ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੭੪ Page 274 of 1430
12268 ਸਲੋਕੁ



Salok ||

सलोकु

ਸਲੋਕੁ

Shalok

12269 ਉਰਿ ਧਾਰੈ ਜੋ ਅੰਤਰਿ ਨਾਮੁ



Our Dhhaarai Jo Anthar Naam ||

उरि धारै जो अंतरि नामु



ਜੋ ਬੰਦਾ ਹਰ ਸਮੇਂ ਰੱਬ ਦਾ ਨਾਂਮ ਯਾਦ ਕਰਦਾ ਰਹਿੰਦਾ ਹੈ॥

One who enshrines the Naam within the heart,

12270 ਸਰਬ ਮੈ ਪੇਖੈ ਭਗਵਾਨੁ



Sarab Mai Paekhai Bhagavaan ||

सरब मै पेखै भगवानु



ਉਹ ਬੰਦਾ, ਸਾਰਿਆਂ ਵਿੱਚ ਪ੍ਰਮਾਤਮਾਂ ਨੂੰ ਦੇਖਦਾ ਹੈ॥

Who sees the Lord God in all,

12271 ਨਿਮਖ ਨਿਮਖ ਠਾਕੁਰ ਨਮਸਕਾਰੈ



Nimakh Nimakh Thaakur Namasakaarai ||

निमख निमख ठाकुर नमसकारै



ਉਹ ਬੰਦਾ, ਹਰ ਸਮੇਂ, ਬਿੰਦੇ-ਬਿੰਦੇ, ਭਗਵਾਨ ਨੂੰ ਸਿਰ ਝੁੱਕਾਉਂਦਾ ਹੈ॥

Who, each and every moment, bows in reverence to the Lord Master

12272 ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ੧॥



Naanak Ouhu Aparas Sagal Nisathaarai ||1||

नानक ओहु अपरसु सगल निसतारै ॥१॥

ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਸ ਬੰਦੇ ਦੀ ਊਚੀ ਪਵਿੱਤਰ ਆਤਮਾਂ ਤੱਕ ਕੋਈ ਪਹੁੰਚ ਨਹੀਂ ਸਕਦਾ ਹੈ। ਉਹ ਸਾਰਿਆਂ ਨੂੰ ਭਵਜਲ ਤਾਰ ਦਿੰਦਾ ਹੈ ||1||

Sathigur Nanak, such a one is the true 'touch-nothing Saint', who emancipates everyone. ||1||

12273 ਅਸਟਪਦੀ



Asattapadhee ||

असटपदी

ਅਸਟਪਦੀ

Ashtapadee

12274 ਮਿਥਿਆ ਨਾਹੀ ਰਸਨਾ ਪਰਸ



Mithhiaa Naahee Rasanaa Paras ||

मिथिआ नाही रसना परस



ਜੋ ਬੰਦਾ ਜੀਭ ਨਾਲ ਝੂਠ ਨਹੀਂ ਬੋਲਦਾ॥

One whose tongue does not touch falsehood;

