ਭਾਗ 69 ਤੁਸੀਂ ਸਾਡੇ ਵਿਹੜੇ ਆਏ

ਭਾਗ 69 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਦਿਲ ਪਰਚਾ ਕੇ, ਦਿਨ ਕੱਟੀ ਕਰਦਾ ਫਿਰਦਾ ਹਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਲੋਕ ਦੂਜੇ ਦੀ ਗੱਲ ਝੱਟ ਬੁੱਝ ਲੈਂਦੇ ਹਨ। ਪਰ ਆਪਦੀ ਅੰਦਰ ਦੀ ਗੱਲ ਨਹੀਂ ਸਮਝਦੇ। ਹੁਣ ਪੁੱਛਦੇ ਹਨ। ਐਸੇ ਕੈਸੇ ਹੋਤਾ ਹੈ। ਔਰਤ ਜਵਾਨ ਹੀ ਰਹਿਤੀ ਹੈ, ਮਰਦ ਬੁੱਢਾ ਹੋ ਜਾਤਾ ਹੈ। ਬਿਚਾਰਾ ਮਰਦ ਸਾਰੀ ਦਿਹਾੜੀ ਨੌਕਰੀ ਕਰਦਾ ਹੈ। ਅੱਗਲੇ ਨੇਬੂ ਵਾਂਗ ਨਿਚੋੜ ਦਿੰਦੇ ਹਨ। ਮਰਦ ਭਾਵੇਂ, ਜਿੰਨਾਂ ਮਰਜ਼ੀ ਦੁੱਧ, ਦੇਸੀ ਘਿਉ ਖਾਈ ਜਾਵੇ। ਬਾਕੀ ਦਾ ਪਤਨੀ ਨਿਚੋੜ ਲੈਂਦੀ ਹੈ। ਬੱਚੇ ਅੱਲਗ ਸਤਾ ਕੇ ਮਾਰਦੇ ਹਨ। ਗੁਰਜੋਤ ਨੇ ਦਿਹਾੜੀ ਦੀਆਂ, ਦੋ ਤਿੰਨ ਔਰਤਾਂ ਦੇਖ ਲਈਆਂ, ਤਾਂ ਹੋਰ 10 ਸਾਲਾਂ ਨੂੰ, ਇਸ ਦੀ ਸੌਗੀ ਬੱਣ ਜਾਂਣੀ ਹੈ। ਮੂੰਹ ਉਤੇ ਲਾਲੀ ਕਿਥੋਂ ਝੱਲਕਣੀ ਹੈ। ਜਦੋਂ ਔਰਤਾਂ ਦੀਆਂ ਗੱਲਾਂ ਤੋਂ ਚੱਟਣੇ ਤਾਂ ਕੈਮੀਕਲ ਵਾਲੇ ਮੇਕੱਪ ਹਨ। ਬਿਚਾਰੇ ਬਨਾਵਟੀ ਲਾਲੀ ਚੱਟਦੇ, ਅੱਗਲੀ ਨੂੰ ਨਿਖਾਰ ਕੇ ਚਿੱਟੀ ਕੱਢ ਦਿੰਦੇ ਹਨ। ਉਦੋਂ ਹੀ ਪਤਾ ਲੱਗਦਾ, ਕੰਮਜ਼ੋਰੀ ਨਾਲ ਮਰਦ ਨੂੰ ਦਿਲ ਦੇ ਅਟੈਕ ਆਉਣ ਲੱਗ ਜਾਂਦੇ ਹਨ। ਦਿਲ ਫੇਲ ਹੋ ਜਾਂਦਾ ਹੈ। ਜਿੰਦਗੀ ਵਿੱਚ ਇੰਨਾਂ ਜ਼ੋਰ ਲਾ ਕੇ, ਦੌੜਾ ਲਗਾਉਣੀਆਂ ਹਨ। ਬੰਦਾ ਉਝ ਹੀ ਹੱਫ਼ ਜਾਂਦਾ ਹੈ।

