ਪਿਆਰੇ ਭਲੇ ਸੱਜਣੋ ਬੰਦਿਉ, ਸਾਰੀਆਂ ਚਲਾਕੀਆਂ ਛੱਡ ਕੇ, ਰੱਬ ਪ੍ਰਭ ਨੂੰ ਯਾਦ ਕਰੀਏ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
26/05/2013. 281

ਪਿਆਰੇ ਭਲੇ ਸੱਜਣੋ ਬੰਦਿਉ, ਸਾਰੀਆਂ ਚਲਾਕੀਆਂ ਛੱਡ ਕੇ, ਰੱਬ ਪ੍ਰਭ ਨੂੰ ਯਾਦ ਕਰੀਏ। ਸਤਿਗੁਰ ਨਾਨਕ ਪ੍ਰਭੂ ਜੀ ਉਤੇ, ਜਿੰਦ-ਜਾਨ, ਮਨ ਵਿੱਚ, ਇੱਕ ਜ਼ਕੀਨ-ਭਰੋਸਾ ਬੱਣਾਂ ਕੇ ਰੱਖੀਏ। ਦਰਦ, ਵਹਿਮ, ਡਰ ਚਲੇ ਜਾਂਦੇ ਹਨ। ਕਿਸੇ ਬੰਦੇ ਦਾ ਆਸਰਾ ਬੇਕਾਰ ਹੀ ਸਮਝ। ਭਗਵਾਨ ਹੀ ਵਸਤੂਆਂ, ਦਾਤਾਂ ਦੇਣ ਵਾਲਾ ਹੈ। ਜਿਸ ਦੇ ਦੇਣ ਨਾਲ ਜੀਵ, ਬੰਦਾ ਰੱਜ ਜਾਂਦਾ ਹੈ। ਉਸ ਬੰਦੇ ਨੂੰ ਮੁੜ ਕੇ, ਲਾਲਚ ਨਹੀਂ ਹੁੰਦਾ। ਬੰਦੇ ਨੂੰ ਮਾਰਦਾ ਤੇ ਜਿਉਂਦਾ, ਰੱਬ ਇਕੋ ਹੀ ਹੈ। ਬੰਦੇ ਦੇ ਹੱਥ ਵਿੱਚ ਕੁੱਝ ਵੀ ਨਹੀਂ ਹੈ। ਪ੍ਰਭੂ ਦਾ ਭਾਣਾਂ ਮੰਨ ਕੇ ਸੁਖ ਹੁੰਦਾ ਹੈ। ਉਸ ਰੱਬ ਦਾ ਨਾਂਮ ਗਲ਼ੇ ਵਿੱਚ ਯਾਦ ਕਰਕੇ ਰੱਖ। ਉਸ ਰੱਬ ਦਾ ਨਾਂਮ ਸਿਮਰ ਕੇ, ਚੇਤੇ ਕਰਕੇ, ਜੱਪ ਕੇ, ਰੱਟੀ ਚੱਲ। ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ, ਉਸ ਰੱਬ ਦਾ ਨਾਂਮ ਸਿਮਰਨ ਕਰਨ ਨਾਲ, ਕੋਈ ਅੜੀਚਣ, ਰੁਕਾਵਟ ਨਹੀਂ ਪੈਂਦੀ।

ਜਿੰਦ ਜਾਨ ਵਿੱਚ ਰੱਬ ਦੀ ਵੱਡਿਆਈ ਕਰੀਏ। ਮੇਰੀ ਜਿੰਦ ਜਾਨ ਸਹੀ ਪਵਿੱਤਰ ਕੰਮ ਕਰੀਏ। ਹਰ ਸਮੇਂ ਮਨ ਨੂੰ ਸੁਖੀ ਰੱਖ ਸਕਦੇ ਹਾਂ। ਅੱਖਾਂ ਦੇ ਨਾਲ ਪ੍ਰਮਾਤਮਾਂ ਦੀ ਬੱਣਾਈ, ਸ੍ਰਿਸਟੀ ਦੇ ਸੋਹਣੇ ਨਜ਼ਾਰੇ ਦੇਖੀਏ। ਪੈਰਾਂ ਨਾਲ, ਗੋਬਿੰਦ ਪ੍ਰਭੂ ਦੇ ਰਸਤੇ ਉਤੇ ਤੁਰੀਏ। ਮਾੜੇ ਕੰਮ ਤੇ ਪਾਪ, ਇੱਕ ਪਲ ਰੱਬ ਨੂੰ ਚੇਤੇ ਕਰਨ ਨਾਲ ਮੁੱਕ ਜਾਂਦੇ ਹਨ। ਹੱਥਾਂ ਨਾਲ ਰੱਬ ਦੇ ਕੰਮ ਕਰੀਏ। ਕੰਨਾਂ ਨਾਲ ਰੱਬ ਦੇ ਗੁਣਾਂ ਨੂੰ ਸੁਣੀਏ ਕਰੀਏ। ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ। ਰੱਬ ਦੇ ਦਰਘਰ ਵਿੱਚ ਸੋਹਣੇ ਮੁੱਖ, ਭਾਗਾਂ ਵਾਲੇ ਮੰਨੇ ਜਾਂਦੇ ਹਨ।

ਭਾਗਾਂ ਵਾਲੇ ਬੰਦੇ ਦੁਨੀਆਂ ਉਤੇ ਉਹ ਹਨ। ਹਰ ਸਮੇਂ, ਹਮੇਸ਼ਾ ਲਈ, ਰੱਬ ਦੇ ਗੁਣਾਂ ਨੂੰ ਗਾਈਏ। ਜੋ ਬੰਦੇ ਪ੍ਰਭੂ ਦੇ ਨਾਂਮ ਦਾ ਖਿਆਲ ਕਰਦੇ ਹਨ। ਉਹ ਦੁਨੀਆਂ ਉਤੇ, ਦੌਲਤ ਮੰਦ, ਧੰਨਾਂਢ ਬੰਦੇ ਹਨ। ਸਰੀਰ, ਹਿਰਦੇ, ਮੂੰਹ ਵਿੱਚੋਂ ਰੱਬ ਦਾ ਨਾਂਮ ਜੱਪਦੇ ਹਨ। ਉਸ ਨੂੰ ਹਰ ਸਮੇਂ, ਹਮੇਸ਼ਾ ਲਈ ਅੰਨਦ ਨਾਲ ਰਹਿੱਣ ਵਾਲਾ ਜਾਂਣੀਏ। ਸਿਰਫ਼ ਇਕੋ-ਇੱਕ ਰੱਬ ਨੂੰ ਸਮਝ ਜਾਈਏ। ਉਹ ਬੰਦੇ ਇਸ ਦੁਨੀਆਂ ਬਾਰੇ, ਅੱਗਲੀ ਮਰਨ ਪਿਛੋਂ ਦੀ ਦੁਨੀਆਂ ਬਾਰੇ ਜਾਂਣ ਜਾਂਦੇ ਹਨ। ਰੱਬ ਦੇ ਪਿਆਰ ਵਿੱਚ, ਜਿਸ ਬੰਦੇ ਦਾ ਜੀਅ ਲੱਗ ਗਿਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ। ਉਹ ਬੰਦੇ ਰੱਬ ਨੂੰ ਬੁੱਝ ਲਿਆ ਹੈ। ਸਤਿਗੁਰ ਦੀ ਮਿਹਰਬਾਨੀ ਨਾਲ ਆਪਣੇ-ਆਪ, ਜਿਸ ਬੰਦੇ ਨੂੰ ਰੱਬ ਦਿਸਦਾ ਹੈ।

ਉਸ ਬੰਦੇ ਦੇ ਲਾਲਚ ਮੁੱਕ ਜਾਂਦੇ ਹਨ। ਰੱਬ ਦੇ ਪਿਆਰਿਆਂ ਵਿੱਚ, ਰੱਬ ਦਾ ਨਾਂਮ ਸਿਮਰਨ, ਹਰਿ ਹਰਿ ਕਰਦਾ ਹੈ। ਉਹ ਬੰਦੇ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਹਨ। ਰਾਤ ਦਿਨ, ਕੇਵਲ ਰੱਬੀ ਬਾਣੀ ਨੂੰ ਗਾਉਂਦੇ ਹਨ। ਘਰ, ਪਰਿਵਾਰ ਵਿੱਚ ਵੀ, ਉਹ ਬੰਦੇ ਵਿਕਾਰਾਂ ਦੇ ਲਾਲਚ ਵਿੱਚ ਨਹੀਂ ਫਸਦੇ। ਇੱਕ ਪ੍ਰਭੂ ਉਤੇ, ਜਿਹੜੇ ਬੰਦੇ ਸੀ ਉਮੀਦ ਹੈ। ਉਸ ਦਾ ਜੰਮਦੂਤ ਦਾ ਡਰ ਮੁੱਕ ਜਾਂਦਾ ਹੈ। ਪ੍ਰਮਾਤਮਾਂ ਨੂੰ ਦੇਖਣੇ ਦੀ, ਜਿਸ ਨੂੰ ਭੁੱਖ ਹੋਵੇ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਸ ਬੰਦੇ ਨੂੰ ਦਰਦ ਪੀੜਾ ਨਹੀਂ ਹੁੰਦੇ।

