ਕਿੰਨੇ ਕੁ ਮਰਦ ਹਨ? ਜਿੰਨਾਂ ਨੂੰ ਆਪ ਤੋਂ ਵੱਡੀ, ਉਮਰ ਦੀ ਔਰਤ ਮਾਂ ਦਿਸਦੀ ਹੈ। ਛੋਟੀ ਨੂੰ ਧੀ-ਭੈਣ ਸਮਝਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.comਲੋਕ ਦੂਜੇ ਦੀ ਗੱਲ ਝੱਟ ਬੁੱਝ ਲੈਂਦੇ ਹਨ। ਪਰ ਆਪਦੀ ਅੰਦਰ ਦੀ ਗੱਲ ਨਹੀਂ ਸਮਝਦੇ। ਹੁਣ ਪੁੱਛਦੇ ਹਨ। ਐਸੇ ਕੈਸੇ ਹੋਤਾ ਹੈ। ਔਰਤ ਜਵਾਨ ਹੀ ਰਹਿਤੀ ਹੈ, ਮਰਦ ਬੁੱਢਾ ਹੋ ਜਾਤਾ ਹੈ। ਬਿਚਾਰਾ ਮਰਦ ਸਾਰੀ ਦਿਹਾੜੀ ਨੌਕਰੀ ਕਰਦਾ ਹੈ। ਅੱਗਲੇ ਨੇਬੂ ਵਾਂਗ ਨਿਚੋੜ ਦਿੰਦੇ ਹਨ। ਮਰਦ ਭਾਵੇਂ, ਜਿੰਨਾਂ ਮਰਜ਼ੀ ਦੁੱਧ, ਦੇਸੀ ਘਿਉ ਖਾਈ ਜਾਵੇ। ਬਾਕੀ ਦਾ ਪਤਨੀ ਨਿਚੋੜ ਲੈਂਦੀ ਹੈ। ਬੱਚੇ ਅੱਲਗ ਸਤਾ ਕੇ ਮਾਰਦੇ ਹਨ। ਗੁਰਜੋਤ ਨੇ ਦਿਹਾੜੀ ਦੀਆਂ, ਦੋ ਤਿੰਨ ਔਰਤਾਂ ਦੇਖ ਲਈਆਂ, ਤਾਂ ਹੋਰ 10 ਸਾਲਾਂ ਨੂੰ, ਇਸ ਦੀ ਸੌਗੀ ਬੱਣ ਜਾਂਣੀ ਹੈ। ਮੂੰਹ ਉਤੇ ਲਾਲੀ ਕਿਥੋਂ ਝੱਲਕਣੀ ਹੈ। ਜਦੋਂ ਔਰਤਾਂ ਦੀਆਂ ਗੱਲਾਂ ਤੋਂ ਚੱਟਣੇ ਤਾਂ ਕੈਮੀਕਲ ਵਾਲੇ ਮੇਕੱਪ ਹਨ। ਬਿਚਾਰੇ ਬਨਾਵਟੀ ਲਾਲੀ ਚੱਟਦੇ, ਅੱਗਲੀ ਨੂੰ ਨਿਖਾਰ ਕੇ ਚਿੱਟੀ ਕੱਢ ਦਿੰਦੇ ਹਨ। ਉਦੋਂ ਹੀ ਪਤਾ ਲੱਗਦਾ, ਕੰਮਜ਼ੋਰੀ ਨਾਲ ਮਰਦ ਨੂੰ ਦਿਲ ਦੇ ਅਟੈਕ ਆਉਣ ਲੱਗ ਜਾਂਦੇ ਹਨ। ਦਿਲ ਫੇਲ ਹੋ ਜਾਂਦਾ ਹੈ। ਜਿੰਦਗੀ ਵਿੱਚ ਇੰਨਾਂ ਜ਼ੋਰ ਲਾ ਕੇ, ਦੌੜਾ ਲਗਾਉਣੀਆਂ ਹਨ। ਬੰਦਾ ਉਝ ਹੀ ਹੱਫ਼ ਜਾਂਦਾ ਹੈ।
