ਸੱਚੀ ਗੱਲ ਹੈ ਜੀ, ਲੋਕਾਂ ਨੂੰ ਜਿੱਤ ਨਹੀਂ ਸਕਦੇ।

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਇਹ ਲੋਕ ਪਿਆਰੇ ਵੀ ਬਹੁਤ ਹਨ। ਨਰਦੇਈ ਵੀ ਬਹੁਤ ਹਨ। ਆਪਣੇ ਹੱਥਾਂ ਉਤੇ ਵੀ ਚੱਕ ਲੈਂਦੇ ਹਨ। ਖੱਜ਼ਲ-ਖੁਆਰ ਵੀ ਕਰ ਦਿੰਦੇ ਹਨ। ਲੋਕਾਂ ਉਤੇ ਜ਼ਕੀਨ ਬਿਲਕੁਲ ਨਾਂ ਕਰੋ। ਇਹ ਕਿਸੇ ਦੇ ਮਿੱਤ ਨਹੀਂ ਹਨ। ਕਈ ਤਾਂ ਮੂੰਹ ਉਤੇ ਭੁਗਤ ਸੁਆਰ ਦਿੰਦੇ ਹਨ। ਜੋ ਜੱਕਦੇ ਹਨ। ਉਹ ਫੋਨ ਚੱਕ ਕੇ ਕਮੀ ਪੇਸ਼ੀ ਪੂਰੀ ਕਰ ਦਿੰਦੇ ਹਨ। ਜਿਸ ਦਾ ਜਿਥੇ ਦਾਅ ਲੱਗਦਾ ਹੈ। ਪੂਰੀਆਂ ਡੀਝਾਂ ਲਹੁਉਂਦੇ ਹਨ। ਅੱਜ ਕੱਲ ਫੇਸਬੁੱਕ ਗੁੰਮ-ਗੁਮਾਟ ਕੱਢਣ ਦਾ ਵਧੀਆਂ ਤਰੀਕਾ ਹੈ। ਜੇ ਵੀ ਜ਼ਾਹਲੀ ਐਡੀ ਬੱਣਾਂ ਕੇ ਕਿਸੇ ਔਰਤ ਉਤੇ ਨੰਗਾ ਚਿਕੜ ਸਿੱਟਦਾ ਹੈ। ਉਹ ਖ਼ਬਰਦਾਰ ਹੋ ਜਾਵੇ। ਉਸ ਦੀ ਮਾਂ-ਪਤਨੀ ਧੀਆਂ ਨਾਲ ਵੀ ਲੋਕ ਉਹੀ ਰੰਗ ਰਲੀਆਂ ਮਨਾਉਂਦੇ ਹੋਣੇ ਹਨ। ਦੁਨੀਆਂ ਸਬ ਦਾ ਖਿਆਲ ਰੱਖਦੀ ਹੈ। ਉਹ ਕਿਹੜਾ ਰਾਖੀ ਬੈਠਾ ਹੈ। ਅੱਗਲੀਆਂ ਨੇ ਵੀ ਜਵਾਨੀ ਹੁੰਢਾਣੀ ਹੈ। ਧੂਫ਼ ਲਾ ਕੇ ਥੋੜੀ ਰੱਖਣੀ ਹੈ। ਮਿੱਠੇ ਚੌਲਾਂ ਨੂੰ ਸਬ ਦਾ ਜੀਅ ਕਰਦਾ। ਮੁੰਡਾ ਫੇਸਬੁੱਕ ਉਤੇ ਯਾਰੀਆਂ ਭਾਲਦਾ। ਬਾਬਾ ਆਪ ਬੁੱਢੇਪੇ ਵਿੱਚ ਰੰਨ ਭਾਲਦਾ। ਪਰ ਖੂੰਡਾ ਲੈ ਕੁ ਨੂੰਹੁ ਦੀ ਰਾਖੀ ਕਰਦਾ। ਆਪਦੀਆਂ ਕੀਤੀਆਂ ਮੂਹਰੇ ਆਉਂਦੀਆਂ ਹਨ। ਕਿਸੇ ਔਰਤ ਨੂੰ ਕੰਜ਼ਰ ਰੰਡੇਪਾ ਨਹੀਂ ਕੱਟਣ ਦਿੰਦੇ। ਆਸ-ਗੁਆਂਢ ਵਿੱਚੋਂ ਹੀ ਬਥੇਰੇ ਖ਼ਸਮ ਬੱਣ ਜਾਂਦੇ ਹਨ। ਬੱਣੀਏ ਹੱਟੀ ਭੱਠੀ ਵਾਲੇ ਬਥੇਰੀ ਮਦੱਦ ਕਰ ਦਿੰਦੇ ਹਨ। ਖ਼ਸਮ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੇ।

ਕੋਈ ਲੱਖਾ ਵਿੱਚ ਇੱਕ ਵਿਰਲਾ ਹੀ ਹੁੰਦਾ ਹੈ। ਜੋ ਤਨ-ਮਨ ਦਾ ਸੁਚਾ ਹੋਵੇ। ਮਨ ਲਾ ਕੇ ਦੂਜੇ ਬੰਦੇ ਦੀ ਮਦੱਦ ਕਰਦਾ ਹੈ। ਬਹੁਤੇ ਲੁੱਟ-ਮਾਰ ਕਰਨ ਦੇ ਚੱਕਰ ਵਿੱਚ ਹੁੰਦੇ ਹਨ। ਬਸ ਚੱਲੇ, ਬੰਦੇ ਨੂੰ ਬੰਦਾ ਵੇਚ ਕੇ ਖਾ ਜਾਵੇ। ਬੰਦੇ ਦੀਆਂ ਹੱਡੀ ਚੱਬ ਜਾਵੇ। 15 ਕੁ ਸਾਲ ਪਹਿਲਾ ਦੀ ਗੱਲ ਹੈ। ਕਨੇਡਾ ਵਿੱਚ ਇੱਕ ਬੰਦੇ ਨੇ ਆਪਦੀ ਪਤਨੀ ਟੱਬ ਵਿੱਚ ਰੱਖ ਕੇ ਟੋਟੇ ਕਰਕੇ ਵੱਡੀ ਸੀ। ਪੀਸ ਕਰਕੇ, ਫਰੀਜ਼ਰ ਵਿੱਚ ਰੱਖ ਲਈ ਸੀ। ਜਦੋਂ ਮਨ ਕਰਦਾ ਸੀ। ਬੱਣਾ ਕੇ, ਖਾ ਜਾਦਾ ਸੀ। ਕੂੜਾ ਸਿਟੀ ਵਾਲੇ, ਹਰ ਹਫ਼ਤੇ ਚੱਕਦੇ ਹਨ। ਕੁਦਰਤੀ ਉਸ ਦਾ ਕੂੜਾ ਚੈਕ ਕਰਨ ਦੀ ਬਾਰੀ ਆ ਗਈ। ਕੂੜੇ ਵਿੱਚੋਂ ਜੋ ਹੱਡੀਆਂ ਨਿੱਕਲੀਆਂ ਸਨ। ਉਹ ਮਨੁੱਖ-ਜਾਤ ਦੀਆਂ ਸਨ। ਬੰਦਾ ਫੜਿਆ ਗਿਆ। ਮੰਨ ਗਿਆ, " ਉਸ ਨੇ ਦੱਸਿਆ, " ਸਾਡੇ ਪਤੀ-ਪਤਨੀ ਵਿੱਚ ਬਹੁਤ ਕਲੇਸ਼ ਰਹਿੰਦਾ ਸੀ। ਇਸ ਤਰਾ ਕਰਕੇ, ਮਨ ਨੂੰ ਸੁਖ ਮਿਲਦਾ ਹੈ। " ਗੱਲ ਬਿਲਕੁਲ ਸਹੀ ਹੈ। ਬੰਦੇ ਨੂੰ ਪੂਰਾ ਦੁੱਖੀ ਕਰਕੇ, ਲੋਕ ਚੈਨ ਨਾਲ ਸੌਂਦੇ ਹਨ। ਰੋਟੀ ਬਹੁਤ ਸੁਆਦ ਲੱਗਦੀ ਹੈ। ਜੇ ਕੋਈ ਰੋਂਦਾ ਹੋਵੇ। ਆਪ ਵੱਡਾ ਬੱਣਨ ਲਈ, ਲੋਕ ਉਸ ਦੇ ਹੁੰਝੂ ਪੂੰਝਦੇ ਹਨ।

ਲੋਕਾਂ ਦੇ ਬਾਰੇ ਕੋਈ ਨਿਰਨਾਂ ਨਹੀਂ ਲਿਆ ਜਾਂਦਾ। ਕਿਸੇ ਉਤੇ ਭਰੋਸਾ ਨਾਂ ਕਰੋ। ਕਿਸੇ ਨੂੰ ਘਰ ਦੀ ਦੇਹਲੀ ਨਾਂ ਹੀ ਲੰਘਣ ਦੇਵੇ। ਅੱਜ ਕੱਲ ਵਿਸ਼ਵਾਸ ਕਰਨ ਦਾ ਸਮਾਂ ਨਹੀਂ ਹੈ। ਪਰ ਕੀ ਕਰੀਏ? ਕਈ ਦੇਵਤਿਆ ਵਰਗੇ ਪਵਿੱਤਰ ਵੀ ਬੰਦੇ ਹੀ ਹੁੰਦੇ ਹਨ। ਜੋ ਅੱਖ ਵਿੱਚ ਪਾਏ ਨਹੀਂ ਰੱੜਕਦੇ। ਜਿੰਨਾਂ ਦੀ ਸੌਉ ਖਾਂਣ ਨੂੰ ਜੀਅ ਕਰਦਾ ਹੈ। ਸਰੀਫ਼ ਲੋਕ ਵੀ ਹਨ। ਬੰਦੇ ਦੀ ਪੂਰੀ ਉਮਰ ਵਿੱਚ ਵੀ ਪਹਿਚਾਣ ਨਹੀਂ ਹੁੰਦੀ। ਲੋਕ ਜੋ ਮੂੰਹ ਉਤੇ ਕਹਿੰਦੇ ਹਨ। ਉਸ ਦਾ ਉਹ ਮੱਤਲੱਬ ਨਹੀਂ ਹੁੰਦਾ। ਉਸ ਦੇ ਉਲਟ ਹੁੰਦਾ ਹੈ। ਲੋਕਾਂ ਦੀਆ ਗੱਲਾਂ ਸੁਣੋਂ ਹੀ ਨਾਂ। ਕੰਨਾਂ ਵਿੱਚ ਬੂੰਦੇ ਦੇ ਕੇ ਰੱਖੀਏ। ਕੋਈ ਹੀ ਹੁੰਦਾ ਹੈ। ਜੋ ਦੂਜੇ ਬੰਦੇ ਨੂੰ ਦੇਖ ਕੇ ਕਹੇ। ਤੂੰ ਬਹੁਤ ਖੂਬਸੂਰਤ ਹੈ। ਹਰ ਕੋਈ ਆਪਦੇ-ਆਪ ਨੂੰ ਹੀ ਪੂਰੀ ਦੁਨੀਆ ਤੋਂ ਅਨਮੋਲ ਰਤਨ ਸਮਝਦਾ ਹੈ। ਦੁਨੀਆਂ ਦਾ ਭੇਤ ਨਹੀਂ ਪਾ ਸਕਦੇ। ਦੋਸਤ ਦੁਸ਼ਮੱਣ ਦੀ ਪਹਿਚਾਣ ਹੀ ਨਹੀਂ ਰਹੀ। ਇਸ ਲਈ ਕਿਸੇ ਉਤੇ ਭਰੋਸਾ ਕਰਨ ਦੀ ਲੋੜ ਨਹੀਂ ਹੈ। ਭਰੋਸਾ ਤਾ ਆਪਦੇ ਦਮ ਦਾ ਨਹੀਂ ਹੈ। ਕਈ ਤਾਂ ਲੋਕਾਂ ਨੂੰ ਜੱਫ਼ੇ ਲਾਉਂਦੇ ਫਿਰਦੇ ਹਨ।

ਲੋਕ ਗਿਰਗਟ ਵਾਂਗ ਰੰਗ ਬਦਲਦੇ ਹਨ। ਪਿੱਠ ਪਿਛੇ ਬਾਰ ਕਰਦੇ ਹਨ। ਸੱਚੀ ਗੱਲ ਹੈ ਜੀ, ਲੋਕਾਂ ਨੂੰ ਜਿੱਤ ਨਹੀਂ ਸਕਦੇ। ਦੁਨੀਆਂ ਬਿੰਦ ਵਿੱਚ ਰੰਗ ਬਦਲ ਲੈਂਦੀ ਹੈ। ਕਈ ਲੋਕ ਖੁਸ਼ੀਆ ਵਿੱਚ ਸ਼ਰੀਕ ਹੁੰਦੇ ਹਨ। ਅੱਗਲੇ ਦਾ ਤਮਾਸ਼ਾ ਬੱਣਾ ਕੇ ਰੱਖ ਦਿੰਦੇ ਹਨ। ਹੱਥਾਂ ਦੇ ਤੋਤੇ ਉਡਾ ਦਿੰਦੇ ਹਨ। ਕਿਸੇ ਵੀ ਬੰਦੇ ਨੂੰ ਘੱਟ ਨਾਂ ਸਮਝੋ। ਆਪਦੀ ਮਰਜ਼ੀ ਨਾਲ ਕਿਸੇ ਬਾਰੇ ਕੋਈ ਅੰਨਦਾਜ਼ਾਂ ਨਾਂ ਲਗਾਉ। ਬੰਦੇ ਬਾਰੇ ਬਾਹ ਪਏ ਤੋਂ ਜਾਂਣਿਆ ਜਾਂਦਾ ਹੈ। ਸ਼ਕਲ ਦੇਖ ਕੇ, ਬੰਦੇ ਦੀਆਂ ਆਦਤਾਂ ਬਾਰੇ ਪਤਾ ਨਹੀਂ ਲੱਗਾ ਸਕਦੇ। ਹਰ ਬੰਦਾ ਮਿਲ ਵੱਤਣ ਵਾਲਾ ਨਹੀਂ ਹੁੰਦਾ। ਬਹੁਤੇ ਕੱਲ-ਖੋਰ ਹੁੰਦੇ ਹਨ। ਅੱਜ ਕੱਲ ਇੱਕਲੀ ਔਲਾਦ ਹੋਣ ਦੇ ਕਾਰਨ ਵੀ ਲੋਕ ਇਕਲਾ-ਪਣ ਪਸੰਦ ਕਰਦੇ ਹਨ। ਜੇ ਆਪਣੇ-ਆਪ ਵਿੱਚ ਖੁਸ਼ ਰਹਿ ਸਕਦੇ ਹੋ, ਤਾਂ ਲੋਕਾਂ ਤੋਂ ਲੈਣਾਂ ਹੀ ਕੀ ਹੈ? ਆਪਣਾਂ ਦੇਖਣਾਂ ਹੈ। ਮਨ ਦੀ ਖੁਸ਼ੀ ਕਿਵੇਂ ਮਿਲਦੀ ਹੈ? ਜਿੰਨੇ ਲੋਕਾਂ ਨਾਲ ਵੱਧ ਵਾਹ ਪੈਂਦਾ ਜਾਵੇਗਾ। ਉਨੀ ਭੱਜ ਦੋੜ ਵੱਧ ਹੋਵੇਗੀ। ਉਨੇ ਲੋਕ ਹੀ ਆਪਣਾਂ ਫ਼ੈਇਦਾ ਕੱਢ ਕੇ, ਕਿਨਾਰਾ ਕਰਨਗੇ। ਇਹ ਦੁਨੀਆਂ ਆਉਂਦੀ ਜਾਦੀ ਰਹਿੰਦੀ ਹੈ। ਨਾਂ ਹੀ ਕਿਸੇ ਦੇ ਜਾਂਣ ਦਾ ਬਹੁਤਾ ਅਫ਼ਸੋਸ ਹੋਣਾਂ ਚਾਹੀਦਾ ਹੈ। ਨਾਂ ਹੀ ਕਿਸੇ ਦੇ ਆਉਣ ਦਾ ਜਸ਼ਨ ਹੋਣਾ ਚਾਹੀਦਾ ਹੈ।

ਜਦੋਂ ਕੋਈ ਆਪ ਗੰਦ ਨਾਲ ਲਿਬੜਿਆਂ ਹੁੰਦਾ ਹੈ। ਉਹ ਦੂਜਿਆ ਉਤੇ ਵੀ ਛਿਟੇ ਪਾ ਦਿੰਦਾ ਹੈ। ਮੱਝ ਚਿੱਕੜ ਵਿੱਚ ਲਿਬੜੀ ਹੋਵੇ। ਜਦੋਂ ਪੂਛ ਮਾਰਦੀ ਹੈ, ਜਿਥੋਂ ਦੀ ਲੰਘਦੀ ਹੈ। ਜਿਥੇ ਖੜ੍ਹਦੀ ਬੈਠੀਦੀ ਹੈ। ਸਾਰਾ ਦੁਆਲਾ ਸਬ ਗੰਦਾ ਕਰ ਦਿੰਦੀ ਹੈ। ਐਸੇ ਹੀ ਕਈ ਗੰਦੇ ਦਿਮਾਗ ਦੇ ਬੰਦੇ ਵੀ ਹਨ। ਜੋ ਆਪ ਕਾਂਮ ਵਿੱਚ ਅੰਨੇ ਹੋ ਗਏ ਹਨ। ਦੂਜੇ ਨੂੰ ਆਪਦੇ ਵਰਗਾ ਸਮਝਦੇ ਹਨ। ਗੰਦੀ ਬੁੱਧੀ ਵਾਲੇ ਬੰਦੇ ਕੋਲ ਖੜ੍ਹੋ ਵੀ ਨਾਂ। ਆਟੇ ਨੂੰ ਪੜੇਥਣ ਲੱਗ ਜਾਦਾ ਹੈ। ਇੱਜ਼ਤ ਸਲਾਮਤ ਰੱਖਣੀ ਹੈ ਤਾਂ ਰੱਬ ਨੂੰ ਹੀ ਸੱਚਾ ਯਾਰ ਸਮਝੋ। ਲੋਕ ਤਾਂ ਭੇਡਚਾਲ ਹਨ। ਬੰਦੇ ਬਹੁਤ ਲਾਈ ਲੱਗ ਹਨ। ਜਿਧਰ ਕਤੀੜ ਵੱਧ ਹੋਵੇ, ਉਧਰ ਹੋ-ਹੋ ਕਰਕੇ ਮਗਰ ਹੀ ਹੋ ਲੈਂਦੇ ਹਨ। ਜੋ ਬੰਦੇ ਦੇ ਭਾਗ ਹਨ। ਜੈਸਾ ਬੰਦਾ ਹੈ। ਬੰਦੇ ਨੇ ਵੈਸਾ ਹੀ ਰਹਿੱਣਾਂ ਹੈ। ਦੁਨੀਆਂ ਦੇ ਚੰਗਾ-ਮਾੜਾ ਕਹਿੱਣ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ।

Comments

Popular Posts