ਬੰਦੇ ਨੂੰ ਰੱਬ ਦਾ ਨਾਂਮ ਹਰਿ, ਪ੍ਰਭੂ ਹਿਰਦੇ ਵਿੱਚ ਯਾਦ ਆਵੇ। ਉਹ ਭਗਤ ਡੋਲਦਾ ਨਹੀਂ ਹੈ। ਸ਼ਾਂਤ ਰਹਿੰਦਾ ਹੈ। ਜਿਸ ਬੰਦੇ ਉਤੇ ਰੱਬ ਮੇਹਰਬਾਨੀ ਕਰਦਾ ਹੈ। ਉਹ ਰੱਬ ਦਾ ਚਾਕਰ ਭਗਤ, ਕਿਸੇ ਹੋਰ ਤੋ ਕਿਵੇਂ ਡਰ ਸਕਦਾ ਹੈ? ਰੱਬ ਜੈਸਾ ਹੈ, ਵੈਸਾ ਹੀ ਦਿਸ ਪੈਂਦਾ ਹੈ। ਆਪਣੇ ਕੰਮਾਂ ਵਿੱਚ ਆਪ ਹੀ, ਪ੍ਰਭੂ ਰੱਚਿਆ ਹੋਇਆ। ਹੈ। ਹਰ ਸਮੇਂ ਬਿਚਾਰ ਕਰਕੇ ਆਪ ਨੂੰ ਸੁਧਾਰ ਕੇ, ਸਹੀਂ ਰਾਹ ਉਤੇ ਚਲ ਕੇ, ਸਫ਼ਲਤਾ ਮਿਲ ਸਕਦੀ ਹੈ। ਸਤਿਗੁਰ ਜੀ ਦੀ ਕਿਰਪਾ ਨਾਲ, ਪ੍ਰਭੂ ਜੀ ਦੀ ਸਮਝ ਆ ਜਾਦੀ ਹੈ। ਜਿਥੇ ਵੀ ਦੇਖਦੇ ਹਾਂ। ਮੈਨੂੰ ਹਰ ਥਾਂ, ਚੀਜਾਂ, ਜੀਵਾਂ ਵਿੱਚ ਰੱਬ ਦਾ ਟਿੱਕਾਣਾ ਲੱਗਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਆਪ ਹੀ ਜਗਤ ਵਿੱਚ ਹੈ। ਪ੍ਰਭੂ ਜੀ ਆਪ ਹੀ, ਜੋਤ ਬੱਣ ਕੇ ਜੀਵਤ ਰੱਖ ਰਿਹਾ ਹੈ। ਨਾਂ ਕੁੱਝ ਜੰਮਦਾ ਹੈ। ਨਾਂ ਹੀ ਕੁੱਝ ਮਰਦਾ ਹੈ। ਆਪਦੇ ਕੰਮ ਆਪ ਹੀ ਕਰ ਰਿਹਾ ਹੈ। ਦੁਨੀਆਂ ਉਤੇ ਜੰਮਦਾ, ਮਰਦਾ ਹੈ। ਦਿਸਦਾ ਵੀ ਹੈ। ਨਹੀਂ ਵੀ ਦਿੱਸਦਾ ਹੈ। ਸਾਰੀ ਦੁਨੀਆਂ ਰੱਬ ਦੇ ਹੁਕਮ ਵਿੱਚ ਚੱਲਦੀ ਹੈ। ਰੱਬ ਸਾਰੀ ਦੁਨੀਆਂ ਵਿੱਚ ਆਪ ਹੀ ਹੈ। ਬੇਅੰਤ ਤਰੀਕਿਆ ਨਾਲ, ਜਗਤ ਨੂੰ ਬਣਾਉਂਦਾ ਤੇ ਮਿਟਾ ਦਿੰਦਾ ਹੈ। ਪ੍ਰਮਾਤਮਾਂ ਦਾ ਖ਼ਾਤਮਾਂ ਨਹੀਂ ਹੋ ਸਕਦਾ। ਨਾਂ ਹੀ ਕੋਈ ਉਸ ਰੱਬ ਦੇ ਟੁੱਕੜੇ ਕਰ ਸਕਦਾ ਹੈ। ਉਹ ਸਦਾ ਅਮਰ ਤੇ ਪੂਰਾ ਹੀ ਰਹੇਗਾ। ਸਾਰੀ ਸ੍ਰਿਸਟੀ ਨੂੰ ਆਪ ਹੀ ਪ੍ਰਭੂ ਬੱਣਾਂ ਰਿਹਾ ਹੈ। ਉਸ ਰੱਬ ਦੇ ਗਿਆਨ, ਗੁਣਾਂ, ਕੰਮਾਂ, ਬੱਣਾਈ ਦੁਨੀਆਂ ਬਾਰੇ, ਸਾਰੀ ਜਾਂਣਕਾਰੀ ਦਾ ਪਤਾ ਨਹੀਂ ਲੱਗ ਸਕਦਾ। ਰੱਬ ਦਾ ਭੇਤ ਨਹੀਂ ਪਾ ਸਕਦੇ। ਸਤਿਗੁਰ ਨਾਨਕ ਪ੍ਰਭੂ ਜੀ, ਬੰਦ ਨੂੰ ਆਪ ਹੀ ਆਪਦਾ ਨਾਂਮ ਚੇਤੇ ਕਰਾਉਂਦੇ ਹਨ।

Comments

Popular Posts