ਪ੍ਰਭੂ ਤੇਰੇ ਅੱਗੇ ਮੇਰਾ ਤਰਲਾ, ਬੇਨਤੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
13/5 2013. 268
ਤੂੰ ਮੈਂਨੂੰ ਪਾਲਣ ਵਾਲਾ, ਮੇਰਾ ਮਾਲਕ ਹੈ। ਪ੍ਰਭੂ ਤੇਰੇ ਅੱਗੇ ਮੇਰਾ ਤਰਲਾ, ਬੇਨਤੀ ਹੈ। ਇਹ ਤਨ, ਮਨ ਜਾਨ ਸਾਰੇ ਤੇਰੇ ਦਿੱਤੇ ਹੋਏ ਹਨ। ਤੂੰ ਸਾਡਾ ਮਾਤਾ ਪਿਤਾ ਹੈ। ਅਸੀਂ ਤੇਰੇ ਬੱਚੇ ਹਾਂ। ਤੇਰੀ ਮੇਹਰਬਾਨੀ ਹੋ ਜਾਏ ਬਹੁਤ ਅੰਨਦ ਹਨ। ਪ੍ਰਭੂ ਕੋਈ ਤੇਰੇ ਗਿਆਨ, ਗੁਣਾਂ, ਕੰਮਾਂ ਤੇ ਹੋਰ ਆਲੇ-ਦੁਆਲੇ ਦਾ ਹਿਸਾਬ ਨਹੀਂ ਲਾ ਸਕਦਾ। ਪ੍ਰਭੂ ਜੀ ਤੂੰ ਸਬ ਤੋਂ ਊਚਾ ਵੱਡਾ ਪ੍ਰਮਾਤਮਾਂ ਹੈ। ਸਾਰਾ ਆਲਾ-ਦੁਆਲਾ, ਹਰ ਚੀਜ਼, ਜੀਵ, ਬਨਸਪਤੀ ਪ੍ਰਭੂ ਜੀ, ਤੇਰੇ ਭਾਂਣੇ ਵਿੱਚ ਚੱਲ ਰਹੇ ਹਨ। ਤੇਰਾ ਸਾਰਾ ਬ੍ਰਹਿਮੰਡ, ਤੇਰੇ ਹੁਕਮ ਵਿੱਚ ਚਲਦਾ ਹੈ। ਪ੍ਰਭੂ ਜੀ ਤੂੰ ਕਿੱਡਾ ਹੈ, ਆਪਦੇ ਗਿਆਨ, ਗੁਣਾਂ, ਕੰਮਾਂ ਤੇ ਹੋਰ ਆਲੇ-ਦੁਆਲੇ ਦਾ ਆਪ ਹੀ ਜਾਂਣਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੇਰੇ ਪਿਆਰੇ ਤੇਰੇ ਤੋਂ, ਹਰ ਸਮੇਂ ਵਾਰੇ-ਵਾਰੇ ਜਾਂਦੇ ਹਨ। ਰੱਬ ਦਾਨ ਦੇਈ ਜਾ ਰਿਹਾ ਹੈ। ਪਰ ਉਸ ਨੂੰ ਛੱਡ ਕੇ ਬੰਦੇ, ਹੋਰਾਂ ਚੀਜ਼ਾਂ ਵਿੱਚੋਂ ਖੁਸ਼਼ੀਆਂ ਭਾਲਦੇ ਹਨ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਕੋਈ ਬੰਦਾ, ਜੀਵ ਜੀਵਨ ਨੂੰ ਸਹੀਂ ਤਰਾਂ ਨਹੀਂ ਜਿਉਂ ਸਕਦਾ। ਰੱਬ ਦੇ ਨਾਂਮ ਨੂੰ ਚੇਤੇ ਕਰਨ ਬਗੈਰ ਇੱਜ਼ਤ ਚਲੀ ਜਾਂਦੀ ਹੈ। ਪ੍ਰਭੂ ਤੋਂ ਦਸ ਚੀਜ਼ਾਂ, ਬੇਅੰਤ ਦਾਨ ਲੈ ਕੇ, ਕੋਲ ਸੰਭਾਲੀ ਜਾਂਦਾ ਹੈ। ਇੱਕ ਚੀਜ਼ ਦੀ ਖ਼ਾਤਰ, ਭਰੋਸਾ ਗੁਆ ਲੈਂਦਾ ਹੈ। ਜੇ ਇੱਕ ਵੀ ਚੀਜ਼ ਨਾਂ ਦੇਵੇ। ਦਿੱਤੀਆਂ ਦਸ ਵੀ ਰੱਬ ਵਾਪਸ ਲੈ ਲਵੇ। ਤਾਂ ਬੇਸਮਝ ਬੰਦਾ ਕੀ ਕਰ ਸਕਦਾ ਹੈ?ਜਿਸ ਭਗਵਾਨ ਦੀ, ਮਰਜ਼ੀ ਦੇ ਖ਼ਿਲਾਫ਼ ਕੁੱਝ ਨਹੀਂ ਕਰ ਸਕਦੇ। ਉਸ ਰੱਬ ਨੂੰ, ਤੇ ਉਸ ਦੇ ਹੁਕਮ ਨੂੰ ਹਰ ਸਮੇਂ ਸਿਰ ਝੁੱਕਾਈਏ। ਜਿਸ ਬੰਦੇ ਨੂਂ ਰੱਬ ਪਿਆਰਾ ਲੱਗਦਾ ਹੈ। ਸਾਰੇ ਅੰਨਦ, ਖੁਸ਼ੀਆਂ, ਉਸ ਕੋਲ ਆ ਜਾਂਦੀਆਂ ਹਨ। ਜਿਸ ਬੰਦੇ ਤੋਂ ਰੱਬ, ਆਪਣਾ ਭਾਂਣਾਂ ਮੰਨਵਾਉਂਦਾ ਹੈ। ਸਤਿਗੁਰ ਨਾਨਕ ਜੀ ਤੋਂ ਉਹ ਭਗਤ, ਹਰ ਚੀਜ਼ ਹਾਂਸਲ ਕਰ ਲੈਂਦਾ ਹੈ।
ਸ਼ਾਹੂਕਾਰ ਪ੍ਰਭੂ, ਅੱਣਗਿੱਣਤ ਆਪਣੀਆਂ ਵਸਤੂਆਂ ਦਿੰਦਾ ਹੈ। ਜੀਵ, ਬੰਦਾ ਖਾਂਦਾ ਪੀਂਦਾ ਹੈ। ਵਸਤੂਆਂ ਨਾਲ, ਅੰਨਦ, ਖੁਸ਼ੀਆਂ ਲੈਂਦਾ ਹੈ। ਸ਼ਾਹੂਕਾਰ ਪ੍ਰਭੂ, ਆਪਣੀ ਕੋਈ ਵਸਤੂ ਲੈਂਦਾ ਹੈ। ਬੇਸਮਝ ਬੰਦੇ ਦਾ ਮਨ ਗੁੱਸਾ ਕਰਦਾ ਹੈ। ਆਪਦਾ ਭਰੋਸਾ ਆਪ ਹੀ ਗੁਆ ਲੈਂਦਾ ਹੈ। ਫਿਰ ਉਸ ਉਤੇ ਜ਼ਕੀਨ ਨਹੀਂ ਹੁੰਦਾ। ਜਿਸ ਰੱਬ ਨੇ ਚੀਜਾਂ ਦਿੱਤੀਆਂ ਹਨ। ਉਸ ਅੱਗੇ ਆਪ ਹੀ ਰੱਖ ਦੇਵੇ। ਰੱਬ ਦੇ ਭਾਂਣੇ ਨੂੰ ਖੁਸ਼ੀ ਨਾਲ, ਸਿਰ ਮੱਥੇ ਮਨਜ਼ੂਰ ਕਰੀਏ। ਉਸ ਤੋਂ ਵੀ ਚਾਰ ਗੁਣਾਂ ਹੋਰ ਦੇ ਕੇ, ਪ੍ਰਭੂ ਤੱਸਲੀ ਕਰਾ ਕੇ, ਖੁਸ਼ ਕਰ ਦਿੰਦਾ ਹੈ। ਸਤਿਗੁਰ ਨਾਨਕ ਮਾਲਕ ਜੀ, ਹਰ ਸਮੇਂ ਕਿਰਪਾ ਕਰਦੇ ਹਨ। ਧੰਨ, ਮੋਹ ਦੇ ਬਹੁਤ ਰੂਪ ਹਨ। ਇਹ ਸਾਰੇ ਮਰ ਮੁੱਕ ਜਾਂਦੇ ਹਨ। ਦਰਖ਼ੱਤ ਦੀ ਛਾਂ ਨਾਲ ਜੇੜ ਮਨ ਜੋ ਲਵੇ। ਉਹ ਛਾਂ ਖਿਸਕ ਜਾਂਦੀ ਹੈ। ਮਨ ਲਾਲਚਾਉਂਦਾ ਰਹਿ ਜਾਂਦਾ ਹੈ। ਹਰ ਚੀਜ਼, ਜੀਵ ਸਬ ਕੁੱਝ ਜੋ ਦੇਖ ਰਹੇ ਹਾਂ। ਸਾਰਾ ਮਰ ਜਾਂਣਾਂ ਹੈ। ਬੇਸਮਝ ਬੰਦਾ ਇਸ ਦਾ ਲਾਲਚ ਕਰਕੇ, ਇੱਕਠਾ ਕਰੀ ਜਾਂਦਾ ਹੈ। ਜੋ ਬੰਦਾ ਰਾਹੀ ਨਾਲ ਪਿਆਰ ਬੱਣਾਂ ਲੈਂਦਾ ਹੈ। ਅਖੀਰ ਕੁੱਝ ਹੱਥ ਨਹੀਂ ਆਉਂਦਾ। ਮਨਾਂ ਰੱਬ ਦਾ ਨਾਂਮ ਹੀ ਅੰਨਦ ਦੇਣ ਵਾਲਾ ਹੈ। ਸਤਿਗੁਰ ਨਾਨਕ ਜੀ ਦਾ, ਪਿਆਰ ਉਸੇ ਨੂੰ ਮਿਲਦਾ ਹੈ। ਜਿਸ ਉਤੇ ਮੇਹਰਬਾਨੀ ਕਰਕੇ, ਪ੍ਰਭੂ ਆਪ ਪਿਆਰ ਨਾਲ ਜੋੜਦਾ ਹੈ।
ਸਰੀਰ, ਦੌਲਤ, ਪਰਿਵਾਰ ਸਾਰਾ ਕੁੱਝ ਨਾਸ਼ਵਾਨ ਹੈ। ਹੰਕਾਂਰ, ਪਿਆਰ, ਧੰਨ ਸਾਰਾ ਕੁੱਝ ਨਾਸ਼ਵਾਨ ਹੈ। ਰਾਜ, ਜਵਾਨੀ, ਦੌਲਤ, ਸਾਰੀਆਂ ਚੀਜ਼ਾਂ ਖਤਮ ਹੋ ਜਾਂਣੀਆਂ ਹਨ। ਸਰੀਰਕ ਕਾਂਮਕ ਕਿਰਿਆ, ਡਰਾਉਣ ਵਾਲਾ ਗੁੱਸਾ, ਕਿਸੇ ਕੰਮ ਨਹੀਂ ਹਨ। ਰਥ ਹਾਥੀ, ਘੋੜੇ ਸੋਹਣੇ ਕੱਪੜੇ ਸਦਾ ਰਹਿੱਣ ਵਾਲੇ ਨਹੀਂ ਹਨ। ਨਾਸ਼ਵਾਨ ਦੁਨੀਆਂ ਦੇ ਤਮਾਸ਼ੇ, ਧੰਨ, ਪਿਆਰ ਦੇਖ਼ ਕੇ ਹੱਸਦਾ ਹੈ। ਧੋਖਾ, ਪਿਆਰ, ਮਾਂਣ, ਹੰਕਾਂਰ ਮਰ ਜਾਂਣ ਵਾਲੇ ਹਨ। ਆਪਦੇ ਉਤੇ ਮਾਂਣ, ਹੰਕਾਂਰ ਕਰਨਾਂ ਬੇਕਾਰ ਹੈ। ਰੱਬ ਦੇ ਕੋਲ ਹੋ ਕੇ, ਰੱਬ ਦੇ ਪ੍ਰੇਮ ਵਿੱਚ ਭਗਤੀ ਕਰਨੀ ਹੀ ਸਾਥ ਰਹਿੰਦੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ, ਚਰਨਾਂ ਨੂੰ ਮਨ ਵਿੱਚ ਚੇਤੇ ਕਰਕੇ, ਸੇਵਕ ਜਿਉਂਦਾ ਹੈ।

Comments
Post a Comment