12275 ਮਨ ਮਹਿ ਪ੍ਰੀਤਿ ਨਿਰੰਜਨ ਦਰਸ



Man Mehi Preeth Niranjan Dharas ||

मन महि प्रीति निरंजन दरस



ਹਿਰਦੇ ਵਿੱਚ ਪ੍ਰਮਾਤਮਾਂ ਦੇ ਅੱਖੀ ਦੇਖਣ ਦੀ ਆਸ ਰੱਖਦਾ ਹੈ॥

Whose mind is filled with love for the Blessed Vision of the Pure Lord,

12276 ਪਰ ਤ੍ਰਿਅ ਰੂਪੁ ਪੇਖੈ ਨੇਤ੍ਰ



Par Thria Roop N Paekhai Naethr ||

पर त्रिअ रूपु पेखै नेत्र



ਜੋ ਪਰਾਈ ਔਰਤ, ਧੰਨ ਨੂੰ ਅੱਖਾਂ ਨਾਲ ਨਹੀਂ ਦੇਖਦੇ॥

Whose eyes do not gaze upon the beauty of others' wives,

12277 ਸਾਧ ਕੀ ਟਹਲ ਸੰਤਸੰਗਿ ਹੇਤ



Saadhh Kee Ttehal Santhasang Haeth ||

साध की टहल संतसंगि हेत



ਰੱਬ ਦੇ ਪਿਆਰੇ, ਭਗਤਾਂ ਨਾਲ ਮਿਲ ਕੇ, ਰੱਬ ਦੇ ਪਿਆਰ ਵਿੱਚ, ਗੁਣਾਂ ਦੀ ਪ੍ਰਸੰਸਾ ਕਰਦੇ ਹਨ॥

Who serves the Holy and loves the Saints' Congregation,

12278 ਕਰਨ ਸੁਨੈ ਕਾਹੂ ਕੀ ਨਿੰਦਾ



Karan N Sunai Kaahoo Kee Nindhaa ||

करन सुनै काहू की निंदा



ਕੰਨ ਕਿਸੇ ਦੀ ਵੀ ਮਾੜੀ ਗੱਲ ਨਾਂ ਸੁਣਨ॥

Whose ears do not listen to slander against anyone,

12279 ਸਭ ਤੇ ਜਾਨੈ ਆਪਸ ਕਉ ਮੰਦਾ



Sabh Thae Jaanai Aapas Ko Mandhaa ||

सभ ते जानै आपस कउ मंदा



ਆਪ ਨੂੰ ਸਾਰਿਆ ਤੋਂ, ਮਾੜਾ ਸਮਝਦਾ ਹੈ॥

Who deems himself to be the worst of all,

12280 ਗੁਰ ਪ੍ਰਸਾਦਿ ਬਿਖਿਆ ਪਰਹਰੈ



Gur Prasaadh Bikhiaa Pareharai ||

गुर प्रसादि बिखिआ परहरै

ਜੋ ਸਤਿਗੁਰ ਨਾਨਕ ਜੀ ਦੀ ਕਿਰਪਾ ਨਾਲ, ਦੁਨੀਆਂ ਦੇ ਵਿਕਾਰ ਕੰਮਾਂ ਬਚ ਜਾਂਦਾ ਹੈ॥



Who, by Sathigur's Grace, renounces corruption,

12281 ਮਨ ਕੀ ਬਾਸਨਾ ਮਨ ਤੇ ਟਰੈ



Man Kee Baasanaa Man Thae Ttarai ||

मन की बासना मन ते टरै



ਜਿੰਦ ਜਾਨ ਤੇ ਲੱਗੀਆਂ ਮਨ ਦੀਆਂ ਮਾੜੀਆ ਆਦਤਾਂ, ਮਨ ਵਿੱਚੋਂ ਮੁੱਕ ਜਾਂਦੀਆਂ ਹਨ॥

Who banishes the mind's evil desires from his mind,

12282 ਇੰਦ੍ਰੀ ਜਿਤ ਪੰਚ ਦੋਖ ਤੇ ਰਹਤ



Eindhree Jith Panch Dhokh Thae Rehath ||

इंद्री जित पंच दोख ते रहत

ਸਰੀਰ ਦੀਆਂ ਇੰਦ੍ਰੀਆਂ-ਅੱਖਾˆ, ਨੱਕ, ਕੰਨ, ਜੀਭ ਤੇ ਕਾਮ-ਵਾਸ਼ਨਾ ਇਹ ਪੰਜੇ ਬੰਦਾ ਕਾਬੂ ਵਿੱਚ ਕਰ ਲੈਂਦਾ ਹੈ।



Who conquers his sexual instincts and is free of the five sinful passions

12283 ਨਾਨਕ ਕੋਟਿ ਮਧੇ ਕੋ ਐਸਾ ਅਪਰਸ ੧॥



Naanak Kott Madhhae Ko Aisaa Aparas ||1||

नानक कोटि मधे को ऐसा अपरस ॥१॥

ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਕਰੋੜਾ ਵਿੱਚ ਕੋਈ ਹੀ ਬੰਦਾ ਹੁੰਦਾ ਹੈ। ਅਪਰਸ-ਉਸ ਬੰਦੇ ਦੀ ਊਚੀ ਪਵਿੱਤਰ ਆਤਮਾਂ ਤੱਕ, ਕੋਈ ਪਹੁੰਚ ਨਹੀਂ ਸਕਦਾ ਹੈ ||1||