ਇਹ ਮਦਰ ਡੇ ਮਨਾਉਣ ਦੇ ਕੋਈ ਅਰਥ ਹਨ। ਜਾਂ ਗੋਰਿਆਂ ਵਾਂਗ, ਉਨਾਂ ਦੀ ਰੀਸ ਨਾਲ ਮਦਰ ਡੇ ਮਨਾਉਣ ਲੱਗ ਗਏ ਹਾਂ। ਕਿੰਨੇ ਕੁ ਮਰਦ ਹਨ? ਜਿੰਨਾਂ ਨੂੰ ਆਪ ਤੋਂ ਵੱਡੀ, ਉਮਰ ਦੀ ਔਰਤ ਮਾਂ ਦਿਸਦੀ ਹੈ। ਛੋਟੀ ਨੂੰ ਧੀ-ਭੈਣ ਸਮਝਦੇ ਹਨ। ਹਰ ਬੰਦੇ ਨੂੰ ਆਪਦੀ ਮਾ ਹੀ ਮਾ ਲੱਗਦੀ ਹੈ। ਗੁਰਜੋਤ ਵਰਗੇ ਕਿੰਨੇ ਕੁ ਬੰਦੇ ਹਨ? ਇਹ ਗੋਰੇ ਤੇ ਗੁਰਜੋਤ ਵਰਗੇ, ਕਿਸੇ ਦੀ ਔਰਤ ਨੂੰ ਮਾਂ, ਧੀ-ਭੈਣ ਨਹੀਂ ਸਮਝਦੇ। ਇੰਨਾਂ ਨੂੰ ਹਰ ਉਮਰ ਦੀ ਔਰਤ, ਸੈਕਸੀ ਬੰਬ, ਕਾਂਮ ਦੀ ਦੇਵੀ ਦਿਸਦੀ ਹੈ। ਭੇਡ ਬੱਕਰੀ ਦੇ ਵੀ ਝੰਜਰਾਂ ਪਾ ਦੇਈਏ। ਉਹ ਵੀ ਨਵੀਂ ਮੁਕਲਾਵੇ ਵਾਲੀ ਲੱਗਣ ਲੱਗ ਜਾਂਦੀ ਹੈ। ਗੁਰਜੋਤ ਨੇ ਹੈਪੀ ਮਦਰ ਡੇ, ਕਿਸੇ ਅੰਟੀ ਨੂੰ ਨਹੀਂ ਲਿਖਿਆ ਸੀ। ਅੰਟੀਆਂ ਦਾ ਇਹ ਭੈਣ ਭਰਾ ਦੇ ਮੁੰਡੇ, ਗੁਰੀ ਨੂੰ ਸਹਾਰਾ ਬੱਣਨਾਂ ਚਾਹੀਦਾ ਸੀ। ਗੁਰਜੋਤ ਮਦਰ ਡੇ ਵਾਲੇ ਦਿਨ ਵੀ ਫੇਸਬੁੱਕ ਉਤੇ, ਟਰਾਈਆਂ ਮਾਰ ਰਿਹਾ ਸੀ। ਇੱਕ ਔਰਤ ਫੇਸਬੁੱਕ ਪੇਜ਼ ਤੇ, ਫੋਟੋ ਵਿੱਚ ਪਿੱਠ ਕਰੀ ਬੈਠੀ ਸੀ। ਗੁਰੀ ਉਸ ਦਾ ਮੂੰਹ ਦੇਖਣਾਂ ਚਹੁੰਦਾ ਸੀ। ਉਸ ਨੇ ਬਹੁਤ ਉਸਲ ਵੱਟੇ ਲਏ। ਸਾਰੀਆਂ ਕੋਸ਼ਸਾਂ ਬੇਕਾਰ ਗਈਆਂ। ਫਿਰ ਗੁਰੀ ਨੂੰ ਮੈਸਜ਼ ਭੇਜਣਾਂ ਪਿਆ। ਉਸ ਨੇ ਲਿਖਿਆ, ਕਿਹਦੇ ਨਾਲ ਰੁਸੇ ਬੈਠੇ ਹੋ? ਉਸ ਔਰਤ ਨੇ ਲਿਖਿਆ, ਰੱਬ ਨਾਲ, ਰੁਸੀ ਹਾਂ। ਰੱਬ ਨੇ ਮੈਨੂੰ ਧੀ-ਪੁੱਤਰ ਨਹੀਂ ਦਿੱਤੇ। ਮੇਰਾ ਪਤੀ ਵੀ ਮਰ ਗਿਆ ਹੈ। ਮੇਰੇ ਲਈ ਖੁਸ਼ੀਆਂ ਦੇ ਦਰਵਾਜ਼ੇ ਬੰਦ ਹੋ ਗਏ ਹਨ। ਮੈਂ ਕਿਸੇ ਹੋਰ ਨੂੰ ਵੀ ਖੁਸ਼ ਨਹੀਂ ਦੇਖ ਸਕਦੀ।
