ਭਾਗ 70 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਗੋਡਾ ਸੰਘੀ ਉਤੇ ਰੱਖ ਦਿਉ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੀਤਾ ਨੂੰ ਉਸ ਦਾ ਡੈਡੀ ਬਾਰ-ਬਾਰ ਕਹਿ ਰਿਹਾ ਸੀ, " ਪਿੰਡ ਜਾ ਕੇ, ਘਰ ਤੇ ਜ਼ਮੀਨ ਦੇਖ ਕੇ ਆਵੋ। ਮੀਤੇ ਨਾਲ ਹਿਸਾਬ ਕਰਕੇ ਦਸੋ, ਕਿੰਨੇ ਪੈਸੇ ਦਿੰਦਾ ਹੈ? ਹੋਰ ਮੀਤਾ ਪਿੰਡ ਕੀ ਕਰਦਾ ਹੈ? " ਸੀਤਾ ਤੇ ਰਾਜੂ, ਸੀਤਾ ਦੇ ਪੇਕੇ ਪਿੰਡ ਗਏ ਸਨ। ਪਹਿਲਾਂ ਘਰ ਦੇਖਿਆ। ਘਰ ਦਾ ਦਰਵਾਜਾ ਖੁੱਲਾ ਹੀ ਸੀ। ਅੰਦਰ ਬਾਹਰ ਕੋਈ ਨਹੀਂ ਸੀ ਘਰ ਕਵਾੜ ਖਾਨਾਂ ਲੱਗਦਾ ਸੀ। ਸਾਰੇ ਪਾਸੇ ਗੰਦ ਖਿੰਡਿਆ ਪਿਆ ਸੀ। ਸ਼ਰਾਬ ਦੀਆਂ, ਖਾਲੀ ਬੋਤਲਾਂ ਦੇ ਢੇਰ ਲੱਗੇ ਪਏ ਸਨ। ਸੀਤਾ ਤੇ ਰਾਜੂ ਗੁਆਢੀ ਬੰਤੇ ਕੋਲ ਚਲੇ ਗਏ। ਉਸ ਨੇ ਸਾਰੀ ਗਾਥਾ ਸੁਣਾਂ ਦਿੱਤੀ। ਉਹ ਹੋਰ ਵੀ ਕਈਆਂ ਬੰਦਿਆਂ ਨੂੰ ਮਿਲੇ। ਸਾਰਿਆ ਨੇ ਇਹੀ ਦੱਸਿਆ, " ਮੀਤੇ ਤੋਂ ਬਹੁਤ ਤੰਗ ਹਾਂ। ਹੁਣ ਤਾਂ ਕਈ ਮਹੀਨਿਆਂ ਦਾ ਦਿੱਸਿਆ ਨਹੀਂ ਹੈ। " ਖੇਤ ਵਿੱਚ ਵੀ ਕੁੱਝ ਨਹੀਂ ਬੀਜਇਆ ਹੋਇਆ ਸੀ। ਸੀਤਾ ਤੇ ਰਾਜੂ ਭੂਆ ਨੂੰ ਮਿਲਣ ਚਲੇ ਗਏ। ਉਸੇ ਤੋਂ ਹੀ ਸਾਰਾ ਕੁੱਝ ਪਤਾ ਲੱਗ ਸਕਦਾ ਸੀ। ਭੂਆ, ਸੀਤਾ ਤੇ ਰਾਜੂ ਨੂੰ ਦੇਖਦੇ ਹੀ ਰੋਣ ਲੱਗ ਗਈ। ਉਸ ਨੇ ਕਿਹਾ, " ਤੁਹਾਡੀ ਜ਼ਮੀਨ ਕਰਕੇ ਹੀ, ਮੇਰਾ ਮੁੰਡਾ ਮੀਤਾ, ਲੋਕਾਂ ਨਾਲ ਦੁਸ਼ਮੱਣੀ ਲੈਂਦਾ ਫਿਰਦਾ ਹੈ। " ਸੀਤਾ ਨੇ ਪੁੱਛਿਆ, " ਹੁਣ ਉਹ ਕਿਥੇ ਹੈ? " ਭੂਆ ਨੇ ਕਿਹਾ, " ਮੈਨੂੰ ਆਪ ਨਹੀਂ ਪਤਾ, ਮੈਂ ਤੁਹਾਡਾ ਘਰ ਸੰਭਾਲਦੀ ਨੇ, ਮੁੰਡਾ ਵੀ ਗੁਆ ਲਿਆ ਹੈ। " ਰਾਜੂ ਨੇ ਕਿਹਾ, " ਜ਼ਮੀਨ ਕਿਸੇ ਹੋਰ ਤੋਂ, ਟਰੈਟਰ ਨਾਲ ਬਹਾਕੇ, ਬੀਜ ਦੇਣੀ ਸੀ। ਖਾਲੀ ਰੱਖੀ ਹੋਈ ਹੈ। " ਭੂਆ ਨੇ ਕਿਹਾ, " ਮੈਂ ਉਥੇ ਜਾ ਕੇ, ਆਪਦੀ ਜਾਨ ਗੁਵਾਉਣੀ ਹੈ। " ਸੀਤਾ ਨੇ ਪੁੱਛਿਆ, " ਇਸ ਦਾ ਮਤਲੱਬ, ਅੱਗੇ ਨੂੰ ਜ਼ਮੀਨ ਕਿਸੇ ਹੋਰ ਨੂੰ ਦੇ ਜਾਈਏ। " ਭੂਆ ਨੇ ਕਿਹਾ, " ਮੁੰਡਾ ਆਵੇਗਾ, ਤਾਂਹੀ ਵਾਹੀ ਕਰੇਗਾ। ਮੇਰੇ ਮੁੰਡੇ ਦੇ ਹੁੰਦੇ, ਹੋਰ ਕਿਹੜਾ ਜ਼ਮੀਨ ਵਿੱਚ ਵੜੇਗਾ? " ਰਾਜੂ ਨੇ ਪੁੱਛਿਆ, " ਇਸ ਦਾ ਕੀ ਮਤਲੱਬ ਹੈ?"
ਮੀਤਾ ਆ ਕੇ ਸਹਮਣੇ ਖੜ੍ਹ ਗਿਆ ਸੀ। ਉਸ ਨੇ ਕਿਹਾ, " ਜ਼ਮੀਨ ਬਾਹਕੇ, ਤਾਂਹੀ ਬੀਜਾਂਗੇ, ਜਦੋਂ ਸਮਾਂ ਲੱਗੇਗਾ। " ਸੀਤਾ ਨੇ ਪੁੱਛਿਆ, " ਪਿਛਲੇ ਸਾਲਾਂ ਦਾ ਜ਼ਮੀਨ ਦਾ ਹਾਲਾ ਚਾਹੀਦਾ ਹੈ। ਉਹ ਸਾਨੂੰ ਦੇ ਦਿਉ। " ਭੂਆ ਨੇ ਕਿਹਾ, " ਕੱਲ ਦੀ ਬੱਚੀ, ਕਿਧਰੋਂ ਆ ਗਈ, ਹਿਸਾਬ ਮੰਗਣ। ਹਿਸਾਬ ਤਾਂ ਮੈਂ, ਤੇਰੇ ਪਿਉ ਨੂੰ ਵੀ ਨਾਂ ਦੇਵਾਂ। ਉਹ ਮੇਰੇ ਬਾਪ ਦੀ ਵੀ ਜ਼ਮੀਨ ਹੈ। ਤੁਹਾਨੂੰ ਐਡੀ, ਕੀ ਉਸੇ ਪੈਸੇ ਦੀ ਲੋੜ ਪੈ ਗਈ? ਜ਼ਮੀਨ ਵਿੱਚੋਂ ਕੀ ਬਚਦਾ ਹੈ? ਕੁੱਝ ਬਚਦਾ ਹੀ ਨਹੀਂ ਹੈ। ਹਰ ਬਾਰ ਕੁਦਰਤੀ ਕਰੋਪੀ ਆ ਜਾਂਦੀ ਹੈ। ਥੋੜੇ ਜਿਹੇ ਪੈਸੇ ਬਚੇ ਹਨ। ਉਹ ਹੁਣ ਬੀਜ ਪਾਉਣ ਨੂੰ ਚਹੀਦੇ ਹਨ। ਉਤੇ ਖਾਦ ਪਾਉਣੀ ਹੈ। ਬਹਾਈ, ਬੀਜਾਈ,ਕਟਾਈ, ਸਿੰਚਾਈ ਉਤੇ, ਸਿਰ ਦੇ ਵਾਲਾ ਤੋਂ ਵੀ ਵੱਧ ਖ਼ਰਚਾ ਆ ਜਾਂਦਾ ਹੈ। ਹੋਰ ਕਰਜ਼ਾ ਲੈ ਕੇ ਖੇਤੀ ਕਰਦੇ ਹਾਂ। " ਸੀਤਾ ਤੇ ਰਾਜੂ ਸਮਝ ਗਏ ਸਨ। ਦੋਂਨੇ ਝੂਠ ਬੋਲ ਰਹੇ ਹਨ। ਇੰਨਾਂ ਨੇ ਕੁੱਝ ਨਹੀਂ ਦੇਣਾਂ। ਸੀਤਾ ਨੇ ਸਾਰੀ ਗੱਲ, ਆਪਦੇ ਡੈਡੀ ਨੂੰ ਦੱਸ ਦਿੱਤੀ। ਡੈਡੀ ਨੇ ਕਿਹਾ, " ਤੁਸੀਂ ਜ਼ਮੀਨ ਕਿਸੇ ਹੋਰ ਨੂੰ ਦੇਵੋ। ਉਹ ਕੁੱਝ ਨਹੀਂ ਕਰ ਸਕਦਾ। " ਸੀਤਾ ਤੇ ਰਾਜੂ, ਫਿਰ ਹਫ਼ਤੇ ਪਿੱਛੋਂ ਪਿੰਡ ਗਏ। ਖੇਤ ਨੂੰ ਭੱਠੇ ਵਾਲੇ ਪੱਟੀ ਜਾਂਦੇ ਹਨ। ਰਾਜੂ ਨੇ ਪਤਾ ਕੀਤਾ। ਉਨਾਂ ਨੂੰ ਪੁੱਛਿਆ, " ਇਹ ਜ਼ਮੀਨ ਤੁਸੀ ਕਿਹਤੋਂ ਪੁੱਛ ਕੇ, ਪੱਟ ਰਹੇ ਹੋ। " ਉਨਾਂ ਨੇ ਦੱਸਿਆ, " ਇਹ ਅਸੀਂ ਖ੍ਰੀਦ ਲਈ ਹੈ। ਇਸ ਦਾ ਮੁੱਲ ਉਤਾਰਿਆ ਹੈ। ਇਸ ਲਈ ਮਿੱਟੀ ਪੱਟ ਕੇ, ਇੱਟਾਂ ਘੜ ਰਹੇ ਹਾਂ। " ਰਾਜੂ ਨੇ ਦੱਸਿਆ, " ਜ਼ਮੀਨ ਦੇ ਮਾਲਕ ਅਸੀਂ ਹਾਂ। ਤੁਹਾਨੂੰ ਜ਼ਮੀਨ ਕਿਹਨੇ ਵੇਚ ਦਿੱਤੀ? " ਜ਼ਮੀਨ ਦੇ ਨਵੇਂ ਮਾਲਕ ਨੇ ਦੱਸਿਆ, " ਮੈਂ ਜ਼ਮੀਨ ਦੇ ਮਾਲਕ ਤੋਂ ਹੀ, ਜ਼ਮੀਨ ਖ੍ਰੀਦੀ ਹੈ। ਮੈਂ ਤਾਂ ਬਿਹਾਰ ਦਾ ਬਿਹਾਰੀ ਹਾਂ। ਇਸ ਪਿੰਡ ਦਾ, ਸਰਪੰਚ ਉਸ ਦੇ ਨਾਲ ਸੀ। ਜਿਸ ਦਿਨ ਮੈਂ ਪੈਸੇ ਦਿੱਤੇ ਹਨ। ਰਿਜਸਟਰੀ ਕਰਵਾਈ ਹੈ। " ਸੀਤਾ ਤੇ ਰਾਜੂ ਸਰਪੰਚ ਕੋਲ ਗਏ। ਸਰਪੰਚ ਨੇ ਕਿਹਾ, " ਐਸੇ ਸੌਦੇ, ਵੰਡੀਆਂ, ਮੈਂ ਦਿਹਾੜੀ ਵਿੱਚ ਦਸ ਕਰਦਾਂ ਹੈ। ਇਸ ਤਰਾਂ ਮੂੰਹ ਜਬਾਨੀ ਕੁੱਝ ਚੇਤੇ ਨਹੀਂ ਹੈ। "
