ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੬੨ Page 162 of 1430

6808 ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ ੪॥੧੩॥੩੩॥
Naanak Naam Rathae Nihakaeval Nirabaanee ||4||13||33||
नानक नामि रते निहकेवल निरबाणी ॥४॥१३॥३३॥


ਸਤਿਗੁਰ ਨਾਨਕ ਜੀ ਦੇ ਰੱਬ ਦੇ ਗੁਣਾਂ ਦੀ ਪ੍ਰਸੰਸਾ ਕਰਕੇ, ਉਸ ਦੇ ਪਿਆਰੇ ਦੁਨੀਆਂ ਦੇ ਵਿਕਾਰ ਕੰਮਾਂ ਤੋਂ ਬਚ ਜਾਂਦੇ ਹਨ||4||13||33||


O Nanak, attuned to the Naam, the Name of the Lord, they are detached, in the perfect balance of Nirvaanaa. ||4||13||33||
6809 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 3 ||
गउड़ी गुआरेरी महला


ਗਉੜੀ ਗੁਆਰੇਰੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3
Gauree Gwaarayree, Third Mehl:
6810 ਸਤਿਗੁਰੁ ਮਿਲੈ ਵਡਭਾਗਿ ਸੰਜੋਗ



Sathigur Milai Vaddabhaag Sanjog ||
सतिगुरु मिलै वडभागि संजोग


ਸਤਿਗੁਰੁ ਜੀ ਉਸ ਨੂੰ ਮਿਲਦੇ ਹਨ, ਜਿਸ ਦੀ ਕਿਸਮਤ ਬਹੁਤ ਤੇਜ ਹੋਵੇ। ਜਿਸ ਨੇ ਪਿਛਲੇ ਜਨਮ ਵਿੱਚ ਚੰਗੇ ਕੰਮ ਕੀਤੇ ਹਨ॥
Through great good fortune and high destiny, one meets the True Guru.
6811 ਹਿਰਦੈ ਨਾਮੁ ਨਿਤ ਹਰਿ ਰਸ ਭੋਗ ੧॥



Hiradhai Naam Nith Har Ras Bhog ||1||
हिरदै नामु नित हरि रस भोग ॥१


ਪ੍ਰਭੂ ਪਤੀ ਨੂੰ ਚੇਤੇ ਕਰਕੇ, ਉਹ ਮਨ ਦੇ ਵਿੱਚ ਰੱਬ ਦੇ ਨਾਲ ਮਸਤ ਰਹਿੰਦੇ ਹਨ||1||
The Naam, the Name of the Lord, is constantly within the heart, and one enjoys the sublime essence of the Lord. ||1||

6812 ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ



Guramukh Praanee Naam Har Dhhiaae ||
गुरमुखि प्राणी नामु हरि धिआइ


ਸਤਿਗੁਰੁ ਜੀ ਦਾ ਪਿਆਰਾ ਰੱਬੀ ਬਾਣੀ ਨੂੰ ਮਨ ਵਿੱਚ ਯਾਦ ਕਰਦਾ ਹੈ॥
O mortal, become Gurmukh, and meditate on the Name of the Lord.
6813 ਜਨਮੁ ਜੀਤਿ ਲਾਹਾ ਨਾਮੁ ਪਾਇ ੧॥ ਰਹਾਉ



Janam Jeeth Laahaa Naam Paae ||1|| Rehaao ||
जनमु जीति लाहा नामु पाइ ॥१॥ रहाउ


ਉਹ ਬੰਦੇ ਭਵਨਾਵਾਂ ਉਤੇ ਕਾਬੂ ਕਰਕੇ, ਇਸ ਜਨਮ ਨੂੰ ਸਫ਼ਲ ਕਰ ਲੈਂਦੇ ਹਨ, ਰੱਬ ਨਾਲ ਪੀਤ ਬੱਣਾ ਲੈਂਦੇ ਹਨ, ਸਤਿਗੁਰੁ ਜੀ ਦੇ ਪਿਆਰੇ ਰੱਬੀ ਬਾਣੀ ਦੀ ਬਿਚਾਰ ਕਰਕੇ, ਜੀਵਨ ਲੇਖੇ ਲਾ ਲੈਂਦੇ ਹਨ1॥ ਰਹਾਉ
Be victorious in the game of life, and earn the profit of the Naam. ||1||Pause||
6814 ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ



Giaan Dhhiaan Gur Sabadh Hai Meethaa ||
गिआनु धिआनु गुर सबदु है मीठा


ਸਤਿਗੁਰੁ ਜੀ ਦੀ ਪਿਆਰੀ ਰੱਬੀ ਬਾਣੀ ਦੀ ਸ਼ਬਦ ਬਿਚਾਰ, ਜਿਸ ਪਿਆਰੇ ਨੂੰ ਰਸ ਦਿੰਦੀ ਹੈ, ਉਸ ਨੂੰ ਅੰਨਦ ਆਉਂਦਾ ਹੈ। ਉਹ ਧਿਆਨ ਲਾ ਕੇ ਰੱਬੀ ਗੁਣਾਂ ਦਾ ਗਿਆਨ ਲੈਂਦਾ ਹੈ॥
Spiritual wisdom and meditation come to those unto whom the Word of the Guru's Shabad is sweet.
6815 ਗੁਰ ਕਿਰਪਾ ਤੇ ਕਿਨੈ ਵਿਰਲੈ ਚਖਿ ਡੀਠਾ ੨॥
Gur Kirapaa Thae Kinai Viralai Chakh Ddeethaa ||2||
गुर किरपा ते किनै विरलै चखि डीठा ॥२॥
ਸਤਿਗੁਰੁ ਜੀ ਦੀ ਮੇਹਰ ਨਾਲ ਲੱਖਾ ਵਿੱਚੋਂ ਕਿਸੇ ਇੱਕ ਨੂੰ ਸ਼ਬਦ ਬਿਚਾਰ ਵਿੱਚ ਅੰਨਦ-ਰਸ ਆਉਂਦਾ ਹੈ ||2||
By Guru's Grace, a few have tasted, and seen it. ||2||


