ਭਾਗ 80 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਆਪਦੇ ਪੇਕਿਆ ਤੋਂ ਚਾਰ ਮੱਝਾ ਲਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਗੁਰੀ ਨੇ ਆਪਦੀ ਪਤਨੀ ਨੂੰ ਫੋਨ ਕੀਤਾ। ਉਸ ਨੂੰ ਪੁੱਛਿਆ ਕੀ ਕਰਦੀ ਹੈ?" ਉਸ ਨੇ ਕਿਹਾ, " ਬੀਹੀ ਵਿੱਚ ਖੜ੍ਹੀ ਸੀ' " ਗੁਰੀ ਨੇ ਕਿਹਾ, " ਬੀਹੀ ਵਿੱਚ ਕੀ ਹੈ? ਸਾਲੀਏ, ਕੀ ਆਪਦੀ ਨਮੈਇਸ਼ ਕਰਦੀ ਹੈ? " ਉਸ ਦੀ ਪਤਨੀ ਨੇ ਕਿਹਾ, " ਮੈਂ ਸਬਜ਼ੀ ਖ੍ਰੀਦ ਰਹੀ ਸੀ। ਖਾਰੀ ਵਾਲਾ ਆਇਆ ਸੀ। " ਗੁਰੀ ਨੇ ਕਿਹਾ, " ਕੀ ਹੁਣ ਖਾਰੀ ਵਾਲਾ ਯਾਰ ਬੱਣਾਂ ਲਿਆ? " ਪਤਨੀ ਨੇ ਕਿਹਾ, " ਮਾਂ ਨੂੰ ਤਾਪ ਚੜ੍ਹਿਆ ਹੈ। ਇਸ ਲਈ, ਮੈਂ ਸਬਜ਼ੀ ਖ੍ਰੀਦ ਰਹੀ ਸੀ। " ਗੁਰੀ ਹੋਰ ਗੁੱਸੇ ਵਿੱਚ ਆ ਗਿਆ ਸੀ। ਉਸ ਨੇ ਕਿਹਾ, " ਮਾਂ ਨੂੰ ਸਬਜ਼ੀ ਖ੍ਰੀਦਦੀ ਨੂੰ ਗੋਲ਼ੀ ਵੱਜਦੀ ਸੀ। ਐਡਾ ਕੀ ਤਾਪ ਚੜ੍ਹਿਆ ਹੈ? ਤੂੰ ਨੀਂਦ ਦੀਆਂ ਗੋਲੀਆਂ ਦੇ ਕੇ, ਪਾ ਦਿੱਤੀ ਹੋਣੀ ਹੈ। ਆਪ ਦਰਾਂ ਮੂਹਰੇ ਖੜ੍ਹਕੇ, ਲੋਕਾਂ ਦੀਆਂ ਆਉਂਦੇ, ਜਾਂਦਿਆਂ ਦੀਆਂ ਵਿੜਕਾਂ ਲਈ ਚੱਲ। " ਉਹ ਹੁਣ ਗੁਰੀ ਨਾਲ ਸਿੱਧੀ ਹੋ ਲਈ। ਉਸ ਨੇ ਕਿਹਾ, " ਜੇ ਤੂੰ ਇੰਦਾ ਹੀ ਸੋਚਦਾ ਹੈ। ਇਹੀ ਸਹੀ। ਚਾਰ ਸਾਲ ਮੈਨੂੰ ਵਿਆਹੀ ਨੂੰ ਹੋ ਗਏ। ਤੂੰ ਗਿੱਣਤੀ ਦੇ ਦਿਨ 30 ਮੇਰੇ ਕੋਲ ਨਹੀਂ ਰਿਹਾ। ਤੂੰ ਕਿਹੜਾ ਸਾਧ ਬੱਣ ਕੇ, ਭਗਤ ਬੱਣਿਆ ਬੈਠਾ ਹੈ? ਤੇਰੇ ਸਾਰੇ ਲੱਛਣ ਮੈਨੂੰ ਪਤਾ ਹਨ। " ਗੁਰੀ ਨੇ ਫੋਨ ਕੱਟ ਦਿੱਤਾ। ਉਸ ਨੇ ਚਾਰ ਪਿਗ ਸ਼ਰਾਬ ਦੇ ਪੀਤੇ। ਫਿਰ ਆਪਦੇ ਭਰਾ ਨੂੰ ਫੋਨ ਕਰ ਲਿਆ। ਗੁਰੀ ਨੇ ਭਰਾ ਨੂੰ ਕਿਹਾ, " ਤੂੰ ਕਿਥੇ ਰਹਿੰਦਾ ਹੈ? ਕੀ ਤੇਰੇ ਕੋਲੋ ਘਰ ਦੀਆਂ ਬੁੜੀਆਂ ਨਹੀਂ ਸੰਭਾਲੀਆਂ ਜਾਂਦੀਆਂ? " ਭਰਾ ਨੇ ਪੁੱਛਿਆ, " ਐਸਾ ਕੀ ਪਹਾੜ ਡਿੱਗ ਪਿਆ? " ਗੁਰੀ ਨੇ ਕਿਹਾ, " ਮਾਂ ਨੂੰ ਤਾਪ ਚੜ੍ਹਿਆ ਹੈ। ਦੂਜੀ ਦਰਾਂ ਮੂਹਰੇ ਖੜ੍ਹੀ, ਲੋਕਾਂ ਦੀ ਤਾਕ-ਝਾਕ ਕਰਦੀ ਹੈ। ਇੰਨਾਂ ਨੂੰ ਚਾਰ ਮੱਝਾ ਲੈ ਕੇ ਦੇ, ਤੀਰ ਵਾਂਗ ਸਿਧੀਆਂ ਹੋ ਜਾਂਣਗੀਆਂ। " ਭਰਾ ਨੇ ਕਿਹਾ, " ਭਾਈ ਤੂੰ ਫ਼ਿਕਰ ਨਾਂ ਕਰ। ਮੈਂ ਇੰਨਾਂ ਨੂੰ ਰੇਲ ਵਾਂਗ ਦੌੜਾ ਕੇ ਚੀਕਾਂ ਪੁਆ ਦੇਵਾਗਾ। "
ਭਰਾ ਨੇ ਫੋਨ ਰੱਖ ਦਿੱਤਾ ਸੀ। ਉਸ ਨੇ ਆਲਾ-ਦੁਆਲਾ ਜਾਂਚਿਆ। ਉਸ ਨੇ ਮਾਂ ਨੂੰ ਆਵਾਜ਼ਾਂ ਮਾਰੀਆਂ। ਸ਼ਾਇਦ ਮਾਂ ਦੀ ਅੱਖ ਲੱਗ ਗਈ ਸੀ। ਉਹ ਰਸੋਈ ਵਿੱਚ ਗੁਰੀ ਦੀ ਪਤਨੀ ਕੋਲ ਜਾ ਕੇ ਬੈਠ ਗਿਆ। ਉਸ ਨੇ ਪੁੱਛਿਆ, " ਤੂੰ ਗਲ਼ੀ ਵਿੱਚ ਕਿਉਂ ਖੜ੍ਹੀ ਸੀ? ਕਿਹਨੂੰ ਉਡੀਕਦੀ ਸੀ? " ਗੁਰੀ ਦੀ ਪਤਨੀ ਨੇ ਕਿਹਾ, " ਬੱਚੇ ਘਰ ਨਹੀਂ ਸੀ। ਮੈਂ ਤਾਂ ਹੋਕਾ, ਸੁਣ ਕੇ ਗਈ ਸੀ। ਘਰ ਕੁੱਝ ਧਰਨ ਨੂੰ ਨਹੀਂ ਸੀ। " ਉਸ ਨੇ ਉਠ ਕੇ, ਭਰਜਾਈ ਦੀ ਗੁੱਤ ਫੜ ਲਈ, ਧੂਹਦਾ ਹੋਇਆ। ਬਾਹਰਲੇ ਕੰਮਰੇ ਵਿੱਚ ਲੈ ਗਿਆ। ਉਸ ਨੇ ਕਿਹਾ, " ਤੂੰ ਲੋਕਾਂ ਨਾਲ ਅੱਖ ਮੱਟਕੇ ਕਰਦੀ ਹੈ। ਕੀ ਮੇਰੇ ਕੋਲੋ ਕੋਈ ਕਸਰ ਰਹਿ ਜਾਂਦੀ ਹੈ? ਮੈਂ ਹੀ ਬਥੇਰੀ ਰੱੜਕ ਕੱਢ ਦਿਆਗਾ। " ਉਸ ਨੇ ਬਹੁਤ ਤਰਲੇ ਲਏ। ਉਸ ਨੇ ਕਿਹਾ, " ਮੇਰੀ ਸਬਜ਼ੀ ਮੱਚ ਜਾਵੇਗੀ। ਘਰ ਪਹਿਲਾਂ ਹੀ ਕੋਈ ਪੈਸਾ ਨਹੀਂ ਹੈ। ਉਹ ਕਨੇਡਾ ਗਿਆ। ਉਸ ਦਾ ਕੋਈ ਸੁਖ ਨਹੀਂ। ਤੂੰ ਵਿਹਲਾਂ ਫਿਰਦਾ ਹੈ। ਰੱਬ ਨੇ ਦੋਂਨੇ ਮੇਰੇ ਗ਼ਲ ਪਾ ਦਿੱਤੇ ਹਨ। " ਉਸ ਨੇ ਆਪਦੀ ਭਰਜਾਈ ਦੇ ਮੂੰਹ ਉਤੇ ਦੋ ਥੱਪੜ ਮਾਰੇ। ਉਸ ਨੇ ਕਿਹਾ, " ਕਿਵੇਂ ਭੋਕਦੀ ਹੈ? ਤੈਨੂੰ ਨੋਟ ਕਿਥੋਂ ਲਿਆ ਕੇ ਦੇਵਾਂ? ਆਪਦੇ ਪੇਕਿਆ ਤੋਂ ਚਾਰ ਮੱਝਾ ਲਿਆ। ਜੀਅ ਵੀ ਲੱਗਾ ਰਹੇਗਾ। ਨੋਟ ਵੀ ਆਉਣ ਲੱਗ ਜਾਂਣਗੇ। ਹੁਣ ਜਾ ਕੇ, ਆਪਦੀ ਸਬਜ਼ੀ ਦੇਖ ਲੈ। ਹੁਣੇ ਪੇਕਿਆ ਨੂੰ ਤੁਰ ਜਾ। ਭਾਵੇਂ ਪੈਸੇ ਹੀ ਫੜ ਲਈ। ਮੱਝਾਂ ਆਪੇ ਮੰਡੀ ਵਿੱਚੋਂ ਲੈ ਆਵਾਂਗੇ। " ਉਹ ਆਪਦੇ ਸੂਟ ਦੇ ਵੱਟ ਠੀਕ ਕਰਦੀ, ਰਸੋਈ ਵਿੱਚ ਚਲੀ ਗਈ।
ਮਾਂ ਦਾ ਹੂੰਗਾਂ ਵੀ ਊਚੀ ਹੋ ਗਿਆ ਸੀ। ਉਸ ਨੂੰ ਵੀ ਵਿੜਕ ਆ ਗਈ ਸੀ। ਦਿਉਰ ਭਰਜਾਈ ਬਾਹਰਲੀ ਬੈਠਕ ਵਿੱਚ ਹਨ। ਮਾਂ ਨੇ ਉਸ ਨੂੰ ਕੰਮਰੇ ਵਿਚੋਂ ਨਿੱਕਲਦੀ ਨੂੰ ਦੇਖ ਕੇ ਪੁੱਛਿਆ, " ਬਹੂ ਕੀ ਛੋਟਾ ਆ ਗਿਆ ਹੈ? ਜੇ ਸੁੱਤਾ ਨਹੀਂ, ਉਸ ਨੂੰ ਕਹਿ, " ਮੈਨੂੰ ਡਾਕਟਰ ਦੇ ਲੈ ਜਾਵੇ। ਮੈਨੂੰ ਚੱਕਰ ਆਉਂਦੇ ਹਨ। " ਉਸ ਨੂੰ ਹੁਣੇ ਦੱਸ ਦੇ, ਤਾਂ ਸ਼ਾਮ ਤੱਕ ਮੇਰੇ ਨਾਲ ਤੁਰੇਗਾ। " ਉਸ ਨੇ ਕਿਹਾ, " ਮਾਂ ਆਪੇ ਕਹਿ ਦੇ, ਉਹ ਬਹੁਤ ਗੁੱਸੇ ਵਿੱਚ ਹੈ। ਵੱਡੇ ਦਾ ਫੋਨ ਆਇਆ ਸੀ। ਪਤਾ ਨਹੀਂ ਕੀ ਕਿਹਾ ਹੈ? ਮੈਂ ਪੇਕਿਆ ਨੂੰ ਤੁਰਨ ਲੱਗੀ ਹਾਂ। ਪੈਸੇ ਲੈ ਕੇ ਆਉਣੇ ਹਨ। ਮੱਝਾ ਹੋਰ ਰੱਖਣੀਆਂ ਹਨ। " ਮਾਂ ਨੇ ਕਿਹਾ, " ਇਹ ਤਾਂ ਚੰਗਾ ਹੀ ਹੈ। ਮੱਝਾ ਹੋਰ ਰੱਖਣ ਨਾਲ, ਇਹ ਵੀ ਕੋਈ ਕੰਮ ਕਰੇਗਾ। ਜੇ ਤੂੰ ਇਸ ਵੇਲੇ ਤੁਰੀ, ਸ਼ਾਮ ਨੁੰ ਮੁੜ ਨਹੀਂ ਹੋਣਾਂ। ਰਾਤ ਦੀ ਰੋਟੀ ਮੇਰੇ ਕੋਲੋ ਨਹੀ ਪੱਕਣੀ। ਸਵੇਰੇ ਚਲੀ ਜਾਵੀ। " ਉਸ ਨੇ ਕਿਹਾ, " ਇਸੇ ਨੂੰ ਪੁੱਛਦੀ ਹਾਂ। ਜੇ ਮੇਰੇ ਨਾਲ ਚੱਲਾ ਚੱਲੂਗਾ। " ਉਹ ਵੀ ਰਸੋਈ ਵਿੱਚ ਰੋਟੀ ਖਾਂਣ ਆ ਗਿਆ ਸੀ। ਉਸ ਨੇ ਦੋਂਨਾਂ ਦੀਆਂ ਗੱਲਾਂ ਸੁਣ ਲਈਆਂ ਸਨ। ਉਸ ਨੇ ਦੋਂਨਾਂ ਨੂੰ ਹੀ ਨਾਲ ਜਾਂਣ ਤੋਂ ਜੁਆਬ ਦੇ ਦਿੱਤਾ ਸੀ। ਉਸ ਨੇ ਕਿਹਾ, " ਮੈਨੂੰ ਆਪਦੇ ਬਹੁਤ ਕੰਮ ਹਨ। ਲਾਂਣ ਵੀ ਪਾਇਆ ਹੈ। ਅਸੀਂ ਅੱਜ ਦਾਰੂ ਕੱਢਣੀ ਹੈ। ਤੁਸੀਂ ਦੋਂਨੇ ਵੀ ਚੱਲੀਆਂ ਜਾਵੋ। ਪਹਿਲਾਂ ਦੁਵਾਈ ਲੈ ਲਿਉ। ਸਵੇਰੇ ਮੁੜ ਆਇਉ। "
