ਭਾਗ 90 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਕਿਸੇ ਕੁੜੀ-ਮੁੰਡੇ ਦੀ ਕੋਈ ਪੱਕੀ, ਇੱਕ ਨਾਲ ਯਾਰੀ ਨਹੀਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਵਿੰਦਰ ਨੇ, ਗੁਰਜੋਤ ਦਾ ਖਾਤਾ ਫਿਰ ਖੋਲ ਲਿਆ ਸੀ। ਵਿੰਦਰ ਨੇ ਗੁਰਜੋਤ ਦਾ ਲਿਖਿਆ, ਪੜ੍ਹਨਾਂ ਸ਼ੁਰੂ ਕੀਤਾ। ਗੁਰੀ ਨੇ ਲਿਖਿਆ ਸੀ। ਮੇਰੀ ਰਜਵਿੰਦਰ ਫੇਸਬੁੱਕ ਦੋਸਤ ਸੀ। ਇਹ ਵੀ ਪਟਿਆਲੇ, ਸਾਡੇ ਨਾਲ ਪੜ੍ਹਦੀ ਸੀ। ਸਾਨੂੰ ਗੀਤ ਵੀ ਸੁਣਾਉਂਦੀ ਹੁੰਦੀ ਸੀ। ਰਜਵਿੰਦਰ ਨੂੰ ਗਾਉਣ ਦਾ ਬਹੁਤ ਸ਼ੋਕ ਸੀ। ਅਸੀਂ ਵਾਹ-ਵਾਹ ਕਰਕੇ, ਰਜਵਿੰਦਰ ਨੂੰ ਗਾਉਣ ਵਾਲੀ ਬੱਣਾਂ ਦਿੱਤਾ। ਗਾਉਣ ਵਾਲੀ ਕਹਿੱਣਾਂ ਭਾਂਵੇਂ, ਗਾਲ ਕੱਢਣ ਦੇ ਬਰਾਬਰ ਹੈ। ਇਹ ਕੰਮ ਸਰੀਫ਼ ਘਰਾਂ ਦੀਆਂ ਔਰਤਾਂ ਨੂੰ, ਬਹੁਤਾ ਸ਼ੋਭਾ ਨਹੀਂ ਦਿੰਦਾ। ਥਾਂ-ਥਾਂ ਗਾਉਣ ਜਾਂਣਾ ਪੈਂਦਾ ਹੈ। ਜ਼ਿਆਦਾ ਦੇਣ-ਲੈਣ ਮਰਦਾਂ ਨਾਲ ਕਰਨਾਂ ਪੈਂਦਾ ਹੈ। ਮਰਦ ਹੀ ਹਰ ਸਟੇਜ਼ ਦਾ ਬੰਦੋ ਵਸਤ ਕਰਦੇ ਹਨ। ਗਾਂਣਾਂ ਰਿਕੋਡਿੰਗ ਕਰਨ ਦੇ ਪ੍ਰਬੰਦਿਕ ਮਰਦ ਹੁੰਦੇ ਹਨ। ਕੁੱਝ ਕੋਲੋ, ਗੁਆ ਕੇ ਪਾਉਣਾਂ ਪੈਂਦਾ ਹੈ। ਇਹ ਲਾਈਨ ਹੀ ਚੱਮਕ ਦਮਕ ਵਾਲੀ ਹੈ। ਹਰ ਇੱਕ ਦੀਆਂ ਅੱਖਾਂ ਨੂੰ ਮੋਹਤ ਕਰਦੀ ਹੈ। ਲੋਕ ਵੀ ਪਟੋਲੇ ਵਰਗੀ, ਗਾਉਣ ਵਾਲੀ ਨੂੰ ਜੇਬ ਵਿੱਚ ਪਾਉਣਾਂ ਚਹੁੰਦੇ ਹਨ। ਜੇ ਹੱਥ ਆ ਜਾਵੇ। ਰੱਬ ਜਾਂਣੇ ਕੀ-ਕੀ ਹਸ਼ਰ ਕਰ ਦੇਣ। ਕਾਲਜ਼ ਵਿੱਚ ਵੀ ਸਾਰੇ ਮੁੰਡੇ, ਰਜਵਿੰਦਰ ਦੇ ਪਿਛੇ-ਪਿਛੇ ਫਿਰਦੇ ਸਨ। ਮੇਰੇ ਵਰਗਿਆਂ ਦੀ ਵਾਹ-ਵਾਹ ਕਰਨ ਨਾਲ, ਰਜਵਿੰਦਰ ਮੇਰੇ ਉਤੇ ਮੋਹਤ ਹੋ ਗਈ। ਰਜਵਿੰਦਰ ਨੇ ਫੇਸਬੁੱਕ ਨੂੰ ਰੰਗ ਚਾੜ੍ਹ ਦਿੱਤਾ। ਦਿਨੇ ਅਸੀਂ ਕਾਲਜ਼ ਵਿੱਚ ਉਸ ਦੀ ਬੱਲੇ-ਬੱਲੇ ਕਰਦੇ ਸੀ। ਰਾਤ ਨੂੰ ਰਜਵਿੰਦਰ ਫੇਸਬੁੱਕ, ਸਕਾਇਪ ਉਤੇ, ਸੌਹੁ ਰੱਬ ਦੀ ਧੰਨ-ਧੰਨ ਕਰਾ ਦਿੰਦੀ ਸੀ। ਇੱਕ ਦਿਨ ਉਸ ਨੇ ਫੇਸਬੁੱਕ ਉਤੇ ਲਿਖਿਆ, ਘਰ ਵਾਲਿਆ ਨੇ, ਮੇਰਾ ਵਿਆਹ ਰੱਖ ਦਿੱਤਾ ਹੈ। ਮੈਂ ਵਿਆਹ ਤੇਰੇ ਨਾਲ ਹੀ ਕਰਾਉਣਾਂ ਹੈ। ਮੈਂ ਉਸ ਨੂੰ ਬਥੇਰਾ ਸਮਝਾਇਆ। ਵਿਆਹ ਵਿੱਚ ਕੀ ਰੱਖਿਆ ਹੈ? ਵਿਆਹ ਜਿਥੇ ਕਰਜ਼ੀ ਕਰਾ ਲੈ। ਮੈਂ ਤੈਨੂੰ ਇਸੇ ਤਰਾਂ ਮਿਲਦਾ ਰਹਾਂਗਾ। ਤੇਰਾ ਵਿਆਹ ਹੋਣ ਪਿਛੋਂ ਵੀ ਆਪਣੇ ਸਬੰਧ ਬੱਣੇ ਰਹਿੱਣਗੇ। ਪਰ ਉਹ ਨਹੀਂ ਮੰਨੀ। ਉਸ ਨੇ ਲਿਖਿਆ, ਮੈਂ ਕੁੱਝ ਖਾ ਕੇ ਮਰਨ ਲੱਗੀ ਹਾਂ।
ਮੈਂ ਝੱਟ ਰਾਤ ਦੇ 2 ਵਜੇ, ਉਸ ਦੇ ਘਰ ਚਲਾ ਗਿਆ। ਉਹ ਮੈਨੂੰ ਉਡੀਕ ਰਹੀ ਸੀ। ਉਹ ਸਾਰੇ ਗਹਿੱਣੇ, ਪੈਸੇ ਇੱਕਠੇ ਕਰੀ ਬੈਠੀ ਸੀ। ਨੋਟਾ ਨਾਲ ਬੈਗ ਭਰਿਆ ਹੋਇਆ ਸੀ। ਉਸ ਨੇ ਦੱਸਿਆ, " ਇਸ ਬੈਗ ਵਿੱਚ, ਵਿਆਹ ਦਾ ਪੂਰਾ ਖ਼ਰਚਾ 60 ਲੱਖ ਰੁਪਿਆ ਹੈ। 40 ਲੱਖ ਦੇ ਗਹਿੱਣੇ ਹਨ। ਚੱਲ ਆਪਾਂ ਦੋਂਨੇਂ ਘਰੋਂ ਭੱਜ ਚੱਲਦੇ ਹਾਂ। ਬਹੁਤ ਮਜ਼ਾ ਆਵੇਗਾ। ਆਪਾਂ ਦੋਂਨੇਂ ਕਿਤੇ ਜਾ ਕੇ, ਘਰ ਵੱਸਾ ਲੈਂਦੇ ਹਾਂ। ਘਰ ਦੇ ਮੇਰੇ ਵਿਆਹ ਦੀ ਤਿਆਰੀ ਕਰੀ ਬੈਠੇ ਹਨ। ਮੈਨੂੰ ਅੱਜ ਦੱਸਿਆ ਹੈ। ਮੁੰਡਾ ਵੀ ਪਤਾ ਨਹੀਂ ਕੌਣ ਹੈ? " ਮੈਂ ਰਜਵਿੰਦਰ ਨੂੰ ਕਿਹਾ, " ਤੂੰ ਮੈਨੂੰ ਕਿਹਾ ਸੀ, " ਤੂੰ ਕੁੱਝ ਖਾ ਕੇ ਮਰਨ ਲੱਗੀ ਹੈ। ਉਹ ਦੁਵਾਈ ਕਿਥੇ ਹੈ? " ਰਜਵਿੰਦਰ ਨੇ, ਉਹ ਜ਼ਹਿਰ, ਮੈਨੂੰ ਟੇਬਲ ਉਤੇ ਪਈ ਦਿਖਾ ਦਿੱਤੀ। ਉਸ ਨੇ ਮੈਨੂੰ ਫਿਰ ਕਿਹਾ, " ਛੇਤੀ ਕਰ, ਜੇ ਕੋਈ ਉਠ ਗਿਆ। ਸਾਰੀ ਵਿਉਂਤ ਬੱਣਾਈ ਰਹਿ ਜਾਵੇਗੀ। " ਮੈਂ ਉਸ ਨੂੰ ਸਹੀਂ ਗੱਲ ਦੱਸ ਦਿੱਤੀ। ਮੈ ਕਿਹਾ, " ਮੇਰਾ ਵਿਆਹ ਹੋ ਚੁੱਕਾ ਹੈ। ਮੇਰੇ ਦੋ ਕੁੜੀਆਂ ਹਨ। ਅੱਗੇ ਹੀ ਬਹੁਤ ਝੰਜਟ, ਮੇਰੇ ਗਲ਼ ਪਿਆ ਹੈ। ਮੈਂ ਤੈਨੂੰ ਕੋਈ ਪਿਆਰ ਨਹੀਂ ਕਰਦਾ। ਫੇਸਬੁੱਕ, ਸਕਾਇਪ ਉਤੇ, ਤੇਰੇ ਵਰਗੀਆਂ, ਆਪਦਾ ਮੇਰੇ ਨਾਲ ਮਨ ਪ੍ਰਚਾਉਣ ਨੂੰ, ਨਿੱਤ ਨਵੀਆਂ ਹੋਰ ਬਥੇਰੀਆਂ ਆ ਜਾਂਦੀਆਂ ਹਨ। ਤੂੰ ਕੋਈ ਮੇਰੇ ਲਈ ਖ਼ਾਸ ਨਹੀਂ ਹੈ। ਤੂੰ ਵਿਆਹ ਉਥੇ ਕਰਾ ਲੈ, ਜਿਥੇ ਮਾਂਪੇ ਕਹਿੰਦੇ ਹਨ। ਮੇਰੇ ਨਾਲ ਵੀ ਐਸੇ ਹੀ ਆਸ਼ਕੀ ਚਲਾਈ ਚੱਲੀ। " ਇਹ ਗੱਲਾਂ ਸੁਣ ਕੇ, ਉਸ ਦੇ ਹਾਵ-ਭਾਵ ਬਦਲ ਗਏ। ਉਹ ਮੈਨੂੰ ਗਾਲ਼ਾ ਕੱਢਣ ਲੱਗ ਗਈ। ਉਸ ਨੇ ਕਿਹਾ, " ਤੂੰ ਕੁੱਤਾ ਹੈ। ਜੋ ਹਰ ਇੱਕ ਔਰਤ ਨੂੰ, ਆਪਦੀ ਝੂਠਣ ਬੱਣਾਉਣਾਂ ਚਹੁੰਦਾ ਹੈ। ਔਰਤਾਂ ਨੂੰ ਸੁੰਘ ਕੇ, ਸ਼ਿਕਾਰ ਕਰਕੇ, ਛੱਡ ਦਿੰਦਾ ਹੈ। ਮੈਂ ਤੈਨੂੰ ਜਾਨੋਂ ਮਾਰ ਦੇਵਾਂਗੀ। " ਰਜਵਿੰਦਰ ਨੇ ਮੈਨੂੰ ਹੇਠਾ ਸਿੱਟ ਲਿਆ। ਉਹ ਮੇਰੇ ਉਤੇ ਬੈਠ ਗਈ। ਮੇਰੇ ਮਾਰਨ ਲੱਗ ਗਈ। ਮੇਰੇ ਕੱਪੜੇ ਪਾੜ ਦਿੱਤੇ। ਉਸ ਦਾ ਸਾਹ ਚੜ੍ਹ ਗਿਆ। ਉਹ ਰੌਣ ਲੱਗ ਗਈ। ਕੰਧ ਵਿੱਚ ਸਿਰ ਮਾਰਨ ਲੱਗ ਗਈ।
ਸਾਡੀਆ ਗੱਲਾਂ ਸੁਣ ਕੇ, ਇੱਕ ਔਰਤ, ਰਜਵਿੰਦਰ ਦੇ ਕੰਮਰੇ ਵਿੱਚ ਆ ਗਈ। ਉਸ ਨੇ ਵੀ ਸਾਰੇ ਗਹਿੱਣੇ, ਪੈਸੇ ਇੱਕਠੇ ਕੀਤੇ ਦੇਖ ਲਏ ਸਨ। ਆਪਦੇ ਵਿਆਹ ਦਾ ਦੱਸ ਕੇ, ਮੈਂ ਰਜਵਿੰਦਰ ਨਾਲ ਪੰਗਾ ਲੈ ਬੈਠਾ ਸੀ। ਰਜਵਿੰਦਰ ਮੇਰੇ ਵੱਲ ਹੰਕਾਰੇ ਸੱਪ ਵਾਂਗ ਦੇਖ ਰਹੀ ਸੀ। ਮੈਂ ਆਪ ਨੂੰ ਜਾਲ ਵਿੱਚ ਫੱਸਿਆ ਸਮਝ ਰਿਹਾ ਸੀ। ਮੈਂ ਕੋਈ ਵਧੀਆਂ ਕਸੀਮ ਸੋਚ ਰਿਹਾ ਸੀ। ਜਿਸ ਨਾਲ, ਇਸ ਔਰਤ ਨੂੰ ਬਸ ਵਿੱਚ ਕਰ ਸਕਾਂ। ਉਸ ਨੇ ਔਰਤ ਰਜਵਿੰਦਰ ਨੂੰ ਪੁੱਛਿਆ, " ਇਹ ਮੁੰਡਾ ਕੌਣ ਹੈ?" ਮੈਂ ਉਸ ਵੱਲ ਧਿਆਨ ਨਾਲ ਦੇਖਿਆ। ਉਹ ਰਜਵਿੰਦਰ ਤੋਂ ਵੀ ਸੋਹਣੀ ਲੱਗੀ। ਮੈਂ ਅਜੇ ਉਸ ਨੂੰ ਸੁਮਾਰ-ਸੁਮਾਰ ਕੇ ਦੇਖ ਹੀ ਰਿਹਾ ਸੀ। ਇਹ ਰਜਵਿੰਦਰ ਦੀ ਵੱਡੀ ਭੈਣ ਹੈ ਜਾਂ ਹੋਰ ਕੋਈ ਹੈ। ਮੇਰੀ ਖਿੱਚ, ਉਸ ਵੱਲ ਵੱਧਣ ਲੱਗੀ ਸੀ। ਮੈਂ ਉਸ ਨੂੰ ਜੱਫ਼ੀ ਪਾ ਕੇ ਕਿਹਾ, " ਜੀ ਮੇਰਾ ਨਾਂਮ ਜੋਤ ਹੈ। ਮੈਂ ਰਜਵਿੰਦਰ ਨਾਲ ਪੜ੍ਹਦਾਂ ਹਾਂ। " ਰਜਵਿੰਦਰ ਨੇ ਕਹਿ ਦਿੱਤਾ, " ਮੰਮੀ ਜੀ ਇਹ ਚੋਰ-ਚੋਰ। " ਮੈਂਨੂੰ ਹੱਥਾਂ ਪੈਰਾਂ ਦੀ ਪੈ ਗਈ। ਮੈਂ ਕਿਹਾ, " ਜੀ ਮੈਨੂੰ ਰਜਵਿੰਦਰ ਨੇ ਸੱਦਿਆ ਹੈ। ਇਹ ਮੇਰੇ ਨਾਲ, ਘਰੋਂ ਭੱਜਣ ਲੱਗੀ ਸੀ। ਸ਼ੁਕਰ ਹੈ, ਤੁਸੀਂ ਆ ਗਏ। ਜੇ ਤੁਸੀਂ ਨਾਂ ਆਉਂਦੇ, ਅਸੀਂ ਗਹਿੱਣੇ, ਪੈਸੇ ਲੈ ਕੇ, ਭੱਜ ਜਾਂਣਾਂ ਸੀ। " ਰਜਵਿੰਦਰ ਦੀ ਮਾਂ ਨੇ ਮੇਰੀ ਗੱਲ ਨਹੀਂ ਸੁਣੀ। ਦੋਂਨੇ ਮਾਂਵਾਂ ਧੀਆਂ ਚੋਰ-ਚੋਰ ਦਾ ਰੌਲਾ ਪਾਉਣ ਲੱਗ ਗਈਆਂ। ਮੈਨੂੰ ਸਮਝ ਨਹੀਂ ਲੱਗੀ। ਰਜਵਿੰਦਰ ਨੇ, ਪਾਸਾ ਕਿਉਂ ਬਦਲ ਲਿਆ ਸੀ? ਸ਼ਾਇਦ ਮਾਂ ਮੂਹਰੇ ਸੱਚੀ ਹੋਣਾਂ ਚਹੁੰਦੀ ਹੋਵੇਗੀ। ਜਾਂ ਮੇਰੀ ਗੱਲ ਦਾ ਗੁੱਸਾ ਕਰ ਗਈ। ਮੈਂ ਉਥੇ ਰਹਿ ਕੇ ਫਸਣਾਂ ਵੀ ਨਹੀਂ ਚਹੁੰਦਾ ਸੀ। ਲੋਕਾਂ ਨੇ ਇਕੱਠੇ ਹੋ ਜਾਂਣਾਂ ਸੀ। ਮੇਰੀ ਜਾਨ ਬਚਣੀ ਮੁਸ਼ਕਲ ਸੀ। ਗਹਿੱਣੇ ਤੇ ਪੈਸੇ ਵੀ ਉਥੇ ਛੱਡਣਾਂ ਨਹੀਂ ਚੁਹੁੰਦਾ ਸੀ। ਮੈਨੂੰ ਪਤਾ ਸੀ, ਬਾਹਰ ਹਨੇਰਾ ਹੈ। ਜੇ ਇੱਕ ਬਾਰ, ਇਥੋਂ ਭੱਜ ਜਾਂਵਾਂ, ਕੋਈ ਲੱਭ ਨਹੀਂ ਸਕਦਾ।
ਮੈਂ ਹਿੰਮਤ ਕੀਤੀ। ਉਹ ਜ਼ਹਿਰ ਦੋਂਨਾਂ ਦੇ ਮੂੰਹ ਉਤੇ ਮਾਰੀ। ਗਹਿੱਣੇ ਤੇ ਪੈਸੇ ਲੈ ਕੇ, ਉਡਾਰ ਹੋ ਗਿਆ। ਮੈਨੂੰ ਲੁੱਕਣ ਨੂੰ ਥਾਂ ਨਹੀਂ ਲੱਭ ਰਿਹਾ ਸੀ। ਮੈਂ ਮਸਾਂ ਬਸ ਅੱਡੇ ਆਇਆ। ਦਿਨ ਚੜ੍ਹੇ ਪਿੰਡ ਵਾਲੀ ਬੱਸ ਫੜ ਕੇ, ਘਰ ਆ ਗਿਆ। ਗਹਿੱਣੇ ਤੇ ਪੈਸੇ ਰੂੜੀ ਵਿੱਚ ਦੱਬ ਦਿੱਤੇ। ਬੱਚਿਆ ਨੇ, ਟੈਲੀਵੀਜ਼ਨ ਲਾਇਆ ਹੋਇਆ ਸੀ। ਉਸ ਉਤੇ ਰਜਵਿੰਦਰ ਤੇ ਉਸ ਦੀ ਮਾਂ ਦੀ ਖ਼ਬਰ ਆ ਰਹੀ ਸੀ। ਦੋਂਨੇਂ ਜ਼ਿਆਦਾ ਜ਼ਹਿਰ ਚੜ੍ਹਨ ਨਾਲ ਚੜ੍ਹਾਈ ਕਰ ਗਈਆਂ ਸਨ। ਗਹਿੱਣਿਆ ਤੇ ਪੈਸਿਆ ਬਾਰੇ ਕੋਈ ਖ਼ਬਰ ਨਹੀਂ ਲੱਗੀ ਸੀ। ਖ਼ਬਰ ਵਿੱਚ ਇਹੀ ਕਿਹਾ ਸੀ, " ਮਾਂ-ਧੀ ਕਿਸੇ ਗੱਲ ਤੋਂ ਲੜ ਕੇ, ਜ਼ਹਿਰ ਖਾ ਕੇ ਮਰ ਗਈਆਂ ਹਨ। " ਮੈਂ ਰੱਬ ਦਾ ਸ਼ੁਕਰ ਕੀਤਾ। ਗੁਵਾਹ ਤੇ ਮੂਦਾ ਸਬ ਖ਼ਤਮ ਹੋ ਗਿਆ ਸੀ। ਰਜਵਿੰਦਰ ਤੇ ਉਸ ਦੀ ਮਾਂ ਦੀ ਮੁੱਕਤੀ, ਇੱਕ ਸਾਥ ਹੋ ਗਈ। ਮੇਰਾ ਖਹਿੜਾ ਛੁੱਟ ਗਿਆ। ਮੈਂ ਕਿਹੜਾ ਉਸ ਨਾਲ ਵਿਆਹ ਕਰਾਉਣ ਸੀ? ਮੈਂ ਤਾਂ ਆਸ਼ਕੀ ਕਰਦਾਂ ਸੀ। ਟਾਇਮ ਪਾਸ ਸੀ। ਨਾਲੇ ਗਹਿੱਣੇ ਤੇ ਪੈਸੇ ਵਸੂਲ ਹੋ ਗਏ ਸਨ। ਗਹਿੱਣੇ ਮੈਂ ਆਪਦੀ ਮਾਂ ਤੇ ਪਤਨੀ ਨੂੰ ਦੇ ਦਿੱਤੇ। ਪੈਸਿਆ ਨਾਲ ਘਰ ਪਾਉਣਾਂ ਸ਼ੁਰੂ ਕਰ ਦਿੱਤਾ। 20 ਲੱਖ ਰੁਪੀਆ ਕਾਰ ਉਤੇ ਲਾ ਦਿੱਤਾ। ਨਾਲ ਲੱਗਦੀ ਜ਼ਮੀਨ ਲੈ ਲਈ। ਕਨੇਡਾ ਦਾ ਖ਼ਰਚਾ, ਇਕੋ ਸਾਮੀ, ਕੋਲੋ ਮਿਲ ਗਿਆ ਸੀ। ਫੇਸਬੁੱਕ ਨੇ ਮੈਨੂੰ ਰਹੀਸ਼ ਬੱਣਾਂ ਦਿੱਤਾ। ਮਹੀਨਾਂ ਕੁ ਮੈਂ ਐਨਕਾਂ ਲਗਾ ਕੇ, ਪਿੰਡ ਵਿੱਚ ਗੇੜੇ ਦਿੰਦਾ ਰਿਹਾ। ਕੁੜੀਆਂ ਦੇ ਕਾਲਜ਼ ਮੂਹਰੇ ਖੜ੍ਹਨ ਦਾ, ਮੇਰਾ ਸ਼ੁਰੂ ਤੋਂ ਹੀ ਸ਼ੋਕ ਰਿਹਾ ਹੈ। ਮੁੰਡੇ ਦੇ ਕਾਲੀਆਂ ਐਨਕਾਂ ਲੱਗੀਆਂ ਹੋਣ, ਕੋਲ ਕਾਰ ਹੋਵੇ। ਕੁੜੀਆਂ ਉਸ ਨੂੰ ਵੱਡੇ ਘਰ ਦਾ ਕਾਕਾ ਸਮਝਦੀਆਂ ਹਨ। ਇੰਨਾਂ ਨੂੰ ਕੋਈ ਵੀ ਚਾਹੇ, ਤਾ ਟੈਕਸੀ ਕਰਕੇ, ਨਾਲ ਬੈਠਾ ਕੇ ਲੈ ਜਾਵੇ। ਜਿਸ ਦੀ ਜੇਬ ਗਰਮ ਹੈ। ਉਸ ਦੀ ਮਹਿਬੂਬ ਹੈ। ਕਿਸੇ ਕੁੜੀ-ਮੁੰਡੇ ਦੀ ਕੋਈ ਪੱਕੀ, ਇੱਕ ਨਾਲ ਯਾਰੀ ਨਹੀਂ ਹੈ। ਤਾਂਹੀ ਮੇਰਾ ਕੰਮ, ਹਰ ਪਾਸੇ ਲੋਟ ਆਇਆ ਹੋਇਆ ਸੀ।

Comments
Post a Comment