ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੬੮ Page 268 of 1430
11919 ਤੂ ਠਾਕੁਰੁ ਤੁਮ ਪਹਿ ਅਰਦਾਸਿ



Thoo Thaakur Thum Pehi Aradhaas ||

तू ठाकुरु तुम पहि अरदासि



ਤੂੰ ਮੈਂਨੂੰ ਪਾਲਣ ਵਾਲਾ, ਮੇਰਾ ਮਾਲਕ ਹੈ। ਤੇਰੇ ਅੱਗੇ ਮੇਰਾ ਤਰਲਾ, ਬੇਨਤੀ ਹੈ॥

You are our Lord and Master; to You, I offer this prayer.

11920 ਜੀਉ ਪਿੰਡੁ ਸਭੁ ਤੇਰੀ ਰਾਸਿ



Jeeo Pindd Sabh Thaeree Raas ||

जीउ पिंडु सभु तेरी रासि



ਇਹ ਤਨ, ਮਨ ਜਾਨ ਸਾਰੇ ਤੇਰੇ ਦਿੱਤੇ ਹੋਏ ਹਨ॥

This body and soul are all Your property.

11921 ਤੁਮ ਮਾਤ ਪਿਤਾ ਹਮ ਬਾਰਿਕ ਤੇਰੇ



Thum Maath Pithaa Ham Baarik Thaerae ||

तुम मात पिता हम बारिक तेरे



ਤੂੰ ਸਾਡਾ ਮਾਤਾ ਪਿਤਾ ਹੈ। ਅਸੀਂ ਤੇਰੇ ਬੱਚੇ ਹਾਂ॥

You are our mother and father; we are Your children.

11922 ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ



Thumaree Kirapaa Mehi Sookh Ghanaerae ||

तुमरी क्रिपा महि सूख घनेरे



ਤੇਰੀ ਮੇਹਰਬਾਨੀ ਹੋ ਜਾਏ ਬਹੁਤ ਅੰਨਦ ਹਨ॥

In Your Grace, there are so many joys!

11923 ਕੋਇ ਜਾਨੈ ਤੁਮਰਾ ਅੰਤੁ



Koe N Jaanai Thumaraa Anth ||

कोइ जानै तुमरा अंतु



ਪ੍ਰਭੂ ਕੋਈ ਤੇਰੇ ਗਿਆਨ, ਗੁਣਾਂ, ਕੰਮਾਂ ਤੇ ਹੋਰ ਆਲੇ-ਦੁਆਲੇ ਦਾ ਹਿਸਾਬ ਨਹੀਂ ਲਾ ਸਕਦਾ॥

No one knows Your limits.

11924 ਊਚੇ ਤੇ ਊਚਾ ਭਗਵੰਤ



Oochae Thae Oochaa Bhagavanth ||

ऊचे ते ऊचा भगवंत



ਪ੍ਰਭੂ ਜੀ ਤੂੰ ਸਬ ਤੋਂ ਊਚਾ ਵੱਡਾ ਪ੍ਰਮਾਤਮਾਂ ਹੈ॥

Highest of the High, Most Generous God,

11925 ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ



Sagal Samagree Thumarai Soothr Dhhaaree ||

सगल समग्री तुमरै सूत्रि धारी



ਸਾਰਾ ਆਲਾ-ਦੁਆਲਾ, ਹਰ ਚੀਜ਼, ਜੀਵ, ਬਨਸਪਤੀ ਪ੍ਰਭੂ ਜੀ, ਤੇਰੇ ਭਾਂਣੇ ਵਿੱਚ ਚੱਲ ਰਹੇ ਹਨ॥

The whole creation is strung on Your thread.

11926 ਤੁਮ ਤੇ ਹੋਇ ਸੁ ਆਗਿਆਕਾਰੀ



Thum Thae Hoe S Aagiaakaaree ||

तुम ते होइ सु आगिआकारी



ਤੇਰਾ ਸਾਰਾ ਬ੍ਰਹਿਮੰਡ, ਤੇਰੇ ਹੁਕਮ ਵਿੱਚ ਚਲਦਾ ਹੈ॥

That which has come from You is under Your Command.

11927 ਤੁਮਰੀ ਗਤਿ ਮਿਤਿ ਤੁਮ ਹੀ ਜਾਨੀ



Thumaree Gath Mith Thum Hee Jaanee ||

तुमरी गति मिति तुम ही जानी



ਪ੍ਰਭੂ ਜੀ ਤੂੰ ਕਿੱਡਾ ਹੈ, ਆਪਦੇ ਗਿਆਨ, ਗੁਣਾਂ, ਕੰਮਾਂ ਤੇ ਹੋਰ ਆਲੇ-ਦੁਆਲੇ ਦਾ ਆਪ ਹੀ ਜਾਂਣਦਾ ਹੈ।

You alone know Your state and extent.

11928 ਨਾਨਕ ਦਾਸ ਸਦਾ ਕੁਰਬਾਨੀ ੮॥੪॥



Naanak Dhaas Sadhaa Kurabaanee ||8||4||

नानक दास सदा कुरबानी ॥८॥४॥


ਸਤਿਗੁਰ ਨਾਨਕ ਪ੍ਰਭੂ ਜੀ ਤੇਰੇ ਪਿਆਰੇ ਤੇਰੇ ਤੋਂ, ਹਰ ਸਮੇਂ ਵਾਰੇ-ਵਾਰੇ ਜਾਂਦੇ ਹਨ ||8||4||
Sathigur Nanak, Your slave, is forever a sacrifice. ||8||4||

11929 ਸਲੋਕੁ



Salok ||

सलोकु

ਸਲੋਕੁ

Shalok

11930 ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ



Dhaenehaar Prabh Shhodd Kai Laagehi Aan Suaae ||

देनहारु प्रभ छोडि कै लागहि आन सुआइ



ਰੱਬ ਦਾਨ ਦੇਈ ਜਾ ਰਿਹਾ ਹੈ। ਪਰ ਉਸ ਨੂੰ ਛੱਡ ਕੇ ਬੰਦੇ, ਹੋਰਾਂ ਚੀਜ਼ਾਂ ਵਿੱਚੋਂ ਖੁਸ਼਼ੀਆਂ ਭਾਲਦੇ ਹਨ॥

One who renounces God the Giver, and attaches himself to other affairs

11931 ਨਾਨਕ ਕਹੂ ਸੀਝਈ ਬਿਨੁ ਨਾਵੈ ਪਤਿ ਜਾਇ ੧॥



Naanak Kehoo N Seejhee Bin Naavai Path Jaae ||1||

नानक कहू सीझई बिनु नावै पति जाइ ॥१॥


ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਕੋਈ ਬੰਦਾ, ਜੀਵ ਜੀਵਨ ਨੂੰ ਸਹੀਂ ਤਰਾਂ ਨਹੀਂ ਜਿਉਂ ਸਕਦਾ। ਰੱਬ ਦੇ ਨਾਂਮ ਨੂੰ ਚੇਤੇ ਕਰਨ ਬਗੈਰ ਇੱਜ਼ਤ ਚਲੀ ਜਾਂਦੀ ਹੈ ||1||


Sathigur , he shall never succeed. Without the Name, he shall lose his honor. ||1||
11932 ਅਸਟਪਦੀ
Asattapadhee ||

असटपदी

ਅਸਟਪਦੀ

Ashtapadee

11933 ਦਸ ਬਸਤੂ ਲੇ ਪਾਛੈ ਪਾਵੈ



Dhas Basathoo Lae Paashhai Paavai ||

ਪ੍ਰਭੂ ਤੋਂ ਦਸ ਚੀਜ਼ਾਂ, ਬੇਅੰਤ ਦਾਨ ਲੈ ਕੇ, ਕੋਲ ਸੰਭਾਲੀ ਜਾਂਦਾ ਹੈ॥

दस बसतू ले पाछै पावै



He obtains ten things, and puts them behind him;

11934 ਏਕ ਬਸਤੁ ਕਾਰਨਿ ਬਿਖੋਟਿ ਗਵਾਵੈ



Eaek Basath Kaaran Bikhott Gavaavai ||

एक बसतु कारनि बिखोटि गवावै



ਇੱਕ ਚੀਜ਼ ਦੀ ਖ਼ਾਤਰ, ਭਰੋਸਾ ਗੁਆ ਲੈਂਦਾ ਹੈ॥

For the sake of one thing withheld, he forfeits his faith.

11935 ਏਕ ਭੀ ਦੇਇ ਦਸ ਭੀ ਹਿਰਿ ਲੇਇ



Eaek Bhee N Dhaee Dhas Bhee Hir Laee ||

एक भी देइ दस भी हिरि लेइ



ਜੇ ਇੱਕ ਵੀ ਚੀਜ਼ ਨਾਂ ਦੇਵੇ। ਦਿੱਤੀਆਂ ਦਸ ਵੀ ਰੱਬ ਵਾਪਸ ਲੈ ਲਵੇ॥

But what if that one thing were not given, and the ten were taken away?

11936 ਤਉ ਮੂੜਾ ਕਹੁ ਕਹਾ ਕਰੇਇ



Tho Moorraa Kahu Kehaa Karaee ||

तउ मूड़ा कहु कहा करेइ



ਤਾਂ ਬੇਸਮਝ ਬੰਦਾ ਕੀ ਕਰ ਸਕਦਾ ਹੈ?॥

Then, what could the fool say or do?

11937 ਜਿਸੁ ਠਾਕੁਰ ਸਿਉ ਨਾਹੀ ਚਾਰਾ



Jis Thaakur Sio Naahee Chaaraa ||

जिसु ठाकुर सिउ नाही चारा



ਜਿਸ ਭਗਵਾਨ ਦੀ, ਮਰਜ਼ੀ ਦੇ ਖ਼ਿਲਾਫ਼ ਕੁੱਝ ਨਹੀਂ ਕਰ ਸਕਦੇ॥

Our Lord and Master cannot be moved by force.

11938 ਤਾ ਕਉ ਕੀਜੈ ਸਦ ਨਮਸਕਾਰਾ



Thaa Ko Keejai Sadh Namasakaaraa ||

ता कउ कीजै सद नमसकारा



ਉਸ ਰੱਬ ਨੂੰ, ਤੇ ਉਸ ਦੇ ਹੁਕਮ ਨੂੰ ਹਰ ਸਮੇਂ ਸਿਰ ਝੁੱਕਾਈਏ॥

Unto Him, bow forever in adoration.

11939 ਜਾ ਕੈ ਮਨਿ ਲਾਗਾ ਪ੍ਰਭੁ ਮੀਠਾ



Jaa Kai Man Laagaa Prabh Meethaa ||

जा कै मनि लागा प्रभु मीठा



ਜਿਸ ਬੰਦੇ ਨੂਂ ਰੱਬ ਪਿਆਰਾ ਲੱਗਦਾ ਹੈ॥

That one, unto whose mind God seems sweet

11940 ਸਰਬ ਸੂਖ ਤਾਹੂ ਮਨਿ ਵੂਠਾ



Sarab Sookh Thaahoo Man Voothaa ||

सरब सूख ताहू मनि वूठा



ਸਾਰੇ ਅੰਨਦ, ਖੁਸ਼ੀਆਂ, ਉਸ ਕੋਲ ਆ ਜਾਂਦੀਆਂ ਹਨ॥

All pleasures come to abide in his mind.

11941 ਜਿਸੁ ਜਨ ਅਪਨਾ ਹੁਕਮੁ ਮਨਾਇਆ



Jis Jan Apanaa Hukam Manaaeiaa ||

जिसु जन अपना हुकमु मनाइआ



ਜਿਸ ਬੰਦੇ ਤੋਂ ਰੱਬ, ਆਪਣਾ ਭਾਂਣਾਂ ਮੰਨਵਾਉਂਦਾ ਹੈ॥

One who abides by the Lord's Will,

11942 ਸਰਬ ਥੋਕ ਨਾਨਕ ਤਿਨਿ ਪਾਇਆ ੧॥



Sarab Thhok Naanak Thin Paaeiaa ||1||

सरब थोक नानक तिनि पाइआ ॥१॥


ਸਤਿਗੁਰ ਨਾਨਕ ਜੀ ਤੋਂ ਉਹ ਭਗਤ, ਹਰ ਚੀਜ਼ ਹਾਂਸਲ ਕਰ ਲੈਂਦਾ ਹੈ ||1||


Sathigur Nanak, obtains all things. ||1||
11943 ਅਗਨਤ ਸਾਹੁ ਅਪਨੀ ਦੇ ਰਾਸਿ
Aganath Saahu Apanee Dhae Raas ||

अगनत साहु अपनी दे रासि



ਸ਼ਾਹੂਕਾਰ ਪ੍ਰਭੂ, ਅੱਣਗਿੱਣਤ ਆਪਣੀਆਂ ਵਸਤੂਆਂ ਦਿੰਦਾ ਹੈ॥

God the Banker gives endless capital to the mortal,

11944 ਖਾਤ ਪੀਤ ਬਰਤੈ ਅਨਦ ਉਲਾਸਿ



Khaath Peeth Barathai Anadh Oulaas ||

खात पीत बरतै अनद उलासि



ਜੀਵ, ਬੰਦਾ ਖਾਂਦਾ ਪੀਂਦਾ ਹੈ। ਵਸਤੂਆਂ ਨਾਲ, ਅੰਨਦ, ਖੁਸ਼ੀਆਂ ਲੈਂਦਾ ਹੈ॥

Who eats, drinks and expends it with pleasure and joy.

11945 ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ



Apunee Amaan Kashh Bahur Saahu Laee ||

अपुनी अमान कछु बहुरि साहु लेइ



ਸ਼ਾਹੂਕਾਰ ਪ੍ਰਭੂ, ਆਪਣੀ ਕੋਈ ਵਸਤੂ ਲੈਂਦਾ ਹੈ॥

If some of this capital is later taken back by the Banker,

11946 ਅਗਿਆਨੀ ਮਨਿ ਰੋਸੁ ਕਰੇਇ



Agiaanee Man Ros Karaee ||

अगिआनी मनि रोसु करेइ



ਬੇਸਮਝ ਬੰਦੇ ਦਾ ਮਨ ਗੁੱਸਾ ਕਰਦਾ ਹੈ॥

The ignorant person shows his anger.

11947 ਅਪਨੀ ਪਰਤੀਤਿ ਆਪ ਹੀ ਖੋਵੈ



Apanee Paratheeth Aap Hee Khovai ||

अपनी परतीति आप ही खोवै



ਆਪਦਾ ਭਰੋਸਾ ਆਪ ਹੀ ਗੁਆ ਲੈਂਦਾ ਹੈ॥

He himself destroys his own credibility,

11948 ਬਹੁਰਿ ਉਸ ਕਾ ਬਿਸ੍ਵਾਸੁ ਹੋਵੈ



Bahur Ous Kaa Bisvaas N Hovai ||

बहुरि उस का बिस्वासु होवै



ਫਿਰ ਉਸ ਉਤੇ ਜ਼ਕੀਨ ਨਹੀਂ ਹੁੰਦਾ॥

And he shall not again be trusted.

