ਭਾਗ 73 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਕਨੇਡਾ, ਅਮਰੀਕਾ ਵਾਲਿਆਂ ਤੋਂ, ਵੱਧ ਮੇਰੀ ਮੌਜ਼ ਬੱਣੀ ਹੋਈ ਸੀ।

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com


ਵਿੰਦਰ ਆਪ ਮਾਂ ਬੱਣਨ ਵਾਲੀ ਸੀ। ਪਰ ਉਸ ਨੂੰ ਮਾਂ ਦੀਆਂ ਗੱਲਾਂ ਸੂਲਾਂ ਵਾਂਗ ਚੁਬ ਰਹੀਆਂ ਸਨ। ਸਾਰੀਆਂ ਗੱਲਾਂ ਕਰਨ ਤੋਂ ਪਿਛੋਂ, ਮਾਂ ਘੁੰਮ ਕੇ ਉਥੇ ਹੀ ਆ ਜਾਂਦੀ ਸੀ। ਉਹ ਹਰ ਬਾਰ ਇਕੋ ਗੱਲ ਕਹਿੰਦੀ, " ਵਿੰਦਰ ਆਪਦਾ ਪੇਟ ਦੇਖ। ਕੋਈ ਦੇਖ ਲਵੇਗਾ। ਇਸ ਬਾਰੇ ਕੁੱਝ ਸੋਚ। ਕੁਆਰੀ ਮਾਂ ਬੱਣਨਾਂ ਪਾਪ ਹੈ। ਸਮਾਜ ਉਤੇ ਕਲੰਕ ਹੈ। " ਵਿੰਦਰ ਹੁਣ ਮਾਂ ਦੀਆਂ ਗੱਲਾਂ ਦਾ, ਜੁਆਬ ਦੇਣੋਂ ਹੱਟ ਗਈ ਸੀ। ਵਿੰਦਰ ਮਾਂ ਤੋਂ ਦੂਰ-ਦੂਰ ਹੀ ਰਹਿੱਣ ਲੱਗ ਗਈ ਸੀ। ਵਿੰਦਰ ਨੇ ਮਾਂ ਨੂੰ ਟੈਲੀਵੀਜ਼ਨ ਲਗਾ ਦਿੱਤਾ ਸੀ। ਆਪ ਪਰੇ ਬੈਠ ਕੇ, ਗੁਰੀ ਦੀ ਕਾਪੀ ਪੜ੍ਹਨ ਲੱਗ ਗਈ ਸੀ। ਗੁਰੀ ਨੇ ਅੱਗੇ ਕਾਪੀ ਉਤੇ ਲਿਖਿਆ ਸੀ। ਬਾਜਵਾ ਦੀ ਸਹੇਲੀ ਸ਼ਿਵਾਨੀ ਆ ਗਈ। ਬਾਜਵਾ ਚਾਹ ਬੱਣਾਉਣ ਚਲੀ ਗਈ। ਮੈਂ ਸ਼ਿਵਾਨੀ ਨੂੰ ਕਿਹਾ, " ਤੁਸੀਂ ਇਸ ਦੀ ਸਹੇਲੀ ਕਿਵੇਂ ਬੱਣ ਗਏ? ਇਸ ਨਾਲੋਂ ਕਾਫ਼ੀ ਜਵਾਨ ਲੱਗਦੇ ਹੋ। " ਮੈਂ ਪਹਿਲੇ ਬੋਲ ਨਾਲ ਹੀ, ਸ਼ਿਵਾਨੀ ਦੀ ਪ੍ਰਸੰਸਾ ਕਰਕੇ, ਤੀਰ ਟਿੱਕਣੇ ਉਤੇ ਮਾਰ ਗਿਆ ਸੀ। ਉਸ ਦਾ ਧਿਆਨ ਆਪਦੇ ਵੱਲ ਖਿੱਚ ਗਿਆ ਸੀ। ਸ਼ਿਵਾਨੀ ਨੇ ਕਿਹਾ, " ਸਾਡੀ ਉਮਰ ਤਾਂ ਇਕੋ ਹੀ ਹੈ। ਮੈਂ ਆਪਦੇ ਸਰੀਰ ਤੇ ਖਾਂਣ-ਪੀਣ ਦਾ ਖਿਆਲ ਰੱਖਦੀ ਹਾਂ। " ਮੈਂ ਸ਼ਿਵਾਨੀ ਨੂੰ ਕਿਹਾ, " ਐਸਾ ਕੀ ਖਾਂਦੇ-ਪੀਂਦੇ ਹੋ? ਉਮਰ ਅੱਧੀ ਦਿਸਦੀ ਹੈ। " ਸ਼ਿਵਾਨੀ ਨੇ ਕਿਹਾ, " ਖਾਂਣਾਂ-ਪੀਣਾਂ ਛੱਡਣਾਂ ਪੈਂਦਾ ਹੈ। ਸਰੀਰ ਦੀ ਕਸਰਤ ਵੀ ਕਰੀਦੀ ਹੈ। ਮੈਂ ਪੀਟੀ ਦੀ ਟੀਚਰ ਹਾਂ। " ਖਾਂਣਾਂ-ਪੀਣਾਂ ਤਾਂ ਛੱਡ ਨਹੀਂ ਹੋਣਾਂ, ਸਰੀਰ ਦੀ ਕਸਰਤ ਮੈਨੂੰ ਵੀ ਸਿੱਖਾ ਦਿਉ। " ਬਾਜਵਾ ਨੇ ਫ੍ਰਿਜ਼ ਵਿੱਚ ਦੇਖਿਆ, ਦੁੱਧ ਨਹੀਂ ਸੀ। ਉਹ ਸ਼ਿਵਾਨੀ ਨੂੰ ਦੱਸਣ ਆ ਗਈ। ਸ਼ਿਵਾਨੀ ਘਰ ਦੁੱਧ ਨਹੀਂ ਹੈ। ਮੈਂ ਦੁਕਾਂਨ ਤੋਂ ਜਾ ਕੇ, ਦੁੱਧ ਫੜ ਲਿਆਵਾਂ। " ਸ਼ਿਵਾਨੀ ਨੇ ਕਿਹਾ, " ਰਹਿੱਣ ਦੇ, ਚਾਹ ਬੱਣਾਉਣ ਨੂੰ, ਚਾਹ ਨੂੰ ਕੀ ਹੈ? ਮੈਂ ਕਿਹੜਾ ਬਾਹਰ ਦੀ ਹਾਂ? ਘਰ ਦੀ ਗੱਲ ਹੈ। ਬਾਜ਼ਵਾ ਨੇ ਕਿਹਾ, " ਜਲੰਧਰ ਤੋਂ ਚੰਡੀਗੜ੍ਹ ਆਈ ਹੈ। ਥੱਕ ਗਈ ਹੋਵੇਗੀ। 10 ਮਿੰਟ ਜਾਂਣ ਦੇ, 10 ਮਿੰਟ ਆਉਣ ਦੇ ਲੱਗਣੇ ਹਨ। ਤੁਸੀਂ ਗੱਲਾਂ ਕਰੋ, ਮੈਂ ਆਉਂਦੀ ਹਾਂ। " ਬਾਜ਼ਵਾ ਘਰੋਂ ਬਾਹਰ ਨਿੱਕਲ ਗਈ। ਸ਼ਿਵਾਨੀ ਨੇ ਕਿਹਾ, " ਪਹਿਲਾਂ ਔਖੀ ਕਸਰਤ ਕਰਦੇ ਹਾਂ। ਕੀ ਤੂੰ ਸਿਰ ਭਾਰ ਖੜ੍ਹਾ ਹੋ ਸਕਦਾ ਹੈ? " ਮੈਂ ਕਿਹਾ, " ਐਸਾ ਮੇਰੇ ਕੋਲੋ ਨਹੀਂ ਹੋਣਾਂ। ਪਹਿਲਾਂ ਤੁਸੀਂ ਕਰਕੇ ਦਿਖਾਉ। " ਉਹ ਝੱਟ ਸਿਰ ਭਾਰ ਖੜ੍ਹੀ ਹੋ ਗਈ। ਉਸ ਦਾ ਗਲਾਮਾਂ ਇਡਾ-ਵੱਡਾ ਸੀ। ਮੇਰਾ ਸਿਰ ਵੀ ਵਿੱਚ ਪੈ ਸਕਦਾ ਸੀ। ਮੈਨੂੰ ਚੇਤਾ ਹੀ ਭੁੱਲ ਗਿਆ। ਕਸਰਤ ਹੋ ਰਹੀ ਹੈ। ਮੈਂ ਉਸ ਦੇ ਗਲ਼ੇ ਵਿੱਚ ਦੇਖਦੇ-ਦੇਖਦੇ ਨੇ, ਗਲ਼ਾਮੇ ਵਿੱਚ ਦੀ ਹੱਥ ਅੰਦਰ ਕਰ ਦਿੱਤਾ। ਉਹ ਇਕੋ ਝੱਟਕੇ ਨਾਲ ਸਿੱਧੀ ਖੜ੍ਹੀ ਹੋ ਗਈ।


