ਭਾਗ 71 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਗੁਰਜੋਤ ਦਾ ਕਨੇਡਾ ਐਬਰਸੀ ਵਾਲੇ ਐਸਾ ਵਿਆਹ ਰੱਚਾਉਣਗੇ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਗੁਰਜੋਤ ਵੈਨਕੂਵਰ ਵਿੱਚ ਹੈ। ਕਮਲਜੀਤ ਨੇ ਉਸ ਨੂੰ ਪੇਪਰਾਂ ਦੇ ਕੰਮ ਲਈ ਬੁਲਾਇਆ ਹੈ। ਦੋਂਨੇ ਵਿਆਹ ਕਰਾਉਣ ਲੱਗੇ ਹਨ। ਕਮਲਜੀਤ ਦਾ ਚੌਥਾ, ਗੁਰਜੋਤ ਦੂਜਾ ਵਿਆਹ ਹੈ। ਗੁਰਜੋਤ ਨੇ ਇੰਡੀਆ ਵਾਲੇ ਵਿਆਹ ਦੀ ਕਿਹੜਾ ਕੋਰਟ ਮੈਰੀਜ਼ ਕੀਤੀ ਸੀ? ਇੰਡੀਆ ਵਾਲਾ ਵਿਆਹ, ਕਨੇਡਾ, ਇੰਡੀਆ ਦੀ ਗੌਰਮਿੰਟ ਨੂੰ ਨਹੀਂ ਪਤਾ। ਕਿੰਨੀਆਂ ਔਰਤਾਂ ਗੁਰੀ ਉਤੇ ਪਿਆਰ ਦੀ ਹਨੇਰੀ ਬੱਣ ਕੇ ਝੁਲ ਗਈਆਂ? ਗੁਰੀ ਨੂੰ, ਉਝ ਉਨਾਂ ਔਰਤਾਂ ਦੀ ਗਿੱਣਤੀ, ਨਾਂਮ, ਸ਼ਕਲ ਵੀ ਚੇਤੇ ਨਹੀਂ ਹੈ? ਕਮਲਜੀਤ ਦੀ ਸ਼ਕਲ ਵੀ, ਮੋਹਰ ਲਾਉਣ ਤੱਕ ਹੀ ਯਾਦ ਰਹਿੱਣੀ ਹੈ। ਔਰਤ ਸੌਤਨ ਨਹੀਂ ਜ਼ਰਦੀ। ਯਾਰ ਭਾਵੇਂ ਹੁਣੇ, ਕਿਸੇ ਔਰਤ, ਕੋਲੋ ਆਇਆ ਹੋਵੇ। ਯਾਰ ਕੋਲ, ਜਿੰਨੀਆਂ ਔਰਤਾਂ ਵੱਧ ਹੋਣਗੀਆਂ। ਉਸ ਨੂੰ ਔਰਤ ਸੈਕਸੀ-ਰੌਮਾਂਟਿੱਕ ਸਮਝਦੀ ਹੈ। ਯਾਰ ਤੱਕ ਐਸਾ ਕੋਈ ਮਤਲੱਬ ਨਹੀਂ ਹੈ। ਉਹ ਕੀ ਕਰਦਾ ਫਿਰਦਾ ਹੈ? ਉਸ ਦੇ ਚਾਲੇ ਕੀ ਹਨ? ਗੁਰਜੋਤ ਨੂੰ ਵੀ ਕੋਈ ਮਤਲੱਬ ਨਹੀਂ ਹੈ। ਉਸ ਦੀ ਹੋਣ ਵਾਲੀ ਪਤਨੀ ਕਿੰਨੇ ਮਰਦਾਂ ਦਾ ਬਿਸਤਰ ਗਰਮ ਕਰ ਚੁੱਕੀ ਹੈ। ਕਨੇਡਾ ਦਾ ਸਿਤਾਰਾ ਮਿਲਣਾ ਚਹੀਦੀ। ਅਜੇ ਤਾਂ ਅਪਲੀਕੇਸ਼ਨ, ਕੋਰਟ ਮੈਰੀਜ਼ ਹੀ ਕਰਨੀ ਹੈ। ਗੁਰੀਜੋਤ ਨੂੰ ਤਾਂ ਇਹ ਵੀ ਯਾਦ ਨਹੀਂ ਹੈ। ਪੇਪਰ ਭਰਨ ਦੀ ਤਰੀਕ 15 ਹੈ ਜਾਂ 21 ਹੈ। ਦੋਨਾਂ ਦੇ ਭਾਵੇ, ਇੰਨੇ ਵਿਆਹ ਹਨ। ਬਹੁਤ ਜ਼ਿਆਦਾ ਤਜ਼ਰਬਾ-ਐਕਸਪੀਰੀਂਅਸ ਹੈ। ਇੰਨੇ ਵਿਆਹ, ਕਮਲਜੀਤ ਨੇ, ਤਾਂ ਪਹਿਲਾਂ ਵੀ ਫੇਲ ਹੋ ਕੇ, ਤੋੜੇ ਹਨ। ਕਨੇਡਾ ਐਬਰਸੀ ਵਾਲੇ, ਨਵੇ-ਨਵੇ, ਪਹਿਲੇ ਵਿਆਹ ਵਾਲੇ ਨੂੰ ਵੀ ਨਹੀਂ ਬਖ਼ਸ਼ਦੇ।

ਕਮਲਜੀਤ ਦੇ ਅਜੇ ਵੀ ਪੇਟ ਵਿੱਚ ਬੱਚਾ ਹੈ, ਜਾ ਗਰਭਪਾਤ ਕਰਾ ਲਿਆ। ਖ਼ਨੀ ਬੱਚੇ ਸਣੇ ਫੇਰੇ ਲੈਣੇ ਹਨ। ਇਹ ਗੁਰਜੋਤ ਤੇ ਕਮਲਜੀਤ, ਤਾਂ ਹੈ ਹੀ, ਦੋਂਨੇ ਸਿਰੇ ਦੇ ਵਿਗੜੇ ਹੋਏ। ਗੁਰਜੋਤ ਕਨੇਡਾ ਐਬਰਸੀ ਵਾਲੇ ਇੰਨਾਂ ਦਾ ਐਸਾ ਵਿਆਹ ਰੱਚਾਉਣਗੇ, 7, 8 ਸਾਲਾਂ ਲਈ ਤਾਂ ਪੱਕਾ ਸੰਗਲ ਲਾ ਦੇਣਗੇ। ਵਿਆਹ ਦੀ ਐਸੀ ਟਰੇਨਿੰਗ ਦੇਣਗੇ। 2, 3 ਬੱਚਾ ਜੰਮਾਉਣਗੇ। ਨਾਲ ਰਿਕਾਰਡ ਦੇਖਣਗੇ। ਕਿਤੇ ਪਤੀ-ਪਤਨੀ ਨੇ ਲੜਕੇ, ਪੁਲੀਸ ਨੂੰ ਤਾਂ ਨਹੀ ਸੱਦਿਆ। ਫਿਰ ਜਾ ਕੇ, ਕਨੇਡਾ ਦੀ ਮੋਹਰ ਲੱਗੇਗੀ। ਇੰਡੀਆਂ ਤੋਂ ਵਿਆਹ ਕੇ, ਕਨੇਡਾ ਪਤੀ-ਪਤਨੀ ਵਸਾਉਣਾਂ ਸੌਖਾ ਹੈ। ਪਰ ਜੇ ਜੋਤ ਵਰਗੇ ਨੂੰ ਕੱਚੇ ਜਾਂ ਰਿਫਊਜੀ ਬੰਦੇ ਨੂੰ ਵਿਆਹ ਕਰਾ ਕੇ, ਪੱਕਾ ਕਰਾਉਣਾਂ ਹੈ। ਕਨੇਡਾ ਐਬਰਸੀ ਵਾਲੇ, ਦੰਡ ਬੈਠਕਾ ਕੱਢਾ ਦਿੰਦੇ ਹਨ। ਉਹ ਗੁਰਜੋਤ ਵਰਗੇ ਵੱਲ ਐਸੇ ਦੇਖਦੇ ਹਨ। ਜਿਵੇਂ ਕੋਈ ਚੋਰ, ਠੱਗ ਸਮਝ ਕੇ, ਕਿਸੇ ਉਤੇ ਛੱਕ ਨਾਲ ਦੇਖਦਾ ਹੈ। ਜਦ ਤੱਕ ਦੋਂਨੇ 45 ਸਾਲਾਂ ਦੇ ਹੋ ਜਾਣਗੇ। ਬੱਚੇ ਛੱਡ ਕੇ, ਹੋਰ ਕਿਥੇ ਜਾਂਣਗੇ? ਦੋਂਨੇਂ ਹੀ ਵਿਗੜੇ ਹੋਏ ਹਨ। ਕਨੇਡਾ ਐਬਰਸੀ ਵਾਲੇ, ਇੰਨਾਂ ਨੂੰ ਬੰਦੇ ਬਣਾਂ ਕੇ ਛੱਡਣਗੇ। ਮੁੜ ਕੇ ਤਲਾਕ ਦੇਣਾਂ ਭੁੱਲ ਜਾਣਗੇ। ਹੋਰ ਵਿਆਹ ਕਰਾਉਣ ਦਾ ਸੁਆਦ ਨਹੀਂ ਲੈ ਸਕਦੇ। ਸੱਚੀ ਮੂਚੀ, ਵਿਆਹ ਕਰਾਉਣ ਦਾ ਸੁਆਦ ਬਹੁਤ ਆਉਂਦਾ ਹੈ। ਬੰਦਾ ਨਵਾਂ-ਨਵਾਂ ਜਿਹਾ ਲੱਗਣ ਲੱਗ ਜਾਂਦਾ ਹੈ। ਲੋਕ ਖੜ੍ਹ-ਖੜ੍ਹ ਕੇ ਦੇਖਦੇ ਹਨ। ਇੰਨਾਂ ਨੇ ਨਵਾਂ ਚੰਦ ਚੜਾਇਆ ਹੈ। ਸਾਰੀ ਦੁਨੀਆਂ ਨੂੰ ਸੱਦ ਕੇ ਦਿਖਾਇਆ ਜਾਂਦਾ ਹੈ। ਅੱਜ ਮੁੰਡੇ, ਕੁੜੀ ਨੇ ਕਿਹੜੀ ਮੱਲ ਮਾਰਨੀ ਹੈ? ਦਸ ਪਿੰਡਾਂ ਦਾ ਇੱਕਠ ਕਰਦੇ ਹਨ। ਉਦਾ ਆਪਦੀ ਕੁੜੀ ਕੋਲ, ਕਿਸੇ ਮੁੰਡੇ ਨੂੰ ਖੰਘਣ ਨਹੀਂ ਦਿੰਦੇ। ਆਪ ਚਾਹੇ ਗੁਰੀ ਵਾਗੂ, ਦਾਅ ਲੱਗਣ ਤੇ ਕਿਸੇ ਦੀ ਦੀ ਭੈਣ ਨਾਂ ਛੱਡਣ।

ਵੈਨਕੂਵਰ ਵਿੱਚ ਗੁਰਜੋਤ ਤੇ ਤੁਹਾਡੀ ਸਬ ਦੀ ਚਹੇਤੀ ਕਮਲਜੀਤ, ਸਬ ਤੋਂ ਚੋਰੀ ਕੋਰਟ ਮੈਰੀਜ਼ ਕਰਾਉਣ ਲੱਗੇ ਹਨ। ਦੂਜਾ ਅਸਲੀ ਵਿਆਹ ਅੰਨਦ ਕਾਰਜ਼ ਲਾਮਾਂ ਵਾਲਾ ਵੀ ਚੋਰੀ, ਉਸੇ ਹੀ ਦਿਨ ਕਰਨਾਂ ਹੈ। ਹੁਣ ਇੰਨੇ ਤਾਂ ਪਹਿਲਾਂ ਵਿਆਹ ਹੋ ਚੁੱਕੇ ਹਨ। ਹਰ ਵਿਆਹ ਉਤੇ, ਹਰ ਬਾਰ ਮੰਗਲਾ ਚਾਰ ਕਰਕੇ, ਲੋਕਾਂ ਨੂੰ ਭੋਜ, ਹਰ ਬਾਰ ਥੋੜੀ ਕਰ ਹੁੰਦਾ ਹੈ। ਗੁਰਜੋਤ ਤੇ ਕਮਲਜੀਤ ਦਾ ਪੱਕਾ ਸਦਾ ਲਈ ਰਹਿੱਣ ਦਾ, ਕੋਈ ਇਰਾਦਾ ਨਹੀਂ ਹੈ। ਇਹ ਵਿਆਹ ਦਾ ਮੱਸਦ, ਸਿਰਫ਼ ਇੱਕ ਦੂਜੇ ਨੂੰ ਖੁਸ਼ ਕਰਨਾਂ ਹੈ। ਮੋਹਰ ਲੁਆ ਕੇ ਦੇਣੀ ਹੈ। ਅੱਗਲੀ ਦੇ 7 ਸਾਲ ਗੁਰਜੋਤ ਦੀ ਦੁਲਹਨ ਬੱਣ ਕੇ ਚੰਗੇ ਨਿੱਕਲ ਜਾਣਗੇ। ਮੋਹਰ ਲੁਆਉਣ ਦਾ ਮੁੱਲ ਵੱਟਿਆ ਜਾਵੇਗਾ। ਉਹ ਕਿਹੜਾ ਕਿਸੇ ਪੱਕੇ ਬੰਦੇ ਨਾਲ, ਵਿਆਹ ਕਰਾ ਕੇ, ਰਹਿੱਣਾ ਚਹੁੰਦੀ ਹੈ।

ਦੋਖੋ, ਮੁਕਲਾਵੇ ਵਾਲੀ ਰਾਤ 15 ਜਾਂ 21 ਨੂੰ ਕੀ ਗੁੱਲ ਖਿੜਦੇ ਹਨ। ਪਤਾ ਕੁਸ਼ ਨਹੀਂ ਹੈ। ਉਹ ਆਪ ਵੀ ਬਹੁਤ ਤੱਕੜੀ ਹੱਟੀ-ਕੱਟੀ ਹੈ। ਕਿਤੇ ਥਾਪੀ ਮਾਰ ਕੇ, ਗੋਡਿਆਂ ਥੱਲੇ ਹੀ ਨਾਂ ਲੈ ਲਵੇ। ਇਧਰ ਜੋਤ ਵੀ ਘੁਸਨ-ਮੁੱਕਾ ਹੋਣ ਲੱਗਾ ਬਿੰਦ ਲਗਾਉਂਦਾ ਹੈ। ਹੋਰ ਨਾਂ ਮੁਕਲਾਵੇ ਵਾਲੀ ਰਾਤ ਹੀ, ਕੁਸ਼ਤੀ ਕਰਦੇ, ਇੱਕ ਦੂਜੇ ਦੇ ਦੰਦ ਕੱਢ ਦੇਣ। ਰੱਬ ਬਚਾਏ, ਗੁਰਜੋਤ ਤੇ ਕਮਲਜੀਤ ਦੀ ਜੋੜੀ ਤਜਰਬੇਕਾਰ ਦੇ ਨਾਲ ਬਹੁਤ ਤੱਕੜੀ ਵੀ ਹੈ। ਦੋਂਨੇਂ ਹੀ, ਤਜ਼ਰਬੇਕਾਰ ਸੈਕਸੀ ਖਾੜੇ ਦੇ ਹੰਢੇ ਹੋਏ, ਪਹਿਲਵਾਨ ਹਨ। ਮਜ਼ਾ ਤਾਂ ਇੰਨਾਂ ਨੂੰ ਸੁਹਾਗਰਾਤ ਦਾ ਆਉਣਾ ਹੈ। ਦੋਂਨੇ ਸਾਰੇ ਗੁਰ ਜਾਂਣਦੇ ਹਨ। ਗੁਰਜੋਤ ਤੇ ਕਮਲਜੀਤ ਇੱਕ ਦੂਜੇ ਨੂੰ, ਇਹ ਤਾਂ ਕਹਿ ਨਹੀਂ ਸਕਦੇ, " ਮੈਂਨੂੰ ਕੁੱਝ ਸੁਹਾਗਰਾਤ ਬਾਰੇ ਪਤਾ ਨਹੀਂ ਹੈ। " ਸੰਗਦੇ, ਸੰਗਦੇ ਵੀ ਕੋਈ ਸੁਹਾਗਰਾਤ ਹੁੰਦੀ ਹੈ। ਐਵੇ ਹੀ ਇੱਕ ਦੂਜੇ ਨੂੰ ਛੂਹਦੇ, ਸੁਹਾਗਰਾਤ ਨੂੰ ਵੀ ਡਰਦੇ ਰਹਿੰਦੇ ਹਨ। ਜੇ ਕਲਾਸ ਲੱਗੀ ਵਾਂਗ, ਦੋਂਨੇ ਇੱਕ ਦੁਜੇ ਨੂੰ ਕਹਿੱਣ, " ਹੁਣ ਮੈਂ ਦੱਸਦਾ, ਹੁਣ ਮੈਂ ਅੱਗੇ ਸਮਝਾਉਂਦਾ। " ਸੁਹਾਗਰਾਤ ਨੂੰ ਹੋਰ ਚੰਨ ਲੱਗ ਜਾਂਣ। ਪਰ ਪਤਾ ਨਹੀਂ ਕਿਹਨੇ ਖ਼ਾਸ ਕਰਕੇ ਕੁੜੀਆਂ ਨੂੰ, ਪੁੱਠੀ ਮੱਤ ਸਿੱਖਾ ਦਿੱਤੀ ਹੁੰਦੀ ਹੈ। ਕੁੜੀ ਨੂੰ ਇਹੀ ਸਮਝਾਇਆ ਜਾਂਦਾ ਹੈ, " ਜੇ ਤੈਨੂੰ ਤੇਰਾ ਪਤੀ ਪੁੱਛੂ, " ਕੁੱਝ ਆਉਂਦਾ ਹੈ। " ਤੂੰ ਹਰ ਗੱਲ ਵਿੱਚ ਨਾਂ ਹੀ ਕਹਿੱਣਾਂ ਹੈ। ਜੇ ਹਾਂ ਕਹਿ ਦਿੱਤਾ। ਉਸੇ ਕੋਲ ਪਹੁੰਚਾ ਕੇ ਆਊਗਾ। ਜਿਥੋਂ ਸਿੱਖਿਆ ਹੈ। "

ਕਮਲਜੀਤ ਨੇ ਕਿਸੇ ਨੂੰ ਦੱਸਿਆ ਜਾਂ ਨਹੀਂ। ਪਰ ਜੋਤ ਇਧਰ ਮਦਰ ਡੇ ਵਾਲੇ ਦਿਨ ਦੋ ਡੱਬੇ ਮਿੱਠਿਆਈ ਦੇ ਦੇ ਗਿਆ ਹੈ। ਕਹਿੰਦਾ ," ਮੈਂ ਕਾਗਜੀ ਹੀ ਵਿਆਹ ਕਰਾਉਣਾਂ ਹੈ। ਇੱਕਠ ਨਹੀ ਕਰਨਾਂ। ਮੁੰਡਾ-ਕੁੜੀ ਜੰਮੇ ਤੋਂ ਪਾਰਟੀ ਦੇ ਦੇਵਾਂਗਾ। ਕਿਤੇ ਹੋਰ ਨਾਂ ਨਾਵਲ ਦੇ ਪਾਠਕਾਂ ਨੂੰ ਲੈ ਕੇ, ਵਿਆਹ ਉਤੇ, ਪਹੁੰਚ ਜਾਵੀ? ਚਾਰ ਦਿਨ ਕਮਲਜੀਤ ਨੂੰ ਖੁਸ਼ ਕਰ ਦੇਣਾ ਹੈ। ਫਿਰ ਟਰੱਕ ਦੱਬ ਕੇ ਚਲਾਉਣਾਂ ਹੈ। ਜਿੰਦਗੀ ਜਿਉਣ ਦਾ ਨਜ਼ਾਰਾ ਲੈਣਾ ਹੈ। ਮਜ਼ੇ ਨਾਲ ਜਿਉਣਾਂ ਹੈ। " ਨਜ਼ਾਰੇ ਤਾ ਬਹੁਤ ਆਉਣਗੇ। ਜਦੋਂ 170 ਕਿਲੋ ਦੇ ਉਤੇ 300 ਕਿਲੋ ਦੀ ਉਤੇ ਪੈ ਗਈ। ਦੂਜਾ ਸਾਹ ਨਾਂ ਆਇਆ।

Comments

Popular Posts