ਗੁਰੀ ਨੇ ਲਿਖਿਆ, ਖੁਸ਼ੀਆਂ ਹੁੰਢਾਉਣ ਲਈ ਮਨ ਦੇ ਦਰਵਾਜ਼ੇ ਖੋਲਣੇ ਪੈਂਦੇ ਹਨ। ਤੂੰ ਮੇਰੇ ਵੱਲ ਮੂੰਹ ਕਰਕੇ, ਮੈਨੂੰ ਦੇਖ ਲੈ, ਸਾਾਰੀਆਂ ਖੁਸ਼ੀਆਂ ਮਿਲ ਜਾਂਣ ਗੀਆਂ। ਮੈਂ ਤੇਰੇ ਟਾਊਨ ਵਿੱਚ ਹੀ ਆਇਆ ਹੋਇਆਂ ਹਾਂ। ਔਰਤ ਨੇ ਲਿਖਿਆ, ਰੱਬ ਤੋਂ ਇਹੀ ਦੁਆ ਮੰਗ ਰਹੀ ਸੀ। ਤੂੰ ਮੇਰੇ ਦਿਲ ਤੇ ਘਰ ਦਾ ਦਰਵਾਜ਼ਾ ਖੜ੍ਹਕਾਇਆ ਹੈ। ਮਨ ਨੂੰ ਕਰਾਰ ਮਿਲਿਆ ਹੈ। ਆਜਾ ਲੰਘ ਆ। ਉਨਾਂ ਨੇ ਫੇਸਬੁੱਕ ਬੰਦ ਕਰ ਦਿੱਤੀ। ਚੋਰ, ਸਾਧ, ਲੁੱਟੇਰੇ, ਕੋਹਾਂ ਦਾ ਫਾਸਲਾਂ ਤਹਿ ਕਰਕੇ ਕੇ, ਦੂਜਿਆਂ ਉਤੇ ਡਾਕਾ ਮਾਰਦੇ ਹਨ। ਦੋਨਾਂ ਦੇ ਦਿਲਾਂ ਦੇ ਕਵਾੜ ਖੁੱਲ ਗਏ। ਗੁਰੀ ਤੇ ਉਹ ਆਮੋਂ-ਸਹਮਣੇ ਸਨ। ਗੁਰੀ ਨੇ ਕਿਹਾ, " ਕੁੱਝ ਪਾਉਣ ਲਈ, ਕੋਲੋ ਕੁੱਝ ਗੁਵਾਉਣਾਂ ਪੈਂਦਾ ਹੈ। ਕੁੱਝ ਹਾਂਸਲ ਕਰਨ ਲਈ ਘਾਲਣਾਂ, ਘਾਲਣੀ ਪੈਂਦੀ ਹੈ। ਕੀ ਸਲਾਹ ਹੈ? " ਉਸ ਔਰਤ ਨੇ ਕਿਹਾ, " ਮੈਨੂੰ ਫ਼ਲ ਤੱਕ ਮਤਲੱਬ ਹੈ। ਮੈਂ ਕੀ ਲੈਣਾਂ ਹੈ।? ਬੀਜ ਕਿਹੜੀ ਯੂਨੀਵਸਟੀ ਦਾ ਹੈ? ਜੇ ਮੈਨੂੰ ਪੁੱਤਰ ਨਹੀਂ, ਤਾਂ ਧੀ ਹੀ ਮਿਲ ਜਾਵੇ। ਮੈਂ ਉਸ ਨੂੰ ਇਸ ਸ਼ਹਿਰ ਤੋਂ ਦੂਰ ਜਾ ਕੇ, ਜਨਮ ਦੇ ਦੇਵਾਂਗੀ। " ਗੁਰੀ ਨੇ ਕਿਹਾ, " ਮੇਰਾ ਬੀਜ ਨਾਸ਼ ਨਹੀਂ ਹੁੰਦਾ। ਪੱਕਾ ਪੈਦਾ ਹੋਵੇਗਾ। ਅੱਜ ਤੋਂ ਮੈਂ ਤੈਨੂੰ, ਸਾਰੀਆਂ ਖੁਸ਼ੀਆਂ ਦੇ ਦੇਵਾਂਗਾ। ਪੰਜੀ ਦਸੀ ਦਿਨੀ ਆ ਕੇ, ਸਾਰੇ ਸ਼ੱਕ ਕੱਢ ਦਿਆਗਾ। ਮੇਰੀ ਖੁਰਾਕ ਦਾ ਖਿਆਲ ਰੱਖੀ। ਮੇਰੀ ਕਿਹੜਾ ਮਾਂ ਕਨੇਡਾ ਬੈਠੀ ਹੈ? " ਉਸ ਔਰਤ ਨੇ ਕਿਹਾ, " ਤੂੰ ਮੇਰੇ ਨਾਲ ਵਿਆਹ ਕਰਾ ਲੈ। ਕਨੇਡਾ ਵਿੱਚ ਗੁਆਂਢੀਆਂ ਨੂੰ ਵੀਂ ਨਹੀਂ ਪਤਾ ਲੱਗਦਾ। ਨਾਲ ਵਾਲੇ ਕੀ ਕਰਦੇ ਹਨ? ਕੌਣ ਹਨ? ਲੋਕ ਜਾਂਣਦੇ ਹਨ, ਜੇ ਅਸੀਂ ਕਿਸੇ ਬਾਰੇ ਪੁੱਛਾਗੇ। ਅੱਗਲਾ ਸਾਡੇ ਪੜ੍ਹਦੇ ਫੋਲੇਗਾ। " ਗੁਰੀ ਨੇ ਕਿਹਾ, " ਤੇਰੇ ਨਾਲ, ਮੈਂ ਵਿਆਹ ਨਹੀਂ ਕਰਾਉਣ ਆਇਆ। ਵਿਆਹ ਦੀ ਗੱਲ ਤੇਰੇ ਸ਼ਹਿਰ ਦੀ ਹੀ ਕਮਲਜੀਤ ਨਾਲ ਚੱਲਦੀ ਹੈ। ਇਹ ਮੈਂ ਲੋਕਾਂ ਦਾ ਕੂੜਾ, ਚਾਰ ਬਾਰ, ਤਲਾਕ ਸ਼ੁਦਾ, ਘਰ ਥੋੜੀ ਵਸਾਉਣੀ ਹੈ। ਉਸ ਨੇ ਵੀ, ਕਨੇਡਾ ਦੀ, ਪੱਕੇ ਹੋਣ ਦੀ, ਪਾਸਪੋਰਟ ਉਤੇ, ਜਦੋਂ ਮੋਹਰ ਲੁਆ ਦਿੱਤੀ। ਮੈਂ ਅਮਰੀਕਾ ਦਾ ਬਾਡਰ ਪਾਰ ਕਰ ਜਾਂਣਾਂ ਹੈ। ਮੈਂ ਕਨੇਡਾ ਕਿਸੇ, ਔਰਤ ਦੀ ਚੂੰਨੀ ਦੇ ਲੜ ਨਾਲ ਬੰਨਣ ਲਈ ਨਹੀਂ ਆਇਆ। ਮੈਂ ਤਾਂ ਕਦੇ ਕਿਸੇ ਨਾਲ, ਕਦੇ ਕਿਸੇ ਨਾ, ਦਿਲ ਪਰਚਾ ਕੇ, ਦਿਨ ਕੱਟੀ ਕਰਦਾ ਫਿਰਦਾ ਹਾਂ। ਸਾਰੀਆਂ ਨੂੰ ਵਿਆਹ ਕੇ ਸੰਭਾਲਣ ਦਾ ਮੈਂ ਠੇਕਾ ਥੋੜੀ ਲਿਆ ਹੈ। ਮੇਰੇ ਆਪਦੇ ਵੀ ਪਿੰਡ ਬੱਚੇ ਹਨ। ਇੱਕ ਨਾਲ ਹੀ ਵਿਆਹ ਕਰਾਇਆ ਬਹੁਤ ਹੈ। "
ਮਦਰ ਡੇ ਵਾਲੇ ਦਿਨ ਉਤੇ, ਔਰਤਾਂ, ਮਾਂਵਾਂ ਵੱਲੋਂ, ਮਸੂਮ ਬੱਚੇ ਨੂੰ ਮਾਰਨ, ਰੱਖਣ ਦੀਆਂ, ਤਿਆਰੀਆਂ ਹੋ ਰਹੀਆਂ ਹਨ। ਸੀਤਾ ਨੂੰ ਉਸ ਦੀ ਮਾਂ ਨੇ ਦੱਸ ਦਿੱਤਾ ਸੀ, " ਵਿੰਦਰ ਮਾਂ ਬੱਣਨ ਵਾਲੀ ਹੈ। ਤੂੰ ਹੀ ਉਸ ਨੂੰ ਕੁੱਝ ਸਮਝਾ ਕੇ ਦੇਖ ਲੈ। ਸਾਡੀ ਤਾਂ ਕਿਸੇ ਦੀ ਨਹੀਂ ਸੁਣਦੀ। " ਸੀਤਾ ਨੇ ਕਿਹਾ, " ਉਸ ਨੂੰ ਕੁੱਝ ਖਾਂਣ ਲਈ, ਐਸਾ ਦੇ ਦਿਉ। ਬੱਚਾ ਗਿਰ ਜਾਵੇਗਾ। " ਸੀਤਾ ਨੂੰ ਮਾਂ ਨੇ ਕਿਹਾ, " ਵਿੰਦਰ ਨਾਲ ਇਸੇ ਗੱਲ ਉਤੇ, ਬਹੁਤ ਲੜਾਈ ਪੈ ਗਈ ਸੀ। ਵਿੰਦਰ ਨੇ ਸਾਨੂੰ ਸਾਰਿਆਂ ਨੂੰ, ਘਰੋਂ ਕੱਢ ਦਿੱਤਾ ਹੈ। ਸਾਡੀ ਉਸ ਨਾਲ ਗੱਲ ਨਹੀਂ ਹੋ ਸਕਦੀ। " ਸੀਤਾ ਨੇ ਕਿਹਾ, " ਮਦਰ ਡੇ ਆ ਰਿਹਾ ਹੈ। ਮਾਂ ਤੁਸੀ ਡੈਡੀ ਦੇ ਨਾਲ ਘਰ ਚਲੇ ਜਾਉ। ਤੁਸੀਂ ਉਸ ਨਾਲ, ਪਿਆਰ ਨਾਲ ਗੱਲ ਕਰੋ। ਜੇ ਇਹ ਪੰਜਾਬ ਆਉਣ ਨੂੰ ਮੰਨਦੀ ਹੈ। ਪਿਆਰ ਨਾਲ ਸਮਝਾ ਕੇ, ਪੰਜਾਬ ਨੂੰ ਘੱਲ ਦਿਉ। ਵਿੰਦਰ ਦਾ ਵਿਆਹ ਰਾਜੂ ਦੇ ਮਾਮੇ ਦੇ, ਮੁੰਡੇ ਨਾਲ ਕਰ ਦਿੰਦੇ ਹਾਂ। ਵਿਆਹ ਹੋਇਆ ਹੋਵੇ। ਬੱਚਾ ਭਾਵੇਂ ਪੂਰੇ ਦਿਨਾਂ ਉਤੇ ਹੋ ਜਾਵੇ। ਲੋਕਾਂ ਨੂੰ ਕਹਿ ਦੇਵਾਗੇ। ਸੱਤਮਾਹਾ ਸੱਤਵੇ, ਅੱਠਵੇ ਮਹੀਨੇ ਹੋਇਆ ਹੈ। ਲੋਕ ਕਿਹੜਾ ਨਵਜ਼ ਫੜ ਕੇ ਮਹੀਨੇ ਗਿੱਣ ਸਕਦੇ ਹਨ? " ਸੀਤਾ ਦੀ ਮਾਂ ਨੇ ਕਿਹਾ, " ਤੂੰ ਗੱਲ ਬਹੁਤ ਅੱਕਲ ਵਾਲੀ ਕੀਤੀ ਹੈ। ਤੂੰ ਵੀ ਉਸ ਨਾਲ ਮਿੱਠੀਆਂ ਗੱਲਾਂ ਮਾਰ ਕੇ, ਮਨਾ ਲੈ। ਕਿਸੇ ਨਾਲ ਵੀ ਵਿਆਹ ਕਰਾਉਣ ਨੂੰ ਮੰਨ ਜਾਵੇ। ਆਪੇ ਪਰਦਾ ਪੈ ਜਾਂਣਾ ਹੈ। "


ਮਦਰ ਡੇ ਤੋਂ ਇੱਕ ਦਿਨ ਪਹਿਲਾਂ, ਵਿੰਦਰ ਦੀ ਮਾਂ ਤੇ ਡੈਡੀ ਵਿੰਦਰ ਕੋਲ ਆ ਗਏ ਸਨ। ਵਿੰਦਰ ਮਾਂ ਨੂੰ ਦੇਖ ਕੇ, ਪਹਿਲੀਆਂ ਸਾਰੀਆਂ ਗੱਲਾ ਭੁੱਲ ਗਈ ਸੀ। ਮਾਂ ਧੀ ਗਲ਼ੇ ਲੱਗ ਕੇ ਮਿਲੀਆਂ ਸਨ। ਵਿੰਦਰ ਦਾ ਡੈਡੀ ਬਾਹਰ ਸੈਰ ਕਰਨ ਚਲਾ ਗਿਆ। ਉਸ ਦੀ ਮਾਂ ਨੇ ਪੁੱਛਿਆ, " ਇਹ ਦਰਾਂ ਮੂਹਰੇ ਜੁੱਤੀ ਕਿਹਦੀ ਹੈ? ਕੀ ਉਸੇ ਦੀ ਹੈ? ਉਹ ਜੋ ਮੁੰਡਾ ਆਇਆ ਸੀ। ਭਲਾ ਜਿਹਾ, ਕੀ ਉਸ ਦਾ ਨਾਂਮ ਸੀ? " ਵਿੰਦਰ ਨੇ ਕਿਹਾ, " ਹਾਂ ਮਾਂ, ਉਹੀ ਗੁਰਜੋਤ ਆਇਆ ਹੋਇਆ ਹੈ। " ਮਾਂ ਨੇ ਪੁੱਛਿਆ, " ਇਹ ਤੇਰੇ ਕੋਲ ਕੀ ਕਰਨ ਆਉਂਦਾ ਹੈ? ਇਸ ਦੀ ਭੈਣ, ਤੇਰੀ ਸਹੇਲੀ ਤਾਂ ਕਦੇ ਦੇਖੀ ਨਹੀਂ ਹੈ। ਕੁੜੀਆਂ ਕੋਲ ਕੁੜੀਆਂ ਆਉਂਦੀਆਂ ਹਨ। ਸੱਚ ਦੱਸ ਤੇਰਾ ਇਹ ਕੀ ਲੱਗਦਾ ਹੈ? ਢਿੱਡ ਵਿੱਚ ਪਤਾ ਨਹੀਂ ਇਸੇ ਹਰਾਮੀ ਦੀ ਔਲਾਦ ਹੋਣੀ ਹੈ। " ਮਾਂ ਵਿੰਦਰ ਵੱਲ ਚੋਰ ਫੜਨ ਦੀ, ਤਾੜ ਨਾਲ ਦੇਖ ਰਹੀ ਸੀ। ਗੁਰਜੋਤ ਸੁੱਤਾ ਪਿਆ ਉਠ ਕੇ ਆ ਗਿਆ। ਮਾਂ ਨੇ ਜਦੋਂ ਉਸ ਨੂੰ ਵਿੰਦਰ ਦੇ ਕੰਮਰੇ ਵਿਚੋਂ ਨਿਕਲਦੇ ਨੂੰ ਦੇਖਿਆ। ਉਸ ਦੇ ਹੋਸ਼ ਉਡ ਗਏ। ਉਸ ਦਾ ਸ਼ੱਕ, ਪੱਕਾ ਹੋ ਗਿਆ। ਗੁਰਜੋਤ ਨੇ ਵਿੰਦਰ ਦੀ ਮਾਂ ਨੂੰ ਜੱਫ਼ੀ ਪਾ ਲਈ। ਉਸ ਨੇ ਕਿਹਾ, " ਇੰਨੇ ਚਿਰ ਦੇ ਤੁਸੀਂ ਕਿਥੇ ਸੀ? ਦਰਸ਼ਨ ਹੀ ਨਹੀਂ ਹੋਏ। ਅੱਖਾਂ ਤਰਸ ਗਈਆਂ ਹਨ। ਘਰ ਸੁੰਨਾਂ ਲੱਗਦਾ ਸੀ। " ਮਾਂ ਨੂੰ ਪਤਾ ਲੱਗ ਗਿਆ। ਇਹ ਘਰ ਬਹੁਤ ਆਉਂਦਾ, ਜਾਂਦਾ ਰਹਿੰਦਾ ਹੈ। ਮਾਂ ਨੂੰ ਉਸ ਨੇ ਕੁੱਝ ਬੋਲਣ ਜੋਗੀ ਨਹੀਂ ਛੱਡਿਆ। ਫਿਰ ਉਸ ਨੇ ਪੁੱਛ ਲਿਆ, " ਤੂੰ ਕਦੋਂ ਆਇਆ ਸੀ? " ਗੁਰੀ ਨੇ ਕਿਹਾ, " ਤੁਹਾਡੇ ਮੂਹਰੇ ਹੀ ਆਇਆਂ ਹਾਂ। ਬਸ 4 ਘੰਟੇ ਸੁੱਤਾਂ ਹਾਂ। ਹੁਣੇ ਟਰੱਕ ਲੈ ਕੇ ਤੁਰਨਾਂ ਹੈ। ਵੈਨਕੂਵਰ ਪਹੁੰਚਣਾਂ ਹੈ। ਚਾਹ ਦੀ ਘੁੱਟ ਪੀ ਕੇ ਜਾਂਦਾਂ ਹਾਂ। " ਮਾਂ ਨੇ ਫਿਰ ਕਿਹਾ, " ਗੁੱਸਾ ਨਾਂ ਕਰੀ, ਕਾਕਾ ਮੁੰਡਿਆਂ ਦੀ, ਮੁੰਡਿਆਂ ਨਾਲ ਯਾਰੀ ਚੰਗੀ ਲੱਗਦੀ ਹੈ। ਤੂੰ ਵਿੰਦਰ ਕੋਲ ਆਉਂਦਾ ਹੈ। ਇਹ ਗੱਲ ਜੱਚਦੀ ਨਹੀਂ ਹੈ। ਮੇਰੀ ਕੁੜੀ ਇਕੱਲੀ ਘਰ ਹੁੰਦੀ ਹੈ। ਲੋਕ ਤੈਨੂੰ ਜਾਂਦੇ ਆਉਂਦੇ ਨੂੰ ਦੇਖਣਗੇ। ਲੋਕ ਗੱਲਾਂ ਬੱਣਾਉਣਗੇ। ਅਸੀਂ ਇੱਜ਼ਤਦਾਰ ਬੰਦੇ ਹਾਂ। ਕੋਈ ਮੁੰਡਾ ਕੁੜੀ ਕੋਲ ਆਵੇ, ਅਸੀਂ ਨਹੀਂ ਚਹੁੰਦੇ। "