ਉਸ ਨੇ ਮੈਨੂੰ ਕਿਹਾ, " ਤੂੰ ਬਹੁਤ ਸ਼ਰਾਰਤੀ ਹੈ। ਕਾਲਜ਼ੇ ਨੂੰ ਹੱਥ ਮਾਰਦਾ ਹੈ। ਤੇਰੀ ਨਿਸ਼ਾਨੇ ਬਾਜ਼ੀ ਤੋਂ, ਕੋਈ ਬਚ ਨਹੀਂ ਸਕਦਾ। ਅਸਲ ਵਿੱਚ ਮੇਰਾ ਦਿਲ ਕੰਬ ਗਿਆ ਹੈ। ਇੰਨੇ ਚਿਰ ਪਿਛੋਂ, ਕਿਸੇ ਮਰਦ ਨੇ, ਮੇਰੇ ਬਦਨ ਨੂੰ ਛੂਹਿਆ ਹੈ। " ਮੈਂ ਪੁੱਛਿਆ, " ਮੈਨੂੰ ਸਮਝ ਨਹੀਂ ਲੱਗੀ, ਕੀ ਮਤਲੱਬ ਹੈ? " ਸ਼ਿਵਾਨੀ ਨੇ ਕਿਹਾ, " ਮੇਰਾ ਪਤੀ ਕਸ਼ਮੀਰ ਵਿੱਚ ਹੈ। ਇਸ ਬਾਰ ਤਾਂ ਸਾਲ ਹੋ ਗਿਆ। ਘਰ ਨਹੀਂ ਆਇਆ। ਤੇਰੇ ਹੱਥ ਲਗਾਉਂਦੇ ਹੀ, ਮੈਨੂੰ ਕੁੱਝ ਆਪਣਾਂ-ਪਣ ਲੱਗਾ। " ਮੈਂਨੂੰ ਹੋਰ ਕੀ ਚਾਹੀਦਾ ਸੀ? ਬਿੱਲੇ ਦਾ ਧਿਆਨ ਮਲਾਈ ਵੱਲ ਰਹਿੰਦਾ ਹੈ। ਜਿੰਨਾਂ ਚਿਰ ਬਾਜਵਾ ਗਈ ਰਹੀ। ਸ਼ਿਵਾਨੀ ਨੇ, ਉਸ ਦੀ ਖਾਲੀ ਥਾਂ ਭਰੀ ਰੱਖੀ। ਸਾਨੂੰ ਲੱਗ ਹੀ ਨਹੀਂ ਰਿਹਾ ਸੀ। ਥੋੜਾ ਚਿਰ ਪਹਿਲਾਂ ਅਸੀਂ ਅਜ਼਼ਨਬੀ ਸੀ। ਸ਼ਿਵਾਨੀ ਨੇ ਮੈਨੂੰ ਇੰਨਾਂ ਪਸੰਦ ਕੀਤਾ। ਉਹ ਮੈਨੂੰ ਨਾਲ ਜਾਂਣ ਲਈ ਕਹਿ ਰਹੀ ਸੀ। ਸ਼ਿਵਾਨੀ ਨੇ ਮੈਨੂੰ ਕਿਹਾ, " ਤੂੰ ਮੇਰੇ ਨਾਲ ਜਲਧੰਰ ਨੂੰ ਚਲ। " ਮੈਂ ਕਨੇਡਾ ਨੂੰ ਆਉਣ ਦੇ ਪੇਪਰ ਬੱਣਨ ਦੀ ਉਡੀਕ ਕਰ ਰਿਹਾ ਸੀ। ਪਤਾ ਨਹੀਂ ਸੀ। ਕਿੰਨਾਂ ਸਮਾਂ ਲੱਗਣਾਂ ਸੀ। ਇਸ ਲਈ ਮੈਂ ਸ਼ਿਵਾਨੀ ਨੂੰ ਹਾਮੀ ਭਰ ਦਿੱਤੀ। ਬਾਜ਼ਵਾ ਦੁੱਧ ਲੈ ਕੇ ਆ ਗਈ ਸੀ। ਉਸ ਨੇ ਕਿਹਾ, " ਮੈਨੂੰ ਕਿਤੇ ਜ਼ਿਆਦਾ ਚਿਰ ਤਾਂ ਨਹੀਂ ਲੱਗ ਗਿਆ। " ਸਮਾਂ ਤਾਂ ਚੁਟਕੀ ਮਾਰੇ ਲੰਘ ਗਿਆ ਸੀ। ਉਸ ਦਾ ਕਿਸੇ ਨੇ ਹੂੰਗਾਰਾ ਨਹੀਂ ਭਰਿਆ। ਸ਼ਿਵਾਨੀ ਨੇ ਕਿਹਾ, " ਮੈਂ ਅੱਜ ਹੀ ਮੁੜਨਾ ਹੈ। ਮੈਂ ਸ਼ਾਮ ਨੂੰ ਡਾਕਟਰ ਕੋਲ ਜਾਂਣਾਂ ਹੈ। "

ਬਾਜ਼ਵਾ ਚਾਹ ਲੈ ਕੇ ਆ ਗਈ ਸੀ। ਬਾਜ਼ਵਾ ਨੇ ਕਿਹਾ, " ਗੁਰੀ, ਇਹ ਸ਼ਿਵਾਨੀ ਮੇਰੀ ਸਹੇਲੀ ਵੀ ਹੈ। ਚਾਚੇ ਦੀ ਕੁੜੀ ਵੀ ਹੈ। " ਮੈਂ ਕਿਹਾ, " ਤਾਂਹੀ ਦੋਂਨੇਂ, ਇਕੋ ਸੰਚੇ ਦੀਆਂ ਹੋ। ਸੱਚ, ਮੈਂ ਅੱਜ ਪਿੰਡ ਨੂੰ ਜਾਂਣਾਂ ਹੈ। ਬੱਸ ਫੜਨੀ ਪੈਣੀ ਹੈ। ਹੁਣੇ ਤੁਰਨਾਂ ਪੈਣਾਂ ਹੈ। " ਸ਼ਿਵਾਨੀ ਨੇ ਕਿਹਾ, " ਮੈਂ ਉਸ ਪਾਸੇ ਹੀ ਜਾਂਣਾ ਹੈ। ਬੱਸ ਅੱਡੇ ਉਤੇ ਉਤਾਰ ਦੇਵਾਂਗੀ। " ਅਸੀਂ ਦੋਂਨਾਂ ਨੇ, ਬਾਜ਼ਵਾ ਨੂੰ ਭੋਰਾ ਵਿੜਕ ਨਹੀਂ ਹੋਣ ਦਿੱਤੀ। ਬਈ, ਮੇਰੇ ਤੇ ਸ਼ਿਵਾਨੀ ਵਿੱਚ ਚੱਕਰ ਸ਼ੁਰੂ ਹੋ ਗਿਆ ਹੈ। ਮੈਂ ਸ਼ਿਵਾਨੀ ਨਾਲ ਜਲਧੰਰ ਆ ਗਿਆ। ਸ਼ਿਵਾਨੀ ਘਰ ਵਿੱਚ, ਆਪਦੇ ਬੇਟੇ ਨਾਲ ਰਹਿ ਰਹੀ ਸੀ। ਮੈਂ ਪੂਰਾ ਮਹੀਨਾਂ, ਜਲੰਧਰ ਤੇ ਚੰਡੀਗੜ੍ਹ ਵਿਚਕਾਰ ਘੁੰਮਦਾ ਰਿਹਾ। ਪਿੰਡ ਤਾਂ ਮੈਂ ਜਾਂਦਾ ਹੀ ਨਹੀਂ ਸੀ। ਘਰ ਵਾਲੇ, ਪਤਨੀ, ਮਾ ਪੈਸਾ-ਪੈਸਾ ਕਰਦੇ ਸਨ। ਮੇਰੇ ਕੋਲੇ ਪੈਸਾ ਕੋਈ ਨਹੀਂ ਸੀ। ਮੈਂ ਆਪ-ਆਪਦਾ ਗੁਜ਼ਾਰਾ ਮੰਗ-ਮੰਗ ਕੇ ਕਰਦਾ ਸੀ। ਹਰ ਇਕ ਨੂੰ ਗਰੀਬੜਾ ਜਿਹਾ ਬੱਣ ਕੇ, ਦਿਖਾਉਣਾਂ ਪੈਂਦਾ ਸੀ। ਤਾਂਹੀਂ ਅੱਗਲੇ ਨੋਟ ਝਾੜਦੇ ਸਨ। ਕਨੇਡਾ, ਅਮਰੀਕਾ ਵਾਲਿਆਂ ਤੋਂ, ਵੱਧ ਮੇਰੀ ਮੌਜ਼ ਬੱਣੀ ਹੋਈ ਸੀ। ਔਰਤਾਂ ਨਾਲ ਜੋੜ ਰੱਖਣ ਦਾ ਇਹ ਫ਼ੈਇਦਾ ਹੈ। ਰੋਟੀ ਵੀ ਤੱਤੀ ਮਿਲਦੀ ਹੈ। ਧੰਨ ਦੀ ਵੀ ਕਮੀ ਨਹੀਂ ਰਹਿੰਦੀ। ਹੋਰ ਤੁਸੀਂ ਸਬ ਜਾਂਣਦੇ ਹੋ।

Comments

Popular Posts