6816 ਕਰਮ ਕਾਂਡ ਬਹੁ ਕਰਹਿ ਅਚਾਰ
Karam Kaandd Bahu Karehi Achaar ||
करम कांड बहु करहि अचार
ਲੋਕ ਰਸਮਾਂ ਉਤੇ, ਰਸਮੋਂ-ਰਿਵਾਜ, ਕਿਰਿਆ ਕਰਮ, ਪੂਜਾ ਹੋਰ ਬਹੁਤ ਕੁੱਝ ਕਰਦੇ ਹਨ, ਪੰਡਤ ਸਾਰਾ ਪਖੰਡ ਕਰਦੇ ਹਨ, ਉਹ ਸਾਰੇ ਕਿਸੇ ਕੰਮ ਨਹੀਂ ਹਨ॥
They may perform all sorts of religious rituals and good actions
.

6817 ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ੩॥
Bin Naavai Dhhrig Dhhrig Ahankaar ||3||
बिनु नावै ध्रिगु ध्रिगु अहंकार ॥३॥
ਰੱਬ ਨੂੰ ਚੇਤੇ ਕਰਨ ਤੋਂ, ਸ਼ਬਦ ਬਿਚਾਰ ਕਰਨ ਤੋਂ ਬਗੈਰ, ਐਸੇ ਜੀਵਨ ਨੂੰ ਫਟਕਾਰ-ਲਾਹਨਤ ਹੈ, ਜਿਉਣ ਦਾ ਕੋਈ ਫ਼ੈਇਦਾ ਨਹੀਂ ਹੈ||3||
But without the Name, the egotistical ones are cursed and doomed. ||3||


6818 ਬੰਧਨਿ ਬਾਧਿਓ ਮਾਇਆ ਫਾਸ



Bandhhan Baadhhiou Maaeiaa Faas ||
बंधनि बाधिओ माइआ फास


ਬੰਦਾ ਸਾਰੀ ਉਮਰ ਦੁਨੀਆਂ ਦੇ ਕੰਮਾਂ ਵਿੱਚ ਉਲਝਿਆ ਰਹਿੰਦਾ ਹੈ, ਧੰਨ ਇੱਕਠਾ ਕਰਨ ਲਈ, ਹੋਰ ਉਲਣਾਂ ਵਿੱਚ ਫਸਦਾ ਹੈ॥
They are bound and gagged, and hung by Maya's noose,

6819 ਜਨ ਨਾਨਕ ਛੂਟੈ ਗੁਰ ਪਰਗਾਸ ੪॥੧੪॥੩੪॥



Jan Naanak Shhoottai Gur Paragaas ||4||14||34||
जन नानक छूटै गुर परगास ॥४॥१४॥३४॥


ਸਤਿਗੁਰ ਨਾਨਕ ਜੀ ਦੁਆਰਾ, ਉਹੀ ਬੰਦੇ ਦੁਨੀਆਂ ਦੇ ਕੰਮਾਂ ਵਿੱਚੋਂ, ਉਲਝਣਾਂ ਵਿੱਚੋਂ ਬੱਚਦੇ ਹਨ, ਮੁੱਕਦੀ ਪਾਉਂਦੇ ਹਨ, ਜੋ ਮਨ ਅੰਦਰ ਸ਼ਬਦਾਂ ਦਾ ਗਿਆਨ ਹਾਸਲ ਕਰਦੇ ਹਨਜਨ ਨਾਨਕ ਛੂਟੈ ਗੁਰ ਪਰਗਾਸ ੪॥੧੪॥੩੪॥
Jan Naanak Shhoottai Gur Paragaas ||4||14||34||

servant Nanak, they shall be released only by Guru's Grace. ||4||14||34||
6820 ਮਹਲਾ ਗਉੜੀ ਬੈਰਾਗਣਿ



Mehalaa 3 Gourree Bairaagan ||
महला गउड़ी बैरागणि


ਗਉੜੀ ਬੈਰਾਗਣਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3
Third Mehl, Gauree Bairaagan:
6821 ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ



Jaisee Dhharathee Ooparimaeghulaa Barasath Hai Kiaa Dhharathee Madhhae Paanee Naahee ||
जैसी धरती ऊपरिमेघुला बरसतु है किआ धरती मधे पाणी नाही


ਜਿਵੇਂ ਧਰਤੀ ਉਤੇ ਬੱਦਲ ਬੱਣ ਕੇ ਮੀਂਹ ਪੈਂਦਾ ਹੈ। ਧਰਤੀ ਨੂੰ ਉਪਰੋਂ ਮੀਂਹ ਪੈਣ ਨਾਲ ਜੀਵ, ਹਰਿਆਲੀ ਟਹਿੱਕਣ ਲੱਗਦੇ ਹਨ। ਕੀ ਧਰਤੀ ਵਿੱਚ ਪਾਣੀ ਨਹੀਂ ਹੈ? ਧਰਤੀ ਵਿੱਚ ਵੀ ਪਾਣੀ ਹੈ?॥
The clouds pour their rain down upon the earth, but isn't there water within the earth as well?
6822 ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ੧॥



Jaisae Dhharathee Madhhae Paanee Paragaasiaa Bin Pagaa Varasath Firaahee ||1||
जैसे धरती मधे पाणी परगासिआ बिनु पगा वरसत फिराही ॥१॥


ਜਿਵੇਂ ਧਰਤੀ ਉਤੇ ਬੱਦਲ ਬੱਣ ਕੇ ਮੀਂਹ ਵਰਦਾ ਹੈ। ਧਰਤੀ ਉਤੇ ਛਾਏ ਹੋਏ, ਬੱਦਲ ਹਵਾ ਵਿੱਚ, ਬਗੈਰ ਪੈਰਾਂ ਤੋਂ ਡਗਮਗਾਉਂਦੇ ਫਿਰਦੇ ਹਨ। ਬੱਦਲਾਂ ਦੇ ਪਾਣੀ ਵਰਗਾ ਹੀ ਉਹੋਂ ਜਿਹਾ ਹੀ ਪਾਣੀ ਧਰਤੀ ਵਿੱਚ ਹੈ॥
Water is contained within the earth; without feet, the clouds run around and let down their rain. ||1||
6823 ਬਾਬਾ ਤੂੰ ਐਸੇ ਭਰਮੁ ਚੁਕਾਹੀ



Baabaa Thoon Aisae Bharam Chukaahee ||
बाबा तूं ऐसे भरमु चुकाही


ਸਤਿਗੁਰ ਜੀ ਤੂੰ ਇਸ ਬਾਣੀ ਵਿੱਚ ਮਨ ਦੇ ਬਹੁਤ ਭਲੇਖੇ ਦੂਰ ਕਰ ਰਿਹਾਂ ਹੈ। ਕਈ ਬਾਰ ਸੁਰਤ ਵੀ ਹੈਰਾਨ ਹੋ ਜਾਂਦੀ ਹੈ। ਅੱਕਲ ਟਿਕਾਣੇ ਲਾ ਦਿੰਦਾ ਹੈ॥
O Baba, get rid of your doubts like this.
6824 ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ੧॥ ਰਹਾਉ



Jo Kishh Karath Hai Soee Koee Hai Rae Thaisae Jaae Samaahee ||1|| Rehaao ||
जो किछु करतु है सोई कोई है रे तैसे जाइ समाही ॥१॥ रहाउ


ਇਸ ਦੁਨੀਆਂ ਉਤੇ, 84 ਲੱਖ ਜੂਨ ਪੈਦਾ ਹੋ ਰਹੀ ਹੈ, 42 ਲੱਖ ਧਰਤੀ ਉਤੇ ਹੈ, 42 ਲੱਖ ਪਾਣੀ ਵਿੱਚ ਹੈ। ਜਿਸ ਵਿੱਚ ਦਰਖੱਤ, ਪੱਥਰ, ਜੀਵ ਪੂਰੀ ਸ੍ਰਿਸਟੀ ਆਉਂਦੀ ਹੈ। ਹਰ ਜਾਨ ਨੂੰ, ਇੰਨਾਂ ਜੂਨੀਆਂ ਵਿੱਚੋਂ ਆਪਦੀਆਂ ਕਰਤੂਤਾਂ-ਕੀਤੇ ਕੰਮਾਂ ਕਰਕੇ ਲੰਘਣਾਂ ਪੈਦਾ ਹੈ। ਜੀਵ ਜੋ ਵੀ ਜੀਵਨ ਵਿੱਚ ਕਰਦੇ ਹਨ, ਉਹੀ ਭੁਗਤਦੇ ਫਿਰਦੇ ਹਾਂ। ਕੀਤੇ ਕਰਮਾਂ ਕਰਕੇ, ਰੱਬ ਉਵੇਂ ਹੀ ਕਰਾ ਰਿਹਾ ਹੈ। ਉਵੇ ਦਾ ਫਿਰ ਜਨਮ ਦੇ ਰਿਹਾ ਹੈ॥1 ਰਹਾਉ
As you act, so shall you become, and so you shall go and mingle. ||1||Pause||
6825 ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ



Eisatharee Purakh Hoe Kai Kiaa Oue Karam Kamaahee ||
इसतरी पुरख होइ कै किआ ओइ करम कमाही


ਮਰਦ-ਔਰਤ ਬੱਣ ਕੇ ਕੀ ਚੱਜ ਦਾ ਕੰਮ ਕੀਤਾ ਹੈ? ਬੰਦਾ ਜਾਂਣ ਬੁੱਝ ਕੇ, ਸੋਚ ਸਮਝ ਕੇ, ਪਾਪ, ਮਾੜੇ ਕੰਮ ਕਰਦਾ ਹੈ। ਸਾਰੀਆਂ ਜੂਨਾਂ ਵਿੱਚੋ ਮਰਦ-ਔਰਤ ਦੀ ਜੂਨ, ਸਬ ਤੋਂ ਸੂਜ-ਅੱਕਲ ਵਾਲੀ ਜੂਨ ਹੈ। ਸਬ ਤੋਂ ਵੱਧ ਇੰਨਾਂ ਨੂੰ ਸਮਝ ਹੈ, ਮਰਜ਼ੀ ਨਾਲ ਚੱਲ-ਫਿਰ, ਸੋਚ, ਖਾ ਸਕਦੇ ਹਨ॥
As woman or man, what can anyone do?
6826 ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ੨॥



