ਭਾਗ 68 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਗੁਰੀ ਦਾ ਸਰੀਰ ਹੀ ਚੁੰਬਕ ਵਰਗਾ ਸੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਮਦਰ ਡੇ ਵਾਲੇ ਦਿਨ ਉਤੇ, ਔਰਤਾਂ, ਮਾਂਵਾਂ ਵੱਲੋਂ, ਮਸੂਮ ਬੱਚੇ ਨੂੰ ਮਾਰਨ, ਰੱਖਣ ਦੀਆਂ, ਤਿਆਰੀਆਂ ਹੋ ਰਹੀਆਂ ਹਨ। ਸੀਤਾ ਨੂੰ ਉਸ ਦੀ ਮਾਂ ਨੇ ਦੱਸ ਦਿੱਤਾ ਸੀ, " ਵਿੰਦਰ ਮਾਂ ਬੱਣਨ ਵਾਲੀ ਹੈ। ਤੂੰ ਹੀ ਉਸ ਨੂੰ ਕੁੱਝ ਸਮਝਾ ਕੇ ਦੇਖ ਲੈ। ਸਾਡੀ ਤਾਂ ਕਿਸੇ ਦੀ ਨਹੀਂ ਸੁਣਦੀ। " ਸੀਤਾ ਨੇ ਕਿਹਾ, " ਉਸ ਨੂੰ ਕੁੱਝ ਖਾਂਣ ਲਈ, ਐਸਾ ਦੇ ਦਿਉ। ਬੱਚਾ ਗਿਰ ਜਾਵੇਗਾ। " ਸੀਤਾ ਨੂੰ ਮਾਂ ਨੇ ਕਿਹਾ, " ਵਿੰਦਰ ਨਾਲ ਇਸੇ ਗੱਲ ਉਤੇ, ਬਹੁਤ ਲੜਾਈ ਪੈ ਗਈ ਸੀ। ਵਿੰਦਰ ਨੇ ਸਾਨੂੰ ਸਾਰਿਆਂ ਨੂੰ, ਘਰੋਂ ਕੱਢ ਦਿੱਤਾ ਹੈ। ਸਾਡੀ ਉਸ ਨਾਲ ਗੱਲ ਨਹੀਂ ਹੋ ਸਕਦੀ। " ਸੀਤਾ ਨੇ ਕਿਹਾ, " ਮਦਰ ਡੇ ਆ ਰਿਹਾ ਹੈ। ਮਾਂ ਤੁਸੀ ਡੈਡੀ ਦੇ ਨਾਲ ਘਰ ਚਲੇ ਜਾਉ। ਤੁਸੀਂ ਉਸ ਨਾਲ, ਪਿਆਰ ਨਾਲ ਗੱਲ ਕਰੋ। ਜੇ ਇਹ ਪੰਜਾਬ ਆਉਣ ਨੂੰ ਮੰਨਦੀ ਹੈ। ਪਿਆਰ ਨਾਲ ਸਮਝਾ ਕੇ, ਪੰਜਾਬ ਨੂੰ ਘੱਲ ਦਿਉ। ਵਿੰਦਰ ਦਾ ਵਿਆਹ ਰਾਜੂ ਦੇ ਮਾਮੇ ਦੇ, ਮੁੰਡੇ ਨਾਲ ਕਰ ਦਿੰਦੇ ਹਾਂ। ਵਿਆਹ ਹੋਇਆ ਹੋਵੇ। ਬੱਚਾ ਭਾਵੇਂ ਪੂਰੇ ਦਿਨਾਂ ਉਤੇ ਹੋ ਜਾਵੇ। ਲੋਕਾਂ ਨੂੰ ਕਹਿ ਦੇਵਾਗੇ। ਸੱਤਮਾਹਾ ਸੱਤਵੇ, ਅੱਠਵੇ ਮਹੀਨੇ ਹੋਇਆ ਹੈ। ਲੋਕ ਕਿਹੜਾ ਨਵਜ਼ ਫੜ ਕੇ ਮਹੀਨੇ ਗਿੱਣ ਸਕਦੇ ਹਨ? " ਸੀਤਾ ਦੀ ਮਾਂ ਨੇ ਕਿਹਾ, " ਤੂੰ ਗੱਲ ਬਹੁਤ ਅੱਕਲ ਵਾਲੀ ਕੀਤੀ ਹੈ। ਤੂੰ ਵੀ ਉਸ ਨਾਲ ਮਿੱਠੀਆਂ ਗੱਲਾਂ ਮਾਰ ਕੇ, ਮਨਾ ਲੈ। ਕਿਸੇ ਨਾਲ ਵੀ ਵਿਆਹ ਕਰਾਉਣ ਨੂੰ ਮੰਨ ਜਾਵੇ। ਆਪੇ ਪਰਦਾ ਪੈ ਜਾਂਣਾ ਹੈ। "
ਮਦਰ ਡੇ ਤੋਂ ਇੱਕ ਦਿਨ ਪਹਿਲਾਂ, ਵਿੰਦਰ ਦੀ ਮਾਂ ਤੇ ਡੈਡੀ ਵਿੰਦਰ ਕੋਲ ਆ ਗਏ ਸਨ। ਵਿੰਦਰ ਮਾਂ ਨੂੰ ਦੇਖ ਕੇ, ਪਹਿਲੀਆਂ ਸਾਰੀਆਂ ਗੱਲਾ ਭੁੱਲ ਗਈ ਸੀ। ਮਾਂ ਧੀ ਗਲ਼ੇ ਲੱਗ ਕੇ ਮਿਲੀਆਂ ਸਨ। ਵਿੰਦਰ ਦਾ ਡੈਡੀ ਬਾਹਰ ਸੈਰ ਕਰਨ ਚਲਾ ਗਿਆ। ਉਸ ਦੀ ਮਾਂ ਨੇ ਪੁੱਛਿਆ, " ਇਹ ਦਰਾਂ ਮੂਹਰੇ ਜੁੱਤੀ ਕਿਹਦੀ ਹੈ? ਕੀ ਉਸੇ ਦੀ ਹੈ? ਉਹ ਜੋ ਮੁੰਡਾ ਆਇਆ ਸੀ। ਭਲਾ ਜਿਹਾ, ਕੀ ਉਸ ਦਾ ਨਾਂਮ ਸੀ? " ਵਿੰਦਰ ਨੇ ਕਿਹਾ, " ਹਾਂ ਮਾਂ, ਉਹੀ ਗੁਰਜੋਤ ਆਇਆ ਹੋਇਆ ਹੈ। " ਮਾਂ ਨੇ ਪੁੱਛਿਆ, " ਇਹ ਤੇਰੇ ਕੋਲ ਕੀ ਕਰਨ ਆਉਂਦਾ ਹੈ? ਇਸ ਦੀ ਭੈਣ, ਤੇਰੀ ਸਹੇਲੀ ਤਾਂ ਕਦੇ ਦੇਖੀ ਨਹੀਂ ਹੈ। ਕੁੜੀਆਂ ਕੋਲ ਕੁੜੀਆਂ ਆਉਂਦੀਆਂ ਹਨ। ਸੱਚ ਦੱਸ ਤੇਰਾ ਇਹ ਕੀ ਲੱਗਦਾ ਹੈ? ਢਿੱਡ ਵਿੱਚ ਪਤਾ ਨਹੀਂ ਇਸੇ ਹਰਾਮੀ ਦੀ ਔਲਾਦ ਹੋਣੀ ਹੈ। " ਮਾਂ ਵਿੰਦਰ ਵੱਲ ਚੋਰ ਫੜਨ ਦੀ, ਤਾੜ ਨਾਲ ਦੇਖ ਰਹੀ ਸੀ। ਗੁਰਜੋਤ ਸੁੱਤਾ ਪਿਆ ਉਠ ਕੇ ਆ ਗਿਆ। ਮਾਂ ਨੇ ਜਦੋਂ ਉਸ ਨੂੰ ਵਿੰਦਰ ਦੇ ਕੰਮਰੇ ਵਿਚੋਂ ਨਿਕਲਦੇ ਨੂੰ ਦੇਖਿਆ। ਉਸ ਦੇ ਹੋਸ਼ ਉਡ ਗਏ। ਉਸ ਦਾ ਸ਼ੱਕ, ਪੱਕਾ ਹੋ ਗਿਆ। ਗੁਰਜੋਤ ਨੇ ਵਿੰਦਰ ਦੀ ਮਾਂ ਨੂੰ ਜੱਫ਼ੀ ਪਾ ਲਈ। ਉਸ ਨੇ ਕਿਹਾ, " ਇੰਨੇ ਚਿਰ ਦੇ ਤੁਸੀਂ ਕਿਥੇ ਸੀ? ਦਰਸ਼ਨ ਹੀ ਨਹੀਂ ਹੋਏ। ਅੱਖਾਂ ਤਰਸ ਗਈਆਂ ਹਨ। ਘਰ ਸੁੰਨਾਂ ਲੱਗਦਾ ਸੀ। " ਮਾਂ ਨੂੰ ਪਤਾ ਲੱਗ ਗਿਆ। ਇਹ ਘਰ ਬਹੁਤ ਆਉਂਦਾ, ਜਾਂਦਾ ਰਹਿੰਦਾ ਹੈ। ਮਾਂ ਨੂੰ ਉਸ ਨੇ ਕੁੱਝ ਬੋਲਣ ਜੋਗੀ ਨਹੀਂ ਛੱਡਿਆ। ਫਿਰ ਉਸ ਨੇ ਪੁੱਛ ਲਿਆ, " ਤੂੰ ਕਦੋਂ ਆਇਆ ਸੀ? " ਗੁਰੀ ਨੇ ਕਿਹਾ, " ਤੁਹਾਡੇ ਮੂਹਰੇ ਹੀ ਆਇਆਂ ਹਾਂ। ਬਸ 4 ਘੰਟੇ ਸੁੱਤਾਂ ਹਾਂ। ਹੁਣੇ ਟਰੱਕ ਲੈ ਕੇ ਤੁਰਨਾਂ ਹੈ। ਵੈਨਕੂਵਰ ਪਹੁੰਚਣਾਂ ਹੈ। ਚਾਹ ਦੀ ਘੁੱਟ ਪੀ ਕੇ ਜਾਂਦਾਂ ਹਾਂ। " ਮਾਂ ਨੇ ਫਿਰ ਕਿਹਾ, " ਗੁੱਸਾ ਨਾਂ ਕਰੀ, ਕਾਕਾ ਮੁੰਡਿਆਂ ਦੀ, ਮੁੰਡਿਆਂ ਨਾਲ ਯਾਰੀ ਚੰਗੀ ਲੱਗਦੀ ਹੈ। ਤੂੰ ਵਿੰਦਰ ਕੋਲ ਆਉਂਦਾ ਹੈ। ਇਹ ਗੱਲ ਜੱਚਦੀ ਨਹੀਂ ਹੈ। ਮੇਰੀ ਕੁੜੀ ਇਕੱਲੀ ਘਰ ਹੁੰਦੀ ਹੈ। ਲੋਕ ਤੈਨੂੰ ਜਾਂਦੇ ਆਉਂਦੇ ਨੂੰ ਦੇਖਣਗੇ। ਲੋਕ ਗੱਲਾਂ ਬੱਣਾਉਣਗੇ। ਅਸੀਂ ਇੱਜ਼ਤਦਾਰ ਬੰਦੇ ਹਾਂ। ਕੋਈ ਮੁੰਡਾ ਕੁੜੀ ਕੋਲ ਆਵੇ, ਅਸੀਂ ਨਹੀਂ ਚਹੁੰਦੇ। "
ਗੁਰਜੋਤ ਨੇ ਕਿਹਾ, " ਲੋਕ ਤੁਹਾਡੀ ਉਮਰ ਦਾ, ਤਾ ਲਿਹਾਜ਼ ਕਰਨਗੇ। ਹੁਣ ਤੁਸੀਂ ਵੀ ਘਰ ਹੋ। ਮੈਂ ਘਰ ਨਾਂ ਆਵਾਂ, ਕੀ ਵਿੰਦਰ ਵੀ ਚਹੁੰਦੀ ਹੈ? ਜੇ ਵਿੰਦਰ ਆਪ ਮੈਨੂੰ ਸੱਦਦੀ ਹੈ। ਮੈਂ ਕਿਸੇ ਹੋਰ ਤੋਂ ਕੀ ਲੈਣਾਂ ਹੈ?" ਮਾਂ ਨੇ ਫਿਰ ਕਿਹਾ, " ਵਿੰਦਰ ਦੀ ਸੇਹਿਤ ਠੀਕ ਨਹੀਂ ਹੈ। ਕੀ ਤੈਨੂੰ ਪਤਾ ਹੈ? ਗੁਰਜੋਤ ਨੇ ਕਿਹਾ, " ਉਸ ਨੂੰ ਡਾਕਟਰ ਕੋਲ ਲੈ ਜਾਵੋ। ਜੀ ਮੈਂ ਸਫ਼਼ਰ ਉਤੇ ਜਾਂਣਾਂ ਹੈ। ਆਪਦੇ ਦਿਮਾਗ ਉਤੇ ਬੋਝ ਨਹੀਂ ਪਾਉਣਾਂ ਚਹੁੰਦਾ। ਤੁਸੀਂ ਵੀ ਚਿੰਤਾਂ ਨਾਂ ਕਰਿਆ ਕਰੋ। ਹੱਸਦੇ, ਬਹੁਤ ਸੋਹਣੇ ਲੱਗਦੇ ਹੋ। " ਗੁਰੀ ਨੇ, ਵਿੰਦਰ ਕੋਲੇ ਜਾ ਕੇ ਕਿਹਾ, " ਇਹ ਤੇਰੀ ਮਾਂ ਮੈਨੂੰ ਗਾਲ਼ਾਂ ਕੱਢੀ ਜਾਂਦੀ ਹੈ। ਮੈ ਵੀ ਤੈਨੂੰ ਹਰਾਮਦੀ ਕਹਿ ਸਕਦਾ ਹਾਂ। ਜੇ ਐਸੇ ਹੀ ਕਰਨਾਂ ਹੈ। ਮੈਨੂੰ ਬਾਹਰ ਹੋਰ ਥਾਂਵਾਂ ਬਥੇਰੀਆਂ ਹਨ। " ਗੁਰੀ ਜਾਂਦਾ ਹੋਇਆ, ਫਿਰ ਵਿੰਦਰ ਦੀ ਮਾਂ ਨੂੰ ਜੱਫ਼ੀ ਪਾ ਕੇ, ਮਿਲ ਕੇ ਗਿਆ। ਉਹ ਸੋਚਣ ਲਈ ਮਜ਼ਬੂਰ ਹੋ ਗਈ ਮੁੰਡਾ ਬਹੁਤ ਸਲੀਕੇ ਵਾਲਾ ਹੈ।
ਪਤਾ ਨਹੀਂ ਗੁਰੀ ਦਾ ਸਰੀਰ ਹੀ ਚੁੰਬਕ ਵਰਗਾ ਸੀ। ਜੋ ਔਰਤਾਂ ਨੂੰ ਆਪਦੇ ਵੱਲ ਖਿਚਦਾ ਰਹਿੰਦਾ ਹੈ। ਜੋ ਵੀ ਔਰਤ ਉਸ ਨਾਲ ਲੱਗਦੀ ਹੈ। ਉਸੇ ਵਿੱਚ ਖੁਬ ਜਾਂਦੀ ਹੈ। ਉਸ ਦੇ ਜਾਂਣ ਪਿਛੋਂ, ਮਾਂ ਫਿਰ ਵਿੰਦਰ ਨੂੰ ਸਮਝੋਉਂਦੀ ਰਹੀ। ਜਿਵੇ ਸੀਤਾ ਨੇ ਕਿਹਾ ਸੀ। ਪਰ ਵਿੰਦਰ ਉਸ ਦੀ ਕਿਸੇ ਗੱਲ ਵਿੱਚ ਨਹੀਂ ਉਲਝੀ। ਵਿੰਦਰ ਨੇ ਮਾਂ ਨੂੰ ਸਾਫ਼ ਦੱਸ ਦਿੱਤਾ, " ਮਾਂ ਮੈਂ ਆਪਦੇ ਬੱਚੇ ਦੀ, ਆਪ ਪਾਲਣ-ਪੋਸ਼ਣ ਕਰ ਸਕਦੀ ਹਾਂ। ਮੈਨੂੰ ਗੁਰਜੋਤ ਦਾ ਵੀ ਸਾਥ ਨਹੀਂ ਚਾਹੀਦਾ। ਉਹ ਤਾਂ ਹੁਣ ਵੀ, ਮੈਨੂੰ ਕਹਿ ਗਿਆ ਹੈ, " ਉਸ ਨੇ ਮੁੜ ਕੇ ਨਹੀਂ ਆਉਣਾਂ। ਉਸ ਕੋਲ ਹੋਰ ਬਥੇਰੀਆਂ ਹਨ। ਹਰ ਬਾਰ ਇਹੀ ਕਹਿ ਕੇ ਜਾਂਦਾ ਹੈ। ਜਿਸ ਨਾਲ ਤੁਸੀਂ ਮੇਰੇ ਵਿਆਹ ਕਰੋਗੇ। ਉਹ ਵੀ ਤਾਂ ਐਸਾ ਹੀ ਹੋਵੇਗਾ। ਮਹਾਤਮਾਂ ਬੁੱਧ ਵਾਂਗ ਘਰ ਛੱਡਣ ਲਈ, ਮਰਦ ਤਿਆਰ ਰਹਿੰਦੇ ਹਨ। ਲੋਕ ਉਸ ਦੀ ਤਰੀਫ਼ ਮਹਾਤਮਾਂ ਬੁੱਧ ਕਹਿ ਕੇ ਕਰਦੇ ਹਨ। ਜਿਸ ਨੇ ਬੱਚੇ, ਘਰ ਔਰਤ ਛੱਡ ਦਿੱਤੇ। ਕਿਧਰ ਦੇ ਮਹਾਤਮਾਂ- ਗਿਆਨੀ ਹੈ? ਕਿਧਰ ਦੇ ਬੁੱਧ-ਅੱਕਲ ਵਾਲੇ ਹਨ। ਔਰਤ ਪਤੀ ਵਰਤਾ ਬੱਣ ਕੇ, ਬੱਚਿਆਂ ਨੂੰ ਜੰਮਦੀ ਪਾਲਦੀ ਰਹਿੰਦੀ ਹੈ। ਸਾਰੀ ਉਮਰ ਬੱਚਿਆਂ ਪਤੀ ਉਤੇ ਲਾ ਦਿੰਦੀ ਹੈ। ਮਰਦ ਇਸ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਨਹੀਂ ਸਮਝਦਾ। ਮਾਂ ਕਿੰਨੀ ਬਾਰ, ਤਾਂ ਤੇਰੀ ਗੁੱਤ ਡੈਡੀ ਹੱਥੋਂ, ਅਸੀਂ ਛੁੱਡਾਈ ਹੈ। ਔਰਤ ਦੀ ਗੁੱਤ ਪੱਟ ਕੇ, ਖਨੀ ਗਿੱਚੀ ਪਿਛੋਂ ਮੱਤ ਲੱਭਦੇ ਹਨ। ਜੇ ਪਤੀ ਐਸੇ ਹੁੰਦੇ ਹਨ। ਮੈਂ ਵਿਆਹ ਨਹੀਂ ਕਰਾਉਣਾਂ। ਇਹ ਬੱਚਾ, ਬਗੈਰ ਬਾਪ ਦੇ ਪੈਦਾ ਹੋਵੇਗਾ। " ਮਾਂ ਨੇ ਕਿਹਾ, " ਬੱਚਾ ਗੁਰੀ ਦਾ ਹੈ, ਤਾਂ ਇਸੇ ਨਾਲ ਹੀ ਵਿਆਹ ਕਰਾ ਲੈ। ਸਾਡੀ ਇੱਜ਼ਤ ਬਚਾ ਲੈ। "

Comments
Post a Comment