ਇਹ ਮਦਰ ਡੇ ਮਨਾਉਣ ਦੇ ਕੋਈ ਅਰਥ ਹਨ। ਜਾਂ ਗੋਰਿਆਂ ਵਾਂਗ, ਉਨਾਂ ਦੀ ਰੀਸ ਨਾਲ ਮਦਰ ਡੇ ਮਨਾਉਣ ਲੱਗ ਗਏ ਹਾਂ। ਕਿੰਨੇ ਕੁ ਮਰਦ ਹਨ? ਜਿੰਨਾਂ ਨੂੰ ਆਪ ਤੋਂ ਵੱਡੀ, ਉਮਰ ਦੀ ਔਰਤ ਮਾਂ ਦਿਸਦੀ ਹੈ। ਛੋਟੀ ਨੂੰ ਧੀ-ਭੈਣ ਸਮਝਦੇ ਹਨ। ਹਰ ਬੰਦੇ ਨੂੰ ਆਪਦੀ ਮਾ ਹੀ ਮਾ ਲੱਗਦੀ ਹੈ। ਗੁਰਜੋਤ ਵਰਗੇ ਕਿੰਨੇ ਕੁ ਬੰਦੇ ਹਨ? ਇਹ ਗੋਰੇ ਤੇ ਗੁਰਜੋਤ ਵਰਗੇ, ਕਿਸੇ ਦੀ ਔਰਤ ਨੂੰ ਮਾਂ, ਧੀ-ਭੈਣ ਨਹੀਂ ਸਮਝਦੇ। ਇੰਨਾਂ ਨੂੰ ਹਰ ਉਮਰ ਦੀ ਔਰਤ, ਸੈਕਸੀ ਬੰਬ, ਕਾਂਮ ਦੀ ਦੇਵੀ ਦਿਸਦੀ ਹੈ। ਭੇਡ ਬੱਕਰੀ ਦੇ ਵੀ ਝੰਜਰਾਂ ਪਾ ਦੇਈਏ। ਉਹ ਵੀ ਨਵੀਂ ਮੁਕਲਾਵੇ ਵਾਲੀ ਲੱਗਣ ਲੱਗ ਜਾਂਦੀ ਹੈ। ਗੁਰਜੋਤ ਨੇ ਹੈਪੀ ਮਦਰ ਡੇ, ਕਿਸੇ ਅੰਟੀ ਨੂੰ ਨਹੀਂ ਲਿਖਿਆ ਸੀ। ਅੰਟੀਆਂ ਦਾ ਇਹ ਭੈਣ ਭਰਾ ਦੇ ਮੁੰਡੇ, ਗੁਰੀ ਨੂੰ ਸਹਾਰਾ ਬੱਣਨਾਂ ਚਾਹੀਦਾ ਸੀ। ਗੁਰਜੋਤ ਮਦਰ ਡੇ ਵਾਲੇ ਦਿਨ ਵੀ ਫੇਸਬੁੱਕ ਉਤੇ, ਟਰਾਈਆਂ ਮਾਰ ਰਿਹਾ ਸੀ। ਇੱਕ ਔਰਤ ਫੇਸਬੁੱਕ ਪੇਜ਼ ਤੇ, ਫੋਟੋ ਵਿੱਚ ਪਿੱਠ ਕਰੀ ਬੈਠੀ ਸੀ। ਗੁਰੀ ਉਸ ਦਾ ਮੂੰਹ ਦੇਖਣਾਂ ਚਹੁੰਦਾ ਸੀ। ਉਸ ਨੇ ਬਹੁਤ ਉਸਲ ਵੱਟੇ ਲਏ। ਸਾਰੀਆਂ ਕੋਸ਼ਸਾਂ ਬੇਕਾਰ ਗਈਆਂ। ਫਿਰ ਗੁਰੀ ਨੂੰ ਮੈਸਜ਼ ਭੇਜਣਾਂ ਪਿਆ। ਉਸ ਨੇ ਲਿਖਿਆ, ਕਿਹਦੇ ਨਾਲ ਰੁਸੇ ਬੈਠੇ ਹੋ? ਉਸ ਔਰਤ ਨੇ ਲਿਖਿਆ, ਰੱਬ ਨਾਲ, ਰੁਸੀ ਹਾਂ। ਰੱਬ ਨੇ ਮੈਨੂੰ ਧੀ-ਪੁੱਤਰ ਨਹੀਂ ਦਿੱਤੇ। ਮੇਰਾ ਪਤੀ ਵੀ ਮਰ ਗਿਆ ਹੈ। ਮੇਰੇ ਲਈ ਖੁਸ਼ੀਆਂ ਦੇ ਦਰਵਾਜ਼ੇ ਬੰਦ ਹੋ ਗਏ ਹਨ। ਮੈਂ ਕਿਸੇ ਹੋਰ ਨੂੰ ਵੀ ਖੁਸ਼ ਨਹੀਂ ਦੇਖ ਸਕਦੀ।