Naanaa Roop Sadhaa Hehi Thaerae Thujh Hee Maahi Samaahee ||2||
नाना रूप सदा हहि तेरे तुझ ही माहि समाही ॥२॥


ਦਰਖੱਤ, ਪੱਥਰ, ਜੀਵ ਪੂਰੀ ਸ੍ਰਿਸਟੀ ਰੱਬਾ ਤੇਰਾ ਹੀ ਰੂਪ ਹਨ, ਕੀਤੇ ਹੋਏ, ਕੰਮਾਂ ਕਰਕੇ, ਤੇਰੇ ਹੁਕਮ ਵਿੱਚ ਚੱਲ ਰਹੇ ਹਨ। ਚੰਗੇ ਕੰਮ ਕਰਕੇ, ਪ੍ਰਭੂ ਜੀ ਤੇਰੇ ਵਰਗੇ ਬੱਣ ਜਾਂਦੇ ਹਨ। ਤੇਰੇ ਤੇ ਸੂਥਰੇ ਜੀਵ, ਬੰਦੇ ਵਿੱਚ ਕੋਈ ਫ਼ਰਕ ਨਹੀਂ ਹੈ||2||


The many and various forms are always Yours, O Lord; they shall merge again into You. ||2||
6827 ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ
Eithanae Janam Bhool Parae Sae Jaa Paaeiaa Thaa Bhoolae Naahee ||
इतने जनम भूलि परे से जा पाइआ ता भूले नाही


ਰੱਬ ਦੇ ਪਿਆਰ ਤੋਂ ਦੂਰ ਰਹਿ ਕੇ, ਜੀਵ ਜੂਨੀਆਂ ਵਿੱਚ ਜੰਮ-ਮਰ ਕੇ ਭੱਟਕਦੇ ਹਨ। ਜਦੋਂ ਰੱਬ ਨਾਲ ਪ੍ਰੀਤ ਬੱਣ ਜਾਂਦੀ ਹੈ। ਫਿਰ ਰੱਬ ਭੱਟਕਣ ਨਹੀਂ ਦਿੰਦਾ। ਕੋਈ ਮਾੜਾ ਕੰਮ, ਪਾਪ ਨਹੀਂ ਕਰਨ ਦਿੰਦਾ॥
In countless incarnations, I went astray. Now that I have found You, I shall no longer wander.
6828 ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ ੩॥



Jaa Kaa Kaaraj Soee Par Jaanai Jae Gur Kai Sabadh Samaahee ||3||
जा का कारजु सोई परु जाणै जे गुर कै सबदि समाही ॥३॥


ਸਤਿਗੁਰ ਜੀ ਇਸ ਧੁਰ ਕੀ ਰੱਬੀ ਬਾਣੀ ਵਿੱਚ ਦੱਸ ਰਹੇ ਹਨ। ਜਿਸ ਪ੍ਰਮਾਤਮਾਂ ਨੇ ਦੁਨੀਆਂ ਬੱਣਾਈ ਹੈ, ਸਬ ਕਾਸੇ ਨੂੰ ਪੈਦਾ ਕੀਤਾ ਹੈ, ਅੱਗੋਂ ਉਨਾਂ ਤੋਂ ਜੋ ਵੀ ਕਰਾ ਰਿਹਾ ਹੈ। ਉਹੀ ਆਪਣੇ ਜੀਵਾਂ ਦੇ ਕਰਮਾਂ ਬਾਰੇ ਸਬ ਜਾਂਣਦਾ ਹੈ। ਸਬ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ||3||


It is His work; those who are absorbed in the Word of the Guru's Shabad come to know it well. ||3||
6829 ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾ ਹੀ
Thaeraa Sabadh Thoonhai Hehi Aapae Bharam Kehaahee ||
तेरा सबदु तूंहै हहि आपे भरमु कहाही
ਪ੍ਰਭੂ ਜੀ ਤੂੰ ਕੋਈ ਸ਼ੱਕ ਨਹੀਂ ਰਹਿੱਣ ਦਿੰਦਾ। ਸਬ ਗੱਲਾਂ ਖੋਲ-ਖੋਲ ਇਨਾਂ ਸ਼ਬਦਾਂ, ਬਾਣੀ ਵਿੱਚ ਦੱਸ ਰਿਹਾਂ ਹੈ। ਸਤਿਗੁਰ ਜੀ ਇਸ ਧੁਰ ਕੀ ਰੱਬੀ ਬਾਣੀ ਵਿੱਚ ਦੱਸ ਰਹੇ ਹਨ॥
The Shabad is Yours; You are Yourself. Where is there any doubt?