ਗੁਰਜੋਤ ਨੇ ਕਿਹਾ, " ਲੋਕ ਤੁਹਾਡੀ ਉਮਰ ਦਾ, ਤਾ ਲਿਹਾਜ਼ ਕਰਨਗੇ। ਹੁਣ ਤੁਸੀਂ ਵੀ ਘਰ ਹੋ। ਮੈਂ ਘਰ ਨਾਂ ਆਵਾਂ, ਕੀ ਵਿੰਦਰ ਵੀ ਚਹੁੰਦੀ ਹੈ? ਜੇ ਵਿੰਦਰ ਆਪ ਮੈਨੂੰ ਸੱਦਦੀ ਹੈ। ਮੈਂ ਕਿਸੇ ਹੋਰ ਤੋਂ ਕੀ ਲੈਣਾਂ ਹੈ?" ਮਾਂ ਨੇ ਫਿਰ ਕਿਹਾ, " ਵਿੰਦਰ ਦੀ ਸੇਹਿਤ ਠੀਕ ਨਹੀਂ ਹੈ। ਕੀ ਤੈਨੂੰ ਪਤਾ ਹੈ? ਗੁਰਜੋਤ ਨੇ ਕਿਹਾ, " ਉਸ ਨੂੰ ਡਾਕਟਰ ਕੋਲ ਲੈ ਜਾਵੋ। ਜੀ ਮੈਂ ਸਫ਼਼ਰ ਉਤੇ ਜਾਂਣਾਂ ਹੈ। ਆਪਦੇ ਦਿਮਾਗ ਉਤੇ ਬੋਝ ਨਹੀਂ ਪਾਉਣਾਂ ਚਹੁੰਦਾ। ਤੁਸੀਂ ਵੀ ਚਿੰਤਾਂ ਨਾਂ ਕਰਿਆ ਕਰੋ। ਹੱਸਦੇ, ਬਹੁਤ ਸੋਹਣੇ ਲੱਗਦੇ ਹੋ। " ਗੁਰੀ ਨੇ, ਵਿੰਦਰ ਕੋਲੇ ਜਾ ਕੇ ਕਿਹਾ, " ਇਹ ਤੇਰੀ ਮਾਂ ਮੈਨੂੰ ਗਾਲ਼ਾਂ ਕੱਢੀ ਜਾਂਦੀ ਹੈ। ਮੈ ਵੀ ਤੈਨੂੰ ਹਰਾਮਦੀ ਕਹਿ ਸਕਦਾ ਹਾਂ। ਜੇ ਐਸੇ ਹੀ ਕਰਨਾਂ ਹੈ। ਮੈਨੂੰ ਬਾਹਰ ਹੋਰ ਥਾਂਵਾਂ ਬਥੇਰੀਆਂ ਹਨ। " ਗੁਰੀ ਜਾਂਦਾ ਹੋਇਆ, ਫਿਰ ਵਿੰਦਰ ਦੀ ਮਾਂ ਨੂੰ ਜੱਫ਼ੀ ਪਾ ਕੇ, ਮਿਲ ਕੇ ਗਿਆ। ਉਹ ਸੋਚਣ ਲਈ ਮਜ਼ਬੂਰ ਹੋ ਗਈ ਮੁੰਡਾ ਬਹੁਤ ਸਲੀਕੇ ਵਾਲਾ ਹੈ।

ਪਤਾ ਨਹੀਂ ਗੁਰੀ ਦਾ ਸਰੀਰ ਹੀ ਚੁੰਬਕ ਵਰਗਾ ਸੀ। ਜੋ ਔਰਤਾਂ ਨੂੰ ਆਪਦੇ ਵੱਲ ਖਿਚਦਾ ਰਹਿੰਦਾ ਹੈ। ਜੋ ਵੀ ਔਰਤ ਉਸ ਨਾਲ ਲੱਗਦੀ ਹੈ। ਉਸੇ ਵਿੱਚ ਖੁਬ ਜਾਂਦੀ ਹੈ। ਉਸ ਦੇ ਜਾਂਣ ਪਿਛੋਂ, ਮਾਂ ਫਿਰ ਵਿੰਦਰ ਨੂੰ ਸਮਝੋਉਂਦੀ ਰਹੀ। ਜਿਵੇ ਸੀਤਾ ਨੇ ਕਿਹਾ ਸੀ। ਪਰ ਵਿੰਦਰ ਉਸ ਦੀ ਕਿਸੇ ਗੱਲ ਵਿੱਚ ਨਹੀਂ ਉਲਝੀ। ਵਿੰਦਰ ਨੇ ਮਾਂ ਨੂੰ ਸਾਫ਼ ਦੱਸ ਦਿੱਤਾ, " ਮਾਂ ਮੈਂ ਆਪਦੇ ਬੱਚੇ ਦੀ, ਆਪ ਪਾਲਣ-ਪੋਸ਼ਣ ਕਰ ਸਕਦੀ ਹਾਂ। ਮੈਨੂੰ ਗੁਰਜੋਤ ਦਾ ਵੀ ਸਾਥ ਨਹੀਂ ਚਾਹੀਦਾ। ਉਹ ਤਾਂ ਹੁਣ ਵੀ, ਮੈਨੂੰ ਕਹਿ ਗਿਆ ਹੈ, " ਉਸ ਨੇ ਮੁੜ ਕੇ ਨਹੀਂ ਆਉਣਾਂ। ਉਸ ਕੋਲ ਹੋਰ ਬਥੇਰੀਆਂ ਹਨ। ਹਰ ਬਾਰ ਇਹੀ ਕਹਿ ਕੇ ਜਾਂਦਾ ਹੈ। ਜਿਸ ਨਾਲ ਤੁਸੀਂ ਮੇਰੇ ਵਿਆਹ ਕਰੋਗੇ। ਉਹ ਵੀ ਤਾਂ ਐਸਾ ਹੀ ਹੋਵੇਗਾ। ਮਹਾਤਮਾਂ ਬੁੱਧ ਵਾਂਗ ਘਰ ਛੱਡਣ ਲਈ, ਮਰਦ ਤਿਆਰ ਰਹਿੰਦੇ ਹਨ। ਲੋਕ ਉਸ ਦੀ ਤਰੀਫ਼ ਮਹਾਤਮਾਂ ਬੁੱਧ ਕਹਿ ਕੇ ਕਰਦੇ ਹਨ। ਜਿਸ ਨੇ ਬੱਚੇ, ਘਰ ਔਰਤ ਛੱਡ ਦਿੱਤੇ। ਕਿਧਰ ਦੇ ਮਹਾਤਮਾਂ- ਗਿਆਨੀ ਹੈ? ਕਿਧਰ ਦੇ ਬੁੱਧ-ਅੱਕਲ ਵਾਲੇ ਹਨ। ਔਰਤ ਪਤੀ ਵਰਤਾ ਬੱਣ ਕੇ, ਬੱਚਿਆਂ ਨੂੰ ਜੰਮਦੀ ਪਾਲਦੀ ਰਹਿੰਦੀ ਹੈ। ਸਾਰੀ ਉਮਰ ਬੱਚਿਆਂ ਪਤੀ ਉਤੇ ਲਾ ਦਿੰਦੀ ਹੈ। ਮਰਦ ਇਸ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਨਹੀਂ ਸਮਝਦਾ। ਮਾਂ ਕਿੰਨੀ ਬਾਰ, ਤਾਂ ਤੇਰੀ ਗੁੱਤ ਡੈਡੀ ਹੱਥੋਂ, ਅਸੀਂ ਛੁੱਡਾਈ ਹੈ। ਔਰਤ ਦੀ ਗੁੱਤ ਪੱਟ ਕੇ, ਖਨੀ ਗਿੱਚੀ ਪਿਛੋਂ ਮੱਤ ਲੱਭਦੇ ਹਨ। ਜੇ ਪਤੀ ਐਸੇ ਹੁੰਦੇ ਹਨ। ਮੈਂ ਵਿਆਹ ਨਹੀਂ ਕਰਾਉਣਾਂ। ਇਹ ਬੱਚਾ, ਬਗੈਰ ਬਾਪ ਦੇ ਪੈਦਾ ਹੋਵੇਗਾ। " ਮਾਂ ਨੇ ਕਿਹਾ, " ਬੱਚਾ ਗੁਰੀ ਦਾ ਹੈ, ਤਾਂ ਇਸੇ ਨਾਲ ਹੀ ਵਿਆਹ ਕਰਾ ਲੈ। ਸਾਡੀ ਇੱਜ਼ਤ ਬਚਾ ਲੈ। " 



 

Comments

Popular Posts