ, ਰੱਬ ਦੇ ਦਰਬਾਰ ਵਿੱਚ ਮਾਂਣ ਮਿਲਦਾ ਹੈ। ਸਤਿਗੁਰ ਨਾਨਕ ਜੀ ਦੇ ਦਰਬਾਰ ਵਿੱਚ ਮਾਂਣ ਨਾਲ ਜਾਵੇਗਾ।



 

 


Comments

Popular Posts