Sathigur Nanak, among millions, there is scarcely one such 'touch-nothing Saint'. ||1||

12284 ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ



Baisano So Jis Oopar Suprasann ||

बैसनो सो जिसु ऊपरि सुप्रसंन



ਬੈਸਨੋ-ਨਸ਼ੇ, ਮੀਟ, ਧੰਨ ਪਿਆਰ ਕਿਸੇ ਚੀਜ਼ ਨੂੰ ਛੱਡਣ ਵਾਲਾ, ਤਿਆਗੀ ਉਹੀ ਹੈ। ਜਿਸ ਉਤੇ ਰੱਬ ਆਪ ਖੁਸ਼ ਹੁੰਦਾ ਹੈ॥

The true Vaishnaav, the devotee of Vishnu, is the one with whom God is thoroughly pleased.

12285 ਬਿਸਨ ਕੀ ਮਾਇਆ ਤੇ ਹੋਇ ਭਿੰਨ



Bisan Kee Maaeiaa Thae Hoe Bhinn ||

बिसन की माइआ ते होइ भिंन



ਜਿਸ ਬੰਦੇ ਨੇ ਦੁਨੀਆਂ ਦੇ ਧੰਨ ਪਿਆਰ ਨੂੰ ਛੱਡ ਦਿੱਤਾ ਹੈ॥

He dwells apart from Maya.

12286 ਕਰਮ ਕਰਤ ਹੋਵੈ ਨਿਹਕਰਮ



Karam Karath Hovai Nihakaram ||

करम करत होवै निहकरम



ਕੰਮ ਕਰਕੇ, ਕਿਸੇ ਕੀਤੇ ਕੰਮ ਦਾ ਫ਼ਲ ਨਹੀਂ ਉਡਕਦਾ॥

Performing good deeds, he does not seek rewards.

12287 ਤਿਸੁ ਬੈਸਨੋ ਕਾ ਨਿਰਮਲ ਧਰਮ



This Baisano Kaa Niramal Dhharam ||

तिसु बैसनो का निरमल धरम



ਉਸ ਬੰਦੇ ਦਾ ਧੰਨ ਦਾ ਲਾਲਚ ਛੱਡਣ ਦਾ, ਅਸਲੀ ਜੀਵਨ ਤਾਂ ਬੱਣਦਾ ਹੈ॥

Spotlessly pure is the religion of such a Vaishnaav;

12288 ਕਾਹੂ ਫਲ ਕੀ ਇਛਾ ਨਹੀ ਬਾਛੈ



Kaahoo Fal Kee Eishhaa Nehee Baashhai ||

काहू फल की इछा नही बाछै



ਕਿਸੇ ਕੰਮ ਕਰਨ ਦੀ ਮਨੋਂ-ਕਾਂਮਨਾਂ ਨਹੀਂ ਰੱਖਦਾ॥

He has no desire for the fruits of his labors.

12289 ਕੇਵਲ ਭਗਤਿ ਕੀਰਤਨ ਸੰਗਿ ਰਾਚੈ



Kaeval Bhagath Keerathan Sang Raachai ||

केवल भगति कीरतन संगि राचै



ਸਿਰਫ਼ ਰੱਬ ਦੇ ਪ੍ਰੇਮ-ਪਿਆਰ ਵਿੱਚ ਰੱਬੀ ਬਾਣੀ ਗਾਉਂਦਾ, ਉਸ ਰੱਬ ਨਾਲ ਰਲ-ਮਿਲ ਜਾਂਦਾ ਹੈ॥

He is absorbed in devotional worship and the singing of Kirtan, the songs of the Lord's Glory.

12290 ਮਨ ਤਨ ਅੰਤਰਿ ਸਿਮਰਨ ਗੋਪਾਲ



Man Than Anthar Simaran Gopaal ||

मन तन अंतरि सिमरन गोपाल



ਸਰੀਰ ਤੇ ਜਿੰਦ-ਜਾਨ ਨਾਲ, ਅੰਦਰੋਂ ਜੁੜ ਕੇ, ਰੱਬੀ ਬਾਣੀ ਜਸ ਗਾਉਂਦਾ ਹੈ॥

Within his mind and body, he meditates in remembrance on the Lord of the Universe.

12291 ਸਭ ਊਪਰਿ ਹੋਵਤ ਕਿਰਪਾਲ



Sabh Oopar Hovath Kirapaal ||

सभ ऊपरि होवत किरपाल



ਸਾਰਿਆ ਬੰਦਿਆਂ, ਜੀਵਾਂ, ਹਰ ਕਾਸੇ ਉਤੇ ਤਰਸ ਕਰਦਾ ਹੈ॥

He is kind to all creatures.

12292 ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ



Aap Dhrirrai Avareh Naam Japaavai ||

आपि द्रिड़ै अवरह नामु जपावै



ਜੋ ਬੰਦਾ ਆਪ ਰੱਬ ਦਾ ਨਾਂਮ ਜੱਪਦਾ ਹੈ। ਤੇ ਹੋਰਾਂ ਨੂੰ ਰੱਬ ਦਾ ਨਾਂਮ ਜੱਪਉਂਦਾ ਹੈ॥

He holds fast to the Naam, and inspires others to chant it.

12293 ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ੨॥



Naanak Ouhu Baisano Param Gath Paavai ||2||

नानक ओहु बैसनो परम गति पावै ॥२॥

ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਹ ਬੈਸਨੋ-ਦੁਨੀਆ ਦੇ ਵਿਕਾਰਾਂ ਦਾ ਤਿਆਗ ਕਰਨ ਵਾਲਾ, ਰੱਬ ਤੱਕ ਪਹੁੰਚ ਕਰਕੇ, ਭਵਜਲ ਤਰ ਜਾਂਦਾ ਹੈ ||2||

Sathigur Nanak, such a Vaishnaav obtains the supreme status. ||2||

12294 ਭਗਉਤੀ ਭਗਵੰਤ ਭਗਤਿ ਕਾ ਰੰਗੁ



Bhagouthee Bhagavanth Bhagath Kaa Rang ||

भगउती भगवंत भगति का रंगु



ਭਗਉਤੀ-ਰੱਬ ਨੂੰ ਮੰਨਣ ਵਾਲਾ, ਰੱਬੀ ਪਿਆਰ, ਪ੍ਰੇਮ ਵਿੱਚ ਲੀਨ ਹੁੰਦਾ ਹੈ॥

The true Bhagaautee, the devotee of Adi Shakti, loves the devotional worship of God.

12295 ਸਗਲ ਤਿਆਗੈ ਦੁਸਟ ਕਾ ਸੰਗੁ



Sagal Thiaagai Dhusatt Kaa Sang ||

सगल तिआगै दुसट का संगु



ਦੁਨੀਆਂ ਦੇ ਸਾਰੇ ਵਿਕਾਰ ਕੰਮ, ਮਾੜੇ, ਪਾਪੀ ਬੰਦੇ ਦਾ ਸਾਥ ਛੱਡ ਦਿੰਦਾ ਹੈ॥

He forsakes the company of all wicked people.

12296 ਮਨ ਤੇ ਬਿਨਸੈ ਸਗਲਾ ਭਰਮੁ



Man Thae Binasai Sagalaa Bharam ||

मन ते बिनसै सगला भरमु



ਜਾਨ ਸਾਰੇ ਵਹਿਮਾਂ, ਡਰਾਂ ਤੋਂ ਛੁੱਟ ਜਾਂਦੀ ਹੈ॥

All doubts are removed from his mind.