6830 ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਆਹੀ ੪॥੧॥੧੫॥੩੫॥
Naanak Thath Thath Sio Miliaa Punarap Janam N Aahee ||4||1||15||35||
नानक ततु तत सिउ मिलिआ पुनरपि जनमि आही ॥४॥१॥१५॥३५॥
ਜੋ ਗੁਰੂ ਪਿਆਰੇ, ਸਤਿਗੁਰ ਨਾਨਕ ਜੀ ਦੀ ਬਾਣੀ ਪੜ੍ਹ, ਸੁਣ, ਲਿਖ, ਗਾ, ਬਿਚਾਰ ਕੇ, ਪ੍ਰਭੂ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰ ਲੈਂਦੇ। ਹਨ। ਉਹ ਪਾਪ, ਮਾੜੇ ਕੰਮ ਛੱਡ ਕੇ, ਆਪ ਨੂੰ ਜੋ ਪਵਿੱਤਰ ਬਣਾ ਲੈਂਦੇ ਹਨ। ਉਹ ਰੱਬ ਦੀ ਜੋਤ ਨਾਲ ਮਿਲ ਜਾਂਦੇ ਹਨ। ਜਨਮ-ਮਰਨ ਤੋਂ ਛੁੱਟ ਜਾਂਦੇ ਹਨ||4||1||15||35||
O Nanak, one whose essence is merged with the Lord's essence does not have to enter the cycle of reincarnation again. ||4||1||15||35||


6831 ਗਉੜੀ ਬੈਰਾਗਣਿ ਮਹਲਾ
Gourree Bairaagan Mehalaa 3 ||
गउड़ी बैरागणि महला


ਗਉੜੀ ਬੈਰਾਗਣਿ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3
Gauree Bairaagan, Third Mehl:
6832 ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ



Sabh Jag Kaalai Vas Hai Baadhhaa Dhoojai Bhaae ||
सभु जगु कालै वसि है बाधा दूजै भाइ


ਸਾਰੀ ਸ੍ਰਿਸਟੀ ਨੂੰ ਮੌਤ ਨੇ ਕਾਬੂ ਕੀਤਾ ਹੋਇਆ ਹੈ। ਕਿਸੇ ਦਾ ਇਸ ਉਤੇ ਬਸ ਨਹੀਂ ਚਲਦਾ। ਕੋਈ ਮੌਤ ਤੋਂ ਬਚ ਨਹੀਂ ਸਕਦਾ। ਦੂਜਾ ਜੀਵ, ਬੰਦੇ ਨੂੰ ਦੁਨੀਆਂ ਦੀਆਂ ਵਸਤੂਆਂ, ਮੋਹ, ਧੰਨ-ਦੋਲਤ ਨੇ ਕਾਬੂ ਕੀਤਾ ਹੈ॥
The whole world is under the power of Death, bound by the love of duality.
6833 ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ ੧॥



Houmai Karam Kamaavadhae Manamukh Milai Sajaae ||1||
हउमै करम कमावदे मनमुखि मिलै सजाइ ॥१॥


ਜੋ ਬੰਦੇ ਮਨ ਦੀ ਗੱਲ ਮੰਨ ਕੇ, ਹੰਕਾਰ ਵਿੱਚ ਮੈਂ-ਮੈਂ ਕਰਦੇ ਹੋਏ, ਦੁਨੀਆ ਦੀਆਂ ਵਸਤੂਆਂ ਪਾਉਣ ਲਈ, ਪਾਪ, ਮਾੜੇ ਕੰਮ, ਅੱਤਿਆਚਾਰ ਕਰਦੇ ਹਨ। ਹੋਰਾਂ ਦੁੱਖ ਦਿੰਦੇ ਹਨ। ਉਨਾਂ ਨੂੰ ਆਪਦੇ ਪਾਪਾਂ, ਮਾੜੇ ਕੰਮਾਂ ਦੀ ਕਰਨੀ ਭੁਗਤਣੀ ਪੈਣੀ ਹੈ, ਜੈਸਾ ਕਰਾਂਗੇ, ਤੈਸਾ ਫ਼ਲ ਮਿਲੇਗਾ||1||


he self-willed manmukhs do their deeds in ego; they receive their just rewards. ||1||
6834 ਮੇਰੇ ਮਨ ਗੁਰ ਚਰਣੀ ਚਿਤੁ ਲਾਇ
Maerae Man Gur Charanee Chith Laae ||
मेरे मन गुर चरणी चितु लाइ


ਮੇਰੀ ਜਿੰਦ-ਜਾਨ ਤੂੰ ਸਤਿਗੁਰ ਜੀ ਦੀ ਸ਼ਰਨ ਵੱਲ ਧਿਆਨ ਮੋੜ ਲੈ। ਬਾਣੀ ਪੜ੍ਹ, ਸੁਣ, ਲਿਖ, ਗਾ, ਬਿਚਾਰ ਕੇ, ਪ੍ਰਭੂ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈ।॥
O my mind, focus your consciousness on the Guru's Feet.
6835 ਗੁਰਮੁਖਿ ਨਾਮੁ ਨਿਧਾਨੁ ਲੈ ਦਰਗਹ ਲਏ ਛਡਾਇ ੧॥ ਰਹਾਉ



Guramukh Naam Nidhhaan Lai Dharageh Leae Shhaddaae ||1|| Rehaao ||
गुरमुखि नामु निधानु लै दरगह लए छडाइ ॥१॥ रहाउ


ਸਤਿਗੁਰ ਜੀ ਦੇ ਪਿਆਰੇ ਬੰਦੇ, ਬਾਣੀ ਦੇ ਗੁਣਾ ਨੂੰ ਹਾਂਸਲ ਕਰਕੇ, ਮਨ ਵਿੱਚ ਇੱਕਠੇ ਕਰਲੈ, ਇਸੇ ਪਵਿੱਤਰ ਹੋਏ ਮਨ ਨੇ ਤੈਨੂੰ ਮਰਨ ਪਿਛੋਂ, ਰੱਬ ਤੋਂ ਬਖ਼ਸ਼ਸ਼ ਕਰਾ ਕੇ, ਸਾਰੀਆਂ ਸਜ਼ਾਂਵਾਂ ਦਾ ਨਬੇੜਾ ਕਰਵਾਂ ਦੇਣਾਂ ਹੈ। ਜਨਮ-ਮਰਨ ਤੋਂ ਬੱਚਾ ਲੈਣਾਂ ਹੈ੧॥ ਰਹਾਉ
As Gurmukh, you shall be awarded the treasure of the Naam. In the Court of the Lord, you shall be saved. ||1||Pause||
6836 ਲਖ ਚਉਰਾਸੀਹ ਭਰਮਦੇ ਮਨਹਠਿ ਆਵੈ ਜਾਇ



Lakh Chouraaseeh Bharamadhae Manehath Aavai Jaae ||
लख चउरासीह भरमदे मनहठि आवै जाइ


ਮਨ ਦੀ ਮੰਨਣ ਵਾਲੇ ਗੱਲਤੀਆਂ ਕਰਕੇ ਗਰਭ-ਜੂਨਾਂ ਵਿੱਚ ਜੰਮਦੇ-ਮਰਦੇ ਹਨ। ਇਸ ਦੁਨੀਆਂ ਉਤੇ, 84 ਲੱਖ ਜੂਨ ਪੈਦਾ ਹੋ ਰਹੀ ਹੈ, 42 ਲੱਖ ਧਰਤੀ ਉਤੇ ਹੈ, 42 ਲੱਖ ਪਾਣੀ ਵਿੱਚ ਹੈ। ਜਿਸ ਵਿੱਚ ਦਰਖੱਤ, ਪੱਥਰ, ਜੀਵ ਪੂਰੀ ਸ੍ਰਿਸਟੀ ਆਉਂਦੀ ਹੈ। ਹਰ ਜਾਨ ਨੂੰ, ਇੰਨਾਂ ਜੂਨੀਆਂ ਵਿੱਚੋਂ ਆਪਦੀਆਂ ਕਰਤੂਤਾਂ-ਕੀਤੇ ਕੰਮਾਂ ਕਰਕੇ ਲੰਘਣਾਂ ਪੈਦਾ ਹੈ। ਜੀਵ ਜੋ ਵੀ ਜੀਵਨ ਵਿੱਚ ਕਰਦੇ ਹਨ, ਉਹੀ ਭੁਗਤਦੇ ਫਿਰਦੇ ਹਾਂ।
Through 8.4 million incarnations, people wander lost; in stubborn-mindedness, they come and go.
6837 ਗੁਰ ਕਾ ਸਬਦੁ ਚੀਨਿਓ ਫਿਰਿ ਫਿਰਿ ਜੋਨੀ ਪਾਇ ੨॥



Gur Kaa Sabadh N Cheeniou Fir Fir Jonee Paae ||2||
गुर का सबदु चीनिओ फिरि फिरि जोनी पाइ ॥२॥


ਉਹ ਬਾਰ-ਬਾਰ, ਗਰਭ-ਜੂਨਾਂ ਵਿੱਚ ਜੰਮਦੇ-ਮਰਦੇ ਹਨ। ਜੋ ਬੰਦੇ ਸਤਿਗੁਰਾਂ ਦੀ, ਇਸ ਧੁਰ ਕੀ ਬਾਣੀ ਨੂੰ ਪੜ੍ਹ, ਸੁਣ, ਲਿਖ, ਗਾ, ਬਿਚਾਰ ਕੇ, ਪ੍ਰਭੂ ਦੇ ਗੁਣਾਂ ਨੂੰ ਲੜ ਨਹੀਂ ਬੰਨਦੇ||2||


They do not realize the Word of the Guru's Shabad; they are reincarnated over and over again. ||2||
6838 ਗੁਰਮੁਖਿ ਆਪੁ ਪਛਾਣਿਆ ਹਰਿ ਨਾਮੁ ਵਸਿਆ ਮਨਿ ਆਇ
Guramukh Aap Pashhaaniaa Har Naam Vasiaa Man Aae ||
गुरमुखि आपु पछाणिआ हरि नामु वसिआ मनि आइ


ਸਤਿਗੁਰ ਜੀ ਦੇ ਪਿਆਰੇ ਪ੍ਰਭੂ ਨਾਲ ਜੁੜ ਜਾਦੇ ਹਨ, ਰੱਬ ਆਪ ਮਨ ਵਿੱਚ ਜਾਗ ਜਾਦਾ ਹੈ, ਬੰਦੇ ਨੂੰ ਰੱਬ ਦਾ ਡਰ, ਪਿਆਰ ਪੈਦਾ ਹੋ ਜਾਂਦਾ ਹੈ।
The Gurmukh understands his own self. The Lord's Name comes to dwell within the mind.
6839 ਅਨਦਿਨੁ ਭਗਤੀ ਰਤਿਆ ਹਰਿ ਨਾਮੇ ਸੁਖਿ ਸਮਾਇ ੩॥