11949 ਜਿਸ ਕੀ ਬਸਤੁ ਤਿਸੁ ਆਗੈ ਰਾਖੈ



Jis Kee Basath This Aagai Raakhai ||

जिस की बसतु तिसु आगै राखै



ਜਿਸ ਰੱਬ ਨੇ ਚੀਜਾਂ ਦਿੱਤੀਆਂ ਹਨ। ਉਸ ਅੱਗੇ ਆਪ ਹੀ ਰੱਖ ਦੇਵੇ॥

When one offers to the Lord, that which belongs to the Lord,

11950 ਪ੍ਰਭ ਕੀ ਆਗਿਆ ਮਾਨੈ ਮਾਥੈ



Prabh Kee Aagiaa Maanai Maathhai ||

प्रभ की आगिआ मानै माथै



ਰੱਬ ਦੇ ਭਾਂਣੇ ਨੂੰ ਖੁਸ਼ੀ ਨਾਲ, ਸਿਰ ਮੱਥੇ ਮਨਜ਼ੂਰ ਕਰੀਏ॥

And willingly abides by the Will of God's Order,

11951 ਉਸ ਤੇ ਚਉਗੁਨ ਕਰੈ ਨਿਹਾਲੁ



Ous Thae Chougun Karai Nihaal ||

उस ते चउगुन करै निहालु



ਉਸ ਤੋਂ ਵੀ ਚਾਰ ਗੁਣਾਂ ਹੋਰ ਦੇ ਕੇ, ਪ੍ਰਭੂ ਤੱਸਲੀ ਕਰਾ ਕੇ, ਖੁਸ਼ ਕਰ ਦਿੰਦਾ ਹੈ॥

The Lord will make him happy four times over.

11952 ਨਾਨਕ ਸਾਹਿਬੁ ਸਦਾ ਦਇਆਲੁ ੨॥



Naanak Saahib Sadhaa Dhaeiaal ||2||

नानक साहिबु सदा दइआलु ॥२॥


ਸਤਿਗੁਰ ਨਾਨਕ ਮਾਲਕ ਜੀ, ਹਰ ਸਮੇਂ ਕਿਰਪਾ ਕਰਦੇ ਹਨ ||2||


Sathigur Nanak, our Lord and Master is merciful forever. ||2||
11953 ਅਨਿਕ ਭਾਤਿ ਮਾਇਆ ਕੇ ਹੇਤ
Anik Bhaath Maaeiaa Kae Haeth ||

अनिक भाति माइआ के हेत



ਧੰਨ, ਮੋਹ ਦੇ ਬਹੁਤ ਰੂਪ ਹਨ॥

The many forms of attachment to Maya shall surely pass away -

11954 ਸਰਪਰ ਹੋਵਤ ਜਾਨੁ ਅਨੇਤ



Sarapar Hovath Jaan Anaeth ||

सरपर होवत जानु अनेत



ਇਹ ਸਾਰੇ ਮਰ ਮੁੱਕ ਜਾਂਦੇ ਹਨ॥

Know that they are transitory.

11955 ਬਿਰਖ ਕੀ ਛਾਇਆ ਸਿਉ ਰੰਗੁ ਲਾਵੈ



Birakh Kee Shhaaeiaa Sio Rang Laavai ||

बिरख की छाइआ सिउ रंगु लावै



ਦਰਖ਼ੱਤ ਦੀ ਛਾਂ ਨਾਲ ਜੇ ਮਨ ਜੋੜ ਲਵੇ॥

People fall in love with the shade of the tree,

11956 ਓਹ ਬਿਨਸੈ ਉਹੁ ਮਨਿ ਪਛੁਤਾਵੈ



Ouh Binasai Ouhu Man Pashhuthaavai ||

ओह बिनसै उहु मनि पछुतावै



ਉਹ ਛਾਂ ਖਿਸਕ ਜਾਂਦੀ ਹੈ। ਮਨ ਲਾਲਚਾਉਂਦਾ ਰਹਿ ਜਾਂਦਾ ਹੈ॥

And when it passes away, they feel regret in their minds.