12297 ਕਰਿ ਪੂਜੈ ਸਗਲ ਪਾਰਬ੍ਰਹਮੁ



Kar Poojai Sagal Paarabreham ||

करि पूजै सगल पारब्रहमु



ਭਗਵਾਨ ਨੂੰ ਹਰ ਜਗਾ ਹਾਜ਼ਰ ਸਮਝ ਕੇ, ਪ੍ਰੇਮ ਵਿੱਚ ਮੂਹਰੇ ਰੱਖ ਕੇ, ਯਾਦ ਰੱਖਦਾ ਹੈ॥

He performs devotional service to the Supreme Lord God in all.

12298 ਸਾਧਸੰਗਿ ਪਾਪਾ ਮਲੁ ਖੋਵੈ



Saadhhasang Paapaa Mal Khovai ||

साधसंगि पापा मलु खोवै



ਰੱਬ ਦੇ ਪਿਆਰਿਆ ਨਾਲ ਰਲ ਕੇ, ਰੱਬ ਦੇ ਪ੍ਰੇਮ-ਪਿਆਰ ਵਿੱਚ ਰੱਬੀ ਬਾਣੀ ਗਾਉਂਦਾ। ਉਸ ਦੇ ਮਾੜੇ ਕੰਮਾਂ, ਪਾਪਾਂ ਦਾ ਨਾਸ਼ ਹੋ ਜਾਂਦਾ ਹੈ ॥

In the Company of the Holy, the filth of sin is washed away.

12299 ਤਿਸੁ ਭਗਉਤੀ ਕੀ ਮਤਿ ਊਤਮ ਹੋਵੈ



This Bhagouthee Kee Math Ootham Hovai ||

तिसु भगउती की मति ऊतम होवै



ਉਸ ਰੱਬ ਨੂੰ ਮੰਨਣ ਵਾਲੇ, ਦੀ ਅੱਕਲ ਪਵਿੱਤਰ ਹੋ ਜਾਂਦੀ ਹੈ॥

The wisdom of such a Bhagaautee becomes supreme.

12300 ਭਗਵੰਤ ਕੀ ਟਹਲ ਕਰੈ ਨਿਤ ਨੀਤਿ



Bhagavanth Kee Ttehal Karai Nith Neeth ||

भगवंत की टहल करै नित नीति



ਭਗਵਾਨ ਦੀ ਚਾਕਰੀ ਹਰ ਰੋਜ਼ ਕਰਦਾ ਹੈ॥

He constantly performs the service of the Supreme Lord God.

12301 ਮਨੁ ਤਨੁ ਅਰਪੈ ਬਿਸਨ ਪਰੀਤਿ



Man Than Arapai Bisan Pareeth ||

मनु तनु अरपै बिसन परीति



ਸਰੀਰ ਤੇ ਜਿੰਦ-ਜਾਨ ਨੂੰ ਪ੍ਰਮਾਤਮਾਂ ਨੂੰ ਭੇਟ ਕਰ ਦਿੰਦਾ ਹੈ॥

He dedicates his mind and body to the Love of God.

12302 ਹਰਿ ਕੇ ਚਰਨ ਹਿਰਦੈ ਬਸਾਵੈ



Har Kae Charan Hiradhai Basaavai ||

हरि के चरन हिरदै बसावै



ਰੱਬ ਦੇ ਪ੍ਰੇਮ-ਪਿਆਰ ਦੀ ਆਹਟ-ਪੈੜ ਚਾਲ ਮਨ ਵਿੱਚ ਮਹਿਸੂਸ ਕਰੀਏ॥

The Lotus Feet of the Lord abide in his heart.