ਸੀਤਾ ਨੇ ਦੱਸਿਆ, " ਜ਼ਮੀਨ ਦੇ ਮਾਲਕ, ਮੇਰੇ ਡੈਡੀ ਹਨ। ਅਸੀਂ ਸਾਰੇ ਕਨੇਡਾ ਵਿੱਚ ਰਹਿੰਦੇ ਹਾਂ। ਅਸੀਂ ਜ਼ਮੀਨ ਨਹੀਂ ਵੇਚੀ। " ਸਰਪੰਚ ਨੇ ਕਿਹਾ, " ਐਵੇ ਕੋਈ, ਕਿਸੇ ਦੀ ਜ਼ਮੀਨ ਕਿਵੇ ਵੇਚ ਦੇਵੇਗਾ? ਕਿਸੇ ਨੂੰ ਮੁਖਤਿਆਰ ਨਾਂਮਾਂ ਦਿੱਤਾ ਹੋਣਾਂ ਹੈ। ਮੁਖਤਿਆਰ ਨਾਂਮੇ, ਉਤੇ ਚੱਜ ਨਾਲ ਸੁਨੇਹਾ ਲਿਖਣਾਂ ਚਾਹੀਦਾ ਹੈ। ਬਈ ਬੰਦਾ ਦੇਖ ਭਾਲ ਕਰ ਸਕਦਾ ਹੈ। ਜ਼ਮੀਨ ਵੇਚ ਨਹੀਂ ਸਕਦਾ, ਆਪਦੇ ਨਾਂਮ ਨਹੀਂ ਕਰਾ ਸਕਦਾ। ਇਸ ਦਾ ਸਮਾਂ ਛੇ ਕੁ ਮਹੀਨੇ ਦਾ ਹੀ ਹੋਣਾਂ ਚਾਹੀਦਾ ਹੈ। ਬਹੁਤ ਲੋਕੀ ਇਸ ਦਾ ਗੱਲ਼ਤ ਫ਼ੈਇਦਾ ਲੈ ਜਾਂਦੇ ਹਨ। " ਰਾਜੂ ਨੇ ਪੁੱਛਿਆ, " ਜ਼ਮੀਨ ਹਾਂਸਲ ਕਰਨ ਲਈ, ਹੁਣ ਕੀ ਹੋ ਸਕਦਾ ਹੈ? " ਸਰਪੰਚ ਨੇ ਕਿਹਾ, " ਅਦਾਲਤ ਵਿੱਚ ਕੇਸ ਕਰੋ। ਜੇਬ ਢਿੱਲੀ ਕਰੋ। ਸਾਨੂੰ ਵੀ ਖਿਲਾਉ, ਪਿਲਾਉ। ਪਟਵਾਰੀ, ਮੁਨਸ਼ੀ, ਵਕੀਲ ਸਬ ਖ੍ਰੀਦ ਲਵੋ। " ਰਾਜੂ ਨੇ ਕਿਹਾ, " ਭਾਰਤ ਵਿੱਚ ਤਾਂ ਕੇਸ ਲਟਕ ਜਾਂਦੇ ਹਨ। ਇੱਕ ਬੰਦੇ ਨੂੰ ਇਥੇ ਹੀ ਰਹਿੱਣਾਂ ਪੈਣਾਂ ਹੈ। ਬਹੁਤ ਖੱਜ਼ਲ-ਖੁਆਰ ਹੋਣਾਂ ਪੈਣਾਂ ਹੈ। "ਸਰਪੰਚ ਨੇ ਕਿਹਾ, " ਹੋਰ ਕੋਈ ਚਾਰਾ ਵੀ ਨਹੀਂ ਹੈ। ਇਹੀ ਇਕੋ ਰਸਤਾ ਹੈ। ਦੂਜਾ ਰਸਤਾ ਬਹੁਤ ਸੌਖਾ ਹੈ। ਜਿਸ ਉਤੇ ਛੱਕ ਹੈ। ਜਾ ਕੇ ਬੰਦਾ ਢਾਹ ਲਵੋ। ਗੋਡਾ ਸੰਘੀ ਉਤੇ ਰੱਖ ਦਿਉ। ਜਾਂ ਉਧਰ ਜਾਂ ਇਧਰ, ਦੇਖੀ ਜਾਵੇਗੀ ਕੀ ਬੱਣੇਗਾ?"

Comments
Post a Comment