11957 ਜੋ ਦੀਸੈ ਸੋ ਚਾਲਨਹਾਰੁ



Jo Dheesai So Chaalanehaar ||

जो दीसै सो चालनहारु



ਹਰ ਚੀਜ਼, ਜੀਵ ਸਬ ਕੁੱਝ ਜੋ ਦੇਖ ਰਹੇ ਹਾਂ। ਸਾਰਾ ਮਰ ਜਾਂਣਾਂ ਹੈ॥

Whatever is seen, shall pass away;

11958 ਲਪਟਿ ਰਹਿਓ ਤਹ ਅੰਧ ਅੰਧਾਰੁ



Lapatt Rehiou Theh Andhh Andhhaar ||

लपटि रहिओ तह अंध अंधारु



ਬੇਸਮਝ ਬੰਦਾ ਇਸ ਦਾ ਲਾਲਚ ਕਰਕੇ, ਇੱਕਠਾ ਕਰੀ ਜਾਂਦਾ ਹੈ॥

And yet, the blindest of the blind cling to it.

11959 ਬਟਾਊ ਸਿਉ ਜੋ ਲਾਵੈ ਨੇਹ



Battaaoo Sio Jo Laavai Naeh ||

बटाऊ सिउ जो लावै नेह



ਜੋ ਬੰਦਾ ਰਾਹੀ ਨਾਲ ਪਿਆਰ ਬੱਣਾਂ ਲੈਂਦਾ ਹੈ॥

One who gives her love to a passing traveler

11960 ਤਾ ਕਉ ਹਾਥਿ ਆਵੈ ਕੇਹ



Thaa Ko Haathh N Aavai Kaeh ||

ता कउ हाथि आवै केह



ਅਖੀਰ ਕੁੱਝ ਹੱਥ ਨਹੀਂ ਆਉਂਦਾ॥

Nothing shall come into her hands in this way.

11961 ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ



Man Har Kae Naam Kee Preeth Sukhadhaaee ||

मन हरि के नाम की प्रीति सुखदाई



ਮਨਾਂ ਰੱਬ ਦਾ ਨਾਂਮ ਹੀ ਅੰਨਦ ਦੇਣ ਵਾਲਾ ਹੈ॥

Mind, the love of the Name of the Lord bestows peace.

11962 ਕਰਿ ਕਿਰਪਾ ਨਾਨਕ ਆਪਿ ਲਏ ਲਾਈ ੩॥



Kar Kirapaa Naanak Aap Leae Laaee ||3||

करि किरपा नानक आपि लए लाई ॥३॥


ਸਤਿਗੁਰ ਨਾਨਕ ਜੀ ਦਾ, ਪਿਆਰ ਉਸੇ ਨੂੰ ਮਿਲਦਾ ਹੈ। ਜਿਸ ਉਤੇ ਮੇਹਰਬਾਨੀ ਕਰਕੇ, ਪ੍ਰਭੂ ਆਪ ਪਿਆਰ ਨਾਲ ਜੋੜਦਾ ਹੈ ||3||


Sathigur Nanak, the Lord, in His Mercy, unites us with Himself. ||3||
11963 ਮਿਥਿਆ ਤਨੁ ਧਨੁ ਕੁਟੰਬੁ ਸਬਾਇਆ
Mithhiaa Than Dhhan Kuttanb Sabaaeiaa ||

मिथिआ तनु धनु कुट्मबु सबाइआ



ਸਰੀਰ, ਦੌਲਤ, ਪਰਿਵਾਰ ਸਾਰਾ ਕੁੱਝ ਨਾਸ਼ਵਾਨ ਹੈ॥

False are body, wealth, and all relations.

11964 ਮਿਥਿਆ ਹਉਮੈ ਮਮਤਾ ਮਾਇਆ



Mithhiaa Houmai Mamathaa Maaeiaa ||

मिथिआ हउमै ममता माइआ



ਹੰਕਾਂਰ, ਪਿਆਰ, ਧੰਨ ਸਾਰਾ ਕੁੱਝ ਨਾਸ਼ਵਾਨ ਹੈ॥

False are ego, possessiveness and Maya.

11965 ਮਿਥਿਆ ਰਾਜ ਜੋਬਨ ਧਨ ਮਾਲ



Mithhiaa Raaj Joban Dhhan Maal ||

मिथिआ राज जोबन धन माल



ਰਾਜ, ਜਵਾਨੀ, ਦੌਲਤ, ਸਾਰੀਆਂ ਚੀਜ਼ਾਂ ਖਤਮ ਹੋ ਜਾਂਣੀਆਂ ਹਨ॥

False are power, youth, wealth and property.