12303 ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ੩॥



Naanak Aisaa Bhagouthee Bhagavanth Ko Paavai ||3||

नानक ऐसा भगउती भगवंत कउ पावै ॥३॥

ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਰੱਬ ਨੂੰ ਮੰਨਣ ਵਾਲਾ, ਰੱਬ ਦਾ ਪਿਆਰਾ, ਪ੍ਰੇਮੀ ਰੱਬ ਨੂੰ ਹਾਂਸਲ ਕਰ ਲੈਂਦਾ ਹੈ ||3||

Sathigur Nanak, such a Bhagaautee attains the Lord God. ||3||

12304 ਸੋ ਪੰਡਿਤੁ ਜੋ ਮਨੁ ਪਰਬੋਧੈ



So Panddith Jo Man Parabodhhai ||

सो पंडितु जो मनु परबोधै



ਉਹੀ ਗਿਆਨੀ ਹੈ, ਜੋ ਮਨ-ਜਾਨ ਨੂੰ ਸਿਖਿਆ ਦੇ ਕੇ, ਸਹੀ ਰਾਹ ਦਿਖਾਉਂਦਾ ਹੈ॥

He is a true Pandit, a religious scholar, who instructs his own mind.

12305 ਰਾਮ ਨਾਮੁ ਆਤਮ ਮਹਿ ਸੋਧੈ



Raam Naam Aatham Mehi Sodhhai ||

राम नामु आतम महि सोधै



ਰੱਬ ਦੇ ਨਾਂਮ ਨੂੰ ਮਨ ਵਿੱਚੋਂ ਭਾਲਦਾ ਹੈ॥

He searches for the Lord's Name within his own soul.

12306 ਰਾਮ ਨਾਮ ਸਾਰੁ ਰਸੁ ਪੀਵੈ



Raam Naam Saar Ras Peevai ||

राम नाम सारु रसु पीवै



ਰੱਬ ਦੇ ਨਾਂਮ ਦਾ ਮਿੱਠਾ ਸੁਆਦ ਲੈਂਦਾ ਹੈ॥

He drinks in the Exquisite Nectar of the Lord's Name.

12307 ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ



Ous Panddith Kai Oupadhaes Jag Jeevai ||

उसु पंडित कै उपदेसि जगु जीवै

ਐਸੇ ਗਿਆਨੀ ਪੰਡਿਤ ਦੀ ਸਿੱਖਿਆ ਨਾਲ, ਦੁਨੀਆਂ ਜੀਵਨ ਜਿਉਂਦੀ ਹੈ॥



By that Pandit's teachings, the world lives.

12308 ਹਰਿ ਕੀ ਕਥਾ ਹਿਰਦੈ ਬਸਾਵੈ



Har Kee Kathhaa Hiradhai Basaavai ||

हरि की कथा हिरदै बसावै



ਰੱਬ ਦੇ ਗੁਣਾਂ ਤੇ ਗਿਆਨ ਨੂੰ ਮਨ ਵਿੱਚ ਰੱਖੇ॥

He implants the Sermon of the Lord in his heart.

12309 ਸੋ ਪੰਡਿਤੁ ਫਿਰਿ ਜੋਨਿ ਆਵੈ



So Panddith Fir Jon N Aavai ||

सो पंडितु फिरि जोनि आवै

ਐਸਾ ਗਿਆਨੀ ਪੰਡਿਤ ਗਰਭ ਵਿੱਚ ਨਹੀਂ ਪੈਂਦਾ॥



Such a Pandit is not cast into the womb of reincarnation again.

12310 ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ



Baedh Puraan Simrith Boojhai Mool ||

बेद पुरान सिम्रिति बूझै मूल

ਬੇਦਾਂ ਪੁਰਾਨ ਸਿਮ੍ਰਿਤੀਆਂ ਦੇ ਅਸਲੀ ਰੱਬ ਦੇ ਅਰਥਾਂ ਨੂੰ ਸਮਝਦਾ ਹੈ॥



He understands the fundamental essence of the Vedas, the Puraanas and the Simritees.

12311 ਸੂਖਮ ਮਹਿ ਜਾਨੈ ਅਸਥੂਲੁ



Sookham Mehi Jaanai Asathhool ||

सूखम महि जानै असथूलु



ਇਹ ਸਾਰੀ ਦੁਨੀਆਂ ਦਿੱਸਣ ਵਾਲੀ, ਨਾਂ ਦਿੱਸਣ ਵਾਲੇ ਰੱਬ ਦੇ ਆਸਰੇ ਹੈ॥

In the unmanifest, he sees the manifest world to exist.

12312 ਚਹੁ ਵਰਨਾ ਕਉ ਦੇ ਉਪਦੇਸੁ



Chahu Varanaa Ko Dhae Oupadhaes ||

चहु वरना कउ दे उपदेसु

ਜੋ ਗਿਆਨੀ, ਚਹੁ ਵਰਨਾ-ਖਤ੍ਰੀ, ਬ੍ਰਾਹਮਣ, ਸੂਦ, ਵੈਸ ਨੂੰ ਸਿੱਖਿਆ ਦਿੰਦਾ ਹੈ॥



He gives instruction to people of all castes and social classes.

12313 ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ੪॥



Naanak Ous Panddith Ko Sadhaa Adhaes ||4||

नानक उसु पंडित कउ सदा अदेसु ॥४॥

ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਸ ਗਿਆਨੀ ਪੰਡਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਸਮੇਂ ਸਿਰ ਝੁੱਕਦਾ ਹੈ ||4||


Sathigur Nanak, to such a Pandit, I bow in salutation forever. ||4||
12314 ਬੀਜ ਮੰਤ੍ਰੁ ਸਰਬ ਕੋ ਗਿਆਨੁ



Beej Manthra Sarab Ko Giaan ||

बीज मंत्रु सरब को गिआनु



ਜੋ ਰੱਬ ਸ਼ੁਰੂ ਤੋਂ ਜਨਮ ਤੋਂ ਵੀ ਪਹਿਲਾਂ ਤੋਂ, ਬੀਜ ਬੱਣਨ ਵੇਲੇ ਤੋਂ, ਸਾਰਿਆਂ ਦਾ ਜਾਂਣਕਾਰੀ ਰੱਖਦਾ ਹੈ। ਸਬ ਨੂੰ ਸਿੱਖਿਆ ਦਿੰਦਾ ਹੈ॥

The Beej Mantra, the Seed Mantra, is spiritual wisdom for everyone.

12315 ਚਹੁ ਵਰਨਾ ਮਹਿ ਜਪੈ ਕੋਊ ਨਾਮੁ



Chahu Varanaa Mehi Japai Kooo Naam ||

चहु वरना महि जपै कोऊ नामु

ਖਤ੍ਰੀ, ਬ੍ਰਾਹਮਣ, ਸੂਦ, ਵੈਸ ਕੋਈ ਵੀ ਰੱਬ ਦਾ ਨਾਂਮ ਚੇਤੇ ਕਰਕੇ ਦੇਖ ਲਵੇ॥



Anyone, from any class, may chant the Naam.

12316 ਜੋ ਜੋ ਜਪੈ ਤਿਸ ਕੀ ਗਤਿ ਹੋਇ



Jo Jo Japai This Kee Gath Hoe ||

जो जो जपै तिस की गति होइ



ਜਿਹੜਾ-ਜਿਹੜਾ ਵੀ ਬੰਦਾ ਰੱਬ ਦਾ ਨਾਂਮ ਚੇਤੇ ਕਰੇਗਾ। ਉਹ ਅੱਗੇ ਤੋਂ ਜਨਮ-ਮਾਰਨ ਤੋਂ ਬਚ ਜਾਵੇਗਾ॥

Whoever chants it, is emancipated.

12317 ਸਾਧਸੰਗਿ ਪਾਵੈ ਜਨੁ ਕੋਇ



Saadhhasang Paavai Jan Koe ||

साधसंगि पावै जनु कोइ



ਰੱਬ ਦੇ ਪਿਆਰਿਆ ਨਾਲ ਰਲ ਕੇ, ਰੱਬ ਦੇ ਪ੍ਰੇਮ-ਪਿਆਰ ਵਿੱਚ, ਰੱਬੀ ਬਾਣੀ ਨੂੰ ਕੋਈ ਹੀ ਬੰਦਾ ਗਾਉਂਦਾ ਹੈ॥

And yet, rare are those who attain it, in the Company of the Holy.