ਗੁਰੀ ਨੇ ਲਿਖਿਆ, ਖੁਸ਼ੀਆਂ ਹੁੰਢਾਉਣ ਲਈ ਮਨ ਦੇ ਦਰਵਾਜ਼ੇ ਖੋਲਣੇ ਪੈਂਦੇ ਹਨ। ਤੂੰ ਮੇਰੇ ਵੱਲ ਮੂੰਹ ਕਰਕੇ, ਮੈਨੂੰ ਦੇਖ ਲੈ, ਸਾਾਰੀਆਂ ਖੁਸ਼ੀਆਂ ਮਿਲ ਜਾਂਣ ਗੀਆਂ। ਮੈਂ ਤੇਰੇ ਟਾਊਨ ਵਿੱਚ ਹੀ ਆਇਆ ਹੋਇਆਂ ਹਾਂ। ਔਰਤ ਨੇ ਲਿਖਿਆ, ਰੱਬ ਤੋਂ ਇਹੀ ਦੁਆ ਮੰਗ ਰਹੀ ਸੀ। ਤੂੰ ਮੇਰੇ ਦਿਲ ਤੇ ਘਰ ਦਾ ਦਰਵਾਜ਼ਾ ਖੜ੍ਹਕਾਇਆ ਹੈ। ਮਨ ਨੂੰ ਕਰਾਰ ਮਿਲਿਆ ਹੈ। ਆਜਾ ਲੰਘ ਆ। ਉਨਾਂ ਨੇ ਫੇਸਬੁੱਕ ਬੰਦ ਕਰ ਦਿੱਤੀ। ਚੋਰ, ਸਾਧ, ਲੁੱਟੇਰੇ, ਕੋਹਾਂ ਦਾ ਫਾਸਲਾਂ ਤਹਿ ਕਰਕੇ ਕੇ, ਦੂਜਿਆਂ ਉਤੇ ਡਾਕਾ ਮਾਰਦੇ ਹਨ। ਦੋਨਾਂ ਦੇ ਦਿਲਾਂ ਦੇ ਕਵਾੜ ਖੁੱਲ ਗਏ। ਗੁਰੀ ਤੇ ਉਹ ਆਮੋਂ-ਸਹਮਣੇ ਸਨ। ਗੁਰੀ ਨੇ ਕਿਹਾ, " ਕੁੱਝ ਪਾਉਣ ਲਈ, ਕੋਲੋ ਕੁੱਝ ਗੁਵਾਉਣਾਂ ਪੈਂਦਾ ਹੈ। ਕੁੱਝ ਹਾਂਸਲ ਕਰਨ ਲਈ ਘਾਲਣਾਂ, ਘਾਲਣੀ ਪੈਂਦੀ ਹੈ। ਕੀ ਸਲਾਹ ਹੈ? " ਉਸ ਔਰਤ ਨੇ ਕਿਹਾ, " ਮੈਨੂੰ ਫ਼ਲ ਤੱਕ ਮਤਲੱਬ ਹੈ। ਮੈਂ ਕੀ ਲੈਣਾਂ ਹੈ।? ਬੀਜ ਕਿਹੜੀ ਯੂਨੀਵਸਟੀ ਦਾ ਹੈ? ਜੇ ਮੈਨੂੰ ਪੁੱਤਰ ਨਹੀਂ, ਤਾਂ ਧੀ ਹੀ ਮਿਲ ਜਾਵੇ। ਮੈਂ ਉਸ ਨੂੰ ਇਸ ਸ਼ਹਿਰ ਤੋਂ ਦੂਰ ਜਾ ਕੇ, ਜਨਮ ਦੇ ਦੇਵਾਂਗੀ। " ਗੁਰੀ ਨੇ ਕਿਹਾ, " ਮੇਰਾ ਬੀਜ ਨਾਸ਼ ਨਹੀਂ ਹੁੰਦਾ। ਪੱਕਾ ਪੈਦਾ ਹੋਵੇਗਾ। ਅੱਜ ਤੋਂ ਮੈਂ ਤੈਨੂੰ, ਸਾਰੀਆਂ ਖੁਸ਼ੀਆਂ ਦੇ ਦੇਵਾਂਗਾ। ਪੰਜੀ ਦਸੀ ਦਿਨੀ ਆ ਕੇ, ਸਾਰੇ ਸ਼ੱਕ ਕੱਢ ਦਿਆਗਾ। ਮੇਰੀ ਖੁਰਾਕ ਦਾ ਖਿਆਲ ਰੱਖੀ। ਮੇਰੀ ਕਿਹੜਾ ਮਾਂ ਕਨੇਡਾ ਬੈਠੀ ਹੈ? " ਉਸ ਔਰਤ ਨੇ ਕਿਹਾ, " ਤੂੰ ਮੇਰੇ ਨਾਲ ਵਿਆਹ ਕਰਾ ਲੈ। ਕਨੇਡਾ ਵਿੱਚ ਗੁਆਂਢੀਆਂ ਨੂੰ ਵੀਂ ਨਹੀਂ ਪਤਾ ਲੱਗਦਾ। ਨਾਲ ਵਾਲੇ ਕੀ ਕਰਦੇ ਹਨ? ਕੌਣ ਹਨ? ਲੋਕ ਜਾਂਣਦੇ ਹਨ, ਜੇ ਅਸੀਂ ਕਿਸੇ ਬਾਰੇ ਪੁੱਛਾਗੇ। ਅੱਗਲਾ ਸਾਡੇ ਪੜ੍ਹਦੇ ਫੋਲੇਗਾ। " ਗੁਰੀ ਨੇ ਕਿਹਾ, " ਤੇਰੇ ਨਾਲ, ਮੈਂ ਵਿਆਹ ਨਹੀਂ ਕਰਾਉਣ ਆਇਆ। ਵਿਆਹ ਦੀ ਗੱਲ ਤੇਰੇ ਸ਼ਹਿਰ ਦੀ ਹੀ ਕਮਲਜੀਤ ਨਾਲ ਚੱਲਦੀ ਹੈ। ਇਹ ਮੈਂ ਲੋਕਾਂ ਦਾ ਕੂੜਾ, ਚਾਰ ਬਾਰ, ਤਲਾਕ ਸ਼ੁਦਾ, ਘਰ ਥੋੜੀ ਵਸਾਉਣੀ ਹੈ। ਉਸ ਨੇ ਵੀ, ਕਨੇਡਾ ਦੀ, ਪੱਕੇ ਹੋਣ ਦੀ, ਪਾਸਪੋਰਟ ਉਤੇ, ਜਦੋਂ ਮੋਹਰ ਲੁਆ ਦਿੱਤੀ। ਮੈਂ ਅਮਰੀਕਾ ਦਾ ਬਾਡਰ ਪਾਰ ਕਰ ਜਾਂਣਾਂ ਹੈ। ਮੈਂ ਕਨੇਡਾ ਕਿਸੇ, ਔਰਤ ਦੀ ਚੂੰਨੀ ਦੇ ਲੜ ਨਾਲ ਬੰਨਣ ਲਈ ਨਹੀਂ ਆਇਆ। ਮੈਂ ਤਾਂ ਕਦੇ ਕਿਸੇ ਨਾਲ, ਕਦੇ ਕਿਸੇ ਨਾ, ਦਿਲ ਪਰਚਾ ਕੇ, ਦਿਨ ਕੱਟੀ ਕਰਦਾ ਫਿਰਦਾ ਹਾਂ। ਸਾਰੀਆਂ ਨੂੰ ਵਿਆਹ ਕੇ ਸੰਭਾਲਣ ਦਾ ਮੈਂ ਠੇਕਾ ਥੋੜੀ ਲਿਆ ਹੈ। ਮੇਰੇ ਆਪਦੇ ਵੀ ਪਿੰਡ ਬੱਚੇ ਹਨ। ਇੱਕ ਨਾਲ ਹੀ ਵਿਆਹ ਕਰਾਇਆ ਬਹੁਤ ਹੈ। "


Comments

Popular Posts