Anadhin Bhagathee Rathiaa Har Naamae Sukh Samaae ||3||
अनदिनु भगती रतिआ हरि नामे सुखि समाइ ॥३॥


ਹਰ ਸਮੇਂ ਦਿਨ ਦੇ 24 ਘੰਟੇ, ਅੱਠੇ ਪਹਿਰ, ਰੱਬ ਦੇ ਪਿਆਰੇ ਉਸ ਨੂੰ ਮਨ ਵਿੱਚ ਯਾਦ ਕਰਦੇ ਹਨ, ਉਨਾਂ ਨੂੰ ਪ੍ਰਭ ਪਤੀ ਦੇ ਪਿਆਰ ਵਿੱਚੋਂ ਅੰਨਦ ਰਸ ਮਿਲਦਾ ਹੈ। ਰੱਬ ਦੇ ਪਿਆਰੇ, ਦੁਨੀਆਂ ਦੀ ਪ੍ਰਵਾਹ ਛੱਡ ਦਿੰਦੇ ਹਨ||3||


Imbued with devotion to the Lord's Name, night and day, he merges in peace. ||3||
6840 ਮਨੁ ਸਬਦਿ ਮਰੈ ਪਰਤੀਤਿ ਹੋਇ ਹਉਮੈ ਤਜੇ ਵਿਕਾਰ
Man Sabadh Marai Paratheeth Hoe Houmai Thajae Vikaar ||
मनु सबदि मरै परतीति होइ हउमै तजे विकार


ਉਨਾਂ ਦਾ ਮਨ ਦੁਨੀਆਂ ਦੇ ਪਾਪ ਕਰਨ ਤੋਂ , ਮਾੜੇ ਕੰਮਾਂ ਤੋਂ , ਗੁਮਾਨ-ਹੰਕਾਂਰ ਵੱਲੋਂ ਮੁੜ ਪੈਂਦਾ ਹੈ। ਜੋ ਸਤਿਗੁਰ ਦੀ ਪਿਆਰੀ ਰੱਬੀ ਗੁਰਬਾਣੀ ਨਾਲ ਧਿਆਨ ਜੋੜਦੇ ਹਨ॥
When one's mind dies in the Shabad, one radiates faith and confidence, shedding egotism and corruption.
6841 ਜਨ ਨਾਨਕ ਕਰਮੀ ਪਾਈਅਨਿ ਹਰਿ ਨਾਮਾ ਭਗਤਿ ਭੰਡਾਰ ੪॥੨॥੧੬॥੩੬॥



Jan Naanak Karamee Paaeean Har Naamaa Bhagath Bhanddaar ||4||2||16||36||
जन नानक करमी पाईअनि हरि नामा भगति भंडार ॥४॥२॥१६॥३६॥


ਸਤਿਗੁਰ ਨਾਨਕ ਜੀ ਦੀ ਇਹ ਪਿਆਰੀ ਰੱਬੀ ਗੁਰਬਾਣੀ ਦੇ, ਬੇਅੰਤ ਸ਼ਬਦਾਂ ਨਾਲ ਪਿਆਰ, ਉਸੇ ਪਿਆਰੇ ਨੂੰ ਹੁੰਦਾ ਹੈ। ਜਿਸ ਉਤੇ ਪ੍ਰਭੂ ਪਤੀ ਜੀ ਆਪ ਮੋਹਤ ਹੁੰਦਾ ਹੈ, ਇਹ ਪ੍ਰਭੂ ਭਗਤੀ ਦੀ ਚੰਗੇ ਭਾਗਾਂ ਨਾਲ ਸੇਵਾ ਮਿਲਦੀ ਹੈ||4||2||16||36||


O servant Nanak, through the karma of good actions, the treasure of devotional worship and the Name of the Lord are attained. ||4||2||16||36||
6842 ਗਉੜੀ ਬੈਰਾਗਣਿ ਮਹਲਾ
Gourree Bairaagan Mehalaa 3 ||
गउड़ी बैरागणि महला


ਗਉੜੀ ਬੈਰਾਗਣਿ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਲਾ 3
Gauree Bairaagan, Third Mehl:
6843 ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ



Paeeearrai Dhin Chaar Hai Har Har Likh Paaeiaa ||
पेईअड़ै दिन चारि है हरि हरि लिखि पाइआ


ਇਹ ਦੁਨੀਆਂ ਹਰ ਇੱਕ ਲਈ ਪੇਕੇ ਘਰ ਜਿਵੇ ਹੈ। ਥੋੜੇ ਸਮੇ ਲਈ ਹੈ। ਹਰੀ ਪ੍ਰਮਾਤਮਾਂ ਨੈ ਹਰ ਇੱਕ ਦਾ, ਜਿਉਂਦੇ ਰਹਿੱਣ ਦਾ ਸਮਾਂ ਭਾਗਾਂ ਦੇ ਨਾਲ ਲਿਖ ਕੇ ਦਿੱਤਾ ਹੈ॥
The Lord, Har, Har, has ordained that the soul is to stay in her parents' home for only a few short days.
6844 ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ



Sobhaavanthee Naar Hai Guramukh Gun Gaaeiaa ||
सोभावंती नारि है गुरमुखि गुण गाइआ


ਅਸਲੀ ਸਹੀ ਪੂਰੇ ਗੁਣਾਂ ਵਾਲੀ, ਸਪੂਰਨ ਪਤੀ ਵਰਤਾ, ਉਹੀ ਪ੍ਰਭੂ ਪਿਆਰੀ ਹੈ, ਜੋ ਸਤਿਗੁਰ ਨਾਨਕ ਜੀ ਦੀ ਇਹ ਪਿਆਰੀ ਰੱਬੀ ਗੁਰਬਾਣੀ ਦੇ ਸੋਹਲੇ ਗਾਉਂਦੀ ਹੈ॥
Glorious is that soul-bride, who as Gurmukh, sings the Glorious Praises of the Lord.
6845 ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ



Paevakarrai Gun Sanmalai Saahurai Vaas Paaeiaa ||
पेवकड़ै गुण समलै साहुरै वासु पाइआ


ਇਸ ਪੇਕੇ ਘਰ, ਇਹ ਦੁਨੀਆਂ ਵਿੱਚ ਜਿਸ ਬੰਦੇ ਨੇ, ਇਹ ਪਿਆਰੀ ਰੱਬੀ ਗੁਰਬਾਣੀ ਦੇ ਬਿਚਾਰ ਹਿਰਦੇ ਵਿੱਚ ਸਭਾਲ ਲਏ ਹਨ, ਉਹ ਪਵਿੱਤਰ ਹੋ ਗਏ ਹਨ। ਉਨਾਂ ਨੂੰ ਮਰਨ ਪਿਛੇ ਸੌਹੁਰੇ ਘਰ, ਰੱਬ ਦੇ ਦਰਬਾਰ ਵਿੱਚ ਇੱਜ਼ਤ ਮਿਲ ਜਾਂਦੀ ਹੈ॥
She who cultivates virtue in her parents' home, shall obtain a home at her in-laws.
6846 ਗੁਰਮੁਖਿ ਸਹਜਿ ਸਮਾਣੀਆ ਹਰਿ ਹਰਿ ਮਨਿ ਭਾਇਆ ੧॥



Guramukh Sehaj Samaaneeaa Har Har Man Bhaaeiaa ||1||
गुरमुखि सहजि समाणीआ हरि हरि मनि भाइआ ॥१॥


ਜੋ ਪ੍ਰੀਤਮ ਸਤਿਗੁਰ ਨਾਨਕ ਜੀ ਦੀ ਇਹ ਪਿਆਰੀ ਰੱਬੀ ਗੁਰਬਾਣੀ ਦੇ, ਮਨ ਦੇ ਅੰਦਰੋਂ ਜੁੜ ਕੇ, ਸੋਹਲੇ ਗਾਉਂਦੀਆਂ ਹਨ, ਉਨਾਂ ਪ੍ਰਭੂ ਪਤੀ ਰਾਸ ਆ ਜਾਂਦਾ ਹੈ, ਉਹ ਰੱਬ ਦੇ ਪਿਆਰੇ ਬੱਣ ਜਾਂਦੇ ਹਨ||1||


he Gurmukhs are intuitively absorbed into the Lord. The Lord is pleasing to their minds. ||1||
6847 ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ
Sasurai Paeeeai Pir Vasai Kahu Kith Bidhh Paaeeai ||
ससुरै पेईऐ पिरु वसै कहु कितु बिधि पाईऐ


ਜੋ ਪ੍ਰਭੂ ਪਤੀ, ਇਸ ਦੁਨੀਆਂ ਦੇ ਪੇਕੇ ਘਰ, ਮਰਨ ਪਿਛੋਂ ਸੌਹੁਰੇ ਘਰ-ਦਰਗਾਹ ਵਿੱਚ ਰਹਿੰਦਾ ਹੈ। ਮੈਨੂੰ ਦੱਸੋ, ਮੈਂ ਉਸ ਆਪਦੇ ਮਾਲਕ ਨੂੰ ਕਿਵੇਂ, ਕਿਹੜੀ ਜੁਗਤ ਨਾਲ ਹਾਂਸਲ ਕਰ ਸਕਦਾ ਹਾਂ?॥
Our Husband Lord dwells in this world, and in the world beyond. Tell me, how can He be found?
6848 ਆਪਿ ਨਿਰੰਜਨੁ ਅਲਖੁ ਹੈ ਆਪੇ ਮੇਲਾਈਐ ੧॥ ਰਹਾਉ



Aap Niranjan Alakh Hai Aapae Maelaaeeai ||1|| Rehaao ||
आपि निरंजनु अलखु है आपे मेलाईऐ ॥१॥ रहाउ


ਅਕਾਲ ਪੁਰਖ, ਰੱਬ ਜੀ ਆਪ ਸਾਰੀ ਦੁਨੀਆਂ ਵਿੱਚ ਵਿਚਰ ਰਿਹਾ ਹੈ। ਉਹ ਮਾਲਕ ਦੁਨੀਆਂ ਦੀ ਕਿਸੇ ਚੀਜ਼ ਦਾ, ਕਾਸੇ ਦਾ ਮਾਂਣ ਨਹੀਂ ਕਰਦਾ। ਉਹ ਬੇਪ੍ਰਵਾਹ ਆਪ ਹੀ ਆਪਦੇ ਪਿਆਰੇ ਨੂੰ ਆਪਦੇ ਵਿੱਚ ਲੀਨ ਕਰ ਲੈਂਦਾ ਹੈ1॥ ਰਹਾਉ
The Immaculate Lord Himself is unseen. He unites us with Himself. ||1||Pause||

Comments

Popular Posts