12318 ਕਰਿ ਕਿਰਪਾ ਅੰਤਰਿ ਉਰ ਧਾਰੈ



Kar Kirapaa Anthar Our Dhhaarai ||

करि किरपा अंतरि उर धारै



ਰੱਬ ਮੇਹਰਬਾਨੀ ਕਰਕੇ, ਆਪ ਨੂੰ ਪ੍ਰਭੂ, ਉਸ ਬੰਦੇ ਨੂੰ ਮਨ ਅੰਦਰ ਹਾਜ਼ਰ ਦਿਖਾ ਦਿੰਦਾ ਹੈ॥

By His Grace, He enshrines it within.

12319 ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ



Pas Praeth Mughadh Paathhar Ko Thaarai ||

पसु प्रेत मुघद पाथर कउ तारै



ਭਗਵਾਨ, ਪ੍ਰਭੂ ਜੀ ਤੂੰ ਪੱਸ਼ੂ, ਭੂਤ ਦੀ ਆਤਮਾਂ, ਬੇਸਮਝ, ਠੋਸ ਪੱਥਰ ਦੀ ਮੁੱਕਤੀ ਕਰ ਦਿੰਦਾ ਹੈ॥

Even beasts, ghosts and the stone-hearted are saved.

12320 ਸਰਬ ਰੋਗ ਕਾ ਅਉਖਦੁ ਨਾਮੁ



Sarab Rog Kaa Aoukhadh Naam ||

सरब रोग का अउखदु नामु



ਸਾਰਿਆਂ ਦੁੱਖਾ ਦਾ ਇਲਾਜ਼ ਵਾਹਿਗੁਰੂ-ਵਾਹਿਗੁਰੂ, ਰੱਬ-ਰੱਬ, ਰਾਮ-ਰਾਮ, ਅੱਲਾ-ਅੱਲਾ ਕਰਨ ਨਾਲ ਹੋ ਜਾਂਦਾ ਹੈ॥

The Naam is the panacea, the remedy to cure all ills.

12321 ਕਲਿਆਣ ਰੂਪ ਮੰਗਲ ਗੁਣ ਗਾਮ



Kaliaan Roop Mangal Gun Gaam ||

कलिआण रूप मंगल गुण गाम



ਰੱਬ, ਪ੍ਰਮਾਤਮਾਂ ਦੇ ਗੁਣਾਂ ਦੇ ਗੀਤ ਸੋਹਲੇ ਗਾਉਣ ਨਾਲ, ਵੱਡੇ ਭਾਗਾਂ ਤੇ ਅੰਨਦ ਮਿਲਦਾ ਹੈ॥

Singing the Glory of God is the embodiment of bliss and emancipation.

12322 ਕਾਹੂ ਜੁਗਤਿ ਕਿਤੈ ਪਾਈਐ ਧਰਮਿ



Kaahoo Jugath Kithai N Paaeeai Dhharam ||

काहू जुगति कितै पाईऐ धरमि



ਰੱਬ, ਪ੍ਰਮਾਤਮਾਂ ਦਾ ਨਾਂਮ, ਗੁਣ ਧਰਮੀ ਢੌਗ ਕਰਨ ਨਾਲ ਹਾਂਸਲ ਨਹੀਂ ਹੁੰਦੇ॥

It cannot be obtained by any religious rituals.

12323 ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ੫॥



Naanak This Milai Jis Likhiaa Dhhur Karam ||5||

नानक तिसु मिलै जिसु लिखिआ धुरि करमि ॥५॥

ਸਤਿਗੁਰ ਨਾਨਕ ਪ੍ਰਭੂ ਜੀ, ਉਸ ਨੂੰ ਮਿਲਦੇ ਹਨ। ਜਿਸ ਦੇ ਭਾਗਾਂ ਵਿੱਚ, ਪਿਛਲੇ ਜਨਮਾਂ ਦੇ ਚੰਗੇ ਕੰਮਾਂ ਕਰਕੇ, ਜਨਮ ਤੋਂ ਲਿਖਿਆ ਹੈ ||5||

Sathigur Nanak, he alone obtains it, whose karma is so pre-ordained. ||5||

Comments

Popular Posts