11966 ਮਿਥਿਆ ਕਾਮ ਕ੍ਰੋਧ ਬਿਕਰਾਲ



Mithhiaa Kaam Krodhh Bikaraal ||

मिथिआ काम क्रोध बिकराल



ਸਰੀਰਕ ਕਾਂਮਕ ਕਿਰਿਆ, ਡਰਾਉਣ ਵਾਲਾ ਗੁੱਸਾ, ਕਿਸੇ ਕੰਮ ਨਹੀਂ ਹਨ॥

False are sexual desire and wild anger.

11967 ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ



Mithhiaa Rathh Hasathee Asv Basathraa ||

मिथिआ रथ हसती अस्व बसत्रा



ਰਥ ਹਾਥੀ, ਘੋੜੇ ਸੋਹਣੇ ਕੱਪੜੇ ਸਦਾ ਰਹਿੱਣ ਵਾਲੇ ਨਹੀਂ ਹਨ॥

False are chariots, elephants, horses and expensive clothes.

11968 ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ



Mithhiaa Rang Sang Maaeiaa Paekh Hasathaa ||

मिथिआ रंग संगि माइआ पेखि हसता



ਨਾਸ਼ਵਾਨ ਦੁਨੀਆਂ ਦੇ ਤਮਾਸ਼ੇ, ਧੰਨ, ਪਿਆਰ ਦੇਖ਼ ਕੇ ਹੱਸਦਾ ਹੈ॥

False is the love of gathering wealth, and reveling in the sight of it.

11969 ਮਿਥਿਆ ਧ੍ਰੋਹ ਮੋਹ ਅਭਿਮਾਨੁ



Mithhiaa Dhhroh Moh Abhimaan ||

मिथिआ ध्रोह मोह अभिमानु



ਧੋਖਾ, ਪਿਆਰ, ਮਾਂਣ, ਹੰਕਾਂਰ ਮਰ ਜਾਂਣ ਵਾਲੇ ਹਨ॥

False are deception, emotional attachment and egotistical pride.

11970 ਮਿਥਿਆ ਆਪਸ ਊਪਰਿ ਕਰਤ ਗੁਮਾਨੁ



Mithhiaa Aapas Oopar Karath Gumaan ||

मिथिआ आपस ऊपरि करत गुमानु



ਆਪਦੇ ਉਤੇ ਮਾਂਣ, ਹੰਕਾਂਰ ਕਰਨਾਂ ਬੇਕਾਰ ਹੈ॥

False are pride and self-conceit.

11971 ਅਸਥਿਰੁ ਭਗਤਿ ਸਾਧ ਕੀ ਸਰਨ



Asathhir Bhagath Saadhh Kee Saran ||

असथिरु भगति साध की सरन



ਰੱਬ ਦੇ ਕੋਲ ਹੋ ਕੇ, ਰੱਬ ਦੇ ਪ੍ਰੇਮ ਵਿੱਚ ਭਗਤੀ ਕਰਨੀ ਹੀ ਸਾਥ ਰਹਿੰਦੀ ਹੈ॥

Only devotional worship is permanent, and the Sanctuary of the Holy.

11972 ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ੪॥



Naanak Jap Jap Jeevai Har Kae Charan ||4||

नानक जपि जपि जीवै हरि के चरन ॥४॥


ਸਤਿਗੁਰ ਨਾਨਕ ਪ੍ਰਭੂ ਜੀ ਦੇ, ਚਰਨਾਂ ਨੂੰ ਮਨ ਵਿੱਚ ਚੇਤੇ ਕਰਕੇ, ਸੇਵਕ ਜਿਉਂਦਾ ਹੈ ||4||


athigur Nanak lives by meditating, meditating on the Lotus Feet of the Lord. ||4||

Comments

Popular Posts