ਧੀ ਤੇ ਉਸ ਦੀ ਸੱਸ ਨੂੰ ਕੁਵੇਲੇ ਤੁਰੀਆਂ ਆਉਦੀਆਂ ਦੇਖ ਕੇ, ਗੁਰੀ ਦੇ ਸੌਹੁਰੇ ਨੂੰ ਸ਼ੱਕ ਹੋ ਗਿਆ। ਕੋਈ ਗੱਲ ਹੈ। ਅੱਗੇ ਵੀ ਇਹ ਕਈ ਬਾਰ ਪੈਸੇ ਮੰਗ ਕੇ, ਲੈ ਜਾਂਦੀ ਸੀ। ਧੀ ਨੂੰ ਪੈਸੇ ਦੇਣੇ ਪੈਂਦੇ ਸੀ। ਪਤੀ ਧੀ ਕੋਲ ਨਹੀਂ ਸੀ। ਨਾਂ ਹੀ ਪੈਸੇ ਚੱਜ ਨਾਲ ਭੇਜਦਾ ਸੀ। ਉਸ ਨੇ ਚਾਹ ਪਾਣੀ ਪਿਲਾਉਣ ਪਿਛੋਂ, ਆਪ ਹੀ ਧੀ ਨੂੰ ਪੁੱਛ ਲਿਆ, " ਸੁਖ ਤਾਂ ਹੈ, ਆਉਣ ਨੂੰ ਕੁਵੇਲੇ ਕਰ ਦਿੱਤਾ ਹੈ। " ਉਸ ਦੀ ਸੱਸ ਤਾਪ ਦੀ ਸਤਾਈ ਹੋਈ ਪੈ ਗਈ ਸੀ। ਧੀ ਨੇ ਕਿਹਾ, " ਮੈਂ ਘਰ ਵਿੱਚ ਵਿਹਲੀ ਹੀ ਹੁੰਦੀ ਹਾਂ। ਚਾਰ ਮੱਝਾ ਰੱਖ ਲੈਂਦੀ ਹਾਂ। ਮੇਹਨਤ ਕਰਨ ਵਿੱਚ ਕੀ ਮੇਹਣਾ ਹੈ?" ਉਸ ਦੇ ਡੈਡੀ ਨੇ ਕਿਹਾ, " ਜਿਹੜੀਆਂ ਮਰਜ਼ੀ ਮੱਝਾ, ਆਪ ਹੀ ਕਿੱਲਿਆਂ ਨਾਲੋ ਖੋਲ ਲੈ। ਮੈਂ ਟਰੱਕ ਦਾ ਪਤਾ ਕਰਕੇ ਆਉਂਦਾ ਹਾਂ। ਹੁਣੇ ਛੱਡ ਆਉਂਦਾ ਹਾਂ। " ਉਹ ਟਰੱਕ ਦਾ ਪਤਾ ਕਰਨ ਚੱਲਾ ਗਿਆ। ਉਸ ਦੀ ਮੰਮੀ ਨੇ ਰੋਟੀ ਵੀ ਬੱਣਾ ਕੇ, ਉਨਾਂ ਨੂੰ ਖਿਲਾ ਦਿੱਤੀ ਸੀ। ਉਸ ਨੇ ਆਪਦੀ ਧੀ ਨਾਲ ਕੋਈ ਦੁਖ-ਸੁਖ ਵੀ ਨਹੀਂ ਕੀਤਾ ਸੀ। ਸੱਸ ਨਾਲ ਸੀ। ਕਿਤੇ ਸੱਸ, ਕਿਸੇ ਗੱਲ ਦਾ ਬੁਰਾ ਨਾਂ ਮਨਾ ਜਾਵੇ। ਦੋਨੇਂ ਮਾਂ-ਧੀ, ਮੱਝਾ ਦੇਖਣ ਲੱਗ ਗਈਆਂ। ਉਹ ਟਰੱਕ ਵਿੱਚ ਮੱਝਾ ਲੱਦ ਕੇ, ਦੋਂਨਾਂ ਨੂੰ ਗੁਰੀ ਦੇ ਪਿੰਡ ਛੱਡ ਗਿਆ ਸੀ।

Comments
Post a Comment